SanjeevSaini8ਕਿੰਨੀਆਂ ਹੀ ਉਦਾਹਰਣਾਂ ਸਾਨੂੰ ਇਤਿਹਾਸ ਵਿੱਚੋਂ ਮਿਲ ਜਾਂਦੀਆਂ ਹਨ। ਜਿਵੇਂ ਇਬਰਾਹਿਮ ਲਿੰਕਨਐਡੀਸਨ, ਜਿਨ੍ਹਾਂ ਨੇ ...
(14 ਜੂਨ 2023)


ਜਿਉਣਾ ਇੱਕ ਕਲਾ ਹੈ
ਜ਼ਿੰਦਗੀ ਵਿੱਚ ਬੰਦਾ ਸਦਾ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈਜ਼ਿੰਦਗੀ ਨੂੰ ਨਿਖਾਰਨ ਲਈ ਕੋਈ ਉਦੇਸ਼, ਕੋਈ ਸੁਪਨਾ ਸਦਾ ਮਨ ਵਿੱਚ ਰੱਖੋਜੇ ਸਾਡਾ ਸੁਪਨਾ ਸੁਚੱਜਾ ਹੋਵੇਗਾ ਤਾਂ ਅਸੀਂ ਆਪਣੀ ਮੰਜ਼ਿਲ ਸਰ ਕਰ ਸਕਦੇ ਹਾਂਕਈ ਲੋਕ ਸੋਚਦੇ ਹਨ ਕਿ ਜੇ ਉਨ੍ਹਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ, ਬਹੁਤ ਜ਼ਿਆਦਾ ਜ਼ਮੀਨ ਖਰੀਦ ਕੇ ਜਾਂ ਕਈ ਕੋਠੀਆਂ ਬਣਾ ਕੇ ਬਹੁਤ ਵੱਡੇ ਬਣ ਜਾਣਗੇ, ਇਹ ਉਨ੍ਹਾਂ ਦੀ ਭੁੱਲ ਹੈ। ਵੱਡੇ ਬਣਨ ਦੀ ਖਬਤ ਵਿੱਚ ਬਹੁਤ ਲੋਕ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੇ ਹਨ। ਪਦਾਰਥਾਂ ਦੇ ਅੰਬਾਰ ਕਦੇ ਵੀ ਜ਼ਿੰਦਗੀ ਦਾ ਉਦੇਸ਼ ਨਹੀਂ ਹੋ ਸਕਦੇ

ਮਨੁੱਖ ਦੀ ਜ਼ਿੰਦਗੀ ਵਿੱਚ ਹਰ ਇੱਕ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈਬਹੁਤ ਵਾਰ ਅਸਫਲਤਾਵਾਂ ਵੀ ਮਿਲਦੀਆਂ ਹਨਕਦੇ ਵੀ ਉਦਾਸ ਨਾ ਹੋਵੋ, ਢੇਰੀ ਢਾਹ ਕੇ ਨਾ ਬੈਠੋ, ਇਹ ਸੋਚੋ ਕਿ ਸਫਲਤਾ ਸਾਨੂੰ ਕਿਉਂ ਨਹੀਂ ਮਿਲੀਸਾਡੀ ਕਿਹੜੀ ਅਜਿਹੀ ਗਲਤੀ ਸੀ, ਜਿਹੜੀ ਟੀਚੇ ’ਤੇ ਪਹੁੰਚਣ ਵਿੱਚ ਅੜਿੱਕਾ ਬਣੀ। ਆਪਣੀ ਗਲਤੀ ਨੂੰ ਸੁਧਾਰ ਅਤੇ ਗਲਤੀਆਂ ਦੁਹਰਾਉਣ ਤੋਂ ਬਚੋ। ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਸੰਘਰਸ਼ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇ ਤੁਸੀਂ ਦਾ ਪੱਲਾ ਫੜੀ ਰੱਖੋਗੇ, ਸਫ਼ਲਤਾ ਤੁਹਾਡੇ ਇੱਕ ਦਿਨ ਪੈਰ ਜ਼ਰੂਰ ਚੁੰਮੇਗੀਮਿਹਨਤ ਕਰਦੇ ਰਹੋ, ਫ਼ਲ ਦੀ ਇੱਛਾ ਨਾ ਕਰੋਜੇ ਹਰ ਇੱਕ ਕੰਮ ਵਿੱਚ ਅਸਫ਼ਲਤਾ ਮਿਲ ਰਹੀ ਹੈ ਤਾਂ ਕਦੇ ਵੀ ਨਾ ਘਬਰਾਓ, ਫਿਰ ਕੋਸ਼ਿਸ਼ ਕਰੋਅਸਫ਼ਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ ਸਿਆਣੇ ਕਹਿੰਦੇ ਵੀ ਹਨ ਕਿ ਕਈ ਵਾਰ ਜਿੰਦਰਾ ਆਖ਼ਰੀ ਚਾਬੀ ਨਾਲ ਖੁੱਲ੍ਹਦਾ ਹੈ

ਜ਼ਿੰਦਗੀ ਵਿੱਚ ਭਾਵੇਂ ਕੋਈ ਵੀ ਸੁਪਨਾ ਹੋਵੇ, ਸਿਵਲ ਅਧਿਕਾਰੀ ਬਣਨਾ, ਪਾਇਲਟ ਜਾਂ ਆਰਮੀ ਵਿੱਚ ਜਾਣਾ, ਪਹਿਲੀ ਵਾਰ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਚੋਣ ਹੋ ਜਾਵੇਜੇ ਚੋਣ ਨਹੀਂ ਹੁੰਦੀ ਤਾਂ ਘਬਰਾਓ ਨਹੀਂਆਪਣੀਆਂ ਗਲਤੀਆਂ ਨੂੰ ਸੁਧਾਰੋ, ਦੁਬਾਰਾ ਤਿਆਰੀ ਕਰੋਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੁੰਦੀ ਅਸੀਂ ਦਰਖਤਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਪਤਝੜ ਵਿੱਚ ਦਰਖਤਾਂ ਦੇ ਪੱਤੇ ਝੜ ਜਾਂਦੇ ਹਨ, ਦਰਖਤ ਨਵੇਂ ਪੱਤੇ ਆਉਣ ਦੀ ਆਸ ਰੱਖਦੇ ਹਨ ਤਾਂ ਕਿ ਉਹ ਰਾਹਗੀਰਾਂ ਨੂੰ ਛਾਂ ਦੇ ਸਕਣ

ਕਿੰਨੀਆਂ ਹੀ ਉਦਾਹਰਣਾਂ ਸਾਨੂੰ ਇਤਿਹਾਸ ਵਿੱਚੋਂ ਮਿਲ ਜਾਂਦੀਆਂ ਹਨਜਿਵੇਂ ਇਬਰਾਹਿਮ ਲਿੰਕਨ, ਐਡੀਸਨ, ਜਿਨ੍ਹਾਂ ਨੇ ਗ਼ਰੀਬੀ ਦਾ ਸਾਹਮਣਾ ਕਰਕੇ ਸਫਲਤਾ ਪ੍ਰਾਪਤ ਕੀਤੀ ਤੇ ਆਪਣਾ ਨਾਮ ਰੌਸ਼ਨ ਕੀਤਾਪਿਛਲੇ ਵਰ੍ਹੇ ਬਾਰਾਂ ਸਾਲ ਦੀ ਕਾਮਿਆ, ਜਿਸ ਨੇ ਦੱਖਣੀ ਅਮਰੀਕਾ ਦੀ ਚੋਟੀ ਸਰ ਕੀਤੀ, ਦੁਨੀਆਂ ਵਿੱਚ ਉਸ ਨੇ ਆਪਣਾ ਨਾਮ ਕਮਾਇਆਕੇਰਲਾ ਦੀ ਇੱਕ ਸੌ ਪੰਜ ਸਾਲਾਂ ਦੀ ਭਾਗੀਰਥੀ ਅੰਮਾ ਨੇ ਦਰਜਾ ਚਾਰ ਦਾ ਪੇਪਰ ਪਾਸ ਕਰਕੇ ਨੌਕਰੀ ਹਾਸਲ ਕੀਤੀ ਸੀਭਾਗੀਰਥੀ ਅੰਮਾ ਦਾ ਜੀਵਨ ਬਹੁਤ ਹੀ ਗਰੀਬੀ ਵਿੱਚ ਬੀਤਿਆ ਸੀਪਿਛਲੇ ਸਾਲ ਉਸ ਦੀ ਮੌਤ ਹੋ ਚੁੱਕੀ ਹੈਉਸ ਨੇ ਮੁਸੀਬਤਾਂ ਦਾ ਡਟ ਕੇ ਸਾਹਮਣਾ ਕੀਤਾ। ਅਜਿਹੀਆਂ ਉਦਾਹਰਣਾਂ ਹੀ ਸਾਨੂੰ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕਰਦੀਆਂ ਹਨਹਾਲ ਹੀ ਵਿੱਚ ਕੇਰਲ ਵਿੱਚ ਪੈਦਾ ਹੋਏ ਸੁਰੇਂਦਰਨ ਕੇ ਪਟੇਲ, ਜਿਸ ਨੇ ਗਰੀਬੀ ਕਰਕੇ ਸਕੂਲ ਛੱਡਿਆ ਸੀ, ਬੀੜੀਆਂ ਬਣਾਈਆਂ ਸਨ, ਅੱਜ ਅਮਰੀਕਾ ਵਿੱਚ ਜੱਜ ਬਣਿਆ ਹੋਇਆ ਹੈਸਹੁੰ ਚੁੱਕ ਸਮਾਗਮ ਤੋਂ ਬਾਅਦ ਉਸ ਨੇ ਉੱਥੇ ਆਪਣੀ ਗਰੀਬੀ ਅਤੇ ਸੰਘਰਸ਼ ਦੀ ਗਾਥਾ ਸੁਣਾਈਸਲਾਮ ਅਜਿਹੇ ਜਜ਼ਬੇ ਨੂੰ, ਹਾਲਾਤ ਦਾ ਸਾਹਮਣਾ ਕਰਦੇ ਕਰਦੇ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀਹਾਊਸਕੀਪਰ ਵਜੋਂ ਵੀ ਇਸ ਸ਼ਖਸੀਅਤ ਨੇ ਕੰਮ ਕੀਤਾ

ਹਾਲ ਹੀ ਵਿੱਚ ਸਿਵਲ ਸਰਵਿਸਿਜ਼ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆਵਿਕਲਾਂਗ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕਰ ਲਈ ਹੈ, ਕਿਉਂਕਿ ਉਨ੍ਹਾਂ ਦੇ ਅੰਦਰ ਜਜ਼ਬਾ ਸੀ, ਜਨੂੰਨ ਸੀਲੋਕਾਂ ਦੀ ਕਦੇ ਵੀ ਪ੍ਰਵਾਹ ਨਾ ਕਰੋਨੁਕਤਾਚੀਨੀ ਕਰਨ ਵਾਲੇ ਲੋਕਾਂ ਦੀ ਪ੍ਰਵਾਹ ਕਦੇ ਨਾ ਕਰੋ, ਮਿਹਨਤ ਕਰਦੇ ਰਹੋਸਫ਼ਲ ਹੋਏ ਵਿਅਕਤੀਆਂ ਦੀ ਜੀਵਨੀ ਪੜ੍ਹੋ, ਉਨ੍ਹਾਂ ਨੇ ਸਫ਼ਲਤਾ ਕਿਵੇਂ ਹਾਸਲ ਕੀਤੀਦੁੱਖ ਸੁਖ ਤਾਂ ਜ਼ਿੰਦਗੀ ਵਿੱਚ ਆਉਂਦੇ-ਜਾਂਦੇ ਰਹਿੰਦੇ ਹਨ, ਬੱਸ ਸੰਘਰਸ਼ ਕਰਦੇ ਰਹੋਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹੋ।

ਜਿਹੜੇ ਲੋਕ ਸਮੁੰਦਰ ਵਿੱਚੋਂ ਹੀਰੇ ਮੋਤੀ ਚੁਣਦੇ ਹਨ, ਉਹ ਇੱਕ ਦਿਨ ਸਫਲਤਾ ਜ਼ਰੂਰ ਪ੍ਰਾਪਤ ਕਰਦੇ ਹਨਜਦੋਂ ਤੁਸੀਂ ਟੀਚੇ ’ਤੇ ਪੁੱਜ ਜਾਂਦੇ ਹੋ, ਉਸ ਸਮੇਂ ਆਪਣੇ ਆਪ ਨੂੰ ਸ਼ਾਬਾਸ਼ ਜ਼ਰੂਰ ਦਿਓ। ਕਦੇ ਵੀ ਝੂਠ ਦਾ ਸਹਾਰਾ ਨਾ ਲਵੋ ਜੇ ਅਸੀਂ ਝੂਠ ਬੋਲਦੇ ਰਹਾਂਗੇ, ਇੱਕ ਦਿਨ ਸਾਡਾ ਝੂਠ ‘ਪ੍ਰਗਟ’ ਜ਼ਰੂਰ ਹੋਵੇਗਾ, ਫਿਰ ਸਾਨੂੰ ਮੂੰਹ ਲੁਕਾਉਣ ਲਈਂ ਥਾਂ ਨਹੀਂ ਲੱਭੇਗਾ। ਕਾਰਾਂ, ਕੋਠੀਆਂ, ਬੰਗਲੇ, ਇਹ ਕੋਈ ਤਰੱਕੀ ਨਹੀਂ ਹੈਜੇ ਤੁਸੀਂ ਜ਼ਿੰਦਗੀ ਵਿੱਚ ਆਪਣਾ ਉਦੇਸ਼ ਹਾਸਲ ਕਰ ਲਿਆ, ਉਹੀ ਤਰੱਕੀ ਹੈਜਦੋਂ ਵੀ ਮਾੜਾ ਸਮਾਂ ਆਵੇ, ਘਬਰਾਉਣ ਦੀ ਲੋੜ ਨਹੀਂ, ਡਟਣ ਦੀ ਲੋੜ ਹੈ। ਕਈ ਵਾਰ ਸਮਾਂ ਸਾਡੀ ਪ੍ਰੀਖਿਆ ਲੈਂਦਾ ਹੈ, ਉਦੋਂ ਹਿੰਮਤ ਬਿਲਕੁਲ ਨਹੀਂ ਹਾਰਨੀ ਚਾਹੀਦੀ। ਇਹੀ ਜ਼ਿੰਦਗੀ ਦਾ ਹਾਸਲ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4032)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author