SanjeevSaini7ਮਹੀਨੇ ਦੇ ਪਹਿਲੇ ਹਫ਼ਤੇ ਤਾਂ ਪਾਪਾ ਜੀ, ਮੰਮੀ ਜੀ ... ਫਿਰ ਬੁੱਢਾ ਬੁੱਢੀ ...
(25 ਅਗਸਤ 2020)

 

ਪਿਛਲੇ ਦਿਨੀਂ ਮੁਕਤਸਰ ਸਾਹਿਬ ਵਿੱਚ ਅਜਿਹੀ ਘਟਨਾ ਘਟੀ ਜਿਸ ਨੇ ਸਭ ਨੂੰ ਝੰਜੋੜ ਦਿੱਤਾ ਇੱਕ ਪੁੱਤ ਲੀਡਰ ਦੂਜਾ ਸਰਕਾਰੀ ਕਰਮਚਾਰੀ, ਪੋਤਾ ਜੱਜ ਤੇ ਪੋਤਰੀ ਉਪ ਮੰਡਲ ਮੈਜਿਸਟਰੇਟਲੋਕਾਂ ਨੂੰ ਇਨਸਾਫ ਦੇਣ ਵਾਲਿਆਂ ਨੇ ਖੁਦ ਆਪਣੀ ਮਾਂ ਨੂੰ ਘਰ ਵਿੱਚ ਦੋ ਗ਼ਜ਼ ਜਗਾਹ ਤਕ ਨਹੀਂ ਦਿੱਤੀਮਜਬੂਰੀ ਵਿੱਚ ਮਾਂ ਨੂੰ ਘੁਰਨੇ ਵਿੱਚ ਰਹਿਣਾ ਪਿਆ, ਜਿਸ ਕਾਰਨ ਉਸ ਦੇ ਸਿਰ ਵਿੱਚ ਕੀੜੇ ਪੈ ਗਏਹਸਪਤਾਲ ਵਿੱਚ ਭਰਤੀ ਕਰਾਇਆ ਗਿਆਸਿਹਤ ਵਿਗੜਨ ਕਾਰਨ ਮਾਤਾ ਦੀ ਮੌਤ ਹੋ ਗਈਜਿਨ੍ਹਾਂ ਲੋਕਾਂ ਕੋਲ ਆਮ ਜਨਤਾ ਫਰਿਆਦ ਲੈ ਕੇ ਜਾਂਦੀ ਹੈ, ਉਹੀ ਅੱਜ ਆਪਣੇ ਪਰਿਵਾਰ ਵਿੱਚ ਬਜ਼ੁਰਗਾਂ ਨਾਲ ਅਜਿਹਾ ਵਤੀਰਾ ਕਰ ਰਹੇ ਹਨਅਜਿਹੇ ਅਫਸਰਾਂ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ? ਉਹ ਅਫਸਰ ਸਮਾਜ ਨੂੰ ਕੀ ਸੇਧ ਦੇਵੇਗਾ ਜੋ ਆਪਣੇ ਘਰ ਵਿੱਚ ਹੀ ਬਜ਼ੁਰਗਾਂ ਦਾ ਮਾਣ-ਸਨਮਾਨ ਨਹੀਂ ਕਰਦਾ, ਉਹ ਜ਼ਿਲ੍ਹੇ ਵਿੱਚ ਕਿਸੇ ਹੋਰ ਬਜ਼ੁਰਗ ਜੋੜੇ ਦੀ ਸਮੱਸਿਆ ਨੂੰ ਕੀ ਹੱਲ ਕਰੇਗਾ? ਅਜਿਹੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਅਫਸਰਾਂ ਦੇ ਖ਼ਿਲਾਫ਼ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਇਹਨਾਂ ਨੂੰ ਸਮਝ ਆ ਜਾਵੇ ਕਿ ਬਜ਼ੁਰਗਾਂ ਦੀ ਕੀ ਕਦਰ ਹੁੰਦੀ ਹੈ? ਜੇ ਅਫਸਰਾਂ ਕੋਲ ਘਰ ਵਿੱਚ ਬਜ਼ੁਰਗਾਂ ਲਈ ਸਮਾਂ ਨਹੀਂ ਹੈ ਤਾਂ ਘਰ ਵਿੱਚ ਉਹ ਨੌਕਰ ਵੀ ਰੱਖ ਸਕਦੇ ਹਨ, ਜੋ ਉਨ੍ਹਾਂ ਦੇ ਬਜ਼ੁਰਗਾਂ ਦੀ ਸਾਂਭ-ਸੰਭਾਲ ਕਰਨ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨਮਾਪੇ ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ, ਘਰ ਦੇ ਜਿੰਦਰੇ ਹੁੰਦੇ ਹਨਦਿਨੋ ਦਿਨ ਘਰਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਘਟ ਰਿਹਾ ਹੈਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈਕਈ ਬੱਚਿਆਂ ਨੇ ਤਾਂ ਆਪਣੇ ਮਾਂ ਬਾਪ ਬਿਰਧ ਆਸ਼ਰਮ ਵਿੱਚ ਭੇਜ ਦਿੱਤੇ ਹਨਕਹਿੰਦੇ ਹਨ ਕਿ ਉਹ ਫਾਲਤੂ ਬੋਲਦੇ ਹਨਅਸੀਂ ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ, ਜੇ ਘਰ ਵਿੱਚ ਬਜ਼ੁਰਗ ਦੁਖੀ ਹਨ, ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾਕਈਆਂ ਨੇ ਤਾਂ ਬਜ਼ੁਰਗਾਂ ਨੂੰ ਘਰ ਦੇ ਇੱਕ ਕੋਨੇ ਵਿੱਚ ਸੁੱਟ ਰੱਖਿਆ ਹੈਅੱਜ ਕੱਲ੍ਹ ਦੀਆਂ ਨੂੰਹਾਂ ਤੋਂ ਤਾਂ ਰੱਬ ਬਖਸ਼ੇ, ਉਨ੍ਹਾਂ ਦੀ ਇਹ ਸੋਚ ਹੈ ਕਿ ਉਨ੍ਹਾਂ ਦਾ ਭਰਾ, ਉਨ੍ਹਾਂ ਦੇ ਮਾਂ ਬਾਪ ਦੀ ਚੰਗੀ ਸੇਵਾ ਕਰੇ ਪਰ ਆਪ ਉਨ੍ਹਾਂ ਨੂੰ ਸੱਸ ਸਹੁਰੇ ਦੀ ਸੇਵਾ ਨਾ ਕਰਨੀ ਪਏ

ਕਈਆਂ ਨੂੰਹਾਂ ਤਾਂ ਸੱਸ ਸਹੁਰੇ ਨੂੰ ਜੂਠੇ ਵਰਤਨਾਂ ਵਿੱਚ ਖਾਣਾ ਦਿੰਦੀਆਂ ਹਨਬਜ਼ੁਰਗਾਂ ਦੀ ਪੈਨਸ਼ਨ ਨਾਲ ਤਾਂ ਪਿਆਰ ਹੈ, ਪਰ ਬਜ਼ੁਰਗਾਂ ਨਾਲ ਨਹੀਂਮਹੀਨੇ ਦੇ ਪਹਿਲੇ ਹਫ਼ਤੇ ਤਾਂ ਪਾਪਾ ਜੀ, ਮੰਮੀ ਜੀ ਕਰਦੀਆਂ ਹਨ, ਕਿਉਂਕਿ ਪੈਨਸ਼ਨ ਲੈਣੀ ਹੁੰਦੀ ਹੈ ਪਰ ਜਦੋਂ ਪੈਨਸ਼ਨ ਹੱਥ ਵਿੱਚ ਆ ਜਾਂਦੀ ਹੈ ਫਿਰ ਬੁੱਢਾ ਬੁੱਢੀ ਹੋ ਜਾਂਦੇ ਹਨਨੂੰਹਾਂ ਇਹ ਸੋਚਦੀਆਂ ਹਨ ਕਿ ਸੱਸ ਮੂੰਹ ਬੰਦ ਰੱਖੇ ਤੇ ਮੁੱਠੀ ਖੁੱਲ੍ਹੀ ਰੱਖੇਟੋਕਾ ਟਾਕੀ ਨਾ ਕਰੇਬਜ਼ੁਰਗ ਘਰ ਨੂੰ ਸਵਾਰਦੇ ਹੀ ਹਨਕੋਈ ਵਿਗਾੜ ਦੇ ਥੋੜ੍ਹੀ ਹਨਉਹ ਸੋਚਦੇ ਹਨ ਕਿ ਸਾਡੇ ਪੁੱਤ ਦਾ ਕੋਈ ਵੀ ਨੁਕਸਾਨ ਨਾ ਹੋਵੇਸਮਾਂ ਕਿਹੋ ਜਿਹਾ ਆ ਗਿਆ ਹੈ ਕਿ ਬਜ਼ੁਰਗਾਂ ਲਈ ਘਰ ਵਿੱਚ ਰਹਿਣ ਲਈ ਜਗ੍ਹਾ ਨਹੀਂ ਹੈ

ਪੁੱਤਰ ਨੂੰਹ ਨੂੰ ਚਾਹੀਦਾ ਹੈ ਕਿ ਘਰ ਵਿੱਚ ਬਜ਼ੁਰਗਾਂ ਨੂੰ ਸਮਾਂ ਦੇਵੋਕੋਲ ਬੈਠੋ ਰਾਤ ਨੂੰ ਖਾਣਾ ਇਕੱਠੇ ਹੋ ਕੇ ਖਾਵੋ, ਬਜ਼ੁਰਗਾਂ ਨੂੰ ਤਰਜੀਹ ਦੇਵੋਕਈ ਵਾਰ ਜਦੋਂ ਇਕੱਠੇ ਬੈਠੇ ਹੁੰਦੇ ਹਨ ਤਾਂ ਬਜ਼ੁਰਗ ਬਹੁਤ ਕੁਝ ਸਿਖਾ ਦਿੰਦੇ ਹਨ, ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈਬਜ਼ੁਰਗ ਆਪਣਾ ਮਨ ਵੀ ਹੌਲਾ ਕਰ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਕਈ ਵਾਰ ਅਜਿਹੀਆਂ ਗੱਲਾਂ ਹੁੰਦੀਆਂ ਹਨ ਕਿ ਉਹ ਆਪਣੇ ਪੁੱਤ ਨਾਲ ਸਾਂਝੀਆਂ ਕਰ ਲੈਂਦੇ ਹਨਫਿਰ ਇਹੀ ਬਜ਼ੁਰਗ ਬਾਹਰ ਜਾ ਕੇ ਦੱਸਦੇ ਹਨ ਕਿ ਸਾਡਾ ਪੁੱਤ ਤੇ ਨੂੰਹ ਬਹੁਤ ਚੰਗੇ ਹਨਸਾਡੀ ਬਹੁਤ ਸੇਵਾ ਕਰਦੇ ਹਨਜੋ ਵੀ ਅਸੀਂ ਕਹਿੰਦੇ ਹਾਂ, ਸਾਨੂੰ ਉਹ ਚੀਜ਼ ਉਦੋਂ ਹੀ ਮੁਹਈਆ ਕਰਵਾ ਦਿੰਦੇ ਹਨ ਕੱਲ੍ਹ ਨੂੰ ਔਲਾਦ ਨੇ ਵੀ ਬਜ਼ੁਰਗ ਬਣਨਾ ਹੈਜਿਹੋ ਜਿਹਾ ਵਰਤਾਵ ਅਸੀਂ ਆਪਣੇ ਮਾਂ ਬਾਪ ਨਾਲ ਕਰਾਂਗੇ, ਕੱਲ੍ਹ ਨੂੰ ਸਾਡੀ ਔਲਾਦ ਸਾਡੇ ਨਾਲ ਵੀ ਉਹੋ ਜਿਹਾ ਵਰਤਾਵ ਕਰੇਗੀਆਓ ਅਸੀਂ ਸਾਰੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2310)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author