SanjeevSaini7ਜੇ ਮਾਂ ਬਾਪ ਘਰ ਵਿੱਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਦੀ ਦੇਖਾ ਦੇਖੀ ...
(10 ਅਪਰੈਲ 2020)

 

ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਤੇ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈਕਿਤਾਬਾਂ ਸਾਡੇ ਵਿਚਾਰ ਬਦਲ ਦਿੰਦੀਆਂ ਹਨਕਿਤਾਬਾਂ ਚੰਗੀ ਅਧਿਆਪਕ ਦੀ ਤਰ੍ਹਾਂ ਹੁੰਦੀਆਂ ਹਨਕਿਤਾਬਾਂ ਪੜ੍ਹਨ ਨਾਲ ਸਾਨੂੰ ਜ਼ਿੰਦਗੀ ਜਿਊਣ ਲਈ ਸੇਧ ਮਿਲਦੀ ਹੈਚੰਗੀਆਂ ਕਿਤਾਬਾਂ ਸਾਨੂੰ ਤਰੋ ਤਾਜ਼ਾ ਕਰ ਦਿੰਦੀਆਂ ਹਨਹਰ ਚੰਗੀ ਕਿਤਾਬ ਸਾਨੂੰ ਬਹੁਤ ਕੁਝ ਸਿਖਾਉਂਦੀ ਹੈਕਿਤਾਬਾਂ ਪੜ੍ਹਨ ਵਾਲਾ ਬੰਦਾ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾਉਹ ਘਰ ਬੈਠਿਆਂ ਹੀ ਕਿਤਾਬਾਂ ਰਾਹੀਂ ਵਿਦੇਸ਼ਾਂ ਦੀ ਸੈਰ ਕਰ ਲੈਂਦਾ ਹੈ

ਕਿਤਾਬਾਂ ਪੜ੍ਹਨ ਨਾਲ ਤੁਸੀਂ ਇੱਕ ਵਧੀਆ ਲੇਖਕ ਵੀ ਬਣ ਜਾਂਦੇ ਹੋਵਧੀਆ ਵਿਚਾਰ ਦਿਮਾਗ ਵਿੱਚ ਆਉਣ ਨਾਲ ਤੁਸੀਂ ਵਧੀਆ ਲੇਖ ਵੀ ਲਿਖ ਸਕਦੇ ਹੋਅੱਜ ਕੱਲ੍ਹ ਤਾਂ ਕਿਤਾਬਾਂ ਪੜ੍ਹਨ ਦੀ ਆਦਤ ਖਤਮ ਹੋ ਚੁੱਕੀ ਹੈਵਿਦਿਆਰਥੀ ਅੱਜ ਕੱਲ੍ਹ ਵਟਸਐਪ, ਫੇਸਬੁੱਕ ਜਾਂ ਹੋਰ ਸਾਈਟਸ ਨੂੰ ਜ਼ਿਆਦਾ ਤਰਜੀਹ ਦਿੰਦੇ ਹਨਅੱਜ ਇੰਨੇ ਸਾਧਨ ਹੋਣ ਦੇ ਬਾਵਜੂਦ ਵੀ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਰਿਹਾ ਹੈਜਿਸ ਤਰ੍ਹਾਂ ਆਮ ਕਿਹਾ ਵੀ ਜਾਂਦਾ ਹੈ ਕਿ ਚੋਰ ਚਾਹੇ ਜੋ ਮਰਜ਼ੀ ਚੋਰੀ ਕਰਕੇ ਲੈ ਜਾਵੇ, ਪਰ ਜੋ ਇਹ ਕਿਤਾਬੀ ਗਿਆਨ ਹੈ, ਇਸ ਨੂੰ ਚੋਰੀ ਨਹੀਂ ਕਰ ਸਕਦਾਜੇ ਮਾਂ ਬਾਪ ਘਰ ਵਿੱਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਦੀ ਦੇਖਾ ਦੇਖੀ ਬੱਚਿਆਂ ਵਿੱਚ ਆਪਣੇ ਆਪ ਦਿਲਚਸਪੀ ਪੈਦਾ ਹੋਵੇਗੀ

ਅਕਸਰ ਆਮ ਪਰਿਵਾਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਘਰ ਵਿੱਚ ਹੋਰ ਬਹੁਤ ਚੀਜ਼ਾਂ ਨਾਲ ਭਰਿਆ ਹੁੰਦਾ ਹੈ, ਪਰ ਪੁਸਤਕਾਂ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀਆਂ। ਜਿੱਥੇ ਵੀ ਪੁਸਤਕ ਮੇਲਾ ਲੱਗਦਾ ਹੈ ਮਾਪੇ ਉਸ ਪੁਸਤਕ ਮੇਲੇ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਣਜਿਹੜੀ ਵੀ ਉੱਥੇ ਪੁਸਤਕ ਪਸੰਦ ਆਉਂਦੀ ਹੈ, ਉਸ ਨੂੰ ਘਰ ਲੈ ਕੇ ਆਉਣਦੇਖਣ ਵਿੱਚ ਆਉਂਦਾ ਹੈ ਕਿ ਜੋ ਬੱਚਿਆਂ ਦੇ ਸਿਲੇਬਸ ਵਿੱਚ ਹੁੰਦਾ ਹੈ, ਬੱਚੇ ਉਹੀ ਕਿਤਾਬਾਂ ਪੜ੍ਹਦੇ ਹਨਲਾਇਬ੍ਰੇਰੀਆਂ ਵਿੱਚ ਤਾਂ ਬੱਚੇ ਬਿਲਕੁਲ ਵੀ ਨਹੀਂ ਜਾਂਦੇਲਾਇਬ੍ਰੇਰੀਆਂ ਵਿੱਚ ਕਈ ਕਿਤਾਬਾਂ ਇੰਝ ਹੀ ਪਈਆਂ ਰਹਿੰਦੀਆਂ ਹਨਜੋ ਵਿਦਿਆਰਥੀ ਕਿਤਾਬਾਂ ਬਿਲਕੁਲ ਵੀ ਨਹੀਂ ਪੜ੍ਹਦੇ, ਜੇ ਕਿਤੇ ਮੌਕਾ ਉਨ੍ਹਾਂ ਨੂੰ ਮਿਲ ਜਾਵੇ ਕਿ ਤੁਸੀਂ ਪੰਜ ਮਿੰਟ ਕਿਸੇ ਵਿਸ਼ੇ ’ਤੇ ਬੋਲਣਾ ਹੈ ਤਾਂ ਉਹ ਚਾਰ ਵਾਕ ਵੀ ਬੋਲ ਨਹੀਂ ਸਕਦੇਅਜਿਹੇ ਵਿਦਿਆਰਥੀ ਫਿਰ ਮੁਕਾਬਲੇ ਦੀ ਪ੍ਰੀਖਿਆਵਾਂ ਵੀ ਪਾਸ ਨਹੀਂ ਕਰ ਸਕਦੇ ਦੱਖਣੀ ਭਾਰਤ ਦੇ ਲੋਕ ਕਿਤਾਬਾਂ ਪੜ੍ਹਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਪੰਜਾਬੀਆਂ ਲਈ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਆਓ ਸਾਰੇ ਕਿਤਾਬਾਂ ਪੜ੍ਹਨ ਨੂੰ ਤਰਜੀਹ ਦੇਈਏ।

*****

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)