SurinderSharmaNagra7ਉਹ ਵਿਚਾਰਾ ਅੱਧਾ ਜਿਹਾ ਹੋ ਕੇ ਬੋਲਿਆ, “ਬਾਬੂ ਜੀ! ਤੁਸੀਂ ਅੰਦਰ ਆਉਬੈਠ ਕੇ ਗੱਲ ਕਰਦੇ ਹਾਂ ...
(12 ਮਈ 2023)
ਇਸ ਸਮੇਂ ਪਾਠਕ: 205.


ਇਹ ਬੈਂਕਾਂ ਦਾ ਇੱਕ ਕਲਚਰ ਹੈ ਕਿ ਜਦੋਂ ਕੋਈ ਨਵਾਂ ਮੈਨੇਜਰ ਬਰਾਂਚ ਵਿੱਚ ਚਾਰਜ ਸੰਭਾਲਦਾ ਹੈ ਤਾਂ ਪ੍ਰਾਦੇਸ਼ਿਕ ਦਫਤਰ ਦੀ ਕੋਸ਼ਿਸ਼ ਹੁੰਦੀ ਹੈ ਕਿ ਬਰਾਂਚ ਦੇ ਪਿਛਲੇ ਰੁਕੇ ਹੋਏ ਕੰਮ ਨਵੇਂ ਮੈਨੇਜਰ ਤੋਂ ਜ਼ੋਰ ਨਾਲ ਕਰਵਾਏ ਜਾਣ
ਬਦਲੀ ਹੋ ਕੇ ਜਾਣ ਵਾਲ਼ੇ ਮੈਨੇਜਰ ਦੀ ਕੋਈ ਬਹੁਤੀ ਦਿਲਚਸਪੀ ਨਹੀਂ ਹੁੰਦੀ ਤੇ ਨਵਾਂ ਆਇਆ ਉਤਸ਼ਾਹ ਨਾਲ ਕੰਮ ਕਰਦਾ ਹੈ ਕਿਉਂਕਿ ਉਸ ਨੇ ਪਹਿਲੇ ਕੰਮਕਾਰ ਤੋਂ ਵਧਾ ਕੇ ਤਰੱਕੀ ਦਿਖਾਉਣੀ ਹੁੰਦੀ ਹੈ

ਜਦੋਂ ਮੈਂ ਨਵਾਂ ਨਵਾਂ ਅੰਮ੍ਰਿਤਸਰ ਆਇਆ ਤੇ ਕਾਫ਼ੀ ਬੜੀ ਬਰਾਂਚ ਦਾ ਚਾਰਜ ਸੰਭਾਲਿਆ ਤਾਂ ਬੜਾ ਉਤਸ਼ਾਹ ਸੀਮਹੀਨਾ ਡੇਢ ਮਹੀਨਾ ਬਰਾਂਚ ਨੂੰ ਸਮਝਣ ਵਿੱਚ, ਗਾਹਕਾਂ ਨਾਲ ਜਾਣ-ਪਹਿਚਾਣ ਵਿੱਚ ਲੰਘ ਗਏ ਤੇ ਰਹਿਣ ਲਈ ਮਕਾਨ ਦੀ ਸੈਟਿੰਗ ਕਰਨ ਵਿੱਚ ਸਮਾਂ ਲੱਗ ਗਿਆਇੱਕ ਦਿਨ ਪ੍ਰਾਦੇਸ਼ਿਕ ਪ੍ਰਬੰਧਕ ਦਾ ਫ਼ੋਨ ਆਇਆ ਕਿ ਪ੍ਰਾਦੇਸ਼ਿਕ ਦਫਤਰ ਆ ਕੇ ਜਾਉਮੈਂ ਅਗਲੇ ਦਿਨ ਦਫਤਰ ਪਹੁੰਚ ਗਿਆਮੇਰਾ ਹਾਲ ਚਾਲ ਪੁੱਛਣ ਤੋਂ ਬਾਅਦ ਸਾਹਿਬ ਨੇ ਇੱਕ ਲਿਸਟ ਦਿੱਤੀ ਤੇ ਨਿਰਦੇਸ਼ ਦਿੰਦੇ ਹੋਏ ਕਿਹਾ, ‘ਦੇਖੋ! ਇਹ ਕੁਝ ਪੁਰਾਣੇ ਐਨਪੀਏ ਖ਼ਾਤੇ ਹਨ ਜਿਨ੍ਹਾਂ ਵਿੱਚ ਕੁਝ ਕੁ ਖ਼ਾਤੇ ਬਹੁਤ ਪੁਰਾਣੇ ਹਨ ਜਿਹੜੇ ਕਿ ਪੁਰਾਣੇ ਕੋਆਪ੍ਰੇਟਿਵ ਬੈਂਕ ਨਾਲ ਸਬੰਧਿਤ ਹਨ ਇਸ ਬੈਂਕ ਦਾ ਸਾਡੇ ਬੈਂਕ ਨੇ ਅਧੀਨੀਕਰਣ ਕਰ ਲਿਆ ਸੀ ਬੈਂਕ ਦੇ ਕਾਨੂੰਨ ਅਨੁਸਾਰ ਕੋਈ ਵੀ ਦਬਾਅ ਪਾਉ, ਗਹਿਣੇ ਰੱਖੀ ਜਾਇਦਾਦ ਵੇਚੋ, ਹਰ ਹੀਲਾ ਵਰਤੋ, ਇਹ ਖ਼ਾਤੇ ਵਸੂਲੀ ਤੋਂ ਬਾਅਦ ਹਰ ਹਾਲਤ ਵਿੱਚ ਸੈਟਲ ਹੋਣੇ ਚਾਹੀਦੇ ਹਨ” ਉਨ੍ਹਾਂ ਖਾਤਿਆਂ ਵਿੱਚ ਇੱਕ ਖਾਤਾ ਗੋਪਾਲ ਦਾਸ ਕਸਤੂਰੀ ਲਾਲ ਦਾ ਸੀਉਸ ਬਾਰੇ ਉਨ੍ਹਾਂ ਜ਼ਿਆਦਾ ਧਿਆਨ ਦੇਣ ਲਈ ਕਿਹਾ

ਮੈਂ ਐਨਪੀਏ ਦਾ ਪਰਵਾਨਾ ਲੈ ਕੇ ਬਰਾਂਚ ਆ ਗਿਆਸਭ ਤੋਂ ਪਹਿਲਾਂ ਉਸ ਫਰਮ ਦੀ ਫਾਇਲ ਕਢਵਾਈ ਤੇ ਉਸ ਦੀ ਜਾਂਚ ਪੜਤਾਲ ਕੀਤੀਖ਼ਾਤਾ ਵੀਹ ਕੁ ਸਾਲ ਪੁਰਾਣਾ ਸੀਲਾਲਿਆਂ ਦਾ ਕੱਪੜੇ ਦਾ ਕਾਰੋਬਾਰ ਸੀਕਈ ਸਾਲ ਵਧੀਆ ਕੰਮਕਾਰ ਚੱਲਿਆ ਤੇ ਖ਼ਾਤਾ ਵੀ ਵਧੀਆ ਚੱਲਿਆ ਪਰ ਉਸ ਤੋਂ ਬਾਅਦ ਕੁਝ ਭਾਈਵਾਲੀ ਦਾ ਝਗੜਾ ਹੋਣ ਕਰਕੇ ਤੇ ਕੁਝ ਕੱਪੜੇ ਦੇ ਵਪਾਰ ਵਿੱਚ ਮੰਦਾ ਆਉਣ ਕਰਕੇ ਫਰਮ ਫੇਲ ਹੋ ਗਈ ਤੇ ਖ਼ਾਤਾ ਐਨਪੀਏ ਹੋ ਗਿਆਖ਼ਾਤੇ ਵਿੱਚ ਇਕੱਲਾ ਮਕਾਨ ਹੀ ਗਿਰਵੀ ਸੀ, ਹੋਰ ਅਸਾਸੇ ਕੋਈ ਨਹੀਂ ਸਨਰਕਮ ਤਕਰੀਬਨ ਸਾਢੇ ਸੱਤ ਲੱਖ ਰੁਪਏ ਦੇ ਕਰੀਬ ਖੜ੍ਹੀ ਸੀਮਕਾਨ ਵੇਚਣ ਦਾ ਨੋਟਿਸ ਦੇਣ ਤੋਂ ਪਹਿਲਾਂ ਘਰ ਵੇਖਣਾ ਜ਼ਰੂਰੀ ਸੀ

ਕਾਫ਼ੀ ਪੁੱਛ ਪੜਤਾਲ ਤੋਂ ਬਾਅਦ ਇੱਕ ਬੰਦਾ ਮਿਲਿਆ ਜਿਹੜਾ ਮੈਂਨੂੰ ਉਹਨਾਂ ਦੇ ਘਰ ਲੈ ਕੇ ਜਾ ਸਕਦਾ ਸੀਅਸੀਂ ਪੁਰਾਣੇ ਅੰਮ੍ਰਿਤਸਰ ਵਿੱਚ ਬੈਠੇ ਸੀ, ਬਹੁਤ ਹੀ ਸੰਕੀਰਣ ਗਲ਼ੀਆਂ ਦਾ ਇਲਾਕਾ ਸੀਸੌ ਸੌ, ਡੇਢ ਸੌ ਸਾਲ ਪੁਰਾਣੇ ਮਕਾਨ ਸਨਗਲ਼ੀਆਂ ਵਿੱਚ ਕਾਰ ਜਾਣ ਦਾ ਤਾਂ ਮਤਲਬ ਨਹੀਂ ਸੀ, ਕੇਵਲ ਸਕੂਟਰ ਜਾਂ ਮੋਟਰਸਾਈਕਲ ’ਤੇ ਜਾਇਆ ਜਾ ਸਕਦਾ ਸੀਉਹ ਬੰਦਾ, ਜਿਹੜਾ ਘਰ ਜਾਣਦਾ ਸੀ, ਪ੍ਰੋਗਰਾਮ ਅਨੁਸਾਰ ਮੈਂਨੂੰ ਨਾਲ ਲੈ ਕੇ ਚੱਲ ਪਿਆਗਲ਼ੀਆਂ ਵਿੱਚੋਂ ਦੀ ਹੁੰਦੇ ਹੋਏ ਇੱਕ ਚੌਰਾਹੇ ਵਿੱਚ ਜਾ ਪਹੁੰਚੇਸਕੂਟਰ ਉੱਥੇ ਖੜ੍ਹਾ ਕਰਕੇ ਅੱਗੋਂ ਪੈਦਲ ਜਾਣਾ ਸੀ ਕਿਉਂਕਿ ਅੱਗੇ ਸਕੂਟਰ ਵੀ ਨਹੀਂ ਜਾਂਦਾ ਸੀਤੰਗ ਗਲੀਆਂ ਵਿੱਚੋਂ ਦੀ ਪੈਦਲ ਚੱਲ ਪਏਗਲ਼ੀਆਂ ਐਨੀਆਂ ਤੰਗ ਸਨ ਕਿ ਇੱਕ ਸਮੇਂ ਇੱਕੋ ਬੰਦਾ ਸਮੇਂ ਲੰਘ ਸਕਦਾ ਸੀ, ਦੂਸਰਾ ਸਾਹਮਣਿਉਂ ਆਉਣ ਵਾਲਾ ਟੇਢਾ ਹੋ ਕੇ ਲੰਘਦਾ ਸੀਅਸੀਂ ਅੱਗੜ-ਪਿੱਛੜ ਹੋ ਕੇ ਉਨ੍ਹਾਂ ਦੇ ਘਰ ਪਹੁੰਚ ਗਏਘਰ ਦੇਖਿਆ ਤਾਂ ਬਹੁਤ ਜ਼ਰਜ਼ਰ ਹਾਲਤ ਵਿੱਚ ਸੀ ਆਵਾਜ਼ ਮਾਰੀ ਤਾਂ ਇੱਕ ਅੱਧਖੜ ਜਿਹਾ ਬੰਦਾ ਬਾਹਰ ਆਇਆਮੈਂ ਬੈਂਕ ਵਾਲੀ ਭਾਸ਼ਾ ਵਿੱਚ ਕਰੜਾ ਹੋ ਕੇ ਕਿਹਾ, “ਤੁਸੀਂ ਬੈਂਕ ਦੇ ਪੈਸੇ ਕਿਉਂ ਨਹੀਂ ਭਰਦੇ? ਬੈਂਕ ਨੇ ਤੁਹਾਡਾ ਮਕਾਨ ਵੇਚ ਦੇਣਾ ਹੈ

ਉਹ ਵਿਚਾਰਾ ਅੱਧਾ ਜਿਹਾ ਹੋ ਕੇ ਬੋਲਿਆ, “ਬਾਬੂ ਜੀ! ਤੁਸੀਂ ਅੰਦਰ ਆਉ, ਬੈਠ ਕੇ ਗੱਲ ਕਰਦੇ ਹਾਂ” ਅਸੀਂ ਝਿਜਕਦੇ ਹੋਏ ਜਦੋਂ ਖ਼ਸਤਾ ਹਾਲ ਦਰਵਾਜ਼ਾ ਲੰਘ ਕੇ ਅੰਦਰ ਬੜੇ ਤਾਂ ਮਾਲਕ ਨੇ ਸਾਨੂੰ ਇਸ਼ਾਰੇ ਨਾਲ ਕਿਹਾ, “ਜ਼ਰਾ ਬਚ ਕੇ ਆਇਓ, ਕਿਤੇ ਸੱਟ ਨਾ ਲੱਗ ਜਾਵੇ

ਜਦੋਂ ਮੈਂ ਅੰਦਰ ਪੈਰ ਰੱਖਿਆ ਤਾਂ ਦੇਖਿਆ ਕਿ ਗ਼ੁਰਬਤ ਦੇ ਦਰੜੇ ਹੋਏ ਪਰਿਵਾਰ ਦੇ ਮੈਂਬਰਾਂ ਦੇ ਚਿਹਰਿਆਂ ਤੋਂ ਉੱਡੀ ਹੋਈ ਰੌਣਕ ਸ਼ਾਹੂਕਾਰੀ ਦਾ ਮੂੰਹ ਚਿੜਾ ਰਹੀ ਸੀਕੌਲ਼ਿਆਂ ਨਾਲ ਲੱਗੇ ਨਿਆਣੇ ਸਹਿਮੇ ਹੋਏ ਖੜ੍ਹੇ ਸਨਬਹੁਤ ਹੀ ਪੁਰਾਣਾ ਮਕਾਨ, ਕੋਈ ਸੌ ਕੁ ਸਾਲ ਪਹਿਲਾਂ ਬਣਿਆ ਹੋਇਆਕੰਧਾਂ ਤੋਂ ਚੂਨਾ ਉੱਤਰਿਆ ਪਿਆ, ਸ਼ਤੀਰਾਂ ਹੇਠ ਥੰਮ੍ਹੀਆਂ ਦਿੱਤੀਆਂ ਹੋਈਆਂ, ਟੁੱਟਿਆ ਹੋਇਆ ਫ਼ਰਸ਼, ਦਰਵਾਜ਼ੇ ਟੁੱਟੇ ਹੋਣ ਕਰਕੇ ਅੰਦਰਲੇ ਕਮਰਿਆਂ ਅੱਗੇ ਪੜਦੇ ਲਟਕਾਏ ਹੋਏ ਤੇ ਬਹੁਤ ਹੀ ਗ਼ਰੀਬੀ ਦੀ ਹਾਲਤ ਵਿੱਚ ਰਹਿ ਰਹੇ ਉਹ ਚਾਰੇ ਭਰਾਲੱਗ ਰਿਹਾ ਸੀ ਕਿ ਬਾਰਸ਼ਾਂ ਵਿੱਚ ਵੀ ਘਰ ਚੋ ਕੇ ਉਨ੍ਹਾਂ ਦਾ ਜਿਊਣਾ ਮੁਹਾਲ ਕਰਦਾ ਹੋਣਾ ਹੈਘਰ ਨੂੰ ਦੇਖ ਕੇ ਰੋਣਾ ਆ ਰਿਹਾ ਸੀਅਸੀਂ ਇੱਕ ਪਾਸੇ ਹੋ ਕੇ ਮੰਜੇ ’ਤੇ ਬੈਠ ਗਏਉਸ ਬੰਦੇ ਨੇ ਵਿਥਿਆ ਸੁਣਾਈ, “ਅਸੀਂ ਚਾਰ ਭਰਾ ਹਾਂ। ਕਾਰੋਬਾਰ ਵਿੱਚ ਘਾਟਾ ਪੈ ਗਿਆ, ਮੁੜ ਕੇ ਸੰਭਲ਼ੇ ਨਹੀਂਹੁਣ ਦੁਕਾਨਾਂ ’ਤੇ ਨੌਕਰੀਆਂ ਕਰਕੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਾਂਬੈਂਕ ਦੇ ਪੈਸੇ ਕਿੱਥੋਂ ਭਰੀਏ?”

ਬਾਕੀ ਕਹਾਣੀ ਉਹਨਾਂ ਦੀ ਫਾਇਲ ਨੇ ਦੱਸ ਦਿੱਤੀਉਸ ਨੂੰ ਬਾਕੀ ਭਾਈਆਂ ਸਮੇਤ ਬੈਂਕ ਆਉਣ ਲਈ ਕਹਿ ਕੇ ਅਸੀਂ ਬਾਹਰ ਆ ਗਏਉਸ ਨੇ ਚਾਹ ਪਾਣੀ ਲਈ ਬਹੁਤ ਜ਼ੋਰ ਲਾਇਆ ਪਰ ਉਨ੍ਹਾਂ ਦੀ ਹਾਲਤ ਦੇਖ ਕੇ ਚਾਹ ਕਿੱਥੇ ਅੰਦਰ ਲੰਘਣੀ ਸੀ। ਰਸਤੇ ਵਿੱਚ ਮੈਂ ਸੋਚ ਰਿਹਾ ਸੀ ਕਿ ਐਨਾ ਵਧੀਆ ਕਾਰੋਬਾਰ ਕਰਨ ਵਾਲੇ ਕਿਵੇਂ ਅਜਿਹੇ ਜ਼ਰਜ਼ਰ ਹਾਲਤ ਵਿੱਚ ਰਹਿੰਦੇ ਹੋਣਗੇ? ਬੈਂਕ ਦੇ ਪੈਸੇ ਇਹ ਕਿਵੇਂ ਮੋੜਨਗੇ? ਮਕਾਨ ਵੀ ਅਜਿਹੀ ਜਗ੍ਹਾ ਉੱਤੇ ਅਤੇ ਡਿਗਣ ਵਾਲੀ ਹਾਲਤ ਵਿੱਚ ਸੀ ਕਿ ਵਿਕ ਨਹੀਂ ਸਕਦਾ ਸੀਜੇਕਰ ਇਹ ਵਿਕ ਵੀ ਜਾਵੇ ਤਾਂ ਇਸ ਵਿੱਚ ਵਸਣ ਵਾਲੇ ਕਿੱਥੇ ਜਾਣਗੇ? ਇਸ ਸੋਚ ਨੇ ਮੇਰੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ

ਅਗਲੇ ਦਿਨ ਚਾਰੇ ਭਾਈ ਬੈਂਕ ਆ ਗਏਮੈਂ ਹਮਦਰਦੀ ਭਰੇ ਲਹਿਜ਼ੇ ਨਾਲ ਕਿਹਾ, “ਦੇਖੋ! ਇਹ ਖ਼ਾਤਾ ਬੰਦ ਕਰਨਾ ਹੀ ਹੈ, ਦੱਸੋ ਕਿਵੇਂ ਕਰੀਏ? ਤੁਸੀਂ ਕਿੰਨੇ ਕੁ ਪੈਸਿਆਂ ਦਾ ਇੰਤਜ਼ਾਮ ਕਰ ਸਕਦੇ ਹੋ?” ਉਹ ਕਹਿਣ ਲੱਗੇ ਕਿ ਅਸੀਂ ਔਖੇ ਸੌਖੇ, ਫੜ ਫੜਾ ਕੇ ਲੱਖ ਡੇਢ ਲੱਖ ਦਾ ਇੰਤਜ਼ਾਮ ਕਰ ਸਕਦੇ ਹਾਂ

ਮੈਂ ਜ਼ੋਰ ਦੇ ਕੇ ਕਿਹਾ, “ਤੁਸੀਂ ਸਾਢੇ ਕੁ ਤਿੰਨ ਲੱਖ ਦਾ ਇੰਤਜ਼ਾਮ ਕਰੋ, ਫਿਰ ਮੈਂ ਉੱਪਰ ਗੱਲ ਕਰਾਂਗਾ

ਉਹ ਕਹਿਣ ਲੱਗੇ ਕਿ ਅਜਨਾਲੇ ਉਨ੍ਹਾਂ ਦਾ ਬਹਿਨੋਈ ਰਹਿੰਦਾ ਹੈ, ਉਸ ਨਾਲ ਗੱਲ ਕਰਕੇ ਦੇਖ ਲੈਂਦੇ ਹਾਂ

ਦੂਸਰੇ ਦਿਨ ਖ਼ਾਤੇ ਦੀ ਪੂਰੀ ਰਿਪੋਰਟ ਤਿਆਰ ਕੀਤੀ ਤੇ ਲੈ ਕੇ ਮੈਂ ਪ੍ਰਾਦੇਸ਼ਿਕ ਦਫਤਰ ਚਲਾ ਗਿਆਸਾਰੀ ਕਹਾਣੀ ਸਾਹਿਬ ਨੂੰ ਦੱਸੀ ਤੇ ਕਿਹਾ, “ਸਰ! ਜਿਹੜਾ ਗਿਰਵੀ ਮਕਾਨ ਬੈਂਕ ਵੇਚਣਾ ਚਾਹੁੰਦਾ ਹੈ, ਉਸ ਦੀ ਬੁਰੀ ਹਾਲਤ ਹੈਅਜਿਹੀ ਜਗ੍ਹਾ ’ਤੇ ਹੈ ਕਿ ਵਿਕ ਵੀ ਨਹੀਂ ਸਕਦਾਬਾਕੀ ਰਹੀ ਮਾਲਕਾਂ ਦੀ ਹਾਲਤ, ਉਹ ਬਿਆਨ ਤੋਂ ਬਾਹਰ ਹੈ

ਕਾਫ਼ੀ ਸੋਚਣ ਤੋਂ ਬਾਅਦ ਸਾਹਿਬ ਬੋਲੇ, “ਉਹ ਕਿੰਨੇ ਕੁ ਪੈਸਿਆਂ ਦਾ ਇੰਤਜ਼ਾਮ ਕਰ ਸਕਦੇ ਨੇ?

ਮੈਂ ਕਿਹਾ, “ਬੜੀ ਮੁਸ਼ਕਲ ਨਾਲ ਉਹਨਾਂ ਨੂੰ ਸਮਝਾਇਆ ਤੇ ਤਿਆਰ ਕੀਤਾ, ਉਹ ਹਰ ਸਰੋਤ ਤੋਂ ਦੋ ਕੁ ਲੱਖ ਦਾ ਜੁਗਾੜ ਕਰ ਸਕਦੇ ਨੇਸਾਹਿਬ ਬੋਲੇ, “ਇਹ ਤਾਂ ਬਹੁਤ ਘੱਟ ਨੇ, ਖ਼ਾਤੇ ਦੀ ਸਥਿਤੀ ਕੀ ਹੈ?

ਮੈਂ ਰਿਪੋਰਟ ਬਣਾ ਕੇ ਲੈ ਗਿਆ ਸੀ, ਦੱਸਿਆ ਕਿ ਮੂਲ ਰਕਮ ਤਾਂ ਤਿੰਨ ਲੱਖ ਰੁਪਏ ਦੇ ਕਰੀਬ ਹੈ, ਬਾਕੀ ਤਾਂ ਬਿਆਜ, ਪੜ-ਬਿਆਜ, ਪੈਨਲਟੀ ਤੇ ਹੋਰ ਬੈਂਕ ਦੇ ਖ਼ਰਚੇ ਹਨਸਾਹਿਬ ਨੇ ਕਾਫ਼ੀ ਦਿਮਾਗ਼ੀ ਜਮ੍ਹਾਂ ਖ਼ਰਚ ਕੀਤਾ ਤੇ ਮੁੱਖ ਦਫਤਰ ਵਿੱਚ ਵੀ ਗੱਲਬਾਤ ਕੀਤੀ ਤੇ ਅੰਤ ਵਿੱਚ ਕਿਹਾ, “ਤੁਸੀਂ ਔਖੇ ਸੌਖੇ, ਖਿੱਚ-ਖੁੱਚ ਕੇ ਸਾਢੇ ਤਿੰਨ ਲੱਖ ਲਈ ਉਨ੍ਹਾਂ ਨੂੰ ਤਿਆਰ ਕਰੋ

ਮੈਂ ਕਿਹਾ, “ਸਰ! ਉਹ ਤਾਂ ਰੋਟੀ ਵੱਲੋਂ ਵੀ ਆਹਝੇ ਨੇ, ਇਹ ਤਾਂ ਗਲ਼ਾ ਘੁੱਟਣ ਵਾਲੀ ਗੱਲ ਹੈਹਾਂ, ਮੈਂ ਮੂਲ ਰਕਮ ਤਿੰਨ ਲੱਖ ਰੁਪਏ ਤਕ ਕਹਿ ਕੇ ਕੋਸ਼ਿਸ਼ ਕਰਦਾ ਹਾਂ

ਸਾਹਿਬ ਦਾ ਮਨ ਵੀ ਥੋੜ੍ਹਾ ਪਸੀਜ ਗਿਆਕੋਈ ਕੋਈ ਅਫਸਰ ਦਰਿਆਦਿਲ ਵੀ ਹੁੰਦਾ ਹੈਉਹਨਾਂ ਕਿਹਾ ਕਿ ਰਿਪੋਰਟ ਬਣਾ ਕੇ ਤੇ ਸਿਫਾਰਿਸ਼ ਕਰ ਕੇ ਭੇਜੋ, ਮੁੱਖ ਦਫਤਰ ਉਹ ਆਪੇ ਗੱਲ ਕਰਨਗੇ

ਦੋ ਦਿਨਾਂ ਬਾਅਦ ਉਹ ਆਪਣੇ ਬਹਿਨੋਈ ਨੂੰ ਲੈ ਕੇ ਆ ਗਏਮੈਂ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਤੇ ਕਿਹਾ, “ਤੁਸੀਂ ਤਿੰਨ ਲੱਖ ਦਾ ਇੰਤਜ਼ਾਮ ਕਰ ਲਉ, ਸਾਰੀ ਉਮਰ ਦਾ ਸਿਆਪਾ ਵੱਢਿਆ ਜਾਵੇਗਾ, ਨਾਲ਼ੇ ਮਕਾਨ ਬਚ ਰਹੇਗਾ

ਉਹ ਤਿੰਨ ਲੱਖ ਰੁਪਏ ਭਰਨ ਲਈ ਰਾਜ਼ੀ ਹੋ ਗਏ

ਦਰਅਸਲ ਬੈਂਕ ਵੀ ਖ਼ਾਤਾ ਨਿਬੇੜਨਾ ਚਾਹੁੰਦਾ ਸੀਆਖ਼ਿਰ ਮਨਜ਼ੂਰੀ ਆ ਗਈ ਤੇ ਤਿੰਨ ਲੱਖ ਭਰਨ ਤੋਂ ਬਾਅਦ ਖ਼ਾਤਾ ਬੰਦ ਕਰ ਦਿੱਤਾਸਾਹਿਬ ਦੇ ਤੇ ਮੇਰੇ ਦਿਮਾਗ਼ ਤੋਂ ਖ਼ਾਤੇ ਦਾ ਬਹੁਤ ਭਾਰੀ ਬੋਝ ਲਹਿ ਗਿਆਚਾਰੇ ਭਾਈਆਂ ਨੂੰ ਕਿੰਨਾ ਸਕੂਨ ਮਿਲਿਆ ਤੇ ਖੁਸ਼ੀ ਹੋਈ, ਇਹ ਮੈਂ ਬਿਆਨ ਨਹੀਂ ਕਰ ਸਕਦਾ ਪਰ ਚਾਰੇ ਭਰਾਵਾਂ ਦੇ ਜਾਂਦੇ ਸਮੇਂ ਅੱਖਾਂ ਵਿੱਚੋਂ ਹੰਝੂ ਕਿਰ ਰਹੇ ਸਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3965)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author