GSGhangas7“ਆਹ ਤਾਂ ਬਈ ਤੁਸਾਂ ਬਹੁਤ ਚੰਗਾ ਕੀਤਾ, ਅਨੰਦ ਆ ਗਿਆ।” ਰਾਮਪੁਰੀ ਸਾਹਿਬ ਦੇ ਚਿਹਰੇ ਦੀ ਟਹਿਕ ...”
(11 ਅਕਤੂਬਰ 2018)

 

GurcharanRampuri5

23 ਜਨਵਰੀ 1929 - 8 ਅਕਤੂਬਰ 2018

 

ਮਈ 17, 2006 ਅਤੇ ਕੈਨੇਡਾ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਨਾਲ ਜੁੜਦਾ ਇਕ ਸ਼ਹਿਰਇਸ ਸ਼ਹਿਰ ਵਿਚ ਕਿਸੇ ਉੱਚੀ ਜਹੀ ਥਾਂ ’ਤੇ ਇਕ ਵਧੀਆ ਹਸਪਤਾਲ ਹੈ ਜਿੱਥੇ ਗੁਰਚਰਨ ਰਾਮਪੁਰੀ ਨੂੰ ਆਪਣੀ ਬੀਮਾਰੀ ਤੋਂ ਆਰਾਮ ਲਿਆਉਣ ਲਈ ਲਿਆਂਦਾ ਗਿਆ ਹੈ ਅਤੇ ਹੋਰ ਬੀਮਾਰਾਂ ਵਾਂਗ ਇੱਕ ਮੰਜੀ ਅਤੇ ਮੇਜ਼ ਦੇ ਨਾਲ ਨਾਲ ਇਕ ਕੁਰਸੀ ਅਤੇ ਤੁਰਨ ਲਈ ਰੇੜ੍ਹੀ ਵੀ ਦਿੱਤੀ ਹੋਈ ਹੈਮੇਰੇ ਨਾਲ ਵੈਨਕੂਵਰ ਨਿਵਾਸੀ ਰਾਜਿੰਦਰ ਪੰਧੇਰ ਵੀ ਹੈ

ਰਾਜਿੰਦਰ ਪੰਧੇਰ ਨਾਲ ਤਾਂ ਮੇਰੀ ਸਾਂਝ ਕਰਮਸਰ (ਰਾੜਾ ਸਾਹਿਬ) ਹਾਈ ਸਕੂਲ ਦੇ ਦਿਨਾਂ ਤੋਂ ਚਲਦੀ ਆ ਰਹੀ ਹੈਉਦੋਂ ਉਸਦਾ ਨਾਂ ਇੰਦਰ ਸਿੰਘ ਪੰਧੇਰ ਹੁੰਦਾ ਸੀਅੱਜ ਸਵੇਰੇ ਪਹਿਲਾਂ ਮੈਂਨੂੰ ਉਹ ਆਪਣੇ ਵੱਡੇ ਭਰਾ ਕਿਰਪਾਲ ਸਿੰਘ ਪੰਧੇਰ ਦੇ ਘਰ ਲੈ ਗਿਆ ਚਾਹ ਪਾਣੀ ਤੋਂ ਬਾਅਦ ਦੁਪਹਿਰ ਦਾ ਭੋਜਨ ਅਸੀਂ ਲਿਖਾਰੀ ਹਰਚੰਦ ਬਾਗੜੀ ਦੇ ਘਰ ਖਾਧਾਪਰਮਿੰਦਰ ਕੌਰ ਬਾਗੜੀ ਦੇ ਫੁਲਾਏ-ਫੁਲਕੇ ਅਤੇ ਸ਼ੱਕਰ-ਘਿਉ ਦੀ ਯਾਦ ਵਿੱਚ ਹੋਰ ਨਿੱਕ-ਸੁੱਕ ਦਾ ਚੇਤਾ ਹੁਣ ਮੱਧਮ ਪੈ ਗਿਆ ਹੈਖਾਂਦਿਆਂ-ਖਾਂਦਿਆਂ ਡੇਢ-ਦੋ ਵੱਜਣ ਲੱਗੇ ਤਾਂ ਮਸਾਂ ਮੈਂ ਇਕ ਕਵਿਤਾ ਖਤਮ ਕੀਤੀ ਤੇ ਰਾਜਿੰਦਰ ਨੇ ਫਟਾਫਟ ਕਾਰ ਘੁਮਾਈ ਤੇ ਹਸਪਤਾਲ ਜਾ ਵੜਿਆਰਾਜਿੰਦਰ ਪੰਧੇਰ ਕਾਰ ਦੇ ਨਾਲ-ਨਾਲ ਫੋਨ ’ਤੇ ਵੀ ਮੁੰਡਿਆਂ-ਖੁੰਡਿਆਂ ਵਾਂਗ ਗੱਲਾਂ ਕਰਦਾ ਜਾਂਦਾ, ਪਰ ਉਹਦੇ ਨਾਲ ਬੈਠਿਆਂ ਡਰ ਜਿਹਾ ਨਹੀਂ ਲੱਗਦਾ

ਪੁੱਛਦੇ-ਪੁਛਾਉਂਦੇ ਜਦੋਂ ਅਸੀਂ ਰਾਮਪੁਰੀ ਦੇ ਕਮਰੇ ਵਿਚ ਇਕ ਮੰਜੀ ਲਾਗ ਪਹੁੰਚੇ ਤਾਂ ਉਹ ਇਉਂ ਵੱਖੀ ਪਰਨੇ ਪਿਆ ਸੀ ਜਿਵੇਂ ਕਿਸੇ ਨੂੰ ਅਣਗੌਲਿਆ ਕਰਨ ਲਈ ਅੱਖਾਂ ਮੀਚੀਆਂ ਹੋਣਡਰ ਵੀ ਲਗਦਾ ਸੀ ਕਿ ਸਾਨੂੰ ਪਛਾਣੇ ਕਿ ਨਾ ਪਛਾਣੇ, ਕਿਉਂਕਿ ਅਸੀਂ ਬਿਨਾਂ ਦੱਸੇ ਹੀ ਆ ਵੜੇ ਸਾਂਪਰ ਸਾਡੇ ਜਾਂਦਿਆਂ ਹੀ ਉਹ ਫੁੱਲ ਵਾਂਗ ਖਿੜ ਗਿਆ ਤੇ ਗੱਲਾਂ ਵਿੱਚ ਮਗਨ ਹੋ ਗਿਆਗੁਰਚਰਨ ਰਾਮਪੁਰੀ ਦਾ ਸਰੀਰ ਕਮਜ਼ੋਰ ਹੋ ਗਿਆ ਹੈ, ਪਰ ਚੇਤਨ-ਸ਼ਕਤੀ ਵਿਚ ਕੋਈ ਫਰਕ ਨਹੀਂ ਪਿਆ ਲਗਦਾ

ਰਾਮਪੁਰ, ਦੋਰਾਹੇ ਦੇ ਲਾਗ, ਲਿਖਾਰੀਆਂ ਦਾ ਪਿੰਡ ਹੈਰਾਮਪੁਰੀ 1953 ਤੋਂ ਕਿਤਾਬਾਂ ਲਿਖਦਾ ਆ ਰਿਹਾ ਹੈਕਨੇਡਾ ਵਿੱਚ ਆਕੇ ਵੀ ਰਾਮਪੁਰੀ ਨੇ ਪੰਜਾਬੀ ਕਵਿਤਾ ਨਾਲੋਂ ਮੋਹ ਨਹੀਂ ਤੋੜਿਆ ਪਿਛਲੇ ਸਾਲ ਉਹ ਵੈਨਕੂਵਰ ਤੋਂ ਕੈਲਗਰੀ ਕਿਸੇ ਪੰਜਾਬੀ ਕਾਨਫਰੰਸ ’ਤੇ ਕਾਰ ਵਿਚ ਲਿਖਾਰੀਆਂ ਦੇ ਇਕ ਕਾਫਲੇ ਨਾਲ ਜਾ ਰਿਹਾ ਸੀਰਾਹ ਵਿਚ ਕਾਫ਼ਲਾ ਰੁਕਿਆ ਅਤੇ ਰਾਮਪੁਰੀ ਨੇ ਤਿਲਕ ਕੇ ਕੂਹਣੀ ਤੁੜਵਾ ਲਈਮਸਾਂ ਕੁਝ ਮੋੜ ਪਿਆ ਤਾਂ ਘਰ ਵਿੱਚ ਸਟੂਲ ’ਤੇ ਚੜ੍ਹਕੇ ਕੁਝ ਚੱਕਣ ਲੱਗਿਆਂ ਫੇਰ ਖਿਸਕ ਗਿਆ ਅਤੇ ਗੋਡੇ ਵਿਚ ਸੱਟ ਲੱਗ ਗਈਡਾਕਟਰਾਂ ਨੇ ਪਹਿਲਾਂ ਕੁਝ ਦਿਲ ਦੀ ਮੰਦੀ ਹਰਕਤ ਵਾਰੇ ਵੀ ਦੱਸਿਆ ਸੀ, ਪਰ ਗੋਡੇ ਦਾ ਪੰਗਾ ਬਹੁਤਾ ਵਧ ਗਿਆ ਅਤੇ ਕਈ ਅਪਰੇਸ਼ਨ ਕਰਨੇ ਪਏ, ਖੈਰ ਖੁਸ਼ਕਿਸਮਤੀ ਨਾਲ ਹੁਣ ਆਰਾਮ ਆ ਰਿਹਾ ਹੈ

ਮੇਰਾ ਵਾਹ ਰਾਮਪੁਰੀ ਨਾਲ ਚਾਰ ਕੁ ਸਾਲ ਪਹਿਲਾਂ ਫੋਨ ਰਾਹੀਂ ਉਦੋਂ ਪਿਆ ਸੀ ਜਦ ਮੈਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾਸਨ 2003 ਵਿਚ ਮੈਂ ਵੈਨਕੂਵਰ ਦੇ ਇਲਾਕੇ ਵਿੱਚ ਗਿਆ ਤਾਂ ਮੈਂ ਉਸ ਨੂੰ ਮਿਲਣ ਦੀ ਤਮੰਨਾ ਜ਼ਾਹਰ ਕੀਤੀਉਦੋਂ ਉਸਦੀ ਪਤਨੀ ਸੁਰਜੀਤ ਕੌਰ ਕਾਫੀ ਬੀਮਾਰ ਸੀ, ਇਸ ਲਈ ਮੈਂ ਉਸ ਨੂੰ ਕਿਸੇ ਦੇ ਆਨੰਦ ਕਾਰਜ ’ਤੇ ਹੀ ਮਿਲਣ ਦਾ ਪ੍ਰੋਗਰਾਮ ਬਣਾਇਆ ਰਾਮਪੁਰੀ ਕਾਫੀ ਲੇਟ ਆਇਆ ਤੇ ਉਡੀਕ ਵਿਚ ਮੈਂ ਗੁਰਦੁਆਰੇ ਦੇ ਬਾਹਰ ਕਾਰ ਵਿਚ ਬੈਠੀ ਗਾਇਕਾ ਅਖਤਰ ਨਾਲ ਗੱਲਾਂ ਕਰਨ ਲੱਗ ਪਿਆਮੈਂ ਉਸ ਨੂੰ ਫੋਟੋ ਖਿੱਚਣ ਵਾਰੇ ਪੁੱਛਿਆ ਤਾਂ ਕਹਿੰਦੀ, ‘ਥੋੜ੍ਹੀ ਦੇਰ ਠਹਿਰ ਕੇ’ ਮੈਂ ਅਖਤਰ ਨੂੰ ਪਕੌੜਿਆਂ ਦੀ ਪਲੇਟ ਖਤਮ ਕਰਦੀ ਦੇਖਦਾ ਰਿਹਾਇੰਨੇ ਨੂੰ ਰਾਮਪੁਰੀ ਸਾਹਿਬ ਪਹੁੰਚ ਗਏ ਅਤੇ ਮੈਂਨੂੰ ਅੰਦਰ ਲੈ ਗਏ ਜਿੱਥੇ ਚਾਹ-ਪਾਣੀ ਦਾ ਪਰੋਗਰਾਮ ਚੱਲ ਰਿਹਾ ਸੀਗੱਲਾਂ ਕਰਦਿਆਂ ਰਾਮਪੁਰੀ ਨੇ ਬਰਫੀ ਦੇ ਦੋ ਕੁ ਟੁਕੜੇ ਆਪ ਖਾਧੇ ਅਤੇ ਕੁਝ ਮੇਰੇ ਵੱਲ ਵੀ ਧੱਕੇਮੈਂਨੂੰ ਅਫਸੋਸ ਜਿਹਾ ਹੋਇਆ ਕਿ ਇਹ ਬਜ਼ੁਰਗ ਸਿਰਫ ਮੇਰੇ ਕਰਕੇ ਹੀ ਬਰਫੀ ਛਕ ਗਿਆਫਿਰ ਅਸੀਂ ਵਿਆਹ ਦੀ ਰਸਮ ਵਿਚ ਸ਼ਾਮਲ ਹੋ ਗਏਉੱਥੇ ਮੈਂ ਬੇਗਮ ਅਖ਼ਤਰ ਨੂੰ ਗਾਉਂਦਿਆਂ ਛੱਡ ਕੇ ਅਤੇ ਰਾਮਪੁਰੀ ਤੋਂ ਇਜਾਜ਼ਤ ਲੈ ਕੇ ‘ਕੇਂਦਰੀ ਲੇਖਕ ਸਭਾ’ ਵਿਚ ਕਵਿਤਾ ਪੜ੍ਹਨ ਚਲਾ ਗਿਆ। ਰਾਮਪੁਰੀ ਨੇ ਬਥੇਰਾ ਜ਼ੋਰ ਲਾਇਆ ਕਿ ਮੈਂ ਰੁਕ ਜਾਵਾਂ, ਪਰ ਮੈਂਨੂੰ ਉਦੋਂ ਵਕਤ ਦੀ ਪਾਬੰਦੀ ਦੀ ਆਦਤ ਪਈ ਹੋਈ ਸੀਦੂਸਰੇ ਦਿਨ ਫੇਰ ਮੈਂ ਉਸ ਨੂੰ ‘ਲੇਖਕ ਮੰਚ’ ਦੀ ਮੀਟਿੰਗ ਵਿੱਚ ਮਿਲਿਆਕੈਨੇਡਾ ਆਉਣ ਤੋਂ ਪਹਿਲਾਂ ਮੈਂ ਉਸ ਨੂੰ ਆਪਣੀ ਇਕ ਕਹਾਣੀ ਭੇਜੀ ਹੋਈ ਸੀ, ਪਰ ਉਹ ਅੱਧੀ ਕਹਾਣੀ ਕਿਸੇ ਥਾਂ ਸੁੱਟ ਆਇਆ। ਸੋ ਮੈਂ ਬਿਨਾਂ ਕੁਝ ਪੜ੍ਹੇ ਤੋਂ ਹੀ ਸਨਮਾਨ ਚਿੰਨ੍ਹ ਲੈਕੇ ਵਾਪਸ ਆ ਗਿਆ

ਫੇਰ ਜਦੋਂ ਮੇਰੀ ਪਹਿਲੀ ਕਿਤਾਬ ਛਪੀ, ਮੈਂ ਉਸ ਨੂੰ ਆਪਣੀ ਕਿਤਾਬ ਦੀ ਕਾਪੀ ਸਭ ਤੋਂ ਪਹਿਲਾਂ ਭੇਜੀ। ਪਰ ਉਦੋਂ ਹੀ ਉਸਦੀ ਬਾਂਹ ’ਤੇ ਸੱਟ ਵੱਜ ਗਈਮੈਨੂੰ ਲਗਦਾ ਹੈ ਜਿਵੇਂ ਉਸਨੇ ਕਿਤਾਬ ਦੇਖੀ ਵੀ ਨਾ ਹੋਵੇਮੈਂ ਅਕਸਰ ਉਸ ਤੋਂ ਸਵਾਲ ਪੁੱਛਦਾ ਰਿਹਾ ਹਾਂ, ਜਿਨ੍ਹਾਂ ਦੇ ਜਵਾਬ ਉਹ ਉਤਸ਼ਾਹ ਨਾਲ ਦੇਂਦਾ ਰਿਹਾ ਹੈਨਵੇਂ ਲਿਖਾਰੀ ਨੂੰ ਥੋੜ੍ਹੀ ਜਿਹੀ ਸੇਧ ਨਾਲ ਹੀ ਬਹੁਤ ਉਤਸ਼ਾਹ ਮਿਲਦਾ ਹੈਮਹਾਨ ਕੋਸ਼ ਬਾਰੇ ਮੈਨੂੰ ਪਹਿਲੀ ਜਾਣਕਾਰੀ ਰਾਮਪੁਰੀ ਰਾਹੀਂ ਹੋਈਉਸਦੇ ਮੁਹਾਵਰੇ ਸ਼ਬਦ ‘ਕੀ ਨ੍ਹਾਊ ਤੇ ਕੀ ਨਚੋੜੂ’ ਅਤੇ ‘ਜਿੰਨੀ ਨ੍ਹਾਤੀ ਓਨਾ ਪੁੰਨ’ ਮੇਰੀ ਜ਼ੁਬਾਨ ’ਤੇ ਕੁਝ ਜ਼ਿਆਦਾ ਹੀ ਚੜ੍ਹ ਗਏ ਹਨ

ਰਾਮਪੁਰੀ ਕਵੀ ਹੀ ਨਹੀਂ, ਗੱਲਾਂ ਦਾ ਮਾਹਰ ਵੀ ਹੈਗੱਲ ਤੋਰਨ ਲੱਗਿਆਂ ਦੇਰ ਨਹੀਂ ਲਾਉਂਦਾ ਅਤੇ ਹਮੇਸ਼ਾ ਆਪਣੀ ਮਨ-ਪਸੰਦ ਦਾ ਵਿਸ਼ਾ ਤੋਰ ਲੈਂਦਾ ਹੈ, ਜਿਸਦੀ ਜਾਣਕਾਰੀ ਉਸ ਨੂੰ ਪਹਿਲਾਂ ਹੀ ਬਹੁਤ ਹੁੰਦੀ ਹੈਮੇਰੇ ਵਰਗਾ ਬੰਦਾ ਜੇ ਕੋਈ ਜਵਾਬ ਗਲਤ ਦੇ ਦੇਵੇ ਤਾਂ ਝੱਟ ਉਸ ਨੂੰ ਖੂੰਜੇ ਲਾ ਦਿੰਦਾ ਹੈ, ਪਰ ਆਪਣੀ ਲੈਅ ’ਤੇ ਤੁਰਿਆ ਜਾਂਦਾ ਹੈਇਸ ਲਈ ਸਰੋਤੇ ਨੂੰ ਨਿਰਾਦਰੀ ਦਾ ਅਹਿਸਾਸ ਹੀ ਨਹੀਂ ਹੋਣ ਦੇਂਦਾ

ਪਤਨੀ ਦੇ ਵਿਛੋੜੇ ਦੀ ਯਾਦ ਉਸ ਨੂੰ ਅਜੇ ਵੀ ਸਤਾਉਂਦੀ ਹੈ ਪਰ ਉਹ ਉਦਾਸੀ ਪ੍ਰਤੱਖ ਨਹੀਂ ਹੋਣ ਦਿੰਦਾਮਰਦਾਂ ਦੀ ਲਾਪਰਵਾਹੀ ਨੂੰ ਪਛਾਣਦਾ ਹੈ ਅਤੇ ਮਰਦਾਂ ਦੀ ਔਕੜ ਨੂੰ ਵੀਕਹਿੰਦਾ, “ਮੇਰੀ ਘਰ ਵਾਲੀ ਬੀਮਾਰ ਸੀਇਕ ਦਿਨ ਉਹਦੀ ਕੋਈ ਸਹੇਲੀ ਆਈ ਤੇ ਘਰਵਾਲੀ ਨੂੰ ਸਟੀਰੋਇਡ ਵਰਤਣ ਦੀ ਸਲਾਹ ਦੇ ਗਈਪਤਨੀ ਨੂੰ ਗੱਲ ਜਚ ਗਈ ਤੇ ਮੈਂ ਫਸ ਗਿਆਮੈਂਨੂੰ ਪਤਾ ਸੀ ਕਿ ਇਸ ਦਵਾਈ ਦੇ ਕੁਝ ਗਲਤ ਅਸਰ ਵੀ ਹੋ ਸਕਦੇ ਹਨ, ਪਰ ਬੀਮਾਰ ਘਰਵਾਲੀ ਨੂੰ ਕਿਵੇਂ ਸਮਝਾਉਂਦਾਆਖਰ ਡਾਕਟਰ ਨੇ ਉਹਨੂੰ ਦਵਾਈ ਦੇਣੀ ਸ਼ੁਰੂ ਕਰ ਦਿੱਤੀਓਹੀ ਕੰਮ ਹੋਇਆ, ਉਹਦੀ ਹਾਲਤ ਹੋਰ ਖਰਾਬ ਹੋ ਗਈਫੇਰ ਤਾਂ ਪਤਨੀ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਸੀ ਕਿ ਸ਼ਾਇਦ ਨਵੀਂ ਦਵਾਈ ਨੇ ਹੀ ਉਸ ਨੂੰ ਹੋਰ ਖਰਾਬ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਉਸਦੀ ਹਾਲਤ ਮੰਦੀ ਹੁੰਦੀ ਗਈ ...।” ਅਸੀਂ ਸੁੰਨ ਜਿਹੇ ਹੋਏ ਸੁਣਦੇ ਗਏ

ਗੱਲਾਂ ਦਾ ਰੁਖ ਬਦਲਕੇ ਉਹ ਕੁਝ ਸਿਆਸਤ ਅਤੇ ਲਿਖਾਰੀਆਂ ਦੀਆਂ ਗੱਲਾਂ ਸੁਣਾਉਣ ਲੱਗ ਪਿਆਪਰਤਾਪ ਸਿੰਘ ਕੈਰੋਂ, ਗਿਆਨ ਸਿੰਘ ਰਾੜੇਵਾਲਾ, ਨਹਿਰੂ, ਗਾਂਧੀ, ਅੰਮ੍ਰਿਤਾ ਪ੍ਰੀਤਮ, ਸੰਤ ਸਿੰਘ ਸੇਖੋਂ ਦੀਆਂ ਗੱਲਾਂ ਚੱਲੀਆਂਰਾਮਪੁਰੀ ਤਾਂ ਇਕ ਤੁਰਦੀ-ਫਿਰਦੀ ਲਾਇਬਰੇਰੀ ਹੈ, ਮੇਰਾ ਜੀਅ ਕਰਦਾ ਸੀ ਸਾਰੇ ਕਵੀਆਂ ਵਾਰੇ ਕੁਝ ਪੁੱਛਾਂ, ਪਰ ਕਿਸੇ ਵਾਰੇ ਪੁੱਛਣਾ ਇੰਨਾ ਸੌਖਾ ਨਹੀਂ ਹੁੰਦਾਗੱਲਾਂ ਗੱਲਾਂ ਵਿਚ ਉਹਨੇ ਮੈਨੂੰ ਵਾਰਤਕ ਲਿਖਣ ਦਾ ਸੁਝਾਅ ਵੀ ਦਿੱਤਾ

ਉਸਦੇ ਛੋਟੇ ਮੇਜ਼ ਦੀ ਉੱਪਰਲੀ ਅਲਮਾਰੀ ਅਧ-ਖੁੱਲੀ ਪਈ ਸੀ ਅਤੇ ਉਸ ਵਿਚ ਇਕ ਕਾਪੀ ਪਈ ਸੀ “ਰਾਮਪੁਰੀ ਸਾਹਿਬ, ਹੁਣ ਕੀ ਲਿਖਦੇ ਹੋ?” ਮੈਂ ਪੁੱਛਿਆ

“ਇਹ ਮੇਰੇ ਪੋਤੇ ਨੇ ਸੁਗਾਤ ਵਜੋਂ ਦਿੱਤੀ ਸੀ, ਮੈਂ ਇਸ ਵਿਚ ਕੁਝ ਨੋਟ ਲਿਖ ਲੈਂਦਾ ਹਾਂਇਹ ਕੁੜੀਆਂ (ਨਰਸਾਂ) ਮੈਂਨੂੰ ਬਹੁਤ ਪਿਆਰ ਨਾਲ ਰੱਖਦੀਆਂ ਹਨ।” ਰਾਮਪੁਰੀ ਨੂੰ ਪਹਿਲਾਂ ਪਹਿਲਾਂ ਕਨੇਡਾ ਇਕ ‘ਅੰਨ੍ਹੀ ਗਲੀ’ ਲੱਗਦਾ ਸੀ, ਪਰ ਅੱਜ ਉਸਦੀਆਂ ਅੱਖਾਂ ਵਿੱਚੋਂ ਚਾਨਣ ਦੀਆਂ ਕਿਰਨਾਂ ਦਿਸ ਰਹੀਆਂ ਸਨ “ਘਰ ਤਾਂ ਮੇਰਾ ਕੂੰਡਾ ਹੋ ਜਾਂਦਾਨਾਲੇ ਕਨੇਡਾ ਵਿਚ ਸਾਨੂੰ ਹਸਪਤਾਲ ਦਾ ਬਿੱਲ ਨਹੀਂ ਦੇਣਾ ਪੈਂਦਾ।” ਰਾਜਿੰਦਰ ਵੀ ਉਹਦੀ ਹਾਂ ਵਿੱਚ ਹਾਂ ਭਰ ਰਿਹਾ ਸੀਮੈਂ ਆਪਣੇ ਅਮਰੀਕਾ ਦੇ ਬਿੱਲ ਯਾਦ ਕਰ ਕਰ ਸਹੂਲਤਾਂ ਅਤੇ ਔਕੜਾਂ ਵਿਚ ਧਸ ਗਿਆਇੰਨੇ ਵਿਚ ਉਹਨੇ ਮੇਜ਼ ਦਾ ਦੂਜਾ ਰਖਨਾ ਖੋਲ੍ਹਿਆ ਤੇ ਦੋ ਡੱਬੇ ਸਾਡੇ ਮੂਹਰੇ ਰੱਖਕੇ “ਲਓ ਖਾਓ” ਕਹਿਕੇ ਪਚਾਕੇ ਮਾਰਨ ਲੱਗ ਪਿਆਇਕ ਗਾਜਰ-ਪਾਕ ਤੇ ਦੂਜਾ ਜਲੇਬੀਆਂ ਦਾ ਡੱਬਾਰਾਜਿੰਦਰ ਪੰਧੇਰ ਨੇ ਇਕ ਇਸ ਤਰ੍ਹਾਂ ਦੇ ਬੁੱਢੇ ਦੀ ਝੱਸ ਦਾ ਇਕ ਲਤੀਫਾ ਸੁਣਾਇਆ:

ਇਕ ਵਾਰ ਕਿਸੇ ਬੁੱਢੇ ਦੀ ਜੀਭ ਕੜਾਹ-ਪ੍ਰਸ਼ਾਦ ਲਈ ਮੂਤਣ ਲੱਗ ਪਈ ਪਰ ਮੰਗਣ ਦਾ ਹੀਆ ਨਾ ਪੈਣ ਕਰਕੇ ਬੀਮਾਰਾਂ ਵਾਂਗ ਮੰਜੇ ’ਤੇ ਲੇਟ ਗਿਆਆਂਢੀ-ਗਵਾਂਢੀ ਆਉਂਦੇ ਗਏ ਅਤੇ ਆਪੋ-ਆਪਣੇ ਨੁਸਖੇ ਬਜ਼ੁਰਗ ਦੇ ਪਰਿਵਾਰ ਨੂੰ ਉਸਦੇ ਸਾਹਮਣੇ ਦੱਸਦੇ ਗਏਕੋਈ ਵੀ ਨੁਸਖਾ ਬਜ਼ੁਰਗ ਦੇ ਪਸੰਦ ਦਾ ਨਹੀਂ ਸੀਉਹ ਚੁੱਪ ਕਰਕੇ ਸੁਣਦਾ ਅਤੇ ਨਾਂਹ-ਨੁੱਕਰ ਕਰ ਛੱਡਦਾਆਖਰ ਕਿਸੇ ਨੇ ਲਾਬਸੀ (ਕੜਾਹ) ਦਾ ਨੁਸਖਾ ਵੀ ਦੱਸ ਦਿੱਤਾ ਤਾਂ ਬੁਢੜਾ ਇਕਦਮ ਚਮਕ ਉੱਠਿਆ ਤੇ ਕਹਿੰਦਾ, “ਕੰਜਰੋ ਕੋਈ ਸਿਆਣੀ ਗੱਲ ਸੁਣ ਵੀ ਲਿਆ ਕਰੋ।”

ਗੁਰਚਰਨ ਰਾਮਪੁਰੀ ਵੀ ਲਤੀਫਿਆਂ ਦਾ ਭੰਡਾਰ ਹੈਰਾਜਿੰਦਰ ਤੋਂ ਬਾਅਦ ਉਹਨੇ ਵੀ ਲਤੀਫਾ ਸੁਣਾਇਆ:

“ਇਕ ਵਾਰ ਗੁੜ ਨੇ ਰੱਬ ਕੋਲ ਸ਼ਿਕਾਇਤ ਕੀਤੀ ਕਿ ਲੋਕ ਉਸਨੂੰ ਦੰਦੀਆਂ ਮਾਰਦੇ ਰਹਿੰਦੇ ਹਨ, ਇਸ ਲਈ ਤੂੰ ਇਸਦਾ ਕੁਝ ਉਪਾਅ ਕਰਰੱਬ ਗੁੜ ਨੂੰ ਕਹਿੰਦਾ, “ਤੂੰ ਚੰਗੀ ਚਾਹੁਨਾ ਤਾਂ ਏਥੋਂ ਭੱਜ ਜਾਹ, ਮੇਰਾ ਵੀ ਦਿਲ ਕਰਦਾ ਹੈ।”

ਰਾਮਪੁਰੀ ਨੂੰ ਚੜ੍ਹਦੀ ਕਲਾ ਵਿਚ ਦੇਖਕੇ ਮੇਰਾ ਉਸਦੀ ਫੋਟੋ ਲੈਣ ਨੂੰ ਜੀਅ ਕੀਤਾ ਤਾਂ ਉਸਨੇ ਇਜ਼ਾਜਤ ਦੇ ਦਿੱਤੀਰਾਜਿੰਦਰ ਨੇ ਕਾਰ ਵਿੱਚੋਂ ਕੈਮਰਾ ਕੱਢ ਲਿਆਂਦਾ। ਜਦ ਮੈਂ ਫੋਟੋ ਲੈਣ ਲੱਗਿਆ ਤਾਂ ਰਾਮਪੁਰੀ ਨੇ ਮੈਂਨੂੰ ਰੋਕ ਦਿੱਤਾ, ਤੇ ਆਪਣੇ ਬਨਾਉਟੀ ਦੰਦਾਂ ਨੂੰ ਗਲਾਸ ਵਿਚ ਹਿਲਾਉਣ ਲੱਗ ਪਿਆਦੰਦ ਚੜ੍ਹਾਕੇ ਕਹਿੰਦਾ, “ਆਓ ... ਆਪਾਂ ਕਿਸੇ ਚੰਗੀ ਜਗਾਹ ’ਤੇ ਚੱਲੀਏ।” ਵਧੀਆ ਬੈਠਣ ਵਾਲੇ ਕਮਰੇ ਵਿਚ ਅਸੀਂ ਗੱਪ-ਸ਼ੱਪ ਮਾਰਦੇ ਰਹੇ ਅਤੇ ਕੁਝ ਫੋਟੋਆਂ ਖਿਚਦੇ ਰਹੇ

ਰਾਮਪੁਰੀ ਦੀ ਕਵਿਤਾ ‘ਕਣਕਾਂ ਦੀ ਖੁਸ਼ਬੋ’ ਵੰਡਦੀ ਸ਼ੁਰੂ ਹੋਈ ਅਤੇ ਉਸ ਦੀ ਸਖਸ਼ੀਅਤ ਵਿਚ ਹੁਣ ਤੱਕ ਪੰਜਾਬ ਦੀ ਖੁਸ਼ਬੋ ਭਰਦੀ ਆ ਰਹੀ ਸੀਜੀਅ ਤਾਂ ਕਰਦਾ ਸੀ ਕਿ ਉਸ ਤੋਂ ਬਹੁਤ ਸਾਰੇ ਸਵਾਲ ਪੁੱਛੇ ਜਾਣ, ਕੁਝ ਮੇਰੀ ਆਪਣੀ ਕਵਿਤਾ ਬਾਰੇ ਅਤੇ ਕੁਝ ਹੋਰਾਂ ਦੀਆਂ ਕਵਿਤਾਵਾਂ ਬਾਰੇ, ਪਰ ਹੁਣ ਸਾਨੂੰ ਰਾਮਪੁਰੀ ਦੀ ਥਕਾਵਟ ਦਾ ਅਹਿਸਾਸ ਹੋਣ ਲੱਗ ਪਿਆ ਸੀ

“ਆਹ ਤਾਂ ਬਈ ਤੁਸਾਂ ਬਹੁਤ ਚੰਗਾ ਕੀਤਾ, ਅਨੰਦ ਆ ਗਿਆ।” ਰਾਮਪੁਰੀ ਸਾਹਿਬ ਦੇ ਚਿਹਰੇ ਦੀ ਟਹਿਕ, ਸ਼ਖ਼ਸੀਅਤ ਦੀ ਮਹਿਕ ਅਤੇ ਬੋਲਬਾਣੀ ਦੀ ਟੁਣਕਾਰ ਦੱਸ ਰਹੀ ਸੀ ਕਿ ਉਹ ਛੇਤੀ ਹੀ ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲੈਣ ਦੀ ਉਡੀਕ ਵਿਚ ਹੈ

*****

(ਇੱਥਕਾ, ਨਿਊਯਾਰਕ, 21 ਜੂਨ 2006)

(1338)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author