GurdevSGhangas7ਕੀ ਪਤਾ ਸੀ ਕਿ ਮੇਰੇ ਸਾਰੇ ਸੁਪਨੇ ਇਸ ਤਰ੍ਹਾਂ ਭੁਰ ਜਾਣਗੇ ਜਿਵੇਂ ਝੱਖੜ ਝੁੱਲਦੇ ਵਿੱਚ ...
(5 ਅਪ੍ਰੈਲ 2023)


ਕੈਂਸਰ ਸਰੀਰ ਵਿੱਚ ਭਿਆਨਕ ਸੈਲਾਂ ਦੀ ਉਪਜ ਦਾ ਗੱਚ ਭਰ ਦੇਣ ਵਾਲਾ ਵਿਸ਼ਾ ਹੈ
ਜਿਵੇਂ ਪੈਰਾਂ ਥੱਲੇ ਜ਼ਮੀਨ ਨਾ ਰਹੀ ਹੋਵੇਹੁੰਗਾਰਾ ਭਰਨ ਵਾਲੇ ਵੀ ਅਕਸਰ ਭਾਵੁਕ ਹੋ ਜਾਂਦੇ ਹਨ ਅਤੇ ਬਿਨਾਂ ਸੋਚੇ ਸਵਾਲ ਪੁੱਛਣ ਲੱਗ ਪੈਂਦੇ ਹਨਸੱਥ ਵਿੱਚ ਬੈਠੇ ਹੋਣ ’ਤੇ ਕੋਈ ਮੇਰੀ ਬਿਮਾਰੀ ਦਾ ਵਿਸ਼ਾ ਉਠਾਵੇ, ਮੈਂਨੂੰ ਪਸੰਦ ਨਹੀਂ ਕਿਹੜੇ ਹਸਪਤਾਲ ਵਿੱਚ ਲਾਜ ਕਰਵਾਇਆ? ਡਾਕਟਰ ਅਤੇ ਨਰਸਾਂ ਚੰਗੀਆਂ ਸੀ? ... ਆਰਾਮ ਕਿਵੇਂ ਆਇਆ? ... ਕਿੰਨੇ ਪੈਸੇ ਲੱਗੇ? ... ਐਨੇ ਪੈਸੇ ਕਿਵੇਂ ਲਾਏ?” ... ਜੇ ਇੱਕ ਬਾਰ ਗੱਲ ਮੂੰਹੋਂ ਨਿਕਲ ਗਈ, ਫੇਰ ਤਾਂ ਬੱਸ ਚੱਲੋ ਚੱਲ ...

ਕੈਂਸਰ ਸਮੇਂ ਮੇਰਾ ਜੀਵਨ ਭੰਬਲ-ਭੂਸਿਆਂ ਵਿੱਚ ਪਿਆ ਹੋਇਆ ਸੀਹੋਸ਼ ਗੁੰਮ ਹੋ ਰਹੇ ਸਨਯਾਦ ਸ਼ਕਤੀ ਕਮਜ਼ੋਰ ਹੋਣ ਲੱਗ ਪਈ ਸੀ ਇਸ ਲਈ ਕੈਂਸਰ ਦੀ ਯਾਦਦਾਸ਼ਤ ਲਿਖਣਾ ਮੇਰੇ ਲਈ ਇੱਕ ਵੰਗਾਰ/ਲਲਕਾਰ ਬਣ ਚੁੱਕੀ ਸੀਕੈਂਸਰ ਦੀ ਯਾਦਦਾਸ਼ਤ ਲਿਖਣਾ ਕੋਈ ਖਾਲਾ ਜੀ ਕਾ ਵਾੜਾ ਨਹੀਂ

ਮੈਂਨੂੰ ਲਗਦਾ ਸੀ ਕਿ ਸੁਰਿੰਦਰ, ਮੇਰੀ ਜੀਵਨ ਸਾਥਣ, ਜੋ ਉਸ ਸਮੇਂ ਮੇਰੀ ਦੇਖ-ਰੇਖ ਕਰਦੀ ਆ ਰਹੀ ਸੀ, ਮੇਰੇ ਬਾਰੇ ਅਤੇ ਮੇਰੀ ਕੈਂਸਰ ਬਾਰੇ ਸੌਖਿਆਂ ਲਿਖ ਸਕਦੀ ਸੀਪਰ ਉਸ ਨੂੰ ਤਾਂ ਦੋ ਅੱਖਰ ਵੀ ਲਿਖਣੇ ਦੁੱਭਰ ਲਗਦੇ ਸਨਅਸਲ ਵਿੱਚ ਉਹ ਤਾਂ ਇਸ ਬਾਰੇ ਸੋਚਣਾ ਵੀ ਨਹੀਂ ਸੀ ਚਾਹੁੰਦੀ, ਲਿਖਣਾ ਤਾਂ ਇੱਕ ਪਾਸੇ ਰਿਹਾਉਹ ਤਾਂ ਇਸੇ ਨਾਲ ਹੀ ਸੰਤੁਸ਼ਟ ਸੀ ਕਿ ਪਿਛਲੇ ਪੰਦਰਾਂ ਸਾਲਾਂ ਵਿੱਚ ਮੇਰੇ ਲਹੂ ਵਿੱਚ ਕੈਂਸਰ ਦੇ ਕੋਈ ਲੱਛਣ ਨਹੀਂ ਦੇਖੇ ਗਏ

“ਮੈਂਨੂੰ ਡਰ ਹੈ ਕਿ ਤੁਹਾਨੂੰ ਲੀਊਕੀਮੀਆ ਹੈ” ਹਮਦਰਦੀ ਭਰੇ ਅੰਦਾਜ਼ ਵਿੱਚ ਨਰਸ ਕਹਿਣ ਲੱਗੀਉਹ ਅਮਰੀਕਾ ਦੀ ਯੂਨੀਵਰਸਿਟੀ ਦੇ ਉਸ ਹਾਲ ਵਿੱਚ ਕੰਮ ਕਰਦੀ ਸੀ, ਜਿੱਥੇ ਯੂਨੀਵਰਸਿਟੀ ਦੇ ਲੋਕਾਂ ਨੂੰ ਝੱਟ ਦੇਖ ਲਿਆ ਜਾਂਦਾ ਹੈ। (Penn State University Ritenouer Heath Center in State College, Pennsylvania). ਬਿਨਾਂ ਝਿਜਕਿਆਂ ਉਹਨੇ ਮੇਰੇ ਵਲ ਸ਼ਬਦ ਵਰ੍ਹਾ ਦਿੱਤੇ

ਲੀਊਕੀਮੀਆ ਕੀ ਹੁੰਦਾ ਹੈ?” ਮੈਂ ਪੁੱਛਿਆ

ਲਹੂ ਦੀ ਕੈਂਸਰ

ਮੇਰੀ ਹਾਲਤ ਜੰਗਲ ਵਿੱਚ ਬਲਦੇ ਰੁੱਖ ਵਾਂਗ ਹੋ ਗਈ

ਇਹ ਤਾਂ ਨਰਸ ਹੀ ਹੈ, ਹੋ ਸਕਦਾ ਗਲਤ ਹੀ ਹੋਵੇਲਹੂ ਤੇ ਪਿਸ਼ਾਬ ਟੈਸਟ ਕਰਨ ਨਾਲ ਕਿਵੇਂ ਪਤਾ ਲਾ ਲਿਆ? ਮੈਂਨੂੰ ਝਟਕੇ ਲੱਗ ਰਹੇ ਸਨ ਅਤੇ ਯਕੀਨ ਨਹੀਂ ਸੀ ਆ ਰਿਹਾਤਰ੍ਹਾਂ ਤਰ੍ਹਾਂ ਦੇ ਖਿਆਲ ਸਿਰ ਵਿੱਚ ਉਡਾਰੀਆਂ ਮਾਰਨ ਲੱਗੇਨਰਸ ਨੂੰ ਇਹ ਵੀ ਤਾਂ ਪਤਾ ਸੀ ਕਿ ਮੈਂਨੂੰ ਬੁਖਾਰ ਸੀ, ਕਾਂਬਾ ਸੀ, ਥਕਾਵਟ ਸੀਇਹ ਨਿਸ਼ਾਨੀਆਂ ਵੀ ਲਹੂ ਦੀ ਕੈਂਸਰ ਦੀਆਂ ਨਿਸ਼ਾਨੀਆਂ ਵਿੱਚ ਸ਼ਾਮਲ ਹਨਹੋ ਸਕਦਾ ਹੈ ਕਿ ਉਹ ਡਾਕਟਰਾਂ ਨਾਲ ਵੀ ਸਲਾਹ-ਮਸ਼ਵਰਾ ਕਰਦੀ ਹੋਵੇ, ਜਿਨ੍ਹਾਂ ਨੂੰ ਮੈਂ ਅਜੇ ਮਿਲਿਆ ਨਹੀਂ ਸਾਂ

ਹੋਰ ਪਰਖ ਲਈ ਤੈਂਨੂੰ ਅਸੀਂ ਕੈਂਸਰ ਹਸਪਤਾਲ ਭੇਜਣ ਲੱਗੇ ਹਾਂ।” ਫੋਨ ਤਾਂ ਉਹ ਪਹਿਲਾਂ ਹੀ ਘੁਮਾਉਣ ਲੱਗ ਪਈ ਸੀਪਰ ਮੈਨੂੰ ਧਰਵਾਸ ਨਹੀਂ ਸੀ ਆ ਰਿਹਾ

ਡਰ ਨੇ ਮੇਰੇ ਅੰਦਰ ਘਰ ਪਾ ਲਿਆ ਸੀ, ਪਰ ਆਸ ਦੀ ਚਿਣਗ ਅਜੇ ਜਗ ਰਹੀ ਸੀ ਕਿ ਸ਼ਾਇਦ ਇਹ ਕੈਂਸਰ ਨਾ ਹੀ ਹੋਵੇਨਵੇਂ ਹਸਪਤਾਲ ਵਿੱਚ (Center Community Hospital) ਮੈਂਨੂੰ ਡਾਕਟਰ ਡਿਕਸਨ, ਜੋ ਲਹੂ ਕੈਂਸਰ ਦਾ ਮਾਹਰ ਸੀ, ਦੇ ਸਪੁਰਦ ਕਰ ਦਿੱਤਾ ਗਿਆਡਾਕਟਰ ਡਿਕਸਨ ਕੁਝ ਹੋਰ ਡਾਕਟਰਾਂ ਨਾਲ ਵੀ ਗਿਟਮਿਟ ਕਰਦਾ ਰਿਹਾ ਇੱਦਾਂ ਲਗਦਾ ਸੀ ਜਿਵੇਂ ਉਹ ਮੈਂਨੂੰ ਹੋਰ ਨਿਰਾਸ਼ ਨਾ ਕਰਨਾ ਚਾਹੁੰਦੇ ਹੋਣਨਰਸਾਂ ਨੇ ਮੇਰੀਆਂ ਨਾੜੀਆਂ ਦਾ ਖੂਨ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਪਰਖ ਲਈ ਕਿਸੇ ਹੋਰ ਹਸਪਤਾਲ ਨੂੰ ਘੱਲ ਦਿੱਤਾਕਿਉਂਕਿ ਖੂਨ ਦੀ ਕੈਂਸਰ ਦੀਆਂ ਕਈ ਕਿਸਮਾਂ ਹਨ, ਇਹ ਪਤਾ ਲਾਉਣਾ ਜ਼ਰੂਰੀ ਸੀ ਕਿ ਮੇਰੀ ਕੈਂਸਰ ਕਿਸ ਕਿਸਮ ਦੀ ਹੈ ਤਾਂ ਕਿ ਮੈਂਨੂੰ ਦਵਾਈਆਂ ਵੀ ਉਸੇ ਅਨੁਸਾਰ ਦਿੱਤੀਆਂ ਜਾਣ ਜਿਨ੍ਹਾਂ ਨਾਲ ਇਲਾਜ ਵੀ ਸਹੀ ਹੋ ਸਕੇਉਹ ਸੋਚਦੇ ਸਨ ਕਿ ਮੇਰਾ ਇਲਾਜ ਵੀ ਨੇੜੇ ਦੇ ਹਸਪਤਾਲ (Penn State Hershey Medical Center in Hershey, Pennsylvania) ਵਿੱਚ ਹੋਵੇਗਾਮੈਂ ਅਜੇ ਭੰਬਲਭੂਸਿਆਂ ਵਿੱਚ ਪਿਆ ਡੁਸਕ ਰਿਹਾ ਸਾਂ, ਜਦੋਂ ਸੁਰਿੰਦਰ ਦੋ ਸੌ ਮੀਲ ਦੂਰ ਸ਼ਹਿਰ ਇਥਕਾ (Ithaca) ਤੋਂ ਉੱਥੇ ਪਹੁੰਚ ਗਈ ਅਤੇ ਨਿਰਨਾ ਕਰ ਲਿਆ ਕਿ ਮੇਰਾ ਇਲਾਜ ਘਰ ਦੇ ਲਾਗੇ ਹੋਵੇਹਸਪਤਾਲ ਤੋਂ ਮਨਜ਼ੂਰੀ ਲੈਣ ਅਤੇ ਲਿਖਤੀ ਕਾਗਜ਼ ਲੈਣ ਲਈ ਕਈ ਦਿਨ ਲੱਗ ਗਏਉਦੋਂ ਤਕ ਮੇਰੀ ਹਾਲਤ ਹੋਰ ਵਿਗੜ ਚੁੱਕੀ ਸੀ

ਮੈਂਨੂੰ ਅਜੇ ਵੀ ਉਹ ਚੀਸਾਂ ਯਾਦ ਨੇ ਜਦੋਂ ਸੁਰਿੰਦਰ ਮੈਂਨੂੰ ਪੈਨਸਲਵਾਨੀਆ ਹਸਪਤਾਲ (Center Community Hospital in State College, Pennsylvania) ਤੋਂ ਕਾਰ ਵਿੱਚ ਬਿਠਾਕੇ ਆਪਣੇ ਇਥਕਾ ਘਰ ਦੇ ਲਾਗਲੇ ਹਸਪਤਾਲ (Cayuga Hospital in Ithaca) ਵੱਲ ਲਈ ਜਾ ਰਹੀ ਸੀ ਜਦੋਂ ਮੈਂ ਆਪਣੀਆਂ ਪੀੜਾਂ ਦੇ ਰੋਣੇ ਬਾਅਦ ਚੁੱਪ ਹੋ ਜਾਂਦਾ ਤਾਂ ਟੱਬਰ ਦੀ ਹਾਲਤ ’ਤੇ ਰੋਣ ਲੱਗ ਪੈਂਦਾਘਰ ਦੇ ਨੇੜੇ ਆ ਕੇ ਕੁਝ ਧਰਵਾਸ ਹੋਇਆ

ਸਿਰਫ ਕੁਝ ਦਿਨ ਪਹਿਲਾਂ ਮੈਂ ਆਪਣੀ ਖੋਜ ਪ੍ਰਯੋਗਸ਼ਾਲਾ ਸਥਾਪਤ ਕਰਨ ਦੇ ਸੁਪਨੇ ਲੈ ਰਿਹਾ ਸੀ ਅਤੇ ਕੁਝ ਖੋਜ ਕਰ ਵੀ ਰਿਹਾ ਸਾਂਪਰ ਕੀ ਪਤਾ ਸੀ ਕਿ ਮੇਰੇ ਸਾਰੇ ਸੁਪਨੇ ਇਸ ਤਰ੍ਹਾਂ ਭੁਰ ਜਾਣਗੇ ਜਿਵੇਂ ਝੱਖੜ ਝੁੱਲਦੇ ਵਿੱਚ ਦਰਿਆ ਕੰਢੇ-ਉਸਾਰੇ ਰੇਤ ਦੇ ਘਰ ਭੁਰ ਜਾਂਦੇ ਹਨ

ਸਾਡੇ ਤਿੰਨੋ ਬੱਚੇ, ਇਮਰੋਜ਼, ਪਰਮ, ਅਤੇ ਰੂਪ, ਅਜੇ ਵੀ ਸਾਡੇ ’ਤੇ ਨਿਰਭਰ ਸਨਇਮਰੋਜ਼ ਨੇ ਹੁਣੇ Penn State ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਸੀ ਅਤੇ ਸਾਡੇ ਇਥਕਾ ਘਰ ਬੈਠਾ ਨੌਕਰੀ ਲਈ ਅਰਜ਼ੀਆਂ ਭੇਜ ਰਿਹਾ ਸੀਪਰਮ ਅਤੇ ਰੂਪ ਦੂਜੇ ਸੂਬਿਆਂ (Ohio and Wisconsin) ਵਿੱਚ ਕਾਲਜਾਂ ਵਿੱਚ ਪੜ੍ਹ ਰਹੇ ਸਨਮਾਪੇ ਹੋਣ ਦੇ ਨਾਤੇ ਅਸੀਂ ਦੋਨੋਂ, ਸੁਰਿੰਦਰ ਅਤੇ ਮੈਂ, ਬੱਚਿਆਂ ਦਾ ਪਾਲਣ ਪੋਸਣ ਆਪਣਾ ਸਰਵੋਤਮ ਫਰਜ਼ ਸਮਝਦੇ ਸਾਂਹੁਣ ਉਹ ਸਾਰਾ ਫਰਜ਼ ਸੁਰਿੰਦਰ ਦੇ ਮੋਢਿਆਂ ’ਤੇ ਜਾ ਪਿਆ ਸੀਦਿਲ ਵਿੱਚ ਤਰ੍ਹਾਂ ਤਰ੍ਹਾਂ ਦੇ ਵਲਵਲੇ ਉੱਠਦੇ, ਪਰ ਕਰਨ ਜੋਗਾ ਹੁਣ ਮੈਂ ਕੁਝ ਵੀ ਨਹੀਂ ਸੀ ... ਕੱਖ ਵੀ ਨਹੀਂ

ਡਰ ਦੇ ਮੁਢਲੇ ਝਟਕਿਆਂ ਤੋਂ ਬਾਅਦ ਮਨ ਅਸਲੀਅਤ ਦੇ ਰਾਹ ਪੈ ਗਿਆਮੇਰੇ ਕੋਲ ਜੀਵਨ ਭਰ ਦਾ ਤਜਰਬਾ ਸੀ, ਅਤੇ ਮੈਂਨੂੰ ਸਿੱਖੀ ਜੀਵਨ ਦੀ ਪੁੱਠ ਚੜ੍ਹੀ ਹੋਣ ਕਰਕੇ ਭਾਣਾ ਮੰਨਣਾ ਔਖਾ ਨਾ ਲੱਗਿਆਭਾਣਾ ਮੰਨਣ ਤੋਂ ਸਿਵਾ ਹੋਰ ਕੋਈ ਚਾਰਾ ਵੀ ਨਹੀਂ ਸੀ ਜਦੋਂ ਤੁਸੀਂ ਕੁਝ ਕਰਨ ਦੇ ਅਸਮਰਥ ਹੋਵੋਂ, ਭਾਣਾ ਇਸੇ ਨੂੰ ਕਿਹਾ ਜਾਂਦਾ ਹੈ

ਸੁਰਿੰਦਰ ਨੇ ਦੱਸਿਆ ਕਿ ਪਹਿਲੇ ਕੀਮੋ ਤੋਂ ਬਆਦ ਘਰ ਆ ਕੇ ਵਰਤਣ ਲਈ ਜੋ ਦਵਾਈਆਂ ਮੈਂਨੂੰ ਦਿੱਤੀਆਂ ਗਈਆਂ ਸਨ, ਉਨ੍ਹਾਂ ਕਰਕੇ ਮੈਂਨੂੰ ਸਟਰੋਕ ਹੋ ਗਿਆ ਸੀਇਸ ਸੱਟ ਕਰਕੇ ਮੇਰੀ ਕੈਂਸਰ ਤੋਂ ਮੁਕਤੀ ਵੀ ਆਇਸਤਾ ਹੋ ਗਈ ਅਤੇ ਮੈਂ ਗੱਲਾਂ ਛੇਤੀ ਭੁੱਲ ਜਾਂਦਾਅਜੇ ਮੈਂ ਕੁਝ ਲਿਖਦਾ ਵੀ ਨਹੀਂ ਸੀ

ਡਾਕਟਰਾਂ ਦੇ ਦਫਤਰਾਂ ਵਿੱਚ ਉਡੀਕ ਕਰਦੇ ਸਮੇਂ ਕਈ ਰਸਾਲੇ ਮਿਲ ਜਾਂਦੇ, ਮੈਂ ਕੈਂਸਰ ਬਾਰੇ ਪੜ੍ਹਨੇ ਸ਼ੁਰੂ ਕਰ ਦਿੱਤੇਹਰ ਵਰਗ ਦੇ ਲੋਕਾਂ ਨੂੰ ਕੈਂਸਰ ਹੋ ਜਾਂਦੀ ਹੈ, ਕੋਈ ਵਰਗ ਵੀ ਵਾਂਝਾ ਨਹੀਂ ਰਹਿੰਦਾਇਹ ਵੀ ਧਰਵਾਸ ਵਾਲੀ ਗੱਲ ਸੀ, ਭਾਵੇਂ ਖੁਸ਼ੀ ਵਾਲੀ ਨਹੀਂਆਖਰਕਾਰ ਮੈਂ ਇਕੱਲਾ ਨਹੀਂ ਸਾਂ, ਅਤੇ ਨਾ ਹੀ ਇਸ ਵਿੱਚ ਮੇਰਾ ਕਸੂਰ ਸੀਕੈਂਸਰ ਉਨ੍ਹਾਂ ਹੱਟੇ-ਕੱਟੇ ਲੋਕਾਂ ਨੂੰ ਵੀ ਹੋ ਜਾਂਦੀ ਹੈ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਾ ਸਕਦਾ ਹੋਵੇਡਾਕਟਰਾਂ ਨੂੰ ਵੀ

ਕੈਂਸਰ ਬਹੁਤ ਭਿਆਨਕ ਬਿਮਾਰੀ ਹੈ

ਜਦੋਂ ਕਾਰਨਲ ਯੂਨੀਵਰਸਿਟੀ (Cornell University) ਹੋਰ ਸੰਸਥਾਵਾਂ ਨੂੰ ਆਪਣੇ ਪੇਟੈਂਟ ਵਰਤਣ ਦੀ ਆਗਿਆ ਦਿੰਦੀ ਹੈ, ਇਸਦੇ ਬਦਲੇ ਯੂਨੀਵਰਸਿਟੀ ਨੂੰ ਬਹੁਤ ਸਾਰੀ ਰਕਮ ਕਈ ਸਾਲ ਮਿਲਦੀ ਰਹਿੰਦੀ ਹੈਇਸ ਰਕਮ ਵਿੱਚੋਂ ਕੁਝ ਫੀ ਸਦੀ ਹਿੱਸਾ ਉਨ੍ਹਾਂ ਵਿਅਕਤੀਆਂ ਲਈ ਵੀ ਹੁੰਦਾ ਹੈ ਜਿਨ੍ਹਾਂ ਦੀਆਂ ਕਾਂਢਾ ਦੇ ਆਧਾਰ ’ਤੇ ਯੂਨੀਵਰਸਿਟੀ ਨੂੰ ਪੇਟੈਂਟ ਮਿਲਦੇ ਹਨਸੰਨ 1999 ਦੇ ਵਿਚਕਾਰ, ਮੈਂਨੂੰ ਵੀ ਕੁਝ ਪੈਸੇ ਮਿਲੇ ਭਾਵੇਂ ਉਸ ਸਮੇਂ ਕਾਰਨਲ ਯੂਨੀਵਰਸਿਟੀ ਤੋਂ ਮੈਂ ਪੈਨਸਲਵੇਨੀਆ (Penn State University in State College, Pennsylvania) ਜਾ ਵਸਿਆ ਸੀਇਹ ਰਕਮ ਮੈਂ ਆਪਣੇ ਰਿਹਾਇਸ਼ੀ ਕਮਰੇ ਲਈ ਕੰਪਿਊਟਰ ਖਰੀਦਣ ਲਈ ਭੇਜ ਦਿੱਤੀ

ਜਦੋਂ ਤਕ ਮੇਰਾ ਕੰਪਿਊਟਰ ਘਰ ਪਹੁੰਚਿਆ, ਮੈਂਨੂੰ ਸਖਤ ਜ਼ੁਕਾਮ, ਅਤੇ ਥਕੇਵਾਂ ਹੋ ਗਿਆਸੁਰਿੰਦਰ ਇਥਕਾ ਤੋਂ ਓਹਾਇਓ ਨੂੰ ਕਿਸੇ ਕਾਨਫਰੰਸ ’ਤੇ ਜਾ ਰਹੀ ਸੀ ਜਿੱਥੇ ਸਾਡੀ ਬੇਟੀ, ਪਰਮ, ਯੂਨੀਵਰਸਿਟੀ (Ohio State University) ਵਿੱਚ ਪੜ੍ਹ ਵੀ ਰਹੀ ਸੀਜਾਂਦੀ ਜਾਂਦੀ ਉਹ ਰਸਤੇ ਵਿੱਚ ਮੇਰਾ ਕੰਪਿਊਟਰ ਵੀ ਚਲਦਾ ਕਰ ਗਈ

ਬੇਟੀ ਨੂੰ ਮਿਲਕੇ ਸੁਰਿੰਦਰ ਜਦੋਂ ਇਥਕਾ ਪਹੁੰਚੀ ਮੇਰਾ ਜਿਸਮ ਬਹੁਤ ਢਿੱਲਾ ਹੋ ਚੁੱਕਿਆ ਸੀ

ਐਥੇ ਕੋਈ ਡਾਕਟਰ ਨੀ ਮਿਲਦਾ?” ਸੁਰਿੰਦਰ ਕਹਿੰਦੀ, “ਆਪਣੀ ਕਾਰਨਲ ਯੂਨੀਵਰਸਿਟੀ ਇਨਸ਼ੋਰੈਂਸ ਬਥੇਰੀ ਆ।” ਉਹ ਸੋਚਦੀ ਸੀ ਕਿ ਸ਼ਾਇਦ ਪੈਨਸਲਵੇਨੀਆ ਵਿੱਚ ਡਾਕਟਰੀ ਬੀਮੇ ਦਾ ਕੋਈ ਪੁਆੜਾ ਹੋਵੇ

ਜਦੋਂ ਮੈਂ ਯੂਨੀਵਰਸਿਟੀ ਦੇ ਕਲਿਨਿਕ ਵਿੱਚ ਗਿਆ ਤਾਂ ਗਿਆਨ ਹੋਇਆ ਕਿ ਮੇਰਾ ਬੁਖਾਰ ਤੇ ਥਕੇਵਾਂ ਸਭ ਕੁਝ ਲਹੂ ਦੀ ਕੈਂਸਰ ਕਰਕੇ ਹੈ, ਜਿਸਦਾ ਅੰਗਰੇਜ਼ੀ ਨਾਮ ਲੀਊਕੀਮੀਆ (leukemia) ਹੈਕਲਿਨਿਕ ਤੋਂ ਮੈਂਨੂੰ ਨੇੜੇ ਦੇ ਹਸਪਤਾਲ (Center Community Hospital, a local hospital in State College, Pennsylvania) ਜਿੱਥੇ ਕੈਂਸਰ ਦਾ ਵਿਭਾਗ ਵੀ ਹੈ, ਭੇਜਿਆ ਗਿਆ

ਨਵੇਂ ਹਸਪਤਾਲ ਵਿੱਚ ਡਾਕਟਰਾਂ ਨੇ ਮੇਰੀ ਕੈਂਸਰ ਦੀ ਕਿਸਮ ਪਰਖ ਕੀਤੀ ਅਤੇ ਮੈਂਨੂੰ ਵੱਡੇ ਹਸਪਤਾਲ (Hershey, Pennsylvania) ਭੇਜਣ ਦੀਆਂ ਤਿਆਰੀਆਂ ਕਰਨ ਲੱਗੇ ਇੰਨੇ ਨੂੰ ਇਥਕਾ ਤੋਂ ਸੁਰਿੰਦਰ ਪਹੁੰਚ ਗਈ ਤੇ ਸਭ ਤਜਵੀਜ਼ਾਂ ਬਦਲਕੇ ਪਹਿਲਾਂ ਮੈਂਨੂੰ ਇਥਕਾ ਤੇ ਫੇਰ ਰੌਚੈਸਟਰ ਸ਼ਹਿਰ ਦੇ ਮਸ਼ਹੂਰ ਹਸਪਤਾਲ (Strong Memorial Hospital in Rochester, New York) ਵਿੱਚ ਦਾਖਲ ਕਰਵਾਇਆ ਗਿਆਇਥਕਾ ਤੋਂ ਰੌਚੈਸਟਰ 90 ਮੀਲ ਹੈ ਉੱਥੇ ਜਾਣ ਲਈ ਦੋ ਘੰਟੇ ਲੱਗ ਜਾਂਦੇ ਹਨ, ਮੈਂ ਇਹ ਰਸਤਾ ਬਹੁਤ ਵਾਰੀ ਤੈਅ ਕੀਤਾ ਹੈ

1. ਮੇਰਾ ਪਹਿਲਾ ਕੀਮੋ ਨਵੰਬਰ 1, 1999 ਨੂੰ ਸ਼ੁਰੂ ਹੋਇਆ ਅਤੇ ਮੈਂਨੂੰ ਹਸਪਤਾਲ ਵਿੱਚ ਚਾਲੀ ਦਿਨ ਲੱਗ ਗਏ, ਦਸੰਬਰ 10 ਤਕ

2. ਦੂਜਾ ਕੀਮੋ ਇਲਾਜ ਜਨਵਰੀ 17, 2000 ਨੂੰ ਸ਼ੁਰੂ ਹੋਇਆ ਇੰਡੀਆ ਵਸਦੀ ਮੇਰੀ ਮਾਂ ਦੀ ਮੌਤ ਮਗਰੋਂ ..., ਅਤੀ ਦੁਖਦਾਈ ਸਮਾਂ ਸੀ

3. ਤੀਜਾ ਕੀਮੋ ਮਾਰਚ ਵਿੱਚ, ਚੌਥਾ ਅਪਰੈਲ 2000 ਵਿੱਚ ਖਤਮ ਹੋਇਆ

4. ਅਕਤੂਬਰ-ਨਵੰਬਰ 2000 ਵਿੱਚ ਮੈਂ ਇੰਡੀਆ ਜਾ ਕੇ ਆਇਆ, ਮਾਂ ਦੇ ਵਿਛੋੜੇ ਦੇ ਅਫਸੋਸ ਵਿੱਚ

5. ਦਸੰਬਰ 2000 ਵਿੱਚ ਮੇਰਾ ਪਿਤਾ ਵੀ ਚੱਲ ਵਸਿਆ

6. ਫਰਵਰੀ 2001 ਵਿੱਚ ਪਿਤਾ ਜੀ ਦੇ ਅਫਸੋਸ ਵਿੱਚ ਇੰਡੀਆ ਗਿਆ ਤਾਂ ਰਸਤੇ ਵਿੱਚ ਹੀ ਬੁਖਾਰ ਹੋ ਗਿਆਕੈਂਸਰ ਨੇ ਮੁੜ ਘੇਰਾ ਪਾ ਲਿਆ ਸੀ। (Relapse)

7. ਜੂਨ 2001 ਵਿੱਚ ਮੇਰਾ ਇਲਾਜ ਫੇਰ ਸਫਲ ਰਿਹਾਇਸ ਵਾਰ ਕੀਮੋ, ਰੇਡੀਏਸ਼ਨ, ਅਤੇ ਸਟੈਮ ਸੈwਲ ਵੀ ਦਿੱਤੇ ਗਏ। (chemo + radiation + stem cell treatment). ਦਸੰਬਰ 2001 ਵਿੱਚ ਮੈਨੂੰ ਫੇਰ ਇੰਡੀਆ ਜਾਣਾ ਪਿਆਮੈਂਨੂੰ ਹੈਰਾਨੀ ਸੀ ਕਿ ਡਾਕਟਰਾਂ ਨੇ ਜਾਣ ਤੋਂ ਰੋਕਣਾ ਤਾਂ ਕੀ ਸੀ, ਸਗੋਂ ਖੁੱਲ੍ਹ ਦੇ ਦਿੱਤੀ

8. ਅਕਤੂਬਰ 2003 ਵਿੱਚ ਡਾਕਟਰ ਤੋਂ ਮੇਰੇ ਗੱਲ-ਬਲੈਡਰ ਦੀ ਸਰਜਰੀ ਸਹੀ ਨਾ ਹੋ ਸਕੀ, ਜਿਸ ਕਰਕੇ ਮੈਂ ਮੌਤ ਦੇ ਬੂਹੇ ’ਤੇ ਜਾ ਪੁੱਜਿਆਸਾਹ ਦੇਣ ਵਾਲੀ ਮਸ਼ੀਨ ਲਾ ਕੇ ਮੈਂਨੂੰ ਬਚਾਇਆ ਗਿਆਡੇਢ-ਦੋ ਮਹੀਨੇ ਹਸਪਤਾਲ ਵਿੱਚ ਬੀਤੇਆਰਾਮ ਆਉਣ ਨੂੰ ਬਹੁਤ ਸਮਾਂ ਬੀਤ ਗਿਆ, ਪਰ ਕੈਂਸਰ ਨੇ ਮੁੜ ਫੇਰਾ ਨਾ ਪਾਇਆਇਹ ਸੀ ਇੱਕ ਚੰਗੀ ਕਿਸਮਤ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3892)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author