Sukirat7ਇਨ੍ਹਾਂ ਨੌਜਵਾਨਾਂ ਵਿਚ ਇਕ ਗੱਲ ਸਾਂਝੀ ਹੋਰ ਵੀ ਹੈ ਕਿ ਇਕ ਤਾਂ ਉਹ ਵੀ ...
(5 ਜੂਨ 2018)

 

10 ਰਾਜਾਂ ਦੇ 11 ਅਸੰਬਲੀ ਹਲਕਿਆਂ, ਅਤੇ 3 ਰਾਜਾਂ ਵਿਚ 4 ਪਾਰਲੀਮਾਨੀ ਸੀਟਾਂ ਲਈ ਹੋਏ ਮਿਨੀ ਚੋਣ ਦੰਗਲ ਦੇ ਨਤੀਜਿਆਂ ਨੇ ਵਿਰੋਧੀ ਪਾਰਟੀਆਂ ਦੀ ਨਵੀਂ ਰਣਨੀਤੀ ਇਕਮੁੱਠ ਹੋ ਕੇ ਚੋਣਾਂ ਲੜਨ ਦੇ ਫੈਸਲੇ ਦੀ ਕਾਰਗਰਤਾ ਤਾਂ ਸਿੱਧ ਕੀਤੀ ਹੀ ਹੈ, ਭਾਜਪਾ ਲਈ ਆਪਣੀ ਰਣਨੀਤੀ ਨੂੰ ਬਦਲਣ ਦਾ ਗੂੰਜਵਾਂ ਸੁਨੇਹਾ ਵੀ ਦਿੱਤਾ ਹੈਹਰ ਥਾਂ ਪੈਸੇ ਦੀ ਧੌਂਸ, ਸਿਆਸੀ ਧੱਕੇਸ਼ਾਹੀ ਜਾਂ ਧਾਰਮਕ ਵੰਡੀਆਂ ਦੇ ਆਧਾਰ ਉੱਤੇ ਜਿੱਤਣਾ ਗਿੱਝ ਚੁੱਕੀ ਭਾਜਪਾ ਲਈ ਇਹ ਚੋਣ ਨਤੀਜੇ ਕਿਸੇ ਖਤਰੇ ਦੇ ਬਿਗਲ ਤੋਂ ਘੱਟ ਨਹੀਂ ਜਦੋਂ ਉਹ 11 ਵਿੱਚੋਂ ਸਿਰਫ਼ ਇਕ ਅਸੰਬਲੀ ਹਲਕਾ ਜਿੱਤ ਸਕੀ ਹੈ, ਅਤੇ ਆਪਣੇ ਰਸੂਖ ਹੇਠਲੀਆਂ 4 ਪਾਰਲੀਮਾਨੀ ਸੀਟਾਂ ਵਿੱਚੋਂ ਦੋ ਗੁਆ ਬੈਠੀ ਹੈ

ਇਨ੍ਹਾਂ ਸਾਰੇ ਨਤੀਜਿਆਂ ਦੀ ਆਪੋ-ਆਪਣੀ ਥਾਂ ਵੱਖੋ-ਵੱਖ ਮਹੱਤਤਾ ਅਤੇ ਜਿੱਤ/ਹਾਰ ਦੇ ਅੱਡੋ-ਅੱਡ ਕਾਰਨ ਹਨ ਪਰ ਇਨ੍ਹਾਂ ਵਿਚ ਇਕ ਸਾਂਝਾ ਸੂਤਰ ਵੀ ਹੈ, ਜਿਸਨੂੰ ਹਰ ਪਹਿਲੂ ਤੋਂ ਰੂਪਮਾਨ ਕਰਦੀ ਕੈਰਾਨਾ ਵਿਚ ਭਾਜਪਾ ਦੀ ਹਾਰ ਹੈ

ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ਦਾ ਇਹ ਸ਼ਹਿਰ ਭਾਜਪਾ/ਸੰਘੀ ਲਾਣੇ ਦੀ ਹਿੰਦੂਤਵੀ ਤਜਰਬਾਸ਼ਾਲਾ ਦੇ ਗੜ੍ਹ ਵਿਚ ਪੈਂਦਾ ਹੈਇਸ ਇਲਾਕੇ ਵਿਚ ਮੁਸਲਮਾਨਾਂ ਅਤੇ ਜਾਟਾਂ ਦੀ ਰਲਵੀਂ ਆਬਾਦੀ ਹੈ2014 ਦੀਆਂ ਚੋਣਾਂ ਵਿਚ ਭਾਜਪਾ ਮੁਜ਼ੱਫਰਨਗਰ ਹੋਏ (ਕਰਾਏ ਗਏ) ਜਾਟ-ਮੁਸਲਮਾਨ ਦੰਗਿਆਂ ਨੂੰ ਆਧਾਰ ਬਣਾ ਕੇ, ਅਤੇ ਕੈਰਾਨਾ ਤੋਂ ਹਿੰਦੂਆਂ ਦੇ ਕਥਿਤ ਤੌਰ ’ਤੇ ਭਜਾਏ ਜਾਣ ਦਾ ਹਊਆ ਖੜ੍ਹਾ ਕਰ ਕੇ ਵੋਟਾਂ ਦਾ ਪੂਰਾ ਧਰੁਵੀਕਰਣ ਕਰਨ ਵਿਚ ਸਫ਼ਲ ਰਹੀ ਸੀ ਅਤੇ ਉਸਦਾ ਉਮੀਦਵਾਰ ਹੁਕਮ ਸਿੰਘ ਦੋ ਲੱਖ ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ ਸੀਹੁਣ ਉਸਦੀ ਹੀ ਬੇਟੀ ਮ੍ਰਿਗੰਕਾ ਸਿੰਘ 50, 000 ਵੋਟਾਂ ਦੇ ਫਰਕ ਨਾਲ ਰਾਸ਼ਟਰੀ ਲੋਕ ਦਲ ਦੀ ਤਬੱਸੁਮ ਹਸਨ ਕੋਲੋਂ ਹਾਰ ਗਈ ਹੈ ਜਿਸਨੂੰ ਸਪਾ, ਕਾਂਗਰਸ ਅਤੇ ਬਸਪਾ ਦੀ ਸਿੱਧੀ/ਅਸਿੱਧੀ ਹਮਾਇਤ ਹਾਸਲ ਸੀਇਹ ਨਤੀਜਾ ਸਾਬਤ ਕਰਦਾ ਹੈ ਕਿ ਇਸ ਵਾਰ ਨਾ ਤਾਂ ਜਾਟ ਅਤੇ ਮੁਸਲਮਾਨ ਵੋਟ ਨੂੰ ਇਕ ਦੂਜੇ ਦੇ ਸਿਰੇ ਦੇ ਵਿਰੋਧ ਵਿਚ ਵਰਤਿਆ ਜਾ ਸਕਿਆ ਅਤੇ ਨਾ ਹੀ ਸਪਾ/ਬਸਪਾ/ਕਾਂਗਰਸ ਨਾਲ ਜੁੜੇ ਵੋਟਰ ਰਾਸ਼ਟਰੀ ਲੋਕ ਦਲ ਦੀ ਉਮੀਦਵਾਰ ਨੂੰ ਆਪਣੀ ਵੋਟ ਦੇਣ ਤੋਂ ਝਿਜਕੇ ਹਨ

ਸਿਰਫ਼ ਇੰਨਾ ਹੀ ਨਹੀਂ, ਕੈਰਾਨਾ ਅਤੇ ਨਾਲ ਲਗਦੇ ਬਿਜਨੌਰ ਦੇ ਅਸੰਬਲੀ ਹਲਕੇ ਨੂਰਪੁਰ ਤੋਂ ਵੀ ਮੁਸਲਮਾਨ ਉਮੀਦਵਾਰਾਂ ਦੀ ਜਿੱਤ ਇਹ ਸਿੱਧ ਕਰਦੀ ਹੈ ਪੱਛਮੀ ਉੱਤਰ ਪ੍ਰਦੇਸ਼ ਵਿਚ ਧਾਰਮਕ ਆਧਾਰ ਉੱਤੇ ਵੋਟਰਾਂ ਨੂੰ ਵੰਡਣ ਦੀਆਂ ਹਿੰਦੂਤਵੀ ਚਾਲਾਂ ਹੁਣ ਖੁੰਢੀਆਂ ਹੋ ਰਹੀਆਂ ਹਨ2014 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਯੂ ਪੀ ਦੀ 20 ਪ੍ਰਤੀਸ਼ਤ ਮੁਸਲਮਾਨ ਵੱਸੋਂ ਦੀ ਨੁਮਾਇੰਦਗੀ ਕਰਨ ਲਈ ਕੋਈ ਮੁਸਲਿਮ ਮੈਂਬਰ ਪਾਰਲੀਮੈਂਟ ਵਿਚ ਪੈਰ ਧਰਨ ਜੋਗੀ ਹੋਈ ਹੈਉੱਤਰ ਪ੍ਰਦੇਸ਼ ਦੀਆਂ 80 ਵਿੱਚੋਂ 71 ਪਾਰਲੀਮਾਨੀ ਸੀਟਾਂ ਉੱਤੇ ਹੂੰਝਾ ਫੇਰੂ ਜਿੱਤ ਹਾਸਲ ਕਰਨ ਵਾਲੀ ਭਾਜਪਾ ਨੇ 2014 ਵਿਚ ਇਕ ਵੀ ਮੁਸਲਮਾਨ ਉਮੀਦਵਾਰ ਖੜ੍ਹਾ ਨਹੀਂ ਸੀ ਕੀਤਾਇਸ ਪੱਖੋਂ ਵੀ ਦੇਖਿਆ ਜਾਵੇ ਤਾਂ ਧਰੁਵੀਕਰਨ ਦੇ ਗੜ੍ਹ ਵਿਚ ਵਿਰੋਧੀ ਧਿਰਾਂ ਵੱਲੋਂ ਮੁਸਲਮਾਨ ਉਮੀਦਵਾਰਾਂ ਨੂੰ ਖੜ੍ਹਾ ਕਰਨਾ, ਅਤੇ ਉਨ੍ਹਾਂ ਦਾ ਜਿੱਤ ਜਾਣਾ, ਫਿਰਕੂ ਹਨੇਰੀ ਸਾਹਮਣੇ ਡਟ ਕੇ ਖੜ੍ਹਨ ਦੇ ਉਨ੍ਹਾਂ ਜੋਖਮ ਭਰੇ ਫੈਸਲੇ ਦੇ ਸਹੀ ਹੋਣ ਦੀ ਹੀ ਪੁਸ਼ਟੀ ਨਹੀਂ, ਫਿਰਕੂ ਵੰਡੀਆਂ ਉੱਤੇ ਅਧਾਰਤ ਸਿਆਸਤ ਦੀ ਭਾਂਜ ਵੀ ਹੈ

ਜੇ ਇਕ ਪਾਸੇ ਗੋਰਖਪੁਰ ਅਤੇ ਫੂਲਪੁਰ ਵਿਚ ਵਿਰੋਧੀ ਧਿਰਾਂ ਦੇ ਏਕੇ ਦਾ ਮੁੱਢ ਬੱਝਦਾ ਦਿਸਿਆ ਸੀ ਤਾਂ ਕੈਰਾਨਾ ਵਿਚ ਉਹ ਪਕੇਰਾ ਅਤੇ ਕਾਰਗਰ ਹੁੰਦਾ ਦਿਸਿਆ ਹੈਇਸਦੀ ਇਕ ਛੋਟੀ ਜਿਹੀ, ਪਰ ਉੱਘੜਵੀਂ ਮਿਸਾਲ ਇਹ ਹੈ ਕਿ ਕੁਝ ਹੀ ਹਫ਼ਤੇ ਪਹਿਲਾਂ ਗੋਰਖਪੁਰ ਅਤੇ ਫੂਲਪੁਰ ਹੋਈ ਜਿੱਤ ਦੇ ਜਸ਼ਨ ਸਪਾ ਅਤੇ ਬਸਪਾ ਦੇ ਵਰਕਰਾਂ ਨੇ ਅੱਡੋ-ਅੱਡ ਮਨਾਏ ਸਨ, ਪਰ ਕੈਰਾਨਾ ਦੀ ਜਿੱਤ ਨੂੰ ਮਨਾਉਣ ਲਈ ਲੰਘੇ ਵੀਰਵਾਰ ਸਪਾ ਅਤੇ ਬਸਪਾ ਦੇ ਕਾਰਕੁਨ ਵੀ ਰਾਸ਼ਟਰੀ ਲੋਕ ਦਲ ਦੇ ਸ਼ਾਮਲੀ ਵਾਲੇ ਮੁੱਖ ਦਫ਼ਤਰ ਵਿਖੇ ਹੁਮਹੁਮਾ ਕੇ ਪੁੱਜੇ, ਅਤੇ ਇਸ ਜਿੱਤ ਨੂੰ ਸਾਂਝੀ ਜਿੱਤ ਸਮਝਦੇ ਹੋਏ ਸਾਂਝੇ ਤੌਰ ’ਤੇ ਮਨਾਇਆ

ਦੂਜੇ ਪਾਸੇ ਹੰਕਾਰੀ ਹੋਈ ਭਾਜਪਾ ਕੋਲੋਂ ਉਸਦੇ ਆਪਣੇ ਹੀ ਸਾਥੀ ਟੁੱਟਦੇ ਜਾਂ ਭੱਜਦੇ ਨਜ਼ਰ ਆ ਰਹੇ ਹਨਦੱਖਣੀ ਭਾਰਤ ਵਿਚ ਭਾਜਪਾ ਦੀ ਸਭ ਤੋਂ ਅਹਿਮ ਸਹਿਯੋਗੀ ਪਾਰਟੀ ਤੇਲਗੂ ਦੇਸਮ ਕੁਝ ਹਫ਼ਤੇ ਪਹਿਲੋਂ ਹੀ ਤਲਾਕ ਲੈ ਚੁੱਕੀ ਹੈ, ਹੁਣ ਮਹਾਰਾਸ਼ਟਰ ਵਿਚ ਉਸਦੀ ‘ਅਰਧਾਂਗਣੀ’ ਸ਼ਿਵ ਸੇਨਾ ਵੀ ਬਿਫ਼ਰ ਕੇ ਇਸੇ ਰਾਹ ਤੁਰਦੀ ਜਾਪਦੀ ਹੈਪਾਲਘਰ ਦੀ ਪਾਰਲੀਮਾਨੀ ਸੀਟ ਭਾਜਪਾ ਨੇ ਜਿੱਤ ਤਾਂ ਲਈ ਹੈ ਪਰ ਇੱਥੇ ਉਸਦਾ ਸਿਧਾ ਮੁਕਾਬਲਾ ਕਿਸੇ ਹੋਰ ਨਾਲ ਨਹੀਂ, ਸ਼ਿਵ ਸੇਨਾ ਨਾਲ ਹੀ ਸੀਓਧਰ ਝਾਰਖੰਡ ਵਿਚ ਭਾਜਪਾ ਗੋਮੀਆ ਅਤੇ ਸਿੱਲੀ ਵਿਖੇ ਦੋਵੇਂ ਅਸੰਬਲੀ ਸੀਟਾਂ ਹਾਰ ਗਈ ਹੈ ਜੋ ਝਾਰਖੰਡ ਮੁਕਤੀ ਮੋਰਚਾ ਦੀ ਝੋਲੀ ਜਾ ਪਈਆਂ ਹਨ2014 ਵਿਚ ਇਨ੍ਹਾਂ ਵਿੱਚੋਂ ਇਕ ਸੀਟ ਭਾਜਪਾ ਨੇ ਲੜੀ ਸੀ ਅਤੇ ਦੂਜੀ ਸੂਬੇ ਵਿਚ ਉਸਦੀ ਸਹਿਯੋਗੀ ਪਾਰਟੀ ਆਲ ਝਾਰਖੰਡ ਸਟੂਡੈਂਟ ਯੂਨੀਅਨ ਪਾਰਟੀ ਨੇਪਰ ਇਸ ਵਾਰ ਭਾਜਪਾ ਨੇ ਦੋਵੇਂ ਥਾਂਵਾਂ ਤੋਂ ਉਮੀਦਵਾਰ ਖੜ੍ਹੇ ਕਰ ਦਿੱਤੇ ਜਿਸ ਤੋਂ ਖਿਝੀ ਇਸ ਖੇਤਰੀ ਪਾਰਟੀ ਨੇ ਵੀ ਦੋਵੇਂ ਥਾਂਈਂ ਚੋਣ ਲੜਨ ਦੀ ਠਾਣ ਲਈਸੋ, ਇਨ੍ਹਾਂ ਦੋਵਾਂ ਥਾਂਵਾਂ ਤੇ ਹੋਈ ਹਾਰ ਦਾ ਸਿਹਰਾ ਵੀ ਭਾਜਪਾ ਦੇ ਹੰਕਾਰ ਨੂੰ ਹੀ ਬੱਝਦਾ ਹੈਦੂਜੇ ਪਾਸੇ ਨਾ ਪੀਡੀਪੀ ਅਤੇ ਨਾ ਹੀ ਬੀਜੂ ਜਨਤਾ ਦਲ ਨਾਲ ਭਾਜਪਾ ਦੀ ਕੋਈ ਅੰਦਰੂਨੀ ਸਾਂਝ ਬਚੀ ਹੈ ਜਾਂ ਬਚਣ ਦੇ ਆਧਾਰ ਬਣ ਸਕਦੇ ਹਨਪੰਜਾਬ ਵਿਚ ਜ਼ਰੂਰ ਅਕਾਲੀ ਦਲ ਨਾਲ ਦੁਵੱਲੀ ਲੋੜ ਤੋਂ ਉਪਜਿਆ ਗਠਬੰਧਨ ਅਜੇ ਤਿੜਕਿਆ ਨਹੀਂ, ਪਰ ਸ਼ਾਹਕੋਟ ਦੇ ਆਪਣੇ ਗੜ੍ਹ ਵਿਚ ਕਰਾਰੀ ਹਾਰ ਤੋਂ ਮਗਰੋਂ ਸ਼ਾਇਦ ਅਕਾਲੀ ਦਲ ਵੀ ਇਹ ਸੋਚਣ ਦੇ ਰਾਹ ਤੁਰ ਪਵੇ ਕਿ ਭਾਜਪਾ ਨਾਲ ਇਹ ਜੋੜ-ਤੋੜ ਉਸਨੂੰ ਰਾਸ ਆ ਰਿਹਾ ਹੈ ਜਾਂ ਮਹਿੰਗਾ ਪੈ ਰਿਹਾ ਹੈ2019 ਦੀਆਂ ਚੋਣਾਂ ਵਿਚ ਹੁਣ ਲੈ ਦੇ ਕੇ ਸਾਲ ਕੁ ਦਾ ਸਮਾਂ ਬਚਿਆ ਹੈ, ਇਸ ਪੜਾਅ ਉੱਤੇ ਭਾਜਪਾ ਦੇ ਆਪਣੇ ‘ਉਪਗ੍ਰਹਿ’ ਦਲਾਂ ਨਾਲ ਇਹੋ ਜਿਹੇ ਤਣਾਅ ਭਰਪੂਰ ਸਬੰਧ ਉਸਦੇ ‘ਸੌਰ-ਮੰਡਲ’ ਦੇ ਸੁੰਗੜਦੇ ਜਾਣ ਵਲ ਹੀ ਇਸ਼ਾਰਾ ਕਰਦੇ ਲਭਦੇ ਹਨ

ਅਜੋਕੀ ਮੋਦੀ-ਕੇਂਦਰਤ ਭਾਜਪਾ ਪੂਰੀ ਤਰ੍ਹਾਂ ਮੋਦੀ ਕ੍ਰਿਸ਼ਮੇ ਉੱਤੇ ਅਧਾਰਤ ਹੈਪਰ ਹੁਣ ਆਮ ਲੋਕਾਂ ਦੀਆਂ ਅੱਖਾਂ ਚੁੰਧਿਆਉਣ ਵਾਲਾ ਇਹ ਮੁਲੰਮਾ ਵੀ ਪੇਤਲਾ ਪੈਂਦਾ ਜਾ ਰਿਹਾ ਹੈਕਰਨਾਟਕਾ ਵਿਚ ਮੋਦੀ ਦੀਆਂ 21 ਰੈਲੀਆਂ ਦੇ ਬਾਵਜੂਦ 2014 ਦੇ ਮੁਕਾਬਲੇ ਭਾਜਪਾ ਦੀ ਵੋਟਰ ਸੰਖਿਆ ਕਿਤੇ ਹੇਠਾਂ ਚਲੀ ਗਈ, ਸੀਟਾਂ ਭਾਵੇਂ ਉਹ 104 ਲੈ ਗਈਇਹੋ ਹਾਲ ਉਸਦਾ ਗੁਜਰਾਤ ਵਿਚ ਹੋਇਆ ਸੀਇਸ ਵਾਰ ਕੈਰਾਨਾ ਵਿਚ ਭਾਜਪਾ ਦੀ ਪ੍ਰਾਪੇਗੰਡਾ ਮਸ਼ੀਨ ਨੇ ਆਪਣਾ ਮੋਦੀ-ਪੱਤਾ ਇਕ ਹੋਰ ਢੰਗ ਨਾਲ ਖੇਡਿਆ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਬਚਿਆ ਰਹੇ29 ਮਈ ਨੂੰ, ਚੋਣ ਪਰਚਾਰ ਦੇ ਬੰਦ ਹੋਣ ਤੋਂ ਇਕ ਦਿਨ ਬਾਅਦ ਅਤੇ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਪਰਧਾਨ ਮੰਤਰੀ ਨੇ ਬਾਘਪਤ ਜਾਕੇ ਆਪਣੇ ਨਾਟਕੀ ਅੰਦਾਜ਼ ਵਿਚ ਪੂਰਬੀ ਐਕਸਪ੍ਰੈਸ ਸੜਕ ਦਾ ਉਦਘਾਟਨ ਕੀਤਾਕੈਰਾਨਾ ਦੇ ਨਾਲ ਲਗਦਾ ਇਹ ਸ਼ਹਿਰ ਵਰਤ ਕੇ ਉਦਘਾਟਨ ਦੇ ਬਹਾਨੇ ਮੋਦੀ ਨੇ ਹਮਲਾਵਰ ਸੁਰ ਇਖਤਿਆਰ ਕਰਦਿਆਂ ਪੂਰੀ ਤਰ੍ਹਾਂ ਸਿਆਸੀ ਭਾਸ਼ਣ ਦਿੱਤਾ ਅਤੇ ਇਸ ਮੌਕੇ ਨੂੰ ਆਪਣੇ ਵਿਰੋਧੀਆਂ ਦੇ ਤੁਆਹੇ ਲਾਹੁਣ ਲਈ ਖੁੱਲ੍ਹ ਕੇ ਵਰਤਿਆਰਸਮੀ ਨਜ਼ਰੇ ਦੇਖਿਆਂ ਲਾਗਲੇ ਸ਼ਹਿਰ ਵਿਚ ਉਦਘਾਟਨ ਕਰਨ ਲਈ ਪਰਧਾਨ ਮੰਤਰੀ ਦਾ ਪਹੁੰਚਣਾ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਸੀ, ਪਰ ਭਾਸ਼ਣ ਦੀ ਸੁਰ ਦੇਖਦਿਆਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਕਿ ਇਹ ਸਾਰਾ ਡਰਾਮਾ ਚੋਣਾਂ ਤੋਂ ਇਕ ਦਿਨ ਪਹਿਲਾਂ ਵੋਟਰਾਂ ਨੂੰ ਆਪਣੇ ਵਲ ਖਿੱਚਣ ਦੀ ਮਿੱਥੀ ਚਾਲ ਸੀਪਰ ਇਸ ਵਾਰ ਮੋਦੀ ਦਾ ਇਹ ਪਰਮ ਅਸਤਰ ਵੀ ਕੈਰਾਨਾ ਦੇ ਵੋਟਰਾਂ ਨੂੰ ਭਰਮਾ ਨਾ ਸਕਿਆਸਿਰਫ਼ ਇੱਕੋ ਲੀਡਰ ਤੋਂ ਮਿਲਣ ਵਾਲੀ ਊਰਜਾ ਦੇ ਆਸਰੇ ਚੱਲਣ ਵਾਲੀ ਭਾਜਪਾ ਦੀ ਅਜੋਕੀ ਪਰਚਾਰ ਮਸ਼ੀਨ ਲਈ ਮੋਦੀ ਦੇ ਦਾਣਿਆਂ ਦਾ ਮੁੱਕਦੇ ਜਾਣਾ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ

ਇਸ ਤੋਂ ਉਲਟ ਜੇ ਕਰਨਾਟਕਾ ਅਤੇ ਗੁਜਰਾਤ ਵਿਚ ਰਾਹੁਲ ਗਾਂਧੀ ਲੀਡਰ ਬਣ ਕੇ ਉੱਭਰਦਾ ਦਿਸਣਾ ਸ਼ੁਰੂ ਹੋਇਆ ਸੀ ਤਾਂ ਇਨ੍ਹਾਂ ਜ਼ਿਮਨੀ ਚੋਣਾਂ ਨੇ ਤਿੰਨ ਹੋਰ ਸਿਆਸੀ ਫ਼ਰਜ਼ੰਦਾਂ ਨੂੰ ਸਿਆਸਤ ਦੀ ਸ਼ਤਰੰਜ ਦੇ ਮਾਹਰ ਖਿਡਾਰੀਆਂ ਵਜੋਂ ਉਭਾਰਿਆ ਹੈਆਪਣੇ ਪਿਤਾ ਦੇ ਬੇਲਚਕ ਵਤੀਰੇ ਤੋਂ ਉਲਟ, ਅਖਿਲੇਸ਼ ਯਾਦਵ ਨੇ ਹਵਾ ਦਾ ਰੁਖ ਪਛਾਣਦਿਆਂ ਪਹਿਲੋਂ ਕਾਂਗਰਸ ਅਤੇ ਪਿੱਛੋਂ ਬਸਪਾ ਨਾਲ ਅਜਿਹੇ ਸਮਝੌਤੇ ਕੀਤੇ ਜਿਨ੍ਹਾਂ ਦੇ ਨਤੀਜਿਆਂ ਨੇ ਸਿਰਫ਼ ਉਸਦੀ ਪਾਰਟੀ ਨੂੰ ਹੀ ਨਹੀਂ, ਪਾਰਟੀ ਅੰਦਰ ਉਸਦੀ ਆਪਣੀ ਸਾਖ ਨੂੰ ਵੀ ਪਕੇਰਿਆਂ ਕੀਤਾ ਹੈਓਧਰ, ਅਜੀਤ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਲੋਕ ਦਲ ਬਿਲਕੁਲ ਹੀ ਭੁੰਜੇ ਲਹਿ ਚੁੱਕਾ ਸੀ, ਪਰ ਉਸਦੇ ਪੁੱਤਰ ਜਯੰਤ ਚੌਧਰੀ ਨੇ ਖੁਦ ਚੋਣ ਲੜਨ ਦੀ ਲਾਲਸਾ ਨੂੰ ਤਿਆਗ ਕੇ ਅਤੇ ਤਬੱਸੁਮ ਹਸਨ ਨੂੰ ਉਮੀਦਵਾਰ ਬਣਾ ਕੇ ਨਾ ਸਿਰਫ਼ ਸਿਆਸੀ ਸੂਝ ਦਾ ਸਬੂਤ ਦਿੱਤਾ, ਬਲਕਿ ‘ਕਿਸਾਨਾਂ ਦਾ ਮੁੱਦਾ ਜਿਨਾਹ ਨਹੀਂ ਗੰਨਾ ਹੈ’ ਵਰਗਾ ਨਾਅਰਾ ਦੇ ਕੇ ਭਾਜਪਾ ਦੀਆਂ ਧਰੁਵੀਕਰਣ ਦੀਆਂ ਕੋਸ਼ਿਸ਼ਾਂ ਦੀ ਵੀ ਫੂਕ ਕੱਢ ਦਿੱਤੀਇਸੇ ਤਰ੍ਹਾਂ ਪਹਿਲੋਂ ਅਰਰੀਆ ਦੀ ਲੋਕ ਸਭਾ ਸੀਟ ਅਤੇ ਹੁਣ ਜੋਕੀਹਾਟ ਦੀ ਅਸੰਬਲੀ ਸੀਟ ਜਿੱਤ ਕੇ ਤੇਜਸਵੀ ਯਾਦਵ ਨੇ ਨਾ ਸਿਰਫ਼ ਇਹ ਸਾਬਤ ਕਰ ਦਿੱਤਾ ਹੈ ਕਿ ਲਾਲੂ ਦੀ ਗੈਰ-ਮੌਜੂਦਗੀ ਵਿਚ ਵੀ ਉਹ ਪਾਰਟੀ ਚਲਾਉਣ ਜੋਗਾ ਹੈ, ਸਗੋਂ ਨਿਤੀਸ਼ ਕੁਮਾਰ ਨੂੰ ਦਰਸਾ ਦਿੱਤਾ ਹੈ ਕਿ ਭਾਜਪਾ ਨਾਲ ਜੁੜਨ ਦਾ ਉਸਦਾ ਫੈਸਲਾ ਕਿੰਨਾ ਆਪਾ-ਮਾਰੂ ਸੀਇਨ੍ਹਾਂ ਨੌਜਵਾਨਾਂ ਵਿਚ ਇਕ ਗੱਲ ਸਾਂਝੀ ਹੋਰ ਵੀ ਹੈ ਕਿ ਇਕ ਤਾਂ ਉਹ ਵੀ ਮੋਦੀ ਵਾਂਗ ਸੋਸ਼ਲ ਮੀਡੀਏ ਨੂੰ ਵਰਤਣਾ ਜਾਣਦੇ ਹਨ, ਅਤੇ ਦੂਜੇ ਆਪਣੀ ਪਿਛਲੀ ਪੀੜ੍ਹੀ ਦੇ ਸਿਥਲ ਸਿਆਸੀ ਦਾਅ-ਪੇਚਾਂ ਤੋਂ ਪਾਰ ਜਾਕੇ ਦੇਖਣ ਦਾ ਵੱਲ ਵੀ ਉਨ੍ਹਾਂ ਕੋਲ ਹੈ

ਕੁਲ ਮਿਲਾ ਕੇ ਭਾਜਪਾ ਲਈ ਖਤਰੇ ਦਾ ਇਹ ਬਿਗਲ ਤਾਂ ਹੈ ਹੀ, ਨਾਲ ਹੀ ਵਿਰੋਧੀ ਧਿਰ ਲਈ ਕਾਰਗਰ ਸਫ਼ਬੰਦੀ ਸਿਰਜਣ ਦੀ ਚੁਣੌਤੀ ਵੀ ਹੈਇਨ੍ਹਾਂ ਜਿੱਤਾਂ ਦੀ ਮਹੱਤਤਾ ਜ਼ਰੂਰ ਹੈ, ਪਰ ਭਾਜਪਾ ਦੇ ਭੱਥੇ ਵਿਚ ਅਜੇ ਤੀਰ ਹੋਰ ਵੀ ਹਨਇਸ ਲਈ ਇਸ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ 2019 ਭਾਜਪਾ ਨੂੰ ਭਾਂਜ ਦੇਣ ਲਈ ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ

*****

(1178)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author