NiranjanBoha7ਕੋਈ ਮਾਨਵਤਾਵਾਦੀ ਲੇਖਕ ਅਜੇ ਤਕ ਨਾ ਤਾਂ ਮਰਿਆ ਹੈ ਤੇ ਨਾ ਹੀ ਮਰੇਗਾ ...
(6 ਜੂਨ 2020)

 

Hamdardveer2ਕਵਿਤਾ ਭਵਨ ਸਮਾਰਾਲਾ ਦਾ ਵਾਸੀ ਤੇ ਕਵਿਤਾ, ਕਹਾਣੀਆਂ ਸੰਗ ਹੀ ਜਿਊਣ ਵਾਲਾ ਮੇਰਾ ਮੋਹ ਖੋਰਾ ਤੇ ਵੱਡੇ ਭਰਾ ਵਾਂਗ ਮੈਂਨੂੰ ਬੁੱਕਲ ਵਿੱਚ ਲੈ ਕੇ ਪਿਆਰ ਦੇਣ ਵਾਲਾ ਹਰਦਰਦਵੀਰ ਨੌਸ਼ਹਿਰਵੀ ਅਛੋਪਲੇ ਜਿਹੇ ਹੀ ਸਾਨੂੰ ਅਲਵਿਦਾ ਕਹਿ ਕੇ ਤੁਰ ਗਿਆ ਹੈਅੱਜ ਕੱਲ੍ਹ ਤੁਰ ਗਏ ਮਿੱਤਰ ਪਿਆਰਿਆਂ ਬਾਰੇ ਉਦਾਸ ਖਬਰਾਂ ਵੀ ਵਧੇਰੇ ਕਰਕੇ ਫੇਸਬੁੱਕ ਰਾਹੀਂ ਹੀ ਸਾਡੇ ਕੋਲ ਪਹੁੰਚਦੀਆਂ ਹਨਸਵੇਰੇ ਹੀ ਫੇਸਬੁੱਕ ਖੋਲ੍ਹੀ ਤਾਂ ਹਮਦਰਦਵੀਰ ਦੇ ਤੁਰ ਜਾਣ ਦੀ ਖਬਰ ਪੜ੍ਹ ਕੇ ਮਨ ਉਦਾਸ ਹੋ ਗਿਆਹੋਵੇ ਵੀ ਕਿਉਂ ਨਾ? ਉਨ੍ਹਾਂ ਨਾਲ ਨਿਭੇ ਚਾਰ ਦਕਾਕੇ ਤੋਂ ਵੱਧ ਸਮੇਂ ਦੇ ਸਾਹਿਤਕ ਸਾਥ ਦੌਰਾਨ ਪਤਾ ਨਹੀਂ ਅਸੀਂ ਆਪਸ ਵਿੱਚ ਕਿੰਨੀ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ ਸਨ। ਸਲਾਹ ਮਸ਼ਵਰੇ ਕੀਤੇ ਸਨ, ਦੁੱਖ ਸੁਖ ਦੀ ਸਾਂਝ ਪਾਈ ਸੀ। ਸਾਹਿਤਕ ਸੰਵਾਦ ਰਚਾਉਣ ਵਾਲੀਆਂ ਚਿੱਠੀਆਂ ਲਿਖੀਆਂ ਸਨ ਤੇ ਇੱਕ ਦੂਜੇ ਦੇ ਸਾਹਿਤਕ ਬੁਲਾਵੇ ਕਬੂਲੇ ਸਨ

ਕਿੱਥੇ ਸਮਾਰਾਲਾ ਤੇ ਕਿੱਥੇ ਹਰਿਆਣੇ ਨਾਲ ਲੱਗਦਾ ਮਾਨਸਾ ਜ਼ਿਲ੍ਹੇ ਦਾ ਕਸਬਾ ਬੋਹਾਇਹ ਸਾਡੀ ਆਪਸੀ ਸਾਂਝ, ਮੋਹ ਪਿਆਰ ਤੇ ਸਤਿਕਾਰ ਦਾ ਹੀ ਨਤੀਜਾ ਸੀ ਕਿ ਅਸੀਂ ਇੱਕ ਦੂਜੇ ਵੱਲੋਂ ਦਿੱਤੇ ਸਾਹਿਤਕ ਬੁਲਾਵੇ ਨੂੰ ਹੁਣ ਵਾਂਗ ਦੂਰੀ ਦਾ ਬਹਾਨਾ ਬਣਾ ਕੇ ਨਜ਼ਰ ਅੰਦਾਜ਼ ਨਹੀਂ ਸਾਂ ਕਰਦੇ ਸਗੋਂ ਬੱਸਾਂ ਦਾ ਘੰਟਿਆਂ ਬੱਧੀ ਸਫਰ ਤੈਅ ਕਰਕੇ ਵੀ ਬੁਲਾਵੇ ਵਾਲੇ ਸਥਾਨ ’ਤੇ ਪਹੁੰਚ ਜਾਂਦੇ ਸਾਂਚਾਹੇ ਇਸ ਗੱਲ ਦੀ ਪੂਰੀ ਤਸੱਲੀ ਹੈ ਕਿ ਉਹ ਇੱਕ ਭਾਰਤੀ ਨਾਗਰਿਕ ਦੇ ਹਿੱਸੇ ਆਉਂਦੀ ਔਸਤ ਉਮਰ ਤੋਂ ਕਿਤੇ ਵੱਧ ਉਮਰ (83 ਸਾਲ) ਭੋਗ ਕੇ ਅਤੇ ਸਾਹਿਤ ਦੇ ਖੇਤਰ ਵਿੱਚ ਆਪਣੇ ਹਿੱਸੇ ਤੋਂ ਵੱਧ ਯੋਗਦਾਨ ਪਾ ਕੇ ਸਾਡੇ ਕੋਲੋਂ ਵਿਦਾ ਹੋਇਆ ਹੈ ਪਰ ਨੇੜਲੇ ਬੰਦੇ ਦੇ ਤੁਰ ਜਾਣ ਦੀ ਘਾਟ ਤਾਂ ਸਾਰੀ ਉਮਰ ਹੀ ਮਹਿਸੂਸ ਹੁੰਦੀ ਰਹਿੰਦੀ ਹੀ ਹੈਉਸਦੇ ਅਲਵਿਦਾ ਕਹਿ ਜਾਣ ਦਾ ਘਾਟਾ ਉਸ ਵੇਲੇ ਹੋਰ ਵੀ ਵੱਧ ਮਹਿਸੂਸ ਹੋਇਆ ਹੈ ਜਦੋਂ ਮੈਂ ਇਹ ਸੋਚਦਾ ਹਾਂ ਕਿ ਸਾਹਿਤ ਵਿੱਚ ਲੋਕ ਪ੍ਰਤੀਬੱਧਤਾ ਦੇ ਮੁੱਦੇ ਨਾਲ ਪੂਰੀ ਤਰ੍ਹਾਂ ਪ੍ਰਤੀਬੱਧ ਹਮਦਰਦਵੀਰ ਨੌਸ਼ਹਿਰਵੀ ਵਰਗੇ ਲੇਖਕ ਇੱਕ ਇੱਕ ਕਰਕੇ ਤੁਰਦੇ ਜਾਂ ਰਹੇ ਹਨ

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਦੋ ਦਰਜਣ ਤੋਂ ਵੱਧ ਪੁਸਤਕਾਂ ਦਾ ਯੋਗਦਾਨ ਪਾਉਣ ਵਾਲੇ ਇਸ ਆਮ ਲੋਕਾਂ ਦੇ ਕਹਾਣੀਕਾਰ ਦਾ ਆਪਣਾ ਇਹ ਇਕਬਾਲੀਆ ਬਿਆਨ, “ਮੇਰੀ ਕਹਾਣੀ ਆਮ ਆਦਮੀ ਦੀ ਜ਼ਿੰਦਗਾਨੀ ਹੈਮੇਰੀਆਂ ਕਹਾਣੀਆਂ ਦੇ ਪਾਤਰ ਮਿਹਨਤ ਮੁਸ਼ੱਕਤ ਕਰਦੀ ਕਿਰਤੀ ਜਮਾਤ ਤੇ ਦਲਿਤ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦੇ ਹਨਸਮਾਜ ਦੀ ਪ੍ਰਗਤੀਸ਼ੀਲਤਾ ਲਈ ਮੈਂ ਵਚਨਬੱਧ ਹਾਂ ਤੇ ਹੱਕ ਸੱਚ ਲਈ ਸੰਘਰਸ਼ ਮੇਰੀ ਸ਼ਕਤੀ ਹੈ।” ਇਸ ਗੱਲ ਦੀ ਮੂੰਹ ਬੋਲਦੀ ਗਵਾਹੀ ਭਰਦੇ ਹਨ ਕਿ ਸਾਹਿਤ ਦੇ ਪ੍ਰਗਤੀਵਾਦੀ ਦੌਰ ਵਿੱਚ ਵਿਗਸੀਆਂ ਕਲਮਾਂ ਨੂੰ ਵਿਸ਼ਵੀ ਯੁਗ ਦੇ ਦਿਲ ਖਿਚਵੇਂ ਪ੍ਰਲੋਭਣ ਵੀ ਆਪਣੇ ਵੱਲ ਖਿੱਚ ਨਹੀਂ ਸਕਦੇਉਸਦੀ ਸਥਾਪਤੀ ਵਿਰੋਧੀ ਸਾਹਿਤਕ ਸੁਰ ਕਾਰਨ ਸਰਕਾਰੀ ਇਨਾਮ ਸਨਮਾਨ ਹਮੇਸ਼ਾ ਉਸ ਤੋਂ ਦੂਰ ਹੀ ਰਹੇ ਪਰ ਬਹੁਤ ਸਾਰੀਆਂ ਲੋਕ ਪੱਖੀ ਸੰਸਥਾਵਾਂ ਨੇ ਉਸਦੀ ਸਾਹਿਤ ਸਿਰਜਣਾ ਦਾ ਆਪਣੇ ਵਿੱਤ ਮੁਤਾਬਿਕ ਮਾਣ ਸਨਮਾਨ ਵੀ ਕੀਤਾ ਤੇ ਉਸ ਨੂੰ ਆਪਣਾ ਕਹਾਣੀਕਾਰ ਕਹਿ ਕੇ ਰੱਜਵਾਂ ਪਿਆਰ ਵੀ ਦਿੱਤਾਉਸਦੀਆਂ ਲਿਖਤਾਂ ਹੀ ਨਹੀਂ ਉਹ ਖੁਦ ਵੀ ਸਾਰੀ ਉਮਰ ਸਥਾਪਤੀ ਦੀਆਂ ਅੱਖਾਂ ਵਿੱਚ ਰੜਕਦਾ ਰਿਹਾ, ਕਿਉਂਕਿ ਉਸਨੇ ਮੁਲਾਜ਼ਮ ਜਥੇਬੰਦੀਆਂ, ਟਰੇਡ ਯੂਨੀਅਨ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਤੇ ਉਸ ਹਮੇਸ਼ਾ ਮੋਹਰੀ ਆਗੂ ਦੀ ਹੀ ਭੂਮਿਕਾ ਨਿਭਾਈ ਸੀ

ਮੇਰਾ ਜਨਮ 1956 ਦਾ ਹੈ ਤੇ ਹਮਰਦਰਦੀ ਦੀ ਪਹਿਲੀ ਕਹਾਣੀ 1958 ਵਿੱਚ ਛਪ ਗਈ ਸੀਇਸ ਤਰ੍ਹਾਂ ਉਹ ਉਮਰ ਵਿੱਚ ਵੀ ਨਹੀਂ ਸਗੋਂ ਲੇਖਣੀ ਵਿੱਚ ਵੀ ਮੈਥੋਂ ਲਗਭਗ ਵੀਹ ਸਾਲ ਅੱਗੇ ਸੀ1980 ਦੇ ਨੇੜ ਤੇੜ ਜਦੋਂ ਮੈਂ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਪਾਇਆ ਤਾਂ ਹਮਦਰਦਵੀਰ ਨੌਸ਼ਹਿਰਵੀ ਮੇਰੇ ਲਈ ਵੱਡਾ ਲੇਖਕ ਸੀ ਤੇ ਉਸ ਵੇਲੇ ਉਸਦੀਆ ਕਵਿਤਾਵਾਂ ਕਹਾਣੀਆਂ ਦੀ ਕਾਫੀ ਚਰਚਾ ਸੀ1985 ਵਿੱਚ ਮੈਂ ਤੇ ਮੇਰੇ ਮਿੱਤਰ ਗੁਲਵੰਤ ਮਲੌਦਵੀ ਨੇ ਸਾਹਿਤ ਸਭਾ ਬੋਹਾ ਵੱਲੋਂ ਪੰਜਾਬ ਸੰਕਟ ਦੀ ਗੱਲ ਕਰਦਾ ਕਹਾਣੀ ਦਰਬਾਰ ਕਰਾਉਣ ਦਾ ਪ੍ਰੋਗਰਾਮ ਉਲੀਕੀਆ ਤਾਂ ਮੇਰੀ ਤੀਬਰ ਇੱਛਾ ਸੀ ਕਿ ਇਸ ਹਮਦਰਦਵੀਰ ਨੌਸ਼ਹਿਰਵੀ ਇਸ ਕਹਾਣੀ ਕਹਾਣੀ ਦਰਬਾਰ ਦੀ ਪ੍ਰਧਾਨਗੀ ਕਰੇਕਹਾਣੀਕਾਰ ਗੁਲਵੰਤ ਮਲੋਦਵੀ ਦਾ ਪਿੰਡ ਮਲੌਦ ਸਮਰਾਲਾ ਦੇ ਨੇੜੇ ਹੀ ਪੈਂਦਾ ਹੈ ਤੇ ਉਹ ਆਪਣੀ ਪਹਿਲੀ ਪੋਸਟਿੰਗ ਦੌਰਾਨ ਰਾਹ ਵਿਚ ਪੈਂਦੇ ਕਵਿਤਾ ਭਵਨ ਵਿੱਚ ਉਨ੍ਹਾਂ ਨੂੰ ਮਿਲਣ ਵੀ ਜਾਂਦਾ ਰਿਹਾ ਸੀਅਸੀਂ ਉਨ੍ਹਾਂ ਨੂੰ ਇਸ ਕਹਾਣੀ ਦਰਬਾਰ ਲਈ ਸੱਦਾ ਦਿੱਤਾ ਤਾਂ ਉਹ ਗੁਲਵੰਤ ਨਾਲ ਨੇੜਤਾ ਦੇ ਚੱਲਦਿਆਂ ਇੱਕ ਦਿਨ ਪਹਿਲਾਂ ਹੀ ਉਸਦੇ ਘਰ ਆ ਗਏ ਸਨਮਲੌਦਵੀ ਦੇ ਘਰ ਇਸ ਪਹਿਲੀ ਮੁਲਾਕਾਤ ਦੌਰਾਨ ਪੈਦਾ ਹੋਈ ਸਾਡੀ ਸਾਹਿਤਕ ਨੇੜਤਾ ਹੁਣ ਤਕ ਨਿਰਵਿਘਨ ਨਿਭਦੀ ਆਈ ਹੈ ਜਦੋਂ ਉਹ ਮਾਲਵਾ ਕਾਲਜ ਬੌਂਦਲੀ ਵਿੱਚ ਵਿਚ ਪੜ੍ਹਾਉਂਦੇ ਸਨ ਤਾਂ ਉਨ੍ਹਾਂ ਮੈਂਨੂੰ ਇੱਥੇ ਹੋਣ ਵਾਲੇ ਅੰਤਰਰਾਜ਼ੀ ਇੰਕਾਗੀ / ਨਾਟਕ ਮੁਕਾਬਲਿਆਂ ਦੇ ਜਜਮੈਂਟ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾਦੂਰ ਦਾ ਸਫਰ ਹੋਣ ਕਾਰਨ ਮੈਂ ਵੀ ਉਸ ਵਾਂਗ ਹੀ ਉਚੇਚਾ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਕੋਲ ਪਹੁੰਚ ਗਿਆਇਸ ਤਰ੍ਹਾਂ ਸਾਹਿਤਕ ਗਤੀਵਿੱਧੀਆਂ ਦੀ ਸਾਡੀ ਸਾਂਝ ਹੀ ਹੌਲੀ ਹੌਲੀ ਨਿੱਜੀ ਸਾਂਝ ਵਿੱਚ ਬਦਲ ਗਈ

ਹਮਦਰਦਵੀਰ ਨੌਸ਼ਹਿਰੀ ਕਾਹਲੀ ਕਾਹਲੀ ਬੋਲਣ ਵਾਲਾ ਤੇ ਸਮਕਾਲੀ ਲੇਖਕਾਂ ਦੇ ਮੁਕਾਬਲੇ ਵੱਧ ਲਿਖਣ ਵਾਲਾ ਲੇਖਕ ਸੀਉਸਦਾ ਕਹਿਣਾ ਸੀ ਕਿ ਸਾਹਿਤ ਲਿਖਣਾ ਲੇਖਕ ਦਾ ਕਰਮ ਹੈ ਤੇ ਉਹ ਵੱਧ ਨਹੀਂ ਲਿਖਦਾ ਸਗੋਂ ਉਸ ਨੂੰ ਅਜਿਹਾ ਕਹਿਣ ਵਾਲੇ ਆਪ ਘੱਟ ਲਿਖਦੇ ਹਨਪੰਜਾਬੀ ਕਵਿਤਾ ਉਸਦੇ ਹੱਡੀਂ ਰਚੀ ਹੋਈ ਸੀ, ਇਸ ਲਈ ਉਨ੍ਹਾਂ ਸੂਏ ਦੇ ਰਮਨੀਕ ਕਿਨਾਰੇ ’ਤੇ ਰੀਝਾਂ ਨਾਲ ਬਣਾਈ ਕੋਠੀ ਦਾ ਨਾਂ ਵੀ ‘ਕਵਿਤਾ ਭਵਨ ‘ਹੀ ਰੱਖਿਆਉਨ੍ਹਾਂ ਦਾ ਇਹ ਰਿਹਾਇਸ਼ੀ ਸਥਾਨ ਵੇਖਦਿਆਂ ਵੇਖਦਿਆਂ ਹੀ ਆਪਣੇ ਨਾਂ ਵਾਂਗ ਹੀ ਇੱਕ ਸੰਸਥਾ ਦਾ ਰੂਪ ਧਾਰਨ ਕਰ ਗਿਆਜੇ ਖਤ ਲਿਖਣ ਵਾਲੇ ਉਸਦਾ ਨਾਂ ਲਿਖਣਾ ਭੁੱਲ ਕੇ ਅਸੀਂ ਕੇਵਲ ‘ਕਵਿਤਾ ਭਵਨ ਸਮਾਰਾਲਾ ‘ਹੀ ਪਾ ਦੇਈਏ ਤਾਂ ਸਾਡਾ ਖ਼ਤ ਸਪੀਡ ਪੋਸਟ ਤੋਂ ਵੀ ਵੱਧ ਸਪੀਡ ਨਾਲ ਉਸ ਕੋਲ ਅੱਪੜ ਜਾਂਦਾ ਸੀਆਪਣੀ ਕੋਠੀ ਤੋਂ ਇਲਾਵਾ ਉਸ ਆਪਣੇ ਬੱਚਿਆਂ ਦੇ ਨਾਂ (ਨਵ ਸੰਗੀਤ ਕਿਰਨ, ਨਵ ਕਵਿਤਾ ਸਵੇਰ, ਨਵ ਮਾਰਗ ਸਫਰ, ਤੇ ਨਵਚੇਤਨ ਵੇਗ) ਵੀ ਸਾਹਿਤਕ ਤਰਜ਼ ’ਤੇ ਹੀ ਰੱਖੇ ਸਨਉਨ੍ਹਾਂ ਕੁਝ ਸਮਾਂ ਫੌਜ ਦੀ ਨੌਕਰੀ ਵੀ ਕੀਤੀ ਸੀ ਇਸ ਲਈ ਉਨ੍ਹਾਂ ਦਾ ਸਾਹਿਤਕ ਤੇ ਸਮਾਜਿਕ ਜੀਵਨ ਇੱਕ ਅਨੁਸ਼ਾਸਨ ਵਿੱਚ ਬੱਝਾ ਹੋਇਆ ਸੀਅੱਜ ਮੈਂ ਆਪਣੀ ਨਿੱਜੀ ਲਾਇਬਰੇਰੀ ਵਿੱਚੋਂ ਉਨ੍ਹਾਂ ਦੀਆਂ ਉਪਲਭਤ ਪੁਸਤਕਾਂ ’ਤੇ ਨਜ਼ਰ ਮਾਰੀ ਤਾਂ ਲੱਗਿਆ ਕਿ ਕੇਵਲ ਉਨ੍ਹਾਂ ਦਾ ਸਰੀਰ ਹੀ ਵਿੱਛੜਿਆ ਹੈ, ਉਨ੍ਹਾਂ ਦੀ ਰੂਹ ਤਾਂ ਅਜੇ ਉਸਦੀਆਂ ਪੁਸਤਕਾਂ ਰਾਹੀਂ ਸਾਡੇ ਵਿਚਕਾਰ ਹੀ ਹੈਕੋਈ ਮਾਨਵਤਾਵਾਦੀ ਲੇਖਕ ਅਜੇ ਤਕ ਨਾ ਤਾਂ ਮਰਿਆ ਹੈ ਤੇ ਨਾ ਹੀ ਮਰੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2180) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author