SanjeevSaini7ਇੰਨਾ ਕੁਝ ਹੋਣ ਦੇ ਬਾਵਜੂਦ ਲੋਕਾਂ ਨੂੰ ਸਮਝ ਨਹੀਂ ਆਉਂਦੀ। ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ...
(7 ਜੂਨ 2022)
ਮਹਿਮਾਨ: 832.


ਜੇ ਅਸੀਂ ਤੋਂ
15-20 ਸਾਲ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਲੋਕਾਂ ਵਿੱਚ ਬਹੁਤ ਪਿਆਰ ਹੁੰਦਾ। ਸਿਰਫ਼ ਗੁਜ਼ਾਰਾ ਕਰਨ ਲਈ ਹੀ ਪੈਸਾ ਹੁੰਦਾ ਸੀ। ਲੋਕਾਂ ਵਿੱਚ ਪੈਸੇ ਦੀ ਹੋੜ ਬਹੁਤ ਘੱਟ ਹੁੰਦੀ ਸੀ। ਲਾਲਚ ਬਿਲਕੁਲ ਵੀ ਨਹੀਂ ਹੁੰਦਾ ਸੀ। ਬਸ ਲੋਕਾਂ ਨੂੰ ਇਹ ਹੁੰਦਾ ਸੀ ਕਿ ਸਾਡੇ ਪਰਿਵਾਰ ਦਾ ਵਧੀਆ ਗੁਜ਼ਾਰਾ ਚੱਲਦਾ ਰਹੇ, ਸਾਨੂੰ ਜ਼ਿਆਦਾ ਪੈਸੇ ਦੀ ਲੋੜ ਨਹੀਂ। ਕਹਿਣ ਦਾ ਭਾਵ ਹੈ ਕਿ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਸੀ। ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੁੰਦੀ ਸੀ। ਹਰ ਰਿਸ਼ਤੇ ਦਾ ਬਹੁਤ ਆਦਰ ਸਤਿਕਾਰ ਹੁੰਦਾ ਸੀ। ਮਾਂ-ਬਾਪ ਦੀ ਬਹੁਤ ਇੱਜ਼ਤ ਹੁੰਦੀ ਸੀ। ਘਰ ਵਿੱਚ ਬਜ਼ੁਰਗਾਂ ਦਾ ਬਹੁਤ ਸਤਿਕਾਰ ਹੁੰਦਾ ਸੀ। ਭਰਾਵਾਂ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਬੱਚੇ ਆਪਣੇ ਮਾਂ ਬਾਪ ਦੇ ਕਹਿਣੇ ਮੁਤਾਬਕ ਚਲਦੇ ਸਨ। ਜੇਕਰ ਘਰ ਦਾ ਵੱਡਾ ਮੈਂਬਰ ਜਿਸ ਨੂੰ ਘਰ ਦਾ ਲਾਣੇਦਾਰ ਜਾਂ ਚੌਧਰੀ ਵੀ ਕਹਿੰਦੇ ਸਨ, ਬੱਚਿਆਂ ਨੂੰ ਝਿੜਕ ਵੀ ਦਿੰਦਾ ਸੀ ਤਾਂ ਮਾਂ-ਬਾਪ ਬਿਲਕੁਲ ਵੀ ਮੱਥੇ ’ਤੇ ਵੱਟ ਨਹੀਂ ਪਾਉਂਦੇ ਸਨਜੇ ਕਿਸੇ ਪਰਿਵਾਰ ’ਤੇ ਮਾੜਾ ਸਮਾਂ ਆ ਜਾਂਦਾ ਸੀ, ਚਾਹੇ ਉਹ ਕਿਸੇ ਵੀ ਜਾਤ ਨਾਲ ਸਬੰਧ ਰੱਖਦਾ ਹੋਵੇ, ਉਸ ਨਾਲ ਪਿੰਡ ਦਾ ਹਰ ਪਰਿਵਾਰ ਹਮਦਰਦੀ ਕਰਦਾ ਸੀਕਹਿਣ ਦਾ ਭਾਵ ਹੈ ਕਿ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ।

ਸਮਾਂ ਬਦਲਿਆ। ਅੱਜ ਦੇ ਜ਼ਮਾਨੇ ਦੀ ਤਾਂ ਗੱਲ ਹੀ ਛੱਡੋ। ਭਰਾ-ਭਰਾ ਦਾ ਦੁਸ਼ਮਣ ਹੋ ਚੁੱਕਿਆ ਹੈ। ਇਨਸਾਨੀਅਤ ਸ਼ਰਮਸ਼ਾਰ ਹੋ ਚੁੱਕੀ ਹੈ। ਪੈਸੇ ਦੀ ਇੰਨੀ ਹੋੜ ਲੱਗ ਚੁੱਕੀ ਹੈ ਕਿ ਭਰਾ ਹੱਥੋਂ ਭਰਾ ਦਾ ਕਤਲ ਹੋ ਰਿਹਾ ਹੈ। ਰਿਸ਼ਤੇ ਖ਼ਤਮ ਹੋ ਚੁੱਕੇ ਹਨ। ਸਭ ਕੁਝ ਪੈਸਾ ਹੀ ਹੋ ਚੁੱਕਿਆ ਹੈ। ਆਮ ਸਮਾਜ ਵਿੱਚ ਦੇਖਣ ਨੂੰ ਵੀ ਆਉਂਦਾ ਹੈ ਕਿ ਜਿਸ ਕੋਲ ਜ਼ਿਆਦਾ ਪੈਸਾ ਹੈ, ਲੋਕ ਉਸ ਦੀ ਪੈਸੇ ਕਰਕੇ ਹੀ ਕਦਰ ਕਰਦੇ ਹਨ। ਜੋ ਵਿਚਾਰਾ ਮੱਧਮ ਪਰਿਵਾਰ ਨਾਲ ਸਬੰਧ ਰੱਖਦਾ ਹੈ, ਭਾਵ ਜਿਸ ਪਰਿਵਾਰ ਵਿੱਚ ਸਿਰਫ਼ ਆਈ ਚਲਾਈ ਹੀ ਚਲਦੀ ਹੈ, ਉਸ ਪਰਿਵਾਰ ਨੂੰ ਵਿਆਹ ਸਮਾਗਮਾਂ ਵਰਗੇ ਪ੍ਰੋਗਰਾਮ ਵਿੱਚ ਬੁਲਾਉਣ ਤੋਂ ਅਜਿਹੇ ਲੋਕ ਆਪਣੀ ਬੇਇੱਜ਼ਤੀ ਸਮਝਣ ਲੱਗ ਗਏ ਹਨ। ਕਹਿੰਦੇ ਹਨ ਕਿ ਇਸ ਕੋਲ ਤਾਂ ਮੋਟਰਸਾਈਕਲ ਜਾਂ ਦੋ ਪਹੀਆਂ ਵਾਹਨ ਹੈ। ਜੇ ਅਸੀਂ ਇਸ ਨੂੰ ਪ੍ਰੋਗਰਾਮ ਵਿਚ ਬੁਲਾ ਲਵਾਂਗੇ, ਸਾਡੀ ਤਾਂ ਰਿਸ਼ਤੇਦਾਰਾਂ ਸਾਹਮਣੇ ਥੂਹ ਥੂਹ ਹੋ ਜਾਵੇਗੀ ਇਸ ਨੇ ਕੀ ਸ਼ਗਨ ਦੇਣਾ ਹੈ? ਜੇ ਉਹੀ ਗਰੀਬ ਪਰਿਵਾਰ ਆਪਣੇ ਘਰ ਵਿਆਹ ਸ਼ਾਦੀ ਜਾਂ ਹੋਰ ਵੀ ਕੋਈ ਪ੍ਰੋਗਰਾਮ ਕਰਵਾਉਂਦਾ ਹੈ ਤਾਂ ਅਜਿਹੇ ਲੋਕ ਉਸਦੇ ਘਰ ਨਹੀਂ ਜਾਂਦੇ। ਕਹਿੰਦੇ ਹਨ ਕਿ ਜੇ ਅਸੀਂ ਚਲੇ ਗਏ ਤਾਂ ਸਾਡਾ ਸ਼ਰੀਕਾ ਭਾਈਚਾਰਾ ਕੀ ਕਹੇਗਾ ਕਿ ਤੂੰ ਉਸ ਗਰੀਬ ਦੇ ਘਰ ਗਿਆ? ਕਹਿਣ ਦਾ ਮਤਲਬ ਹੈ ਕਿ ਸਾਰਾ ਕੁਝ ਪੈਸਾ ਹੀ ਹੋ ਗਿਆ ਹੈ। ਆਮ ਦੇਖਣ ਵਿੱਚ ਵੀ ਆਉਂਦਾ ਹੈ ਕਿ ਜੋ ਗਰੀਬ ਪਰਿਵਾਰ ਜਾਂ ਮੱਧਮ ਪਰਿਵਾਰ ਹੁੰਦਾ ਹੈ, ਉਹ ਆਪਣੀ ਔਕਾਤ ਨਾਲੋਂ ਵੱਧ ਲੋਕਾਂ ਦੀ ਕਦਰ ਕਰਦਾ ਹੈ, ਇੱਜ਼ਤ ਕਰਦਾ ਹੈ।

ਪਿਛਲੇ ਦੋ ਸਾਲਾਂ ਤੋਂ ਅਸੀਂ ਸਾਰਾ ਕੁੱਝ ਹੀ ਦੇਖ ਰਹੇ ਹਨ। ਕਰੋਨਾ ਮਹਾਂਮਾਰੀ ਕਾਰਨ ਦੇਸ਼ ਵਿਚ ਹਾਹਾਕਾਰ ਮੱਚੀ ਹੋਈ ਸੀ। ਅਰਬਪਤੀ ਕਰੋੜ ਪਤੀਆਂ ਦੇ ਪੈਸੇ ਧਰੇ ਧਰਾਏ ਬੈਂਕਾਂ ਵਿੱਚ ਹੀ ਰਹਿ ਗਏ। ਹਾਲਾਤ ਇੰਨੇ ਮਾੜੇ ਹੋ ਚੁੱਕੇ ਸਨ ਕਿ ਔਲਾਦ ਨੇ ਆਪਣੇ ਮਾਂ ਬਾਪ ਦੀਆਂ ਅੰਤਿਮ ਰਸਮਾਂ ਵੀ ਨਹੀਂ ਨਿਭਾਈਆਂ। ਮਾਂ ਬਾਪ ਨੇ ਆਪਣੀ ਔਲਾਦ ਲਈ ਬੈਂਕਾਂ ਤੱਕ ਭਰ ਦਿੱਤੀਆਂ।ਅਸੀਂ ਸਾਰਿਆਂ ਨੇ ਇਹ ਦ੍ਰਿਸ਼ ਆਪਣੀਆਂ ਅੱਖਾਂ ਨਾਲ ਜਾਂ ਅਖ਼ਬਾਰਾਂ ਵਿਚ ਪੜ੍ਹੇ ਵੀ ਹਨ। ਕਹਿਣ ਦਾ ਭਾਵ ਹੈ ਕਿ ਜਿੰਨਾ ਮਰਜ਼ੀ ਲੋਕਾਂ ਕੋਲ ਪੈਸਾ ਸੀ, ਮਾੜੇ ਸਮੇਂ ਉਹ ਪੈਸਾ ਵੀ ਕੋਈ ਕੰਮ ਨਹੀਂ ਆਇਆ। ਜ਼ਿੰਦਗੀ ਥੰਮ੍ਹ ਚੁੱਕੀ ਸੀ। ਅਜਿਹੇ ਕਿੰਨੇ ਹੀ ਕਰੋੜਪਤੀ ਅਮੀਰ ਪਰਿਵਾਰ ਇਸ ਸੰਸਾਰ ਤੋਂ ਰੁਖ਼ਸਤ ਹੋਏ, ਜਿਨ੍ਹਾਂ ਦੀਆਂ ਪਤਾ ਹੀ ਨਹੀਂ ਕਿੰਨੀਆਂ ਕੁ ਅਰਬਾਂ ਦੀਆਂ ਜਾਇਦਾਦਾਂ ਹੋਣੀਆਂ ਮਾੜੇ ਸਮੇਂ ਵਿਚ ਉਹਨਾਂ ਦੇ ਆਪਣੇ ਪੇਟ ਦੇ ਜਾਇਆਂ ਨੇ ਵੀ, ਭਾਵ ਖੂਨ ਦੇ ਰਿਸ਼ਤਿਆਂ ਨੇ ਵੀ ਅਰਥੀ ਨੂੰ ਮੋਢਾ ਤੱਕ ਨਹੀਂ ਦਿੱਤਾ। ਇੰਨਾ ਕੁਝ ਹੋਣ ਦੇ ਬਾਵਜੂਦ ਲੋਕਾਂ ਨੂੰ ਸਮਝ ਨਹੀਂ ਆਉਂਦੀ। ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ। ਪੈਸਾ ਤਾਂ ਜ਼ਰੂਰਤ ਪੂਰੀਆਂ ਕਰਨ ਲਈ ਹੈ। ਬਿਨਾਂ ਪੈਸੇ ਤੋਂ ਤਾਂ ਗੁਜ਼ਾਰਾ ਵੀ ਨਹੀਂ ਹੁੰਦਾ, ਪੈਸਾ ਹੈ ਤਾਂ ਬਹੁਤ ਕੁਝ, ਪਰ ਕਈ ਵਾਰ ਪੈਸਾ ਕੰਮ ਵੀ ਨਹੀਂ ਆਉਂਦਾ। ਅਸੀਂ ਸਾਰੇ ਹੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਪਰ ਸਾਨੂੰ ਰਿਸ਼ਤਿਆਂ ਦੀ ਵੀ ਅਹਿਮੀਅਤ ਸਮਝਣੀ ਚਾਹੀਦੀ ਹੈ। ਹਰ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ, ਤਾਂ ਹੀ ਅਸੀਂ ਸਮਾਜ ਵਿੱਚ ਵਧੀਆ ਕਿਰਦਾਰ ਨਿਭਾ ਪਾਵਾਂਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3613)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author