SanjeevSaini7ਮਾਂ ਬਾਪ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚੇ ਨਾਲ ਨੇੜਤਾ ...
(27 ਜੁਨ 2020)

 

ਜ਼ਿੰਦਗੀ ਬਹੁਤ ਖ਼ੂਬਸੂਰਤ ਹੈਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀ ਹੈਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜਿਉਂ ਰਹੇ ਹਨਅੱਜਕਲ੍ਹ ਜੋ ਨੌਜਵਾਨ ਪੀੜ੍ਹੀ ਹੈ, ਉਨ੍ਹਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈਜੇ ਬੱਚੇ ਗਲਤ ਚੱਲ ਰਹੇ ਹੁੰਦੇ ਹਨ ਜਾਂ ਕੋਈ ਅਜਿਹਾ ਗਲਤ ਕੰਮ ਕਰ ਦਿੰਦੇ ਹਨ ਤਾਂ ਮਾਂ ਬਾਪ ਉਨ੍ਹਾਂ ਨੂੰ ਝਿੜਕਦੇ ਹਨਮਾਂ ਬਾਪ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਇਹ ਨਾ ਕਹੇ ਕਿ ਤੁਹਾਡੇ ਬੱਚੇ ਨੇ ਇਹ ਗਲਤ ਕੰਮ ਕੀਤਾ ਹੈਪਰ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਗਲਤ ਰਾਹ ਪੈ ਚੁੱਕੀ ਹੈ

ਆਏ ਦਿਨ ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਨ ਕਿ ਚੜ੍ਹਦੀ ਜਵਾਨੀ ਖੁਦਕੁਸ਼ੀਆਂ ਕਰ ਰਹੀ ਹੈਜੇ ਉਨ੍ਹਾਂ ਨੂੰ ਕੋਈ ਕਿਸੇ ਨਾਲ ਮਨ ਮੁਟਾਵ ਹੈ ਜਾਂ ਕੋਈ ਉਨ੍ਹਾਂ ਤੋਂ ਗਲਤ ਕੰਮ ਹੋ ਚੁੱਕਿਆ ਹੈ, ਤਾਂ ਉਹ ਆਪਣੇ ਮਾਂ ਬਾਪ ਨਾਲ ਕਿਉਂ ਨਹੀਂ ਗੱਲ ਸਾਂਝੀ ਕਰਦੇਕਿਉਂ ਉਹ ਇਹ ਅਜਿਹਾ ਕਦਮ ਚੁੱਕਦੇ ਹਨਜਦੋਂ ਬੱਚੇ ਅਜਿਹਾ ਕਦਮ ਚੁੱਕਦੇ ਹਨ ਤਾਂ ਪਿੱਛੋਂ ਮਾਂ ਬਾਪ ਜਿਉਂਦੇ ਜੀਅ ਹੀ ਮਰ ਜਾਂਦੇ ਹਨਮਾਂ ਬਾਪ ਦੇ ਬਹੁਤ ਵੱਡੇ ਵੱਡੇ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦੀ ਔਲਾਦ ਵਧੀਆ ਅਫਸਰ ਬਣੇਬੱਚਿਆਂ ਨੂੰ ਇਹ ਹੁੰਦਾ ਹੈ ਕਿ ਜੇ ਉਹ ਆਪਣੇ ਘਰ ਮਾਂ ਬਾਪ ਨੂੰ ਦੱਸਣਗੇ ਤਾਂ ਸ਼ਾਇਦ ਮਾਂ-ਬਾਂਪ ਉਨ੍ਹਾਂ ਨੂੰ ਕੁੱਟਣਗੇ

ਮਾਂ ਬਾਪ ਹੀ ਆਪਣੇ ਬੱਚੇ ਦੇ ਸੱਚੇ ਦੋਸਤ ਹੁੰਦੇ ਹਨਮਾਂ ਬਾਪ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤੀ ਨਿਭਾਉਣਅਜਿਹੇ ਸੁਖਾਵੇਂ ਮਾਹੌਲ ਵਿੱਚ ਜਦੋਂ ਬੱਚੇ ਵੱਡੇ ਹੁੰਦੇ ਹਨ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਸੌ ਗੱਲਾਂ ਹੋ ਜਾਂਦੀਆਂ ਹਨ, ਤਾਂ ਬੱਚੇ ਬਿਨਾਂ ਬੇਝਿਜਕ ਆਪਣੇ ਮਾਂ ਬਾਪ ਨੂੰ ਦੱਸਣਗੇ ਮਾਂ ਬਾਪ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚੇ ਨਾਲ ਨੇੜਤਾ ਪਾਉਣ ਤਾਂ ਜੋ ਕੱਲ੍ਹ ਨੂੰ ਬੱਚਾ ਇਹ ਗਲਤ ਕਦਮ ਨਾ ਚੁੱਕੇਮਾਂ ਬਾਪ ਹਮੇਸ਼ਾ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣ, ਕਦੇ ਵੀ ਗੁੱਸੇ ਵਿੱਚ ਪੇਸ਼ ਨਾ ਆਉਣਾਜੇ ਅਸੀਂ ਆਪਣੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਵਧੀਆ ਵਤੀਰਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਬੱਚੇ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਨ

ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ, ਕੋਈ ਨਾ ਕੋਈ ਹੱਲ ਤਾਂ ਨਿਕਲ ਹੀ ਆਉਂਦਾ ਹੈ ਪਰ ਖ਼ੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂਅਕਸਰ ਅਸੀਂ ਦੇਖਦੇ ਹਨ ਕਿ ਜਿਹੜੇ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ, ਉਹ ਅਕਸਰ ਖੁਦਕੁਸ਼ੀ ਕਰ ਲੈਂਦੇ ਹਨਕਿਉਂਕਿ ਉਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਵੀ ਸਾਂਝੀ ਨਹੀਂ ਕਰਦੇਜੇ ਕੋਈ ਮੁਸ਼ਕਿਲ ਆ ਵੀ ਗਈ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਕਰੀਬੀਆਂ ਨੂੰ ਦੱਸੋਉਹ ਕੋਈ ਨਾ ਕੋਈ ਹੱਲ ਕੱਢਣਗੇਮਾਂ ਬਾਪ ਦੀ ਵੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਘਰ ਵਿੱਚ ਕੋਈ ਵੀ ਇਨਸਾਨ ਇਸ ਤਰ੍ਹਾਂ ਦੇ ਮਾਹੌਲ ਵਿੱਚ ਆਪਣੇ ਆਪ ਨੂੰ ਢਾਲ ਲੈਂਦਾ ਹੈ ਤਾਂ ਉਸ ਨਾਲ ਸਮਾਂ ਗੁਜ਼ਾਰਨ।ਅਜਿਹੇ ਬੰਦੇ ਨੂੰ ਕਦੇ ਵੀ ਇਕੱਲਾ ਨਾ ਛੱਡੋ, ਜਿਸ ਕਰਕੇ ਉਸ ਨੂੰ ਇਕੱਲਾਪਣ ਮਹਿਸੂਸ ਹੋਵੇ। ਬੱਚੇ ਨਾਲ ਚੰਗੀਆਂ ਚੰਗੀਆਂ ਗੱਲਾਂ ਕਰੋ, ਜਿਸ ਨਾਲ ਉਸ ਦਾ ਮਨ ਸਹੀ ਹੋਵੇਗਾਚੰਗੀਆਂ ਚੰਗੀਆਂ ਕਿਤਾਬਾਂ ਪੜ੍ਹਨ ਲਈ ਕਹੋ, ਜਿਸ ਨਾਲ ਉਸ ਦੇ ਦਿਮਾਗ ਵਿੱਚ ਘਟੀਆ ਵਿਚਾਰ ਨਹੀਂ ਪੈਦਾ ਹੋਣਗੇ

ਜੋ ਇਨਸਾਨ ਉਦਾਸ ਮਾਹੌਲ ਵਿੱਚ ਹੁੰਦਾ ਹੈ ਉਸ ਨੂੰ ਚੰਗੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਸਾਹਿਤ ਦੀਆਂ ਬਹੁਤ ਕਿਤਾਬਾਂ ਹੁੰਦੀਆਂ ਹਨ। ਉਨ੍ਹਾਂ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈਚੰਗੇ ਗਾਣੇ ਸੁਣੋਖੁੱਲ੍ਹੀ ਹਵਾ ਵਿੱਚ ਜਾਓਪਾਰਕ ਵਿੱਚ ਸੈਰ ਕਰੋਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਸੈਰ ਕਰਨ ਲਈ ਨਿਕਲ ਜਾਊਸਵੇਰ ਦਾ ਨਜ਼ਾਰਾ ਬਹੁਤ ਹੀ ਦਿਲ ਖਿੱਚਵਾਂ ਹੁੰਦਾ ਹੈਵਾਤਾਵਰਣ ਸਾਫ਼ ਸੁਥਰਾ ਹੁੰਦਾ ਹੈਪੰਛੀਆਂ ਦੇ ਚਹਿ-ਚਹਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨਗੁਰੂ ਘਰ ਦੀ ਬਾਣੀ ਕੰਨਾਂ ਵਿੱਚ ਪੈਂਦੀ ਹੈਆਪਣੇ ਅੰਦਰ ਕੋਈ ਵੀ ਗੱਲ ਬਿਠਾ ਕੇ ਨਾ ਰੱਖੋਅੱਜ ਸਮਾਂ ਅਜਿਹਾ ਹੈ ਕਿ ਜਿਹੜੀ ਵੀ ਮੁਸੀਬਤ ਪੈਂਦੀ ਹੈ, ਉਸ ਦਾ ਹੱਲ ਨਿਕਲ ਆਉਂਦਾ ਹੈਸੋ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਓਜੇ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਵਾਂਗੇ ਤਾਂ ਸਾਡੇ ਦਿਮਾਗ ਵਿੱਚ ਅਜਿਹੇ ਭੈੜੇ ਖਿਆਲ ਨਹੀਂ ਆਉਣਗੇਤੇ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਆਨੰਦਮਈ ਗੁਜ਼ਾਰ ਸਕਾਂਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2220) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author