SanjeevSaini7ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਏਜੰਟ ਭੋਲੇ-ਭਾਲੇ ਪਰਿਵਾਰਾਂ ਨੂੰ ਆਪਣੇ ਮੱਕੜ ਜਾਲ ਵਿੱਚ ...
(6 ਮਈ 2021)

ਬੇਰਹਿਮੋ ਕੁਝ ਤਾਂ ਤਰਸ ਖਾਓ

ਅੱਜ ਪੂਰੇ ਭਾਰਤ ਦੇਸ਼ ਵਿੱਚ ਕਰੋਨਾ ਮਹਾਂਮਾਰੀ ਕਾਰਨ ਹਾਹਾਕਾਰ ਮਚੀ ਹੋਈ ਹੈਹਰ ਰੋਜ਼ ਲੱਖਾਂ ਲੋਕ ਮਹਾਂਮਾਰੀ ਦੀ ਲਪੇਟ ਵਿੱਚ ਆ ਰਹੇ ਹਨਭਾਰਤ ਵਿੱਚ ਹੁਣ ਤਕ ਇਹ ਅੰਕੜਾ ਦੋ ਕਰੋੜ ਤੋਂ ਵੱਧ ਟੱਪ ਗਿਆ ਹੈਅੱਜ ਦੇਸ਼ ਵਿੱਚ ਆਕਸੀਜਨ, ਦਵਾਈਆਂ, ਬੈੱਡਾਂ ਦੀ ਕਮੀ ਕਾਰਨ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਹਨਕੁਝ ਮਤਲਬੀ ਲੋਕਾਂ ਨੇ ਇਸ ਮਹਾਂਮਾਰੀ ਦਾ ਫਾਇਦਾ ਵੀ ਉਠਾਇਆ ਹੈਖ਼ਬਰਾਂ ਸੁਣਨ ਨੂੰ ਮਿਲ ਰਹਿਆਂ ਹਨ ਕਿ ਆਕਸੀਜਨ ਦਾ ਕਿਹੜਾ ਵੱਡਾ ਸਿਲੰਡਰ 2 ਹਜ਼ਾਰ ਰੁਪਏ ਕੀਮਤ ਵਾਲਾ ਸੀ, ਕੁਝ ਬੇਰਹਿਮ ਦਿਲ ਲੋਕਾਂ ਨੇ ਉਹੀ ਸਲੈਂਡਰ 18 ਹਜ਼ਾਰ ਰੁਪਏ ਦੇ ਕਰੀਬ ਵੇਚਿਆਹੁਣ ਜਿਸ ਉੱਤੇ ਮੁਸੀਬਤ ਪਈ, ਉਸ ਨੂੰ ਤਾਂ ਚਾਹੇ ਉਹ ਲੱਖ ਰੁਪਏ ਦਾ ਹੁੰਦਾ ਲੈਣਾ ਹੀ ਪੈਣਾ ਸੀ, ਕਿਉਂਕਿ ਪਰਿਵਾਰਕ ਮੈਂਬਰ ਦੀ ਜ਼ਿੰਦਗੀ ਦਾ ਸਵਾਲ ਸੀ ਇੱਕ ਹੋਰ ਖ਼ਬਰ ਪੜ੍ਹੀ ਹੈ ਕਿ ਦਿੱਲੀ ਵਿੱਚ ਇੱਕ ਐਂਬੂਲੈਸ ਵਾਲੇ ਨੇ 3 ਕਿਲੋਮੀਟਰ ਜਾਣ ਵਾਸਤੇ ਪਰਿਵਾਰ ਕੋਲੋਂ 8 ਹਜ਼ਾਰ ਰੁਪਇਆ ਮੰਗਿਆਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ

ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਆਕਸੀਜਨ ਸਿਲੰਡਰਾਂ ਦਾ ਮੁਫ਼ਤ ਵਿੱਚ ਲੰਗਰ ਲਗਾ ਦਿੱਤਾ ਹੈਕਈ ਅਜਿਹੀਆਂ ਫਰਮਾਂ ਹਨ, ਜੋ ਮੁਫ਼ਤ ਵਿੱਚ ਲੋਕਾਂ ਦੇ ਸਿਲੰਡਰ ਭਰ ਰਹੀਆਂ ਹਨਰਾਜਸਥਾਨ ਦੇ ਕਿਸੇ ਸੂਬੇ ਦੇ ਪਿੰਡ ਵਿੱਚ ਇਸ ਕਰੋਨਾ ਮਹਾਂਮਾਰੀ ਕਾਰਨ ਔਰਤ ਦੀ ਮੌਤ ਹੋ ਗਈਲਾਸ਼ ਨੂੰ ਉਸ ਦਾ ਪਤੀ ਸਾਈਕਲ ’ਤੇ ਲੈ ਕੇ ਘੁੰਮਦਾ ਰਿਹਾਪਿੰਡ ਵਾਲਿਆਂ ਨੇ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾਫਿਰ ਪੁਲਿਸ ਪ੍ਰਸ਼ਾਸਨ ਨੇ ਹੀ ਉਸ ਲਾਸ਼ ਦਾ ਸਸਕਾਰ ਕੀਤਾ

ਜ਼ਰਾ ਸੋਚੋ, ਇਸ ਮੁਸੀਬਤ ਵੇਲੇ ਅਜਿਹੇ ਬੇਰਹਿਮ ਦਿਲ ਲੋਕ ਦੱਸ ਗੁਣਾ ਪੈਸਾ ਕਮਾ ਕੇ ਵੱਡੇ ਵੱਡੇ ਮਹਿਲ ਖੜ੍ਹੇ ਕਰ ਲੈਣਗੇ? ਕੀ ਅਜਿਹੇ ਲੋਕ ਪੱਕੀ ਵਸੀਅਤ ਬਣਾ ਕੇ ਲੈ ਕੇ ਆਏ ਹਨ ਕਿ ਉਨ੍ਹਾਂ ਨੇ ਧਰਤੀ ’ਤੇ ਹਮੇਸ਼ਾ ਹੀ ਰਹਿਣਾ ਹੈ? ਉਹਨਾਂ ਨੂੰ ਕਦੇ ਵੀ ਮੌਤ ਨਹੀਂ ਆਵੇਗੀ? ਜਦੋਂ ਇੱਥੇ ਕੁਝ ਵੀ ਸਥਾਈ ਰਹਿਣ ਵਾਲਾ ਨਹੀਂ ਹੈ ਤਾਂ ਲੋਕ ਅੱਜ ਲਾਸ਼ਾਂ ਤੋਂ ਵੀ ਦੁੱਗਣੇ-ਤਿੱਗਣੇ ਕਿਉਂ ਕਮਾ ਰਹੇ ਹਨ? ਕਿਉਂ ਅਜਿਹਾ ਲਾਲਚ ਉਹਨਾਂ ਦੇ ਅੰਦਰ ਆ ਰਿਹਾ ਹੈ? ਕਿਉਂ ਮੁਸੀਬਤ ਵੇਲੇ ਇੱਕ ਦੂਜੇ ਦੀ ਮਦਦ ਨਹੀਂ ਕਰ ਰਹੇ? ਇਹ ਮੁਸੀਬਤ ਸਾਰਿਆਂ ਨੇ ਰਲ-ਮਿਲਕੇ ਹੀ ਕੱਟਣੀ ਹੈਜੇ ਕਿਸੇ ’ਤੇ ਮੁਸੀਬਤ ਪਈ ਹੈ ਤਾਂ ਉਸ ਦੇ ਦੁੱਖ ਵਿੱਚ ਸ਼ਰੀਕ ਹੋਵੋਉਸ ਦੀ ਹਰ ਮਦਦ ਕਰੋਅਗਲਾ ਸਾਰੀ ਉਮਰ ਤੁਹਾਡਾ ਅਹਿਸਾਨ ਨਹੀਂ ਭੁੱਲੇਗਾਹਰ ਹਾਲ ਵਿੱਚ ਉਸ ਬੰਦੇ ਦੀ ਮਦਦ ਕਰੋ

ਇਹੀ ਹਾਲ ਅੱਜ ਦੁਕਾਨਦਾਰਾਂ ਦਾ ਹੈਘਟੀਆ ਸਮਾਨ ਮਹਿੰਗੇ ਰੇਟਾਂ ’ਤੇ ਵੇਚ ਰਹੇ ਹਨਜੇ ਗਾਹਕ ਕਹਿੰਦਾ ਹੈ ਕਿ ਰੇਟ ਤਾਂ ਇੰਨਾ ਲਿਖਿਆ ਹੋਇਆ ਹੈ, ਤਾਂ ਦੁਕਾਨਦਾਰ ਕਹਿੰਦੇ ਹਨ ਲੈਣਾ ਹੈ ਤਾਂ ਲਉ, ਨਹੀਂ ਲੈਣਾ ਤਾਂ ਨਾ ਲਓਆਓ ਅਸੀਂ ਸਾਰੇ ਹੀ ਇਸ ਮੁਸ਼ਕਿਲ ਦੇ ਦੌਰ ਸਮੇਂ ਆਪਣੇ ਆਲੇ ਦੁਆਲੇ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ, ਬਿਨਾਂ ਕਿਸੇ ਮਤਲਬ ਤੋਂ ਸੇਵਾ ਕਰੀਏਹੋਰ ਤਾਂ ਹੋਰ ਦੋਧੀ ਵੀ ਮਿਲਾਵਟ ਵਾਲਾ ਦੁੱਧ ਵੇਚ ਰਹੇ ਹਨਅਕਸਰ ਅਸੀਂ ਆਮ ਦੇਖਦੇ ਹਨ ਕਿ ਜਦੋਂ ਤਿਉਹਾਰਾਂ ਦੇ ਸੀਜ਼ਨ ਵਿੱਚ ਸਿਹਤ ਮੰਤਰਾਲਾ ਡੇਅਰੀਆਂ, ਮਿਠਾਈਆਂ ਦੀਆਂ ਦੁਕਾਨਾਂ ’ਤੇ ਛਾਪੇ ਮਾਰਦਾ ਹੈ ਤਾਂ ਨਕਲੀ ਦੁੱਧ ਘਿਉ ਫੜਿਆ ਜਾਂਦਾ ਹੈ

2019 ਵਿੱਚ ਭਾਰਤ ਪਹਿਲੇ ਹੀ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀਫਿਰ ਇਹ ਨਾ-ਮੁਰਾਦ ਬਿਮਾਰੀ ਕਰੋਨਾ ਨੇ ਭਾਰਤ ਵਿੱਚ ਦਸਤਕ ਦਿੱਤੀਅੱਜ ਲਾਕ ਡਾਊਨ ਕਾਰਨ ਲੱਖਾਂ ਹੀ ਲੋਕਾਂ ਦਾ ਰੁਜ਼ਗਾਰ ਖੁਸਿਆ ਹੈਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਿਲ ਹੋ ਗਿਆ ਹੈਮਹਿੰਗਾਈ ਸਿਖਰਾਂ ’ਤੇ ਪੁੱਜ ਗਈ ਹੈ

ਪਿਛਲੇ ਸਾਲ ਜਦੋਂ ਤਾਲਾਬੰਦੀ ਕੀਤੀ ਗਈ, ਲੱਖਾਂ ਦੀ ਤਦਾਦ ਵਿੱਚ ਲੋਕ ਬੇਰੁਜ਼ਗਾਰ ਹੋਏਕਾਫੀ ਲੰਮੇ ਸਮੇਂ ਬਾਅਦ ਜਦੋਂ ਸਨਅਤ ਮੁੜ ਚਲਣੀ ਸ਼ੁਰੂ ਹੋਏ ਤਾਂ ਸੀਮਿਤ ਲੋਕਾਂ ਨੂੰ ਰੁਜ਼ਗਾਰ ਮਿਲਿਆਅੱਜ ਫਿਰ ਉਹੀ ਹਾਲਾਤ ਹੋ ਚੁੱਕੇ ਹਨਕਈ ਸੂਬਿਆਂ ਵਿੱਚ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ ਹੈ ਤੇ ਕਈ ਸੂਬਿਆਂ ਵਿੱਚ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨਕਈ ਸੂਬਿਆਂ ਵਿੱਚ ਦੁਕਾਨਦਾਰ ਅਤੇ ਵਪਾਰੀ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨਇਨ੍ਹਾਂ ਦੁਕਾਨਦਾਰਾਂ ਨਾਲ ਜੋ ਦਿਹਾੜੀ ਵਾਲੇ ਕੰਮ ਕਰਦੇ ਹਨ, ਉਹਨਾਂ ਨੂੰ ਲਗਾਤਾਰ ਚਿੰਤਾ ਹੋ ਰਹੀ ਹੈਵਿਦੇਸ਼ਾਂ ਵਿੱਚ ਜਦੋਂ ਤਾਲਾਬੰਦੀ ਕੀਤੀ ਗਈ ਸੀ ਤਾਂ ਸਰਕਾਰਾਂ ਨੇ ਪਰਿਵਾਰਾਂ ਦੀ ਵਿੱਤੀ ਸਹਾਇਤਾ ਕੀਤੀ ਸੀ

ਕਰੋਨਾ ਮਹਾਂਮਾਰੀ ਕਾਰਨ ਦੇਸ਼ ਦਾ ਅਰਥਚਾਰਾ ਡਗਮਗਾ ਗਿਆ ਹੈ। ਲੱਖਾਂ ਹੀ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਮਹਿੰਗਾਈ ਸਿਖਰਾਂ ਤੇ ਪੁੱਜ ਗਈ ਹੈ। ਆਮ ਬੰਦੇ ਲਈ ਦੋ ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਿਲ ਹੋ ਗਿਆ ਹੈ। ਕਾਲਾਬਾਜ਼ਾਰੀ ਦਾ ਦੌਰ ਵੀ ਸਿਖ਼ਰਾਂ ’ਤੇ ਹੈ। ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਆਓ ਅਸੀਂ ਸਾਰੇ ਹੀ ਇਸ ਮੁਸ਼ਕਿਲ ਦੇ ਦੌਰ  ਸਮੇਂ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ, ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ, ਨਿਸਵਾਰਥ ਸੇਵਾ ਕਰੀਏ।

***

ਪੰਜਾਬ ਹੋ ਰਿਹਾ ਖ਼ਾਲੀ

ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੇ ਹਨ। ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪਾਸਪੋਰਟ ਦਫਤਰਾਂ ਦੇ ਬਾਹਰ ਨੌਜਵਾਨਾਂ ਦੀ ਲੰਮੀਆਂ ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲਦੀਆਂ ਹਨ। ਮਾਂ ਬਾਪ ਕਰਜ਼ਈ ਹੋ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਭੇਜਦੇ ਸਨ। ਵਿਦੇਸ਼ੀ ਪੜ੍ਹਾਈ ਕਰਕੇ ਫਿਰ ਉਹ ਵਾਪਸ ਪੰਜਾਬ ਆ ਕੇ ਆਪਣੀ ਧਰਤੀ ’ਤੇ ਹੀ ਨੌਕਰੀ ਕਰਦੇ ਸਨ। ਅੱਜ ਸਮਾਂ ਇਹ ਹੈ ਕਿ ਜੋ ਇੱਕ ਵਾਰ ਵਿਦੇਸ਼ ਚਲਾ ਗਿਆ, ਉਹ ਵਾਪਸ ਮੁੜ ਕੇ ਨਹੀਂ ਆਉਂਦਾ

ਹੁਣ ਤਾਂ ਪਿੰਡਾਂ ਦੇ ਲੋਕ ਵੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਦੇ ਹਨ। ਫਿਰ ਪਿੱਛੋਂ ਉਹ ਮਾਂ ਬਾਪ ਬੈਂਕ ਦੀਆਂ ਕਿਸ਼ਤਾਂ ਭਰਦੇ ਹਨ। ਸਮੇਂ ਸਿਰ ਕਰਜ਼ਾ ਨਾ ਉਤਾਰਨ ਕਰਕੇ ਉਹੀ ਪਿਓ ਖ਼ੁਦਕੁਸ਼ੀ ਕਰ ਲੈਂਦਾ ਹੈ। ਪਿੱਛੇ ਜਿਹੇ ਇੱਕ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਮੋਗਾ ਜ਼ਿਲ੍ਹੇ ਵਿੱਚ ਇੱਕ ਏਜੰਟ ਨੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਲਈਤੇ ਆਪ ਫਰਾਰ ਹੋ ਗਿਆ। ਏਜੰਟਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਆ ਕੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਆਪਣਾ ਘਰ ਤਬਾਹ ਕਰ ਲੈਂਦੇ ਹਨ

ਆਮ ਸੁਣਨ ਵਿੱਚ ਆਉਂਦਾ ਹੈ ਕਿ ਜਿਹੜੇ ਦੇਸ਼ ਵਿੱਚ ਵਿਦਿਆਰਥੀ ਜਾਣਾ ਚਾਹੁੰਦੇ ਹਨ, ਇਹ ਏਜੰਟ ਝੂਠ ਬੋਲ ਕੇ ਉਸ ਨੂੰ ਕਿਸੇ ਹੋਰ ਦੇਸ਼ ਵਿੱਚ ਭੇਜ ਦਿੰਦੇ ਹਨ। ਤੇ ਕਹਿੰਦੇ ਹਨ ਕਿ ਉੱਥੇ ਜਦੋਂ ਤੂੰ ਪੁੱਜੇਗਾ, ਤੈਨੂੰ ਫਲਾਣਾ ਬੰਦਾ ਅੱਗੇ ਭੇਜੇਗਾ। ਦੋ ਨੰਬਰ ਵਿੱਚ ਵਿਦੇਸ਼ ਜਾਣ ਕਾਰਨ ਕਈ ਅਜਿਹੇ ਬੱਚੇ ਉਹਨਾਂ ਮੁਲਕਾਂ ਦੀਆਂ ਜੇਲਾਂ ਵਿੱਚ ਡੱਕੇ ਹੋਏ ਹਨ। ਜਾਂ ਫਿਰ ਉੱਥੇ ਖੱਜਲ-ਖੁਆਰ ਹੋ ਕੇ ਫਿਰ ਇਹੀ ਬੱਚੇ ਆਪਣੇ ਘਰ ਨੂੰ ਖ਼ਾਲੀ ਹੱਥ ਵਾਪਸ ਆਉਂਦੇ ਹਨ। ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਲਾਲਚ ਵਿੱਚ ਕਈ ਪਰਿਵਾਰ ਲੱਖਾਂ-ਲੱਖਾਂ ਰੁਪਏ ਏਜੰਟਾਂ ਕੋਲ ਫ਼ਸਾ ਲੈਂਦੇ ਹਨ ਇੱਥੋਂ ਤਕ ਕਿ ਆਪਣੀ ਜ਼ਮੀਨ ਵੀ ਗਹਿਣੇ ਰੱਖ ਦਿੰਦੇ ਹਨ

ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਏਜੰਟ ਭੋਲੇ-ਭਾਲੇ ਪਰਿਵਾਰਾਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾ ਲੈਂਦੇ ਹਨ। ਸਾਡੇ ਹੀ ਇੱਕ ਕਰੀਬੀ ਕੋਲੋਂ ਦੋ ਸਾਲ ਪਹਿਲਾਂ ਇੱਕ ਏਜੰਟ ਨੇ 15 ਲੱਖ ਰੁਪਇਆ ਮੰਗਿਆ। ਏਜੰਟ ਨੂੰ ਪਾਸਪੋਰਟ ਦੇ ਦਿੱਤਾ। ਪਰਿਵਾਰ ਨੇ ਏਜੰਟ ਨੂੰ ਛੇ ਕੁ ਲੱਖ ਰੁਪਇਆ ਦਿੱਤਾ। ਏਜੰਟ ਪਰਿਵਾਰ ਨੂੰ ਕਹਿੰਦਾ ਕਿ ਤੁਸੀਂ ਆਪਣੀ ਤਿਆਰੀ ਖਿੱਚ ਲਓ। ਹਰ ਰੋਜ਼ ਕੋਈ ਨਾ ਕੋਈ ਲਾਰਾ ਲਗਾਉਂਦੇ ਹੋਏ ਏਜੰਟ ਨੇ ਇੱਕ ਸਾਲ ਕੱਢ ਦਿੱਤਾ। ਬਾਅਦ ਵਿੱਚ ਉਹੀ ਏਜੰਟ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਬੜੀ ਔਖੀਆਈ ਨਾਲ ਪਾਸਪੋਰਟ ਉਸ ਏਜੰਟ ਕੋਲੋਂ ਵਾਪਸ ਲਿਆ। ਛੇ ਲੱਖ ਰੁਪਇਆ ਖੂਹ ਖਾਤੇ ਗਿਆਤੇ ਖੱਜਲ-ਖੁਆਰੀ ਅੱਡ ਹੋਈ

ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਜਾਣ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ। ਹੱਥਾਂ ਵਿੱਚ ਫੜੀਆਂ ਡਿਗਰੀਆਂ ਲੈ ਕੇ ਨੌਜਵਾਨ ਦਫਤਰਾਂ ਦੇ ਬਾਹਰ ਧੱਕੇ ਖਾਂਦੇ ਫਿਰਦੇ ਹਨ। ਜਿੱਥੇ ਵੀ ਕੋਈ ਚਪੜਾਸੀ ਦੀ ਅਸਾਮੀ ਨਿਕਲਦੀ ਹੈ ਉੱਥੇ ਪੋਸਟ ਗ੍ਰੈਜੂਏਟ, ਐੱਮ ਫਿਲ ਬੰਦੇ ਆਪਣੀ ਅਰਜ਼ੀ ਭਰਦੇ ਹਨ। ਪਿੱਛੇ ਜਿਹੇ ਅਖਬਾਰ ਵਿੱਚ ਨਸ਼ਰ ਹੋਈ ਰਿਪੋਰਟ ਮੁਤਾਬਕ ਪਟਵਾਰੀ ਦੀਆਂ ਅਸਾਮੀਆਂ ਲਈ ਲੱਖਾਂ ਉਮੀਦਵਾਰਾਂ ਨੇ ਅਰਜ਼ੀਆਂ ਭਰੀਆਂ। ਇਹ ਬਹੁਤ ਹੀ ਗੰਭੀਰਤਾ ਨਾਲ ਸੋਚਣ ਦਾ ਸਮਾਂ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਵਿੱਚ ਹੀ ਵਧੀਆ ਸਨਅਤੀ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੀ ਯੋਗਤਾ ਦੇ ਮੁਤਾਬਕ ਰੁਜ਼ਗਾਰ ਮਿਲ ਸਕੇ। ਫਿਰ ਵਿਦੇਸ਼ ਜਾਣ ਦੀ ਬਜਾਏ ਨੌਜਵਾਨ ਇੱਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ

***

ਕਰੋਨਾ - ਰਿਸ਼ਤਿਆਂ ਦਾ ਹੋਇਆ ਘਾਣ

ਕਰੋਨਾ ਵਾਇਰਸ ਨੇ ਪੂਰੇ ਭਾਰਤ ਵਿੱਚ ਹਾਹਾਕਾਰ ਮਚਾਈ ਹੋਈ ਹੈਹਰ ਰੋਜ਼ ਪੂਰੇ ਭਾਰਤ ਵਿੱਚ 4 ਲੱਖ ਤੋਂ ਵੱਧ ਨਵੇਂ ਕੇਸ ਆ ਰਹੇ ਹਨ ਤੇ ਪੈਂਤੀ ਸੌ ਤੋਂ ਵੱਧ ਹਰ ਰੋਜ਼ ਮਹਾਂਮਾਰੀ ਨਾਲ ਮੌਤਾਂ ਹੋ ਰਹੀਆਂ ਹਨਪਿਛਲੇ ਵਰ੍ਹੇ ਕੁਝ ਮਾਮਲਿਆਂ ਵਿੱਚ ਕਰੋਨਾ ਨਾਲ ਮਰੇ ਲੋਕਾਂ ਦੇ ਸੰਸਕਾਰ ਮੌਕੇ ਕਾਫ਼ੀ ਅੜਿੱਕੇ ਪਏ22 ਮਾਰਚ 2020 ਨੂੰ ਪੂਰੇ ਭਾਰਤ ਵਿੱਚ ਤਾਲਾਬੰਦੀ ਕਰ ਦਿੱਤੀ ਗਈਤਕਰੀਬਨ ਸਵਾ ਮਹੀਨਾ ਪੂਰਾ ਭਾਰਤ ਬੰਦ ਰਿਹਾਕਰੋਨਾ ਮਹਾਂਮਾਰੀ ਕਾਰਨ ਕਈ ਪਰਿਵਾਰਾਂ ਵਿੱਚ ਮੌਤਾਂ ਵੀ ਹੋਈਆਂਜਿਨ੍ਹਾਂ ਪਰਿਵਾਰਾਂ ਵਿੱਚ ਮੌਤਾਂ ਹੋਈਆਂ ਸਨ, ਉਨ੍ਹਾਂ ਪਰਿਵਾਰਾਂ ਨੇ ਆਪਣੇ ਵਾਰਸਾਂ ਦਾ ਅੰਤਿਮ ਸੰਸਕਾਰ ਕਰਨ ਲਈ ਸਾਫ-ਸਾਫ ਮਨ੍ਹਾ ਕਰ ਦਿੱਤਾ ਸੀਜਾਂ ਜਿਹੜੇ ਪਿੰਡ ਵਿੱਚ ਕਰੋਨਾ ਕਾਰਨ ਮੌਤ ਹੋਈ ਉੱਥੋਂ ਦੀ ਪੰਚਾਇਤ ਨੇ ਸ਼ਮਸ਼ਾਨਘਾਟ ਵਿੱਚ ਸੰਸਕਾਰ ਕਰਨ ਲਈ ਇਨਕਾਰ ਕਰ ਦਿੱਤਾ ਸੀ

ਅਜਿਹੀਆਂ ਖ਼ਬਰਾਂ ਆਮ ਦੇਖਣ ਨੂੰ ਮਿਲੀਆਂ ਸਨਫਿਰ ਪੁਲਿਸ ਪ੍ਰਸ਼ਾਸਨ ਜਾਂ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਨੇ ਅੰਤਿਮ ਰਸਮਾਂ ਆਪ ਹੀ ਨਿਭਾਈਆਂਇੱਥੋਂ ਤਕ ਕਿ ਸੰਸਕਾਰ ਕਰਨ ਵਾਸਤੇ ਦੋ ਗਜ਼ ਦੀ ਜਗ੍ਹਾ ਵੀ ਪੰਚਾਇਤ ਵੱਲੋਂ ਨਹੀਂ ਦਿੱਤੀ ਗਈਰਿਸ਼ਤਿਆਂ ਦਾ ਘਾਣ ਹੋਇਆਰਿਸ਼ਤਿਆਂ ਦੀ ਅਹਿਮੀਅਤ ਬਿਲਕੁਲ ਹੀ ਖ਼ਤਮ ਹੋ ਗਈ। ਖੂਨ ਦੇ ਰਿਸ਼ਤੇ ਸਿਰਫ ਮਤਲਬ ਦੇ ਹੀ ਰਹਿ ਗਏ

ਇਸ ਵਾਰ ਫਿਰ ਕਿਸੇ ਪਰਿਵਾਰ ਵਿੱਚ ਕਿਸੇ ਮੈਂਬਰ ਦੀ ਕਰੋਨਾ ਨਾਲ ਮੌਤ ਹੋਈ ਤਾਂ ਪਰਿਵਾਰਿਕ ਮੈਂਬਰਾਂ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾਹਾਲ ਹੀ ਵਿੱਚ ਖਬਰ ਪੜ੍ਹਨ ਨੂੰ ਮਿਲੀ ਕਿ ਕਿਸੇ ਸੂਬੇ ਦੇ ਪਿੰਡ ਵਿੱਚ ਇੱਕ ਕੁੜੀ ਦੇ ਪਿਤਾ ਦੀ ਕਰੋਨਾ ਨਾਲ ਮੌਤ ਹੋ ਗਈਪਰਿਵਾਰ ਵਿੱਚ ਸਿਰਫ਼ ਇਕਲੌਤੀ ਬੱਚੀ ਸੀਗੁਆਂਢੀਆਂ ਨੇ ਵੀ ਅਰਥੀ ਨੂੰ ਮੋਢਾ ਨਹੀਂ ਦਿੱਤਾ ਮਜ਼ਾਲ ਹੈ ਜੇ ਪੂਰੇ ਪਿੰਡ ਵਿੱਚੋਂ ਕੋਈ ਬੰਦਾ ਅੰਤਿਮ ਰਸਮਾਂ ਸਮੇਂ ਉਸ ਕੁੜੀ ਨਾਲ ਖੜ੍ਹਾ ਹੋਇਆਕੁੜੀ ਨੇ ਹੀ ਸ਼ਮਸ਼ਾਨ ਘਾਟ ਵਿੱਚ ਅੰਤਿਮ ਰਸਮਾਂ ਨਿਭਾ ਕੇ ਆਪਣਾ ਫਰਜ਼ ਨਿਭਾਇਆਦੂਜੀ ਖਬਰ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਤੋਂ ਸੁਣਨ ਨੂੰ ਮਿਲੀ, ਜਿੱਥੇ ਪੱਤਰਕਾਰ ਦੀ ਮੌਤ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਅਰਥੀ ਨੂੰ ਮੋਢਾ ਦਿੱਤਾਹੈਰਾਨੀ ਦੀ ਗੱਲ ਇਹ ਰਹੀ ਕਿ ਪਰਿਵਾਰ ਨੇ ਮ੍ਰਿਤਕ ਦੇਹ ਉੱਤੇ ਦੋ ਮੀਟਰ ਕੱਫ਼ਣ ਵੀ ਨਹੀਂ ਪਾਇਆਦਾਗ ਦੇਣ ਦੀ ਪੂਰੀ ਰਸਮ ਪ੍ਰਸ਼ਾਸਨ ਨੇ ਨਿਭਾਈਇੱਥੋਂ ਤਕ ਪਰਿਵਾਰ ਨੇ ਡਾਕਟਰਾਂ ਨੂੰ ਇਹ ਵੀ ਕਹਿ ਦਿੱਤਾ ਕਿ ਤੁਸੀਂ ਆਪ ਹੀ ਸੰਸਕਾਰ ਤੇ ਅੰਤਿਮ ਰਸਮਾਂ ਨਿਭਾ ਦੇਵੋਇੱਕ ਇਨਸਾਨ ਜਿਸ ਨੇ ਸਾਰੀ ਉਮਰ ਆਪਣਿਆਂ ਲਈ ਕਮਾਇਆ ਹੁੰਦਾ ਹੈ, ਉਸ ਦੀ ਲਾਸ਼ ਦੀ ਇੰਝ ਬੇਅਦਬੀ ਵੱਡੇ ਸਵਾਲ ਖੜ੍ਹ ਕਰ ਗਈ ਹੈ

ਕੀ ਅੱਜਕਲ ਦੀ ਔਲਾਦ ਨੂੰ ਸਿਰਫ ਮਾਂ-ਬਾਪ ਦੀ ਪੈਨਸ਼ਨ, ਪੈਸੇ ’ਤੇ ਐਸ਼ ਕਰਨ ਦਾ ਹੱਕ ਹੈ? ਆਖਰ ਕਿਉਂ ਅੱਜਕਲ ਦੀ ਨੌਜਵਾਨ ਪੀੜ੍ਹੀ ਆਪਣੇ ਫਰਜ਼ਾਂ ਤੋਂ ਦੂਰ ਹੁੰਦੀ ਜਾ ਰਹੀ ਹੈ? ਠੀਕ ਹੈ ਕਿ ਕਰੋਨਾ ਵਾਇਰਸ ਕਾਰਨ ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈਮਾਹਿਰਾਂ ਵੱਲੋਂ ਸੁਝਾਈਆਂ ਸਾਵਧਾਨੀਆਂ ਅਨੁਸਾਰ ਜੇ ਸੰਸਕਾਰ ਕਰ ਦਿੱਤਾ ਜਾਂਦਾ ਤਾਂ ਕਿਹੜਾ ਪਹਾੜ ਟੁੱਟ ਪੈਣਾ ਸੀਬੀਮਾਰੀ ਕਿਸੇ ਨੂੰ ਵੀ ਲੱਗ ਸਕਦੀ ਹੈਇਸ ਲਈ ਰੋਗੀ ਨਾਲ ਨਫਰਤ ਨਾ ਕਰੋਹਾਂ ਸਾਵਧਾਨੀਆਂ ਜ਼ਰੂਰ ਅਪਣਾਓ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2758)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author