NiranjanBoha7ਪੰਜਾਬੀ ਕਵਿਤਾ ਦੇ ਖੇਤਰ ਵਿੱਚ ਛੇ ਤੇ ਹਿੰਦੀ ਕਵਿਤਾ ਦੇ ਖੇਤਰ ਵਿੱਚ ਦੋ ਪੁਸਤਕਾਂ ਦਾ ...
(13 ਜਨਵਰੀ 2019)

 

BSBir2ਕਈ ਥਾਂਵਾਂ ਤੋਂ ਮਹਿਰਮ ਪਬਲੀਕੇਸ਼ਨਜ਼ ਗਰੁਪ ਵੱਲੋਂ ਨਵੇਂ ਸਾਲ ਦੀ ਆਮਦ ’ਤੇ ਭੇਜੇ ਜਾਣ ਵਾਲੇ ਟੇਬਲ ਤੇ ਕੰਧ ਵਾਲੇ ਕੈਲੰਡਰ ਨਹੀਂ ਮਿਲੇ ਤਾਂ ਮਨ ਵਿੱਚ ਤੌਖਲਾ ਜਿਹਾ ਪੈਦਾ ਹੋ ਗਿਆ ਸੀ ਕਿ ਪ੍ਰਮਾਤਮਾ ਕਰੇ ਪਬਲੀਕੇਸ਼ਨਜ਼ ਦੇ ਮਾਲਕ ਬੀ. ਐੱਸ. ਬੀਰ ਠੀਕ ਠਾਕ ਹੋਣ ਕੁਝ ਮਹੀਨੇ ਪਹਿਲੋਂ ਬਾਥਰੂਮ ਦੇ ਫਰਸ਼ ਤੋਂ ਤਿਲਕ ਕੇ ਚੂਲਾ ਟੁੱਟ ਜਾਣ ਤੋਂ ਬਾਦ ਉਨ੍ਹਾਂ ਦੀ ਤਬੀਅਤ ਨਾਸਾਜ਼ ਚਲੀ ਆ ਰਹੀ ਸੀ ਪਿਛਲੇ ਦੋਂਹ ਮਹੀਨਿਆਂ ਤੋਂ ਉਨ੍ਹਾਂ ਦਾ ਕੋਈ ਫੋਨ ਵੀ ਨਹੀਂ ਸੀ ਆਇਆ, ਨਹੀਂ ਤਾਂ ਉਹ ਅਕਸਰ ਮਹਿਰਮ ਵਿੱਚ ਚਲਦੇ ਮੇਰੇ ਲੜੀਵਾਰ ਕਾਲਮ ਬਾਰੇ ਮੈਨੂੰ ਫੋਨ ਵੀ ਕਰਦੇ ਰਹਿੰਦੇ ਤੇ ਸੁਝਾਅ ਵੀ ਭੇਜਦੇ ਰਹਿੰਦੇ ਆਖਿਰ ਮੇਰਾ ਤੌਖਲਾ ਸੱਚ ਸਾਬਿਤ ਹੋਇਆ 11 ਜਨਵਰੀ ਦੀ ਸਵੇਰ ਨੂੰ ਫੇਸਬੁੱਕ ’ਤੇ ਉਨ੍ਹਾਂ ਦੀ ਫੋਟੋ ਤੇ ਨਾਲ ਉਹਨਾਂ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਖਬਰ ਪੜ੍ਹੀ ਤਾਂ ਮਨ ਬਹੁਤ ਉਦਾਸ ਹੋ ਗਿਆ ਮੇਰਾ ਉਦਾਸ ਤੇ ਦੁਖੀ ਹੋਣਾ ਸੁਭਾਵਿਕ ਵੀ ਸੀ ਵਰ੍ਹਿਆਂ ਬੱਧੀ ਉਨ੍ਹਾਂ ਦੇ ਪਰਚੇ ਲਈ ਲੜੀਵਾਰ ਕਾਲਮ ਲਿਖਦੇ ਰਹਿਣ ਕਾਰਨ ਉਨ੍ਹਾਂ ਨਾਲ ਮੇਰੀ ਵੱਡੇ-ਛੋਟੇ ਭਰਾਵਾਂ ਵਰਗੀ ਨੇੜਤਾ ਪੈਦਾ ਹੋ ਗਈ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਹੁਣ ਵੀ ਆਪਣੀ ਬਹੁਤ ਧੀਮੀ ਤੇ ਮਿੱਠੀ ਅਵਾਜ਼ ਵਿੱਚ ਮੈਥੋਂ ਪੁੱਛ ਰਹੇ ਹੋਣ, “ਕਿਹੜਾ ਵਿਸ਼ਾ ਚੁਣਿਆ ਹੈ ਅਗਲੇ ਮਹੀਨੇ ਦੇ ਕਾਲਮ ਲਈ?

ਬੀ. ਐੱਸ. ਬੀਰ ਨਾਲ ਮੇਰੀ ਸਾਂਝ ਉਨ੍ਹਾਂ ਦੇ ਕਹਾਣੀ ਸੰਗ੍ਰਹਿ “ਨਿੱਕੇ ਵੱਡੇ ਮੈਟਰੋ” ਰਾਹੀਂ ਪਈ ਸੀ ਕਿਸੇ ਅਖਬਾਰ ਵੱਲੋਂ ਰੀਵੀਊ ਹਿਤ ਆਈ ਇਸ ਪੁਸਤਕ ਵਿੱਚੋਂ ਮੈਨੂੰ ਉਨ੍ਹਾਂ ਦੀਆਂ ਕਹਾਣੀਆਂ ਵਿੱਚਲੀ ਮਾਨਵਤਾਵਾਦੀ ਸੁਰ ਪਸੰਦ ਆ ਗਈ ਤੇ ਉਨ੍ਹਾਂ ਨੂੰ ਮੇਰੇ ਦੁਆਰਾ ਕੀਤਾ ਵਿਸ਼ਲੇਸ਼ਣ ਪਸੰਦ ਆ ਗਿਆ ਫਿਰ ਉਨ੍ਹਾਂ ਦੀ ਹਰ ਪੁਸਤਕ ਮੇਰੇ ਕੋਲ ਪੜ੍ਹਨ ਲਈ ਆਉਂਦੀ ਰਹੀ ਤੇ ਮੈਂ ਲੱਗਦੀ ਵਾਹ ਉਸ ਬਾਰੇ ਆਪਣੀ ਰਾਇ ਵੀ ਕਿਤੇ ਨਾ ਕਿਤੇ ਛਪਵਾਉਂਦਾ ਰਿਹਾ ਉਨ੍ਹਾਂ ਮੈਨੂੰ ਆਪਣੇ ਪਰਚੇ ‘ਮਹਿਰਮ’ ਲਈ ਲੜੀਵਾਰ ਕਾਲਮ ਲਿਖਣ ਦੀ ਪੇਸ਼ਕਸ਼ ਕੀਤੀ ਤਾਂ ਮੈਂ ਬੜੀ ਖੁਸ਼ੀ ਨਾਲ ਇਹ ਸਵੀਕਾਰ ਕਰ ਲਈ ਇਹ ਕਾਲਮ ਲਿਖਣਾ ਮੇਰੇ ਲਈ ਨਾਲੇ ਗੰਗਾ ਦਾ ਇਸ਼ਨਾਨ ਤੇ ਨਾਲੇ ਵੰਗਾਂ ਦਾ ਵਿਉਪਾਰ ਵਾਲੀ ਗੱਲ ਸੀ ਕਾਲਮ ਲਿਖਣ ਲਈ ਉਨ੍ਹਾਂ ਵੱਲੋਂ ਸੇਵਾਫਲ ਵੀ ਦਿੱਤਾ ਜਾਣਾ ਸੀ ਤੇ ਸਾਹਿਤ ਤੇ ਸਾਹਿਤਕਾਰਾਂ ਬਾਰੇ ਕਈ ਨਵੀਆਂ ਗੱਲਾਂ ਕਰਨ ਦਾ ਮੌਕਾ ਵੀ ਮੈਨੂੰ ਮਿਲਣਾ ਸੀ ਉਨ੍ਹਾਂ ਦੇ ਸੁਝਾਅ ’ਤੇ ਹੀ ਮੈਂ ਇਸ ਕਾਲਮ ਦੇ ਅਧਾਰਿਤ ਪੁਸਤਕ ‘ਮੇਰੇ ਹਿੱਸੇ ਦਾ ਅਦਬੀ ਸੱਚ (ਭਾਗ ਪਹਿਲਾ) ਪ੍ਰਕਾਸ਼ਿਤ ਕਰਵਾਈ , ਜਿਸਦਾ ਸਾਹਿਤਕ ਖੇਤਰ ਵਿੱਚ ਭਰਵਾਂ ਸਵਾਗਤ ਹੋਇਆ ਇਹ ਪੁਸਤਕ ਬੀਰ ਹੁਰਾਂ ਨਾਭਾ ਦੇ ਕਵਿਤਾ ਉਤਸਵ ਸਮੇਂ ਆਪ ਹੀ ਰਲੀਜ਼ ਕਰਵਾਈ ਤੇ ਮੈਨੂੰ ਮਹਿਰਮ ਗਰੁੱਪ ਵੱਲੋਂ ਸਨਮਾਨਿਤ ਵੀ ਕੀਤਾ ਹੁਣ ਇਸ ਪੁਸਤਕ ਦਾ ਦੂਜਾ ਭਾਗ “ਮੈਂ ਕਿਉਂ ਨਾ ਬੋਲਾਂ ?” ਪ੍ਰਕਾਸ਼ਿਤ ਕਰਾਉਣ ਦਾ ਮਨ ਹੈ, ਜਿਸ ਦਾ ਸਮਰਪਣ ਮੈਂ ਬੀ. ਐੱਸ. ਬੀਰ ਨੂੰ ਕਰਨਾ ਮੇਰੇ ਲਈ ਜ਼ਰੂਰੀ ਚਾਹਾਂਗਾ ਇਹ ਉਨ੍ਹਾਂ ਦਾ ਮੇਰੇ ਨਾਲ ਦਿਲੀ ਮੋਹ ਹੀ ਸੀ ਕਿ ਉਨ੍ਹਾਂ ਆਪਣੀਆਂ ਸਮੁੱਚੀਆਂ ਕਵਿਤਾਵਾਂ ਦੇ ਸੰਪਾਦਨ ਦੀ ਜ਼ਿੰਮੇਵਾਰੀ ਡਾ. ਸਤੀਸ਼ ਵਰਮਾ ਤੇ ਡਾ. ਤਰਲੋਕ ਸਿੰਘ ਅਨੰਦ ਦੇ ਨਾਲ ਮੈਨੂੰ ਸੌਂਪੀ

ਬੀ.ਐੱਸ. ਬੀਰ ਦਾ ਸ਼ੁਮਾਰ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਉਹਨਾਂ ਗਿਣਵੇਂ ਚੁਣਵੇਂ ਲੇਖਕਾਂ ਵਿੱਚ ਸੀ ਜਿਹੜੇ ਆਪਣੀ ਜ਼ਿੰਦਗੀ ਵੱਲੋਂ ਹੰਢਾਏ ਜਾਣ ਵਾਲੇ ਹਰੇਕ ਪਲ ਦੀ ਕੀਮਤ ਜਾਣਦੇ ਵੀ ਸਨ ਤੇ ਉਸ ਨੂੰ ਰੱਜ ਕੇ ਮਾਣਦੇ ਵੀ ਸਨਸਮੇਂ ਦੀ ਕਦਰ ਤੇ ਇਸ ਦੀ ਵਰਤੋਂ ਦੀ ਸੁਲਝੀ ਵਿਉਂਤਬੰਦੀ ਸਦਕਾ ਹੀ ਭਾਰਤ ਦੇ ਇਤਿਹਾਸਕ ਦਿਹਾੜੇ (15 ਅਗਸਤ 1947) ਨੂੰ ਜਨਮਿਆ ਇਹ ਇਤਿਹਾਸ ਪੁਰਸ਼ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਵੀ ਨਵੀਆਂ ਪੈੜਾਂ ਪਾ ਗਿਆਇੱਕ ਪਾਸੇ ਉਹ ਆਪਣੇ ਹੱਦ ਦਰਜੇ ਦੇ ਮਿਹਨਤੀ ਸੁਭਾਅ ਦੇ ਬਲਬੂਤੇ ’ਤੇ ‘ਮਹਿਰਮ ਗਰੁਪ ਆਫ ਪਬਲੀਕੇਸ਼ਨਜ਼ਵਰਗੇ ਵੱਡੇ ਕਾਰੋਬਾਰੀ ਅਦਾਰੇ ਨੂੰ ਬਲੁੰਦੀਆਂ ਵੱਲ ਲਿਜਾਣ ਵਿੱਚ ਸਫਲ ਹੋਇਆ ਤਾਂ ਦੂਜੇ ਪਾਸੇ ਨਿਰੰਤਰ ਤੇ ਨਿਸ਼ਠਾ ਪੂਰਨ ਸਾਹਿਤ ਰਚਨਾ ਦਾ ਕਾਰਜ ਵੀ ਜਾਰੀ ਰੱਖਿਆਇੱਕ ਕਾਰੋਬਾਰੀ ਤੇ ਹਮੇਸ਼ਾ ਰੁੱਝੇ ਰਹਿਣ ਵਾਲੇ ਬੰਦੇ ਲਈ ਇਹ ਮੁਸ਼ਕਿਲ ਕਾਰਜ ਹੁੰਦਾ ਹੈ ਕਿ ਉਹ ਇੱਕ ਸਾਊ, ਸਭਿਅਕ ਤੇ ਸਲੀਕੇਦਾਰ ਮਨੁੱਖ ਵਜੋਂ ਵੀ ਆਪਣੀ ਸਮਾਜ ਉਪਯੋਗੀ ਹੋਂਦ ਨੂੰ ਵੀ ਸਾਬਿਤ ਕਰੇਬੀ. ਐੱਸ. ਬੀਰ ਦੀਆਂ ਸਮਾਜਿਕ ਗਤੀਵਿਧੀਆ ਮੂੰਹੋਂ ਬੋਲ ਕੇ ਇਹ ਗਵਾਹੀ ਦੇਂਦੀਆਂ ਨੇ ਕਿ ਉਸਦੇ ਆਲੇ ਦੁਆਲੇ ਦੇ ਸਮਾਜ ਨੂੰ ਉਸਦੇ ਤੁਰ ਜਾਣ ਨਾਲ ਬਹੁਤ ਘਾਟਾ ਪਿਆ ਹੈਇਸ ਕਰਮਯੋਗੀ ਬੰਦੇ ਅੰਦਰਲੀ ਸਿਰਜਣਾਤਮਕਤਾ ਉਸ ਨੂੰ ਹਰ ਖੇਤਰ ਵਿੱਚ ਲਗਾਤਰ ਕਾਰਜਸ਼ੀਲ ਰੱਖਦੀ ਰਹੀ ਹੈਮੈਂ ਅਕਸਰ ਉਸ ਬਾਰੇ ਸੋਚਦਾ ਸਾਂ ਕਿ ਪਤਾ ਨਹੀਂ ਉਹ ਕਿਹੜੀ ਮਿੱਟੀ ਦਾ ਬਣਿਆ ਹੋਇਆ ਹੈ, ਜੋ ਦਿਨ ਰਾਤ ਮਿਹਨਤ ਕਰਕੇ ਵੀ ਅੱਕਦਾ ਤੇ ਥੱਕਦਾ ਨਹੀਂ, ਸਗੋਂ ਹਮੇਸ਼ਾ ਤਰੋਤਾਜ਼ਾ ਹੀ ਵਿਖਾਈ ਦੇਂਦਾ ਹੈ
ਬੀ.ਐੱਸ. ਬੀਰ ਨੇ ਪੰਜਾਬੀ ਤੇ ਹਿੰਦੀ ਕਹਾਣੀ, ਨਾਵਲ, ਕਵਿਤਾ, ਵਾਰਤਕ ਤੇ ਪੱਤਰਕਾਰਤਾ ਦੇ ਖੇਤਰ ਵਿੱਚ ਜਿੰਨਾ ਮੁੱਲਵਾਨ ਯੋਗਦਾਨ ਪਾਇਆ ਹੈ, ਮੋੜਵੇਂ ਰੂਪ ਵਿੱਚ ਉਸ ਨੂੰ ਉੰਨੀ ਹੀ ਸਾਹਿਤਕ ਮਾਣਤਾ, ਪ੍ਰਸਿੱਧੀ, ਸਥਾਪਤੀ ਤੇ ਲੋਕ ਪ੍ਰਿਯਤਾ ਵੀ ਹਾਸਿਲ ਹੋਈ ਹੈਉਸਦੀ ਸਾਹਿਤਕ ਦੇਣ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਟੀ, ਪੰਜਾਬੀ ਯੂਨੀਵਰਸਟੀ, ਕੁਰੂਕਸ਼ੇਤਰ ਯੂਨੀਵਰਸਟੀ, ਦਿੱਲੀ ਯੂਨੀਵਰਸਟੀ, ਜੇ. ਐਂਡ ਕੇ. ਯੂਨੀਵਰਸਟੀ ਤੇ ਹਿਮਾਚਲ ਯੂਨੀਵਰਸਟੀ ਆਦਿ ਨੇ ਅਨੇਕਾਂ ਖੋਜਾਰਥੀਆਂ ਤੋਂ ਪੀ.ਐੱਚ.ਡੀ. ਤੇ ਐੱਮ. ਫਿਲ. ਪੱਧਰ ਦੇ ਖੋਜ ਕਾਰਜ ਕਰਵਾਏ ਹਨ ਤੇ ਕਰਵਾਏ ਜਾ ਰਹੇ ਹਨ ਹੈਉਸ ਨੂੰ ਸੂਬਾਈ ਤੇ ਰਾਸ਼ਟਰੀ ਪੱਧਰ ’ਤੇ ਮਿਲੇ ਇਨਾਮਾਂ-ਸਨਮਾਨਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀਅੰਤਰ ਰਾਸ਼ਟਰੀ ਪੱਧਰ ’ਤੇ ਵੀ ਉਸ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਮਿਲਾਵਕੀ (ਯੂ ਐੱਸ ਏ) ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਵਿਸ਼ਵ ਪੰਜਾਬੀ ਕਾਨਫਰੰਸ ਟਰਾਂਟੋ (ਕਨੇਡਾ) ਵੱਲੋਂ ਪੱਤਰਕਾਰੀ ਤੇ ਸਾਹਿਤਕਾਰੀ ਐਵਾਰਡ ਤੇ ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਵਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਨਿਵਾਜਿਆ ਗਿਆ ਸੀਹਾਊਸ ਆਫ ਕਾਮਨਜ਼ ਸਾਊਥਹਾਲ ਲੰਦਨ ਵੱਲੋਂ ਵੀ ਉਸਦੀ ਸਾਹਿਤਕ ਦੇਣ ਨੂੰ ਸਵੀਕਾਰਿਆ ਤੇ ਸਤਿਕਾਰਿਆ ਗਿਆ ਸੀ

ਪੰਜਾਬੀ ਕਵਿਤਾ ਦੇ ਖੇਤਰ ਵਿੱਚ ਛੇ ਤੇ ਹਿੰਦੀ ਕਵਿਤਾ ਦੇ ਖੇਤਰ ਵਿੱਚ ਦੋ ਪੁਸਤਕਾਂ ਦਾ ਗਿਣਾਤਮਕ ਤੇ ਗੁਣਾਤਮਕ ਵਾਧਾ ਕਰਕੇ ਉਸ ਇਹਨਾਂ ਭਾਸ਼ਵਾਂ ਦੇ ਚਰਚਿਤ ਕਵੀਆਂ ਵਿੱਚ ਆਪਣਾ ਨਾ ਲਿਖਵਾ ਲਿਆ ਹੈ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸਦੇ ਕਾਵਿ ਖੇਤਰ ਵਿੱਚ ਘਾਲੀ ਘਾਲਣਾ ਬਦਲੇ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਕਵਿਤਾ ਪੁਰਸਕਾਰ ਵੀ ਦਿੱਤਾ ਗਿਆ ਹੈਉਸਦਾ ਨਾਵਲ ‘ਧੂੰਆਂਤੇ ਵਾਰਤਕ ਪੁਸਤਕ ‘ਜੀਵਨੀ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘਨੇ ਵੀ ਪਾਠਕਾਂ ਤੋਂ ਆਪਣੇ ਹਿੱਸੇ ਦੇ ਸ਼ਲਾਘਾ ਦੇ ਬੋਲ ਹਾਸਿਲ ਕੀਤੇ ਹਨਸਾਹਿਤ ਦੇ ਖੇਤਰ ਵਿੱਚ ਵੀ ਉਸਦੀ ਉੱਘੜਵੀਂ ਤੇ ਸਥਾਈ ਪਹਿਚਾਣ ਇੱਕ ਕਹਾਣੀਕਾਰ ਵਜੋਂ ਹੀ ਬਣੀ ਰਹੀ ਹੈਪੰਜਾਬੀ ਕਹਾਣੀ ਨਾਲ ਉਹ ਆਪਣੇ ਸੁੱਖ ਦੁੱਖ ਇੱਕ ਮਹਿਰਮ ਵਾਂਗ ਹੀ ਸਾਂਝੇ ਕਰਦਾ ਹੈਉਹ ਅਕਸਰ ਆਪ ਵੀ ਆਪਣੀਆਂ ਕਹਾਣੀਆਂ ਦਾ ਪਾਤਰ ਬਣਦਾ ਰਿਹਾ ਸੀ ਤੇ ਆਪਣੀ ਭਾਵਨਾਵਾਂ ਨੂੰ ਟੁੰਬਣ ਵਾਲੇ ਹੋਰ ਲੋਕਾਂ ਨੂੰ ਵੀ ਇਹਨਾਂ ਦੇ ਪਾਤਰ ਬਣਾਉਂਦਾ ਰਿਹਾ ਸੀ

ਉਸਦੇ ਹੁਣ ਤੱਕ ਪ੍ਰਕਾਸ਼ਿਤ ਹੋਏ ਕਹਾਣੀ ਸੰਗ੍ਰਿਹਾਂ ‘ਕੁਦਰਤ ਬਨਾਮ ਆਦਮੀ, ਪੌਣਾ ਆਦਮੀ, ਬੌਣੇ, ਛੋਟੇ ਵੱਡੇ ਰੱਬ, ਨਿੱਕੇ ਵੱਡੇ ਮੈਟਰੋ, ਚੁਰਾਹੇ ਖੜ੍ਹਾ ਬੁੱਤ ਬੋਲਦਾ, ਇਹ ਕਿਹਾ ਖਾਲਿਸਤਾਨ ਤੇ ਗੁਲਨਾਰੀ ਰੰਗ ਨੇ ਪੰਜਾਬੀ ਕਹਾਣੀ ਵਿੱਚ ਉਸਦੀ ਨਿਵੇਕਲੀ ਪਹਿਚਾਣ ਬਣਾਈ ਹੈ ਤੇ ਨੈਸ਼ਨਲ ਬੁੱਕ ਟਰਸਟ ਦੇ ਸਾਬਕਾ ਚੇਅਰਮੈਨ ਡਾ. ਬਲਦੇਵ ਸਿੰਘ ਬੱਧਨ ਵੱਲੋਂ ਸੰਪਾਦਿਤ 510 ਪੰਨਿਆਂ ਦੀ ਵੱਡ ਆਕਾਰੀ ਪੁਸਤਕ ‘ਬੀ.ਐੱਸ. ਬੀਰ ਦੀਆਂ ਚੋਣਵੀਆਂ ਕਹਾਣੀਆਂਨੇ ਇਸ ਪਹਿਚਾਣ ਦੇ ਰੰਗ ਹੋਰ ਗੂੜ੍ਹੇ ਕੀਤੇ ਹਨਇਸ ਤਰ੍ਹਾਂ ਉਸਦੇ ਸਮੁੱਚੇ ਕਾਵਿ ਸਾਹਿਤ ਨੂੰ ਲੈ ਕੇ ਡਾ. ਸਤੀਸ਼ ਵਰਮਾ, ਡਾ. ਤਰਲੋਕ ਸਿੰਘ ਅਨੰਦ ਤੇ ਨਿਰੰਜਣ ਬੋਹਾ ਵੱਲੋਂ ਸੰਪਾਦਿਤ ਕੀਤੀ 832 ਪੰਨਿਆਂ ਦੀ ਦਸਤਾਵੇਜ਼ੀ ਮਹੱਤਤਾ ਵਾਲੀ ਪੁਸਤਕ ਬੀ. ਐੱਸ. ਬੀਰ ਦਾ ਕਾਵਿ ਜਗਤ ਵੀ ਭਵਿੱਖ ਦੇ ਖੋਜਾਰਥੀਆਂ ਲਈ ਇੱਕ ਚਾਨਣ ਮੁਨਾਰਾ ਬਣਨ ਦੀ ਸਮਰਥਾ ਰੱਖਦੀ ਹੈਉਸਦੀ ਕਹਾਣੀਆਂ ਤੇ ਕਵਿਤਾਵਾਂ ਦੇ ਸਮੁੱਚ ਨੂੰ ਵਿਸ਼ਲੇਸ਼ਣੀ ਅਧਿਐਨ ਸਮੇਂਤ ਪੇਸ਼ ਕਰਦੀਆਂ ਇਹਨਾਂ ਪੁਸਤਕਾਂ ਦਾ ਪਾਠ ਪਾਠਕਾਂ ਦੇ ਮਨ-ਮਸਤਕ ’ਤੇ ਉਸਦੀ ਕਹਾਣੀਕਲਾ ਤੇ ਕਾਵਿ ਕਲਾ ਦਾ ਬਹੁਤ ਹੀ ਬੱਝਵਾਂ ਤੇ ਸਥਾਈ ਪ੍ਰਭਾਵ ਛੱਡਦਾ ਹੈਉਸਦੀਆਂ ਕਹਾਣੀਆਂ ਤੇ ਕਵਿਤਾਵਾਂ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਗੰਭੀਰ ਸਾਹਿਤ ਚਿੰਤਕਾਂ ਤੇ ਯੂਨੀਵਰਸਟੀਆਂ ਦੇ ਖੋਜ ਵਿਦਿਆਰਥੀਆਂ ਤੋਂ ਲੈ ਕੇ ਸਧਾਰਣ ਤੋਂ ਸਧਾਰਣ ਕਿੱਤਿਆ ਨਾਲ ਜੁੜੇ ਲੋਕ ਵੀ ਇਹਨਾਂ ਦੇ ਪਾਠਕ ਹਨਪੰਜਾਬੀ ਪਾਠਕਾਂ ਦੇ ਸੁਹਜ ਸੁਆਦ ਨੂੰ ਮਾਨਵਤਾਵਾਦੀ ਤੇ ਲੋਕ ਕਲਿਆਣਕਾਰੀ ਸਾਹਿਤ ਨਾਲ ਜੋੜਨ ਵਿੱਚ ਬੀਰ ਦਾ ਆਪਣਾ ਵੱਖਰਾ ਯੋਗਦਾਨ ਹੈ

*****

(1459)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author