DarshanSingh7ਬੁਰਾ ਤਾਂ ਉਸ ਸੱਜਣ ਨੂੰ ਬੜਾ ਲੱਗਿਆ, ਪਰ ਮੇਰੀ ਦਲੀਲ ਸੀ ਕਿ ...
(5 ਮਈ 2021)

 

‘ਸਮਾਂ ਬੜਾ ਨਾਜ਼ੁਕ ਹੈ।’ ਸਿਆਣਿਆਂ ਦੀ ਸਿਆਣੀ ਗੱਲ ਉਨ੍ਹਾਂ ਦੇ ਹੰਢਾਏ ਅਨੁਭਵ ਦੀ ਸਚਾਈ ਹੁੰਦੀ ਹੈਸੋਚ ਸਮਝ ਕੇ ਕਹੀ ਗੱਲ ਸਦਾ ਹੀ ਵੱਡੇ, ਡੂੰਘੇ ਅਰਥ ਰੱਖਦੀ ਹੈਸ਼ਾਇਦ ਇਸੇ ਲਈ ਸਿਆਣਿਆਂ ਦੀਆਂ ਸਿਆਣਪ ਅਖਾਣਾਂ ਅਤੇ ਮੁਹਾਵਰਿਆਂ ਵਿੱਚੋਂ ਸਹਿਜ ਸੁਭਾਅ ਹੀ ਝਲਕ ਪੈਂਦੀ ਹੈਸਮਝਦਾਰੀ ਵੀ ਇਹੋ ਸਮਝਣ ਵਿੱਚ ਹੈ ਕਿ ‘ਆਉਲੇ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ ਚਿਰ ਪਿੱਛੋਂ ਹੀ ਪਤਾ ਲਗਦਾ ਹੈ

ਸਮਾਂ ਨਵੇਂ ਨਵੇਂ ਰੰਗਾਂ ਤੇ ਰੂਪਾਂ ਵਿੱਚ ਸਾਹਮਣੇ ਆਉਂਦਾ ਹੈਗੱਲਾਂ ਦੀਆਂ ਤੰਦਾਂ ਦੇ ਸਿਰੇ ਸਮਾਂ ਬੀਤਣ ਪਿੱਛੋਂ ਬਦਲੇ ਹਾਲਾਤ ਨਾਲ ਆਪ ਮੁਹਾਰਾ ਜੁੜ ਜਾਂਦੇ ਹਨਪੜ੍ਹਦੇ ਪੜ੍ਹਾਉਂਦੇ ਸਮੇਂ ਇਹ ਸਵਾਲ ਆਮ ਹੀ ਸੀ ਕਿ ਰੋਗ ਕਿਵੇਂ ਫੈਲਦੇ ਹਨ? ਸਾਹ, ਹਵਾ, ਖੰਘਣ, ਛਿੱਕਣ ਜਾਂ ਸਿੱਧੇ ਸੰਪਰਕ ਹੀ ਇਨ੍ਹਾਂ ਦੀ ਮੁੱਖ ਵਜ੍ਹਾ ਦੱਸੇ ਜਾਂਦੇ ਸਨਸਮਾਂ ਹੁਣ ਬਦਲ ਗਿਆ ਹੈਹੁਣ ‘ਮਾਸਕ’ ਅਤੇ ‘ਲਾਕਡਾਊਨ’ ਜਿਹੇ ਨਵੇਂ ਸ਼ਬਦ ਵੀ ਹੋਂਦ ਵਿੱਚ ਆ ਗਏ ਹਨਖੰਘਣਾ, ਛਿੱਕਣਾ ਕਦੀ ਕੁਦਰਤੀ ਪ੍ਰਕਿਰਿਆ ਹੁੰਦੀ ਸੀਸਮੇਂ ਨਾਲ ਹੁਣ ਇਹ ਗ੍ਰਹਿਣੀਆਂ ਗਈਆਂ ਹਨ ਅਤੇ ਹਰ ਕੋਈ ਇਨ੍ਹਾਂ ਦੇ ਸ਼ਿਕਾਰ ਹੋਏ ਤੋਂ ਕੰਬਣ ਅਤੇ ਕੋਹਾਂ ਪਰੇ ਭੱਜਣ ਲੱਗਾ ਹੈ

ਰੁੱਤ ਜਾਂ ਮੌਸਮ ਤਬਦੀਲੀ ਨਾਲ ਮੈਂਨੂੰ ਅਕਸਰ ਜ਼ੁਕਾਮ ਹੋ ਜਾਂਦਾ ਸੀਕਦੀ ਕਦੀ ਖੰਘ ਵੀ ਛਿੜ ਪੈਂਦੀਇਸ ਅਣਸੁਖਾਵੀਂ ਹਾਲਤ ਵਿੱਚ ਇੱਕ ਦੋ ਦਿਨ ਦੀ ਛੁੱਟੀ ਲੈ ਲੈਂਦਾ ਜਾਂ ਫਿਰ ਰੁਮਾਲ ਨਾਲ ਨੱਕ-ਮੂੰਹ ਢਕ ਕੇ ਡੰਗ ਟਪਾ ਲੈਂਦਾਪੜ੍ਹਾਉਂਦੇ ਸਮੇਂ ਵੀ ਅਜਿਹਾ ਹੀ ਕਰਦਾ ਸਾਂਰੋਗ ਦੇ ਫੈਲਾਉ ਨੂੰ ਬੰਨ੍ਹ ਮਾਰਨ ਦਾ ਇਹੋ ਢੁਕਵਾਂ ਢੰਗ ਸੀਮੇਰੇ ਵਿਦਿਆਰਥੀ ਵੀ ਮੈਂਨੂੰ ਦੇਖ ਕੇ ਇਹ ਗੱਲ ਸਿੱਖ ਗਏ ਸਨ ਅਤੇ ਵਿਸ਼ੇਸ਼ ਕਰਕੇ ਮੇਰੇ ਕੋਲ ਪੜ੍ਹਦੀਆਂ ਲੜਕੀਆਂ ਖੰਘਣ ਜਾਂ ਛਿੱਕਣ ਸਮੇਂ ਚੁੰਨੀ ਮੂੰਹ ’ਤੇ ਕਰ ਲੈਂਦੀਆਂ ਸਨਹੁਣ ਜਦੋਂ ‘ਮਾਸਕ’ ਦੀ ਚਰਚਾ ਹਰ ਜਗ੍ਹਾ ਹੋਣ ਲੱਗੀ ਹੈ ਤਾਂ ਇਹ ਸੋਚ ਕੇ ਮੈਂਨੂੰ ਸਕੂਨ ਹੋਣ ਲਗਦਾ ਹੈ ਕਿ ਇਹ ਗੱਲਾਂ ਤਾਂ ਮੈਂ ਵਰ੍ਹਿਆਂ ਪਹਿਲੋਂ ਹੀ ਸਿੱਖ ਤੇ ਸਿਖਾ ਚੁੱਕਾ ਸੀਜੀਵਨ ਵਿੱਚ ਸਿੱਖੀਆਂ ਚੰਗੀਆਂ ਗੱਲਾਂ ਤੇ ਅਪਣਾਈਆਂ ਚੰਗੀਆਂ ਆਦਤਾਂ ਜ਼ਿੰਦਗੀ ਨੂੰ ਹਰ ਚੰਗੇ ਮਾੜੇ ਸਮੇਂ ਵਿੱਚ ਸਹਿਜੇ ਹੀ ਸੁਖਾਵੀਂ ਤੋਰ ਦੇ ਦਿੰਦੀਆਂ ਹਨ

ਮੇਰੇ ਦਾਦਾ ਦਾਦੀ ਜੀ ਨੂੰ ਗੁਜ਼ਰਿਆਂ ਪੰਜਾਹ ਸਾਲ ਤੋਂ ਉੱਪਰ ਹੋ ਗਏ ਹਨ ਉਹ ਤਿੰਨ ਚਾਰ ਜਮਾਤਾਂ ਹੀ ਪੜ੍ਹੇ ਸਨਵਿਹੜੇ ਵਿੱਚ ਇੱਕ ਨਲਕਾ ਹੁੰਦਾ ਸੀਬਾਹਰੋਂ ਖੇਡ ਕੇ ਆਉਂਦਾ ਤਾਂ ਦਾਦਾ ਜੀ ਮੈਂਨੂੰ ਬਾਹੋਂ ਫੜ ਕੇ ਨਲਕੇ ਕੋਲ ਲੈ ਜਾਂਦੇ ਤੇ ‘ਚੰਬਾ ਸੋਪ’ (ਸਾਬਣ ਦਾ ਨਾਂ) ਨਾਲ ਮਲ ਮਲ ਹੱਥ ਧੁਆਉਂਦੇਸੁਆਹ ਨਾਲ ਉਦੋਂ ਭਾਂਡੇ ਮਾਂਜਦੇ ਹੁੰਦੇ ਸਨਆਖਦੇ ਕਿ ਭਾਂਡਿਆਂ ਦੀ ਤਰ੍ਹਾਂ ਹੀ ਹੱਥ ਮਾਂਜਿਆ ਕਰੋ, ਬਾਹਰ ਪਤਾ ਨਹੀਂ ਕਿੱਥੇ ਕਿੱਥੇ ਘੁੰਮਦੇ ਓਂਦਾਦੀ ਵੀ ਜਦ ਢਿੱਲੀ ਮੱਠੀ ਹੁੰਦੀ ਤਾਂ ਕਹਿ ਦਿੰਦੀ, “ਥੋੜ੍ਹਾਂ ਪਰ੍ਹਾਂ ਹੋ ਕੇ ਬੈਠ।” ਗੱਲਾਂ ਕਦੀ ਵੀ ਪੁਰਾਣੀਆਂ ਨਹੀਂ ਹੁੰਦੀਆਂ, ਪਰ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ

ਥੋੜ੍ਹੇ ਕੁ ਦਿਨ ਪਹਿਲਾਂ ਮੈਂ ਆਪਣੇ ਨਜ਼ਦੀਕੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਸੀਗੁਰਦੁਆਰਾ ਸਾਹਿਬ ਦੇ ਵੱਡੇ ਹਾਲ ਦੇ ਹਰ ਦਰਵਾਜ਼ੇ ਦੇ ਨੇੜੇ ਪੋਸਟਰ ਲੱਗੇ ਹੋਏ ਸਨ ਜਿਨ੍ਹਾਂ ’ਤੇ ਇੱਕ ਦੂਜੇ ਤੋਂ ਵਾਜਿਬ ਦੂਰੀ ਬਣਾਈ ਰੱਖਣ ਅਤੇ ਹੋਰ ਲੋੜੀਂਦੇ ਨਿਯਮਾਂ ਦਾ ਪਾਲਣ ਕਰਨ ਲਈ ਸੁਚੇਤ ਕੀਤਾ ਗਿਆ ਸੀਗੱਲ ਭਰਪੂਰ ਸਮਝਦਾਰੀ ਤੇ ਦੂਰ ਦ੍ਰਿਸ਼ਟੀ ਵਾਲੀ ਸੀਸ਼ਾਇਦ ਇਹ ਇਸ ਗੱਲ ਦਾ ਵੀ ਸੰਕੇਤ ਸੀ ਕਿ ‘ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਐ

ਮੇਰੇ ਸ਼ਹਿਰ ਵਿੱਚ ਦੋ ਚਾਰ ਦਿਨ ਤੋਂ ਮੇਲੇ ਜਿਹਾ ਮਾਹੌਲ ਸੀ ਮੈਂਨੂੰ ਕਿਸੇ ਕਿਹਾ, “ਆ ਚੱਲੀਏਘੁੰਮ ਫਿਰ ਆਈਏ।”

ਸਮੇਂ ਦੀ ਨਜ਼ਾਕਤ ਦੇਖਦਿਆਂ ਮੈਂ ਨਾਂਹ ਵਿੱਚ ਜਵਾਬ ਦਿੱਤਾਬੁਰਾ ਤਾਂ ਉਸ ਸੱਜਣ ਨੂੰ ਬੜਾ ਲੱਗਿਆ, ਪਰ ਮੇਰੀ ਦਲੀਲ ਸੀ ਕਿ ਸਵੈ-ਲੌਕਡਾਊਨ ਬੜਾ ਜ਼ਰੂਰੀ ਹੈਲੋੜ ਪੈਣ ’ਤੇ ਹੀ ਘਰੋਂ ਬਾਹਰ ਪੈਰ ਪੁੱਟਣੇ ਚਾਹੀਦੇ ਹਨਸਾਡਾ ਅਧਿਕਾਰ ਸਿਰਫ ਸਾਡੇ ’ਤੇ ਹੀ ਹੈਕੋਈ ਜਾਗੇ ਜਾਂ ਨਾ ਜਾਗੇ, ਆਪਾਂ ਤਾਂ ਜਾਗੀਏ, ਜਾਗਰੂਕ ਰਹੀਏ ਮਹਾਂਮਾਰੀਆਂ ਨੇ ਜੇ ਆਉਣ ਜਾਣ ਦੇ ਢੰਗ ਤਰੀਕੇ ਬਦਲ ਲਏ ਹਨ ਤਾਂ ਸਾਨੂੰ ਵੀ ਆਪਣੀ ਜੀਵਨ ਸ਼ੈਲੀ ਸਮੇਂ ਦੀ ਮੰਗ ਅਨੁਸਾਰ ਢਾਲ ਲੈਣੀ ਚਾਹੀਦੀ ਹੈਸਮੇਂ ਤਾਂ ਚੰਗੇ ਮਾੜੇ ਚਲਦੇ ਹੀ ਰਹਿੰਦੇ ਹਨਸਿਆਣੇ ਵੀ ਉਹੀ ਹੁੰਦੇ ਹਨ ਜੋ ਬੁਰੇ ਵਕਤ ਤੋਂ ਵੀ ਕੁਝ ਨਾ ਕੁਝ ਸਿੱਖ ਲੈਂਦੇ ਹਨ

ਮੇਰੀ ਮਾਂ ਮੈਂਨੂੰ ਇੱਕ ਕਹਾਣੀ ਸੁਣਾਇਆ ਕਰਦੀ ਸੀ ਕੋਈ ਆਦਮੀ ਆਪਣੇ ਗੱਡੇ ’ਤੇ ਕਿਧਰੇ ਜਾ ਰਿਹਾ ਸੀਸੜਕ ਉੱਤੇ ਉਸਨੇ ਇੱਕ ਭਾਰੀ ਪੱਥਰ ਪਿਆ ਦੇਖਿਆਲੋਕ ਉਸ ਪੱਥਰ ਨੂੰ ਦੇਖਦੇ ਅੱਗੇ ਲੰਘ ਜਾਂਦੇ ਪਰ ਉਹ ਵਿਅਕਤੀ ਗੱਡੇ ਤੋਂ ਉੱਤਰਿਆ ਤੇ ਪੱਥਰ ਉਸਨੇ ਧੱਕ-ਰੋੜ੍ਹ ਕੇ ਇੱਕ ਪਾਸੇ ਕਰ ਦਿੱਤਾਆਉਣ ਜਾਣ ਵਾਲਿਆਂ ਲਈ ਹੁਣ ਰਾਹ ਪੱਧਰਾ ਹੋ ਗਿਆਮਾਂ ਦੇ ਕਹਿਣ ਦਾ ਭਾਵ ਇਹੋ ਸੀ ਕਿ ਫ਼ਰਜ਼ ਅਤੇ ਜ਼ਿੰਮੇਵਾਰੀ ਦੇ ਇਹਸਾਸ ਨੂੰ ਸਦਾ ਕਾਇਮ ਰੱਖਣਾ ਚਾਹੀਦਾ ਹੈ

ਸਮੇਂ ਦੀ ਲੋੜ ਕੀ ਹੈ, ਇਸ ਨੂੰ ਸਮਝਦੇ ਅਤੇ ਇਸ ਨਾਲ ਤਾਲਮੇਲ ਰੱਖਦੇ ਹੋਏ ਤੁਰਨ ਵਿੱਚ ਹੀ ਸਮਾਜ ਦੀ ਹੋਂਦ ਨੂੰ ਕਾਇਮ ਰੱਖਿਆ ਜਾ ਸਕਦਾ ਹੈਅੱਜ ਕੱਲ੍ਹ ਦੇ ਮਾਹੌਲ ਵਿੱਚ ਲੋੜੀਂਦੀਆਂ ਜ਼ਰੂਰੀ ਗੱਲਾਂ ਅਣਗੌਲਿਆਂ ਕਰ ਕੇ ਕੀ ਅਸੀਂ ਮੂਰਖਾਂ ਦੀ ਕਤਾਰ ਵਿੱਚ ਖੜ੍ਹੇ ਹੋਣਾ ਚਾਹਾਂਗੇ? ਇਹ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਕਰਨ ਦੀ ਅੱਜ ਲੋੜ ਹੈ, ਕਿਉਂਕਿ ਪਹਿਲੋਂ ਹੀ ਮਨੁੱਖ ਆਪਣੀਆਂ ਗਲਤੀਆਂ ਦਰ ਗਲਤੀਆਂ ਕਰ ਕੇ ਬਹੁਤ ਕੁਝ ਭੁਗਤ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2755)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ  ਸ਼ਾਹਬਾਦ ਮਾਰਕੰਡਾ

ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author