ਸਰਕਾਰ ਨੇ ਜਿਹੜੇ ਕਰਿੰਦੇ ਉਸ ਘਾਟ ਉੱਤੇ ਲੋਕਾਂ ਦੀ ਜਾਨ ਬਚਾਉਣ ਲਈ ਤਾਇਨਾਤ ਕੀਤੇ ਸਨਉਨ੍ਹਾਂ ਵਿੱਚੋਂ ਇੱਕ ਜਣੇ ਨੇ ...”
(29 ਜੁਲਾਈ 2024)


ਬੇਸ਼ਕ ਆਮ ਬੋਲੀ ਵਿੱਚ ਕਿਹਾ ਜਾਣ ਲੱਗ ਪਿਆ ਹੈ ਕਿ ‘ਸਧਾਰਨ ਲੋਕ ਅੱਜਕੱਲ੍ਹ ਪਹਿਲਾਂ ਜਿੰਨੇ ਸਧਾਰਨ ਨਹੀਂ ਰਹੇ’
, ਪਰ ਜਦੋਂ ਰਾਜਨੀਤੀ ਦੇ ਵਹਿਣ ਵੱਲ ਵੇਖੀਏ ਤਾਂ ਸਮਝ ਪੈ ਜਾਂਦੀ ਹੈ ਕਿ ਉਹ ਕਈ ਗੱਲਾਂ ਵਿੱਚ ਅੱਜ ਵੀ ਸਧਾਰਨ ਹਨ ਤੇ ਇੰਨੇ ਕੁ ਸਧਾਰਨ ਹਨ ਕਿ ਕੋਈ ਵੀ ਚੁਸਤ ਰਾਜਸੀ ਆਗੂ ਉਨ੍ਹਾਂ ਨੂੰ ਵਰਗਲਾ ਸਕਦਾ ਹੈਭਾਰਤ ਦੇ ਲੋਕਾਂ ਦੀ ਇਸੇ ਸਧਾਰਨਤਾ ਦਾ ਲਾਭ ਕਈ ਸਾਲਾਂ ਤਕ ਕਾਂਗਰਸ ਦੇ ਆਗੂ ਬਦਲ-ਬਦਲ ਕੇ ਤਿਗੜਮਾਂ ਵਰਤ ਕੇ ਲੈਂਦੇ ਰਹੇ। ਜਦੋਂ ਉਨ੍ਹਾਂ ਤੋਂ ਆਮ ਲੋਕਾਂ ਦਾ ਮੋਹ ਭੰਗ ਹੋਣਾ ਸ਼ੁਰੂ ਹੋਇਆ ਤਾਂ ਉਨ੍ਹਾਂ ਤੋਂ ਵੀ ਵੱਧ ਭਾਜਪਾ ਵਾਲੇ ਵਰਤਣ ਲੱਗ ਪਏਫਰਕ ਪਿਆ ਤਾਂ ਸਿਰਫ ਇੰਨਾ ਕਿ ਕਾਂਗਰਸੀ ਆਗੂ ਆਮ ਤੌਰ ਉੱਤੇ ਧਰਮ ਨਿਰਪੱਖਤਾ ਦੀਆਂ ਗੱਲਾਂ ਕਰਦੇ ਅਤੇ ਜਦੋਂ ਰਾਜਸੀ ਲੋੜ ਹੁੰਦੀ ਸੀ, ਉਦੋਂ ਇੱਕ ਧਰਮ ਵਾਲਿਆਂ ਨੂੰ ਦੂਜੇ ਧਰਮ ਵਾਲਿਆਂ ਵਿਰੁੱਧ ਵਰਤ ਸਕਦੇ ਸਨਕਦੀ ਫਿਰਕੂ ਤੱਤਾਂ ਨੂੰ ਖੁਦ ਉਕਸਾਉਂਦੇ ਸਨ, ਕਦੀ ਉਕਸਾਉਂਦੇ ਨਾ ਵੀ ਹੋਣ ਤਾਂ ਸਾਫ ਦਿਸਦਾ ਸੀ ਕਿ ਫਿਰਕੂ ਤੱਤਾਂ ਦਾ ਵਿਹਾਰ ਅਣਗੌਲਿਆ ਕਰ ਕੇ ਉਨ੍ਹਾਂ ਨੂੰ ਮਨ-ਮਰਜ਼ੀ ਕਰਨ ਦਿੰਦੇ ਸਨ ਤਾਂ ਕਿ ਜਦੋਂ ਦੂਸਰੀ ਧਿਰ ਜਵਾਬੀ ਕਦਮ ਚੁੱਕੇ ਤਾਂ ਇਨ੍ਹਾਂ ਦੋਵਾਂ ਦੇ ਇਸ ਵਿਰੋਧ ਨੂੰ ਵਰਤਣ ਅਤੇ ਸਾਂਝੀ ਧਿਰ ਬਣ ਕੇ ਅਗਲੀ ਚੋਣ ਜਿੱਤਣ ਜੋਗੀ ਗੁੰਜਾਇਸ਼ ਕੱਢ ਸਕਣ

ਲੋਕਾਂ ਦੀਆਂ ਅੱਖਾਂ ਅੱਗੋਂ ਇਹੋ ਜਿਹੇ ਕੁਝ ਮੌਕੇ ਵੀ ਗੁਜ਼ਰੇ, ਜਦੋਂ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਕਾਂਗਰਸ ਵਾਲਿਆਂ ਨੇ ਆਪਣੇ ਕੁਝ ਆਗੂਆਂ ਨੂੰ ਇੱਕ ਪਾਸੇ ਦੀ ਅੱਗ ਉਗਲੱਛਦੀ ਧਿਰ ਵਿੱਚ ਜਾਣ ਅਤੇ ਸਭ ਤੋਂ ਵੱਧ ਜ਼ਹਿਰ ਉਗਲਣ ਦਾ ਮੌਕਾ ਦਿੱਤਾ ਤੇ ਉਸ ਦੇ ਨਾਲ ਹੀ ਉਨ੍ਹਾਂ ਦੀ ਉਲਟ ਧਿਰ ਵਿੱਚ ਆਪਣੇ ਕੁਝ ਬੰਦੇ ਇਸ ਤਰ੍ਹਾਂ ਫਿੱਟ ਕੀਤੇ ਕਿ ਪਤਾ ਨਾ ਲੱਗ ਸਕੇਜਦੋਂ ਚੋਣਾਂ ਦੇ ਦਿਨ ਆਉਂਦੇ ਤਾਂ ਇੱਧਰਲੇ ਅਤੇ ਓਧਰਲੇ ਦੋਵਾਂ ਪਾਸਿਆਂ ਵਿੱਚ ਬਿਠਾਏ ਇਨ੍ਹਾਂ ਆਪਣੇ ਬੰਦਿਆਂ ਨੂੰ ਉਮੀਦਵਾਰ ਬਣਾ ਕੇ ਲੋਕਾਂ ਅੱਗੇ ਪੇਸ਼ ਕਰ ਦਿੱਤਾ ਜਾਂਦਾ ਤੇ ਜਿਹੜੇ ਸਧਾਰਨ ਲੋਕ ਅੱਜਕੱਲ੍ਹ ਪਹਿਲਾਂ ਜਿੰਨੇ ਸਧਾਰਨ ਨਾ ਰਹਿਣ ਬਾਰੇ ਗੱਲ ਕਹੀ ਜਾਂਦੀ ਹੈ, ਉਹ ਫਿਰ ਸਧਾਰਨ ਨਿਕਲਦੇ ਅਤੇ ਦੋਵੇਂ ਪਾਸਿਉਂ ਅੱਗ ਲਾਊਆਂ ਨੂੰ ਜਿਤਾ ਕੇ ਭੇਜ ਦਿੰਦੇ

ਇਹੋ ਜਿਹਾ ਫਾਰਮੂਲਾ ਵਰਤਣ ਨੇ ਹੀ ਪੰਜਾਬ ਨੂੰ ਵਾਹਣੀਂ ਪਾਇਆ ਤੇ ਬਾਰਾਂ ਸਾਲ ਲੋਕ ਅੰਨ੍ਹੀ ਗਲੀ ਵਿੱਚ ਫਸੇ ਅੱਕੀਂ-ਪਲਾਹੀਂ ਹੱਥ ਮਾਰਦੇ ਤੇ ਆਪਣਿਆਂ ਦੀਆਂ ਲਾਸ਼ਾਂ ਸੰਭਾਲਦੇ ਰਹੇ ਸਨਕਈ ਹੋਰ ਰਾਜਾਂ ਵਿੱਚ ਵੀ ਪੰਜਾਬ ਵਾਲਾ ਦੁਖਾਂਤ ਆਮ ਲੋਕਾਂ ਦੇ ਪੱਲੇ ਪਿਆ, ਪਰ ਕਦੇ ਵੀ ਕਾਂਗਰਸ ਪਾਰਟੀ ਦੇ ਕਿਸੇ ਆਗੂ ਨੇ ਆਪਣੀ ਲੀਡਰਸ਼ਿੱਪ ਦੀਆਂ ਇਨ੍ਹਾਂ ਚੁਸਤੀਆਂ ਅਤੇ ਇਨ੍ਹਾਂ ਨਾਲ ਹੋਏ ਨੁਕਸਾਨ ਦੀ ਚਰਚਾ ਨਹੀਂ ਕੀਤੀ, ਉਨ੍ਹਾਂ ਲਈ ਇਹੋ ਗੱਲ ਕਾਫੀ ਹੈ ਕਿ ਇਸ ਪਾਰਟੀ ਦੀ ਅਜੋਕੀ ਲੀਡਰਸ਼ਿੱਪ ਉਨ੍ਹਾਂ ਉੱਤੇ ਮਿਹਰਬਾਨ ਹੈ ਅਤੇ ਚੋਣ ਲੜਨ ਦਾ ਮੌਕਾ ਦੇਣ ਨੂੰ ਤਿਆਰ ਹੈਅਜੋਕੇ ਸਮੇਂ ਵਿੱਚ ਜਦੋਂ ਉਹ ਦੂਸਰੀਆਂ ਪਾਰਟੀਆਂ, ਖਾਸ ਕਰ ਕੇ ਭਾਜਪਾ ਦੀ ਰਾਜਨੀਤੀ ਦੇ ਫਿਰਕੂ ਪੈਂਤੜੇ ਦੀ ਗੱਲ ਕਰਦੇ ਹਨ ਤਾਂ ਅਸਲ ਮੁੱਦਾ ਗੋਲ ਕਰ ਜਾਂਦੇ ਹਨ ਕਿ ਭਾਰਤੀ ਰਾਜਨੀਤੀ ਵਿੱਚ ਇਹ ਪੈਂਤੜੇ ਬੜਾ ਚਿਰ ਆਮ ਲੋਕਾਂ ਵਿੱਚ ਪ੍ਰਵਾਨਤ ਨਹੀਂ ਸਨ ਹੋਏ ਅਤੇ ਫਿਰ ਇਨ੍ਹਾਂ ਦੀ ਜੜ੍ਹ ਕਾਂਗਰਸੀਆਂ ਦੇ ਤਿਆਰ ਕੀਤੇ ਧਰਾਤਲ ਉੱਤੇ ਹੀ ਲੱਗੀ ਸੀਜਿਹੜੀ ਗੱਲ ਕਾਂਗਰਸ ਦੇ ਆਗੂਆਂ ਨੂੰ ਉਦੋਂ ਚੋਣ-ਰਾਜਨੀਤੀ ਦਾ ਲੁਕਮਾਨੀ ਨੁਸਖਾ ਲੱਗ ਰਹੀ ਹੋਵੇਗੀ, ਉਹ ਅੱਜ ਭਾਰਤ ਦੇ ਲੋਕਾਂ ਤੇ ਇਸ ਦੇਸ਼ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨਾਂ ਦੀ ਲੰਮੀ ਕਤਾਰ ਬੰਨ੍ਹਣ ਵਾਲੀ ਦਿਖਾਈ ਦਿੰਦੀ ਪਈ ਹੈ

ਅੱਜ ਦੇ ਭਾਰਤ ਦੀ ਰਾਜਨੀਤੀ ਦਾ ਦਿਸ਼ਾ-ਸੂਚਕ ਨਾਗਪੁਰੀ ਕੇਂਦਰ ਬਣਿਆ ਪਿਆ ਹੈ, ਪਰ ਉਹ ਹਰ ਗੱਲ ਵਿੱਚ ਉੱਥੋਂ ਸਿੱਧੇ ਨਿਰਦੇਸ਼ ਜਾਂ ਹਦਾਇਤਾਂ ਨਹੀਂ ਭੇਜਦੇ, ਸਗੋਂ ਬਚਪਨ ਤੋਂ ਉਨ੍ਹਾਂ ਦੀਆਂ ਸ਼ਾਖਾਵਾਂ ਵਿੱਚ ਜਾਂਦੇ ਅਤੇ ਇਸ ਬਾਰੇ ਮਾਨਸਿਕ ਪੱਖੋਂ ਤਿਆਰ ਕੀਤੇ ਗਏ ਬੱਚੇ ਅੱਜ ਸਮੇਂ ਨਾਲ ਵੱਡੇ ਲੀਡਰ ਬਣਨ ਪਿੱਛੋਂ ਖੁਦ ਕਰ ਰਹੇ ਹਨਦੇਸ਼ ਦੀ ਕਿਸੇ ਨੁੱਕਰ ਵਿੱਚ ਕੀ ਹੁੰਦਾ ਹੈ, ਹਰ ਗੱਲ ਨਾਗਪੁਰ ਤੋਂ ਤੈਅ ਨਹੀਂ ਕੀਤੀ ਜਾਂਦੀ, ਨਾਗਪੁਰੀਆ ਸੋਚਣੀ ਵਾਲੇ ਆਗੂ ਖੁਦ ਜਿੱਥੇ ਵੀ ਹਨ, ਉਹ ਇਹ ਕੁਝ ਕਰੀ ਜਾਂਦੇ ਹਨ। ਪਰ ਇਨ੍ਹਾਂ ਖੇਡਾਂ ਵਿੱਚੋਂ ਕਈ ਦਹਾਕਿਆਂ ਦੀ ਕਾਂਗਰਸੀ ਰਾਜਨੀਤੀ ਦੀ ਝਲਕ ਲੁਕਾਈ ਨਹੀਂ ਲੁਕਦੀਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਇਸ ਨੀਤੀ ਨੂੰ ਰਾਜਨੀਤੀ ਦਾ ਪੈਂਤੜਾ ਬਣਾ ਕੇ ਚੱਲਦਾ ਰਿਹਾ ਹੈਉਸ ਨੇ ਇੱਕ ਵਾਰ ਬਾਪ-ਦਾਦੇ ਦੇ ਵੇਲਿਆਂ ਤੋਂ ਮੁਸਲਿਮ ਬਣੇ ਲੋਕਾਂ ਦੀ ਹਿੰਦੂ ਧਰਮ ਵਿੱਚ ਵਾਪਸੀ ਦੇ ਸਮਾਗਮ ਸ਼ੁਰੂ ਕਰ ਦਿੱਤੇ ਸਨ ਉਦੋਂ ਵੀ ਬਹੁਤ ਰੌਲਾ ਪਿਆ ਸੀ, ਪਰ ਉਹ ਇੱਕੋ ਗੱਲ ਉੱਤੇ ਅੜਿਆ ਰਿਹਾ ਸੀ ਕਿ ਉਹ ਕਿਸੇ ਦਾ ਧਰਮ ਪ੍ਰੀਵਰਤਨ ਨਹੀਂ ਕਰਵਾ ਰਿਹਾ, ਜਿਹੜੇ ਲੋਕ ਪੁਰਾਣੇ ਛੱਡੇ ਹੋਏ ਧਰਮ ਵਿੱਚ ਮੁੜਨ ਲਈ ਤਿਆਰ ਹਨ, ਉਨ੍ਹਾਂ ਨੂੰ ਮੌਕਾ ਪੇਸ਼ ਕਰਦਾ ਹੈਜੇ ਉਸ ਦੀ ਇਸ ਸਮਾਗਮ ਲੜੀ ਦੀ ਤਾਰ ਪਿੱਛੋਂ ਨਾਗਪੁਰ ਤੋਂ ਖਿੱਚੀ ਜਾ ਰਹੀ ਹੁੰਦੀ ਤਾਂ ਸਮਾਗਮ ਸਾਰੇ ਦੇਸ਼ ਵਿੱਚ ਹੋਣ ਲੱਗ ਜਾਂਦੇ, ਪਰ ਇਹ ਸਭ ਯੋਗੀ ਆਦਿੱਤਿਆਨਾਥ ਦੇ ਲੋਕ ਸਭਾ ਹਲਕੇ ਵਿੱਚ ਜਾਂ ਕੁਝ ਕੁ ਹੋਰ ਥਾਈਂ ਹੋਇਆ ਸੀ, ਪੂਰੇ ਉੱਤਰ ਪ੍ਰਦੇਸ਼ ਵਿੱਚ ਵੀ ਨਹੀਂ ਸੀ ਹੋਇਆਜਦੋਂ ਇਸਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਸਾਰੇ ਦੇਸ਼ ਵਿੱਚੋਂ ਸੰਘ ਦੀ ਸੋਚ ਨਾਲ ਜੁੜੇ ਹੋਏ ਸੰਗਠਨਾਂ ਤੇ ਲੋਕਾਂ ਨੇ ਇਸਦੇ ਪੱਖ ਵਿੱਚ ਖੜ੍ਹੇ ਹੋਣਾ ਸ਼ੁਰੂ ਕਰ ਦਿੱਤਾ ਸੀਸ਼ੁਰੂਆਤ ਇੱਕ ਨੇ ਕੀਤੀ ਸੀ, ਹਿਮਾਇਤ ਦੇ ਪਿੱਛੇ ਇੱਕ ਪੂਰੀ ਸੋਚ ਆਣ ਖੜੋਤੀ ਸੀ

ਇੱਦਾਂ ਦੇ ਮੁਹਿੰਮਬਾਜ਼ਾਂ ਨੂੰ ਆਪਣੇ ਪਿੱਛੇ ਆਮ ਲੋਕ ਖੜ੍ਹੇ ਕਰਨ ਦੇ ਦਾਅ ਵੀ ਸੁੱਝਦੇ ਰਹਿੰਦੇ ਹਨ ਤੇ ਇਸ ਸੋਚ ਦੇ ਪੱਖ ਵਿੱਚ ਹੋਰ ਲੋਕਾਂ ਦੀਆਂ ਆਵਾਜ਼ਾਂ ਉੱਠਣ ਦਾ ਵੀ ਅਗੇਤਾ ਪਤਾ ਹੁੰਦਾ ਹੈਇਸੇ ਸੋਚ ਲਈ ਇਸ ਵਾਰ ਉੱਤਰ ਪ੍ਰਦੇਸ਼ ਵਿੱਚ ਕਾਂਵੜ ਯਾਤਰਾ ਦੇ ਮੌਕੇ ਨੂੰ ਹਿੰਦੂ ਧਰਮ ਦੇ ਨਾਂਅ ਉੱਤੇ ਲਾਮਬੰਦੀ ਵਧਾਉਣ ਲਈ ਵਰਤਣ ਦਾ ਇੱਕ ਹੋਰ ਯਤਨ ਕੀਤਾ ਗਿਆ ਹੈਕਾਂਵੜ ਯਾਤਰਾ ਤਾਂ ਪਹਿਲਾਂ ਵੀ ਹਰ ਸਾਲ ਚਲਦੀ ਰਹੀ ਹੈ, ਕਈ ਵਾਰ ਇਸ ਮੌਕੇ ਦੰਗੇ ਹੋਣ ਦੀ ਖਬਰ ਵੀ ਕਦੇ-ਕਦੇ ਆ ਜਾਂਦੀ ਸੀ, ਪਰ ਉਹ ਖਬਰਾਂ ਹਿੰਦੂ-ਮੁਸਲਿਮ ਰੰਗ ਦੀਆਂ ਹੋਣ ਦੀ ਥਾਂ ਸੜਕੀ ਹਾਦਸੇ ਦੇ ਵਕਤ ਢਿੱਲੇ ਪ੍ਰਸ਼ਾਸਕੀ ਤੇ ਪੁਲਿਸ ਪ੍ਰਬੰਧ ਦੇ ਕਾਰਨ ਹੋਈ ਸਾੜ-ਫੂਕ ਬਾਰੇ ਹੁੰਦੀਆਂ ਸਨਦੋ ਕੁ ਸਾਲ ਪਹਿਲਾਂ ਦੀ ਖਬਰ ਬਹੁਤ ਘੱਟ ਲੋਕਾਂ ਨੂੰ ਯਾਦ ਹੋਵੇਗੀ ਕਿ ਉੱਤਰ ਪ੍ਰਦੇਸ਼ ਵਿੱਚ ਕੁਝ ਪੁਲਿਸ ਅਫਸਰਾਂ ਨੇ ਸ਼ਰਧਾ ਨਾਲ ਜਾਂਦੇ ਕਾਂਵੜ ਯਾਤਰੀਆਂ ਉੱਤੇ ਹੈਲੀਕਾਪਟਰ ਨਾਲ ਫੁੱਲ ਵਰਸਾਏ ਸਨ ਉਦੋਂ ਇਹ ਕੁਝ ਸਾਰੇ ਰਾਜ ਵਿੱਚ ਨਹੀਂ ਸੀ ਹੋਇਆ, ਕਿਸੇ ਖਾਸ ਥਾਂ ਹੋਇਆ ਸੀ, ਜਿੱਥੇ ਆਪਣੀ ਸਰਕਾਰੀ ਡਿਊਟੀ ਕਰਨ ਤੋਂ ਵੱਧ ਇੱਕ ਖਾਸ ਸੋਚ ਲਈ ਕੰਮ ਕਰਨ ਵਾਲਾ ਕੋਈ ਅਫਸਰ ਤਾਇਨਾਤ ਸੀ ਅਤੇ ਉਹ ਇੱਕੋ ਵੇਲੇ ਕਾਂਵੜੀਆਂ ਨੂੰ ਖੁਸ਼ ਕਰਨ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਤੁਹਾਡਾ ਪੱਕਾ ਭਗਤ ਇਸ ਇਲਾਕੇ ਵਿੱਚ ਹੈਇਹੋ ਜਿਹੇ ਅਫਸਰ ਕਿਸ ਹੱਦ ਤਕ ਜਾ ਸਕਦੇ ਹਨ, ਸਾਨੂੰ ਪੰਜਾਬ ਵਿੱਚ ਕਈ ਵਾਰ ਸੱਟਾਂ ਖਾ ਚੁੱਕੇ ਲੋਕਾਂ ਨੂੰ ਇਸਦਾ ਕਾਫੀ ਸਾਰਾ ਕੌੜਾ ਤਜਰਬਾ ਹੁੰਦਾ ਰਿਹਾ ਹੈ

ਜੁਲਾਈ ਦੇ ਤੀਸਰੇ ਹਫਤੇ ਇੱਕ ਦਿਨ ਅਚਾਨਕ ਇੱਕ ਖਾਸ ਜ਼ਿਲ੍ਹੇ ਵਿੱਚ ਪੁਲਿਸ ਦੇ ਮੁਖੀ ਨੇ ਇਸ ਤਰ੍ਹਾਂ ਦਾ ਇੱਕ ਨੋਟਿਸ ਕੱਢ ਦਿੱਤਾ ਕਿ ਕਾਂਵੜ ਯਾਤਰਾ ਦੇ ਰਸਤੇ ਉੱਤੇ ਪੈਂਦੇ ਹਰ ਢਾਬੇ, ਰੈਸਟੋਰੈਂਟ ਜਾਂ ਖਾਣ-ਪੀਣ ਦੀ ਹਰ ਦੁਕਾਨ ਦੇ ਬੋਰਡ ਉੱਤੇ ਉਸ ਦੇ ਮਾਲਕ ਦਾ ਨਾਂਅ ਲਿਖ ਦਿੱਤਾ ਜਾਵੇਕਾਰਨ ਇਹ ਦੱਸਿਆ ਗਿਆ ਕਿ ਗੈਰ-ਹਿੰਦੂ ਦੁਕਾਨ ਤੋਂ ਕੁਝ ਲੈ ਕੇ ਖਾਣ ਨਾਲ ਜੇ ਕੁਝ ਗਲਤ ਖਾਧਾ ਗਿਆ ਤਾਂ ਕਾਂਵੜ ਯਾਤਰੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗ ਸਕਦੀ ਹੈ ਅਤੇ ਇਸ ਨਾਲ ਰਾਜ ਦੇ ਅਮਨ-ਕਾਨੂੰਨ ਵਿੱਚ ਵਿਗਾੜ ਆ ਸਕਦਾ ਹੈਕਈ ਪਾਸਿਆਂ ਤੋਂ ਜਦੋਂ ਇਸ ਨੋਟਿਸ ਵਿਰੁੱਧ ਆਵਾਜ਼ ਉਠਾਈ ਜਾਣ ਲੱਗੀ ਤਾਂ ਕਈ ਹੋਰ ਪਾਸਿਆਂ ਤੋਂ ਇਸਦੇ ਪੱਖ ਵਿੱਚ ਉਸ ਸੋਚ ਵਾਲੇ ਵੀ ਉੱਠ ਖੜੋਤੇਗਵਾਂਢੀ ਰਾਜ ਉੱਤਰਾ ਖੰਡ ਵਿੱਚੋਂ ਵੀ ਕਿਸੇ ਅਫਸਰ ਨੇ ਇੱਦਾਂ ਦਾ ਬਿਆਨ ਦੇ ਦਿੱਤਾ, ਮੱਧ ਪ੍ਰਦੇਸ਼ ਦੇ ਇੱਕ ਸ਼ਹਿਰ ਦੀ ਕੌਂਸਲ ਨੇ ਵੀ ਇੱਦਾਂ ਦਾ ਨੋਟਿਸ ਕੱਢ ਦਿੱਤਾਬਿਹਾਰ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਬੇਸ਼ਕ ਇਸਦੇ ਵਿਰੁੱਧ ਬੋਲਿਆ, ਪਰ ਉਸ ਰਾਜ ਵਿੱਚੋਂ ਵੀ ਜਦੋਂ ਭਾਜਪਾ ਵਾਲਿਆਂ ਨੇ ਇਹੋ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸ ਨੇ ਇਸ ਬਾਰੇ ਚੁੱਪ ਜਿਹੀ ਵੱਟ ਲਈਮਾਮਲਾ ਸੁਪਰੀਮ ਕੋਰਟ ਗਿਆ ਤਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਇਸ ਵਿਹਾਰ ਨੂੰ ਰੋਕਣ ਦਾ ਆਰਜ਼ੀ ਹੁਕਮ ਦੇ ਦਿੱਤਾ ਤੇ ਕੁਝ ਦਿਨ ਬਾਅਦ ਦੂਸਰੀ ਸੁਣਵਾਈ ਪਿੱਛੋਂ ਵੀ ਇਹ ਹੁਕਮ ਜਾਰੀ ਰੱਖਿਆ, ਪਰ ਦੇਸ਼ ਦੀ ਸਰਕਾਰ ਇਸ ਬਾਰੇ ਬੋਲਣ ਤੋਂ ਬਚਦੀ ਰਹੀ ਸੀ, ਕਿਉਂਕਿ ਉਸ ਦੀ ਅਗਵਾਈ ਕਰਨ ਵਾਲਿਆਂ ਦੀ ਆਪਣੀ ਸਹਿਮਤੀ ਇਸ ਸੋਚ ਵਾਲੇ ਲੋਕਾਂ ਨਾਲ ਹੈਉਨ੍ਹਾਂ ਨੂੰ ਪਤਾ ਹੈ ਕਿ ਹਿੰਦੂ-ਮੁਸਲਿਮ ਕਤਾਰਬੰਦੀ ਅੱਗੇ ਵਧੇਗੀ ਤਾਂ ਅਗਲੀ ਚੋਣ ਮੌਕੇ ਇਸਦਾ ਲਾਭ ਸਿਰਫ ਉਨ੍ਹਾਂ ਨੂੰ ਹੋਣਾ ਹੈ, ਬਾਕੀ ਸਾਰੀਆਂ ਰਾਜਸੀ ਧਿਰਾਂ ਨੂੰ ਇੱਕ ਜਾਂ ਦੂਸਰੀ ਤਰ੍ਹਾਂ ਖੋਰਾ ਹੀ ਲੱਗੇਗਾ

ਸਵਾਲ ਇਹ ਉੱਠਦਾ ਹੈ ਕਿ ਕੀ ਅਸੀਂ ਭਾਰਤ ਨੂੰ ਉਸ ਜ਼ਮਾਨੇ ਵੱਲ ਜਾਂਦਾ ਵੇਖਾਂਗੇ, ਜਦੋਂ ਅੰਗਰੇਜ਼ਾਂ ਨੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਉੱਤੇ ਦੋ-ਦੋ ਘੜੇ ਪਾਣੀ ਵਾਲੇ ਰੱਖ ਦਿੱਤੇ ਸਨ, ਜਿਨ੍ਹਾਂ ਵਿੱਚੋਂ ਇੱਕ ਉੱਤੇ ‘ਹਿੰਦੂ ਦਾ ਪਾਣੀ’ ਅਤੇ ਦੂਸਰੇ ਉੱਤੇ ‘ਮੁਸਲਮਾਨ ਦਾ ਪਾਣੀ’ ਲਿਖਵਾ ਦਿੱਤਾ ਗਿਆ ਸੀਹਿੰਦੂ ਵਾਲੇ ਘੜੇ ਵਿੱਚੋਂ ਹਿੰਦੂ ਤੇ ਸਿੱਖ ਪਾਣੀ ਪੀਂਦੇ ਸਨ ਤੇ ਦੂਸਰੇ ਘੜੇ ਵਿੱਚੋਂ ਸਿਰਫ ਮੁਸਲਮਾਨ ਪੀਂਦੇ ਸਨਉਸ ਵੇਲੇ ਦੇ ਇੱਕ ਰੇਲ ਅਧਿਕਾਰੀ ਬਜ਼ੁਰਗ ਨੂੰ ਅਸੀਂ ਇੱਕ ਵਾਰ ਇਹ ਪੁੱਛਿਆ ਕਿ ਪਾਣੀ ਲਈ ਦੋਵੇਂ ਘੜੇ ਵੱਖ-ਵੱਖ ਸਨ, ਪਾਣੀ ਭਰਨ ਲਈ ਸੇਵਾਦਾਰ ਵੀ ਵੱਖੋ-ਵੱਖਰੇ ਧਰਮ ਦਾ ਸੀ ਜਾਂ ਨਹੀਂ ਤੇ ਉਨ੍ਹਾਂ ਦੱਸਿਆ ਸੀ ਕਿ ਇੱਕੋ ਮੁਲਾਜ਼ਮ ਹੁੰਦਾ ਸੀ, ਜਿਸਦੀ ਪੋਸਟ ਉਦੋਂ ‘ਵਾਟਰਮੈਨ’ ਜਾਂ ‘ਪਾਣੀ ਵਾਲਾ’ ਲਿਖੀ ਜਾਇਆ ਕਰਦੀ ਸੀਪਾਣੀ ਪੀਣ ਵਾਲੇ ਲੋਕ ਇੱਕ ਦੂਸਰੇ ਦੇ ਧਰਮ ਵਾਲਾ ਪਾਣੀ ਬੇਸ਼ਕ ਨਹੀਂ ਸਨ ਪੀਂਦੇ ਹੁੰਦੇ, ਪਾਣੀ ਇੱਕੋ ਵਿਅਕਤੀ ਦਾ ਭਰਿਆ ਪੀਂਦੇ ਸਨ, ਜਾਤ ਉਸ ਦੀ ਕੋਈ ਨਹੀਂ ਸੀ ਪੁੱਛਦਾਇਹੋ ਗੱਲ ਅੱਜ ਪੁੱਛੀ ਜਾ ਸਕਦੀ ਹੈ ਕਿ ਰਾਹ ਵਿਚਲੇ ਢਾਬਿਆਂ ਅਤੇ ਖਾਣ-ਪੀਣ ਦੀਆਂ ਦੁਕਾਨਾਂ ਦੇ ਮਾਲਕਾਂ ’ਤੇ ਕੰਮ ਕਰਦੇ ਲੋਕਾਂ ਦੇ ਨਾਂਵਾਂ ਦੀ ਸੂਚੀ ਤਾਂ ਬਾਹਰ ਲਗਵਾ ਦਿੱਤੀ ਜਾਵੇਗੀ, ਪਿੱਛੋਂ ਉਸ ਦੁਕਾਨ ਨੂੰ ਦੁੱਧ ਸਪਲਾਈ ਕਰਨ ਵਾਲਾ ਕਿਹੜੇ ਧਰਮ ਦਾ ਸੀ, ਕੀ ਇਹ ਵੀ ਵੇਖਿਆ ਜਾਵੇਗਾ? ਉਸ ਢਾਬੇ ਲਈ ਆਟਾ ਪੀਸਣ, ਸਬਜ਼ੀ ਪੁੱਟ ਕੇ ਖੇਤਾਂ ਵਿੱਚੋਂ ਲਿਆਉਣ ਵਾਲੇ ਵੀ ਪਤਾ ਨਹੀਂ ਕਿਹੜੇ ਧਰਮ ਦੇ ਹੋਣਗੇ ਅਤੇ ਪਾਣੀ ਜਿਸ ਟੂਟੀ ਤੋਂ ਆਉਂਦਾ ਹੈ, ਉਸ ਨੂੰ ਫਿੱਟ ਕਰਨ ਤੋਂ ਲੈ ਕੇ ਉਸ ਦਾ ਪਾਣੀ ਭਰਨ ਤਕ ਦੇ ਕੰਮ ਵਿੱਚ ਤਾਂ ਹਰ ਧਰਮ ਦੇ ਲੋਕ ਸ਼ਾਮਲ ਹੋ ਸਕਦੇ ਹਨਵਿਦੇਸ਼ਾਂ ਦੇ ਦੌਰੇ ਦੌਰਾਨ ਅਸੀਂ ਵੇਖਦੇ ਹਾਂ ਕਿ ਜਹਾਜ਼ ਵਿੱਚ ਖਾਣਾ ਵਰਤਾਉਂਦੀਆਂ ਏਅਰ ਹੋਸਟੈੱਸ ਜਾਂ ਉਹੀ ਕੰਮ ਕਰਦੇ ਨੌਜਵਾਨ ਵੱਖ-ਵੱਖ ਧਰਮਾਂ ਦੇ ਹੁੰਦੇ ਹਨ, ਪਰ ਅਸੀਂ ਕਦੀ ਕਿਸੇ ਰਹਿਤਵਾਨ ਨੂੰ ਉਨ੍ਹਾਂ ਹੱਥੋਂ ਖਾਣਾ ਲੈਣ ਤੋਂ ਨਾਂਹ ਕਰਦੇ ਨਹੀਂ ਵੇਖਿਆਦੋ ਦਿਨ ਪਹਿਲਾਂ ਉੱਤਰਾ ਖੰਡ ਵਿੱਚ ਕਾਂਵੜ ਯਾਤਰੀ ਜਾਂਦੇ ਹੋਏ ਇੱਕ ਘਾਟ ਉੱਤੇ ਇਸ਼ਨਾਨ ਕਰਨ ਲੱਗ ਪਏ ਤਾਂ ਉਨ੍ਹਾਂ ਵਿੱਚੋਂ ਇੱਕ ਜਣਾ ਪਾਣੀ ਵਿੱਚ ਰੁੜ੍ਹ ਗਿਆਸਰਕਾਰ ਨੇ ਜਿਹੜੇ ਕਰਿੰਦੇ ਉਸ ਘਾਟ ਉੱਤੇ ਲੋਕਾਂ ਦੀ ਜਾਨ ਬਚਾਉਣ ਲਈ ਤਾਇਨਾਤ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਜਣੇ ਨੇ ਛਾਲ ਮਾਰੀ ਤੇ ਡੁੱਬ ਰਹੇ ਕਾਂਵੜ ਯਾਤਰੀ ਨੂੰ ਬਚਾ ਲਿਆਇਆ ਅਤੇ ਪਿੱਛੋਂ ਪਤਾ ਲੱਗਾ ਕਿ ਮੋਢਿਆਂ ਉੱਤੇ ਚੁੱਕ ਕੇ ਲਿਆਉਣ ਵਾਲਾ ਨੌਜਵਾਨ ਮੁਸਲਮਾਨ ਸੀ, ਉਦੋਂ ਉਸ ਵਿਰੁੱਧ ਕੋਈ ਕੌੜੀ ਗੱਲ ਕਿਸੇ ਨੇ ਨਹੀਂ ਕਹੀ, ਸਾਰੇ ਕਾਂਵੜ ਯਾਤਰੀਆਂ ਨੇ ਉਸ ਦਾ ਧੰਨਵਾਦ ਕੀਤਾਓਨੀ ਦੇਰ ਤਕ ਉੱਥੋਂ ਥੋੜ੍ਹਾ ਹਟ ਕੇ ਇੱਕ ਕਾਂਵੜ ਯਾਤਰੀ ਹੋਰ ਨਹਾਉਂਦਾ ਰੁੜ੍ਹ ਗਿਆ, ਜਦੋਂ ਉਹ ਮੁਸਲਮਾਨ ਉਸ ਨੂੰ ਬਚਾਉਣ ਦੇ ਲਈ ਛਾਲ ਮਾਰਨ ਲੱਗਾ ਤਾਂ ਸਾਰਿਆਂ ਨੂੰ ਉਸ ਦੇ ਧਰਮ ਬਾਰੇ ਪਤਾ ਸੀ, ਪਰ ਕਿਸੇ ਨੇ ਰੋਕਿਆ ਨਹੀਂ, ਸਗੋਂ ਸ਼ਾਬਾਸ਼ ਦਿੰਦੇ ਅਤੇ ਹੌਸਲਾ ਅਫਜ਼ਾਈ ਕਰਦੇ ਰਹੇਬਾਅਦ ਵਿੱਚ ਉਸ ਮੁਸਲਿਮ ਨੌਜਵਾਨ ਦਾ ਕਈ ਸੰਗਠਨਾਂ ਨੇ ਸਨਮਾਨ ਵੀ ਕੀਤਾ ਇੱਦਾਂ ਦਾ ਕੰਮ ਉਹ ਨੌਜਵਾਨ ਪਹਿਲਾਂ ਵੀ ਕਰਦਾ ਸੀ, ਪਰ ਚਰਚਾ ਕਦੀ ਨਹੀਂ ਸੀ ਹੋਈ। ਅੱਜਕੱਲ੍ਹ ਦੁਕਾਨਾਂ ਉੱਤੇ ਮਾਲਕਾਂ ਤੇ ਵਰਕਰਾਂ ਦੇ ਨਾਂਅ ਲਿਖਣ ਬਾਰੇ ਚਲਦੀ ਜਾਂ ਚਲਾਈ ਜਾ ਰਹੀ ਚਰਚਾ ਕਾਰਨ ਉਸ ਦਾ ਮਨੁੱਖ ਸੇਵੀ ਕਿਰਦਾਰ ਵੀ ਲੋਕਾਂ ਸਾਹਮਣੇ ਆ ਗਿਆ ਤੇ ਇਹ ਗੱਲ ਸਾਰਿਆਂ ਨੂੰ ਸਮਝ ਪੈ ਗਈ ਕਿ ਡੁੱਬਦੇ ਇਨਸਾਨ ਨੂੰ ਬਚਾਉਣ ਵਾਲੇ ਦਾ ਧਰਮ ਪੁੱਛਣ ਦੀ ਲੋੜ ਕਦੀ ਨਹੀਂ ਹੁੰਦੀ

ਜਿਹੜੇ ਲੋਕ ਅੱਜ ਇੱਦਾਂ ਦੀਆਂ ਗੱਲਾਂ ਕਰਦੇ ਹਨ, ਕੱਲ੍ਹ-ਕਲੋਤਰ ਨੂੰ ਕਿਧਰੇ ਕੋਈ ਹਾਦਸਾ ਹੋ ਗਿਆ ਤਾਂ ਇਲਾਜ ਕਰਾਉਣ ਤੋਂ ਪਹਿਲਾਂ ਉਹ ਡਾਕਟਰ ਦਾ ਧਰਮ ਨਹੀਂ ਪੁੱਛਣਗੇਮਰਦੇ ਨੂੰ ਬਚਾਉਣ ਲਈ ਜੇ ਕਿਧਰੇ ਖੂਨ ਦੇਣ ਦੀ ਲੋੜ ਪਈ ਤਾਂ ਬਲੱਡ ਬੈਂਕ ਵਾਲਿਆਂ ਤੋਂ ਖੂਨ ਦਾਨੀ ਦਾ ਨਾਂਅ ਤੇ ਧਰਮ ਪੁੱਛਣ ਬਾਰੇ ਨਹੀਂ ਸੋਚਣਗੇਢਾਬਾ ਮਾਲਕਾਂ ਦੇ ਨਾਂਅ ਬੋਰਡਾਂ ਉੱਤੇ ਲਿਖਾਉਣ ਅਤੇ ਇਸ ਬਹਾਨੇ ਆਪਣੇ ਧਰਮ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਦੁਕਾਨਾਂ ਦੇ ਬਾਈਕਾਟ ਕਰਨ ਲਈ ਉਕਸਾਉਣ ਵਾਲਿਆਂ ਦਾ ਅਸਲ ਨਿਸ਼ਾਨਾ ਇਹ ਹੈ ਕਿ ਧਰਮਾਂ ਦੇ ਨਾਂਅ ਉੱਤੇ ਹੁੰਦੀ ਪਈ ਲਾਮਬੰਦੀ ਨੂੰ ਇੱਦਾਂ ਵਧਾਇਆ ਜਾਵੇ ਕਿ ਅਗਲੀਆਂ ਚੋਣਾਂ ਵਿੱਚ ਵੋਟਰ ਸਿਰਫ ਵੋਟ ਪਾਉਣ ਵਾਲਾ ਨਾ ਰਹੇ, ਧਰਮ ਦੀ ਧਾਰਨਾ ਨਾਲ ਬੱਝਾ ਸਿਰਫ ਇੱਕ ਖਾਸ ਧਰਮ ਦੇ ਨਾਂਅ ਉੱਤੇ ਰਾਜਨੀਤੀ ਕਰਨ ਵਾਲਿਆਂ ਪਿੱਛੇ ਭੁਗਤਣ ਨੂੰ ਧਾਰਮਿਕਤਾ ਮੰਨ ਲਵੇ ਇਸੇ ਲਈ ਅਸੀਂ ਸ਼ੁਰੂ ਵਿੱਚ ਕਿਹਾ ਸੀ ਕਿ ਬੇਸ਼ਕ ਅਸੀਂ ਕਹਿੰਦੇ ਹਾਂ ਤੇ ਚਾਹੁੰਦੇ ਵੀ ਹਾਂ ਕਿ ਆਧੁਨਿਕ ਤਕਨੀਕੀ ਯੁਗ ਵਿੱਚ ਸਧਾਰਨ ਆਦਮੀ ਪਹਿਲਾਂ ਵਾਂਗ ਸਧਾਰਨ ਨਾ ਰਹੇ, ਪਰ ਇਹ ਗੱਲ ਸੱਚ ਹੈ ਕਿ ਉਹ ਅਜੇ ਵੀ ਬਹੁਤ ਹੱਦ ਤਕ ਸਧਾਰਨ ਹੀ ਹੈ ਅਤੇ ਇੰਨਾ ਸਾਧਾਰਨ ਹੈ ਕਿ ਮਨੁੱਖੀ ਸਾਂਝ ਦੀ ਗੱਲ ਸੋਚਣ ਦੀ ਥਾਂ ਉਸ ਨੂੰ ਫਿਰਕਿਆਂ ਦੇ ਆਧਾਰ ਉੱਤੇ ਲਾਮਬੰਦ ਕਰਨ ਦੇ ਯਤਨ ਜਾਰੀ ਰੱਖੇ ਜਾ ਰਹੇ ਹਨ ਭਾਰਤ ਨੇ ਅੱਜ ਤਕ ਦਾ ਪੈਂਡਾ ਸਾਰੇ ਧਰਮਾਂ ਦੀ ਸਾਂਝ ਸਦਕਾ ਤੈਅ ਕੀਤਾ ਹੈ, ਅੱਗੋਂ ਭਾਰਤ ਦੇ ਲੋਕ ਇਹ ਪੈਂਡਾ ਜਾਰੀ ਰੱਖ ਸਕਣਗੇ ਜਾਂ ਨਹੀਂ, ਅੱਜ ਇਹ ਸਾਰਾ ਕੁਝ ਦਾਅ ਉੱਤੇ ਲੱਗਾ ਪਿਆ ਜਾਪਦਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5171)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author