NiranjanBoha7ਫਿਲਮ ਡਾਇਰੈਕਟਰ ਵਜੋਂ ਆਪਣੀ ਪਛਾਣ ਬਣਾਈ ਤੇ ਦੂਰਦਰਸ਼ਨ ਦੇ ਚਰਚਿਤ ਸੀਰੀਅਲ ...DarshanDarvesh2
(8 ਫਰਰੀ 2021)
(ਸ਼ਬਦ: 1340)

 

DarshanDarvesh2

5 ਜੁਲਾਈ 1961        -         3 ਫਰਵਰੀ 2021

ਸਾਲ ਕੁ ਪਹਿਲਾਂ ਦਰਸ਼ਨ ਦਰਵੇਸ਼ ਦੇ ਬਿਮਾਰ ਹੋਣ ਦੀ ਖਬਰ ਮਿਲੀਚਿੰਤਾ ਵਿੱਚ ਫੋਨ ਕੀਤਾ ਤਾਂ ਅੱਗਿਉਂ ਉਹ ਬੜੇ ਹੌਸਲੇ ਵਿੱਚ ਬੋਲਿਆ, “ਮੁੜਿਆ ਤਾਂ ਧੁਰ ਦਰਗਾਹੋਂ ਹਾਂ ਪਰ ਹੁਣ ਸਿਹਤਯਾਬੀ ਵੱਲ ਮੋੜਾ ਪੈ ਗਿਆ ਹੈ ਮਨ ਨੂੰ ਉਸਦੇ ਬੋਲਾਂ ਨਾਲ ਧਰਵਾਸ ਮਿਲਿਆ ਕਿ ਜਿਹੜਾ ਧੁਰ ਦਰਗਾਹੋਂ ਮੁੜ ਆਇਆ ਹੈ, ਉਸਦੀ ਹੋਰ ਜਿਊਣ ਦੀ ਇੱਛਾ ਸ਼ਕਤੀ ਹੁਣ ਉਸ ਨੂੰ ਸਾਡੇ ਤੋਂ ਦੂਰ ਨਹੀਂ ਜਾਣ ਦੇਵੇਗੀਉਸਦੀ ਸਰੀਰਕ ਕੰਮਜ਼ੋਰੀ ਵੇਖ ਕੇ ਦੋਸਤਾਂ ਨੂੰ ਚਿੰਤਾ ਹੁੰਦੀ ਤਾਂ ਉਹ ਉਲਟਾ ਉਨ੍ਹਾਂ ਨੂੰ ਹੀ ਹੌਸਲਾ ਦੇਣ ਲੱਗਦਾ ਤੇ ਦੋ ਨਵੀਆਂ ਕਿਤਾਬਾਂ ਛਪਵਾਉਣ ਸਮੇਤ ਆਪਣੇ ਕਈ ਅਧੂਰੇ ਪਏ ਸਾਹਿਤਕ ਪ੍ਰੋਜੈਕਟਾਂ ਦੀ ਵਿਉਂਤਬੰਦੀ ਦੱਸਣ ਲੱਗ ਪੈਂਦਾਉਸਦੀਆਂ ਉਤਸ਼ਾਹੀ ਗੱਲਾਂ ਸੁਣ ਕੇ ਉਸਦੇ ਦੋਸਤ ਵੀ ਚਿੰਤਾ ਮੁਕਤ ਹੋ ਜਾਂਦੇਆਪਣੇ ਅੰਤਲੇ ਦਿਨਾਂ ਵਿੱਚ ਦਵਿੰਦਰ ਸਤਿਆਰਥੀ ਵਰਗੀ ਦਾੜ੍ਹੀ, ਸਿਰ ’ਤੇ ਬੰਨ੍ਹੇ ਟੋਪੀ ਵਰਗੇ ਰੰਗਦਾਰ ਪਰਨੇ ਤੇ ਦਰਵੇਸ਼ੀ ਵੇਸਭੂਸ਼ਾ ਵਿੱਚ ਉਹ ਸੱਚਮੁੱਚ ਕੋਈ ਦਰਵੇਸ਼ ਹੀ ਲੱਗਦਾ

ਜਦੋਂ ਉਸਦੇ ਦੋਸਤ ਉਸ ਨੂੰ ਸਿਹਤਯਾਬ ਹੁੰਦਿਆਂ ਵੇਖ ਕੇ ਖੁਸ਼ ਹੋ ਰਹੇ ਸਨ ਤਾਂ ਆਚਣਕ ਹੀ ਫੇਸਬੁੱਕ ’ਤੇ ਉਸਦੇ ਤੁਰ ਜਾਣ ਦੀਆਂ ਖਬਰਾਂ ਘੁੰਮਣ ਲੱਗੀਆਂਅੱਜ ਕੱਲ੍ਹ ਅਜਿਹੀਆਂ ਖਬਰਾਂ ਸਭ ਤੋਂ ਪਹਿਲਾਂ ਫੇਸਬੁੱਕ ਹੀ ਦਿੰਦੀ ਹੈਸਵੇਰੇ ਫੇਸਬੁੱਕ ਖੋਲ੍ਹੀ ਤਾਂ ਕਰਨ ਭੀਖੀ ਦੀ ਵਾਲ ’ਤੇ ਕਾਵਿ ਸੰਗ੍ਰਹਿ ‘ਉਦਾਸ ਸਿਰਲੇਖ’ ਦੇ ਕਵੀ ਦੇ ਅਛੋਪਲੇ ਜਿਹੇ ਹੀ ਤੁਰ ਜਾਣ ਦੀ ਖਬਰ ਦਾ ਸਿਰਲੇਖ ਮੇਰੇ ਸਮੇਤ ਉਸ ਨੂੰ ਚਾਹੁਣ ਵਾਲੇ ਸਾਰਿਆਂ ਨੂੰ ਹੀ ਧੁਰ ਅੰਦਰ ਤਕ ਉਦਾਸ ਕਰਨ ਵਾਲਾ ਸੀ

ਚਾਰ ਕੁ ਮਹੀਨੇ ਬੇਟੇ ਕੋਲ ਮੋਹਾਲੀ ਗਿਆ ਤੇ ਉਸ ਨੂੰ ਫੋਨ ਕਰਕੇ ਆਪਣੇ ਆਉਣ ਦੀ ਸੂਚਨਾ ਦਿੱਤੀ ਤਾਂ ਉਹ ਫੁੱਲਾਂ ਵਾਂਗ ਖਿੜ ਗਿਆ, “ਛੇਤੀ ਆ ਜਾ ਜੱਟ ਬਾਣੀਏ ਮਿੱਤਰਾ ... ਮੈਂ ਤਾਂ ਤੈਨੂੰ ਕਦੋਂ ਦਾ ਉਡੀਕ ਰਿਹਾ ਹਾਂ। (ਉਹ ਅਕਸਰ ਮੇਰੇ ਲਈ ਜੱਟ ਬਾਣੀਆ ਦਾ ਸੰਬੋਧਨ ਵਰਤਦਾ ਸੀ) ਮੈਂ ਬੇਟੇ ਨੂੰ ਕਿਹਾ ਕਿ ਉਹ ਮੈਂਨੂੰ ਖਰੜ ਲਾਂਡਰਾ ਰੋਡ ’ਤੇ ਜੇ. ਟੀ .ਪੀ. ਐੱਲ. ਕਾਲੋਨੀ ਵਿੱਚ ਪੈਂਦੇ ਉਸਦੇ ਫਲੈਟ ਤਕ ਤੱਕ ਛੱਡ ਆਵੇਉਸ ਕੋਲ ਜਾਣ ਵੇਲੇ ਮੈਂ ਸੋਚਿਆ ਕਿ ਉਹ ਧੁਰ ਦਰਗਾਹੋਂ ਮੁੜ ਕੇ ਆਇਆ ਹੈ ਤੇ ਅਸੀਂ ਮਿਲ ਵੀ ਕਈ ਮਹੀਨਿਆਂ ਬਾਦ ਰਹੇ ਹਾਂ, ਇਸ ਲਈ ਸਾਨੂੰ ਦੋਹਾਂ ਨੂੰ ਮਿਲਣ ਲਈ ਖੁੱਲ੍ਹੇ ਵਕਤ ਦੀ ਲੋੜ ਹੈਮੈਂ ਬੇਟੇ ਨੂੰ ਕਹਿ ਦਿੱਤਾ ਕਿ ਉਹ ਘੱਟੋ ਘੱਟ ਛੇ ਘੰਟੇ ਲਈ ਮੈਂਨੂੰ ਵਾਪਸ ਨਾ ਲੈਣ ਆਵੇਦਰਸ਼ਨ ਦਰਵੇਸ਼ ਤਾਂ ਸਾਹਿਤਕ ਗੱਲਾਂ ਕਰਨ ਲਈ ਤਰਸਿਆ ਪਿਆ ਸੀਜਦੋਂ ਮੈਂ ਉਸ ਕੋਲ ਪਹੁੰਚਿਆ ਤਾਂ ਉਸਦੀ ਜੀਵਨ ਸਾਥਣ ਰਸੋਈ ਦੇ ਸਮਾਨ ਦੀ ਖਰੀਦਦਾਰੀ ਲਈ ਬਜ਼ਾਰ ਗਈ ਹੋਈ ਸੀਮੇਰੇ ਵਾਰ ਵਾਰ ਰੋਕਣ ਦੇ ਬਾਵਜੂਦ ਉਹ ਪਤਨੀ ਦੀ ਉਡੀਕ ਕਰਨ ਦੀ ਬਜਾਇ ਖੁਦ ਮੇਰੇ ਲਈ ਚਾਹ ਬਣਾ ਕੇ ਲੈ ਆਇਆਮੇਰਾ ਬੇਟਾ ਛੇ ਘੰਟਿਆਂ ਦੀ ਬਜਾਇ ਇੱਕ ਘੰਟਾ ਹੋਰ ਲੇਟ ਮੈਂਨੂੰ ਲੈਣ ਆਇਆ, ਫਿਰ ਵੀ ਸਾਡੀਆਂ ਨਾ ਮੁੱਕਣ ਵਾਲੀਆਂ ਗੱਲਾਂ ਦਾ ਸਿਲਸਲਾ ਇਸ ਕਦਰ ਜਾਰੀ ਸੀ ਕਿ ਬੇਟੇ ਵੱਲੋਂ ਦੋ ਵਾਰ ਵਜਾਈ ਦਰਵਾਜੇ ਦੀ ਘੰਟੀ ਵੀ ਸਾਨੂੰ ਸੁਣਾਈ ਨਾ ਦਿੱਤੀਮੇਰੀ ਵਾਪਸੀ ਤੋਂ ਪਹਿਲਾਂ ਉਸ ਨੇ ਮੇਰੇ ਤੋਂ ਵਾਅਦਾ ਲਿਆ ਕਿ ਮੈਂ ਅਗਲੇ ਦਿਨ ਫਿਰ ਦਸ ਵਜੇ ਤੋਂ ਪਹਿਲਾਂ ਉਸ ਕੋਲ ਆ ਜਾਵਾਂਗਾ ਮੈਂ ਉਸ ਨਾਲ ਕੀਤਾ ਇਹ ਵਾਅਦਾ ਨਿਭਾਅ ਨਾ ਸਕਿਆ, ਉਸਦੇ ਤੁਰ ਜਾਣ ਤੋਂ ਬਾਦ ਇਹ ਇਹਸਾਸ ਹੁਣ ਮੈਂਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹੈ

ਦਰਵੇਸ਼ ਮੋਹਖੋਰਾ ਬੰਦਾ ਤਾਂ ਸ਼ੁਰੂ ਤੋਂ ਹੀ ਸੀ ਪਰ ਜ਼ਿੰਦਗੀ ਦੇ ਅੰਤਲੇ ਦਹਾਕੇ ਵਿੱਚ ਤਾਂ ਜਿਵੇਂ ਉਹ ਮੁਹੱਬਤ ਦਾ ਸਿਰਨਾਵਾਂ ਹੀ ਬਣ ਗਿਆ ਹੋਵੇਮੋਹ ਕਰਨ ਵਾਲਾ ਬੰਦਾ ਜਜ਼ਬਾਤੀ ਵੀ ਬਹੁਤ ਹੁੰਦਾ ਹੈ।। ਉਹ ਆਪਣੇ ਦੋਸਤਾਂ ਨੂੰ ਰੱਜ ਕੇ ਪਿਆਰ ਕਰਦਾ ਸੀ ਪਰ ਜਦੋਂ ਉਸ ਨੂੰ ਕਿਸੇ ਵਕਤ ਲੱਗਦਾ ਕਿ ਉਸਦਾ ਕੋਈ ਦੋਸਤ ਉਸ ਪ੍ਰਤੀ ਲਾ-ਪ੍ਰਵਾਹੀ ਵਰਤ ਰਿਹਾ ਹੈ ਜਾਂ ਉਸ ਨੂੰ ਅਣਗੌਲਿਆ ਕਰ ਰਿਹਾ ਹੈ ਤਾਂ ਉਹ ਛੋਟੀ ਜਿਹੀ ਗੱਲ ’ਤੇ ਹੀ ਰੁੱਸ ਜਾਂਦਾਫਿਰ ਉਹ ਸਾਂਝੇ ਦੋਸਤਾਂ ਨੂੰ ਉਲਾਂਭੇ ਦੇਣ ਲੱਗਦਾ “ਆਪਣੇ ਆਪ ਨੂੰ ਬਾਹਲਾ ਈ ਨਾਢੂ ਖਾਂ ਸਮਝਣ ਲੱਗ ਪਿਐ ... ਮੈਂ ਅੱਜ ਤੋਂ ਬਾਦ ਇਸ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਣਾ - ਉਹ ਐਲਾਨ ਕਰ ਦਿੰਦਾਸ਼ਰਾਬ ਪੀ ਕੇ ਤਾਂ ਉਹ ਕਈ ਵਾਰ ਵਧੇਰੇ ਹੀ ਜਜ਼ਬਾਤੀ ਹੋ ਜਾਂਦਾਸਾਰੇ ਦੋਸਤਾਂ ਨੂੰ ਉਸਦੇ ਬੱਚਿਆਂ ਵਾਂਗ ਰੁੱਸਣ ਦੀ ਆਦਤ ਦਾ ਪਤਾ ਸੀ, ਇਸ ਲਈ ਉਹ ਛੇਤੀ ਹੀ ਉਸ ਨੂੰ ਮਨਾ ਲੈਂਦੇ ਤੇ ਫਿਰ ਉਹ ਸਾਰੇ ਰੋਸੇ ਗਿਲੇ ਭੁੱਲ ਕੇ ਮੋਹ ਭਰੀਆਂ ਗੱਲਾਂ ਕਰਨ ਲੱਗ ਪੈਂਦਾਪਤਾ ਨਹੀਂ ਉਸਨੇ ਜਗਜੀਤ ਗਿੱਲ ਬਾਰੇ ਕਿੰਨੇ ਕੁ ਉਲਾਭੇ ਮੈਂਨੂੰ ਦਿੱਤੇ ਹੋਣਗੇ ਤੇ ਕਿੰਨੇ ਕੁ ਜਗਗੀਤ ਗਿੱਲ ਨੂੰ ਮੇਰੇ ਬਾਰੇ ਦਿੱਤੇ ਹੋਣਗੇ

ਇਹ ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਦੋਵੇਂ ਮਾਨਸਾ ਜ਼ਿਲ੍ਹੇ ਦੇ ਜੰਮ ਪਲ ਲੇਖਕ ਆਪਣੇ ਸਾਹਿਤਕ ਸਫ਼ਰ ਦੇ ਸ਼ੁਰੂਆਤ ਵਿੱਚ ਹੀ ਰੋਜ਼ੀ ਰੋਟੀ ਦੇ ਚੱਕਰ ਵਿੱਚ ਬਾਘੇਪੁਰਾਣੇ (ਮੋਗਾ) ਪਹੁੰਚ ਗਏਮੈਂ ਉੱਥੇ ਫੋਟੋ ਸਟੂਡੀਓ ਖੋਲ੍ਹਿਆ ਹੋਇਆ ਸੀ ਤੇ ਦਰਵੇਸ਼ ਜਨ ਸਿਹਤ ਵਿਭਾਗ ਵਿੱਚ ਨੌਕਰੀ ਕਰਦਾ ਸੀਦੋ ਗਿਰਾਈਂ ਦੀਵਾਨੇ ਜਦੋਂ ਬਾਘੇ ਪੁਰਾਣੇ ਦੇ ਨਿਊ ਲਾਈਟ ਫੋਟੋ ਸਟੂਡੀੳ ਵਿੱਚ ਮਿਲ ਬੈਠਦੇ ਤਾਂ ਖੂਬ ਗੁਜ਼ਰਦੀ ਤੇ ਅਸੀਂ ਇਕੱਠੇ ਨਕੋਦਰ ਅੰਮ੍ਰਿਤਸਰ ਤਕ ਦੀਆਂ ਸਾਹਿਤਕ ਗੇੜੀਆਂ ਲਾ ਆਉਂਦੇਬਾਘੇ ਪੁਰਾਣੇ ਰਹਿੰਦਿਆਂ ‘ਹਾਸ਼ੀਆ’ ਨਾਂ ਦਾ ਤ੍ਰੈ ਮਾਸਿਕ ਪਰਚਾ ਸ਼ੁਰੂ ਕੀਤਾ ਤੇ ਇਸ ਪਰਚੇ ਨੇ ਸਾਹਿਤਕ ਪੱਤਰਕਾਰੀ ਦੇ ਖੇਤਰ ਵਿੱਚ ਚੰਗੀ ਹਿਲਜੁਲ ਵੀ ਪੈਦਾ ਕੀਤੀ ਪਰ ਇਹ ਪਰਚਾ ਵਿੱਤੀ ਸੰਕਟ ਦੀ ਮਾਰ ਵਧੇਰੇ ਸਮੇਂ ਤਕ ਝੱਲ ਨਾ ਸਕਿਆਦਰਵੇਸ਼ ਨੇ ਨੌਕਰੀ ਛੱਡ ਕੇ ਮਾਨਸਾ ਦੇ ਵੰਨ-ਵੇ-ਰੋਡ ’ਤੇ ਫੋਟੋ ਸਟੂਡੀੳ ਖੋਲ੍ਹ ਲਿਆ ਤੇ ਮੈਂ ਵੀ ਬਾਘਾਪੁਰਾਣਾ ਛੱਡ ਕੇ ਬੋਹਾ ਆ ਗਿਆ ਤੇ ਇਸ ਤਰ੍ਹਾਂ ਸਾਡਾ ਮੇਲ ਮਿਲਾਪ ਬਣਿਆ ਰਿਹਾ

ਦਰਵੇਸ਼ ਦੇ ਸੁਪਨੇ ਬਹੁਤ ਵੱਡੇ ਸਨਸਾਹਿਤ ਸਿਰਜਣਾ ਦੇ ਨਾਲ ਨਾਲ ਫਿਲਮਾਂ ਦੇ ਖੇਤਰ ਵਿੱਚ ਪੱਕੇ ਪੈਰੀਂ ਹੋਣ ਲਈ ਉਹ ਮਾਨਸਾ ਤੋਂ ਮੁੰਬਈ ਚਲਿਆ ਗਿਆ ਤੇ ਲੰਬੇ ਸੰਘਰਸ਼ ਤੋਂ ਬਾਦ ਇਸ ਖੇਤਰ ਵਿੱਚ ਆਪਣਾ ਨਾਂ ਥਾਂ ਬਣਾਉਣ ਵਿੱਚ ਕਾਮਯਾਬ ਵੀ ਹੋ ਗਿਆਜਦੋਂ ਉਸਦਾ ਪੰਜਾਬ ਵੱਲ ਗੇੜਾ ਲੱਗਦਾ ਦਾ ਅਸੀਂ ਮਿਲਣ ਦਾ ਮੌਕਾ ਤਲਾਸ਼ ਹੀ ਲੈਂਦੇਜਦੋਂ ਮਿਲਦਾ ਤਾਂ ਸਭ ਤੋਂ ਵੱਧ ਗੱਲਾਂ ਉਹ ਫਿਲਮੀ ਸੰਸਾਰ ਦੀ ਨਾਮਵਰ ਸ਼ਖਸੀਅਤ ਮਨਮੋਹਨ (ਮਨ ਭਾਅ ਜੀ) ਦੀਆਂ ਕਰਦਾਬਿਮਾਰ ਰਹਿਣ ਤੋਂ ਬਾਦ ਉਸ ਮੋਹਾਲੀ ਡੇਰਾ ਲਾ ਲਿਆ ਤਾਂ ਮੇਰੇ ਛੋਟਾ ਬੇਟੇ ਦੀ ਰਿਹਾਇਸ਼ ਮੋਹਾਲੀ ਹੋਣ ਕਾਰਨ ਸਾਡਾ ਮਿਲਣਾ ਕੁਝ ਅਸਾਨ ਹੋ ਗਿਆ ਜਦੋਂ ਮੋਹਾਲੀ ਵਿਚਲੇ ਫਲੈਟ ਵਿੱਚ ਉਸ ਨਾਲ ਆਖਰੀ ਮੁਲਾਕਾਤ ਹੋਈ ਤਾਂ ਉਹ ‘ਸ਼ਬਦ’ ਦੇ ਕਵਿਤਾ ਅੰਕ ਦੇ ਮਹਿਮਾਨ ਸੰਪਾਦਕ ਦੀ ਜ਼ਿੰਮੇਵਾਰੀ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਸੀ ਤੇ ਉਸਨੇ ਮੇਰੀ ਵੀ ਜ਼ਿੰਮੇਵਾਰੀ ਪਹੁੰਚੀਆਂ ਸਾਰੀਆਂ ਕਵਿਤਾਵਾਂ ’ਤੇ ਪੇਪਰ ਲਿਖਣ ਦੀ ਲਾਈ ਸੀਪਰ ਇਸ ਤੋਂ ਪਹਿਲਾਂ ਉਹ ਇਸ ਪਰਚੇ ਰਾਹੀਂ ਆਪਣੀ ਸੰਪਾਦਕੀ ਯੋਗਤਾ ਤੇ ਪੰਜਾਬੀ ਕਵਿਤਾ ਬਾਰੇ ਆਪਣੀ ਸਮਝ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕਦਾ, ਉਸ ਨੂੰ ਉੱਪਰੋਂ ਸੱਦਾ ਆ ਗਿਆ ਤੇ ਉਸ ਮਨ ਵਿੱਚ ਘੁੰਮਦੇ ਅਨੇਕਾਂ ਪ੍ਰੋਜੈਕਟਾਂ ਦੇ ਨਾਲ ਇਹ ਪ੍ਰੋਜੈਕਟ ਵੀ ਅਧੂਰਾ ਰਹਿ ਗਿਆ

ਉਹ ਕਿਸੇ ਵੀ ਦੋਸਤ ਨੂੰ ਕਦੇ ਵੀ ਬੇਨਤੀ ਨਹੀਂ ਸੀ ਕਰਦਾ, ਸਗੋਂ ਸਿੱਧਾ ਹੁਕਮ ਹੀ ਕਰਦਾ ਸੀਉਸਦਾ ਦੂਜਾ ਕਾਵਿ ਸੰਗ੍ਰਹਿ ‘ਕੁੜੀਆਂ ਨੂੰ ਸਵਾਲ ਕਰੋ ਨਾ ਕਰੋ’ ਛਪ ਕੇ ਆਇਆ ਤਾਂ ਉਸ ਦਾ ਹੁਕਮ ਆ ਗਿਆ, “ਲੁਧਿਆਣੇ ਪੰਜਾਬੀ ਭਵਨ ਵਿੱਚ ਇਸ ਪੁਸਤਕ ’ਤੇ ਗੋਸ਼ਟੀ ਰੱਖੀ ਹੈਸਵੀ, ਵਿਸ਼ਾਲ, ਸਤੀਸ਼ ਗੁਲਾਟੀ, ਅਤੈ ਸਿੰਘ ਤੇ ਹੋਰ ਸਾਰੇ ਦੋਸਤ ਇਕੱਠੇ ਹੋਣਗੇ ... ਇਸ ਪੁਸਤਕ ’ਤੇ ਪਰਚਾ ਤੂੰ ਪੜ੍ਹਣੈ, ਤਿਆਰੀ ਰੱਖੀਂ ਭਲਾ ਮੇਰੀ ਕੀ ਬਿਸਾਤ ਸੀ ਕਿ ਉਸ ਦੀ ਹੁਕਮ ਅਦੂਲੀ ਕਰ ਦਿੰਦਾਪੁਸਤਕ ਗੋਸ਼ਟੀ ਸਮੇਂ ਮੇਰਾ ਪਰਚਾ ਸੁਣ ਕੇ ਉਹ ਗਦ ਗਦ ਹੋ ਗਿਆ ਤੇ ਮੈਂਨੂੰ ਜੱਫੀ ਵਿੱਚ ਲੈਂਦਿਆ ਆਪਣੇ ਚਿਰ ਪਰਚਿਤ ਅੰਦਾਜ਼ ਵਿੱਚ ਬੋਲਿਆ “ਜਿਉਂਦਾ ਰਹਿ ਜੱਟ ਬਾਣੀਆ ਮਿੱਤਰਾ ... ਤੂੰ ਮੈਂਨੂੰ ਵੀ ਸਮਝਦਾ ਹੈਂ ਤੇ ਮੇਰੀ ਕਵਿਤਾ ਨੂੰ ਵੀ ਉਸ ਰਾਤ ਆਪਣੇ ਨਾਲ ਚੱਲਣ ਤੇ ਹਵਾ ਪਿਆਜ਼ੀ ਹੋਣ ਲਈ ਬਹੁਤ ਜ਼ੋਰ ਲਾਇਆ ਪਰ ਕਿਸੇ ਵਜ੍ਹਾ ਖਾਸ ਕੰਮ ਕਰਕੇ ਉਸ ਦਿਨ ਮੇਰਾ ਘਰ ਵਾਪਸ ਪਰਤਣਾ ਜ਼ਰੂਰੀ ਸੀਆਪਣੇ ਧੁਰ ਦਰਗਾਹ ਵੱਲ ਤੁਰਨ ਤੋਂ ਦੋ ਮਹੀਨੇ ਪਹਿਲਾਂ ਉਸਦਾ ਹੁਕਮ ਆਇਆ ਕਿ ਵਿਸ਼ਾਲ ਵੱਲੋਂ ਚਲਾਏ ਜਾ ਰਹੇ ਯੂ ਟਿਊਬ ਚੈਨਲ ਸੈਵੰਥ ਰਿਵਰ ਲਈ ਮੇਰੀ ਕਵਿਤਾ ’ਤੇ ਦਸ ਕੁ ਮਿੰਟ ਦੀ ਵੀਡੀੳ ਬਣਾ ਕੇ ਭੇਜਸ਼ੁਕਰ ਹੈ ਕਿ ਮੈਂ ਘੌਲ ਨਾ ਕਰਦਿਆਂ ਉਸਦੇ ਹੁਕਮ ਦੀ ਪਾਲਣਾ ਕਰ ਦਿੱਤੀ ਤੇ ਵਿਸ਼ਾਲ ਨੇ ਵੀ ਇਹ ਵੀਡੀਓ ਆਪਣੇ ਚੈਨਲ ’ਤੇ ਪਾ ਦਿੱਤੀਜੇ ਇਸ ਕੰਮ ਵਿੱਚ ਦੇਰ ਹੋ ਜਾਂਦੀ ਤਾਂ ਉਸ ਸਾਡੇ ਦੋਹਾਂ ਨਾਲ ਰੁਸਿਆਂ ਹੀ ਤੁਰ ਜਾਣਾ ਸੀ ਤੇ ਸਾਡੇ ਦੋਹਾਂ ਦੇ ਮਨਾਂ ਵਿੱਚ ਵੀ ਇਹ ਪਛਤਾਵਾ ਰਹਿ ਜਾਣਾ ਸੀ ਕਿ ਅਸੀਂ ਆਪਣੇ ਮਿੱਤਰ ਦੇ ਬੋਲ ਨਾ ਪੁਗਾ ਸਕੇ

‘ਵੱਤਰ ਤੇ ‘ਬਲਾਈਂਡ ਸਟਰੀਟ’ ਵਰਗੀਆਂ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰਕੇ ਉਸ ਫਿਲਮ ਨਿਰਦੇਸ਼ਨ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੇ ਫਿਲਮ ਡਾਇਰੈਕਟਰ ਵਜੋਂ ਆਪਣੀ ਪਛਾਣ ਬਣਾਈ ਤੇ ਦੂਰਦਰਸ਼ਨ ਦੇ ਚਰਚਿਤ ਸੀਰੀਅਲ ‘ਦਾਣੇ ਅਨਾਰ ਦੇ’ ਸਮੇਤ ਕਈ ਸੀਰੀਅਲ ਵੀ ਨਿਰਦੇਸ਼ਿਤ ਕੀਤੇਹਿੰਦੀ ਫਿਲਮ ‘ਮਾਚਿਸ’ ਦੀ ਫੋਟੋਗ੍ਰਾਫੀ ਵਿੱਚ ਮਨ ਮੋਹਨ ਦੇ ਸਹਾਇਕ ਵਜੋਂ ਸ਼ਾਮਿਲ ਹੋ ਕੇ ਉਸ ਸਿੱਧ ਕਰ ਦਿੱਤਾ ਕਿ ਉਹ ਜਮਾਂਦਰੂ ਕਲਾਕਾਰ ਹੈਪੰਜਾਬੀ ਕਵਿਤਾ ਦੀਆਂ ਦੋ ਕਿਤਾਬਾਂ ਤੋਂ ਇਲਾਵਾ ਉਸ ਦਾ ਇੱਕ ਨਾਵਲਿਟ ‘ਮਾਈਨਸ ਜ਼ੀਰੋ’ ਵੀ ਪ੍ਰਕਾਸ਼ਿਤ ਹੋਇਆ ਤੇ ਪੰਜਾਬ ਦੇ ਨਾਮਵਰ ਪਰਚਿਆਂ ਵਿੱਚ ਉਸਦੀਆਂ ਕਹਾਣੀਆਂ ਨੂੰ ਵੀ ਢੁੱਕਵਾਂ ਸਥਾਨ ਮਿਲਿਆ

ਅਜੇ ਅਲਵਿਦਾ ਨਹੀਂ ਦੋਸਤ ... ਜਦ ਤਕ ਮੇਰੀ ਦੇਹ ਵਿੱਚ ਪ੍ਰਾਣ ਨੇ ਤੂੰ ਮੇਰੀਆਂ ਯਾਦਾਂ ਵਿੱਚ ਜਿਊਂਦਾ ਰਹੇਂਗਾ

***** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2573)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author