Sukirat7ਦੇਸ ਵਿਚ ਸਿਰਜੇ ਜਾ ਰਹੇ ਭੈਅ ਅਤੇ ਆਪਹੁਦਰੇਪਣ ਦੇ ਮਾਹੌਲ ਦੀਆਂ ਇਹ ਕੁਝ ਤਾਜ਼ਾ ਮਿਸਾਲਾਂ ਹਨ ...

(ਅਪਰੈਲ 5, 2016)


ਮੌਸਮ ਦੇ ਪੱਖੋਂ ਆਮ ਕਰਕੇ ਖੁਸ਼ਗਵਾਰ ਲੰਘਣ ਵਾਲੇ ਫ਼ਰਵਰੀ-ਮਾਰਚ ਦੇ ਮਹੀਨੇ ਇਸ ਸਾਲ ਦੇਸ ਦੇ ਵਾਤਾਵਰਣ ਨੂੰ ਰੱਜ ਕੇ ਗੰਧਲਿਆਂ ਕਰਨ ਵਾਲੇ ਮਹੀਨਿਆਂ ਵਜੋਂ ਯਾਦ ਰਹਿਣਗੇ। ਨਿੱਤ ਨਵੇਂ ਸ਼ੋਸ਼ੇ ਘੜ ਕੇ ਲੋਕਾਂ ਨੂੰ ਪਾੜਨ
, ਉਕਸਾਉਣ, ਲੜਾਉਣ ਦੀ ਪ੍ਰਕਿਰਿਆ ਤਾਂ ਪਿਛਲੀਆਂ ਪਾਰਲੀਮਾਨੀ ਚੋਣਾਂ ਵਿਚ ਨਰੇਂਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਨਿਰਣਈ ਜਿੱਤ ਦੇ ਨਾਲ ਹੀ ਸ਼ੁਰੂ ਹੋ ਗਈ ਸੀ, ਜਿਸਦੀਆਂ ਉਦਾਹਰਣਾਂ ਲਵ-ਜਿਹਾਦ, ਘਰ-ਵਾਪਸੀ, ਬੀਫ਼ ਖਾਣ ਵਾਲਿਆਂ ਵਿਰੁੱਧ ਪਰਚਾਰ ਆਦਿ ਵਰਗੀਆਂ ਮੁਹਿੰਮਾਂ ਹਨ। ਪਰ ਜੇ ਇਹ ਭੜਕਾਊ ਮੁਹਿੰਮਾਂ ਕੁਝ ਇਕ ਧਰਮਾਂ ਜਾਂ ਫ਼ਿਰਕਿਆਂ ਵਲ ਕੇਂਦਰਤ ਸਨ, ਤਾਂ ਲੰਘੇ ਸਾਤਿਆਂ ਦੀਆਂ ਦੇਸ਼-ਧ੍ਰੋਹੀਅਤੇ ਭਾਰਤ ਮਾਤਾ ਦੀ ਜੈ ਆਖਣ ਵਾਲੇ ਹੀ ਦੇਸ਼ ਭਗਤ ਹਨਦੀਆਂ ਨਵੀਆਂ ਕਸੌਟੀਆਂ ਨੇ ਸਮੁੱਚੇ ਦੇਸ ਨੂੰ ਹੀ ਵੰਡ ਕੇ ਰੱਖ ਦਿੱਤਾ ਹੈ। ਹਜ਼ਾਰਾਂ ਸਮੱਸਿਆਵਾਂ ਨਾਲ ਜੂਝ ਰਹੇ ਦੇਸ ਅਤੇ ਇਸਦੀ ਲੋਕਾਈ ਦੇ ਵਿਹੜੇ ਵਿਚ ਇਹੋ ਜਿਹੇ ਨਿੱਤ ਨਵੇਂ ਬੰਬਸੁੱਟਕੇ ਸਰਕਾਰ (ਅਤੇ ਸੰਘ-ਪਰਵਾਰ) ਆਪ ਤਾਂ ਲਾਂਭੇ ਹੋ ਜਾਂਦੀ ਹੈ, ਪਰ ਇਨ੍ਹਾਂ ਧਮਾਕਿਆਂ ਦੀ ਧੂੜ ਸਾਡੀ ਜਨਤਾ ਨੂੰ ਫੱਕਣੀ ਪੈਂਦੀ ਹੈ। ਇਨ੍ਹਾਂ ਦੀਆਂ ਕਿਰਚਾਂ ਨਾਲ ਆਮ ਲੋਕਾਂ ਦੇ ਪਿੰਡੇ ਪੱਛੇ ਜਾਂਦੇ ਹਨ।

ਉਦਾਹਰਣਾਂ ਛੋਟੀਆਂ ਵੀ ਹਨ, ਤੇ ਵੱਡੀਆਂ ਵੀ।

ਮੇਰੀ ਭੈਣ ਜੇ. ਐਨ. ਯੂ. ਦੇ ਕੈਂਪਸ ਵਿਚ ਰਹਿੰਦੀ ਹੈ। ਜੇ. ਐਨ. ਯੂ. ਅੰਦਰ ਰਹਿਣ ਵਾਲੇ ਲੋਕਾਂ ਦੇ ਵਾਹਨਾਂ ਉੱਤੇ ਇਕ ਪਛਾਣ-ਚੇਪੀ ਲੱਗੀ ਹੁੰਦੀ ਹੈ, ਤਾਂ ਜੋ ਉੱਥੇ ਰਹਿਣ ਵਾਲੇ ਬੇਰੋਕ-ਟੋਕ ਆ ਜਾ ਸਕਣ; ਬਾਹਰਲੇ ਲੋਕਾਂ ਨੂੰ ਸੁਰੱਖਿਆ ’ਤੇ ਤਾਇਨਾਤ ਕਰਮਚਾਰੀਆਂ ਕੋਲੋਂ ਟੋਕਨ ਲੈ ਕੇ ਆਪਣੀ ਹਾਜ਼ਰੀ ਦਰਜ਼ ਕਰਾਉਣੀ ਪੈਂਦੀ ਹੈ। ਫ਼ਰਵਰੀ ਦੇ ਆਖਰੀ ਦਿਨਾਂ ਵਿਚ, ਜਦੋਂ ਜੇ. ਐਨ. ਯੂ. ਨੂੰ ਸਰਕਾਰੇ-ਦਰਬਾਰੇ, ਅਤੇ ਚਮਚਾਨੁਮਾ ਟੀਵੀ ਚੈਨਲਾਂ ਰਾਹੀਂ ਦੇਸ਼-ਧਰੋਹੀਆਂ ਦਾ ਗੜ੍ਹ ਸਾਬਤ ਕਰਨ ਦੀ ਮੁਹਿੰਮ ਸਿਖਰ ਉੱਤੇ ਸੀ, ਬਜਰੰਗ ਦਲੀਏ ਰੋਜ਼ ਬਾਹਰਲੇ ਗੇਟ ਸਾਹਮਣੇ ਮੁਜ਼ਾਹਰਾ ਕਰਨ ਭੇਜੇ ਜਾਂਦੇ ਸਨ। ਅੰਦਰ ਉਹ ਜਾ ਨਹੀਂ ਸਨ ਸਕਦੇ, ਸੋ ਅੰਦਰ ਜਾ ਸਕਣ ਵਾਲਿਆਂ ਉੱਤੇ ਬਰੂਹਾਂ ਉੱਤੇ ਖੜੋਤੇ ਹੀ ਆਪਣਾ ਗੁਬਾਰ ਕੱਢਣ ਦੀ ਕੋਸ਼ਿਸ਼ ਕਰਦੇ ਸਨ। ਅਜਿਹਾ ਹੀ ਇਕ ਦੇਸ਼-ਪ੍ਰੇਮੀਮੇਰੀ ਭੈਣ ਦੀ ਕਾਰ ਨੂੰ ਉਸ ਉੱਤੇ ਲੱਗੀ ਚੇਪੀ ਕਾਰਨ ਦੇਸ਼-ਧਰੋਹੀਆਂਦੀ ਕਾਰ ਵਜੋਂ ਪਛਾਣ ਕੇ ਉਸਦੇ ਸ਼ੀਸ਼ੇ ਤੇ ਢੇਮ ਮਾਰ ਕੇ ਭੱਜ ਗਿਆ। ਦੇਸ਼-ਪ੍ਰੇਮ ਦੀਆਂ ਇਹੋ ਜਿਹੀਆਂ ਢੇਮ-ਮਾਰੂ ਘਟਨਾਵਾਂ ਉਨ੍ਹੀਂ ਦਿਨੀਂ ਰੋਜ਼ ਵਾਪਰ ਰਹੀਆਂ ਸਨ।

ਫਿਲਮਕਾਰ/ਕਾਲਮਨਵੀਸ ਦਲਜੀਤ ਅਮੀ ਅੱਜਕਲ ਜੇ. ਐਨ. ਯੂ. ਦੇ ਕਲਾ-ਸੁਹਜ ਵਿਭਾਗ ਨਾਲ ਜੁੜਿਆ ਹੋਇਆ ਹੈ, ਪਰ ਰਹਿੰਦਾ ਸ਼ਹਿਰ ਦੀ ਕਿਸੇ ਹੋਰ ਕਾਲੋਨੀ ਵਿਚ ਹੈ। ਪਿਛਲੇ ਹਫ਼ਤੇ ਮਿਲਿਆ ਤਾਂ ਉਸਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ ਉਸਦਾ ਆਪਣੇ ਵਿਭਾਗ ਤਕ ਪੁੱਜ ਸਕਣਾ ਹੀ ਦੁੱਭਰ ਹੋ ਗਿਆ ਸੀ। ਕੋਈ ਵੀ ਆਟੋ ਵਾਲਾ ਦੇਸ-ਧ੍ਰੋਹੀਆਂਦੇ ਗੜ੍ਹ ਦੀ ਸਵਾਰੀ ਲੈਣ ਨੂੰ ਰਾਜ਼ੀ ਨਹੀਂ ਸੀ।

ਇਸੇ ਤਰ੍ਹਾਂ ਜੇ.ਐਨ.ਯੂ. ਦੇ ਨਾਲ ਲਗਦੇ ਮੁਨੀਰਕਾ ਪਿੰਡ, ਜਿੱਥੇ ਕਈ ਵਿਦਿਆਰਥੀ ਕਰਾਏ ਤੇ ਕਮਰੇ ਲੈ ਕੇ ਰਹਿੰਦੇ ਹਨ, ਦੇਸ਼-ਧ੍ਰੋਹੀ ਗਰਦਾਨੇ ਗਏ ਵਿਦਿਆਰਥੀਆਂ ਲਈ ਸੁਰੱਖਿਅਤ ਨਹੀਂ ਸੀ ਰਿਹਾ; ਮਾਲਕ ਮਕਾਨ ਉਨ੍ਹਾਂ ਨੂੰ ਕਮਰੇ ਖਾਲੀ ਕਰ ਦੇਣ ਲਈ ਕਹਿਣ ਲੱਗ ਪਏ ਸਨ। ਇਹ ਸਭ ਮਿਸਾਲਾਂ ਇਸ ਗੱਲ ਦੀਆਂ ਹਨ ਕਿ ਇਸ ਕੂੜ-ਪਰਚਾਰ ਨੇ ਲੋਕ-ਮਨਾਂ ਵਿਚ ਕਿੰਨਾ ਜ਼ਹਿਰ ਘੋਲ ਦਿੱਤਾ ਸੀ। ਇਹੋ ਜਿਹੇ ਮਾਹੋਲ ਵਿਚ ਇਕ ਚੁਆਤੀ ਲਾਉਣ ਦੀ ਦੇਰ ਹੁੰਦੀ ਹੈ, ਭਾਂਬੜ ਆਪਣੇ ਆਪ ਸਾਹਮਣੇ ਆਉਣ ਵਾਲੀ ਹਰ ਵਸਤ ਨੂੰ ਸੁਆਹ ਕਰ ਦੇਂਦੇ ਹਨ।

ਤੀਜੀ ਮਿਸਾਲ ਬਿਲਕੁਲ ਹਾਲੀਆ ਹੈ। ਲੰਘੇ ਹਫ਼ਤੇ ਦਿੱਲੀ ਦੇ ਬੇਗਮਪੁਰਾ ਇਲਾਕੇ ਦੇ ਪਾਰਕ ਵਿਚ ਸੈਰ ਕਰ ਰਹੇ ਤਿੰਨ ਮੁੰਡਿਆਂ ਨੂੰ ਕੁਝ ਹੋਰ ਮੁੰਡਿਆਂ ਨੇ ਕੁੱਟ ਘੱਤਿਆ, ਇਕ ਦੀ ਤਾਂ ਬਾਂਹ ਹੀ ਤੋੜ ਦਿੱਤੀ। ਕਾਰਨ ਇਹ ਸੀ ਕਿ ਉਨ੍ਹਾਂ ਨੇ ਟੋਪੀਆਂ ਪਾਈਆਂ ਹੋਈਆਂ ਸਨ, ਜਿਸ ਕਾਰਨ ਉਹ ਮੁਸਲਮਾਨ ਦਿਸਦੇ ਸਨ। ਦੇਸ਼-ਪ੍ਰੇਮ ਦੀ ਨਵੀਂ ਘੜੀ ਪਰਿਭਾਸ਼ਾ ਮੁਤਾਬਕ ਪਾਰਕ ਵਿਚ ਬਹੁਗਿਣਤੀ ਧੜੇ ਵਾਲੇ ਮੁੰਡਿਆਂ ਨੇ ਉਨ੍ਹਾਂ ਨੂੰ ਭਾਰਤ ਮਾਤਾ ਦੀ ਜੈਹੀ ਨਹੀਂ, ‘ਜੈ ਮਾਤਾ ਦੀਦੇ ਵੀ ਜੈਕਾਰੇ ਛੱਡ ਕੇ ਦੇਸ਼-ਪ੍ਰੇਮੀ ਹੋਣ ਦਾ ਸਬੂਤ ਦੇਣ ਲਈ ਕਿਹਾ। ਜਦੋਂ ਉਨ੍ਹਾਂ ਨੇ ਨਾਂਹ ਕਰ ਦਿੱਤੀ ਤਾਂ ਸਾਰੇ ਆਪੂੰ-ਥਾਪੇ ਦੇਸ਼-ਭਗਤ ਉਨ੍ਹਾਂ ਤੇ ਟੁੱਟ ਕੇ ਪੈ ਗਏ। ਇਹੋ ਜਿਹੀਆਂ ਘਟਨਾਵਾਂ ਕਿਹੋ ਜਿਹਾ ਮੋੜਾ ਲੈ ਸਕਣ ਦੀ ਸੰਭਾਵਨਾ ਰੱਖਦੀਆਂ, ਇਹ ਗੱਲ ਕਿਸੇ ਤੋਂ ਵੀ ਗੁੱਝੀ ਨਹੀਂ।

ਕਹਿਣ ਵਾਲੇ ਇਹ ਵੀ ਕਹਿ ਰਹੇ ਹਨ ਕਿ ਇਨ੍ਹਾਂ ਮੂਰਖਾਂ ਨੂੰ ਬਾਂਹਾਂ ਤੁੜਾਉਣ ਦੀ ਕੀ ਲੋੜ ਸੀ? ਭੂਤਰੇ ਹੋਏ ਮੁੰਡਿਆਂ ਦੇ ਕਹੇ ਲਾ ਛੱਡਦੇ ਜੈਕਾਰਾ, ਅਤੇ ਸੁਰਖਰੂ ਹੋ ਜਾਂਦੇ। ਪਰ ਸੋਚਣ ਵਾਲਾ ਸਵਾਲ ਇਹ ਹੈ ਕਿ ਇਹੋ ਜਿਹੀ ਮਾਨਸਕਤਾ ਅੱਗੇ ਕਦੋਂ ਤਕ ਅਤੇ ਕਿੰਨਾ ਝੁਕਿਆ ਜਾ ਸਕਦਾ ਹੈ? ਕੀ ਧੱਕੜਸ਼ਾਹੀ ਦੇ ਇਸ ਮਾਹੌਲ ਦਾ ਵਿਰੋਧ ਨਾ ਕੀਤਿਆਂ ਇਨ੍ਹਾਂ ਸਿਰਫਿਰਿਆਂ ਦੇ ਹੌਸਲੇ ਹੋਰ ਬੁਲੰਦ ਨਹੀਂ ਹੁੰਦੇ ਜਾਣਗੇ? ਛੋਟੇ-ਮੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵੱਡੇ ਅਹੁਦੇਦਾਰਾਂ ਤਕ ਲੋਕ ਕਿਵੇਂ ਇਸ ਮਾਹੌਲ ਅੱਗੇ ਗੋਡੇ ਟੇਕਦੇ ਜਾ ਰਹੇ ਹਨ, ਇਸਦੀਆਂ ਵੀ ਕਈ ਨਿੱਕੀਆਂ-ਵੱਡੀਆਂ ਮਿਸਾਲਾਂ ਹਨ।

ਪਿਛਲੇ ਮਹੀਨੇ, ਜਦੋਂ ਕਨ੍ਹਈਆ ਕੁਮਾਰ ਅਜੇ ਤਿਹਾੜ ਵਿਚ ਹੀ ਨਜ਼ਰਬੰਦ ਸੀ, ਅਮ੍ਰਿਤਸਰ ਦੀ ਪਾਰਟੀ ਇਕਾਈ ਨੇ ਉਸ ਦੀ ਤਕਰੀਰ ਨੂੰ ਛਾਪ ਕੇ ਪਿੰਡਾਂ ਵਿਚ ਵੰਡਣ ਦਾ ਫੈਸਲਾ ਲਿਆ। ਕਨ੍ਹਈਆ ਕੁਮਾਰ ਬਾਰੇ ਦੁਰ-ਪਰਚਾਰ ਉਸ ਸਮੇਂ ਪੂਰੇ ਜ਼ੋਰਾਂ ਉੱਤੇ ਸੀ, ਅਤੇ ਉਸਦੇ ਅਸਲੀ, ਲੋਕ-ਪੱਖੀ ਖਿਆਲਾਂ ਨਾਲ ਆਮ ਲੋਕ ਬਿਲਕੁਲ ਵਾਕਫ਼ ਨਹੀਂ ਸਨ। ਇਸ ਤਕਰੀਰ ਨੂੰ ਕਿਤਾਬਚੀ ਦੇ ਰੂਪ ਵਿਚ ਛਪਾਉਣ ਲਈ ਅਮ੍ਰਿਤਸਰ ਦੀ ਪਾਰਟੀ ਇਕਾਈ ਨੇ ਘੱਟੋ ਘੱਟ ਤਿੰਨ ਛਾਪੇਖਾਨਿਆਂ ਤਕ ਪਹੁੰਚ ਕੀਤੀ, ਪਰ ਹਰ ਥਾਂ ਤੋਂ ਇਨਕਾਰ ਹੀ ਪੱਲੇ ਪਿਆ। ਦੇਸ਼-ਧ੍ਰੋਹੀਦੀ ਤਕਰੀਰ ਛਾਪਣ ਦਾ ਖਤਰਾ ਮੁੱਲ ਲੈਣ ਲਈ ਕੋਈ ਵੀ ਤਿਆਰ ਨਹੀਂ ਸੀ। ਹਾਰ ਕੇ ਇਸ ਨੂੰ ਜਲੰਧਰੋਂ ਛਪਾਉਣਾ ਪਿਆ।

ਪਰ ਉਨ੍ਹਾਂ ਛੋਟੇ-ਮੋਟੇ ਛਾਪਕਾਂ ਨੂੰ ਡਰਪੋਕ ਹੋਣ ਦਾ ਦੋਸ਼ ਕਿਉਂ ਦੇਈਏ, ਜੇ ਇਸ ਭੈਅ ਦੇ ਮਾਹੌਲ ਨੇ ਯੂਨੀਵਰਸਟੀਆਂ ਦੇ ਵਾਈਸ-ਚਾਂਸਲਰਾਂ ਵਰਗੇ ਲੋਕਾਂ ਦੇ ਵੀ ਸਾਹ ਸੂਤੇ ਹੋਏ ਹਨ?

ਝਾਰਖੰਡ ਕੇਂਦਰੀ ਯੂਨੀਵਰਸਟੀ ਦੇ ਵਾਈਸ-ਚਾਂਸਲਰ ਨੰਦ ਕੁਮਾਰ ਯਾਦਵ ਨੇ ਆਪਣੇ ਵਿਸ਼ਵਵਿਦਿਆਲੇ ਦੀ ਪ੍ਰੋਫ਼ੈਸਰ ਸ਼ਰੇਆ ਭੱਟਾਚਾਰਜੀ ਨੂੰ ਸਿਰਫ਼ ਇਸ ਲਈ ਸਸਪੈਂਡ ਕਰ ਦਿੱਤਾ ਕਿਉਂਕਿ ਉਸਨੇ ਜੇ.ਐਨ. ਯੂ. ਦੇ ਸੇਵਾ-ਮੁਕਤ ਪ੍ਰੋਫੈਸਰ ਸ੍ਰੀ ਪਾਨਿਨੀ ਨੂੰ ਇਕ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਮਾਰਚ ਵਿਚ ਵਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਦੇ ਮੌਕੇ ਉੱਤੇ ਸੱਦੇ ਗਏ ਬੁਲਾਰਿਆਂ ਵਿੱਚੋਂ ਇਕ ਪ੍ਰੋ. ਪਾਨਿਨੀ ਸਨ, ਜੋ ਕਈ ਵਰ੍ਹੇ ਜੇ. ਐਨ. ਯੂ. ਵਿਚ ਸਮਾਜ-ਤੰਤਰ ਅਧਿਐਨ ਵਿਭਾਗ ਵਿਚ ਪੜ੍ਹਾਉਣ ਤੋਂ ਮਗਰੋਂ ਹੁਣ ਰਿਟਾਇਰ ਹੋ ਚੁੱਕੇ ਹਨ।

ਵਾਈਸ ਚਾਂਸਲਰ ਵਲੋਂ ਪ੍ਰੋਫ਼ੈਸਰ ਸ਼ਰੇਆ ਭੱਟਾਚਾਰਜੀ ਨੂੰ ਸਸਪੈਂਡ ਕਰਨ ਦਾ ਹੁਕਮਨਾਮਾ ਕਿਸੇ ਟਿੱਪਣੀ ਦਾ ਮੁਥਾਜ ਨਹੀਂ। ਵੀ. ਸੀ. ਸਾਹਬ ਲਿਖਦੇ ਹਨ: ਪ੍ਰੋ. ਪਾਨਿਨੀ ਜੇ. ਐਨ. ਯੂ. ਦੇ ਉਨ੍ਹਾਂ ਵਿਦਿਆਰਥੀਆਂ ਦੇ ਸਰਪ੍ਰਸਤ ਸਮਝੇ ਜਾਂਦੇ ਹਨ, ਜੋ ਹਾਲ ਹੀ ਵਿਚ ਜੇ. ਐਨ. ਯੂ. ਵਿਖੇ ਹੋਈਆਂ ਰਾਸ਼ਟਰ-ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਸਨ। ਇਸ ਲਈ, ਪ੍ਰੋ. ਪਾਨਿਨੀ ਦੇ ਪਿਛੋਕੜ ਦੀ ਪੜਤਾਲ ਕੀਤੇ ਬਿਨਾਂ ਪ੍ਰੋਫ਼ੈਸਰ ਸ਼ਰੇਆ ਭੱਟਾਚਾਰਜੀ ਵੱਲੋਂ ਉਨ੍ਹਾਂ ਨੂੰ ਸੱਦਾ ਦਿੱਤੇ ਜਾਣ ਦੇ ਫੈਸਲੇ ਦੀ ਸਮਾਜ ਦੇ ਵੱਖੋ-ਵੱਖ ਅੰਗਾਂ ਵੱਲੋਂ ਭਰਪੂਰ ਆਲੋਚਨਾ ਹੋਈ ਹੈ ਜਿਸ ਕਾਰਨ ਨਾ ਸਿਰਫ਼ ਯੂਨੀਵਰਸਿਟੀ ਦਾ ਅਕਸ ਖਰਾਬ ਹੋਇਆ ਹੈ, ਬਲਕਿ ਵਾਈਸ-ਚਾਂਸਲਰ ਦੀ ਸ਼ੋਹਰਤ ਨੂੰ ਵੀ ਦਾਅ ਤੇ ਲਾਇਆ ਗਿਆ ਹੈ।’

ਸਮਾਜ ਦੇ ਕਿਹੜੇ ਅੰਗਾਂ ਨੇ ਕਿਸੇ ਸੇਵਾ ਮੁਕਤ ਪ੍ਰੋਫੈਸਰ ਨੂੰ ਸੱਦੇ ਜਾਣ ਦੀ ਭਰਪੂਰ ਆਲੋਚਨਾ ਕੀਤੀ, ਜਿਸ ਤੋਂ ਵੀ.ਸੀ. ਸਾਹਬ ਇੰਨਾ ਖ਼ੌਫ਼ ਖਾ ਗਏ, ਜਾਂ ਅਜਿਹੇ ਆਰਡਰ ਨੂੰ ਜਾਰੀ ਕਰਕੇ ਉਨ੍ਹਾਂ ਦੀ ਸ਼ੋਹਰਤ ਨੂੰ ਕਿਹੜੇ ਚਾਰ ਚੰਨ ਲੱਗ ਗਏ ਹਨ, ਉਹੀ ਜਾਨਣ। ਹਾਂ, ਕੇਂਦਰੀ ਅਖਬਾਰਾਂ ਨੇ ਇਹੋ ਜਿਹੇ ਆਰਡਰ ਦੀ ਭਰਪੂਰ ਆਲੋਚਨਾ ਕੀਤੀ, ਅਤੇ ਝਾਰਖੰਡ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਆਪਣੀ ਆਧਿਆਪਕ ਦੇ ਹੱਕ ਵਿਚ ਅਤੇ ਇਸ ਆਰਡਰ ਦੇ ਵਿਰੋਧ ਵਿਚ ਰਾਂਚੀ ਦੇ ਰਾਜਭਵਨ ਤਕ ਮੁਜ਼ਾਹਰਾ ਕੀਤਾ। (ਵੈਸੇ ਇਕ ਖਬਰ ਇਹ ਵੀ ਆ ਰਹੀ ਹੈ, ਕਿ ਹੁਣ ਵੀ. ਸੀ. ਸਾਹਬ ਨੇ ਆਪਣੇ ਸਸਪੈਂਸ਼ਨ ਆਰਡਰ ਨੂੰ ਗਲਤ ਕਬੂਲ ਕੇ ਵਾਪਸ ਲੈ ਲਿਆ ਹੈ।)

ਦੇਸ ਵਿਚ ਸਿਰਜੇ ਜਾ ਰਹੇ ਭੈਅ ਅਤੇ ਆਪਹੁਦਰੇਪਣ ਦੇ ਮਾਹੌਲ ਦੀਆਂ ਇਹ ਕੁਝ ਤਾਜ਼ਾ ਮਿਸਾਲਾਂ ਹਨ। ਇਹ ਇਸ ਗੱਲ ਵਲ ਇਸ਼ਾਰਾ ਕਰਦੀਆਂ ਹਨ ਕਿ ਅਜੋਕੀ ਸਰਕਾਰ ਭੈਅ ਦਾ ਵਾਤਾਵਰਣ ਪੈਦਾ ਕਰਨ ਤੇ ਆਮਾਦਾ ਹੈ, ਪਰ ਨਾਲ ਹੀ ਇਹ ਵੀ ਟੋਹ ਰਹੀ ਹੈ ਕਿ ਲੋਕਾਂ ਵਿਚ ਵਿਰੋਧ ਕਰ ਸਕਣ ਦਾ ਮਾਦਾ ਕਿੰਨਾ ਕੁ ਹੈ। ਸਰਕਾਰ ਅਤੇ ਸੰਘ ਪਰਵਾਰ ਦੀਆਂ ਇਨ੍ਹਾਂ ਚਾਲਾਂ ਤੋਂ ਖਬਰਦਾਰ ਰਹਿਣਾ, ਹੋਰਨਾਂ ਨੂੰ ਖਬਰਦਾਰ ਕਰਨਾ, ਅਤੇ ਆਪੋ-ਆਪਣੀ ਥਾਂ ਅਤੇ ਸਮਰੱਥਾ ਮੁਤਾਬਕ ਇਨ੍ਹਾਂ ਵਿਰੁੱਧ ਸੰਘਰਸ਼ ਕਰਨਾ ਹਰ ਸੋਚਵਾਨ ਸ਼ਹਿਰੀ ਦੀ ਜ਼ਿੰਮੇਵਾਰੀ ਹੈ।

*****

(244)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

ਡਰੇ, ਤਾਂ ਮਰੇ --- ਸੁਕੀਰਤ

ਮੌਸਮ ਦੇ ਪੱਖੋਂ ਆਮ ਕਰਕੇ ਖੁਸ਼ਗਵਾਰ ਲੰਘਣ ਵਾਲੇ ਫ਼ਰਵਰੀ-ਮਾਰਚ ਦੇ ਮਹੀਨੇ ਇਸ ਸਾਲ ਦੇਸ ਦੇ ਵਾਤਾਵਰਣ ਨੂੰ ਰੱਜ ਕੇ ਗੰਧਲਿਆਂ ਕਰਨ ਵਾਲੇ ਮਹੀਨਿਆਂ ਵਜੋਂ ਯਾਦ ਰਹਿਣਗੇ। ਨਿੱਤ ਨਵੇਂ ਸ਼ੋਸ਼ੇ ਘੜ ਕੇ ਲੋਕਾਂ ਨੂੰ ਪਾੜਨ, ਉਕਸਾਉਣ, ਲੜਾਉਣ ਦੀ ਪ੍ਰਕਿਰਿਆ ਤਾਂ ਪਿਛਲੀਆਂ ਪਾਰਲੀਮਾਨੀ ਚੋਣਾਂ ਵਿਚ ਨਰੇਂਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਨਿਰਣਈ ਜਿੱਤ ਦੇ ਨਾਲ ਹੀ ਸ਼ੁਰੂ ਹੋ ਗਈ ਸੀ, ਜਿਸਦੀਆਂ ਉਦਾਹਰਣਾਂ ਲਵ-ਜਿਹਾਦ, ਘਰ-ਵਾਪਸੀ, ਬੀਫ਼ ਖਾਣ ਵਾਲਿਆਂ ਵਿਰੁੱਧ ਪਰਚਾਰ ਆਦਿ ਵਰਗੀਆਂ ਮੁਹਿੰਮਾਂ ਹਨ। ਪਰ ਜੇ ਇਹ ਭੜਕਾਊ ਮੁਹਿੰਮਾਂ ਕੁਝ ਇਕ ਧਰਮਾਂ ਜਾਂ ਫ਼ਿਰਕਿਆਂ ਵਲ ਕੇਂਦਰਤ ਸਨ, ਤਾਂ ਲੰਘੇ ਸਾਤਿਆਂ ਦੀਆਂ ਦੇਸ਼-ਧ੍ਰੋਹੀਅਤੇ ਭਾਰਤ ਮਾਤਾ ਦੀ ਜੈ ਆਖਣ ਵਾਲੇ ਹੀ ਦੇਸ਼ ਭਗਤ ਹਨਦੀਆਂ ਨਵੀਆਂ ਕਸੌਟੀਆਂ ਨੇ ਸਮੁੱਚੇ ਦੇਸ ਨੂੰ ਹੀ ਵੰਡ ਕੇ ਰੱਖ ਦਿੱਤਾ ਹੈ। ਹਜ਼ਾਰਾਂ ਸਮੱਸਿਆਵਾਂ ਨਾਲ ਜੂਝ ਰਹੇ ਦੇਸ ਅਤੇ ਇਸਦੀ ਲੋਕਾਈ ਦੇ ਵਿਹੜੇ ਵਿਚ ਇਹੋ ਜਿਹੇ ਨਿੱਤ ਨਵੇਂ ਬੰਬਸੁੱਟਕੇ ਸਰਕਾਰ (ਅਤੇ ਸੰਘ-ਪਰਵਾਰ) ਆਪ ਤਾਂ ਲਾਂਭੇ ਹੋ ਜਾਂਦੀ ਹੈ, ਪਰ ਇਨ੍ਹਾਂ ਧਮਾਕਿਆਂ ਦੀ ਧੂੜ ਸਾਡੀ ਜਨਤਾ ਨੂੰ ਫੱਕਣੀ ਪੈਂਦੀ ਹੈ। ਇਨ੍ਹਾਂ ਦੀਆਂ ਕਿਰਚਾਂ ਨਾਲ ਆਮ ਲੋਕਾਂ ਦੇ ਪਿੰਡੇ ਪੱਛੇ ਜਾਂਦੇ ਹਨ।

ਉਦਾਹਰਣਾਂ ਛੋਟੀਆਂ ਵੀ ਹਨ, ਤੇ ਵੱਡੀਆਂ ਵੀ।

ਮੇਰੀ ਭੈਣ ਜੇ. ਐਨ. ਯੂ. ਦੇ ਕੈਂਪਸ ਵਿਚ ਰਹਿੰਦੀ ਹੈ। ਜੇ. ਐਨ. ਯੂ. ਅੰਦਰ ਰਹਿਣ ਵਾਲੇ ਲੋਕਾਂ ਦੇ ਵਾਹਨਾਂ ਉੱਤੇ ਇਕ ਪਛਾਣ-ਚੇਪੀ ਲੱਗੀ ਹੁੰਦੀ ਹੈ, ਤਾਂ ਜੋ ਉੱਥੇ ਰਹਿਣ ਵਾਲੇ ਬੇਰੋਕ-ਟੋਕ ਆ ਜਾ ਸਕਣ; ਬਾਹਰਲੇ ਲੋਕਾਂ ਨੂੰ ਸੁਰੱਖਿਆ ’ਤੇ ਤਾਇਨਾਤ ਕਰਮਚਾਰੀਆਂ ਕੋਲੋਂ ਟੋਕਨ ਲੈ ਕੇ ਆਪਣੀ ਹਾਜ਼ਰੀ ਦਰਜ਼ ਕਰਾਉਣੀ ਪੈਂਦੀ ਹੈ। ਫ਼ਰਵਰੀ ਦੇ ਆਖਰੀ ਦਿਨਾਂ ਵਿਚ, ਜਦੋਂ ਜੇ. ਐਨ. ਯੂ. ਨੂੰ ਸਰਕਾਰੇ-ਦਰਬਾਰੇ, ਅਤੇ ਚਮਚਾਨੁਮਾ ਟੀਵੀ ਚੈਨਲਾਂ ਰਾਹੀਂ ਦੇਸ਼-ਧਰੋਹੀਆਂ ਦਾ ਗੜ੍ਹ ਸਾਬਤ ਕਰਨ ਦੀ ਮੁਹਿੰਮ ਸਿਖਰ ਉੱਤੇ ਸੀ, ਬਜਰੰਗ ਦਲੀਏ ਰੋਜ਼ ਬਾਹਰਲੇ ਗੇਟ ਸਾਹਮਣੇ ਮੁਜ਼ਾਹਰਾ ਕਰਨ ਭੇਜੇ ਜਾਂਦੇ ਸਨ। ਅੰਦਰ ਉਹ ਜਾ ਨਹੀਂ ਸਨ ਸਕਦੇ, ਸੋ ਅੰਦਰ ਜਾ ਸਕਣ ਵਾਲਿਆਂ ਉੱਤੇ ਬਰੂਹਾਂ ਉੱਤੇ ਖੜੋਤੇ ਹੀ ਆਪਣਾ ਗੁਬਾਰ ਕੱਢਣ ਦੀ ਕੋਸ਼ਿਸ਼ ਕਰਦੇ ਸਨ। ਅਜਿਹਾ ਹੀ ਇਕ ਦੇਸ਼-ਪ੍ਰੇਮੀਮੇਰੀ ਭੈਣ ਦੀ ਕਾਰ ਨੂੰ ਉਸ ਉੱਤੇ ਲੱਗੀ ਚੇਪੀ ਕਾਰਨ ਦੇਸ਼-ਧਰੋਹੀਆਂਦੀ ਕਾਰ ਵਜੋਂ ਪਛਾਣ ਕੇ ਉਸਦੇ ਸ਼ੀਸ਼ੇ ਤੇ ਢੇਮ ਮਾਰ ਕੇ ਭੱਜ ਗਿਆ। ਦੇਸ਼-ਪ੍ਰੇਮ ਦੀਆਂ ਇਹੋ ਜਿਹੀਆਂ ਢੇਮ-ਮਾਰੂ ਘਟਨਾਵਾਂ ਉਨ੍ਹੀਂ ਦਿਨੀਂ ਰੋਜ਼ ਵਾਪਰ ਰਹੀਆਂ ਸਨ।

ਫਿਲਮਕਾਰ/ਕਾਲਮਨਵੀਸ ਦਲਜੀਤ ਅਮੀ ਅੱਜਕਲ ਜੇ. ਐਨ. ਯੂ. ਦੇ ਕਲਾ-ਸੁਹਜ ਵਿਭਾਗ ਨਾਲ ਜੁੜਿਆ ਹੋਇਆ ਹੈ, ਪਰ ਰਹਿੰਦਾ ਸ਼ਹਿਰ ਦੀ ਕਿਸੇ ਹੋਰ ਕਾਲੋਨੀ ਵਿਚ ਹੈ। ਪਿਛਲੇ ਹਫ਼ਤੇ ਮਿਲਿਆ ਤਾਂ ਉਸਨੇ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ ਉਸਦਾ ਆਪਣੇ ਵਿਭਾਗ ਤਕ ਪੁੱਜ ਸਕਣਾ ਹੀ ਦੁੱਭਰ ਹੋ ਗਿਆ ਸੀ। ਕੋਈ ਵੀ ਆਟੋ ਵਾਲਾ ਦੇਸ-ਧ੍ਰੋਹੀਆਂਦੇ ਗੜ੍ਹ ਦੀ ਸਵਾਰੀ ਲੈਣ ਨੂੰ ਰਾਜ਼ੀ ਨਹੀਂ ਸੀ।

ਇਸੇ ਤਰ੍ਹਾਂ ਜੇ.ਐਨ.ਯੂ. ਦੇ ਨਾਲ ਲਗਦੇ ਮੁਨੀਰਕਾ ਪਿੰਡ, ਜਿੱਥੇ ਕਈ ਵਿਦਿਆਰਥੀ ਕਰਾਏ ਤੇ ਕਮਰੇ ਲੈ ਕੇ ਰਹਿੰਦੇ ਹਨ, ਦੇਸ਼-ਧ੍ਰੋਹੀ ਗਰਦਾਨੇ ਗਏ ਵਿਦਿਆਰਥੀਆਂ ਲਈ ਸੁਰੱਖਿਅਤ ਨਹੀਂ ਸੀ ਰਿਹਾ; ਮਾਲਕ ਮਕਾਨ ਉਨ੍ਹਾਂ ਨੂੰ ਕਮਰੇ ਖਾਲੀ ਕਰ ਦੇਣ ਲਈ ਕਹਿਣ ਲੱਗ ਪਏ ਸਨ। ਇਹ ਸਭ ਮਿਸਾਲਾਂ ਇਸ ਗੱਲ ਦੀਆਂ ਹਨ ਕਿ ਇਸ ਕੂੜ-ਪਰਚਾਰ ਨੇ ਲੋਕ-ਮਨਾਂ ਵਿਚ ਕਿੰਨਾ ਜ਼ਹਿਰ ਘੋਲ ਦਿੱਤਾ ਸੀ। ਇਹੋ ਜਿਹੇ ਮਾਹੋਲ ਵਿਚ ਇਕ ਚੁਆਤੀ ਲਾਉਣ ਦੀ ਦੇਰ ਹੁੰਦੀ ਹੈ, ਭਾਂਬੜ ਆਪਣੇ ਆਪ ਸਾਹਮਣੇ ਆਉਣ ਵਾਲੀ ਹਰ ਵਸਤ ਨੂੰ ਸੁਆਹ ਕਰ ਦੇਂਦੇ ਹਨ।

ਤੀਜੀ ਮਿਸਾਲ ਬਿਲਕੁਲ ਹਾਲੀਆ ਹੈ। ਲੰਘੇ ਹਫ਼ਤੇ ਦਿੱਲੀ ਦੇ ਬੇਗਮਪੁਰਾ ਇਲਾਕੇ ਦੇ ਪਾਰਕ ਵਿਚ ਸੈਰ ਕਰ ਰਹੇ ਤਿੰਨ ਮੁੰਡਿਆਂ ਨੂੰ ਕੁਝ ਹੋਰ ਮੁੰਡਿਆਂ ਨੇ ਕੁੱਟ ਘੱਤਿਆ, ਇਕ ਦੀ ਤਾਂ ਬਾਂਹ ਹੀ ਤੋੜ ਦਿੱਤੀ। ਕਾਰਨ ਇਹ ਸੀ ਕਿ ਉਨ੍ਹਾਂ ਨੇ ਟੋਪੀਆਂ ਪਾਈਆਂ ਹੋਈਆਂ ਸਨ, ਜਿਸ ਕਾਰਨ ਉਹ ਮੁਸਲਮਾਨ ਦਿਸਦੇ ਸਨ। ਦੇਸ਼-ਪ੍ਰੇਮ ਦੀ ਨਵੀਂ ਘੜੀ ਪਰਿਭਾਸ਼ਾ ਮੁਤਾਬਕ ਪਾਰਕ ਵਿਚ ਬਹੁਗਿਣਤੀ ਧੜੇ ਵਾਲੇ ਮੁੰਡਿਆਂ ਨੇ ਉਨ੍ਹਾਂ ਨੂੰ ਭਾਰਤ ਮਾਤਾ ਦੀ ਜੈਹੀ ਨਹੀਂ, ‘ਜੈ ਮਾਤਾ ਦੀਦੇ ਵੀ ਜੈਕਾਰੇ ਛੱਡ ਕੇ ਦੇਸ਼-ਪ੍ਰੇਮੀ ਹੋਣ ਦਾ ਸਬੂਤ ਦੇਣ ਲਈ ਕਿਹਾ। ਜਦੋਂ ਉਨ੍ਹਾਂ ਨੇ ਨਾਂਹ ਕਰ ਦਿੱਤੀ ਤਾਂ ਸਾਰੇ ਆਪੂੰ-ਥਾਪੇ ਦੇਸ਼-ਭਗਤ ਉਨ੍ਹਾਂ ਤੇ ਟੁੱਟ ਕੇ ਪੈ ਗਏ। ਇਹੋ ਜਿਹੀਆਂ ਘਟਨਾਵਾਂ ਕਿਹੋ ਜਿਹਾ ਮੋੜਾ ਲੈ ਸਕਣ ਦੀ ਸੰਭਾਵਨਾ ਰੱਖਦੀਆਂ, ਇਹ ਗੱਲ ਕਿਸੇ ਤੋਂ ਵੀ ਗੁੱਝੀ ਨਹੀਂ।

ਕਹਿਣ ਵਾਲੇ ਇਹ ਵੀ ਕਹਿ ਰਹੇ ਹਨ ਕਿ ਇਨ੍ਹਾਂ ਮੂਰਖਾਂ ਨੂੰ ਬਾਂਹਾਂ ਤੁੜਾਉਣ ਦੀ ਕੀ ਲੋੜ ਸੀ? ਭੂਤਰੇ ਹੋਏ ਮੁੰਡਿਆਂ ਦੇ ਕਹੇ ਲਾ ਛੱਡਦੇ ਜੈਕਾਰਾ, ਅਤੇ ਸੁਰਖਰੂ ਹੋ ਜਾਂਦੇ। ਪਰ ਸੋਚਣ ਵਾਲਾ ਸਵਾਲ ਇਹ ਹੈ ਕਿ ਇਹੋ ਜਿਹੀ ਮਾਨਸਕਤਾ ਅੱਗੇ ਕਦੋਂ ਤਕ ਅਤੇ ਕਿੰਨਾ ਝੁਕਿਆ ਜਾ ਸਕਦਾ ਹੈ? ਕੀ ਧੱਕੜਸ਼ਾਹੀ ਦੇ ਇਸ ਮਾਹੌਲ ਦਾ ਵਿਰੋਧ ਨਾ ਕੀਤਿਆਂ ਇਨ੍ਹਾਂ ਸਿਰਫਿਰਿਆਂ ਦੇ ਹੌਸਲੇ ਹੋਰ ਬੁਲੰਦ ਨਹੀਂ ਹੁੰਦੇ ਜਾਣਗੇ? ਛੋਟੇ-ਮੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵੱਡੇ ਅਹੁਦੇਦਾਰਾਂ ਤਕ ਲੋਕ ਕਿਵੇਂ ਇਸ ਮਾਹੌਲ ਅੱਗੇ ਗੋਡੇ ਟੇਕਦੇ ਜਾ ਰਹੇ ਹਨ, ਇਸਦੀਆਂ ਵੀ ਕਈ ਨਿੱਕੀਆਂ-ਵੱਡੀਆਂ ਮਿਸਾਲਾਂ ਹਨ।

ਪਿਛਲੇ ਮਹੀਨੇ, ਜਦੋਂ ਕਨ੍ਹਈਆ ਕੁਮਾਰ ਅਜੇ ਤਿਹਾੜ ਵਿਚ ਹੀ ਨਜ਼ਰਬੰਦ ਸੀ, ਅਮ੍ਰਿਤਸਰ ਦੀ ਪਾਰਟੀ ਇਕਾਈ ਨੇ ਉਸ ਦੀ ਤਕਰੀਰ ਨੂੰ ਛਾਪ ਕੇ ਪਿੰਡਾਂ ਵਿਚ ਵੰਡਣ ਦਾ ਫੈਸਲਾ ਲਿਆ। ਕਨ੍ਹਈਆ ਕੁਮਾਰ ਬਾਰੇ ਦੁਰ-ਪਰਚਾਰ ਉਸ ਸਮੇਂ ਪੂਰੇ ਜ਼ੋਰਾਂ ਉੱਤੇ ਸੀ, ਅਤੇ ਉਸਦੇ ਅਸਲੀ, ਲੋਕ-ਪੱਖੀ ਖਿਆਲਾਂ ਨਾਲ ਆਮ ਲੋਕ ਬਿਲਕੁਲ ਵਾਕਫ਼ ਨਹੀਂ ਸਨ। ਇਸ ਤਕਰੀਰ ਨੂੰ ਕਿਤਾਬਚੀ ਦੇ ਰੂਪ ਵਿਚ ਛਪਾਉਣ ਲਈ ਅਮ੍ਰਿਤਸਰ ਦੀ ਪਾਰਟੀ ਇਕਾਈ ਨੇ ਘੱਟੋ ਘੱਟ ਤਿੰਨ ਛਾਪੇਖਾਨਿਆਂ ਤਕ ਪਹੁੰਚ ਕੀਤੀ, ਪਰ ਹਰ ਥਾਂ ਤੋਂ ਇਨਕਾਰ ਹੀ ਪੱਲੇ ਪਿਆ। ਦੇਸ਼-ਧ੍ਰੋਹੀਦੀ ਤਕਰੀਰ ਛਾਪਣ ਦਾ ਖਤਰਾ ਮੁੱਲ ਲੈਣ ਲਈ ਕੋਈ ਵੀ ਤਿਆਰ ਨਹੀਂ ਸੀ। ਹਾਰ ਕੇ ਇਸ ਨੂੰ ਜਲੰਧਰੋਂ ਛਪਾਉਣਾ ਪਿਆ।

ਪਰ ਉਨ੍ਹਾਂ ਛੋਟੇ-ਮੋਟੇ ਛਾਪਕਾਂ ਨੂੰ ਡਰਪੋਕ ਹੋਣ ਦਾ ਦੋਸ਼ ਕਿਉਂ ਦੇਈਏ, ਜੇ ਇਸ ਭੈਅ ਦੇ ਮਾਹੌਲ ਨੇ ਯੂਨੀਵਰਸਟੀਆਂ ਦੇ ਵਾਈਸ-ਚਾਂਸਲਰਾਂ ਵਰਗੇ ਲੋਕਾਂ ਦੇ ਵੀ ਸਾਹ ਸੂਤੇ ਹੋਏ ਹਨ?

ਝਾਰਖੰਡ ਕੇਂਦਰੀ ਯੂਨੀਵਰਸਟੀ ਦੇ ਵਾਈਸ-ਚਾਂਸਲਰ ਨੰਦ ਕੁਮਾਰ ਯਾਦਵ ਨੇ ਆਪਣੇ ਵਿਸ਼ਵਵਿਦਿਆਲੇ ਦੀ ਪ੍ਰੋਫ਼ੈਸਰ ਸ਼ਰੇਆ ਭੱਟਾਚਾਰਜੀ ਨੂੰ ਸਿਰਫ਼ ਇਸ ਲਈ ਸਸਪੈਂਡ ਕਰ ਦਿੱਤਾ ਕਿਉਂਕਿ ਉਸਨੇ ਜੇ.ਐਨ. ਯੂ. ਦੇ ਸੇਵਾ-ਮੁਕਤ ਪ੍ਰੋਫੈਸਰ ਸ੍ਰੀ ਪਾਨਿਨੀ ਨੂੰ ਇਕ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਮਾਰਚ ਵਿਚ ਵਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਦੇ ਮੌਕੇ ਉੱਤੇ ਸੱਦੇ ਗਏ ਬੁਲਾਰਿਆਂ ਵਿੱਚੋਂ ਇਕ ਪ੍ਰੋ. ਪਾਨਿਨੀ ਸਨ, ਜੋ ਕਈ ਵਰ੍ਹੇ ਜੇ. ਐਨ. ਯੂ. ਵਿਚ ਸਮਾਜ-ਤੰਤਰ ਅਧਿਐਨ ਵਿਭਾਗ ਵਿਚ ਪੜ੍ਹਾਉਣ ਤੋਂ ਮਗਰੋਂ ਹੁਣ ਰਿਟਾਇਰ ਹੋ ਚੁੱਕੇ ਹਨ।

ਵਾਈਸ ਚਾਂਸਲਰ ਵਲੋਂ ਪ੍ਰੋਫ਼ੈਸਰ ਸ਼ਰੇਆ ਭੱਟਾਚਾਰਜੀ ਨੂੰ ਸਸਪੈਂਡ ਕਰਨ ਦਾ ਹੁਕਮਨਾਮਾ ਕਿਸੇ ਟਿੱਪਣੀ ਦਾ ਮੁਥਾਜ ਨਹੀਂ। ਵੀ. ਸੀ. ਸਾਹਬ ਲਿਖਦੇ ਹਨ: ਪ੍ਰੋ. ਪਾਨਿਨੀ ਜੇ. ਐਨ. ਯੂ. ਦੇ ਉਨ੍ਹਾਂ ਵਿਦਿਆਰਥੀਆਂ ਦੇ ਸਰਪ੍ਰਸਤ ਸਮਝੇ ਜਾਂਦੇ ਹਨ, ਜੋ ਹਾਲ ਹੀ ਵਿਚ ਜੇ. ਐਨ. ਯੂ. ਵਿਖੇ ਹੋਈਆਂ ਰਾਸ਼ਟਰ-ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਸਨ। ਇਸ ਲਈ, ਪ੍ਰੋ. ਪਾਨਿਨੀ ਦੇ ਪਿਛੋਕੜ ਦੀ ਪੜਤਾਲ ਕੀਤੇ ਬਿਨਾਂ ਪ੍ਰੋਫ਼ੈਸਰ ਸ਼ਰੇਆ ਭੱਟਾਚਾਰਜੀ ਵੱਲੋਂ ਉਨ੍ਹਾਂ ਨੂੰ ਸੱਦਾ ਦਿੱਤੇ ਜਾਣ ਦੇ ਫੈਸਲੇ ਦੀ ਸਮਾਜ ਦੇ ਵੱਖੋ-ਵੱਖ ਅੰਗਾਂ ਵੱਲੋਂ ਭਰਪੂਰ ਆਲੋਚਨਾ ਹੋਈ ਹੈ ਜਿਸ ਕਾਰਨ ਨਾ ਸਿਰਫ਼ ਯੂਨੀਵਰਸਿਟੀ ਦਾ ਅਕਸ ਖਰਾਬ ਹੋਇਆ ਹੈ, ਬਲਕਿ ਵਾਈਸ-ਚਾਂਸਲਰ ਦੀ ਸ਼ੋਹਰਤ ਨੂੰ ਵੀ ਦਾਅ ਤੇ ਲਾਇਆ ਗਿਆ ਹੈ।’

ਸਮਾਜ ਦੇ ਕਿਹੜੇ ਅੰਗਾਂ ਨੇ ਕਿਸੇ ਸੇਵਾ ਮੁਕਤ ਪ੍ਰੋਫੈਸਰ ਨੂੰ ਸੱਦੇ ਜਾਣ ਦੀ ਭਰਪੂਰ ਆਲੋਚਨਾ ਕੀਤੀ, ਜਿਸ ਤੋਂ ਵੀ.ਸੀ. ਸਾਹਬ ਇੰਨਾ ਖ਼ੌਫ਼ ਖਾ ਗਏ, ਜਾਂ ਅਜਿਹੇ ਆਰਡਰ ਨੂੰ ਜਾਰੀ ਕਰਕੇ ਉਨ੍ਹਾਂ ਦੀ ਸ਼ੋਹਰਤ ਨੂੰ ਕਿਹੜੇ ਚਾਰ ਚੰਨ ਲੱਗ ਗਏ ਹਨ, ਉਹੀ ਜਾਨਣ। ਹਾਂ, ਕੇਂਦਰੀ ਅਖਬਾਰਾਂ ਨੇ ਇਹੋ ਜਿਹੇ ਆਰਡਰ ਦੀ ਭਰਪੂਰ ਆਲੋਚਨਾ ਕੀਤੀ, ਅਤੇ ਝਾਰਖੰਡ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਆਪਣੀ ਆਧਿਆਪਕ ਦੇ ਹੱਕ ਵਿਚ ਅਤੇ ਇਸ ਆਰਡਰ ਦੇ ਵਿਰੋਧ ਵਿਚ ਰਾਂਚੀ ਦੇ ਰਾਜਭਵਨ ਤਕ ਮੁਜ਼ਾਹਰਾ ਕੀਤਾ। (ਵੈਸੇ ਇਕ ਖਬਰ ਇਹ ਵੀ ਆ ਰਹੀ ਹੈ, ਕਿ ਹੁਣ ਵੀ. ਸੀ. ਸਾਹਬ ਨੇ ਆਪਣੇ ਸਸਪੈਂਸ਼ਨ ਆਰਡਰ ਨੂੰ ਗਲਤ ਕਬੂਲ ਕੇ ਵਾਪਸ ਲੈ ਲਿਆ ਹੈ।)

ਦੇਸ ਵਿਚ ਸਿਰਜੇ ਜਾ ਰਹੇ ਭੈਅ ਅਤੇ ਆਪਹੁਦਰੇਪਣ ਦੇ ਮਾਹੌਲ ਦੀਆਂ ਇਹ ਕੁਝ ਤਾਜ਼ਾ ਮਿਸਾਲਾਂ ਹਨ। ਇਹ ਇਸ ਗੱਲ ਵਲ ਇਸ਼ਾਰਾ ਕਰਦੀਆਂ ਹਨ ਕਿ ਅਜੋਕੀ ਸਰਕਾਰ ਭੈਅ ਦਾ ਵਾਤਾਵਰਣ ਪੈਦਾ ਕਰਨ ਤੇ ਆਮਾਦਾ ਹੈ, ਪਰ ਨਾਲ ਹੀ ਇਹ ਵੀ ਟੋਹ ਰਹੀ ਹੈ ਕਿ ਲੋਕਾਂ ਵਿਚ ਵਿਰੋਧ ਕਰ ਸਕਣ ਦਾ ਮਾਦਾ ਕਿੰਨਾ ਕੁ ਹੈ। ਸਰਕਾਰ ਅਤੇ ਸੰਘ ਪਰਵਾਰ ਦੀਆਂ ਇਨ੍ਹਾਂ ਚਾਲਾਂ ਤੋਂ ਖਬਰਦਾਰ ਰਹਿਣਾ, ਹੋਰਨਾਂ ਨੂੰ ਖਬਰਦਾਰ ਕਰਨਾ, ਅਤੇ ਆਪੋ-ਆਪਣੀ ਥਾਂ ਅਤੇ ਸਮਰੱਥਾ ਮੁਤਾਬਕ ਇਨ੍ਹਾਂ ਵਿਰੁੱਧ ਸੰਘਰਸ਼ ਕਰਨਾ ਹਰ ਸੋਚਵਾਨ ਸ਼ਹਿਰੀ ਦੀ ਜ਼ਿੰਮੇਵਾਰੀ ਹੈ।

**

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author