NiranjanBoha7ਜਦੋਂ ਸਰਕਾਰ ਪ੍ਰਤੀ ਉਸਦਾ ਉੱਪਰ ਚੜ੍ਹਿਆ ਪਾਰਾ ਕੁਝ ਹੇਠਾਂ ਆਇਆ ਤਾਂ ...JaswantSKanwalB1
(10 ਫਰਵਰੀ 2020)

 

 ਅੱਜ ਭੋਗ ’ਤੇ ਵਿਸ਼ੇਸ਼

JaswantSKanwalB1ਬਾਪੂ ਜਸਵੰਤ ਸਿੰਘ ਕੰਵਲ ਤੁਰ ਗਿਆ ਹੈ ਪਰ ਜੀਵਨ ਦੀ ਇਹ ਤੋਰ ਹਜ਼ਾਰਾਂ ਵਿੱਚੋਂ ਕਿਸੇ ਇੱਕ ਦੇ ਹਿੱਸੇ ਹੀ ਆਉਂਦੀ ਹੈਪੰਜਾਬੀ ਭਾਸ਼ਾ ਦੇ ਲੇਖਕਾਂ ਵਿੱਚੋਂ ਇੱਕ ਸਦੀ ਤੋਂ ਉੱਪਰ ਉਮਰ ਹੰਢਾਉਣ ਤੋਂ ਬਾਦ ਵੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤੀ ਮਾਣਦਿਆਂ ਤੁਰਨਾ ਲੋਕਾਂ ਦੇ ਹਰ ਮਨ ਪਿਆਰੇ ਨਾਵਲਕਾਰ ਬਾਪੂ ਸਿੰਘ ਜਸਵੰਤ ਸਿੰਘ ਕੰਵਲ ਦੇ ਹੀ ਹਿੱਸੇ ਆਇਆ ਹੈਆਪਣੀ ਉਮਰ ਜਿੰਨੀਆਂ ਹੀ ਕਿਤਾਬਾਂ ਲਿਖਣ ਦਾ ਰਿਕਾਰਡ ਤਾ ਹੋਰ ਵੀ ਲੇਖਕਾਂ ਨੇ ਬਣਾਇਆ ਹੋਵੇਗਾ ਪਰ ਇਹ ਰਿਕਾਰਡ ਬਣਾਉਣ ਵਾਲੇ ਲੇਖਕਾਂ ਵਿੱਚੋਂ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਬਾਪੂ ਕੰਵਲ ਹੀ ਹੈਲੱਖਾਂ ਰੁਪਏ ਦੇ ਵਕਾਰੀ ਇਨਾਮ ਲੈਣ ਵਾਲੇ ਲੇਖਕਾਂ ਦੀ ਗਿਣਤੀ ਵੀ ਹੁਣ ਪੰਜਾਬ ਵਿੱਚ ਚੋਖੀ ਗਈ ਹੈ ਪਰ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਜਿਸਦੀ ਕਿਤਾਬ ਪਾਠਕਾਂ ਨੂੰ ਲਾਈਨਾਂ ਵਿੱਚ ਲੱਗ ਕੇ ਖਰੀਦਣੀ ਪਈ ਹੋਵੇ, ਜਿਸ ਤਰ੍ਹਾਂ ਉਸਦਾ ਨਾਵਲ ਨਾਵਲ ‘ਲਹੂ ਦੀ ਲੋਅ’ ਐਮਰਜੈਂਸੀ ਖਤਮ ਹੋਣ ਤੋਂ ਬਾਦ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਪਾਠਕਾਂ ਨੇ ਖਰੀਦਿਆ ਸੀਉਸਦੇ ਹਰੇਕ ਨਾਵਲ ਦੇ ਕਈ ਕਈ ਐਡੀਸ਼ਨ ਛਪੇ ਨੇ ਤੇ ਅਜੇ ਵੀ ਛਪ ਰਹੇ ਨੇਭਾਵੇਂ ਉਸਦੇ ਸਰੀਰ ਦੇ ਅੰਗ ਹੁਣ ਉਮਰ ਦਾ ਭਾਰ ਢੋਂਦਿਆਂ ਕੁਝ ਸਥਿਲ ਹੋ ਗਏ ਸਨ ਪਰ ਉਸ ਦਾ ਦਿਲ ਤੇ ਦਿਮਾਗ ਅਜੇ ਜਵਾਨ ਤੇ ਪੂਰੀ ਤਰ੍ਹਾਂ ਕ੍ਰਿਆਸ਼ੀਲ ਸੀ

ਸਾਹਿਤ ਦੇ ਨਵੇਂ ਪਾਠਕ ਤਾਂ ਸਾਰੇ ਹੀ ਨਾਮਵਰ ਲੇਖਕ ਆਪੋ ਆਪਣੀ ਸਮਰੱਥਾ ਅਨੁਸਾਰ ਪੈਦਾ ਕਰਦੇ ਨੇ ਪਰ ਪਾਠਕਾਂ ਦੇ ਸਿਰ ਕਲਮ ਦਾ ਜਾਦੂ ਧੂੜ ਕੇ ਉਨ੍ਹਾਂ ਨੂੰ ਸਮੇਂ ਦੀਆਂ ਲਹਿਰਾਂ ਨਾਲ ਤੋਰਨ ਦਾ ਸਭ ਤੋਂ ਵੱਧ ਹੁਨਰ ਸਾਹਿਤ ਦੇ ਇਸ ਬਾਬਾ ਬੋਹੜ ਕੋਲ ਹੀ ਸੀਤਦ ਹੀ ਤਾਂ ਪ੍ਰੋ. ਸਵਰਨ ਸਿੰਘ ਢੁੱਡੀਕੇ ਹੁੱਬ ਕੇ ਆਖਦਾ ਹੈ ਕਿ ਕੰਵਲ ਦੇ ਨਾਵਲ ‘ਰਾਤ ਬਾਕੀ ਹੈ’ ਨੇ ਜਿੰਨੇ ਮੁੰਡੇ ਕਮਿਊਨਿਸਟ ਬਣਾਏ ਨੇ ਉੰਨੇ ਸ਼ਾਇਦ ਕਮਿਊਨਿਸਟ ਪਾਰਟੀਆਂ ਨੇ ਵੀ ਨਾ ਬਣਾਏ ਹੋਣਦਰ ਅਸਲ ਕੰਵਲ ਤਾਂ ਹੈ ਹੀ ਸੀ ਮੁੰਡਿਆਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲਾ ਲੇਖਕਕਿਸੇ ਵੇਲੇ ਉਹ ‘ਹਾਣੀ’ ਤੇ ‘ਪਾਲੀ’ ਵਰਗੇ ਨਾਵਲ ਲਿਖ ਕੇ ਨਵੀਂ ਉਮਰ ਦੇ ਮੁੰਡਿਆਂ ਵਿੱਚ ਰੁਮਾਂਟਿਕ ਭਾਵ ਪੈਦਾ ਕਰਦਾ ਰਿਹਾ ਤਾਂ ਕਿਸੇ ਵੇਲੇ ਉਹ ਉਨ੍ਹਾਂ ਨੂੰ ਹੱਥ ਵਿੱਚ ਬੰਦੂਕ ਫੜ ਕੇ ਵਿਵਸਥਾ ਨੂੰ ਬਦਲਣ ਦੇ ਰਾਹ ਪੈਣ ਦੀ ਸਲਾਹ ਵੀ ਦਿੰਦਾ ਰਿਹਾਮੁੰਡੇ ਚਾਹੇ ਨਕਸਲਵਾਦੀ ਦੌਰ ਦੇ ਹੋਣ ਜਾਂ ਖਾਲਸਿਤਾਨੀ ਖਾੜਕੂ ਦੌਰ ਦੇ, ਕੰਵਲ ਨੇ ਉਨ੍ਹਾਂ ਦੀ ਪਿੱਠ ਥਾਪੜਣ ਵਿੱਚ ਕਦੇ ਵੀ ਕੋਈ ਕਸਰ ਬਾਕੀ ਨਹੀਂ ਰੱਖੀਚਾਹੇ ਵਾਰ ਵਾਰ ਆਪਣੀ ਵਿਚਾਰਧਾਰਕ ਪਹੁੰਚ ਬਦਲਣ ਨਾਲ ਉਸਦੀ ਕਰੜੀ ਆਲੋਚਨਾ ਵੀ ਹੋਈ ਹੈ ਪਰ ਇਹ ਆਲੋਚਨਾ ਕਦੇ ਉਸਦੇ ਪਾਠਕਾਂ ਦੀ ਗਿਣਤੀ ’ਤੇ ਅਸਰ ਅੰਦਾਜ਼ ਨਹੀਂ ਹੋ ਸਕੀਉਸਦਾ ਸੌਵਾਂ ਜਨਮ ਦਿਨ ਮਨਾਉਣ ਦੇ ਜਸ਼ਨਾਂ ਵਿੱਚ ਉਹ ਲੇਖਕ ਆਲੋਚਕ ਅਤੇ ਚਿੰਤਕ ਵੀ ਸ਼ਾਮਲ ਸਨ ਜਿਹੜੇ ਕਦੇ ਉਸ ਨੂੰ ਪਾਣੀ ਪੀ ਪੀ ਕੇ ਨਿੰਦਦੇ ਰਹੇ ਸਨ

ਬਿਨਾਂ ਸ਼ੱਕ ਬਾਪੂ ਕੰਵਲ ਵੱਡਾ ਤੇ ਵਿਸ਼ਵ ਪ੍ਰਸਿੱਧ ਨਾਵਲਕਾਰ ਸੀ ਪਰ ਉਸਦੀ ਅਸਲ ਵਡਿਆਈ ਇਹ ਹੈ ਕਿ ਉਸ ਵੱਡੇ ਲੇਖਕ ਹੋਣ ਦੇ ਅੰਹਮ ਨੂੰ ਕਦੇ ਆਪਣੇ ਉੱਤੇ ਹਾਵੀ ਨਹੀਂ ਸੀ ਹੋਣ ਦਿੱਤਾਲੇਖਕ ਉਹ ਉਸ ਵੇਲੇ ਹੀ ਹੁੰਦਾ, ਜਦੋਂ ਉਹ ਸਾਹਿਤ ਸਿਰਜਣ ਦੇ ਕਾਰਜ ਵਿੱਚ ਲੱਗਾ ਹੁੰਦਾ ਸੀ ਨਹੀਂ ਤਾਂ ਉਹ ਪਿੰਡ ਢੁੱਡੀਕੇ ਦਾ ਸਧਾਰਣ ਕਿਸਾਨ ਹੀ ਸੀ ਤੇ ਉਹ ਆਏ ਗਏ ਬੰਦਿਆਂ ਨੂੰ ਆਪਣੇ ਸਧਾਰਣ ਪੇਂਡੂ ਅੰਦਾਜ਼ ਵਿੱਚ ਹੀ ਮਿਲਦਾ ਸੀਜਦੋਂ ਉਹ ਚਾਦਰਾ ਬੰਨ੍ਹੀ ਪਿੰਡ ਦੀ ਸੱਥ ਵਿੱਚ ਤਾਸ਼ ਦੀ ਬਾਜ਼ੀ ਲਾ ਰਿਹਾ ਜਾਂ ਸ਼ਤੰਰਜ ਖੇਡ ਰਿਹਾ ਹੁੰਦਾ ਸੀ ਤਾਂ ਵਿਚਾਰੇ ਪਿੰਡ ਵਾਸੀਆਂ ਨੂੰ ਕੀ ਪਤਾ ਹੁੰਦਾ ਕਿ ਉਹ ਕਿੱਡੇ ਮਹਾਨ ਲੇਖਕ ਨਾਲ ਸਮਾਂ ਬਤੀਤ ਕਰ ਰਹੇ ਹਨ ਉਨ੍ਹਾਂ ਦੇ ਭਾਅ ਦਾ ਤਾਂ ਇਹ ਉਨ੍ਹਾਂ ਦੇ ਪਿੰਡ ਦਾ ਜਸਵੰਤ ਬਾਈ ਹੀ ਸੀਜਿਸ ਕਿਸੇ ਨੇ ਉਸ ਨੂੰ ਮੂੰਹ ਵਿੱਚ ਵਿਸਲ ਪਾ ਕੇ ਕੱਬਡੀ ਦੇ ਮੈਚ ਦਾ ਰੈਫਰੀ ਬਣਿਆ ਵੇਖਿਆ ਹੈ, ਉਸ ਲਈ ਤਾਂ ਇਹ ਕਲਪਨਾ ਕਰਨੀ ਵੀ ਔਖੀ ਹੋ ਜਾਂਦੀ ਸੀ ਕਿ ਇਹ ਲੰਮ ਸਲੰਮਾ ਬੰਦਾ ਕੋਈ ਵਿਸ਼ਵ ਪ੍ਰਸਿੱਧ ਲੇਖਕ ਵੀ ਹੋ ਸਕਦਾ ਹੈ ਕਈ ਨਾਮਵਰ ਲੇਖਕਾਂ ਵਾਂਗ ਉਹ ਨਵੇਂ ਲੇਖਕਾਂ ਨੂੰ ਵੀ ਇਹ ਅਹਿਸਾਸ ਨਹੀਂ ਹੋਣ ਦਿੰਦਾ ਸੀ ਕਿ ਉਹ ਅਜੇ ਨਵੇਂ ਤੇ ਸਿਖਾਂਦਰੂ ਲੇਖਕ ਹੀ ਹਨ।। 1980 ਦੇ ਨੇੜ ਤੇੜ ਬਾਘੇ ਪੁਰਾਣੇ ਰਹਿੰਦਿਆਂ ਜਦੋਂ ਮੈਂ ਆਪਣੇ ਹੱਥ ਵਿੱਚ ਨਵੀਂ ਨਵੀਂ ਕਲਮ ਫੜੀ ਸੀ ਤਾਂ ਵੀ ਖੁਦ ਆਪਣੇ ਸਾਥੀਆਂ ਨਾਲ ਉਚੇਚਾ ਉਨ੍ਹਾਂ ਦੇ ਦਰਸ਼ਨ ਕਰਨ ਢੁੱਡੀਕੇ ਗਿਆ ਸਾਂ

ਭਾਵੁਕ ਤੇ ਸੰਵੇਦਨਸ਼ੀਲ ਹੋਣਾ ਕਿਸੇ ਲੇਖਕ ਦਾ ਮੀਰੀ ਗੁਣ ਹੁੰਦਾ ਹੈ ਪਰ ਉਹ ਭਾਵੁਕਤਾ ਦੀਆਂ ਹੱਦਾਂ ਪਾਰ ਕਰਕੇ ਅਕਸਰ ਉਪ ਭਾਵੁਕ ਵੀ ਹੋ ਜਾਂਦਾ ਸੀਖਾਸ ਤੌਰ ’ਤੇ ਜਦੋਂ ਉਹ ਪੰਜਾਬ ਦੀ ਹੋ ਰਹੀ ਦੁਰਦਸ਼ਾ ਬਾਰੇ ਲਿਖਦਾ ਜਾਂ ਬੋਲਦਾ ਹੋਵੇ ਤਾਂ ਉਹ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਪੰਜਾਬ ਦਾ ਇਹ ਬੁਰਾ ਹਾਲ ਕਰਨ ਵਾਲੇ ਰਾਜਸੀ ਲੋਕਾਂ ਲਈ ਲਗਭਗ ਗਾਲ੍ਹਾਂ ਕੱਢਣ ਤੇ ਬਦ-ਦੁਆਵਾਂ ਦੇਣ ਵਾਲੀ ਤਲਖ ਭਾਸ਼ਾ ਵੀ ਵਰਤ ਲੈਂਦਾ ਸੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਉਸ ਨੂੰ ਇੰਨੇ ਮਾਣ ਸਨਮਾਨ ਮਿਲੇ ਕਿ ਇਸਦੀ ਗਿਣਤੀ ਕਰਨ ਲਈ ਇੱਕ ਵੱਖਰੇ ਮੁਨੀਮ ਦੀ ਲੋੜ ਪਵੇਗੀਉਸਦੇ ਦਿਲ ’ਤੇ ਆਈ ਤਾਂ ਭਾਸ਼ਾ ਵਿਭਾਗ ਵਿਭਾਗ ਵੱਲੋਂ ਨਾਵਲ ‘ਲਹੂ ਦੀ ਲੋਅ’ ਨੂੰ ਮਿਲੇ ਪੁਰਸਕਾਰ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਜਿਸ ਸਰਕਾਰ ਨੇ ਨਕਸਲੀ ਮੁੰਡੇ ਮਾਰੇ ਨੇ, ਮੈਂ ਉਸ ਤੋਂ ਪੁਰਸਕਾਰ ਨਹੀਂ ਲੈ ਸਕਦਾ ਜਦੋਂ ਸਰਕਾਰ ਪ੍ਰਤੀ ਉਸਦਾ ਉੱਪਰ ਚੜ੍ਹਿਆ ਪਾਰਾ ਕੁਝ ਹੇਠਾਂ ਆਇਆ ਤਾਂ ਇਸ ਵਿਭਾਗ ਵੱਲੋਂ ਦਿੱਤੇ ਜਾਣ ਵਾਲਾ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਬੜੀ ਹਲੀਮੀ ਨਾਲ ਸਵੀਕਾਰ ਵੀ ਕਰ ਲਿਆ ਜਦੋਂ ਉਸਦੇ ਸਮਕਾਲੀ ਲੇਖਕਾਂ ਨੇ ਉਸ ਨੂੰ ਆਪਣਾ ਪੂਰਵਜ ਮੰਨ ਕੇ ਉਸਦਾ ਜਨਮ ਦਿਨ ਮਣਾਉਣ ਦੀ ਪਰੰਪਰਾ ਸ਼ੁਰੂ ਕਰ ਲਈ ਸੀ ਤਾਂ ਇਸ ਤੋਂ ਵੱਧ ਸਨਮਾਨ ਕਿਸੇ ਲੇਖਕ ਦਾ ਹੋਰ ਹੋ ਵੀ ਕੀ ਸਕਦਾ ਹੈ ਉਸ ਨੂੰ ਪਿਆਰ ਕਰਨ ਵਾਲੇ ਪੰਜਾਬੀ ਲੇਖਕ ਅਤੇ ਪਾਠਕ ਉਸਦੇ ਪੰਜ ਛੇ ਹੋਰ ਜਨਮ ਦਿਨ ਉਸਦੇ ਜਿਉਂਦੇ ਜੀਅ ਮਨਾਉਣਾ ਚਾਹੁੰਦੇ ਸਨ ਪਰ ਜੀਵਨ ਦੀ ਹਰ ਇੱਛਾ ਪੂਰੀ ਨਹੀਂ ਹੁੰਦੀ ਮੈਂਨੂੰ ਇਸ ਗੱਲ ਦੀ ਪੂਰੀ ਸਤੁੰਸ਼ਟੀ ਹੈ ਕਿ ਉਹ ਸਾਹਿਤ ਦੇ ਖੇਤਰ ਵਿੱਚ ਜਿਹੜੀਆਂ ਪੈੜਾਂ ਪਾ ਕੇ ਗਿਆ ਹੈ, ਉਹਨਾਂ ਦੀ ਉਮਰ ਉਸਦੀ ਆਪਣੀ ਉਮਾਰ ਤੋਂ ਵੀ ਲੰਮੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1931)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author