Sukirat7ਪਰ ਇਹੋ ਜਿਹੀ ਸਰਕਾਰੀ ਤਲਵਾ-ਚੱਟੀ ਤਾਂ ਉਸ ਸਮੇਂ ਦੇ ਮਾੜੇ ਤੋਂ ਮਾੜੇ ਪੱਤਰਕਾਰ ਨੇ ਵੀ ਨਹੀਂ ਸੀ ਕੀਤੀ ...
(5 ਨਵੰਬਰ 2016)


ਅਕਤੂਬਰ ਦੇ ਅੱਧ ਵਿਚ ਮੈਂ ਮੁੰਬਈ ਸ਼ਹਿਰ ਵਿਚ ਸਾਂ ਜਦੋਂ ਇਹ ਖਬਰ ਆਈ ਕਿ
20 ਅਕਤੂਬਰ ਤੋਂ ਉੱਥੇ ਸ਼ੁਰੂ ਹੋਣ ਵਾਲੇ ‘ਮਾਮੀ’ (ਮੁੰਬਈ ਅਕੈਡਮੀ ਔਫ ਮੂਵਿੰਗ ਇਮੇਜਿਜ਼) ਫਿਲਮ ਫੈਸਟੀਵਲ ਦੇ ਪ੍ਰਬੰਧਕਾਂ ਨੇ ਦੇਸ ਵਿਚਲੇ ਅਜੋਕੇ ਪਾਕਿਸਤਾਨ ਵਿਰੋਧੀ ਮਾਹੌਲ ਕਾਰਨ ਕਿਸੇ ਅਣਸੁਖਾਵੀਂ ਘਟਨਾ ਤੋਂ ਡਰਦਿਆਂ ਪਾਕਿਸਤਾਨੀ ਫਿਲਮ ‘ਜਾਗੋ ਹੂਆ ਸਵੇਰਾ’ ਨੂੰ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਦੀ ਸੂਚੀ ਵਿੱਚੋਂ ਖਾਰਜ ਕਰ ਦਿੱਤਾ ਹੈਬੜੀ ਹੈਰਾਨੀ ਹੋਈ ਕਿਉਂਕਿ ਆਮ ਲੋਕਾਂ ਨੂੰ ਭਾਵੇਂ ਨਾ ਵੀ ਪਤਾ ਹੋਵੇ, ਪਰ ਪ੍ਰਬੰਧਕਾਂ ਨੂੰ ਤਾਂ ਪਤਾ ਸੀ ਕਿ 1959 ਵਿਚ ਬਣੀ ਇਹ ਪਾਕਿਸਤਾਨੀ ਫਿਲਮ ਦਰਅਸਲ ਆਪਣੇ ਅਗਾਂਹਵਧੂ ਵਿਚਾਰਾਂ ਕਰਕੇ ਪਾਕਿਸਤਾਨ ਦੀ ਵੇਲੇ ਦੀ ਹਕੂਮਤ ਨੇ ਹੀ ਬੈਨ ਕਰ ਛੱਡੀ ਸੀ ਅਤੇ ਹੁਣ, 50 ਤੋਂ ਵੱਧ ਵਰ੍ਹੇ ਲੰਘ ਜਾਣ ਮਗਰੋਂ, ਇਸ ਕਲਾਸਿਕ ਮੰਨੀ ਜਾਂਦੀ ਫਿਲਮ ਨੂੰ ਮੁੜ ਲੱਭ ਕੇ ਦੁਨੀਆ ਭਰ ਦੇ ਫਿਲਮ ਮੇਲਿਆਂ ਵਿਚ ਦਿਖਾਇਆ ਜਾ ਰਿਹਾ ਹੈਉਂਜ ਵੀ ਇਹ ਅਸਾਧਾਰਨ ਕਲਾ ਕਿਰਤ ਕੋਈ ਨਿਰੋਲ ਪਾਕਿਸਤਾਨੀ ਫਿਲਮ ਨਹੀਂ, ਇਸਦੀ ਕਹਾਣੀ ਮਾਣਿਕ ਬੰਦੋਪਾਧਿਆਏ ਦੇ ਬੰਗਲਾ ਨਾਵਲ ‘ਪਦਮਾ ਨੌਦੀਰ ਮਾਝੀ’ (ਪਦਮਾ ਨਦੀ ਦੇ ਮੱਲਾਹ) ਉੱਤੇ ਆਧਾਰਤ ਹੈ, ਜਿਸਦੀ ਪਟਕਥਾ ਫ਼ੈਜ਼ ਅਹਿਮਦ ਫ਼ੈਜ਼ ਨੇ ਲਿਖੀ ਸੀਇਸਦੀ ਨਾਇਕਾ ਕਲਕੱਤੇ ਦੀ ਪ੍ਰਸਿੱਧ ਇਪਟਾ ਅਦਾਕਾਰ ਤ੍ਰਿਪਤੀ ਮਿਤਰਾ ਸੀ ਅਤੇ ਸੰਗੀਤ ਮਸ਼ਹੂਰ ਭਾਰਤੀ ਸੰਗੀਤਕਾਰ ਤਿਮਿਰ ਬਰਨ ਨੇ ਦਿੱਤਾ ਸੀਸੋ ਫਿਲਮ ਦਾ ਪ੍ਰਗਤੀਵਾਦੀ ਖਾਸਾ ਸਿਰਫਿਰੇ ਅੰਧ-ਰਾਸ਼ਟਰਵਾਦੀਆਂ ਨੂੰ ਨਾ ਵੀ ਪ੍ਰਭਾਵਤ ਕਰਦਾ ਹੋਵੇ, ਫੈਸਟੀਵਲ ਦੇ ਪ੍ਰਬੰਧਕਾਂ ਕੋਲ ਇਸ ਦੇ ਬਚਾ ਵਿਚ ਇਹ ਦਲੀਲ ਤਾਂ ਹੈ ਹੀ ਸੀ ਕਿ ਇਹ ਫਿਲਮ ਉਸ ਵੇਲੇ ਦਾ ਸਾਂਝਾ ਭਾਰਤੀ-ਪਾਕਿਸਤਾਨੀ ਜਤਨ ਹੈਪਰ ਨਹੀਂ, ਜਿਸ ਮਾਹੌਲ ਵਿਚ ਇਕ ਪਾਕਿਸਤਾਨੀ ਕਲਾਕਾਰ ਫ਼ਵਾਦ ਖਾਨ ਦੀ ਸ਼ਮੂਲੀਅਤ ਨੂੰ ਲੈ ਕੇ ਕਰਨ ਜੌਹਰ ਦੀ ਤਾਜ਼ਾ ਫਿਲਮ ਨੂੰ ਬੈਨ ਕਰਨ ਲਈ ਟੀ.ਵੀ. ਉੱਤੇ ਜੰਗੀ ਬਹਿਸਾਂ ਜਾਰੀ ਹੋਣ, ਉੱਥੇ ‘ਜਾਗੋ ਹੂਆ ਸਵੇਰਾ’ ਦਾ ਘਾਣ ਤਾਂ ਹੋਣਾ ਹੀ ਸੀ

ਇਸ ਫਿਲਮ ਨਾਲ ਹੋਈ ਬੇਇਨਸਾਫ਼ੀ ਵਲ ਇਸ਼ਾਰਾ ਕਰਦਾ ਇਕ ਲੇਖ ਮੈਂ ਸੋਸ਼ਲ ਮੀਡੀਆ ਉੱਤੇ ਪਾ ਦਿੱਤਾ, ਆਪਣੀ ਇਸ ਟਿਪਣੀ ਸਮੇਤ ਕਿ ਜੇਕਰ ਅਜਿਹੀਆਂ ਨਾਵਾਜਬ ਮੰਗਾਂ ਸਾਂਹਵੇਂ ਅਸੀਂ ਇਵੇਂ ਹੀ ਗੋਡੇ ਟੇਕਦੇ ਰਹੇ ਤਾਂ ਸ਼ਾਇਦ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਨੂੰ ਵੀ ਬੈਨ ਕਰਨਾ ਪੈ ਜਾਵੇ ਕਿਉਂਕਿ ਉਸ ਦਾ ਲੇਖਕ ਵੀ ਤਾਂ ਪਾਕਿਸਤਾਨੀ ਹੀ ਹੈਜੇ ‘ਮਾਮੀ’ ਫੈਸਟੀਵਲ ਪ੍ਰਬੰਧਕਾਂ ਦੀ ਝੱਟ ਗੋਡੇ-ਟੇਕਣੀ ਨੇ ਮੈਨੂੰ ਹੈਰਾਨ ਕੀਤਾ ਸੀ ਤਾਂ ਆਪਣੀ ਟਿਪਣੀ ਉੱਤੇ ਹੋਏ ਪ੍ਰਤੀਕਰਮ ਪੜ੍ਹ ਕੇ ਮੈਨੂੰ ਹੋਰ ਵੀ ਹੈਰਾਨੀ ਅਤੇ ਦੁੱਖ ਹੋਇਆਇਨ੍ਹਾਂ ਪ੍ਰਤੀਕਰਮਾਂ ਵਿੱਚੋਂ ਮੀਡੀਆ ਰਾਹੀਂ ਉਭਾਰੇ ਜਾ ਰਹੇ ਪਾਕਿਸਤਾਨ ਵਿਰੋਧੀ ਪਰਚਾਰ ਦੀ ਸਫ਼ਲਤਾ ਸਪਸ਼ਟ ਦਿਸਦੀ ਸੀਸਿਰਫ਼ ਸਧਾਰਨ ਲੋਕ ਹੀ ਨਹੀਂ, ਬੁੱਧੀਜੀਵੀ ਕਿਸਮ ਦੇ ਲੋਕ ਵੀ ਇਸਦੀ ਲਪੇਟ ਵਿਚ ਆਏ ਲੱਭਦੇ ਸਨਇਸ ਜ਼ਹਿਰੀ ਅਤੇ ਲਗਾਤਾਰ ਪਰਚਾਰ ਕਾਰਨ ਸਾਡੇ ਲੋਕ ਪਾਕਿਸਤਾਨੀ ਫੌਜ, ਸਰਕਾਰ, ਕਲਾਕਾਰਾਂ ਅਤੇ ਸਧਾਰਨ ਲੋਕਾਂ ਨੂੰ ਨਫ਼ਰਤ ਦੀ ਇੱਕੋ ਤਕੜੀ ਵਿਚ ਧਰ ਕੇ ਤੋਲ ਰਹੇ ਹਨ

ਪਾਕਿਸਤਾਨ ਦੀ ਜਨਤਾ ਨਾਲ ਸਾਡਾ ਸਾਂਝਾ ਇਤਿਹਾਸ ਹੀ ਨਹੀਂ, ਸਾਂਝੀਆਂ ਸਮੱਸਿਆਵਾਂ ਵੀ ਹਨਇਕ ਵੱਡਾ ਝੂਠ ਇਹ ਪਰਚਾਰਿਆ ਜਾਂਦਾ ਹੈ ਕਿ ਸਾਰੇ ਪਾਕਿਸਤਾਨੀ ਨਾਗਰਿਕ ਭਾਰਤ ਵਿਰੋਧੀ ਹਨ; ਆਪਣੀ ਸਰਕਾਰ ਅਤੇ ਫੌਜ ਨਾਲ ਇਕਮੁੱਠ ਅਤੇ ਇਕਮਤ ਹਨਸੱਚਾਈ ਦਰਅਸਲ ਇਸ ਤੋਂ ਕੋਹਾਂ ਦੂਰ ਹੈ

ਪਾਕਿਸਤਾਨ ਦੇ ਅਖਬਾਰ ਆਪਣੀ ਸਰਕਾਰ ਅਤੇ ਫੌਜ ਦੀਆਂ ਕਾਰਵਾਈਆਂ ਦੀ ਆਲੋਚਨਾ ਨਾਲ ਭਰੇ ਲੱਭਦੇ ਹਨਇਸੇ ਮਹੀਨੇ ਉੱਥੋਂ ਦੇ ਵੱਡੇ ਅਖਬਾਰ ‘ਡਾਨ’ ਨੇ ਆਪਣੇ ਪੱਤਰਕਾਰ ਸਿਰਿਲ ਅਲਮੀਡਾ ਦੀ ਰਿਪੋਰਟ ਛਾਪੀ ਜੋ ਖੁੱਲ੍ਹ ਕੇ ਇੰਕਸ਼ਾਫ਼ ਕਰਦੀ ਸੀ ਕਿ ਪਾਕਿਸਤਾਨੀ ਫੌਜ ਵੱਲੋਂ ਦਹਿਸ਼ਤਗਰਦਾਂ ਨੂੰ ਪਾਲਣ ਦੇ ਮਾਮਲੇ ਉੱਤੇ ਸਰਕਾਰ ਅਤੇ ਫ਼ੌਜ ਵਿਚ ਮਤਭੇਦ ਹਨ, ਅਤੇ ਹਾਲੀਆ ਘਟਨਾਵਾਂ ਦੇ ਸੰਦਰਭ ਵਿਚ ਕੌਮੀ ਆਗੂਆਂ ਨੇ ਫੌਜੀ ਜਰਨੈਲਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸੁਧਰਨ ਲਈ ਕਿਹਾ ਹੈ, ਅਤੇ ਜੈਸ਼ੇ ਮੁਹੰਮਦ ਅਤੇ ਲਸ਼ਕਰੇ ਤੌਇਬਾ ਉੱਤੇ ਹੋਣ ਵਾਲੀ ਕਾਰਵਾਈ ਵਿਚ ਦਖਲਅੰਦਾਜ਼ੀ ਨਾ ਕਰਨ ਦੀ ਹਿਦਾਇਤ ਕੀਤੀ ਹੈਭਾਵੇਂ ਪਾਕਿਸਤਾਨ ਦੀ ਸਰਕਾਰ ਨੇ ਮਗਰੋਂ ਜਾ ਕੇ ਅਜਿਹੀ ਕਿਸੇ ਮੀਟਿੰਗ ਦੇ ਹੋਏ ਹੋਣ ਤੋਂ ਇਨਕਾਰ ਕੀਤਾ, ਅਤੇ ਸਿਰਿਲ ਅਲਮੀਡਾ ਦੇ ਪਾਕਿਸਤਾਨ ਤੋਂ ਬਾਹਰ ਜਾਣ ਉੱਤੇ ਰੋਕ ਲਾ ਦਿੱਤੀ, ਪਰ ਪਾਕਿਸਤਾਨ ਦਾ ਸਾਰਾ ਅਖਬਾਰੀ ਮੀਡੀਆ ਇਸ ਰੋਕ ਵਿਰੁੱਧ ਇਕਮੁੱਠ ਹੋ ਕੇ ਲੜਿਆਅਲਮੀਡਾ ਦੀ ਅਖਬਾਰ ‘ਡਾਨ’ ਹੀ ਨਹੀਂ, ਪਾਕਿਸਤਾਨ ਦੀ ਦੂਜੀ ਵੱਡੀ ਅਖਬਾਰ ‘ਨੇਸ਼ਨ’ ਨੇ ਵੀ ਤਿੱਖੀ ਸੰਪਾਦਕੀ ਲਿਖ ਕੇ ਆਪਣੀ ਸਰਕਾਰ ਦੇ ਇਸ ਕਦਮ ਦੀ ਭਰਪੂਰ ਆਲੋਚਨਾ ਕੀਤੀ‘ਨੇਸ਼ਨ’ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਸਰਕਾਰ ਜਾਂ ਫੌਜੀ ਕਮਾਨ ਪੱਤਰਕਾਰਾਂ ਨੂੰ ਇਹ ਹੁਕਮ ਨਹੀਂ ਦੇ ਸਕਦੀ ਕਿ ਉਹ ਕਿਹੜੀਆਂ ਗੱਲਾਂ ਰਿਪੋਰਟ ਕਰਨ ਅਤੇ ਕੀ ਨਾ ਕਰਨਅਤੇ ਨਾ ਹੀ ਇਹ ਸਹਿਆ ਜਾਵੇਗਾ ਕਿ ਸਰਕਾਰ ਇਕ ਸਨਮਾਨਤ ਪੱਤਰਕਾਰ ਦੇ ਬਾਹਰ ਜਾਣ ਉੱਤੇ ਰੋਕ ਇਵੇਂ ਠੋਕ ਦੇਵੇ ਜਿਵੇਂ ਉਹ ਕੋਈ ਸਜ਼ਾਯਾਫ਼ਤਾ ਮੁਜਰਿਮ ਹੋਵੇਪਾਕਿਸਤਾਨੀ ਮੀਡੀਏ ਵਿਚ ਉੱਠੇ ਇਸ ਤੂਫ਼ਾਨ ਕਾਰਨ ਸਰਕਾਰ ਨੂੰ ਝੁਕਣਾ ਪਿਆ ਅਤੇ ਓੜਕ ਆਪਣਾ ਹੁਕਮ ਵਾਪਸ ਲੈਣਾ ਪਿਆ

ਪਰ ਇਸ ਤੋਂ ਉਲਟ, ਸਾਡੇ ਮੀਡੀਏ ਨੇ ਕਿਸੇ ਵੀ ਗੱਲ ਉੱਤੇ ਕਿੰਤੂ-ਪ੍ਰੰਤੂ ਕਰਨ ਦੀ ਹਿੰਮਤ ਨੂੰ ਤਜ ਦਿੱਤਾ ਜਾਪਦਾ ਹੈਇਸੇ ਹੀ ਮਹੀਨੇ ਐਨ.ਡੀ.ਟੀ.ਵੀ. ਨੇ ਪਤਾ ਨਹੀਂ ਕਿਸ ਦਬਾਅ ਜਾਂ ਘਬਰਾਹਟ ਹੇਠ ਬਰਖਾ ਦੱਤ ਦੀ ਪੀ. ਚਿੰਦਾਬਰਮ ਨਾਲ ਕੀਤੀ ਮੁਲਾਕਾਤ ਨੂੰ ਐਨ ਅੰਤਲੇ ਮਿੰਟ ਪ੍ਰਸਾਰਣ ਤੋਂ ਰੋਕ ਦਿੱਤਾਦਲੀਲ ਇਹ ਦਿੱਤੀ ਗਈ ਕਿ ਕੌਮੀ ਸੁਰੱਖਿਆ ਦੀਆਂ ਲੋੜਾਂ ਨੂੰ ਸਾਹਮਣੇ ਰੱਖਦੇ ਹੋਏ ਇਸ ਮੁਲਾਕਾਤ ਨੂੰ ਪ੍ਰਸਾਰਤ ਨਾ ਕਰਨ ਦਾ ਫੈਸਲਾ ਲਿਆ ਗਿਆ ਹੈਇਸ ਤੋਂ ਹਾਸੋਹੀਣੀ ਦਲੀਲ ਕੀ ਹੋ ਸਕਦੀ ਹੈ! ਪੀ ਚਿੰਦਾਬਰਮ ਕੇਂਦਰੀ ਸਰਕਾਰ ਵਿਚ ਵਿਤ ਮੰਤਰੀ ਅਤੇ ਗ੍ਰਹਿ ਮੰਤਰੀ ਵਰਗੇ ਅਹਿਮ ਅਹੁਦਿਆਂ ਉੱਤੇ ਲੰਮਾ ਸਮਾਂ ਰਹਿ ਚੁੱਕਾ ਹੈਇਸ ਵੇਲੇ ਵੀ ਵਿਰੋਧੀ ਪਾਰਟੀ ਕਾਂਗਰਸ ਦੇ ਮੁੱਖ ਆਗੂਆਂ ਵਿੱਚੋਂ ਇਕ ਹੈਭਲਾ ਉਸ ਨੂੰ ਨਹੀਂ ਪਤਾ ਕਿ ਕਿਹੜੀ ਗੱਲ ਕੌਮੀ ਸੁਰੱਖਿਆ ਲਈ ਖਤਰਨਾਕ ਸਾਬਤ ਹੋ ਸਕਦੀ ਹੈ, ਜਾਂ ਕਿੰਨੀ ਕੁ ਗੱਲ ਟੀ ਵੀ ਚੈਨਲ ਉੱਤੇ ਖੁੱਲ੍ਹ ਕੇ ਕਹੀ ਜਾ ਸਕਦੀ ਹੈ?ਦਰਅਸਲ ਇਸ ਕਿਸਮ ਦੀ ਸੈਂਸਰਸ਼ਿੱਪ ਦਾ ਇੱਕੋ ਇਕ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਸਰਕਾਰ ਦੀ ਕਿਸੇ ਕਿਸਮ ਦੀ ਵੀ ਆਲੋਚਨਾ ਨੂੰ ਹੁਣ ਕੌਮੀ ਸੁਰੱਖਿਆ ਨੂੰ ਖਤਰੇ ਵਜੋਂ ਪੇਸ਼ ਕੀਤਾ ਜਾਣ ਲੱਗ ਪਿਆ ਹੈਇਹੋ ਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਤਾਂ ਜਾਪਣ ਲੱਗ ਪੈਂਦਾ ਹੈ ਕਿ ਸਾਡੇ ਮੀਡੀਏ ਨਾਲੋਂ ਤਾਂ ਪਾਕਿਸਤਾਨ ਦਾ ਮੀਡੀਆ ਹੀ ਵੱਧ ਸੁਤੰਤਰ ਹੈਘੱਟੋ ਘੱਟ ਆਪਣੀ ਸਰਕਾਰ ਨਾਲ ਆਢਾ ਲੈਣ ਦੀ ਹਿੰਮਤ ਤਾਂ ਰੱਖਦਾ ਹੈ

ਸ਼ਾਇਦ ਇਹੋ ਕਾਰਨ ਹੈ ਕਿ ਇੰਗਲੈਂਡ ਤੋਂ ਛਪਣ ਵਾਲੇ ਰਿਸਾਲੇ ‘ਇਕੌਨੋਮਿਸਟ’ ਨੇ ਆਪਣੇ ਹਾਲੀਆ ਲੇਖ ਵਿਚ ਭਾਰਤੀ ਮੀਡੀਏ ਨੂੰ ਪਾਕਿਸਤਾਨੀ ਮੀਡੀਏ ਦੇ ਮੁਕਾਬਲੇ ‘ਕਾਇਰ’ ਗਰਦਾਨਿਆ ਹੈਉੜੀ-ਹਮਲੇ ਦੀ ਘਟਨਾ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚ ਪੈਦਾ ਹੋਏ ਤਣਾਅ ਦੇ ਦੌਰ ਵਿਚ ਦੋਹਾਂ ਦੇਸਾਂ ਦੇ ਪੱਤਰਕਾਰਾਂ ਦੀ ਭੂਮਿਕਾ ਦੀ ਤੁਲਨਾ ਕਰਦਿਆਂ ‘ਇਕੌਨੋਮਿਸਟ’ ਲਿਖਦਾ ਹੈ ਕਿ ਭਾਵੇਂ ਭਾਰਤ ਦਾ ਲੋਕਤੰਤਰ ਪਾਕਿਸਤਾਨ ਦੇ ਮੁਕਾਬਲੇ ਕਿਤੇ ਵੱਧ ਮਜ਼ਬੂਤ ਹੈ, ਪਾਕਿਸਤਾਨੀ ਪੱਤਰਕਾਰ ਆਪਣੀ ਸਿਵਲ ਸਰਕਾਰ ਅਤੇ ਫੌਜੀ ਲਾਣੇ ਦੀ ਆਲੋਚਨਾ ਖੁੱਲ੍ਹ ਕੇ ਕਰਦੇ ਹਨ ਜਦੋਂਕਿ ਭਾਰਤੀ ਪੱਤਰਕਾਰ ‘ਦੇਸ਼-ਭਗਤੀ’ ਦੇ ਨਾਂਅ ਹੇਠ ਆਪਣੀ ਸਰਕਾਰ ਦੀ ਕਿਸੇ ਵੀ ਕਿਸਮ ਦੀ ਆਲੋਚਨਾ ਕਰਨ ਤੋਂ ਤ੍ਰਹਿੰਦੇ ਹਨ

ਇਕੌਨੋਮਿਸਟ’ ਦੇ ਇਸ ਨਿਰਣੇ ਨਾਲ ਅਸਹਿਮਤ ਹੋਇਆ ਜਾ ਸਕਦਾ ਹੈ, ਕਿਉਂਕਿ ਭਾਰਤੀ ਅਖਬਾਰੀ ਮੀਡੀਏ ਵਿਚ ਅਜੇ ਵੀ ਕਈ ਨਿਧੜਕ ਕਲਮਾਂ ਕੰਮ ਕਰ ਰਹੀਆਂ ਦਿਸਦੀਆਂ ਹਨ, ਪਰ ਸਾਡੇ ਇਲੈਕਟ੍ਰੌਨਕੀ ਮੀਡੀਏ ਦੀ ਹਾਲਤ ਸਚਮੁਚ ਚਿੰਤਾਜਨਕ ਹੈਆਪਣੇ ਬੁਰਛਾਗਰਦ ਕਿਸਮ ਦੇ ਅੰਧ-ਰਾਸ਼ਟਰਵਾਦ ਲਈ ਮਸ਼ਹੂਰ ਇਕ ਸ਼ੋਰੀਲੇ ਪੱਤਰਕਾਰ ਨੇ ਤਾਂ ਆਪਣੇ ਚੈਨਲ ਤੋਂ ਫ਼ਤਵਾ ਹੀ ਜਾਰੀ ਕਰ ਦਿੱਤਾ ਹੈ ਕਿ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਜੇਲ੍ਹ ਭੇਜ ਦਿੱਤਾ ਜਾਣਾ ਚਾਹੀਦਾ ਹੈਐਮਰਜੈਂਸੀ ਦੇ ਦੌਰ ਵਿਚ ਲੱਗੀ ਸੈਂਸਰਸ਼ਿੱਪ ਨੂੰ ਭਾਰਤੀ ਪੱਤਰਕਾਰਤਾ ਦੇ ਇਤਿਹਾਸ ਦੀ ਸਭ ਤੋਂ ਵਧ ਔਖੀ ਘੜੀ ਮੰਨਿਆ ਜਾਂਦਾ ਹੈ, ਪਰ ਇਹੋ ਜਿਹੀ ਸਰਕਾਰੀ ਤਲਵਾ-ਚੱਟੀ ਤਾਂ ਉਸ ਸਮੇਂ ਦੇ ਮਾੜੇ ਤੋਂ ਮਾੜੇ ਪੱਤਰਕਾਰ ਨੇ ਵੀ ਨਹੀਂ ਸੀ ਕੀਤੀ

ਸਾਡੇ ਮੀਡੀਏ (ਖਾਸ ਤੌਰ ’ਤੇ ਇਲੈਕਟ੍ਰੌਨਿਕ ਮੀਡੀਏ) ਦੇ ਧੁੱਸਾਂ ਮਾਰਦੇ ਅੰਧ-ਰਾਸ਼ਟਰਵਾਦ ਦੀਆਂ ਇਕ ਪਾਸੜ ਅਤੇ ਰੌਲਾ-ਭਰਪੂਰ ਬਹਿਸਾਂ ਨੇ ਉਸਾਰੂ, ਉਦਾਰ ਅਤੇ ਸੰਤੁਲਤ ਆਵਾਜ਼ਾਂ ਨੂੰ ਹਾਸ਼ੀਏ ਵਲ ਧੱਕ ਧਰਿਆ ਹੈਇਨ੍ਹਾਂ ਆਵਾਜ਼ਾਂ ਨੂੰ ਬੁਲੰਦ ਰੱਖਣਾ ਇਸ ਸਮੇਂ ਦੀ ਅਹਿਮ ਲੋੜ ਹੈਇਹ ਆਵਾਜ਼ਾਂ ਸਾਨੂੰ ਆਪਣੇ ਘਰਾਂ, ਗਲੀ, ਮੁਹੱਲਿਆਂ ਵਿਚ ਵੀ ਬੁਲੰਦ ਰੱਖਣੀਆਂ ਪੈਣਗੀਆਂ ਅਤੇ ਸੋਸ਼ਲ ਮੀਡੀਆ ਉੱਤੇ ਵੀਹਰ ਜਾਗਰੂਕ ਸ਼ਹਿਰੀ ਨੂੰ ਆਪਣੀ ਇਹ ਜ਼ਿੰਮੇਵਾਰੀ ਸਮਝਣ ਦੀ ਲੋੜ ਹੈਜਿਸ ਤੇਜ਼ੀ ਅਤੇ ਜਿਨ੍ਹਾਂ ਹਥਕੰਡਿਆਂ ਨਾਲ ਇਸ ਦੇਸ ਦੇ ਮਾਹੌਲ ਨੂੰ ਬਦਲਿਆ ਜਾ ਰਿਹਾ ਹੈ, ਉਸ ਨੂੰ ਦੇਖਦਿਆਂ ਕਿਸੇ ਕਿਸਮ ਦੀ ਢਿੱਲ ਦੀ ਹੁਣ ਗੁੰਜਾਇਸ਼ ਹੀ ਨਹੀਂ ਰਹੀਦੇਰ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ।

*****

(485)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author