SanjeevSaini7ਅੱਜ ਮਨੁੱਖ ਕੈਦ ਵਿੱਚ ਹੈ ਤੇ ਜੀਵ ਜੰਤੂ ਮੌਜਾਂ ਮਾਣ ਰਹੇ ਹਨ ...
(18 ਮਈ 2020)

 

ਵਿਸ਼ਵ ਵਿੱਚ ਕਰੋਨਾ ਵਾਇਰਸ ਕਰਕੇ ਹਾਹਾਕਾਰ ਮੱਚੀ ਹੋਈ ਹੈਲੱਖਾਂ ਲੋਕ ਅੱਜ ਕਰੋਨਾ ਵਾਇਰਸ ਦੀ ਲਪੇਟ ਵਿੱਚ ਹਨ22 ਮਾਰਚ ਤੋਂ ਭਾਰਤ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ ਤੇ ਪੰਜਾਬ ਵਿੱਚ ਕਰਫਿਊ ਹੈਫੈਕਟਰੀ, ਭੱਠੇ ਸਭ ਬੰਦ ਹਨਜਹਾਜ਼ ਤੋਂ ਲੈ ਕੇ ਬੱਸਾਂ ਤਕ ਸਾਰੀ ਆਵਾਜਾਈ ਬੰਦ ਹੈਸੂਬਾ ਸਰਕਾਰਾਂ ਵੱਲੋਂ ਕੁਝ ਜ਼ਿਲ੍ਹਿਆਂ ਵਿੱਚ ਛੋਟ ਦਿੱਤੀ ਹੋਈ ਹੈ

ਇਸ ਲਾਕਡਾਊਨ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈਇਸ ਸਮੇਂ ਦੌਰਾਨ ਅਸੀਂ ਆਪਣੇ ਘਰ ਵਿੱਚ ਸਾਦੇ ਖਾਣੇ ਨੂੰ ਤਰਜੀਹ ਦਿੱਤੀ ਹੈਆਮ ਵੇਖਣ ਵਿੱਚ ਆਉਂਦਾ ਸੀ ਕਿ ਅਸੀਂ ਬਾਹਰਲੀਆਂ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਸੀ,ਜਿਵੇਂ ਪਿਜਾ, ਬਰਗਰ ਹੋਰ ਤਰ੍ਹਾਂ ਤਰ੍ਹਾਂ ਦੇ ਚਾਈਨੀਜ਼ ਫੂਡਇਸ ਨਾਲ ਅਸੀਂ ਮੋਟਾਪਾ, ਬਲੱਡ ਪ੍ਰੈੱਸ਼ਰ ਹੋਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਸੀਹੁਣ ਤਕਰੀਬਨ ਸਾਰਿਆਂ ਨੇ ਹੀ ਆਪਣੇ ਘਰ ਦੀਆਂ ਬਣੀਆਂ ਹੋਈਆਂ ਸਾਫ਼ ਸੁਥਰੀ ਤੇ ਤਾਜ਼ਾ ਸਬਜ਼ੀਆਂ ਖਾਧੀਆਂਇਸ ਨਾਲ ਉਨ੍ਹਾਂ ਦੇ ਸਰੀਰ ਵੀ ਤੰਦਰੁਸਤ ਰਹੇਲਾਕ ਡਾਊਨ ਨੇ ਸਾਨੂੰ ਸਿਖਾਇਆ ਹੈ ਕਿ ਸਾਨੂੰ ਸਿਰਫ ਆਪਣੇ ਘਰ ਦਾ ਸਾਫ ਸੁਥਰਾ ਖਾਣਾ ਹੀ ਖਾਣਾ ਚਾਹੀਦਾ ਹੈ, ਜਿਸ ਨਾਲ ਸਾਡੀ ਸਿਹਤ ਵੀ ਠੀਕ ਰਹੇਗੀ ਤੇ ਸਾਨੂੰ ਹਸਪਤਾਲਾਂ ਦੇ ਚੱਕਰ ਵੀ ਨਹੀਂ ਲਗਾਉਣੇ ਪੈਣਗੇ

ਬਜ਼ੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਸੀਘਰ ਵਿੱਚ ਉਨ੍ਹਾਂ ਦਾ ਬਿਲਕੁਲ ਵੀ ਸਤਿਕਾਰ ਨਹੀਂ ਸੀਅੱਜ ਸਮਾਂ ਵੇਖਣ ਨੂੰ ਮਿਲ ਰਿਹਾ ਹੈ ਕਿ ਘਰ ਵਿੱਚ ਬਜ਼ੁਰਗਾਂ ਦਾ ਬਹੁਤ ਸਤਿਕਾਰ ਹੋ ਰਿਹਾ ਹੈਘਰ ਦੇ ਮੈਂਬਰਾਂ ਰਾਹੀਂ ਬਜ਼ੁਰਗਾਂ ਕੋਲ ਸਮਾਂ ਬਿਤਾਇਆ ਜਾ ਰਿਹਾ ਹੈ ਤੇ ਬਜ਼ੁਰਗ ਉਨ੍ਹਾਂ ਨੂੰ ਬਹੁਤ ਹੀ ਵਧੀਆ ਦੀਆਂ ਕਹਾਣੀਆਂ ਵੀ ਸੁਣਾ ਰਹੇ ਹਨਆਮ ਵੇਖਣ ਵਿੱਚ ਆਉਂਦਾ ਹੈ ਕਿ ਛੋਟੇ ਬੱਚੇ ਬਜ਼ੁਰਗਾਂ ਕੋਲ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ ਤੇ ਬਜ਼ੁਰਗਾਂ ਦਾ ਵੀ ਵਧੀਆ ਸਮਾਂ ਬਤੀਤ ਹੋ ਰਿਹਾ ਹੈ ਤੇ ਬੱਚੇ ਵੀ ਆਪਣੇ ਮਾਂ ਬਾਪ ਨੂੰ ਜ਼ਿਆਦਾ ਤੰਗ ਨਹੀਂ ਕਰ ਰਹੇ ਹਨਸੋ ਕਦੇ ਵੀ ਸਾਨੂੰ ਆਪਣੇ ਬਜ਼ੁਰਗਾਂ ਦੀ ਬੇਕਦਰੀ ਨਹੀਂ ਕਰਨੀ ਚਾਹੀਦੀਬਜ਼ੁਰਗ ਸਾਡੇ ਘਰ ਦੇ ਜਿੰਦਰੇ ਹੁੰਦੇ ਹਨ, ਲਾਕ ਡਾਊਨ ਨੇ ਇਹ ਸਾਨੂੰ ਸਿਖਾਇਆ ਹੈ

ਆਮ ਦੇਖਣ ਵਿੱਚ ਆਉਂਦਾ ਸੀ ਕਿ ਅਸੀਂ ਪੈਸੇ ਦੀ ਬਹੁਤ ਬਰਬਾਦੀ ਕਰਦੇ ਸੀਪੰਜਾਬੀ ਵਿਆਹਾਂ ਉੱਤੇ ਲੱਖਾਂ ਲੱਖਾਂ ਰੁਪਏ ਖਰਚ ਦਿੰਦੇ ਸਨਵਿਆਹਾਂ ਤੋਂ ਪਹਿਲਾਂ ਅੱਜ ਕੱਲ੍ਹ ਜੋ ਰਿਵਾਜ ਹੈ ਪ੍ਰੀ ਵੈਡਿੰਗ ਸ਼ੂਟ ਕਰਦੇ ਸਨ, ਜਿਸ ਦੀ ਸ਼ੂਟਿੰਗ ਤੇ ਚਾਰ ਚਾਰ ਲੱਖ ਰੁਪਏ ਖਰਚ ਆਉਂਦਾ ਹੈਅੱਜ ਲਾਕਡਾਊਨ ਦਾ ਅਜਿਹਾ ਪ੍ਰਭਾਵ ਹੋਇਆ, ਸਿਰਫ ਪਰਿਵਾਰ ਦੇ ਦਸ ਮੈਂਬਰ ਹੀ ਜਾ ਕੇ ਮੁੰਡੇ ਕੁੜੀ ਦਾ ਵਿਆਹ ਕਾਰਜ ਨੇਪੜੇ ਚੜ੍ਹਾਉਂਦੇ ਹਨਅਕਸਰ ਅਖ਼ਬਾਰਾਂ ਵਿੱਚ ਵੀ ਖਬਰਾਂ ਪੜ੍ਹਨ ਨੂੰ ਮਿਲਿਆ ਕਿ ਨਵ ਵਿਆਹਿਆ ਜੋੜਾ ਮੋਟਰਸਾਈਕਲ ’ਤੇ ਹੀ ਵਿਆਹ ਕਰਵਾ ਕੇ ਘਰ ਪੁੱਜ ਰਿਹਾ ਹੈਕਿੰਨਾ ਖਰਚਾ ਬਚ ਚੁੱਕਿਆ ਹੈ?

ਆਮ ਦੇਖਿਆ ਜਾਂਦਾ ਹੈ ਕਿ ਕੁੜੀ ਵਾਲੇ ਕਰਜ਼ਾ ਚੁੱਕ ਕੇ ਆਪਣੀ ਕੁੜੀ ਦਾ ਕਾਰਜ ਸਿਰੇ ਚੜ੍ਹਾਉਂਦੇ ਹਨ। ਉਨ੍ਹਾਂ ਨੂੰ ਫਿਕਰ ਹੁੰਦਾ ਹੈ ਕਿ ਸਹੁਰਾ ਪਰਿਵਾਰ ਕਦੇ ਉਨ੍ਹਾਂ ਦੀ ਕੁੜੀ ਨੂੰ ਤਾਅਨੇ ਮੇਹਣੇ ਨਾ ਮਾਰੇ ਕੁੜੀਆਂ ਵਾਲੇ ਆਪਣੀ ਸਮਰੱਥਾ ਤੋਂ ਵੱਧ ਵਿਆਹ ਉੱਤੇ ਖਰਚ ਕਰਦੇ ਸਨ ਤਾਂ ਕਿ ਮੁੰਡੇ ਵਾਲਿਆਂ ਦੀ ਆਓ ਭਗਤ ਬਹੁਤ ਵਧੀਆ ਹੋਵੇਲਾਕਡਾਊਨ ਦੇ ਸਮੇਂ ਮੁਤਾਬਕ ਫਜ਼ੂਲ ਖਰਚੀ ਨੂੰ ਬਹੁਤ ਠੱਲ੍ਹ ਪਈ ਹੈਇਹ ਸਾਡੇ ਲਈ ਸਿੱਖਣ ਦਾ ਸਮਾਂ ਹੈ ਕਿ ਅਸੀਂ ਫਜ਼ੂਲ ਖ਼ਰਚੀ ਬਿਲਕੁਲ ਵੀ ਨਹੀਂ ਕਰਨੀ ਹੈ ਲਾਕਡਾਊਨ ਦੇ ਸਮੇਂ ਦੌਰਾਨ ਅਸੀਂ ਉਹੀ ਪੁਰਾਣੇ ਕੱਪੜੇ ਪਾ ਕੇ ਸਮਾਂ ਬਤੀਤ ਕੀਤਾ ਹੈਲਾਕਡਾਊਨ ਨੇ ਸਾਨੂੰ ਸਿਖਾ ਦਿੱਤਾ ਹੈ ਕਿ ਵਧੀਆ ਜ਼ਿੰਦਗੀ ਜਿਊਣ ਲਈ ਬਹੁਤੇ ਸਾਧਨਾਂ ਦੀ ਜ਼ਰੂਰਤ ਨਹੀਂ ਹੈ

ਘਰ ਵਿੱਚ ਜਿੰਨੇ ਮੈਂਬਰ, ਉੰਨੀਆਂ ਹੀ ਗੱਡੀਆਂਜਦੋਂ ਬਾਹਰ ਜਾਣਾ ਹੁੰਦਾ ਤਾਂ ਹਰ ਇੱਕ ਮੈਂਬਰ ਕੋਲ ਆਪਣਾ ਸਾਧਨਕਿੰਨਾ ਪੈਟਰੋਲ, ਡੀਜ਼ਲ ਦਾ ਖਰਚ ਅਸੀਂ ਕਰਦੇ ਸੀਅੱਜ ਲਾਕਡਾਊਨ ਨੇ ਸਾਨੂੰ ਸਿਖਾ ਦਿੱਤਾ ਹੈ ਕਿ ਜ਼ਿੰਦਗੀ ਬਸਰ ਕਰਨ ਲਈ ਸੀਮਤ ਸਾਧਨ ਹੋਣੇ ਚਾਹੀਦੇ ਹਨ

ਪ੍ਰਦੂਸ਼ਣ ਇੰਨਾ ਵਧ ਚੁੱਕਿਆ ਸੀ ਕਿ ਬਾਹਰ ਨਿਕਲਣ ਨੂੰ ਦਿਲ ਨਹੀਂ ਸੀ ਕਰਦਾਪੰਜਾਬ ਦੇ ਕਈ ਸ਼ਹਿਰ ਇਸਦੀ ਮਾਰ ਹੇਠ ਸਨਨਿੱਜੀ ਸਵਾਰਥਾਂ ਲਈ ਮਨੁੱਖ ਨੇ ਕੁਦਰਤ ਨਾਲ ਇੰਨੀ ਛੇੜਛਾੜ ਕਰ ਦਿੱਤੀ ਕਿ ਕੁਦਰਤ ਪ੍ਰੇਸ਼ਾਨ ਹੋ ਚੁੱਕੀ ਸੀ ਦਰਖਤ ਕੱਟ ਕੱਟ ਕੇ ਵੱਡੇ ਵੱਡੇ ਫਲੈਟ ਉਸਾਰ ਦਿੱਤੇ ਗਏਫੈਕਟਰੀਆਂ ਦੀ ਰਹਿੰਦ ਖੁੰਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਸੀਕਈ ਜੀਵ ਜੰਤੂ ਮਾਰ ਰਹੇ ਸਨਕੁਦਰਤ ਦੀ ਅਜਿਹੀ ਖੇਡ ਹੋਈ ਕਿ ਅੱਜ ਮਨੁੱਖ ਕੈਦ ਵਿੱਚ ਹੈ ਤੇ ਜੀਵ ਜੰਤੂ ਮੌਜਾਂ ਮਾਣ ਰਹੇ ਹਨ

ਲਾਕਡਾਊਨ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਬਹੁਤ ਘਟਿਆ ਹੈਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਸਾਰਾ ਵਾਤਾਵਰਣ ਸਾਫ ਸੁਥਰਾ ਹੋ ਚੁੱਕਿਆ ਹੈਗੰਗਾ ਜਮਨਾ ਤੋਂ ਲੈ ਕੇ ਬਿਆਸ ਘੱਗਰ ਦਰਿਆ ਸਾਫ ਸੁਥਰੇ ਹੋ ਚੁੱਕੇ ਹਨਬਿਆਸ ਦਰਿਆ ਵਿੱਚ ਡਾਲਫਿਨ ਮੱਛੀਆਂ ਆਨੰਦ ਮਾਣਦੀਆਂ ਹੋਈਆਂ ਵੇਖੀਆਂ ਜਾ ਰਹੀਆਂ ਹਨਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੈਮੋਰ ਸ਼ਹਿਰੀ ਖੇਤਰਾਂ ਵਿੱਚ ਆ ਕੇ ਆਨੰਦ ਮਾਣ ਰਹੇ ਹਨਪ੍ਰਦੂਸ਼ਣ ਦਾ ਪੱਧਰ ਘਟਣ ਨਾਲ ਲੋਕ ਕਾਫੀ ਜ਼ਿਆਦਾ ਤੰਦਰੁਸਤ ਵੀ ਹੋ ਚੁੱਕੇ ਹਨ, ਕਿਉਂਕਿ ਫੈਕਟਰੀਆਂ ਤੋਂ ਨਿਕਲਣ ਵਾਲਾ ਧੂੰਆਂ ਬੰਦ ਹੈ

ਲਾਕਡਾਊਨ ਦਾ ਜ਼ਿੰਦਗੀ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਹੈਕਹਿਣ ਦਾ ਮਤਲਬ ਹੈ ਕਿ ਸਾਨੂੰ ਵਧੀਆ ਜ਼ਿੰਦਗੀ ਜਿਊਣ ਲਈ ਬਹੁਤ ਜ਼ਿਆਦਾ ਪੈਸੇ ਦੀ ਹੋੜ ਨਹੀਂ ਹੋਣੀ ਚਾਹੀਦੀਸਾਨੂੰ ਸੀਮਤ ਸਾਧਨਾਂ ਵਿੱਚ ਹੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈਇਹ ਅੱਜ ਸਾਨੂੰ ਲਾਕਡਾਊਨ ਨੇ ਸਿਖਾ ਦਿੱਤਾ ਹੈਸੋ ਸਾਨੂੰ ਸਾਰਿਆਂ ਨੂੰ ਹੀ ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਵਧੀਆ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2137) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author