SanjeevSaini7ਹੈਰਾਨੀ ਦੀ ਗੱਲ ਹੈ ਕਿ ਇਸ ਵਿਆਹੁਤਾ ਦਾ ਪਤੀ ਨਸ਼ੇ ਦੀ ਤਸਕਰੀ ਕਾਰਨ ...
(18 ਫਰਵਰੀ 2023)
ਇਸ ਸਮੇਂ ਪਾਠਕ: 24.

 

ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੀ ਨੌਜਵਾਨੀ ਖੇਤਾਂ ਵਿੱਚ ਆਪ ਹੀ ਕੰਮ ਕਰਦੀ ਸੀਹੱਥੀਂ ਕੰਮ ਨੂੰ ਤਰਜੀਹ ਦਿੱਤੀ ਜਾਂਦੀ ਸੀਘਰ ਦੇ ਬਣੇ ਦੁੱਧ, ਦਹੀਂ, ਪਨੀਰ, ਖੋਆ, ਲੱਸੀ ਹੀ ਸਿਹਤ ਲਈ ਗੁਣਕਾਰੀ ਹੁੰਦਾ ਸੀਨੌਜਵਾਨਾਂ ਦੇ ਚਿਹਰੇ ਤੋਂ ਨੂਰ ਟਪਕਦਾ ਸੀਛੇ ਫੁੱਟ ਦੇ ਚਿੱਟੇ ਚਾਦਰੇ ਬੰਨ੍ਹਣ ਵਾਲੇ ਨੌਜਵਾਨ ਖਿੱਚ ਦਾ ਕੇਂਦਰ ਬਣਦੇ ਸਨਸਮਾਂ ਬਦਲਿਆ ਸਰਹੱਦ ਪਾਰੋਂ ਆਏ ‘ਚਿੱਟੇ’ ਨੇ ਪੰਜਾਬ ਦਾ ਮੂਹ-ਮੱਥਾ ਕਾਲ਼ਾ ਕਰ ਦਿੱਤਾ ਹੈਪਤਾ ਨਹੀਂ ਕਿੰਨੇ ਹੀ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨਆਏ ਦਿਨ ਓਵਰਡੋਜ਼ ਕਾਰਨ ਮੌਤਾਂ ਹੋ ਰਹੀਆਂ ਹਨਹਰ ਰੋਜ਼ ਖ਼ਬਰਾਂ ਪੜ੍ਹਦੇ ਹਨ ਕਿ ਸਰਹੱਦੀ ਖੇਤਰਾਂ ਤੋਂ ਪਤਾ ਨਹੀਂ ਕਿੰਨੇ ਕਿਲੋ ਹੈਰੋਇਨ ਫੜੀ ਜਾਂਦੀ ਹੈਹਾਲ ਹੀ ਵਿੱਚ ਬੀ ਐੱਸ ਐੱਫ ਨੇ ਸਰਹੱਦੀ ਖੇਤਰ ਵਿੱਚ ਗੋਲਾਬਾਰੀ ਕਰਕੇ ਪਾਕਿਸਤਾਨ ਤੋਂ ਆਇਆ ਡ੍ਰੋਨ ਸੁੱਟਿਆ, ਜਿਸ ਵਿੱਚੋਂ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਗਈਐੱਸਟੀਐੱਫ ਵੱਲੋਂ ਵੀ ਲੁਧਿਆਣਾ ਵਿਖੇ 3 ਕਿਲੋਗ੍ਰਾਮ ਨਸ਼ਾ ਫੜਿਆ ਗਿਆ

ਸਰਹੱਦ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਨਸ਼ੀਲੀਆਂ ਗੋਲੀਆਂ ਦੇ ਡੱਬੇ ਫੜੇ ਜਾਂਦੇ ਹਨਹਰ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹੇ ਦਾ ਜ਼ਿੰਮੇਦਾਰ ਪੁਲੀਸ ਅਧਿਕਾਰੀ ਕਾਨਫਰੰਸ ਕਰਕੇ ਅਜਿਹੇ ਤਸਕਰਾਂ ਨੂੰ ਫੜਨ ਦਾ ਜ਼ਿਕਰ ਕਰਦਾ ਹੈਸੂਬਾ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਿਆਂ ਵਿੱਚ ਉਸਾਰੀਆਂ ਕਲੋਨੀਆਂ, ਫਲੈਟਾਂ ਦੀ ਛਾਪੇਮਾਰੀ ਕਰਕੇ ਵੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈਸਰਕਾਰ ਦੀ ਇਹ ਸ਼ਲਾਘਾਯੋਗ ਪਹਿਲ ਹੈਹਰ ਰੋਜ਼ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈਔਰਤਾਂ ਵੀ ਹੁਣ ਤਾਂ ਚਿੱਟੇ ਦੀ ਆਦੀ ਹੋ ਚੁੱਕੀਆਂ ਹਨਹਾਲ ਹੀ ਵਿੱਚ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਇੱਕ ਹਫ਼ਤੇ ਦੇ ਵਿੱਚ ਢਾਈ ਸੌ ਤੋਂ ਵੱਧ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦਾ ਜ਼ਿਕਰ ਕੀਤਾ ਹੈ ਹਾਲ ਹੀ ਵਿੱਚ ਖ਼ਬਰ ਪੜ੍ਹੀ ਕਿ ਹੈਰੋਇਨ ਤੇ ਡਰੱਗ ਮਨੀ ਸਣੇ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਗਿਆ ਹੈਅੰਮ੍ਰਿਤਸਰ ਦੇ ਨਾਬਾਲਗ ਬੱਚੇ ਕੋਲੋਂ 15 ਕਿਲੋ ਹੈਰੋਇਨ ਫੜੀ ਗਈ ਹੈਗ੍ਰਿਫਤਾਰ ਕੀਤੇ ਨਾਬਾਲਗ ਦਾ ਪਿਤਾ ਅਤੇ ਦਾਦਾ ਪਹਿਲਾਂ ਹੀ ਨਸ਼ਿਆਂ ਦੀ ਤਸਕਰੀ ਕਰਕੇ ਜੇਲ੍ਹ ਵਿੱਚ ਬੰਦ ਹਨ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਈ ਰਿਕਸ਼ੇਵਾਲਾ ਨਸ਼ੇ ਵਿੱਚ ਧੁੱਤ ਮੁਧੇ ਮੂੰਹ ਰਿਕਸ਼ੇ ਵਿੱਚ ਪਿਆ ਹੈ

ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਹੈਜ਼ਿਆਦਾਤਰ ਨੌਜਵਾਨ, ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੈ, ਸਭ ਤੋਂ ਵੱਧ ਓਵਰਡੋਜ਼ ਕਾਰਨ ਮਰ ਰਹੇ ਹਨਹਾਲ ਹੀ ਵਿੱਚ ਅੰਮ੍ਰਿਤਸਰ ਦੇ ਕੱਟੜਾ ਬੱਗੀਆਂ ਇਲਾਕੇ ਵਿੱਚ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈਇੱਕ ਭਰਾ ਜੇਲ੍ਹ ਵਿੱਚ ਬੰਦ ਸੀ, ਜਿਸਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਚੁੱਕੀ ਹੈ ਤੇ ਦੂਜੇ ਭਰਾ ਦੀ ਨਸ਼ੇ ਦੀ ਜ਼ਿਆਦਾ ਓਵਰਡੋਜ਼ ਕਾਰਨਆਏ ਦਿਨ ਦੋ ਜਾਂ ਤਿੰਨ ਨੌਜਵਾਨਾਂ ਦੀਆਂ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਹੋ ਰਹੀਆਂ ਹਨਹੁਣ ਤਾਂ ਕੁੜੀਆਂ ਵੀ ਚਿੱਟੇ ਦੀ ਸ਼ੌਕੀਨ ਹੋ ਚੁੱਕੀਆਂ ਹਨਖਬਰ ਪੜ੍ਹਨ ਨੂੰ ਮਿਲੀ ਕਿ ਕਪੂਰਥਲਾ ਵਿਖੇ ਇੱਕ ਕੁੜੀ ਲੋਕਾਂ ਤੋਂ ਪੈਸੇ ਮੰਗ ਕੇ ਚਿੱਟਾ ਪੀਂਦੀ ਹੈਉਸ ਕੁੜੀ ਨੂੰ ਹੁਣ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆਹੈਰਾਨੀ ਦੀ ਗੱਲ ਹੈ ਕਿ ਇਸ ਵਿਆਹੁਤਾ ਦਾ ਪਤੀ ਨਸ਼ੇ ਦੀ ਤਸਕਰੀ ਕਾਰਨ ਜੇਲ੍ਹ ਵਿੱਚ ਹੈ ਚੋਹਲਾ ਸਾਹਿਬ ਵਿਖੇ ਇੱਕ ਕਿਸਾਨ ਪਰਿਵਾਰ ਦੇ ਦੋਵਾਂ ਪੁੱਤਰਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈਵੱਡੇ ਪੁੱਤਰ ਦੀਆਂ ਅੰਤਿਮ ਰਸਮਾਂ ਵੀ ਅਜੇ ਪੂਰੀਆਂ ਵੀ ਨਹੀਂ ਹੋਈਆਂ ਸਨ ਕਿ ਛੋਟੇ ਪੁੱਤਰ ਦੀ ਵੀ ਮੌਤ ਹੋ ਗਈ

ਪੰਜਾਬ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਗੁਜਰਾਤ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈਸਰਹੱਦ ਵੱਲੋਂ ਡਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਲਗਾਤਾਰ ਜਾਰੀ ਹੈਹਾਲ ਹੀ ਵਿੱਚ ਫਿਰੋਜ਼ਪੁਰ ਵਿਖੇ ਬੀਐੱਸਐੱਫ ਵੱਲੋਂ ਨਸ਼ਿਆਂ ਦੇ ਪੈਕਟ ਬਰਾਮਦ ਕੀਤੇ ਗਏਅਫ਼ਗ਼ਨਿਸਤਾਨ ਮੁਲਕ ਵਿੱਚ ਅਫ਼ੀਮ ਦੀ ਖੇਤੀ ਕੀਤੀ ਜਾਂਦੀ ਹੈਹੁਣ ਸਮੁੰਦਰੀ ਰਸਤਿਆਂ ਰਾਹੀਂ ਵੀ ਨਸ਼ਿਆਂ ਦੀ ਤਸਕਰੀ ਹੋ ਰਹੀ ਹੈਨਸ਼ਾ ਕਰਨ ਵਾਲਿਆਂ ਦੇ ਘਰ ਵੀ ਤਬਾਹ ਹੋ ਰਹੇ ਹਨਪਿਛਲੇ ਹਫ਼ਤੇ ਲੁਧਿਆਣਾ ਵਿੱਚ ਇੱਕ ਨਾਬਾਲਗ ਦੀ ਨਸ਼ੇਵਾਲੀ ਸਰਿੰਜ ਲਗਾ ਕੇ ਮੌਤ ਹੋਣ ਦੀ ਖਬਰ ਪੜ੍ਹੀਮਾਂ-ਪਿਉ ਮਰ ਮਰ ਕੇ ਜੀਉਂਦੇ ਹਨਨਸ਼ੇ ਦੀ ਪੂਰਤੀ ਲਈ ਕਈ ਨਸ਼ੇੜੀ ਘਰ ਦਾ ਵੀ ਸਮਾਨ ਵੇਚਦੇ ਹਨਇਹੀ ਕਾਰਨ ਹੈ ਕਿ ਪੰਜਾਬ ਵਿੱਚ ਲਗਾਤਾਰ ਪ੍ਰਵਾਸ ਵਧ ਰਿਹਾ ਹੈਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨਮਾਂ ਬਾਪ ਨੂੰ ਡਰ ਹੈ ਕਿ ਜੇ ਉਨ੍ਹਾਂ ਦਾ ਨੌਜਵਾਨ ਪੁੱਤਰ ਇੱਥੇ ਰਹਿ ਗਿਆ ਤਾਂ ਉਹ ਚਿੱਟੇ ਦਾ ਆਦੀ ਹੋ ਜਾਏਗਾ

ਵਿਚਾਰਨ ਵਾਲੀ ਗੱਲ ਹੈ ਕਿ ਚੋਰ ਮੋਰੀਆਂ ਰਾਹੀਂ ਵੱਡੇ ਵੱਡੇ ਤਸਕਰ ਭਾਰਤ ਵਿੱਚ ਹੈਰੋਇਨ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੇ ਹਨ। ਦੋ ਕੁ ਮਹੀਨੇ ਪਹਿਲਾਂ ਵੀ ਗੁਜਰਾਤ ਦੀ ਮੁੰਦਰਾ ਤੇ ਕਾਂਡਲਾ ਬੰਦਰਗਾਹਾਂ ਚਰਚਾ ਵਿੱਚ ਸੀ2017 ਵਿੱਚ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਵੱਡੇ ਸਿਆਸਤਦਾਨਾਂ ਨੇ ਸਹੁੰ ਚੁੱਕੀ ਸੀਪਿਛਲੇ ਹੀ ਮਹੀਨੇ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਨਸ਼ਿਆਂ ’ਤੇ ਨਕੇਲ ਕੱਸਣ ਲਈ ਸੂਬੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈਕੁਝ ਕੁ ਨਸ਼ਾ ਤਸਕਰਾਂ ਨੂੰ ਫੜਿਆ ਵੀ ਗਿਆ ਤੇ ਸੁਣਨ ਵਿੱਚ ਇਹ ਵੀ ਆਇਆ ਕਿ ਕੁਝ ਨਸ਼ੇ ਦੇ ਸੌਦਾਗਰ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏਅੱਜ ਕੱਲ੍ਹ ਨਸ਼ੀਲੇ ਪਦਾਰਥਾਂ ਦੀ ਖਰੀਦ/ਵਿਕਰੀ ਲਈ ਸੋਸ਼ਲ ਨੈੱਟਵਰਕਿੰਗ ਸਾਈਟਾਂ ਦਾ ਧੜੱਲੇ ਨਾਲ ਪ੍ਰਯੋਗ ਹੋ ਰਿਹਾ ਹੈਜੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੇ ਖਿਲਾਫ ਸਖ਼ਤ ਕਦਮ ਚੁੱਕੇਗਾ ਤਾਂ ਆਪਣੇ ਆਪ ਹੀ ਨਸ਼ਿਆਂ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂਸਰਹੱਦੀ ਮੁਲਕ ਦੇ ਆਹਲਾ ਅਧਿਕਾਰੀਆਂ ਨਾਲ ਆਪਸੀ ਤਾਲਮੇਲ ਬਣਾ ਕੇ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਿਆ ਜਾ ਸਕਦਾ ਹੈਸਾਡੀ ਸਾਰਿਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈਦੇਸ਼ ਦਾ ਭਵਿੱਖ ਬਚਾਉਣ ਲਈ ਸਰਕਾਰਾਂ, ਆਮ ਜਨਤਾ, ਸਿਆਸਤਦਾਨਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3803)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author