SanjeevSaini7“ਮਨੁੱਖ ਲੁੱਟ ਖਸੁੱਟ ਕਰ ਰਿਹਾ ਹੈ, ਪੈਸਿਆਂ ਦੀ ਲਾਲਸਾ ਕਾਰਨ ਸਾਰੇ ...”
(27 ਮਾਰਚ 2020)

 

ਹਾਲ ਹੀ ਵਿੱਚ ਅਸੀਂ ਵੇਖ ਰਹੇ ਹਨ ਕਿ ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚਾ ਰੱਖੀ ਹੈਚੀਨ ਦੇ ਵੁਹਾਨ ਸ਼ਹਿਰ ਤੋਂ ਇਹ ਮਹਾਮਾਰੀ ਸ਼ੁਰੂ ਹੋਈਹੌਲੀ ਹੌਲੀ ਇਹ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਫੈਲਦੀ ਗਈਸ਼ੁਰੂਆਤੀ ਦੌਰ ਵਿੱਚ ਇਸ ਬਿਮਾਰੀ ਵੱਲ ਕਿਸੇ ਦਾ ਵੀ ਜ਼ਿਆਦਾ ਧਿਆਨ ਨਹੀਂ ਗਿਆ, ਪਰ ਹੌਲੀ ਹੌਲੀ ਇਹ ਕਈ ਦੇਸ਼ਾਂ ਵੱਲ ਵਧਦੀ ਗਈਜਦੋਂ ਬਾਅਦ ਵਿੱਚ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ ਤਾਂ ਸਰਕਾਰਾਂ ਹਰਕਤ ਵਿੱਚ ਆ ਗਈਆਂਸਭ ਤੋਂ ਵੱਧ ਚੀਨ ਦੇਸ਼ ਪ੍ਰਭਾਵਿਤ ਹੋਇਆ ਹੈਉਸ ਤੋਂ ਬਾਅਦ ਇਟਲੀ ਅਤੇ ਸਪੇਨ, ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਮੌਤਾਂ ਹੋ ਚੁੱਕੀਆਂ ਹਨਹੌਲੀ ਹੌਲੀ ਹੁਣ ਭਾਰਤ ਵੀ ਇਸਦੀ ਲਪੇਟ ਵਿੱਚ ਆ ਰਿਹਾ ਹੈ

ਪਹਿਲਾਂ ਭਾਰਤ ਸਰਕਾਰ ਨੇ 22 ਮਾਰਚ ਨੂੰ ਜਨਤਾ ਕਰਫਿਊ ਦਾ ਸੱਦਾ ਦਿੱਤਾਫਿਰ ਬਾਅਦ ਵਿੱਚ 21 ਦਿਨਾਂ ਲਈ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਹੈਅਜੋਕਾ ਇਨਸਾਨ ਘਰ ਦੀ ਚਾਰਦੀਵਾਰੀ ਵਿੱਚ ਕੈਦ ਹੋ ਚੁੱਕਿਆ ਹੈਵਿਚਾਰਨ ਵਾਲੀ ਗੱਲ ਹੈ ਇਹ ਕੁਦਰਤ ਦੀ ਮਾਰ ਕਿਉਂ ਪੈ ਰਹੀ ਹੈਕਿਉਂ ਅੱਜ ਲੋਕ ਘਰਾਂ ਵਿੱਚ ਬੰਦ ਹੋ ਚੁੱਕੇ ਹਨ?

ਪ੍ਰਮਾਤਮਾ ਨੇ ਇਨਸਾਨ ਨੂੰ ਇਸ ਧਰਤੀ ਤੇ ਮਿਹਨਤ ਕਰ ਕੇ ਦੱਸ ਨੌਹਾਂ ਦੀ ਕਿਰਤ ਕਰਨ ਲਈ ਭੇਜਿਆ ਸੀਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਕਿਰਤ ਕਰੋ, ਵੰਡ ਛਕੋਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈਲੋਕਾਂ ਨੇ ਆਪਣਾ ਜ਼ਮੀਰ ਤੱਕ ਵੇਚ ਦਿੱਤਾ ਹੈ

ਅੱਜ ਦਾ ਮਨੁੱਖ ਜ਼ਰਾ ਆਪਣੇ ਅੰਦਰ ਝਾਤੀ ਮਾਰ ਕੇ ਦੇਖੇ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਸਿਖਲਾਈ ’ਤੇ ਚੱਲ ਰਿਹਾ ਹੈ? ਜਿਸ ਕੰਮ ਲਈ ਪਰਮਾਤਮਾ ਨੇ ਉਸ ਨੂੰ ਧਰਤੀ ’ਤੇ ਭੇਜਿਆ ਸੀ, ਕੀ ਉਹ ਉਹੀ ਕੰਮ ਕਰ ਰਿਹਾ ਹੈ? ਦੇਖ ਰਹੇ ਹਾਂ ਕਿ ਇਨਸਾਨ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈਬਲਾਤਕਾਰਾਂ ਦੀ ਵਾਰਦਾਤਾਂ ਕਿੰਨੀਆਂ ਵਧ ਰਹੀਆਂ ਹਨਦੋ ਦੋ ਮਹੀਨੇ ਦੀਆਂ ਬੱਚੀਆਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ ਹੈਅਸੀਂ ਵੇਖਿਆ ਹੈ ਕਿ ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਸੱਤ ਸਾਲ ਬਾਅਦ ਸਜ਼ਾ ਮਿਲੀਕੀ ਇਨਸਾਨ ਨੂੰ ਇਹੀ ਕੰਮ ਕਰਨ ਲਈ ਧਰਤੀ ’ਤੇ ਭੇਜਿਆ ਸੀ

ਭਰਾ ਭਰਾ ਦਾ ਆਪਸ ਵਿੱਚ ਪਿਆਰ ਨਹੀਂ ਰਿਹਾ ਹੈਮਾਂ ਬਾਪ ਅੱਡ ਰਹਿੰਦੇ ਹਨ ਤੇ ਉਨ੍ਹਾਂ ਦੇ ਬੱਚੇ ਅੱਡ ਰਹਿੰਦੇ ਹਨਬੱਚੇ ਮਾਂ ਬਾਪ ਦੀ ਸ਼ਕਲ ਦੇਖਣ ਨੂੰ ਤਿਆਰ ਨਹੀਂ ਹਨਅੱਜਕਲ੍ਹ ਦੇ ਬੱਚੇ ਆਪਣੇ ਮਾਂ ਬਾਪ ਨੂੰ ਰੋਟੀ ਦੇਣ ਨੂੰ ਤਿਆਰ ਨਹੀਂ ਹਨਬਜ਼ੁਰਗਾਂ ਦਾ ਨਿਰਾਦਰ ਹੋ ਰਿਹਾ ਹੈਕੋਈ ਸਮਾਂ ਸੀ, ਜਦੋਂ ਘਰਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ

ਮਨੁੱਖ ਨੇ ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਛੇੜਛਾੜ ਕੀਤੀ ਹੈਨਦੀਆਂ, ਚੋਆਂ ਨੂੰ ਸੌੜਾ ਕਰ ਕੇ ਉੱਥੇ ਇਮਾਰਤਾਂ ਤੱਕ ਖੜ੍ਹੀਆਂ ਕਰ ਦਿੱਤੀਆਂ ਹਨਉੱਤਰਾਖੰਡ ਵਿੱਚ ਹੜ੍ਹਾਂ ਦੀ ਮਾਰ ਕਰਕੇ ਕਿੰਨੀਆਂ ਹੀ ਹਜ਼ਾਰਾਂ ਜਾਨਾਂ ਚਲੀ ਗਈਆਂਕਾਰਖਾਨਿਆਂ ਦੀ ਰਹਿੰਦ ਖੂੰਹਦ ਵੀ ਦਰਿਆਵਾਂ ਵਿੱਚ ਸੁੱਟੀ ਜਾਂਦੀ ਹੈ, ਜਿਸ ਕਰਕੇ ਜੀਵ ਮਰ ਜਾਂਦੇ ਹਨਮਨੁੱਖ ਨੇ ਆਪਣੇ ਨਿੱਜੀ ਸਵਾਰਥਾਂ ਲਈ ਜੀਵ ਜੰਤੂਆਂ ਤੱਕ ਨੂੰ ਨਹੀਂ ਬਖਸ਼ਿਆ।

ਗੁਰੂ ਨਾਨਕ ਦੇਵ ਜੀ, ਰਿਸ਼ੀ, ਮੁਨੀ, ਸਿੱਖਿਆ ਦੇ ਕੇ ਗਏ ਸਨ ਕਿ ਸਾਨੂੰ ਸਾਦਾ ਖਾਣਾ ਖਾਣਾ ਚਾਹੀਦਾ ਹੈਲੋਕਾਂ ਨੇ ਪੰਛੀਆਂ, ਜਾਨਵਰਾਂ ਦਾ ਮਾਸ ਖਾਣਾ ਸ਼ੁਰੂ ਕਰ ਦਿੱਤਾਹੋਟਲਾਂ ਵਿੱਚ ਤਾਂ ਇਨ੍ਹਾਂ ਪੰਛੀਆਂ ਦੇ ਮੀਟ ਤੋਂ ਬਗੈਰ ਰੋਟੀ ਪਸੰਦ ਨਹੀਂ ਸੀ ਆਉਂਦੀਭਲੇ ਮਾਣਸੋ! ਉਨ੍ਹਾਂ ਪੰਛੀਆਂ, ਜਾਨਵਰਾਂ ਨੂੰ ਵੀ ਜਿਉਣ ਦਾ ਅਧਿਕਾਰ ਹੈਖਾਣ ਨੂੰ ਹੋਰ ਬਹੁਤ ਪਦਾਰਥ ਹਨ, ਕਿਉਂ ਬੇਜ਼ੁਬਾਨ ਪੰਛੀ ਨੂੰ ਮਾਰ ਕੇ ਖਾਇਆ ਜਾ ਰਿਹਾ ਹੈ? ਸਮਾਂ ਹਰ ਇੱਕ ਦਾ ਹੈਅਜਿਹਾ ਸਮਾਂ ਆ ਗਿਆ ਕਿ ਇਨਸਾਨ ਨੂੰ ਕੈਦ ਹੋ ਗਈ ਤੇ ਜਾਨਵਰ ਆਜ਼ਾਦ ਹੋ ਗਏ

ਮਨੁੱਖ ਨੇ ਆਪਣੇ ਨਿੱਜੀ ਸਵਾਰਥਾਂ ਲਈ ਜੰਗਲ ਤੱਕ ਨਹੀਂ ਛੱਡੇ ਹਨਰੁੱਖ ਕੱਟ ਕੱਟ ਕੇ ਕੋਠੀਆਂ ਬਣਾ ਕੇ ਵੇਚ ਰਹੇ ਹਾਂਪ੍ਰਦੂਸ਼ਣ ਵਧ ਰਿਹਾ ਹੈ,ਬਿਮਾਰੀਆਂ ਵਧ ਰਹੀਆਂ ਹਨ, ਹਵਾ ਪਲੀਤ ਹੋ ਰਹੀ ਹੈ, ਫੇਫੜੇ ਖਰਾਬ ਹੋ ਰਹੇ ਹਨਡਾਕਟਰਾਂ ਕੋਲ ਕਤਾਰਾਂ ਲੱਗ ਰਹੀਆਂ ਹਨਹਰਿਆਲੀ ਅਸੀਂ ਖ਼ਤਮ ਹੀ ਕਰ ਦਿੱਤੀ ਹੈਇਨ੍ਹਾਂ ਨਿੱਜੀ ਸਵਾਰਥਾਂ ਕਰਕੇ ਅੱਜ ਮਨੁੱਖ ਨੂੰ ਘਰ ਦੇ ਅੰਦਰ ਘੁੱਟ ਹੋ ਕੇ ਰਹਿਣਾ ਪੈ ਰਿਹਾ ਹੈ

ਭਰਾ ਭਰਾ ਦਾ ਦੁਸ਼ਮਣ ਬਣਿਆ ਹੋਇਆ ਹੈਨਿੱਜੀ ਸਵਾਰਥਾਂ ਕਰਕੇ, ਜ਼ਮੀਨਾਂ ਕਰਕੇ, ਆਪਣੇ ਭਾਈ ਤੱਕ ਨੂੰ ਕਤਲ ਕਰ ਦਿੰਦਾ ਹੈਅੱਜ ਦਾ ਮਨੁੱਖ ਧਰਤੀ ਉੱਤੇ ਦੋ ਨੰਬਰ ਦੇ ਧੰਦੇ ਨੂੰ ਜ਼ਿਆਦਾ ਤਰਜੀਹ ਦੇ ਰਿਹਾ ਹੈ ਮਨੁੱਖ ਲੁੱਟ ਖਸੁੱਟ ਕਰ ਰਿਹਾ ਹੈ, ਪੈਸਿਆਂ ਦੀ ਲਾਲਸਾ ਕਾਰਨ ਸਾਰੇ ਰਿਸ਼ਤਿਆਂ ਨੂੰ ਖ਼ਤਮ ਕਰ ਰਿਹਾ ਹੈਮਨੁੱਖ ਲਈ ਅੱਜ ਇਸ ਧਰਤੀ ’ਤੇ ਪੈਸਾ ਹੀ ਅਹਿਮ ਹੋ ਚੁੱਕਾ ਹੈਚਾਹੇ ਉਹ ਕੋਈ ਵੀ ਰਿਸ਼ਤਾ ਹੋਵੇ, ਮਨੁੱਖ ਨੇ ਸਾਰੇ ਰਿਸ਼ਤਿਆਂ ਦੀ ਪੱਟੀ ਮੇਸ ਦਿੱਤੀ ਹੈਇਨਸਾਨੀਅਤ ਤਾਂ ਖ਼ਤਮ ਹੀ ਹੋ ਚੁੱਕੀ ਹੈਜੇ ਕੋਈ ਦੁਰਘਟਨਾ ਵੀ ਹੋ ਜਾਂਦੀ ਹੈ ਤਾਂ ਇਨਸਾਨ ਦੁੱਖ ਵਿੱਚ ਵੀ ਸ਼ਰੀਕ ਨਹੀਂ ਹੁੰਦਾ

ਅੱਜ ਵਿਚਾਰਨ ਦਾ ਵੇਲਾ ਹੈ ਕਿ ਸਾਨੂੰ ਇਹ ਕੁਦਰਤ ਦੀ ਮਾਰ ਕਿਉਂ ਪੈ ਰਹੀ ਹੈ? ਜ਼ਰਾ ਸੋਚੋ, ਅਸੀਂ ਕੁਦਰਤੀ ਜੀਵ ਜੰਤੂਆਂ ਨਾਲ ਛੇੜਛਾੜ ਕੀਤੀ ਹੈਨਿੱਜੀ ਸਵਾਰਥਾਂ ਕਰਕੇ ਅੱਜ ਮਨੁੱਖ ਨੂੰ ਇਹ ਕੁਦਰਤ ਦੀ ਮਾਰ ਸਹਿਣੀ ਪੈ ਰਹੀ ਹੈਹੁਣ ਵੀ ਸੰਭਲ ਜਾਈਏ! ਜੇ ਅਜੇ ਵੀ ਨਾ ਸੰਭਲੇ, ਫਿਰ ਅਸੀਂ ਮਨੁੱਖ ਕਹਾਉਣ ਦੇ ਲਾਇਕ ਨਹੀਂ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2021)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author