SurinderSharmaNagra7ਸਾਨੂੰ ਦੇਖ ਕੇ ਨੰਬਰਦਾਰ ਕੱਪ ਨਾਲ ਬਾਲਟੀ ਖੜਕਾਉਣ ਲੱਗ ਪਿਆ ...
(2 ਅਪਰੈਲ 2022)
ਮਹਿਮਾਨ: 115.


ਸੇਵਾ ਮੁਕਤ ਹੋਣ ਤੋਂ ਬਾਅਦ ਮੈਂਨੂੰ ਲਿਖਣ ਦੀ ਚੇਟਕ ਲੱਗ ਗਈਮੈਂ ਆਪਣੇ ਪਿੰਡ ਦੇ ਇਤਿਹਾਸ ਵਾਰੇ ਇੱਕ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀਪਿੰਡ ਦੇ ਇਤਿਹਾਸ ਵਾਰੇ ਮੁਢਲੀ ਜਾਣਕਾਰੀ ਲੈਣ ਲਈ ਮੈਂ ਪਿੰਡ ਦਾ ਰੁਖ਼ ਕੀਤਾਪਿੰਡ ਮੇਰੇ ਸ਼ਹਿਰੋਂ ਤਕਰੀਬਨ ਚਾਲੀ ਕੁ ਕਿਲੋਮੀਟਰ ਦੂਰ ਸੀਪਿੰਡ ਗਏ ਨੂੰ ਮੈਨੂੰ ਕਈ ਕਈ ਸਾਲ ਹੋ ਜਾਂਦੇ ਸਨ ਇਸ ਕਰਕੇ ਬਹੁਤੀ ਪਹਿਚਾਣ ਵਾਲੇ ਮੇਰੇ ਹਾਣਦੇ ਵੀ ਬੁੱਢੇ ਹੋਏ ਪਹਿਚਾਣੇ ਨਹੀਂ ਜਾਂਦੇ ‌‌ਸਨਮੇਰਾ ਇੱਕੋ ਮਿੱਤਰ ਉੱਥੋਂ ਦਾ ਆਰ ਐੱਮ ਪੀ ਡਾਕਟਰ ਸੀਹਾਲਾਂਕਿ ਉਹ ਉਮਰ ਵਿੱਚ ਮੈਥੋਂ ਕਾਫ਼ੀ ਛੋਟਾ ਸੀ ਪਰ ਉਸ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ

ਮੈਂ ਇੱਕ ਦਿਨ ਮਨ ਬਣਾ ਕੇ ਪਿੰਡ ਚਲਾ ਗਿਆ ਤੇ ਡਾਕਟਰ ਨੂੰ ਮਿਲਿਆਪਿੰਡ ਦੀ ਕਾਫ਼ੀ ਜਾਣਕਾਰੀ ਮੈਂਨੂੰ ਡਾਕਟਰ ਨੇ ਦੇ ਦਿੱਤੀਪਰ ਮੈਂ ਪਿੰਡ ਦੇ ਮੁਢਲੇ ਇਤਿਹਾਸ ਵਾਰੇ ਜਾਣਨਾ ਚਾਹੁੰਦਾ ਸੀਪਿੰਡ ਕਿਵੇਂ ਬੰਨ੍ਹਿਆ, ਉਸ ਸਮੇਂ ਕਿਹੋ ਜਿਹੇ ਹਾਲਾਤ ਸਨ, ਮੋੜ੍ਹੀ ਗੱਡਣ ਵਾਲੇ ਪਿੱਛੋਂ ਕਿੱਥੋਂ ਆਏ ਸਨ, ਬਗੈਰਾਡਾਕਟਰ ਨੇ ਦੱਸਿਆ ਕਿ ਕੈਲਾ ਨੰਬਰਦਾਰ ਸਭ ਤੋਂ ਉਮਰ ਵਿੱਚ ਵੱਡਾ ਅਜੇ ਜਿਊਂਦਾ ਹੈਉਹ ਪਿੰਡ ਦੇ ਬਾਰੇ ਬਹੁਤ ਜਾਣਕਾਰੀ ਰੱਖਦਾ ਹੈ, ਉਸ ਕੋਲ਼ ਜਾ ਕੇ ਪਤਾ ਕਰਦੇ ਹਾਂ

ਅਸੀਂ ਬਾਹਰਵਾਰ ਫਿਰਨੀ ਉੱਤੇ ਉਸ ਦੇ ਘਰ ਚਲੇ ਗਏਉਹ ਦੋਵੇਂ ਪਤੀ ਪਤਨੀ ਆਪਣੇ ਬੜੇ ਮੁੰਡੇ ਦੇ ਨਾਲ ਰਹਿ ਰਹੇ ਸੀਛੋਟਾ ਮੁੰਡਾ ਖੇਤ ਵਿੱਚ ਮਕਾਨ ਪਾ ਕੇ ਉੱਥੇ ਹੀ ਰਹਿ ਰਿਹਾ ਸੀਜਦੋਂ ਸਕੂਲ ਵਿੱਚ ਪੜ੍ਹਦੇ ਨੇ ਮੈਂ ਕੈਲਾ ਨੰਬਰਦਾਰ ਵੇਖਿਆ ਸੀ ਤਾਂ ਪੂਰੀ ਜਵ੍ਹੇ ਵਾਲੀ ਸ਼ਖ਼ਸੀਅਤ ਸੀਛੇ ਫੁੱਟ ਤੋਂ ਵੀ ਵੱਧ ਕੱਦ, ਮੁੱਛਾਂ ਖੜ੍ਹੀਆਂ ਤੇ ਲੰਬੀ ਦਾਹੜੀ, ਪਿੰਡ ਵਿੱਚ ਦੈਂ ਦੈਂ ਕਰਦਾ ਫਿਰਦਾ ਰਹਿੰਦਾ ਸੀਜ਼ਮੀਨ ਵੀ ਸੁੱਖ ਨਾਲ ਵੀਹ ਕਿੱਲੇ ਤੇ ਉਹ ਵੀ ਸਾਰੀ ਨਹਿਰੀ ਰਮਾਊਮਜ਼ਲੂਮਾਂ ਦਾ ਹਮਦਰਦ ਤੇ ਖਰੂਦੀਆਂ ਵਾਸਤੇ ਰੌਬਿਨਹੁੱਡ ਸੀਜਿਹੜੇ ਜ਼ਿਆਦਾ ਤਿੰਘੜਦੇ, ਉਨ੍ਹਾਂ ਉੱਤੇ ਕਦੇ ਡਾਂਗ ਵੀ ਫੇਰ ਦਿੰਦਾਨੰਬਰਦਾਰੀ ਕਰਨ ਵਿੱਚ ਵੀ ਉਸਦੀ ਝੰਡੀ ਸੀਪਿੰਡ ਆਉਣ ਵਾਲੇ ਸਾਰੇ ਅਫਸਰ ਸਭ ਤੋਂ ਪਹਿਲਾਂ ਉਸ ਦਾ ਨਾਂ ਪੁੱਛਦੇ

ਡਾਕਟਰ ਨੇ ਦੱਸਿਆ ਕਿ ਕੈਲੇ ਨੰਬਰਦਾਰ ਦੇ ਤਿੰਨ ਮੁੰਡੇ ਸੀਸਭ ਤੋਂ ਵੱਡਾ ਵੱਜੋਬੱਤਾ ਸੀਗਰਦਨ ਝੂੰਗੀ ਤੇ ਖੱਬੀ ਬਾਂਹ ਜਮਾਂਦਰੂ ਹੀ ਸੁੱਕੀ ਹੋਈ ਤੇ ਮੁੜ ਕੇ ਪਿੱਛੇ ਢੂਈ ਨਾਲ ਲੱਗੀ ਪਈ ਸੀਦੋ ਛੋਟੇ ਠੀਕਠਾਕ ਸਨ ਪਰ ਉਹ ਦੂਜੀ ਤੀਜੀ ਵਿੱਚੋਂ ਹਟ ਗਏ ਤੇ ਨੰਬਰਦਾਰ ਨੇ ਖ਼ੇਤੀ ਕਰਨ ਲਾ ਲਏ ਇਕੱਲਾ ਵੱਡਾ ਕਿਸ਼ਨ ਹੀ ਪੜ੍ਹਨ ਵਿੱਚ ਹੁਸ਼ਿਆਰ ਸੀ ਪਰ ਵੱਜੋਬੱਤਾ ਹੋਣ ਕਰਕੇ ਉਸਦਾ ਵਿਆਹ ਵੀ ਨਾ ਹੋਇਆ, ਨਾ ਹੀ ਕੋਈ ਨੌਕਰੀ ਮਿਲੀਥੋੜ੍ਹਾ ਬਹੁਤਾ ਡੰਗਰ-ਵੱਛੇ ਸੰਭਾਲਣ ਵਿੱਚ ਭਾਈਆਂ ਦੀ ਮਦਦ ਕਰਦਾ ਰਿਹਾਆਖ਼ਿਰ ਕਿਸੇ ਭਿਆਨਕ ਬਿਮਾਰੀ ਨਾਲ ਮੌਤ ਹੋ ਗਈਉਸ ਦੇ ਹਿੱਸੇ ਦੀ ਜ਼ਮੀਨ ਦੋਵਾਂ ਭਾਈਆਂ ਨੇ ਵੰਡ ਲਈਕਈ ਸਾਲ ਇਕੱਠੇ ਖੇਤੀ ਕਰਦੇ ਰਹੇਪਰ ਜਨਾਨੀਆਂ ਦੇ ਰੋਜ਼ ਰੋਜ਼ ਦੇ ਲੜਾਈ ਝਗੜੇ ਕਰਕੇ ਅੱਡ ਹੋ ਗਏਜ਼ਮੀਨ ਵੀ ਵੰਡ ਲਈ ਤੇ ਘਰ ਵੀਛੋਟਾ ਖੇਤ ਮਕਾਨ ਬਣਾ ਕੇ ਰਹਿਣ ਲੱਗ ਪਿਆ ਤੇ ਵੱਡਾ ਪਿੰਡ ਦੇ ਮਕਾਨ ਵਿੱਚਮਾਂ ਬਾਪ ਵੱਡੇ ਦੇ ਹਿੱਸੇ ਆ ਗਏ

ਐਨੇ ਨੂੰ ਗੱਲਾਂ ਕਰਦਿਆਂ ਨੂੰ ਵੱਡਾ ਮੁੰਡਾ ਆ ਗਿਆਸਾਨੂੰ ਹਾਲ ਚਾਲ ਪੁੱਛਣ ਤੋਂ ਬਾਅਦ ਕਹਿੰਦਾ ਕਿ ਕਿਵੇਂ ਆਏ ਸੀਅਸੀਂ ਕਿਹਾ, ਭਾਈ ਕੈਲੇ ਨੰਬਰਦਾਰ ਨੂੰ ਮਿਲਣਾ ਹੈਉਹ ਕਹਿੰਦਾ ਕਿ ਉਹ ਪਿਛਲੇ ਪਾਸੇ ਕਮਰੇ ਵਿੱਚ ਨੇਅਸੀਂ ਉੱਠ ਕੇ ਪਿੱਛੇ ਵੱਲ ਚਲੇ ਗਏਅੱਗੇ ਵੱਡਾ ਸਾਰਾ ਸਵਾਤ ਨੁਮਾ ਕਮਰਾ, ਸ਼ਾਇਦ ਕਿਸੇ ਸਮੇਂ ਡੰਗਰ ਬੰਨ੍ਹੇ ਜਾਂਦੇ ਹੋਣ ’ਤੇ ਅੰਦਰ ਪੱਕੀ ਇੱਟ ਦੀ ਖੁਰਲੀ ਵੀ ਬਣੀ ਹੋਈ ਸੀਦੋਵੇਂ ਤੀਵੀਂ ਮਾਲਕ ਮੰਜਿਆਂ ’ਤੇ ਬੈਠੇ ਸਨਲਾਗੇ ਤਖ਼ਤਪੋਸ਼ ਉੱਤੇ ਕੁਝ ਕੱਪੜੇ ਤੇ ਹੋਰ ਨਿਕਸੁਕ ਪਿਆ ਸੀਨੰਬਰਦਾਰ ਦੇ ਹੱਥ ਵਿੱਚ ਇੱਕ ਬਿਨਾਂ ਡੰਡੀ ਦਾ ਪਲਾਸਟਿਕ ਦਾ ਕੱਪ ਸੀ ਤੇ ਪੈਰਾਂ ਵਿੱਚ ਬਾਲਟੀ ਪਈ ਸੀਡਾਕਟਰ ਨੇ ਕੈਲਾ ਸਿਉਂ ਕਹਿ ਕੇ ਆਵਾਜ਼ ਦਿੱਤੀ ਤਾਂ ਕੈਲੈ ਨੇ ਅੱਖਾਂ ’ਤੇ ਹੱਥ ਦੀ ਛਾਂ ਜਿਹੀ ਕਰਕੇ ਸਾਨੂੰ ਪਛਾਣਨ ਦੀ ਕੋਸ਼ਿਸ਼ ਕੀਤੀਡਾਕਟਰ ਨੂੰ ਪਛਾਣ ਲਿਆ ਤੇ ਮਲ਼ਮੀ ਜਿਹੀ ਆਵਾਜ਼ ਵਿੱਚ ਬੋਲਿਆ, “ਡਾਕਟਰ ਹੈਂ ਭਾਈ ਤੂੰ?

ਕੈਲੇ ਦੀ ਨਿਗ੍ਹਾ ਵੀ ਕਮਜ਼ੋਰ ਸੀ ਤੇ ਆਵਾਜ਼ ਵੀ ਉਸ ਦੇ ਗਲ਼ੇ ਵਿੱਚੋਂ ਮੁਸ਼ਕਿਲ ਨਾਲ ਹੀ ਨਿਕਲ ਰਹੀ ਸੀਸਾਨੂੰ ਉਨ੍ਹਾਂ ਦੀ ਹਾਲਤ ਵੇਖ ਕੇ ਬੜਾ ਤਰਸ ਆਇਆਉਨ੍ਹਾਂ ਦੇ ਕੱਪੜਿਆਂ ਅਤੇ ਭਾਂਡੇ ਟੀਂਡਿਆਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਟਹਿਲ ਸੇਵਾ ਨਹੀਂ ਹੋ ਰਹੀ ਸੀਸਾਨੂੰ ਦੇਖ ਕੇ ਨੰਬਰਦਾਰ ਕੱਪ ਨਾਲ ਬਾਲਟੀ ਖੜਕਾਉਣ ਲੱਗ ਪਿਆਬਾਲਟੀ ਵਿੱਚ ਥੋੜ੍ਹਾ ਜਿਹਾ ਪਾਣੀ ਸੀ, ਉਹ ਕੱਪ ਵਿੱਚ ਪਾ ਕੇ ਪੀਣ ਲੱਗ ਪਿਆਸ਼ਾਇਦ ਉਹ ਨ੍ਹਾਉਣ ਵਾਲ਼ਾ ਬਚਿਆ ਪਾਣੀ ਸੀਕੱਪ ਖੜਕਾਉਣ ਦਾ ਭਾਵ ਉਹ ਪੀਣ ਲਈ ਪਾਣੀ ਮੰਗ ਰਿਹਾ ਸੀ ਮੂੰਹ ਵਿੱਚ ਕੁਝ ਬੁੜਬੜਾ ਵੀ ਰਿਹਾ ਸੀ ਪਰ ਸਮਝ ਨਹੀਂ ਆ ਰਹੀ ਸੀ ਅੱਧੋ ਸੁੱਧੀ ਖਾਧੀ ਰੋਟੀ ਦੇ ਟੁੱਕਰ ਮੰਜੇ ’ਤੇ ਖਿੰਡੇ ਪਏ ਸਨ

ਅਸੀਂ ਆਪਣੇ ਜਿਹੜੇ ਕੰਮ ਆਏ ਸੀ ਉਹ ਤਾਂ ਭੁੱਲ ਹੀ ਗਏ ਤੇ ਉਸ ਚੋਟੀ ਦੇ ਰਹੇ ਨੰਬਰਦਾਰ ਦੀ ਇਹ ਹਾਲਤ ਵੇਖ ਕੇ ਚਿੰਤਾਤੁਰ ਹੋ ਗਏਕਿਸੇ ਸ਼ਾਇਰ ਦੀ ਇਹ ਤੁਕ ਜ਼ਿਹਨ ਵਿੱਚ ਵਾਰ ਵਾਰ ਆ ਰਹੀ ਸੀ- “ਦੁੱਧਾਂ ਨਾਲ ਪੁੱਤ ਪਾਲ਼ ਕੇ, ਪਾਣੀ ਨੂੰ ਤਰਸਦੀਆਂ ਮਾਵਾਂ” ਕਿੱਥੇ ਉਹ ਤੜ੍ਹੀ ਵਾਲ਼ਾ ਨੰਬਰਦਾਰ, ਵੀਹ ਕਿੱਲੇ ਜ਼ਮੀਨ ਜਾਇਦਾਦ ਦਾ ਮਾਲਕ, ਤਿੰਨ ਮੁੰਡਿਆਂ ਦਾ ਪਿਉ ਤੇ ਕਿੱਥੇ ਇਹ ਸੌ ਸਾਲ ਨੂੰ ਢੁੱਕਿਆ ਬਜ਼ੁਰਗ ਜੋੜਾ ਐਨੀ ਭੈੜੀ ਹਾਲਤ ਵਿੱਚ

ਕੱਪ ਤੇ ਬਾਲਟੀ ਦਾ ਖੜਕਾ ਸੁਣ ਕੇ ਕੈਲੇ ਦਾ ਮੁੰਡਾ ਵੀ ਆ ਗਿਆਸੱਚਾ ਸੁੱਚਾ ਹੋਣ ਲਈ ਕਹਿਣ ਲੱਗਾ ਕਿ ਅਸੀਂ ਤਾਂ ਬਥੇਰੀ ਸੇਵਾ ਕਰਦੇ ਹਾਂ ਇਹੀ ਜ਼ਿੱਦ ਨਾਲ ਸਵਾਤ ਵਿੱਚ ਆਏ ਨੇ

ਅਸੀਂ ਚੁੱਪ ਵੱਟੀ ਤੇ ਮਲਕੜੇ ਜਿਹੇ ਉਨ੍ਹਾਂ ਦੇ ਘਰੋਂ ਨਿਕਲ ਕੇ ਵਾਪਸ ਆ ਗਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3474)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author