“‘ਲਿਖਾਰੀ’ ਰਸਾਲੇ ਨਾਲ ਜੁੜੇ ਲਿਖਾਰੀਆਂ ਅਤੇ ਸਰੋਤਿਆਂ ਲਈ ...”
(8 ਅਪਰੈਲ 2017)
‘ਲਿਖਾਰੀ’ (Likhari) www.likhari.org ਨਾਲ ਜੁੜਨ ਦੀਆਂ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਪਤਾ ਲੱਗਿਆ ਕਿ ਸਰੀਰਕ ਕਮਜ਼ੋਰੀਆਂ ਕਾਰਨ ਗੁਰਦਿਆਲ ਸਿੰਘ ਰਾਏ ਜੀ ਨੇ ‘ਲਿਖਾਰੀ’ ਰਸਾਲਾ ਬੰਦ ਕਰ ਦਿੱਤਾ ਹੈ।
‘ਲਿਖਾਰੀ’ ਰਸਾਲੇ ਨਾਲ ਜੁੜੇ ਲਿਖਾਰੀਆਂ ਅਤੇ ਸਰੋਤਿਆਂ ਲਈ ਇਹ ਖ਼ਬਰ ਦੁੱਖ ਭਰੀ ਹੋਵੇਗੀ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਲਿਖਾਰੀ’ (Likhari) Likhari.org ਨੇ ਪੰਜਾਬੀ ਜਗਤ ਵਿਚ ਆਪਣੀ ਇਕ ਵਿਸ਼ੇਸ਼ ਭੂਮਿਕਾ ਉਲੀਕ ਲਈ ਹੈ। ਇਸ ਕਰਕੇ ਰਾਏ ਸਾਹਿਬ ਵਧਾਈਆਂ ਦੇ ਹੱਕਦਾਰ ਹਨ, ਭਾਵੇਂ ਪੰਜਾਬੀ ਸੰਸਥਾਵਾਂ ਇਸ ਭੂਮਕਾ ਦੀ ਸਹੀ ਪਛਾਣ ਨਹੀਂ ਕਰ ਸਕੀਆਂ।
ਉਨ੍ਹਾਂ ਦੀ ਸ਼ਖਸ਼ੀਅਤ ਦਾ ਅਸਰ ਹੈ ਕਿ ਮੇਰੇ ਵਰਗੇ ਬਹੁਤ ਸੱਜਣ ਗੁਰਦਿਆਲ ਸਿੰਘ ਰਾਏ ਦੀ ਤੰਦਰੁਸਤੀ ਲਈ ਦੁਆ ਕਰਦੇ ਹਨ।
ਗੁਰਦੇਵ ਸਿੰਘ ਘਣਗਸ (ਅਪਰੈਲ 5, 2017)
***
(4 ਜੁਲਾਈ 2022)
ਲਿਖਾਰੀ (www.likhari.net) ਅੱਜ ਵੀ ਪੂਰੇ ਜਾਹੋ ਜਲਾਲ ਨਾਲ ਚੱਲ ਰਿਹਾ ਹੈ --- ਕੰਵਰ ਬਰਾੜ
*****