ਸੰਸਾਰ ਭਰ ਦੇ ਸਿੱਖ ਜਦੋਂ 1999 ਵਿੱਚ ਖਾਲਸੇ ਦੀ ਸਾਜਨਾ ਦੇ ਤਿੰਨ ਸੌ ਸਾਲਾ ਸਮਾਗਮਾਂ ਵੱਲ ਵੇਖ ਰਹੇ ਸਨ, ਉਦੋਂ ...
(2 ਸਤੰਬਰ 2024)
ਇਸ ਸਮੇਂ ਪਾਠਕ: 200.


ਬੀਤਿਆ ਤੀਹ ਅਗਸਤ ਦਾ ਦਿਨ ਅਕਾਲੀ ਰਾਜਨੀਤੀ ਵਿੱਚ ਵੀ ਅਤੇ ਸਿੱਖ ਧਾਰਮਿਕ ਖੇਤਰ ਵਿੱਚ ਸਿਖਰ ਛੋਂਹਦੀ ਹਲਚਲ ਨੂੰ ਮੁਕਾਉਣ ਦੀ ਆਸ ਵਾਲਾ ਸਮਝਿਆ ਗਿਆ ਸੀ
, ਪਰ ਇਹ ਹਲਚਲ ਮੁਕਾਉਣ ਦੀ ਥਾਂ ਸਿਰ ਚੁੱਕਦੇ ਮੁੱਦਿਆਂ ਦੀ ਭਰਮਾਰ ਅਤੇ ਉੱਠਦੇ ਸਵਾਲਾਂ ਦੀ ਲੜੀ ਲੰਮੀ ਤੋਂ ਲੰਮੀ ਕਰਨ ਵਾਲਾ ਕੰਮ ਕਰ ਗਿਆ ਹੈਸਿੱਖਾਂ ਵਿੱਚ ਧਰਮ ਅਤੇ ਰਾਜਨੀਤੀ ਦੀ ਸਾਂਝ ਬਾਰੇ ਮੂਲ ਜੜ੍ਹਾਂ ਦੇ ਅਸਲ ਪ੍ਰਤੀਕ ਮੰਨੇ ਜਾਂਦੇ ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਦਾ ਜੋ ਆਦੇਸ਼ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ, ਉਸ ਆਦੇਸ਼ ਨੇ ਕਈ ਹੋਰਨਾਂ ਨੂੰ ਇਸਦੇ ਨਾਲ ਲਪੇਟਣ ਦਾ ਮੁੱਢ ਬੰਨ੍ਹ ਦਿੱਤਾ ਅਤੇ ਕਈਆਂ ਨੂੰ ਇਸ ਤੋਂ ਲਾਂਭੇ ਰੱਖਣ ਬਾਰੇ ਨਵੀਂ ਚਰਚਾ ਵੀ ਛੇੜ ਦਿੱਤੀ ਹੈ

ਜਿੱਥੋਂ ਤਕ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਦਾ ਸੰਬੰਧ ਹੈ, ਜਿੱਦਾਂ ਦੀ ਹੈਂਕੜ ਦਾ ਪ੍ਰਗਟਾਵਾ ਉਹ ਬੀਤੇ ਸਮੇਂ ਵਿੱਚ ਕਰਦਾ ਤੇ ਬਹੁਤ ਸਾਰੇ ਪੁਆੜਿਆਂ ਦਾ ਕਾਰਨ ਬਣਦਾ ਰਿਹਾ ਸੀ, ਉਨ੍ਹਾਂ ਤੋਂ ਬਚਣ ਦਾ ਇੱਕ ਯਤਨ ਉਸ ਨੇ ਉਨੱਤੀ ਅਗਸਤ ਨੂੰ ਕੀਤਾ ਸੀ, ਪਰ ਸਫਲ ਨਹੀਂ ਹੋਇਆਸਲਾਹ ਭਾਵੇਂ ਕਿਸੇ ਨੇ ਦਿੱਤੀ ਹੋਵੇ, ਸ੍ਰੀ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਪਾਰਟੀ ਦੀ ਪ੍ਰਧਾਨਗੀ ਛੱਡਣ ਦਾ ਐਲਾਨ ਕਰਨ ਦੀ ਬਜਾਏ ਉਸ ਨੇ ਪਾਰਟੀ ਵਿਚਲੇ ਸਭ ਤੋਂ ਬਜ਼ੁਰਗ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਸੀਆਖਿਆ ਇਹ ਸੀ ਕਿ ਉਹ ਖੁਦ ਨਿਮਾਣਾ ਸਿੱਖ ਬਣ ਕੇ ਸਿੰਘ ਸਾਹਿਬਾਨ ਦੇ ਹੁਕਮ ਦਾ ਪਾਲਣ ਕਰਨ ਨੂੰ ਤਿਆਰ ਹੈ, ਪਰ ਭੂੰਦੜ ਨੂੰ ਇਹ ਜ਼ਿੰਮੇਵਾਰੀ ਦੇਣ ਲਈ ਪਾਰਟੀ ਦੀ ਕੋਰ ਕਮੇਟੀ ਜਾਂ ਐਗਜ਼ੈਕਟਿਵ ਦੀ ਬੈਠਕ ਕੋਈ ਨਹੀਂ ਸੱਦੀ ਗਈ, ਸੁਖਬੀਰ ਸਿੰਘ ਨੇ ਆਪਣੇ ਆਪ ਐਲਾਨ ਕਰ ਕੇ ਫਿਰ ਇਹ ਜਤਾ ਦਿੱਤਾ ਕਿ ਉਹ ਜੋ ਚਾਹੇ ਅਤੇ ਜਦੋਂ ਚਾਹੇ ਕਰ ਸਕਦਾ ਹੈ, ਪਾਰਟੀ ਕਮੇਟੀਆਂ ਬੇਲੋੜੀਆਂ ਹਨਉਹਦੇ ਵੱਲੋਂ ਜਿਸ ਸਾਬਕਾ ਮੰਤਰੀ ਨੇ ਐਲਾਨ ਕਰਨ ’ਤੇ ਸੋਸ਼ਲ ਮੀਡੀਆ ਉੱਤੇ ਟਿੱਪਣੀਆਂ ਵਾਲਾ ਮੋਰਚਾ ਮੱਲ ਰੱਖਿਆ ਹੈ, ਉਹ ਖੁਦ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਫਸਦਾ ਜਾਂਦਾ ਜਾਪਦਾ ਹੈਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਅਣ-ਮੰਗੀ ਮੁਆਫੀ ਵਾਲੀ ਹਦਾਇਤ ਦੇਣ ਲਈ ਉਸ ਵੇਲੇ ਦੇ ਪੰਜ ਸਿੰਘ ਸਾਹਿਬਾਨ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਤੀਕਰ ਲਿਜਾਣ ਵਾਲਾ ਕੰਮ ਵੀ ਇਸੇ ਸਾਬਕਾ ਮੰਤਰੀ ਨੇ ਕੀਤਾ ਦੱਸਿਆ ਜਾਂਦਾ ਹੈ, ਜਿਸ ਕਰ ਕੇ ਕਈ ਤਿਕੜਮਾਂ ਬਾਰੇ ਸਵਾਲਾਂ ਦਾ ਜਵਾਬ ਸਿੱਖ ਸੰਗਤ ਅੱਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਮੋਹਰੇ ਖੜੋ ਕੇ ਉਸ ਸਾਬਕਾ ਮੰਤਰੀ ਨੂੰ ਵੀ ਦੇਣਾ ਪੈ ਸਕਦਾ ਹੈ

ਪੰਜ ਸਿੰਘ ਸਾਹਿਬਾਨ ਨੇ ਆਪਣੇ ਕੋਲ ਪੇਸ਼ ਹੋਏ ਅੱਤ ਦੇ ਗੰਭੀਰ ਮੁੱਦਿਆਂ ਨੂੰ ਇੰਨੀ ਕੁ ਗੰਭੀਰਤਾ ਨਾਲ ਲਿਆ ਹੈ ਕਿ ਕੁਝ ਹੀ ਮਿੰਟਾਂ ਵਿੱਚ ਵਿਚਾਰ ਵੀ ਕਰ ਲਈ ਤੇ ਪਾਸ ਕੀਤਾ ਗੁਰਮਤਾ ਵੀ ਬਾਹਰ ਆ ਕੇ ਸੁਣਾ ਦਿੱਤਾ ਪਰ ਸ਼ਾਮ ਪੈਣ ਤਕ ਪੱਤਰਕਾਰ ਉਸ ਮਤੇ ਦੀ ਕਾਪੀ ਲੱਭ ਰਹੇ ਸਨ, ਕਿਸੇ ਨੂੰ ਮਿਲੀ ਨਹੀਂ ਸੀਫੈਸਲੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਉਸ ਨਾਲ ਦਸ ਸਾਲ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਬਹੁਤ ਸਾਰੇ ਸਿੱਖ ਆਗੂਆਂ ਦਾ ਸਪਸ਼ਟੀਕਰਨ ਵੀ ਨਾਲ ਮੰਗ ਲਿਆ ਅਤੇ ਅਗਲੇ ਕਈ ਦਿਨ ਸਪਸ਼ਟੀਕਰਨ ਦੇਣ ’ਤੇ ਉਨ੍ਹਾਂ ਦੇ ਦਿੱਤੇ ਸਪਸ਼ਟੀਕਰਨਾਂ ਦੀ ਗਲੀ-ਗਲੀ ਚਰਚਾ ਦਾ ਮੁੱਢ ਵੀ ਬੰਨ੍ਹ ਦਿੱਤਾ ਹੈਉਨ੍ਹਾਂ ਵਿੱਚੋਂ ਬਹੁਤੇ ਮੰਤਰੀਆਂ ਦਾ ਕਹਿਣਾ ਹੈ ਕਿ ਗਲਤੀਆਂ ਅਤੇ ਗੁਨਾਹ ਬਹੁਤ ਹੋਏ ਸਨ, ਪਰ ਉਨ੍ਹਾਂ ਦਾ ਕਸੂਰ ਨਹੀਂ, ਪਾਰਟੀ ਡਿਸਿਪਲਿਨ ਦੇ ਬੱਧੇ ਉਹ ਤਾਂ ਅਮਲ ਕਰਦੇ ਸਨ, ਫੈਸਲੇ ਸਿਰਫ ਪਿਉ-ਪੁੱਤਰ ਕਰਦੇ ਸਨ ਇੱਥੋਂ ਤਕ ਕਿ ਸੱਚਾ ਸੌਦਾ ਡੇਰੇ ਵਿੱਚ ਵੋਟਾਂ ਮੰਗਣ ਜਾਣ ਬਾਰੇ ਵੀ ਉਹ ਕਹਿੰਦੇ ਹਨ ਕਿ ਮੀਟਿੰਗ ਕਰ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਸਾਰਿਆਂ ਨੂੰ ਸਿਰਸੇ ਜਾਣਾ ਪਵੇਗਾਇਹ ਇੱਕ ਕਿਸਮ ਦਾ ਹੁਕਮ ਸੀ, ਜਿਸ ਨੂੰ ਉਨ੍ਹਾਂ ਸਭ ਨੇ ਮੰਨਿਆ ਸੀ, ਆਪਣੀ ਕਿਸੇ ਦੀ ਮਰਜ਼ੀ ਨਹੀਂ ਸੀ ਇੱਦਾਂ ਦੀ ਦਲੀਲ ਜਿੰਨੇ ਵੀ ਸਾਬਕਾ ਮੰਤਰੀਆਂ ਨੇ ਦੇਣੀ ਹੈ, ਉਹ ਸੁਖਬੀਰ ਸਿੰਘ ਬਾਦਲ ਦੀ ਬੇੜੀ ਵਿੱਚ ਹੋਰ ਵੱਟੇ ਪਾਉਣਗੇ

ਇੱਕ ਬਹੁਤ ਗੰਭੀਰ ਮੁੱਦਾ ਹੋਰ ਉੱਠ ਪਿਆ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਨਾਲ ਸਮਝੌਤਾ ਜਾਂ ਸੌਦਾ ਮਾਰਨ ਪਿੱਛੋਂ ਉਨ੍ਹਾਂ ਦੇ ਮੁਖੀ ਖਿਲਾਫ ਕੇਸ ਰੱਦ ਕਰਾਉਣ ਵਾਸਤੇ ਅਦਾਲਤ ਵਿੱਚ ਝੂਠ ਬੋਲਿਆ ਗਿਆ ਸੀਸਰਕਾਰ ਵੱਲੋਂ ਇੱਕ ਪੁਲਿਸ ਅਫਸਰ ਨੇ ਐਫੀਡੇਵਿਟ ਪੇਸ਼ ਕੀਤਾ ਕਿ ਜਿਸ ਦਿਨ ਦਸਵੇਂ ਗੁਰੂ ਸਾਹਿਬ ਵਾਲਾ ਸਾਂਗ ਰਚਣ ਦੀ ਸ਼ਿਕਾਇਤ ਦਰਜ ਹੋਈ ਹੈ, ਉਸ ਦਿਨ ਡੇਰਾ ਮੁਖੀ ਰਾਮ ਰਹੀਮ ਪੰਜਾਬ ਵਿੱਚ ਹੀ ਨਹੀਂ ਸੀਦੂਸਰੇ ਪਾਸੇ ਪੁਲਿਸ ਦੀ ਜਾਂਚ ਟੀਮ ਕੋਲ ਡੇਰਾ ਮੁਖੀ ਦੇ ਆਪਣੇ ਬਿਆਨ ਅਤੇ ਬਿਆਨਾਂ ਹੇਠ ਦਸਖਤ ਮੌਜੂਦ ਹਨ ਕਿ ਉਸ ਦਿਨ ਉਸ ਡੇਰੇ ਵਿੱਚ ਹੋਏ ਸਮਾਗਮ ਵਿੱਚ ਰਾਮ ਰਹੀਮ ਮੌਜੂਦ ਸੀ ਅਤੇ ਇਹ ਸਭ ਕੁਝ ਉੱਥੇ ਹੋਇਆ ਸੀਜਿਹੜੇ ਜੱਜ ਕੋਲੋਂ ਉਹ ਕੇਸ ਰੱਦ ਕਰਾਇਆ ਸੀ ਤੇ ਉਸ ਜੱਜ ਨੇ ਕੇਸ ਬਾਰੇ ਲਿਖਣ ਦੀ ਥਾਂ ਸਿਰਸਾ ਡੇਰੇ ਵੱਲੋਂ ਲੋਕ ਸੇਵਾ ਦੇ ਪ੍ਰੋਗਰਾਮਾਂ ਦੀ ਕਹਾਣੀ ਲਿਖ ਕੇ ਮਾਮਲਾ ਮੁਕਾ ਦਿੱਤਾ ਸੀ, ਉਸ ਦੀ ਪਤਨੀ ਨੂੰ ਬਿਨਾਂ ਮੈਰਿਟ ਤੋਂ ਪੰਜਾਬ ਸਰਕਾਰ ਦੇ ਇੱਕ ਕਮਿਸ਼ਨ ਦੀ ਮੈਂਬਰੀ ਦੇ ਦਿੱਤੀ ਗਈ ਸੀਇਸ ਨਿਯੁਕਤੀ ਲਈ ਤਿੰਨ ਮੈਂਬਰਾਂ ਦੀ ਸਹਿਮਤੀ ਚਾਹੀਦੀ ਸੀ, ਜਿਨ੍ਹਾਂ ਵਿੱਚ ਮੁੱਖ ਮੰਤਰੀ ਤੇ ਇੱਕ ਮੰਤਰੀ ਹੋਰ ਹੋਣਾ ਚਾਹੀਦਾ ਸੀ ਤੇ ਨਾਲ ਵਿਰੋਧੀ ਧਿਰ ਦਾ ਆਗੂ ਬੈਠਣਾ ਚਾਹੀਦਾ ਸੀ, ਪਰ ਨਿਯੁਕਤੀ ਪੱਤਰ ਉੱਤੇ ਕੁੱਲ ਦੋ ਦਸਖਤ ਹਨ, ਇੱਕ ਪ੍ਰਕਾਸ਼ ਸਿੰਘ ਬਾਦਲ ਦੇ ਅਤੇ ਦੂਸਰੇ ਸੁਖਬੀਰ ਸਿੰਘ ਬਾਦਲ ਦੇ ਤੀਸਰਾ ਮੈਂਬਰ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਹੋਣਾ ਚਾਹੀਦਾ ਸੀ, ਉਹ ਸੱਦਿਆ ਨਹੀਂ ਜਾਂ ਗਿਆ ਨਹੀਂ, ਦਰਜ ਨਹੀਂ ਸੀ ਕੀਤਾਉਸ ਜੱਜ ਦੀ ਪਤਨੀ ਨੂੰ ਇਹ ਨਿਯੁਕਤੀ ਦੇਣ ਲਈ ਬਾਦਲ ਬਾਪ-ਬੇਟੇ ਨੇ ਜਿਹੜਾ ਦਾਅ ਵਰਤਿਆ ਅਤੇ ਅਕਾਲ ਤਖਤ ਦੀ ਅਵੱਗਿਆ ਅਤੇ ਸਿੱਖ ਸੰਗਤ ਨੂੰ ਝਕਾਨੀ ਦਿੱਤੀ ਸੀ, ਉਹ ਮੁੱਦਾ ਵੀ ਚਰਚਾ ਤੋਂ ਲਾਂਭੇ ਨਹੀਂ ਰੱਖਿਆ ਜਾ ਸਕਦਾ

ਜਿਹੜੇ ਸਾਬਕਾ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਦੀ ਮਰਜ਼ੀ ਨਹੀਂ ਸੀ, ਉਹ ਸਿਰਫ ਹੁਕਮ ਦੇ ਬੱਧੇ ਸਿਰਸਾ ਡੇਰੇ ਵੱਲ ਜਾਂਦੇ ਰਹੇ ਸਨ, ਉਨ੍ਹਾਂ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਦੀ ਵਫਾਦਾਰੀ ਪਾਰਟੀ ਨਾਲ ਸੀ, ਪੰਜਾਬ ਨਾਲ ਸੀ, ਸਿੱਖੀ ਅਸੂਲਾਂ ਨਾਲ ਸੀ ਜਾਂ ਇੱਕ ਸਰਦਾਰ, ਸਰਕਾਰ ਤੇ ਪਰਿਵਾਰ ਤਕ ਸੀਮਤ ਸੀ! ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਉਹ ਅਗਲੀ ਚੋਣ ਜਿੱਤਣ ਦੀ ਝਾਕ ਵਿੱਚ ਆਪਣੇ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਆਪਣੀ ਥਾਂ ਪਾਰਟੀ ਪ੍ਰਧਾਨ ਥਾਪੇ ਉਸ ਦੇ ਪੁੱਤਰ ਦੇ ਉਹ ਹੁਕਮ ਕਿਉਂ ਮੰਨਦੇ ਰਹੇ, ਜਿਨ੍ਹਾਂ ਕਾਰਨ ਪੰਜਾਬ ਦਾ ਵੀ, ਉਨ੍ਹਾਂ ਦੀ ਰਾਜਨੀਤੀ ਦੇ ਆਧਾਰ ਸਿੱਖ ਭਾਈਚਾਰੇ ਦੇ ਧਾਰਮਿਕ ਅਕੀਦਿਆਂ ਦਾ ਵੀ ਅਤੇ ਕਈ ਹੋਰਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਇਸਦਾ ਅਰਥ ਸਿਰਫ ਇਹ ਨਿਕਲਦਾ ਹੈ ਕਿ ਉਨ੍ਹਾਂ ਲਈ ਕੁਰਸੀ ਅਹਿਮ ਸੀ, ਉਸ ਲਈ ਕੋਈ ਪਾਪ ਵੀ ਕਰਨਾ ਪਵੇ ਤਾਂ ਕਰਨ ਨੂੰ ਤਿਆਰ ਹੋ ਸਕਦੇ ਸਨ ਇੱਦਾਂ ਦੇ ਲੋਕਾਂ ਨੂੰ ਇਤਿਹਾਸ ਦੇ ਕੂੜੇਦਾਨ ਵਿੱਚ ਕਿਉਂ ਨਹੀਂ ਸੁੱਟ ਦੇਣਾ ਚਾਹੀਦਾ?

ਅਗਲਾ ਅਤੇ ਇਨ੍ਹਾਂ ਤੋਂ ਵੀ ਗੰਭੀਰ ਮੁੱਦਾ ਸਿੱਖ ਧਰਮ ਦੀਆਂ ‘ਸਰਬ ਸ੍ਰੇਸ਼ਠ’ ਕਹੀਆਂ ਜਾਂਦੀਆਂ ਸਿੱਖ ਧਾਰਮਿਕ ਹਸਤੀਆਂ ਦੇ ਕਿਰਦਾਰ ਅਤੇ ਵਿਹਾਰ ਦਾ ਹੈਇੱਕ ਪਾਸੇ ਉਸ ਡੇਰੇ ਨਾਲ ਕੋਈ ਸੰਬੰਧ ਨਾ ਰੱਖਣ ਲਈ ਸਿੱਖ ਸੰਗਤ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਦੂਸਰੇ ਪਾਸੇ ਦੋ ਕਤਲਾਂ ਅਤੇ ਬਲਾਤਕਾਰ ਦੇ ਕੁਝ ਕੇਸਾਂ ਦਾ ਦੋਸ਼ੀ ਗਰਦਾਨੇ ਜਾ ਰਹੇ ਉਸ ਡੇਰਾ ਮੁਖੀ ਨਾਲ ਇਹ ਧਾਰਮਿਕ ਹਸਤੀਆਂ ਇੱਕ ਅਫਸਰ ਦੀ ਸਰਕਾਰੀ ਕੋਠੀ ਵਿੱਚ ਸਾਰਾ ਦਿਨ ਬੈਠ ਕੇ ਕੁਝ ਦਲਾਲ-ਟਾਈਪ ਵਿਚੋਲਿਆਂ ਰਾਹੀਂ ਸੰਪਰਕ ਕਰਦੀਆਂ ਰਹੀਆਂ ਸਨਡੇਰਾ ਮੁਖੀ ਵੱਲੋਂ ਆਈ ਸਪਸ਼ਟੀਕਰਨ ਦੀ ਚਿੱਠੀ ਉਸ ਵੇਲੇ ਉਨ੍ਹਾਂ ਨੇ ਮੰਨੀ ਨਹੀਂ ਸੀ ਅਤੇ ਕੁਝ ਸਾਲ ਪਿੱਛੋਂ ਅਕਾਲੀ ਦਲ ਦੀ ਸਿਆਸੀ ਲੋੜ ਖਾਤਰ ਉਸੇ ਸਪਸ਼ਟੀਕਰਨ ਵਾਲੀ ਚਿੱਠੀ ਵਿੱਚ ਖਿਮਾਂ ਦਾ ਸ਼ਬਦ ਖੁਦ ਜੋੜ ਕੇ ਉਸ ਨੂੰ ਮੁਆਫੀ ਦੇਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆਜਿੰਨਾ ਵੱਡਾ ਬਖੇੜਾ ਪਹਿਲਾਂ ਪਿਆ ਫਿਰਦਾ ਸੀ, ਮੁਆਫੀ ਦੇਣ ਦੀ ਨੌਟੰਕੀ ਨੇ ਉਸ ਤੋਂ ਵੱਡਾ ਅਤੇ ਇੰਨਾ ਵੱਡਾ ਬਖੇੜਾ ਖੜ੍ਹਾ ਕਰ ਦਿੱਤਾ ਕਿ ਉਦੋਂ ਦੇ ਸਿੰਘ ਸਾਹਿਬਾਨ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਸਨ ਰਹਿ ਗਏਸ੍ਰੀ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੂੰ ਸੰਸਾਰ ਭਰ ਦੇ ਸਿੱਖ ਜਗਤ ਦੀ ਸਰਬ ਉੱਚ ਧਾਰਮਿਕ ਹਸਤੀ ਕਿਹਾ ਜਾਂਦਾ ਸੀ, ਉਸ ਦੇ ਪੁਤਲੇ ਬਣਾ ਕੇ ਸਿੱਖ ਸੰਗਤਾਂ ਹੀ ਘਸੀਟਣ ਤੇ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸਾੜਨ ਲੱਗ ਪਈਆਂ ਤਾਂ ਰਾਮ ਰਹੀਮ ਨੂੰ ਮੁਆਫੀ ਦਾ ਉਹ ਫੈਸਲਾ ਵਾਪਸ ਲੈਣਾ ਪੈ ਗਿਆ, ਪਰ ਸਿੱਖਾਂ ਵਿੱਚ ਫੈਲ ਚੁੱਕਾ ਰੋਸ ਫਿਰ ਵੀ ਸ਼ਾਂਤ ਨਹੀਂ ਸੀ ਹੋਇਆਉਸ ਵੇਲੇ ਦਾ ਜਥੇਦਾਰ ਤੇ ਉਸ ਦੇ ਸਾਥੀ ਸਿੰਘ ਸਾਹਿਬਾਨ ਕਹਿੰਦੇ ਹਨ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰੀ ਘਰ ਵਿੱਚ ਸੱਦਿਆ ਗਿਆ ਅਤੇ ਉੱਥੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਉਸ ਦੇ ਪੁੱਤਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਨੇ ਹੁਕਮ ਦਾਗਣ ਵਾਂਗ ਕਿਹਾ ਸੀ ਕਿ ਆਹ ਰੁੱਕਾ ਚੁੱਕ ਲਵੋ ਅਤੇ ਜਾਰੀ ਕਰ ਕੇ ਡੇਰਾ ਮੁਖੀ ਨੂੰ ਮੁਆਫੀ ਦੇ ਦਿਉਸਾਰੇ ਜਣੇ ਇਹ ਗੱਲ ਜਾਣਦੇ ਹਨ ਕਿ ਇੱਦਾਂ ਹੀ ਹੋਇਆ ਸੀ, ਪਰ ਸਵਾਲ ਇਹ ਹੈ ਕਿ ਧਾਰਮਿਕ ਖੇਤਰ ਵਿੱਚ ਆਪਣੇ ਸਿਰਮੌਰ ਹੋਣ ਦਾ ਦਾਅਵਾ ਕਰਨ ਅਤੇ ਸਤਿਕਾਰ ਹਾਸਲ ਕਰਨ ਵਾਲੇ ਸਿੰਘ ਸਾਹਿਬਾਨ ਇੰਨੇ ਨਿਤਾਣੇ ਕਿਵੇਂ ਹੋ ਗਏ ਕਿ ਉਦੋਂ ਦੀ ਸਰਕਾਰ ਦੇ ਮੁਖੀ ਅਤੇ ਉਸ ਮੁਖੀ ਦੇ ਪੁੱਤਰ ਦੀ ਜੀ-ਹਜ਼ੂਰੀ ਕਰਨ ਉਨ੍ਹਾਂ ਦੀ ਸਰਕਾਰੀ ਕੋਠੀ ਜਾ ਪਹੁੰਚੇ ਸਨ! ਉਨ੍ਹਾਂ ਨੂੰ ਆਪਣੀ ਪਦਵੀ ਅਤੇ ਇਸ ਨਾਲ ਜੁੜੇ ਹੋਏ ਸਤਿਕਾਰ ਦਾ ਚੇਤਾ ਨਹੀਂ ਸੀ ਰਿਹਾ ਤਾਂ ਇਸੇ ਕਾਰਨ ਉਨ੍ਹਾਂ ਨੂੰ ਇਹ ਦਿਨ ਵੇਖਣੇ ਪਏ ਕਿ ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਸਨ ਰਹਿ ਗਏ ਅਤੇ ਅੱਜ ਤਕ ਸੰਗਤ ਤੋਂ ਓਹਲਾ ਰੱਖਦੇ ਹਨ

ਹੈਰਾਨੀ ਦੀ ਗੱਲ ਹੈ ਕਿ ਤੀਹ ਅਗਸਤ ਨੂੰ ਸੁਖਬੀਰ ਸਿੰਘ ਬਾਦਲ ਵਿਰੁੱਧ ਅਵੱਗਿਆ ਤੇ ਗੁਨਾਹਾਂ ਦੀ ਸ਼ਿਕਾਇਤ ਬਾਰੇ ਫੈਸਲਾ ਲੈਣ ਵੇਲੇ ਪੰਜ ਸਿੰਘ ਸਾਹਿਬਾਨ ਨੇ ਇਹ ਜ਼ਿਕਰ ਹੀ ਨਹੀਂ ਕੀਤਾ ਕਿ ਉਸ ਵਕਤ ਦੇ ਜਥੇਦਾਰਾਂ ਨੇ ਕਿਹੜੇ ਗੁਨਾਹ ਨੂੰ ਧਾਰਮਿਕ ਪ੍ਰਵਾਨਗੀ ਦੇਣ ਦੇ ਗੁਨਾਹ ਵਿੱਚ ਭਾਈਵਾਲੀ ਕੀਤੀ ਸੀ! ਕਿਹਾ ਜਾ ਸਕਦਾ ਹੈ ਕਿ ਸਰਕਾਰੀ ਦਬਾਅ ਹੇਠ ਆ ਗਏ ਸਨ ਤੇ ਇਹ ਠੀਕ ਵੀ ਹੈ, ਪਰ ਇਹੋ ਗੱਲ ਇਸ ਦਬਾਅ ਦੇ ਹਾਲਾਤ ਦੀ ਸ਼ੁਰੂਆਤ ਦੀ ਘੋਖ ਅਤੇ ਇੱਦਾਂ ਦੇ ਹਾਲਾਤ ਪੈਦਾ ਕਰਨ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਤਕ ਜਾਣੀ ਚਾਹੀਦੀ ਹੈਸਾਰੇ ਜਾਣਦੇ ਹਨ ਕਿ ਸੰਸਾਰ ਭਰ ਦੇ ਸਿੱਖ ਜਦੋਂ 1999 ਵਿੱਚ ਖਾਲਸੇ ਦੀ ਸਾਜਨਾ ਦੇ ਤਿੰਨ ਸੌ ਸਾਲਾ ਸਮਾਗਮਾਂ ਵੱਲ ਵੇਖ ਰਹੇ ਸਨ, ਉਦੋਂ ਅਕਾਲੀ ਸਫਾਂ ਵਿੱਚ ਦੋ ਵੱਡੇ ਲੀਡਰਾਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਵਿਚਾਲੇ ਇੱਕ ਖਿੱਚੋਤਾਣ ਚਲਦੀ ਪਈ ਸੀ ਅਤੇ ਉਦੋਂ ਦਾ ਸ੍ਰੀ ਅਕਾਲ ਤਖਤ ਦਾ ਜਥੇਦਾਰ ਮੁੱਖ ਮੰਤਰੀ ਬਾਦਲ ਦੇ ਵਿਰੋਧੀਆਂ ਨਾਲ ਖੜ੍ਹਾ ਸੀਇਸ ਦੌਰਾਨ ਪਹਿਲੀ ਵਾਰ ਇਹ ਵਾਪਰਿਆ ਕਿ ਅਕਾਲ ਤਖਤ ਦਾ ਜਥੇਦਾਰ ਬਦਲਣ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਕਰਨ ਦੀ ਥਾਂ ਅੰਮ੍ਰਿਤਸਰ ਵਾਲੇ ਸਰਕਟ ਹਾਊਸ ਵਿੱਚ ਅੱਧੀ ਰਾਤ ਕੀਤੀ ਗਈ ਸੀਸਿੱਖਾਂ ਦੀਆਂ ਧਾਰਮਿਕ ਹਸਤੀਆਂ ਨੂੰ ਬੇਇੱਜ਼ਤ ਕਰ ਕੇ ਅਹੁਦੇ ਤੋਂ ਲਾਹੁਣ ਤੇ ਸਰਕਾਰੀ ਸਰਕਟ ਹਾਊਸ ਵਿੱਚ ਕੀਤੀ ਬੈਠਕ ਵਿੱਚ ਨਵੇਂ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਨ ਦਾ ਇਹੋ ਅਮਲ ਸਮਾਂ ਪਾ ਕੇ ਪੰਜ ਸਿੰਘ ਸਾਹਿਬਾਨ ਨੂੰ ਕਿਸੇ ਮੁੱਖ ਮੰਤਰੀ ਦੇ ਸਰਕਾਰੀ ਘਰ ਵਿੱਚ ਸੱਦੇ ਜਾਣ ਅਤੇ ਰੁੱਕਾ ਫੜਾ ਕੇ ਹੁਕਮਨਾਮਾ ਬਣਵਾਉਣ ਤਕ ਲੈ ਗਿਆ ਸੀਜਦੋਂ ਇਹ ਸਭ ਕੁਝ ਵਾਪਰਦਾ ਪਿਆ ਸੀ, ਕੁਰਸੀਆਂ ਦੇ ਪਾਵਿਆਂ ਨਾਲ ਬੱਝੇ ਅਕਾਲੀ ਆਗੂਆਂ ਵਿੱਚੋਂ ਕਿਸੇ ਦੀ ਜ਼ਮੀਰ ਕਿਉਂ ਨਹੀਂ ਸੀ ਜਾਗੀ?

ਅੱਜ ਹਾਲਾਤ ਇੰਨੇ ਬਦਲ ਚੁੱਕੇ ਹਨ, ਜਿੰਨੇ ਕਿਸੇ ਵੀ ਵੱਡੇ ਤੋਂ ਵੱਡੇ ਚਿੰਤਕ ਨੇ ਕਦੀ ਨਹੀਂ ਸਨ ਸੋਚੇਸਿੱਖਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੇ ਅਕਾਲੀ ਦਲ ਲਈ ਆਪਣੇ ਬਾਪ ਵੱਲੋਂ ਥਾਪੇ ਹੋਏ ਪ੍ਰਧਾਨ ਨੂੰ ਸਿੱਖ ਧਰਮ ਦੇ ਸਭ ਤੋਂ ਉੱਚੇ ਤਖਤ ਤੋਂ ਪੰਜ ਸਿੰਘ ਸਾਹਿਬਾਨ ਨੇ ਤਨਖਾਹੀਆ ਕਰਾਰ ਦੇ ਦਿੱਤਾ ਹੈ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਇੱਦਾਂ ਨਹੀਂ ਹੋਇਆ ਕਿ ਸਿੱਖਾਂ ਦੀ ਪ੍ਰਤੀਨਿਧਤਾ ਦੀ ਸਭ ਤੋਂ ਵੱਡੀ ਦਾਅਵੇਦਾਰ ਪਾਰਟੀ ਦਾ ਮੁਖੀ ਸਿੱਖ ਸਿਧਾਂਤਾਂ ਅਤੇ ਸਿੱਖਾਂ ਦੇ ਸਭ ਤੋਂ ਉੱਚੇ ਤਖਤ ਦੇ ਫੈਸਲਿਆਂ ਦੀ ਅਵੱਗਿਆ ਸਮੇਤ ਕਈ ਗੁਨਾਹਾਂ ਦਾ ਦੋਸ਼ੀ ਐਲਾਨਣ ਦੀ ਨੌਬਤ ਆਈ ਹੋਵੇ ਤੇ ਉਸ ਨਾਲ ਦਸ ਸਾਲ ਸ਼ਾਹੀ ਕੁਰਸੀਆਂ ਦਾ ਨਿੱਘ ਮਾਣ ਚੁੱਕੇ ਸਾਰੇ ਆਗੂ ਦੋਸ਼ੀ ਬਣੇ ਖੜੋਤੇ ਹੋਣ ਇਸਦੇ ਬਾਅਦ ਵੀ ਆਮ ਸਿੱਖਾਂ ਦੀ ਤਸੱਲੀ ਹੋਣ ਦਾ ਪ੍ਰਭਾਵ ਨਹੀਂ ਮਿਲਦਾ, ਲੋਕ ਕਹਿੰਦੇ ਹਨ ਕਿ ਨਿਮਾਣਾ ਬਣ ਕੇ ਅਕਾਲ ਤਖਤ ਸਾਹਿਬ ਮੋਹਰੇ ਖੜੋਣ ਅਤੇ ਲੱਗੀ ਸੇਵਾ ਚਾਰ ਦਿਨ ਨਿਭਾ ਕੇ ਉਹ ਫਿਰ ਉਸੇ ਤਰ੍ਹਾਂ ਦੀ ਸਿਆਸਤ ਕਰਨ ਦਾ ਰਾਹ ਲੱਭਦੇ ਜਾਪਦੇ ਹਨਆਮ ਲੋਕਾਂ ਨੂੰ ਇਸ ਪ੍ਰਧਾਨ ਦੇ ਨਿਮਾਣੇਪਣ ਉੱਤੇ ਯਕੀਨ ਨਹੀਂ ਰਿਹਾ, ਸਗੋਂ ਇਸ ਨੂੰ ਵੇਲਾ ਟਾਲਣ ਲਈ ਅਸਲੋਂ ਮਾਸੂਮ ਬਣ ਕੇ ਪੇਸ਼ ਹੋਣ ਵਰਗਾ ਥਰਡ ਰੇਟ ਨਾਟਕ ਮੰਨ ਰਹੇ ਜਾਪਦੇ ਹਨਸ੍ਰੀ ਅਕਾਲ ਤਖਤ ਦੇ ਜਥੇਦਾਰ ਅਤੇ ਦੂਸਰੇ ਸਿੰਘ ਸਾਹਿਬਾਨ ਨੂੰ ਇਹ ਧਿਆਨ ਰੱਖਣਾ ਪੈਣਾ ਹੈ ਕਿ ਅਕਾਲੀ ਦਲ ਦਾ ਤਾਂ ਜੋ ਪ੍ਰਭਾਵ ਹੈ ਸੋ ਹੈ, ਸਰਬ ਉੱਚ ਕਹੇ ਅਤੇ ਮੰਨੇ ਜਾਂਦੇ ਸਤਿਕਾਰ ਯੋਗ ਤਖਤ ਸਾਹਿਬ ਨੂੰ ਪਿਛਲੇ ਸਮਿਆਂ ਵਾਲੇ ਪ੍ਰਭਾਵ ਤੋਂ ਕਿਸੇ ਵੀ ਤਰ੍ਹਾਂ ਬਚਾ ਲਿਆ ਜਾਵੇ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5265)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author