SurinderSharmaNagra7“ਸ਼ਾਮ ਨੂੰ ਕਲਾਸ ਲਾਉਂਦੇ ਹੋ, ਫਿਰ ਦਿਨ ਵੇਲੇ ਕੀ ਕਰਦੇ ਹੋ?” ਉਨ੍ਹਾਂ ਦੁਬਾਰਾ ਸਵਾਲ ਕੀਤਾ। ...
(5 ਜੂਨ 2024)
ਇਸ ਸਮੇਂ ਪਾਠਕ: 480.

 

5June2024

ਵੇਖੋ, ਭਾਜਪਾ ਦੇ ਤੀਸਰੀ ਵਾਰ ਜਿੱਤਣ ਨਾਲ ਭਾਰਤੀਆਂ ਦਾ ਉਤਸ਼ਾਹ ਕਿਵੇਂ ਠਾਠਾਂ ਮਾਰ ਰਿਹਾ ਹੈ ...

*   *   *


ਜਦੋਂ ਦੀ ਮਨੁੱਖ ਨੂੰ ਸੱਭਿਅਕ ਹੋਣ ਦੀ ਜਾਚ ਆਈ ਹੈ
, ਪਸ਼ੂ-ਪਾਲਣ ਦਾ ਧੰਦਾ ਉਸੇ ਸਮੇਂ ਤੋਂ ਸ਼ੁਰੂ ਹੋਇਆ ਹੈ, ਅਜਿਹਾ ਸਾਡੇ ਇਤਿਹਾਸਕਾਰ ਲਿਖਦੇ ਹਨਪਸ਼ੂ-ਪਾਲਣਾ ਸਾਡੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਲੋੜੀਂਦਾ ਹੈਜਿਵੇਂ, ਖੁਰਾਕ ਦੇ ਤੌਰ ’ਤੇ ਦੁੱਧ, ਗੋਹੇ ਦਾ ਖੇਤਾਂ ਵਿੱਚ ਖਾਦ ਦੇ ਤੌਰ ਇਸਤੇਮਾਲ, ਜ਼ਮੀਨ ਨੂੰ ਵਾਹੁਣ ਲਈ ਬਲਦ ਜਾਂ ਝੋਟੇ (ਬਹੁਤ ਸੂਬਿਆਂ ਵਿੱਚ ਮੱਝਾਂ ਵੀ ਹਲ ਜੋੜੀਆਂ ਜਾਂਦੀਆਂ ਹਨ) ਪਸ਼ੂਆਂ ਦਾ ਮਾਸ ਖਾਣ ਦੇ ਖਾਤਿਰ। ਪਸ਼ੂਆਂ ਦੇ ਮਰਨ ਤੋਂ ਬਾਅਦ ਇਨ੍ਹਾਂ ਦਾ ਚਮੜਾ ਅਤੇ ਹੱਡ ਬਹੁਤ ਸਾਰੀਆਂ ਮਨੁੱਖ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਦੇ ਕੰਮ ਆਉਂਦਾ ਹੈਅੱਜ ਕੱਲ੍ਹ ਤਾਂ ਖੇਤੀ ਤੇ ਰੁਜ਼ਗਾਰ ਦੇ ਨਾਲ-ਨਾਲ ਬਹੁਤ ਸਹਾਇਕ ਧੰਦੇ ਵਿਕਸਿਤ ਹੋ ਚੁੱਕੇ ਹਨਜਿਵੇਂ, ਮੱਛੀਆਂ ਪਾਲਣਾ, ਸੂਰ ਪਾਲਣਾ, ਬੱਕਰੀਆਂ ਪਾਲਣਾ, ਮਧੂ ਮੱਖੀਆਂ ਪਾਲਣਾ, ਸਮੁੰਦਰ ਦੇ ਕੰਢਿਆਂ ਲਾਗੇ ਵਸੇ ਲੋਕਾਂ ਦੁਆਰਾ ਮੋਤੀ ਦੀ ਖੇਤੀ ਕਰਨਾ, ਮੁਰਗੀ ਪਾਲਣਾ, ਫੁੱਲਾਂ ਦੀ ਪੈਦਾਵਾਰ, ਮਸਾਲਿਆਂ ਦੀ ਖੇਤੀ ਅਤੇ ਫਲ-ਸਬਜ਼ੀਆਂ ਬਗੈਰਾ ਬਗੈਰਾ

ਅੱਜ ਤੋਂ ਪੰਜਾਹ ਸੱਠ ਸਾਲ ਪਹਿਲਾਂ ਪਸ਼ੂ-ਪਾਲਣ ਤੋਂ ਇਲਾਵਾ ਹੋਰ ਧੰਦੇ ਅਜੇ ਬਹੁਤੇ ਵਿਕਸਿਤ ਨਹੀਂ ਹੋਏ ਸਨ ਪਰ ਘਰ ਦੀਆਂ ਜ਼ਰੂਰਤਾਂ ਜਿਵੇਂ ਦੁੱਧ, ਲੱਸੀ, ਮੱਖਣ, ਘਿਓ, ਚਾਹ-ਪਾਣੀ ਲਈ ਦੁੱਧ ਅਤੇ ਬਾਲਣ ਲਈ ਗੋਹਾ-ਪਾਥੀ ਲਈ ਪਸ਼ੂ-ਪਾਲਣ ਦੀ ਲੋੜ ਸੀਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਇੱਕ ਦੋ ਡੰਗਰ ਰੱਖਣ ਦਾ ਬਹੁਤ ਰਿਵਾਜ਼ ਸੀਖੇਤੀ ਕਰਨ ਵਾਲਿਆਂ ਦੇ ਕਈ ਕਈ ਪਸ਼ੂ ਰੱਖੇ ਹੁੰਦੇ ਸਨ ਕਿਉਂਕਿ ਉਨ੍ਹਾਂ ਦਾ ਵਾੜਾ ਵੱਡਾ ਹੁੰਦਾ ਸੀਤਕਰੀਬਨ ਗਊ ਹਰ ਘਰ ਵਿੱਚ ਜ਼ਰੂਰ ਹੁੰਦੀ ਸੀ ਕਿਉਂਕਿ ਗਊ ਦਾ ਦੁੱਧ ਪੌਸ਼ਟਿਕ ਅਤੇ ਬੱਚਿਆਂ ਦੇ ਵਿਕਾਸ ਲਈ ਵਧੀਆ ਮੰਨਿਆ ਜਾਂਦਾ ਸੀਕੀ ਪਟਵਾਰੀ, ਕੀ ਮਾਸਟਰ, ਕੀ ਦੁਕਾਨਦਾਰ, ਕੀ ਮਜ਼ਦੂਰ, ਕੀ ਦਸਤਕਾਰ, ਕੀ ਨਿਰਮਾਤਾ ਸਭ ਆਪਣੇ ਘਰ ਇੱਕ ਜਾਂ ਦੋ ਪਸ਼ੂ ਜ਼ਰੂਰ ਰੱਖਦੇ ਸਨ

1978 ਵਿੱਚ ਮੈਂ ਬੀ ਏ ਪਹਿਲੀ ਡਵੀਜ਼ਨ ਵਿੱਚ ਪਾਸ ਕੀਤੀਕਾਲਜਾਂ ਵਿੱਚ ਉਦੋਂ ਐੱਮ ਏ ਰੈਗੂਲਰ ਸ਼ਾਮ ਦੀਆਂ ਕਲਾਸਾਂ ਵਿੱਚ ਹੁੰਦੀ ਸੀਮੈਂ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਦਾਖਲਾ ਲੈ ਲਿਆਮੇਰੇ ਪਿਤਾ ਜੀ ਦੀ ਪੋਸਟਿੰਗ ਅਮਰਗੜ੍ਹ ਸੀ ਉੱਥੋਂ ਨਾਭੇ ਜਾਣਾ ਸੌਖਾ ਸੀਸ਼ਾਮ ਨੂੰ ਚਾਰ ਵਜੇ ਕਾਲਜ ਜਾਣਾ ਤੇ ਰਾਤੀਂ ਅੱਠ ਕੁ ਵਜੇ ਘਰ ਵਾਪਸ ਆ ਜਾਣਾਪੁਲਿਸ ਸਟੇਸ਼ਨ ਦੇ ਪਿੱਛੇ ਖੁੱਲ੍ਹਾ-ਡੁੱਲ੍ਹਾ ਜਿਮੀਦਾਰਾਂ ਦਾ ਘਰ ਕਿਰਾਏ ਉੱਤੇ ਲਿਆ ਹੋਇਆ ਸੀਇੱਕ ਮੱਝ ਤੇ ਇੱਕ ਗਾਂ ਸਾਡੇ ਪਹਿਲਾਂ ਹੀ ਰੱਖੀ ਹੋਈ ਸੀਸਵੇਰ ਤੋਂ ਚਾਰ ਵਜੇ ਤਕ ਮੈਂ ਵਿਹਲਾ ਹੁੰਦਾ ਸੀਮੈਂ ਸੋਚਿਆ, ਜੇਕਰ ਦੋ ਮੱਝਾਂ ਅਤੇ ਇੱਕ ਗਾਂ ਹੋਰ ਲੈ ਲਈਏ ਤਾਂ ਦੁੱਧ ਵੇਚਣ ਦਾ ਕੰਮ ਵਧੀਆ ਚੱਲ ਪਏਗਾਨਾਲ ਹੀ ਘਰ ਦਾ ਖਰਚਾ ਨਿਕਲ ਜਾਇਆ ਕਰੇਗਾ ਨਾਲ਼ੇ ਕੁਝ ਪੈਸਿਆਂ ਦੀ ਆਮਦਨ ਹੋ ਜਾਵੇਗੀਪਾਲ਼ੀ ਸਾਡਾ ਰੱਖਿਆ ਹੋਇਆ ਹੀ ਸੀ। ਉਸ ਦਾ ਨਾਂ ਮਜ਼ਾਕ ਦੇ ਤੌਰ ’ਤੇ ਰੱਖਿਆ ਹੋਇਆ ਸੀ ਮਾਲ ਅਫਸਰਮੈਂ ਆਪਣੇ ਪਿਤਾ ਜੀ ਨਾਲ ਸਲਾਹ ਕੀਤੀ ਤੇ ਮੇਰੀ ਵਿਉਂਤ ਉਨ੍ਹਾਂ ਦੇ ਪਸੰਦ ਆ ਗਈਉਹ ਬਹੁਤ ਖੁਸ਼ ਹੋਏਕੁਝ ਪੈਸੇ ਘਰੋਂ ਅਤੇ ਕੁਝ ਰਿਸ਼ਤੇਦਾਰਾਂ ਤੋਂ ਫੜਕੇ ਅਸੀਂ ਦੋ ਮੱਝਾਂ ਤੇ ਇੱਕ ਗਾਂ ਖਰੀਦ ਲਈਚੌਂਦੇ ਨੂੰ ਜਾਂਦਿਆਂ ਨੰਗਲ ਪਿੰਡ ਕੋਲ ਦੋ ਵਿੱਘੇ ਬਰਸੀਮ ਖਰੀਦ ਲਿਆਹਾੜ੍ਹੀ ਦਾ ਸੀਜ਼ਨ ਆਇਆ ਤਾਂ ਨਵੇਂ ਪਿੰਡੀਏ ਮਲਕੋਂ ਦੇ ਸਰਦਾਰ ਤੋਂ ਸੌ ਪੰਡ ਤੂੜੀ ਦੀ ਚੁੱਕ ਲਈਉਸ ਕੋਲ ਪੰਜ ਸੌ ਏਕੜ ਜ਼ਮੀਨ ਸੀ, ਤੂੜੀ ਐਵੇਂ ਵਾਧੂ ਹੀ ਖੇਤਾਂ ਵਿੱਚ ਪਈ ਸੀਉਹ ਮੇਰੇ ਪਿਤਾ ਜੀ ਦਾ ਮਿੱਤਰ ਸੀ, ਉਸ ਨੇ ਪੈਸਾ ਵੀ ਕੋਈ ਨਹੀਂ ਲਿਆਅਸੀਂ ਘੜੂਕਾ ਕਿਰਾਏ ’ਤੇ ਲੈਕੇ ਦੋਂਹ ਤਿੰਨਾਂ ਦਿਨਾਂ ਵਿੱਚ ਤੂੜੀ ਨਾਲ ਕੋਠਾ ਭਰ ਲਿਆਇਸ ਤਰ੍ਹਾਂ ਦੁੱਧ ਦਾ ਵਧੀਆ ਕੰਮ ਚੱਲ ਪਿਆ

ਸਵੇਰੇ ਹਾਜਰੀ ਰੋਟੀ ਖਾਕੇ ਦੋ ਬੋਰੀਆਂ ਹਰੇ ਦੇ ਟੋਕੇ ਦੀਆਂ ਭਰ ਕੇ ਸਾਈਕਲ ’ਤੇ ਲੱਦ ਕੇ ਲੈ ਆਉਂਦਾਕੁਤਰਾ ਕਰਨ ਵਾਲੀ ਮਸ਼ੀਨ ਖੇਤ ਬੰਬੀ ’ਤੇ ਲੱਗੀ ਹੋਈ ਸੀ, ਇਸ ਕਰਕੇ ਟੋਕਾ ਆਪ ਹੀ ਕਰ ਲੈਂਦੇਮੈਂ ਮਸ਼ੀਨ ਗੇੜਦਾ ਤੇ ਜਿਮੀਦਾਰਾਂ ਦਾ ਸੀਰੀ ਰੁੱਗ ਲਾ ਦਿੰਦਾ

ਕਾਲਜ ਜਾਣ ਤੋਂ ਪਹਿਲਾਂ ਢਾਈ ਤਿੰਨ ਵਜੇ ਹਰਾ ਤੂੜੀ ਵਿੱਚ ਰਲ਼ਾ ਕੇ ਤੇ ਦਾਣੇ ਦੀ ਸੰਨ੍ਹੀ ਕਰਕੇ ਡੰਗਰਾਂ ਅੱਗੇ ਪਾ ਦਿੰਦਾ। ਫਿਰ ਤਿਆਰ ਹੋ ਕੇ ਕਾਲਜ ਚਲਾ ਜਾਂਦਾਦਿਨੇ ਪਾਲ਼ੀ ਦੌਲਤਪੁਰ ਦੇ ਬੀੜ ਵਿੱਚ ਪਸ਼ੂ ਚਾਰ ਲਿਆਉਂਦਾਮੈਂ ਕਦੇ ਕਦੇ ਮੱਝਾਂ ਨੁਹਾ ਵੀ ਦਿੰਦਾਧਾਰਾਂ ਕੱਢਣ ਦੀ ਡਿਊਟੀ ਮੇਰੀ ਮਾਤਾ ਜੀ ਦੀ ਸੀਸਵੇਰੇ ਉੱਠ ਕੇ ਫਿਰ ਉਹੀ ਕੰਮ

ਇਸ ਤਰ੍ਹਾਂ ਲਹਿਰ-ਬਹਿਰ ਹੋ ਗਈਦੁੱਧ-ਲੱਸੀ ਪੀਣ ਨੂੰ ਘਿਓ ਖਾਣ ਨੂੰ ਨਾਲ ਚਾਰ ਛਿੱਲੜਾਂ ਦੀ ਕਮਾਈ ਹੋਣ ਲੱਗ ਗਈਸਵੇਰੇ ਸ਼ਾਮ ਦੁੱਧ ਲੈਣ ਵਾਲਿਆਂ ਦੀ ਕਤਾਰ ਤੇ ਸਵੇਰ ਵੇਲੇ ਲੱਸੀ ਲੈਣ ਵਾਲਿਆਂ ਦੀ ਹੋੜ, ਘਰ ਮੇਲਾ ਲੱਗਿਆ ਰਹਿੰਦਾਰਿਸ਼ਤੇਦਾਰਾਂ ਦੇ ਉਧਾਰ ਫੜੇ ਪੈਸੇ ਵੀ ਵਾਪਸ ਕਰ ਦਿੱਤੇ ਤੇ ਪੈਸੇ ਜੋੜ ਕੇ ਇੱਕ ਮੱਝ ਹੋਰ ਲੈ ਲਈਇਸ ਤਰ੍ਹਾਂ ਦੁੱਧ ਦਾ ਧੰਦਾ ਬਹੁਤ ਵਧੀਆ ਚੱਲਣ ਲੱਗਾ।

ਪੜ੍ਹਾਈ ਦੇ ਦੌਰਾਨ ਮੈਂ ਨੌਕਰੀ ਲਈ ਵੱਖ-ਵੱਖ ਮਹਿਕਮਿਆਂ ਦੇ ਪੇਪਰ ਵੀ ਦਿੰਦਾ ਰਿਹਾਜਨਵਰੀ ਵਿੱਚ ਐੱਮ ਏ ਦੂਸਰੇ ਸਾਲ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀਇਸ ਦੌਰਾਨ ਮੇਰੇ ਦੋ ਬੈਂਕ ਦੇ ਟੈੱਸਟ ਪਾਸ ਹੋ ਗਏ, ਉਰੀਐਂਟਲ ਬੈਂਕ ਤੇ ਪੰਜਾਬ ਨੈਸ਼ਨਲ ਬੈਂਕਪਹਿਲਾਂ ਉਰੀਐਂਟਲ ਬੈਂਕ ਦੀ ਇੰਟਰਵਿਊ ਆ ਗਈਚੰਡੀਗੜ੍ਹ ਸਤਾਰਾਂ ਸੈਕਟਰ ਵਿੱਚ ਪ੍ਰਾਦੇਸ਼ਿਕ ਦਫਤਰ ਵਿੱਚ ਇੰਟਰਵਿਊ ਸੀਬੜੀ ਘਬਰਾਹਟ ਸੀ ਪਰ ਪੇਸ਼ ਤਾਂ ਹੋਣਾ ਹੀ ਸੀਇੰਟਰਵਿਊ ਵਿੱਚ ਮੁੱਖ ਦਫਤਰ ਦਿੱਲੀ ਤੋਂ ਜਨਰਲ ਮੈਨੇਜਰ ਸੱਗੜ ਸਾਹਿਬ ਆਏ ਹੋਏ ਸਨਬਾਕੀ ਦੋ ਅਫਸਰ ਹੋਰ ਸਨਉਨ੍ਹਾਂ ਨੇ ਆਮ ਗਿਆਨ ਤੇ ਬੈਂਕਿੰਗ ਬਾਰੇ ਸਵਾਲ ਪੁੱਛੇਸਾਰੇ ਜਵਾਬ ਤਕਰੀਬਨ ਠੀਕ ਸਨ, ਦੋ ਕੁ ਸ਼ਾਇਦ ਗਲਤ ਵੀ ਹੋ ਗਏਅੰਤ ਵਿੱਚ ਸੱਗੜ ਸਾਹਿਬ ਨੇ ਬੜੇ ਹਲਕੇ ਫੁਲਕੇ ਤੇ ਸਹਿਜ ਢੰਗ ਨਾਲ ਪੰਜਾਬੀ ਬੋਲੀ ਵਿੱਚ ਸਵਾਲ ਪੁੱਛੇ, ਮੈਨੂੰ ਵੀ ਹੌਸਲਾ ਜਿਹਾ ਹੋ ਗਿਆ

“ਮਿਸਟਰ ਸ਼ਰਮਾ, ਕੀ ਕਰਦੇ ਹੋ?”

ਮੈਂ ਕਿਹਾ, “ਸਰ, ਮੈਂ ਸ਼ਾਮ ਦੀਆਂ ਕਲਾਸਾਂ ਵਿੱਚ ਐੱਮ ਏ ਅਰਥ ਸ਼ਾਸਤਰ ਦੇ ਦੂਜੇ ਸਾਲ ਵਿੱਚ ਪੜ੍ਹਦਾ ਹਾਂ।”

“ਸ਼ਾਮ ਨੂੰ ਕਲਾਸ ਲਾਉਂਦੇ ਹੋ, ਫਿਰ ਦਿਨ ਵੇਲੇ ਕੀ ਕਰਦੇ ਹੋ?” ਉਨ੍ਹਾਂ ਦੁਬਾਰਾ ਸਵਾਲ ਕੀਤਾ

ਮੈਂ ਕਿਹਾ, “ਜੀ, ਘਰ ਦੋ ਗਾਵਾਂ ਤੇ ਤਿੰਨ ਮੱਝਾਂ ਰੱਖੀਆਂ ਹੋਈਆਂ ਹਨ, ਉਨ੍ਹਾਂ ਦੀ ਦੇਖ ਭਾਲ ਕਰਦਾ ਹਾਂ। ਨੀਰਾ-ਚਾਰਾ ਸਾਈਕਲ ’ਤੇ ਲਿਆਉਂਦਾ ਹਾਂ ਤੇ ਉਨ੍ਹਾਂ ਨੂੰ ਨਹਾਉਂਦਾ ਹਾਂ ਤੇ ਦੇਖ ਭਾਲ ਕਰਦਾ ਹਾਂ, ਬਗੈਰਾ।”

ਇਹ ਸੁਣ ਕੇ ਉਹ ਸੁਚੇਤ ਹੋ ਗਏ ਤੇ ਮੇਰੇ ਜਵਾਬ ਧਿਆਨ ਨਾਲ ਸੁਣਨ ਲੱਗੇ

“ਅੱਛਾ, ਐਂ ਦੱਸੋ, ਸਾਰੇ ਪਸ਼ੂ ਕਿੰਨਾ ਦੁੱਧ ਦਿੰਦੇ ਹਨ ਤੇ ਉਨ੍ਹਾਂ ਦੇ ਰੱਖ ਰਖਾਓ ’ਤੇ ਕਿੰਨਾ ਖਰਚਾ ਆਉਂਦਾ ਹੈ? ... ਕਿੰਨੀ ਆਮਦਨ ਹੁੰਦੀ ਹੈ, ਕੀ ਕਦੇ ਹਿਸਾਬ ਲਾਇਆ ਹੈ?”

ਮੈਂ ਵੀ ਉਨ੍ਹਾਂ ਦੇ ਬੇਬਾਕ ਸੁਭਾਅ ’ਤੇ ਨਿਧੜਕ ਹੋ ਗਿਆ

ਮੈਂ ਜਵਾਬ ਦਿੱਤਾ, “ਦੇਖੋ ਸਰ! ਮੈਂ ਕਾਪੀ ਪੈੱਨ ਲੈਕੇ ਤਾਂ ਕਦੇ ਹਿਸਾਬ ਨਹੀਂ ਲਾਇਆ ਪਰ ਮੋਟਾ ਮੋਟਾ ਜਿਹਾ ਹਿਸਾਬ ਇਹ ਹੈ ਕਿ ਪਸ਼ੂਆਂ ਦੇ ਨੀਰੇ-ਚਾਰੇ ਤੇ ਦਾਣੇ-ਫੱਕੇ ਦਾ ਖਰਚਾ ਕੱਢ ਕੇ ਘਰ ਦੇ ਦੁੱਧ ਘਿਓ ਦਾ ਸਾਰਾ ਖ਼ਰਚਾ ਨਿਕਲ ਜਾਂਦਾ ਹੈ ਅਤੇ ਬਾਕੀ ਘਰ ਦੇ ਉੱਪਰਲੇ ਖਰਚਿਆਂ ਜਿਵੇਂ ਰਾਸ਼ਨ ਆਦਿ ਦਾ ਦੁੱਧ ਦੀ ਕਮਾਈ ਤੋਂ ਕੰਮ ਚੱਲ ਜਾਂਦਾ ਹੈ।”

ਮੇਰਾ ਜਵਾਬ ਸੁਣ ਕੇ ਸੱਗੜ ਸਾਹਿਬ ਬਹੁਤ ਖੁਸ਼ ਹੋਏ ਤੇ ਖੂਬ ਹੱਸੇ

ਮੇਰੇ ਇੰਟਰਵਿਊ ਦਾ ਨਤੀਜਾ ਉਹ ਲਿਫ਼ਾਫਾ ਸੀ, ਜਿਸ ਵਿੱਚ ਮੇਰੀ ਬੈਂਕ ਵਿੱਚ ਸਿਲੈਕਸ਼ਨ ਦਾ ਪੱਤਰ ਆਇਆ ਸੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5026)
ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author