SurinderSharmaNagra7ਜਦੋਂ ਵੀ ਕੋਈ ਗਾਹਕ ਬੈਂਕ ਆਇਆ ਕਰੇ ਤਾਂ ਪਹਿਲੇ ਮੈਨੇਜਰ ਦੀ ਤਾਰੀਫ਼ ਬਹੁਤ ਕਰਿਆ ਕਰੇ। ਮੈਂ ਸੋਚਿਆ ਕਿ ...
(8 ਜੂਨ 2023)
ਇਸ ਸਮੇਂ ਪਾਠਕ: 106.


ਸਾਲ
1999 ਵਿੱਚ ਮੈਂ ਬੈਂਕ ਦੀ ਇੱਕ ਕਸਬਾ ਨੁਮਾ ਪਿੰਡ ਦੀ ਬਰਾਂਚ ਦਾ ਚਾਰਜ ਲਿਆਬਰਾਂਚ ਖੁੱਲ੍ਹੀ ਨੂੰ ਅਜੇ ਚਾਰ ਕੁ ਸਾਲ ਹੀ ਹੋਏ ਸਨਮੈਥੋਂ ਪਹਿਲੇ ਮੈਨੇਜਰ ਨੇ ਬਹੁਤ ਵਧੀਆ ਕੰਮ ਕੀਤਾ ਸੀਲੋਕਾਂ ਦੇ ਕੰਮ ਉਹ ਖੁਸ਼ੀ ਖੁਸ਼ੀ ਕਰਦਾ ਸੀ, ਇਸ ਕਰਕੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸਨਦੋ ਕੁ ਸਾਲਾਂ ਵਿੱਚ ਉਸਨੇ ਬਰਾਂਚ ਦੀ ਕਾਰਗੁਜ਼ਾਰੀ ਬਹੁਤ ਵਧੀਆ ਦਿਖਾਈ ਉਸਦਾ ਰਿਜਨਲ ਔਫਿਸ ਦੇ ਸੀਨੀਅਰ ਅਫਸਰਾਂ ਨਾਲ ਚੰਗਾ ਰਸੂਖ ਸੀਕਹਿਣ ਦਾ ਭਾਵ ਕਿ ਉਹ ਸੀਨੀਅਰ ਅਫਸਰਾਂ ਦੀ ਨਜ਼ਰ ਵਿੱਚ ਲਾਇਕ ਅਧਿਕਾਰੀ ਸੀਇਸ ਕਰਕੇ ਉਹ ਉਸ ਨੂੰ ਲਾਗੇ ਸ਼ਹਿਰ ਦੀ ਵੱਡੀ ਬਰਾਂਚ ਦੇਣਾ ਚਾਹੁੰਦੇ ਸਨ ਤੇ ਇਹ ਸ਼ਹਿਰ ਉਸ ਦਾ ਠਿਕਾਣਾ ਵੀ ਸੀਮੈਂ ਉਸ ਸ਼ਹਿਰ ਦੀ ਵੱਡੀ ਸ਼ਾਖਾ ਵਿੱਚ ਲੋਨ ਦਾ ਪੋਰਟਫੋਲਿਓ ਸੰਭਾਲਿਆ ਹੋਇਆ ਸੀਪਿਛਲੇ ਦੋਂਹ ਸਾਲਾਂ ਵਿੱਚ ਇਸ ਨੂੰ ਸੰਭਾਲਣ ਦੀ ਵਧੀਆ ਕਾਰਗੁਜ਼ਾਰੀ ਤੋਂ ਰਿਜਨਲ ਆਫਿਸ ਦੇ ਸੀਨੀਅਰ ਅਧਿਕਾਰੀ ਮੇਰੇ ’ਤੇ ਵੀ ਬਹੁਤ ਖੁਸ਼ ਸਨ, ਖਾਸ ਕਰਕੇ ਰਿਜਨਲ ਹੈੱਡ (ਡਿਪਟੀ ਜਨਰਲ ਮੈਨੇਜਰ)ਉਹ ਮੈਨੂੰ ਸੁਤੰਤਰ ਸ਼ਾਖਾ ਦਾ ਭਾਰ ਸੰਭਾਲਣਾ ਚਾਹੁੰਦੇ ਸਨਇਸ ਤਰ੍ਹਾਂ ਇੱਕ ਵਧੀਆ ਸਮਾਧਾਨ ਦੇ ਤੌਰ ’ਤੇ ਉਨ੍ਹਾਂ ਮੈਨੂੰ ਉਸ ਕਸਬਾ ਨੁਮਾ ਸ਼ਾਖਾ ਦਾ ਮੈਨੇਜਰ ਬਣਾ ਦਿੱਤਾ ਤੇ ਉੱਥੋਂ ਦੇ ਪਹਿਲੇ ਮੈਨੇਜਰ ਨੂੰ ਸ਼ਹਿਰ ਵਿੱਚ ਬਤੌਰ ਇੰਚਾਰਜ ਮੈਨੇਜਰ ਭੇਜ ਦਿੱਤਾਅਸੀਂ ਵੀ ਦੋਨੋਂ ਖੁਸ਼ ਤੇ ਬੈਂਕ ਦਾ ਵੀ ਵਧੀਆ ਸਮਾਧਾਨ ਹੋ ਗਿਆ

ਇਹ ਕਸਬਾ ਨੁਮਾ ਪਿੰਡ ਦੀ ਬਰਾਂਚ ਛੋਟੀ ਸੀਦੋ ਕਲਰਕ ਸਨ ਅਤੇ ਇੱਕ ਚਪੜਾਸੀ ਕਮ ਦਫਤਰੀ ਸੀਕੰਪਿਊਟਰ ਵਗ਼ੈਰਾ ਅਜੇ ਸ਼ੁਰੂ ਨਹੀਂ ਹੋਏ ਸਨ, ਸਾਰਾ ਕੰਮ ਹੱਥੀਂ ਹੁੰਦਾ ਸੀਜਦੋਂ ਵੀ ਕੋਈ ਗਾਹਕ ਬੈਂਕ ਆਇਆ ਕਰੇ ਤਾਂ ਪਹਿਲੇ ਮੈਨੇਜਰ ਦੀ ਤਾਰੀਫ਼ ਬਹੁਤ ਕਰਿਆ ਕਰੇਮੈਂ ਸੋਚਿਆ ਕਿ ਅਜਿਹਾ ਅਕਸਰ ਹੁੰਦਾ ਰਹਿੰਦਾ ਹੈਲੋਕ ਜਾਣ ਵਾਲੇ ਦੀਆਂ ਬਾਅਦ ਸਿਫਤਾਂ ਦੇ ਪੁਲ ਬੰਨ੍ਹਦੇ ਹੀ ਰਹਿੰਦੇ ਹਨ ਪਰ ਸਟਾਫ ਵੀ ਉਸ ਦੀ ਬਹੁਤ ਸਿਫ਼ਤ ਕਰਿਆ ਕਰੇਇੱਕ ਵਾਰ ਤਾਂ ਮੈਂ ਸੋਚਾਂ ਵਿੱਚ ਪੈ ਗਿਆ ਬਈ ਮੈਂ ਆਪਣੇ-ਆਪ ਨੂੰ ਵਧੀਆ ਸਾਬਤ ਕਰਨ ਲਈ ਕੀ ਅਜਿਹਾ ਕਰਾਂ ਕਿ ਲੋਕ ਪਹਿਲੇ ਮੈਨੇਜਰ ਨੂੰ ਭੁੱਲ ਜਾਣਪਰ ਕੁਝ ਸੁੱਝ ਨਹੀਂ ਰਿਹਾ ਸੀ ਇੱਦਾਂ ਹੀ ਡੇਢ-ਦੋ ਮਹੀਨੇ ਲੰਘ ਗਏਮੈਂ ਕੋਸ਼ਿਸ਼ ਕਰਿਆ ਕਰਾਂ ਕਿ ਸਾਰੇ ਗਾਹਕਾਂ ਦਾ ਕੰਮ ਸਮੇਂ ਸਿਰ ਨਿਪਟ ਜਾਵੇ ਤੇ ਉਹ ਖੁਸ਼ ਜਾਣਮਸਲਨ ਜਿਵੇਂ ਕੋਈ ਐੱਫ ਡੀ ਕਰਵਾਉਣ ਆਉਂਦਾ ਤਾਂ ਉਸ ਦਾ ਕੈਸ਼ ਕੈਸ਼ੀਅਰ ਨੂੰ ਫੜਾ ਕੇ ਉਸ ਰਕਮ ਦੀ ਐੱਫ ਡੀ ਖ਼ੁਦ ਬਣਾ ਕੇ ਰੱਖ ਲੈਂਦਾਜਦੋਂ ਕੈਸ਼ੀਅਰ ਨਕਦੀ ਬਾਰੇ ਓ ਕੇ ਕਹਿ ਦਿੰਦਾ, ਮੈਂ ਝੱਟ ਐੱਫ ਡੀ ਲਿਫ਼ਾਫੇ ਵਿੱਚ ਪਾ ਕੇ ਗਾਹਕ ਨੂੰ ਫੜਾ ਦਿੰਦਾ ਤੇ ਉਸਦਾ ਧੰਨਵਾਦ ਕਰ ਦਿੰਦਾਇਸ ਤਰ੍ਹਾਂ ਗਾਹਕ ਖੁਸ਼ ਹੋ ਕੇ ਚਲਾ ਜਾਂਦਾਹੌਲ਼ੀ ਹੌਲ਼ੀ ਪਿੰਡ ਵਿੱਚ ਉਪਮਾ ਬਣਨ ਲੱਗੀਇਨ੍ਹੀਂ ਦਿਨੀਂਨ ਬੈਂਕ ਦੀ ਇੱਕ ਨਵੀਂ ਨਵੀਂ ਸਕੀਮ ਕਿਸਾਨ ਕਾਰਡ ਬਣਾਉਣ ਦੀ ਆਈ ਸੀਪਰ ਇਹ ਅਜੇ ਤਕ ਚੰਗੀ ਤਰ੍ਹਾਂ ਲਾਗੂ ਨਹੀਂ ਹੋਈ ਸੀ ਤੇ ਬੈਂਕ ਵੱਲੋਂ ਵੀ ਕੋਈ ਜ਼ਿਆਦਾ ਦਬਾਓ ਨਹੀਂ ਸੀਲੋਨ ਅਧਿਕਾਰੀਆਂ ਨੂੰ ਇਸ ਸਕੀਮ ਦੀ ਅਜੇ ਪੂਰੀ ਜਾਣਕਾਰੀ ਵੀ ਨਹੀਂ ਸੀਮੈਂ ਪ੍ਰਾਦੇਸ਼ਿਕ ਦਫਤਰ ਤੋਂ ਉਸ ਸਕੀਮ ਦਾ ਸਰਕੂਲਰ ਮੰਗਵਾਕੇ ਸਕੀਮ ਨੂੰ ਚੰਗੀ ਤਰ੍ਹਾਂ ਪੜ੍ਹਿਆ ਤੇ ਘੋਖਿਆਕਾਫ਼ੀ ਹੱਦ ਤਕ ਸਮਝ ਕੇ ਉਸ ਦਾ ਖ਼ਾਕਾ ਤਿਆਰ ਕਰ ਲਿਆਪਿੰਡ ਦੇ ਚੰਗੇ ਬੰਦੇ ਤੇ ਮੋਹਤਬਰ ਕਿਸਾਨ ਬੈਂਕ ਬੁਲਾ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਤੇ ਸਕੀਮ ਬਾਰੇ ਸਮਝਾਇਆਜਦੋਂ ਉਹ ਸਮਝ ਗਏ ਕਿ ਕਿਸਾਨ ਦੀ ਇੱਕ ਹੱਦ ਕਰਜ਼ਾ ਬਣ ਜਾਵੇਗੀ, ਜਦੋਂ ਵੀ, ਜਿੰਨੇ ਵੀ ਪੈਸਿਆਂ ਦੀ ਲੋੜ ਹੋਵੇਗੀ, ਕਿਸਾਨ ਕੱਢਵਾ ਸਕੇਗਾ, ਕਿਸੇ ਬਿੱਲ ਵਗ਼ੈਰਾ ਦੀ ਵੀ ਲੋੜ ਨਹੀਂ ਪਵੇਗੀ। ਬਿਆਜ ਵੀ ਸਿਰਫ਼ ਉੰਨੀ ਰਕਮ ਉੱਤੇ ਲੱਗੇਗਾ, ਜਿੰਨੀ ਕਿਸਾਨ ਕਢਵਾ ਕੇ ਵਰਤ ਲਵੇਗਾ। ਛਿਮਾਹੀ ਦੀ ਫ਼ਸਲ ਆਉਣ ’ਤੇ ਲਿਮਿਟ ਜਮ੍ਹਾਂ ਕਰਵਾ ਕੇ ਉਸ ਤੋਂ ਬਾਅਦ ਫਿਰ ਲੋੜ ਅਨੁਸਾਰ ਵਰਤੀ ਜਾ ਸਕੇਗੀਕਈ ਬੰਦਿਆਂ ਦੇ ਇਹ ਸਕੀਮ ਸਮਝ ਆ ਗਈ ਤੇ ਉਹ ਲੈਣ ਲਈ ਵੀ ਤਿਆਰ ਹੋ ਗਏਇਸ ਤਰ੍ਹਾਂ ਆਸੇ ਪਾਸੇ ਦੀਆਂ ਬਰਾਂਚਾਂ ਤੋਂ ਕਾਗਜ਼ ਪੱਤਰ ਇਕੱਠੇ ਕਰਕੇ ਕਿਸਾਨਾਂ ਦੇ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਇਨ੍ਹਾਂ ਕਿਸਾਨ ਕਾਰਡਾਂ ਕਰਕੇ ਕਸਬੇ ਵਿੱਚ ’ਤੇ ਆਸ ਪਾਸ ਦੇ ਪਿੰਡਾਂ ਵਿੱਚ ਬੈਂਕ ਦਾ ਨਾਂ ਵਧੀਆ ਚਮਕ ਗਿਆ ਤੇ ਮੇਰੀ ਪਛਾਣ ਹੋਣ ਲੱਗੀਪਰ ਪਹਿਲੇ ਮੈਨੇਜਰ ਦੇ ਵਧੀਆ ਹੋਣ ਦਾ ਕ੍ਰਿਸ਼ਮਾ ਅਜੇ ਚੱਲ ਰਿਹਾ ਸੀ, ਖ਼ਤਮ ਨਹੀਂ ਹੋਇਆ ਸੀ

ਇਸ ਕਸਬੇ ਵਿੱਚ ਇੱਕ ਬਹੁਤ ਹੀ ਯਾਦਗਾਰੀ ਇੰਜਨੀਅਰਿੰਗ ਇੰਸਟੀਚਿਊਟ ਹੈ। ਉਸ ਦਾ ਵੀ ਖ਼ਾਤਾ ਸਾਡੇ ਬੈਂਕ ਵਿੱਚ ਸੀਇਸ ਸਿਲਸਿਲੇ ਵਿੱਚ ਉਸ ਦੇ ਅਧਿਕਾਰੀਆਂ, ਪ੍ਰੋਫੈਸਰ ਸਾਹਿਬਾਨ ਨੂੰ ਮਿਲਣ ਦਾ ਮੌਕਾ ਮਿਲਿਆਉਸ ਇੰਸਟੀਚਿਊਟ ਦਾ ਸਾਡੇ ਪਾਸ ਬਹੁਤ ਪੈਸਾ ਜਮ੍ਹਾਂ ਸੀਮੈਂ ਆਪਣੀ ਕਾਰਗੁਜ਼ਾਰੀ ਵਧਾਉਣ ਵਾਸਤੇ ਹੋਰ ਡਿਪਾਜਿਟ ਵੀ ਹਾਸਿਲ ਕਰਨਾ ਹੁੰਦਾ ਸੀਇਸ ਕਾਰਨ ਮੇਰਾ ਉੱਥੇ ਚੱਕਰ ਲਗਦਾ ਰਹਿੰਦਾ

ਇੱਕ ਦਿਨ ਇਸੇ ਸਿਲਸਿਲੇ ਵਿੱਚ ਮੈਂ ਪ੍ਰੋਫੈਸਰ ਡੀਨ ਨੂੰ ਮਿਲਣ ਗਿਆ, ਕਿਉਂਕਿ ਇੰਸਟੀਚਿਊਟ ਦਾ ਫਾਈਨਾਂਸ ਦਾ ਸਾਰਾ ਕੰਮਕਾਰ ਉਹ ਦੇਖਦਾ ਸੀਉਸ ਨੇ ਇੱਕ ਆਲਟੋ ਕਾਰ ਲਈ ਲੋਨ ਲੈਣ ਦੀ ਇੱਛਾ ਜ਼ਾਹਰ ਕੀਤੀ ਮੈਨੂੰ ਕਾਰ ਦੀ ਕੁਟੇਸ਼ਨ ਦੀ ਕਾਪੀ ਵੀ ਦੇ ਦਿੱਤੀਪਰ ਅਜੇ ਉਹ ਜੇ-ਜੱਕਾਂ ਵਿੱਚ ਹੀ ਸੀ ਕਿ ਕਾਰ ਲਵਾਂ ਕਿ ਨਾ ਲਵਾਂਕਈ ਦਿਨ ਲੰਘ ਗਏਕੋਈ ਗੱਲਬਾਤ ਨਾ ਹੋਈਕੰਮਕਾਰ ਓਦਾਂ ਹੀ ਚਲਦਾ ਰਿਹਾਜਦੋਂ ਕਦੇ ਕੋਈ ਗਾਹਕ ਫਿਰ ਪਹਿਲੇ ਮੈਨੇਜਰ ਦੀ ਤਾਰੀਫ਼ ਕਰ ਦਿੰਦਾ ਤਾਂ ਮੈਨੂੰ ਬੜਾ ਵੱਟ ਚੜ੍ਹਦਾ ਪਰ ਆਪਣੇ ਆਪ ਨੂੰ ਉਸ ਮੈਨੇਜਰ ਤੋਂ ਬਿਹਤਰ ਬਣਾਉਨ ਦਾ ਕੋਈ ਮੌਕਾ ਮੇਰੇ ਹੱਥ ਨਾ ਲੱਗਦਾਕਈ ਦਿਨਾਂ ਪਿੱਛੋਂ ਪ੍ਰੋਫੈਸਰ ਡੀਨ ਦਾ ਫ਼ੋਨ ਆਇਆ ਕਿ ਕਾਰ ਲੋਨ ਲਈ ਕੀ ਕੀ ਕਾਗਜ਼ ਚਾਹੀਦੇ ਹਨ? ਉਨ੍ਹਾਂ ਲੋਨ ਦੀ ਰਕਮ ਬਾਰੇ ਮੈਨੂੰ ਦੱਸ ਦਿੱਤਾਮੈਂ ਉਹਨਾਂ ਨੂੰ ਉੱਥੇ ਹੀ ਠਹਿਰਕੇ ਉਡੀਕਣ ਲਈ ਕਿਹਾਮੇਰੇ ਦਿਮਾਗ਼ ਵਿੱਚ ਇੱਕਦਮ ਖਿਆਲ ਆਇਆ ਕਿ ਆਪਣੇ-ਆਪ ਨੂੰ ਵਧੀਆ ਸਾਬਿਤ ਕਰਨ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਮਿਲ ਸਕਦਾ

ਮੈਂ ਕਾਰ ਲੋਨ ਦੇ ਸਾਰੇ ਪੇਪਰ ਤਿਆਰ ਕਰ ਲਏ। ਜਿੰਨੇ ਪੈਸਿਆਂ ਦਾ ਡਰਾਫਟ ਕਾਰ ਏਜੰਸੀ ਨੂੰ ਦੇਣਾ ਸੀ, ਉਹ ਤਿਆਰ ਕਰ ਲਿਆ ਕਿਉਂਕਿ ਸਾਰਾ ਕੰਮ ਮੈਨੁਅਲ ਸੀਸਾਰਾ ਸਾਮਾਨ ਇੱਕ ਬੈਗ ਵਿੱਚ ਪਾ ਲਿਆ ਤੇ ਫੋਟੋ ਵਗੈਰਾ ਚਿਪਕਾਉਣ ਲਈ ਗੂੰਦ ਦੀ ਸ਼ੀਸ਼ੀ ਤੇ ਹੋਰ ਲੋੜੀਂਦਾ ਸਾਮਾਨ ਵੀ ਬੈਗ ਵਿੱਚ ਪਾ ਲਿਆਹੁਣ ਕੇਵਲ ਸਟੈਂਪ ਪੇਪਰ ਦੀ ਜ਼ਰੂਰਤ ਸੀਇੰਸਟੀਚਿਊਟ ਦੇ ਰਸਤੇ ਵਿੱਚ ਤਹਿਸੀਲ ਪੈਂਦੀ ਸੀ, ਜਿੱਥੋਂ ਅਸ਼ਟਾਮ ਮਿਲਦੇ ਸਨਮੈਂ ਬੈਗ ਸਕੂਟਰ ਵਿੱਚ ਰੱਖਿਆ, ਸਕੂਟਰ ਨੂੰ ਕਿੱਕ ਮਾਰੀ ਤੇ ਤਹਿਸੀਲ ਪਹੁੰਚ ਗਿਆਲੋੜੀਂਦੇ ਅਸ਼ਟਾਮ ਡੀਨ ਸਾਹਿਬ ਦੇ ਨਾਂ ਰਾਹੀਂ ਕਰਕੇ ਲੈ ਲਏ ਤੇ ਡੀਨ ਸਾਹਿਬ ਦੇ ਦਫਤਰ ਪਹੁੰਚ ਗਏਆਉ-ਭਗਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਬੈਂਕ ਆਉਣ ਵਾਲੇ ਹੀ ਸਨਪਰ ਮੈਂ ਕਿਹਾ ਕਿ ਬੈਂਕ ਹੀ ਤੁਹਾਡੇ ਦਰਵਾਜ਼ੇ ’ਤੇ ਆ ਗਿਆ ਹੈਬੈਗ ਵਿੱਚੋਂ ਡਰਾਫਟ ਕੱਢਿਆ ਤੇ ਡੀਨ ਸਾਂਹਿਬ ਦੇ ਹੱਥ ’ਤੇ ਰੱਖ ਦਿੱਤਾ ਤੇ ਬਾਕੀ ਕਾਗਜ਼ਾਤ ਦਸਤਖ਼ਤ ਲਈ ਵੀ ਮੇਜ਼ ਉੱਤੇ ਰੱਖ ਦਿੱਤੇਡੀਨ ਸਾਹਿਬ ਡਰਾਫਟ ਵੇਖ ਕੇ ਹੱਕੇ-ਬੱਕੇ ਰਹਿ ਗਏ ਕਿ ਬੈਂਕ ਦੀ ਐਨੀ ਤੇਜ਼ ਸਰਵਿਸ, ਆਹ ਤਾਂ ਕਮਾਲ ਹੋ ਗਈਕਾਫ਼ੀ ਦੇਰ ਉਨ੍ਹਾਂ ਨੂੰ ਯਕੀਨ ਹੀ ਨਾ ਆਇਆਉਹ ਕਹਿਣ ਲੱਗੇ, “ਮੈਂ ਬਹੁਤ ਬੈਂਕਾਂ ਨਾਲ ਵਾਹ ਵਾਸਤਾ ਰੱਖਿਆ ਹੈ ਪਰ ਇਹ ਸਰਵਿਸ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖੀ ਹੈ

ਮੈਂ ਕਿਹਾ, “ਅਸੀਂ ਵੀ ਪਹਿਲੀ ਵਾਰ ਐਨੀ ਤੇਜ਼ ਸਰਵਿਸ ਦੇਣ ਦਾ ਤਜਰਬਾ ਕੀਤਾ ਹੈ

ਡੀਨ ਸਾਹਿਬ ਬੋਲੇ, “ਅਜੇ ਤਾਂ ਮੈਂ ਮਾਰਜਨ ਲਈ ਪੈਸੇ ਵੀ ਸੈਂਟਰਲ ਬੈਂਕ ਵਿੱਚੋਂ ਨਹੀਂ ਕਢਵਾਏ?”

ਮੈਂ ਕਿਹਾ, “ਕੋਈ ਗੱਲ ਨਹੀਂ, ਹੁਣ ਕਢਵਾ ਲਉ ਤੇ ਆਹ ਕਾਗਜ਼ਾਂ ਉੱਤੇ ਦਸਤਖ਼ਤ ਵੀ ਕਰ ਦਿਉ

ਬੈਂਕ ਦੀ ਕਾਰਗੁਜ਼ਾਰੀ ਵੇਖ ਕੇ ਡੀਨ ਸਾਹਿਬ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀਉਹਨਾਂ ਨੇ ਮਾਰਜਨ ਲਈ ਚੈੱਕ ਕੱਟ ਦਿੱਤਾ, ਚਾਹ ਪਾਣੀ ਪਿਲਾਇਆ ਤੇ ਮੂੰਹ ਮਿੱਠਾ ਵੀ ਕਰਾਇਆਉਸ ਤੋਂ ਬਾਅਦ ਉਹ ਖੁਸ਼ੀ ਵਿੱਚ ਮੇਰੇ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਲੈਕੇ ਬੋਲੇ, “ਮੈਨੇਜਰ ਸਾਹਿਬ! ਤੁਸੀਂ ਮੇਰਾ ਦਫਤਰ ਬੈਠੇ ਦਾ ਬਿਨਾਂ ਕਾਗਜ਼ਾਂ ਅਤੇ ਬਿਨਾਂ ਮਾਰਜਨ ਤੋਂ ਕਾਰ ਲੋਨ ਕਰ ਦਿੱਤਾ, ਤੁਸੀਂ ਮੈਨੂੰ ਕੀਲ ਲਿਆ ਤੇ ਆਪਣਾ ਮੁਰੀਦ ਬਣਾ ਲਿਆ ਮੈਂ ਹੁਣ ਤੁਹਾਨੂੰ ਖ਼ਾਲੀ ਨਹੀਂ ਜਾਣ ਦੇਣਾ

ਡੀਨ ਸਾਹਿਬ ਨੇ ਅਲਮਾਰੀ ਖੋਲ੍ਹੀ, ਸੈਂਟਰਲ ਬੈਂਕ ਦੀ ਚੈੱਕ ਬੁੱਕ ਕੱਢੀ ਤੇ ਪੰਜਾਹ ਲੱਖ ਦਾ ਚੈੱਕ ਕੱਟ ਕੇ ਮੈਨੂੰ ਫੜਾਉਂਦੇ ਹੋਏ ਕਿਹਾ, “ਆਹ ਲਓ ਚੈੱਕ ਤੇ ਪੰਜਾਹ ਲੱਖ ਦੀ ਇੱਕ ਸਾਲ ਲਈ ਐੱਫ ਡੀ ਇੰਸਟੀਚਿਊਟ ਦੇ ਨਾਂ ਕਰ ਦਿਉ

ਅੰਨ੍ਹਾ ਕੀ ਭਾਲ਼ੇ, ਦੋ ਅੱਖਾਂਨਾਲ਼ੇ ਬੈਂਕ ਦਾ ਲੋਨ ਵਧ ਗਿਆ ਤੇ ਨਾਲ਼ੇ ਬਹੁਤ ਵੱਡੀ ਰਕਮ ਦੀ ਬੈਂਕ ਨੂੰ ਐੱਫ ਡੀ ਮਿਲ ਗਈਬੈਂਕ ਵੱਲੋਂ ਦਿੱਤੀ ਗਈ ਅਨੋਖੀ ਸਰਵਿਸ ਨੇ ਕਸਬੇ ਵਿੱਚ ਮੇਰੀ ਉਪਮਾ ਚੌਗੁਣੀ ਵਧਾ ਦਿੱਤੀਰਿਜ਼ਨਲ ਔਫਿਸ ਵਿੱਚ ਤਾਂ ਮੇਰੀ ਬੱਲੇ ਬੱਲੇ ਹੋਣੀ ਹੀ ਸੀ, ਲੋਕਾਂ ਨੇ ਪਹਿਲੇ ਮੈਨੇਜਰ ਨੂੰ ਵੀ ਭੁਲਾ ਦਿੱਤਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4019)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author