SanjeevSaini7ਇਹ ਲੋਕ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਸਾਡੀ ਜ਼ਿੰਦਗੀਆਂ ਬਚਾਉਣ ...
(23 ਅਪਰੈਲ 2021)

 

ਕਰੋਨਾ ਵਾਰਸ ਨੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚਾਈ ਹੋਈ ਹੈਮੌਤਾਂ ਦਾ ਅੰਕੜਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈਇਸ ਵਕਤ ਪੁਲਿਸ, ਪ੍ਰਸ਼ਾਸਨ, ਸਫ਼ਾਈ ਕਰਮਚਾਰੀ ਤੇ ਡਾਕਟਰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕਰ ਰਹੇ ਹਨਇਹ ਲੋਕ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਸਾਡੀ ਜ਼ਿੰਦਗੀਆਂ ਬਚਾਉਣ ਵਿੱਚ ਜੁੜੇ ਹੋਏ ਹਨਪੰਜਾਬ ਵਿੱਚ ਐਤਵਾਰ ਦਾ ਕਰਫਿਊ ਹੈਤੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫਿਊ ਹੈ

ਜ਼ਰਾ ਸੋਚਣ ਵਿਚਾਰਨ ਵਾਲੀ ਗੱਲ ਹੈ ਕਿਉਂ ਪੁਲਿਸ ਪ੍ਰਸ਼ਾਸਨ ਨੂੰ ਡਾਂਗਾਂ ਉਠਾਉਣੀਆਂ ਪਈਆਂਕਿਉਂ ਪੁਲਿਸ ਪ੍ਰਸ਼ਾਸਨ ਬਾਰ-ਬਾਰ ਚਲਾਨ ਕਟ ਰਿਹਾ ਹੈ? ਅਜਿਹੀ ਨੌਬਤ ਕਿਉਂ ਆ ਰਹੀ ਹੈ ਕਿ ਸਰਕਾਰ ਨੂੰ ਬਾਰ-ਬਾਰ ਲੌਕਡਾਊਨ ਕਰਨਾ ਪੈ ਰਿਹਾ ਹੈ? ਜੋ ਸਿਹਤ ਮੰਤਰਾਲੇ ਨੇ ਆਦੇਸ਼ ਦਿੱਤੇ ਹਨ, ਕਿਉਂ ਅਸੀਂ ਉਨ੍ਹਾਂ ਨੂੰ ਮੰਨਣ ਵਿੱਚ ਝਿਜਕ ਰਹੇ ਹਾਂ? ਜੇ ਅਸੀਂ ਕਾਨੂੰਨ ਦੀ ਧੱਜੀਆਂ ਉਡਾਈਆਂ ਹਨ, ਤਾਂ ਹੀ ਫਿਰ ਪੁਲਿਸ ਪ੍ਰਸ਼ਾਸਨ ਸਖ਼ਤੀ ਵਿੱਚ ਆਇਆ ਹੈਹਾਲਾਂਕਿ ਵਾਰ ਵਾਰ ਆਦੇਸ਼ ਆ ਰਿਹਾ ਹੈ ਕਿ ਘਰ ਵਿੱਚ ਰਹੋ, ਬਾਹਰ ਨਹੀਂ ਜਾਣਾਜੇ ਜਾਣਾ ਵੀ ਹੈ ਤਾਂ ਮੂੰਹ ਚੰਗੀ ਤਰ੍ਹਾਂ ਢਕ ਕੇ ਜਾਓਪੁਲਿਸ ਤੁਹਾਡੀ ਸੇਵਾ ਵਿੱਚ ਚੌਵੀ ਘੰਟੇ ਹਾਜ਼ਰ ਹੈਪਿਛਲੇ ਸਾਲ ਜਦੋਂ ਪੁਲਿਸ ਸਖ਼ਤੀ ਵਿੱਚ ਆਈ, ਦੋ ਚਾਰਾਂ ਨੂੰ ਡਾਂਗਾਂ ਵੀ ਪਈਆਂ ਸਨ ਤਾਂ ਪੁਲਿਸ ਵਾਲਿਆਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਸਾਈਟਾਂ ’ਤੇ ਪਾ ਦਿੱਤੀਆਂ ਗਈਆਂ ਸਨਇਹ ਬਹੁਤ ਹੀ ਨਿੰਦਣਯੋਗ ਗੱਲ ਹੈਪਰਿਵਾਰ ਤਾਂ ਪੁਲਿਸ ਵਾਲਿਆਂ ਦੇ ਵੀ ਹਨਉਹ ਵਿਚਾਰੇ ਸਵੇਰੇ ਸੱਤ ਵਜੇ ਤੋਂ ਲੈ ਕੇ ਰਾਤ ਨੂੰ ਬਾਰਾਂ ਵਜੇ ਤਕ ਆਪਣੀ ਡਿਊਟੀ ਨਿਭਾ ਰਹੇ ਹਨਪਿਛਲੇ ਸਾਲ ਜਿੱਥੇ ਗਰੀਬ, ਲੋੜਵੰਦ ਪਰਿਵਾਰ ਨੂੰ ਲੰਗਰ ਦੀ ਜ਼ਰੂਰਤ ਸੀ, ਉੱਥੇ ਲੰਗਰ ਬਣਾ ਕੇ ਆਪ ਹੀ ਪੁਲਿਸ ਪ੍ਰਸ਼ਾਸਨ ਨੇ ਭੇਜਿਆਪੁਲੀਸ ਲਾਈਨਾਂ ਵਿੱਚ ਕਰਫਿਊ ਦੌਰਾਨ ਆਪਣੀ ਜੇਬਾਂ ਵਿੱਚੋਂ ਪੁਲਿਸ ਕਰਮੀਆਂ ਨੇ ਪੈਸੇ ਖਰਚ ਕੇ ਇਹ ਪੁੰਨ ਦਾ ਕੰਮ ਕੀਤਾ ਸੀਅਸੀਂ ਬਿਨਾਂ ਵਜ੍ਹਾ ਤੋਂ ਪੁਲਿਸ ਵਾਲਿਆਂ ਨੂੰ ਕੋਸਦੇ ਰਹਿੰਦੇ ਹਨ ਕਿ ਉਹ ਪੈਸੇ ਖਾਂਦੇ ਹਨਉਹ ਮਰੇ ਹੋਏ ਦੇ ਸੜਕ ’ਤੇ ਪੈਸੇ ਕੱਢ ਲੈਂਦੇ ਹਨ

ਆਮ ਸੁਣਨ ਵਿੱਚ ਆਉਂਦਾ ਹੈ ਕਿ ਪੰਜਾਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂਜੇ ਕੋਈ ਇੱਕ ਅੱਧਾ ਬੰਦਾ ਪੁਲਿਸ ਵਾਲਾ ਅਜਿਹਾ ਹੁੰਦਾ ਹੈ ਤਾਂ ਬਾਕੀ ਪੁਲਿਸ ਵਾਲੇ ਬਹੁਤ ਹੀ ਚੰਗੇ ਹੁੰਦੇ ਹਨਜੇ ਆਮ ਗੱਲ ਕਰੀਏ ਤਾਂ ਸੂਬੇ ਦੀ ਕਾਨੂੰਨ ਵਿਵਸਥਾ ਵਿੱਚ ਪੁਲਿਸ ਦਾ ਅਹਿਮ ਰੋਲ ਹੁੰਦਾ ਹੈਅਸੀਂ ਰਾਤਾਂ ਨੂੰ ਆਪਣੇ ਘਰਾਂ ਵਿੱਚ ਆਰਾਮ ਨਾਲ ਸੌਂ ਰਹੇ ਹੁੰਦੇ ਹਨ ਤੇ ਪੁਲਿਸ ਰਾਤਾਂ ਨੂੰ ਸੜਕਾਂ ’ਤੇ ਪੈਟਰੋਲਿੰਗ ਕਰਦੀ ਹੈ, ਤਾਂ ਕਿ ਚੋਰਾਂ ਨੂੰ ਫੜਿਆ ਜਾ ਸਕੇਇਨ੍ਹਾਂ ਨੂੰ ਕੋਈ ਸਰਕਾਰੀ ਛੁੱਟੀ ਵੀ ਨਹੀਂ ਹੁੰਦੀਆਮ ਨਾਗਰਿਕ ਦੀਆਂ ਨਜ਼ਰਾਂ ਵਿੱਚ ਪੁਲਿਸ ਪ੍ਰਤੀ ਵਧੀਆ ਵਿਵਹਾਰ ਹੋਣਾ ਚਾਹੀਦਾ ਹੈ

ਇਸੇ ਤਰ੍ਹਾਂ ਸਾਡੇ ਵਿੱਚ ਧਾਰਨਾ ਹੈ ਕਿ ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਇਲਾਜ ਨਹੀਂ ਕਰਦੇ ਹਨਉਨ੍ਹਾਂ ਦਾ ਮਰੀਜ਼ਾਂ ਪ੍ਰਤੀ ਰਵੱਈਆ ਠੀਕ ਨਹੀਂ ਹੁੰਦਾਪਰ ਅੱਜ ਡਾਕਟਰ, ਮਲਟੀਪਰਪਜ਼ ਹੈਲਥ ਵਰਕਰ, ਪੈਰਾ ਮੈਡੀਕਲ ਟੀਮਾਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਸੇਵਾ ਨਿਭਾ ਰਹੇ ਹਨ18 ਘੰਟੇ ਲਗਾਤਾਰ ਆਪਣੀ ਸੇਵਾਵਾਂ ਨਿਭਾ ਰਹੇ ਹਨਇੰਗਲੈਂਡ, ਇਟਲੀ, ਵਿੱਚ ਕਈ ਨਰਸ, ਡਾਕਟਰ ਕਰੋਨਾ ਵਾਇਰਸ ਦੇ ਮਰੀਜ਼ ਹੋ ਗਏ ਸਨ ਤੇ ਚੌਦਾਂ ਦਿਨ ਬਾਅਦ ਠੀਕ ਹੋਣ ਬਾਅਦ ਇਨ੍ਹਾਂ ਨੇ ਆਪਣੀ ਡਿਊਟੀ ਦੁਬਾਰਾ ਜੁਆਇਨ ਕੀਤੀਕਈਆਂ ਨੂੰ ਤਾਂ ਆਪਣੀ ਜਾਨ ਵੀ ਗੁਆਉਣੀ ਪਈ

ਠੀਕ ਇਸੇ ਤਰ੍ਹਾਂ ਸਫ਼ਾਈ ਕਰਮਚਾਰੀ ਵੀ ਆਪਣੀ ਡਿਊਟੀ ਨਿਭਾ ਰਹੇ ਹਨਕਈ ਸ਼ਹਿਰਾਂ ਵਿੱਚ ਸਵੱਛਤਾ ਮੁਹਿੰਮ ਚਲਾਈ ਗਈ ਹੈਸੈਨੀਟਾਈਜੇਸ਼ਨ ਦੇ ਕੰਮ ਵਿੱਚ ਲੱਗੇ ਸਟਾਫ ਦੀ ਜਿੰਨੀ ਪ੍ਰਸ਼ੰਸਾ ਹੋ ਸਕੇ ਉੰਨੀ ਘੱਟ ਹੈ

ਕਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਸਭ ਤੋਂ ਅੱਗੇ ਪੁਲਿਸ ਪ੍ਰਸ਼ਾਸਨ, ਡਾਕਟਰ, ਸਫ਼ਾਈ ਕਰਮਚਾਰੀਆਂ ਦਾ ਸਾਨੂੰ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈਤੇ ਇਨ੍ਹਾਂ ਪ੍ਰਤੀ ਸਾਨੂੰ ਆਪਣਾ ਵਧੀਆ ਨਜ਼ਰੀਆ ਰੱਖਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2727)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author