SanjeevSaini7ਸਰਕਾਰਾਂ ਕਿੱਥੇ ਸੌਂ ਰਹੀਆਂ ਹਨ, ਸਾਡੇ ਵਿਧਾਇਕ ਕਿੱਥੇ ਸੌਂ ...
(15 ਮਾਰਚ 2020)

 

15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਅੱਜ ਅਸੀਂ 2020 ਸਾਲ ਵਿੱਚੋਂ ਅਸੀਂ ਗੁਜ਼ਰ ਰਹੇ ਹਾਂਸਾਨੂੰ ਕਿੰਨੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਅਹਿਮ ਮੁੱਦਾ ਹੈ ਮਹਿੰਗਾਈ!

ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈਆਏ ਦਿਨ ਮਹਿੰਗਾਈ ਸਿਖਰਾਂ ਉੱਤੇ ਜਾ ਰਹੀ ਹੈਮਾਰਕੀਟ ਵਿੱਚ ਤੁਸੀਂ ਚਲੇ ਜਾਓ, ਕਿਸੇ ਵੀ ਚੀਜ਼ ਤੇ ਹੱਥ ਨਹੀਂ ਟਿਕਦਾਅਸੀਂ ਸਭ ਨੇ ਵੇਖਿਆ ਕਿ ਪਿਆਜ਼ ਦੀਆਂ ਕੀਮਤਾਂ ਨੇ ਆਸਮਾਨ ਛੂਹ ਦਿੱਤਾ ਸੀਦਾਲਾਂ ਦੀ ਕੀਮਤਾਂ ਵੀ ਬਹੁਤ ਹਨਇੰਨੀ ਮਹਿੰਗਾਈ ਵਿੱਚ 300 ਰੁਪਏ ਕਮਾਉਣ ਵਾਲਾ ਕਾਮਾ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗਾ? ਕਿਸ ਤਰ੍ਹਾਂ ਉਹ ਆਪਣਾ ਪਰਿਵਾਰ ਚਲਾਏਗਾ? ਜਿਸ ਮਜ਼ਦੂਰ ਨੂੰ ਤਿੰਨ ਸੌ ਰੁਪਏ ਦਿਹਾੜੀ ਮਿਲਦੀ ਹੈ ਕੀ ਉਹ ਸੌ ਰੁਪਏ ਕਿਲੋ ਦਾਲ ਖਾ ਸਕੇਗਾਫਿਰ ਉਸਨੇ ਆਪਣੇ ਬੱਚਿਆਂ ਦੀ ਸਿੱਖਿਆ ਵੀ ਦੇਖਣੀ ਹੈਜੇ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਏਗਾ ਤਾਂ ਹੀ ਕੱਲ੍ਹ ਨੂੰ ਬੱਚਿਆਂ ਦਾ ਭਵਿੱਖ ਵਧੀਆ ਹੋਵੇਗਾਜੇ ਕੋਈ ਕੱਲ੍ਹ ਨੂੰ ਬੀਮਾਰੀ ਹੀ ਆ ਜਾਵੇ, ਤਾਂ ਉਹ ਬੇਚਾਰਾ ਬੰਦਾ ਕਿਸ ਤਰ੍ਹਾਂ ਇਲਾਜ ਕਰਵਾਏਗਾ? ਰੋਟੀ ਕੱਪੜਾ ਤੇ ਮਕਾਨ ਹਰ ਬੰਦੇ ਦੀ ਅਹਿਮ ਜ਼ਰੂਰਤ ਹੈਸਰਕਾਰ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ

ਆਏ ਦਿਨ ਅਖ਼ਬਾਰਾਂ ਵਿੱਚ ਬਲਾਤਕਾਰ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨਔਰਤ ਅਜੇ ਵੀ ਸੁਰੱਖਿਅਤ ਨਹੀਂ ਹੈਚਾਹੇ ਅਸੀਂ ਹੁਣੇ ਅੱਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾ ਕੇ ਹਟੇ ਹਨਬਲਾਤਕਾਰ, ਛੇੜਛਾੜ, ਤੇਜ਼ਾਬੀ ਹਮਲੇ, ਹੋਰ ਕਿੰਨੀਆਂ ਕਿਸਮਾਂ ਦੀਆਂ ਵਾਰਦਾਤਾਂ ਔਰਤਾਂ ਨੂੰ ਸਹਿਣੀਆਂ ਪੈਂਦੀਆਂ ਹਨਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਅਜੇ ਤਕ ਫਾਂਸੀ ਦੀ ਸਜ਼ਾ ਨਹੀਂ ਹੋਈਦੋਸ਼ੀ ਵਾਰ ਵਾਰ ਆਪਣੀ ਰਹਿਮ ਦੀ ਅਪੀਲ ਪਾ ਰਹੇ ਹਨਅਜੇ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ

ਤੇਲੰਗਨਾ ਕਾਂਡ - ਜਾਨਵਰਾਂ ਦੀ ਡਾਕਟਰ ਨਾਲ ਬਲਾਤਕਾਰ ਕੀਤਾ ਗਿਆਦੋਸ਼ੀਆਂ ਨੇ ਉਸ ਦੀ ਲਾਸ਼ ਨੂੰ ਜਲਾ ਦਿੱਤਾਚਾਹੇ ਐਨਕਾਊਂਟਰ ਵਿੱਚ ਦੋਸ਼ੀਆਂ ਨੂੰ ਮਾਰ ਦਿੱਤਾ ਗਿਆਆਖਿਰ ਔਰਤਾਂ ਕਦੋਂ ਤੱਕ ਡਰ ਦੇ ਮਾਹੌਲ ਵਿੱਚ ਰਹਿਣਗੀਆਂ? ਹਾਲਾਂਕਿ ਅੱਜ ਔਰਤਾਂ ਨੇ ਹਰ ਇੱਕ ਖੇਤਰ ਵਿੱਚ ਬਾਜ਼ੀ ਮਾਰ ਲਈ ਹੈਧਰਤੀ ਤੋਂ ਲੈ ਕੇ ਪੁਲਾੜ ਤੱਕ ਔਰਤਾਂ ਖਿੱਚ ਦਾ ਕੇਂਦਰ ਬਣੀਆਂ ਹਨਸੁਨੀਤਾ ਵਿਲੀਅਮ ਕਿਸੇ ਤੋਂ ਘੱਟ ਨਹੀਂ ਹੈਰਾਜਨੀਤੀ, ਏਅਰਫੋਰਸ, ਹਵਾਈ ਸੈਨਾ, ਜਲ ਸੈਨਾ, ਆਈ ਏ ਐੱਸ ਅਫਸਰ, ਆਈ ਪੀ ਐੱਸ ਅਫਸਰ, ਹਰ ਇੱਕ ਖੇਤਰ ਵਿੱਚ ਮਹਿਲਾਵਾਂ ਮੂਹਰੇ ਹਨਆਖਿਰ ਕਦੋਂ ਤੱਕ ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤ ਦਾ ਨੰਬਰ ਆਏਗਾ? ਕਦੋਂ ਔਰਤਾਂ ਸੁਰੱਖਿਅਤ ਹੋਣਗੀਆਂ? ਚੀਨ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ, ਜਿੱਥੇ ਔਰਤਾਂ ਨੂੰ ਵੱਧ ਅਧਿਕਾਰ ਹਨ

ਕਿਸਾਨ ਨੂੰ ਵੀ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਖਾਦ, ਕੀਟਨਾਸ਼ਕ ਅਤੇ ਬੀਜ ਬਹੁਤ ਮਹਿੰਗੇ ਹਨਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਹੈਕਿਸਾਨ ਦੀ ਵੀ ਉਮੀਦ ਹੁੰਦੀ ਹੈ ਕਿ ਜੇ ਵਧੀਆ ਫ਼ਸਲ ਹੋਈ ਉਹ ਆਪਣੇ ਧੀ ਪੁੱਤ ਦਾ ਵਧੀਆ ਕਾਰਜ ਕਰ ਸਕੇਗਾਘਰ ਵਿੱਚ ਆਪਣੇ ਬੱਚਿਆਂ ਦੀਆਂ ਨਿੱਜੀ ਲੋੜਾਂ ਪੂਰੀਆਂ ਕਰੇਗਾਆਪਣੀ ਤਰਫੋਂ ਤਾਂ ਕਿਸਾਨ ਕੋਈ ਵੀ ਕਸਰ ਨਹੀਂ ਛੱਡਦਾਜੇ ਮੰਡੀ ਵਿੱਚ ਫਸਲ ਪੁੱਜ ਜਾਂਦੀ ਹੈ ਤਾਂ ਮੀਂਹ ਉਸ ਨੂੰ ਤਬਾਹ ਕਰ ਦਿੰਦਾ ਹੈਸਮੇਂ ਸਿਰ ਬੈਂਕਾਂ ਦਾ ਕਰਜ਼ਾ ਨਾ ਉੱਤਰਨ ਕਰਕੇ ਕਿਸਾਨ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈਕਦੇ ਫਾਹਾ ਲੈਣਾ ਪੈਂਦਾ ਹੈਕਦੇ ਜ਼ਹਿਰੀਲੀ ਦਵਾਈ ਪੀਣੀ ਪੈਂਦੀ ਹੈਕਿਸਾਨੀ ਸੰਕਟ ਵਿੱਚ ਹੈ

ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੀ ਹੈਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਦੇ ਸਨਹੁਣ ਤਾਂ ਪਿੰਡ ਵਾਲੇ ਆਪਣੇ ਬੱਚਿਆਂ ਨੂੰ ਆਪਣੀ ਜ਼ਮੀਨ ਗਹਿਣੇ ਰੱਖ ਕੇ, ਆਪਣਾ ਘਰ ਬਾਰ ਵੇਚ ਕੇ ਵਿਦੇਸ਼ਾਂ ਨੂੰ ਭੇਜ ਰਹੇ ਹਨਕਿਸਾਨ ਤੀਹ ਪੈਂਤੀ ਲੱਖ ਦਾ ਕਰਜ਼ਾ ਉਠਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜ ਰਿਹਾ ਹੈਸਮੇਂ ਸਿਰ ਉਹ ਕਰਜ਼ਾ ਨਹੀਂ ਉਤਰਣ ਕਰਕੇ ਫਿਰ ਕਿਸਾਨ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈਇਹ ਸੋਚਣ ਵਾਲੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਭੱਜ ਰਹੀ ਹੈਰੋਜ਼ਗਾਰ ਮੁਹੱਈਆ ਕਰਵਾਉਣਾ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈਭਾਰਤ ਵਿੱਚ ਬੇਰੁਜ਼ਗਾਰੀ ਇੰਨੀ ਵਧ ਚੁੱਕੀ ਹੈ ਕਿ ਨੌਜਵਾਨਾਂ ਨੂੰ ਆਖਿਰਕਾਰ ਵਿਦੇਸ਼ਾਂ ਨੂੰ ਹੀ ਜਾਣਾ ਪੈਂਦਾ ਹੈ

ਪਿਛਲੇ ਦੋ ਸਾਲਾਂ ਵਿੱਚ ਕਈ ਵੱਡੇ ਵੱਡੇ ਅਦਾਰਿਆਂ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹੈਵੱਡੀ ਤਦਾਦ ਵਿੱਚ ਨੌਜਵਾਨ ਬੇਰੁਜ਼ਗਾਰ ਹੋਏ ਹਨਬੈਂਕਾਂ ਦਾ ਰਲੇਵਾਂ ਹੋ ਚੁੱਕਿਆ ਹੈਗੱਡੀਆਂ ਤੇ ਫਾਸਟ ਟੈਗ ਲਗਾ ਦਿੱਤੇ ਗਏ ਹਨਇਹ ਵੀ ਬੇਰੁਜ਼ਗਾਰੀ ਦਾ ਬਹੁਤ ਵੱਡਾ ਕਾਰਨ ਹੈਅਸਾਮੀ ਇੱਕ ਹੁੰਦੀ ਹੈ ਫਾਰਮ ਜਮ੍ਹਾਂ ਕਰਾਉਣ ਵਾਲੇ ਇੱਕ ਲੱਖ ਹੁੰਦੇ ਹਨਆਮ ਦੇਖਣ ਵਿੱਚ ਆਉਂਦਾ ਹੈ ਕਿ ਜਿੱਥੇ ਚਪੜਾਸੀ ਦੀ ਅਸਾਮੀ ਲਈ ਦਰਖ਼ਾਸਤ ਦਿੱਤੀ ਜਾਂਦੀ ਹੈ ਉੱਥੇ ਐੱਮ ਫਿਲ, ਪੀਐੱਚ ਡੀ ਮੁੰਡੇ ਵੀ ਅਪਲਾਈ ਕਰਦੇ ਹਨਇਸ ਲਈ ਕੌਣ ਜ਼ਿੰਮੇਵਾਰ ਹੈ? ਸਰਕਾਰ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣੇ ਚਾਹੀਦੇ ਹਨਸ਼ਹਿਰਾਂ ਵਿੱਚ ਉਦਯੋਗ ਸਥਾਪਿਤ ਕਰਨੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਮੁਤਾਬਕ ਰੋਜ਼ਗਾਰ ਮਿਲ ਸਕੇ

ਸਭ ਤੋਂ ਗੰਭੀਰ ਮੁੱਦਾ ਵਧਦੀ ਆਬਾਦੀ ਹੈਭਾਰਤ ਦੀ ਆਬਾਦੀ ਇੰਨੀ ਵਧ ਚੁੱਕੀ ਹੈ ਕਿ ਇਸ ਨੂੰ ਵਸਾਉਣ ਲਈ ਦਰਖਤ ਕੱਟਣੇ ਪੈ ਰਹੇ ਹਨਜੋ ਕਿ ਪ੍ਰਦੂਸ਼ਣ ਦਾ ਬਹੁਤ ਵੱਡਾ ਕਾਰਨ ਹਨਅਜੇ ਤੱਕ ਸਰਕਾਰ ਨੇ ਅਜਿਹਾ ਕੋਈ ਕਾਨੂੰਨ ਪਾਸ ਨਹੀਂ ਕੀਤਾ ਕਿ ਆਬਾਦੀ ’ਤੇ ਰੋਕ ਲੱਗ ਸਕੇਚੀਨ ਦੁਨੀਆ ਦਾ ਪਹਿਲਾਂ ਦੇਸ਼ ਹੈ ਜੋ ਆਬਾਦੀ ਪੱਖੋਂ ਪਹਿਲੇ ਨੰਬਰ ’ਤੇ ਹੈਹਾਲ ਹੀ ਵਿੱਚ ਉਸ ਨੇ ਆਪਣੀ ਆਬਾਦੀ ’ਤੇ ਕਾਬੂ ਕਰਨ ਲਈ ਕਾਨੂੰਨ ਪਾਸ ਕਰ ਦਿੱਤਾ ਹੈਪਰ ਭਾਰਤ ਸਰਕਾਰ ਨੇ ਅਜੇ ਤੱਕ ਆਬਾਦੀ ਨੂੰ ਕੰਟਰੋਲ ਕਰਨ ਲਈ ਕੋਈ ਵੀ ਕਾਨੂੰਨ ਪਾਸ ਨਹੀਂ ਕੀਤਾਇਹ ਚਿੰਤਾ ਦਾ ਵਿਸ਼ਾ ਹੈਜਿਸ ਤਰ੍ਹਾਂ ਆਬਾਦੀ ਵਧ ਰਹੀ ਹੈ, ਇਸ ਨਾਲ ਤਾਂ ਕੁਦਰਤੀ ਸਾਧਨ ਵੀ ਖਤਮ ਹੋ ਜਾਣਗੇਸਾਨੂੰ ਚੀਨ ਮਾਡਲ ਅਪਣਾਉਣਾ ਚਾਹੀਦਾ ਹੈ ਅਗਰ ਆਬਾਦੀ ਕੰਟਰੋਲ ਵਿੱਚ ਹੋ ਜਾਏਗੀ ਤਾਂ ਬਹੁਤ ਸਾਰੀ ਸਮੱਸਿਆਵਾਂ ਦਾ ਆਪਣੇ ਆਪ ਸਮਾਧਾਨ ਹੋ ਜਾਏਗਾਜੋ ਵੀ ਅਸੀਂ ਨੁਮਾਇੰਦੇ ਆਪਣੇ ਹਲਕੇ ਤੋਂ ਚੁਣ ਕੇ ਭੇਜਦੇ ਹਨ, ਉਹ ਅਜਿਹੇ ਮੁੱਦੇ ਕਿਉਂ ਨਹੀਂ ਚੁੱਕਦੇ? ਸਿਰਫ ਉਨ੍ਹਾਂ ਨੂੰ ਜਨਤਾ ਤੱਕ ਇੰਨਾ ਮਤਲਬ ਹੈ ਕਿ ਉਨ੍ਹਾਂ ਨੂੰ ਐੱਮ ਪੀ ਜਾਂ ਐੱਮ ਐੱਲ ਏ ਬਣਾ ਕੇ ਭੇਜਣ?

ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈਆਏ ਦਿਨ ਅਖਬਾਰਾਂ ਵਿੱਚ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਫਲਾਣੇ ਜ਼ਿਲ੍ਹੇ ਦੇ ਪਿੰਡ ਵਿੱਚ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ ਹੈਹੁਣ ਤਾਂ ਕੁੜੀਆਂ ਵੀ ਇਸਦੀਆਂ ਸ਼ੌਕੀਨ ਹੋ ਚੁੱਕੀਆਂ ਹਨਅਖ਼ਬਾਰ ਵਿੱਚ ਖ਼ਬਰ ਪੜ੍ਹੀ ਕੋਈ ਕੁੜੀ ਆਪਣਾ ਕਰੀਅਰ ਬਣਾਉਣ ਚੰਡੀਗੜ੍ਹ ਆਉਂਦੀ ਹੈ ਕਰੀਅਰ ਤਾਂ ਉਸ ਨੇ ਕੀ ਬਣਾਉਣਾ ਸੀ ਉਹ ਚਿੱਟੇ ਦੀ ਸ਼ੌਕੀਨ ਹੋ ਗਈਘਰਾਂ ਦੇ ਚਿਰਾਗ ਬੁੱਝ ਚੁੱਕੇ ਹਨਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਕਰੋੜਾਂ ਰੁਪਏ ਦੀ ਸਮੈਕ ਫੜੀ ਗਈਪੁਲਿਸ ਦਾ ਸ਼ਲਾਘਾਯੋਗ ਕਦਮ ਹੈ ਕਿ ਉਹ ਨਸ਼ਾ ਸਮਗਲਰਾਂ ਨੂੰ ਫੜ ਰਹੀ ਹੈਪਰ ਫਿਰ ਵੀ ਇਹ ਨਸ਼ਾ ਕਿੱਥੋਂ ਆ ਰਿਹਾ ਹੈ? ਸਰਕਾਰ ਨੂੰ ਡੂੰਘਾਈ ਵਿੱਚ ਜਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੀਦਾ ਹੈ ਮੋਗਾ ਜ਼ਿਲ੍ਹੇ ਵਿੱਚ ਇੱਕ ਨਸ਼ੇੜੀ ਨੌਜਵਾਨ ਨੇ ਆਪਣੇ ਸਾਰੇ ਘਰ ਦਾ ਸਾਮਾਨ ਵੇਚ ਦਿੱਤਾਘਰ ਵਿੱਚ ਰੋਟੀ ਬਣਾਉਣ ਲਈ ਆਟਾ ਵੀ ਨਹੀਂ ਛੱਡਿਆਪੰਜਾਬ ਸਰਕਾਰ ਨੇ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਹੋਏ ਹਨਸਰਕਾਰ ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰ ਰਹੀ ਹੈ ਕਿ ਨਸ਼ੇ ਨੂੰ ਖ਼ਤਮ ਕੀਤਾ ਜਾਵੇਗਾਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈਹੁਣ ਸਮਾਂ ਹੀ ਦੱਸੇਗਾ ਕਿ ਕਿੰਨੇ ਸਮੇਂ ਵਿੱਚ ਇਹ ਨਸ਼ਾ ਖਤਮ ਹੋਵੇਗਾ

ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵਧ ਚੁੱਕੀ ਹੈ ਕਿ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਅਨੁਭਵ ਕਰਦਾ ਹੈਜਿੱਥੇ ਵੀ ਚਲੇ ਜਾਓ, ਆਵਾਰਾ ਕੁੱਤੇ ਝੁੰਡ ਬਣਾ ਕੇ ਘੁੰਮ ਰਹੇ ਹਨਜੋ ਰਾਹਗੀਰ ਰਾਤ ਨੂੰ ਆਪਣੇ ਘਰਾਂ ਨੂੰ ਆਉਂਦੇ ਹਨ, ਇਹ ਕੁੱਤੇ ਝੁੰਡ ਬਣਾ ਕੇ ਉਸ ’ਤੇ ਹਮਲਾ ਕਰ ਦਿੰਦੇ ਹਨ, ਜਿਸ ਕਾਰਨ ਦੁਰਘਟਨਾ ਘਟ ਜਾਂਦੀ ਹੈਹਾਲ ਹੀ ਵਿੱਚ ਖ਼ਬਰ ਪੜ੍ਹਨ ਨੂੰ ਮਿਲੀ ਕਿ ਕਿਸੇ ਡੀਸੀ ਦੀ ਪਤਨੀ ਨੂੰ ਕੁੱਤੇ ਨੇ ਖਾ ਲਿਆਪਾਰਕਾਂ ਵਿੱਚ ਵੀ ਆਮ ਕੁੱਤੇ ਝੁੰਡ ਬਣਾ ਕੇ ਘੁੰਮਦੇ ਹਨ, ਜਿਸ ਕਰਕੇ ਲੋਕਾਂ ਨੇ ਸੈਰ ਕਰਨੀ ਬੰਦ ਕਰ ਦਿੱਤੀ ਹੈਇਹ ਵੀ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਸਰਕਾਰ ਨੇ ਕੁੱਤੇ ਮਾਰਨ ਤੇ ਪਾਬੰਦੀ ਲੱਗਾਈ ਹੋਈ ਹੈ, ਕਿਉਂ? ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਨੀਤੀ ਕਿਉਂ ਨਹੀਂ ਬਣਾਈ ਜਾਂਦੀ? ਅਵਾਰਾ ਕੁੱਤਿਆਂ ਦੀ ਨਸਬੰਦੀ ਕਰਾਉਣ ਲਈ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ

ਪਿੰਡਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਅਵਾਰਾ ਪਸ਼ੂ ਉਜਾੜਾ ਕਰ ਰਹੇ ਹਨਆਏ ਦਿਨ ਕਿਸਾਨ ਧਰਨੇ ਲਾ ਕੇ ਡੀਸੀ ਦਫਤਰਾਂ ਤੇ ਮੰਤਰੀਆਂ ਦੀ ਕੋਠੀਆਂ ਦੇ ਮੂਹਰੇ ਬੈਠਦੇ ਹਨਪਹਿਲਾਂ ਤਾਂ ਲੋਕ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਂਦੇ ਹਨ, ਜਦੋਂ ਇਹ ਪਸ਼ੂ ਦੁੱਧ ਦੇਣ ਤੋਂ ਹਟ ਜਾਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਸ਼ਹਿਰਾਂ ਵੱਲ ਛੱਡ ਦਿੰਦੇ ਹਨ, ਜਿਸ ਕਰਕੇ ਇਹ ਸ਼ਹਿਰਾਂ ਵਿੱਚ ਹਾਦਸਿਆਂ ਦਾ ਕਾਰਨ ਬਣਦੇ ਹਨਇਨ੍ਹਾਂ ਆਵਾਰਾ ਪਸ਼ੂਆਂ ਨੇ ਕਈ ਸੜਕ ਹਾਦਸੇ ਅਜਿਹੇ ਕਰਵਾਏ, ਜਿਨ੍ਹਾਂ ਵਿੱਚ ਪਰਿਵਾਰ ਦੇ ਪਰਿਵਾਰ ਖ਼ਤਮ ਹੋ ਚੁੱਕੇ ਹਨਸਰਕਾਰਾਂ ਕਿੱਥੇ ਸੌਂ ਰਹੀਆਂ ਹਨ, ਸਾਡੇ ਵਿਧਾਇਕ ਕਿੱਥੇ ਸੌਂ ਰਹੇ ਹਨ? ਕਿਉਂ ਉਹ ਅਜਿਹੇ ਮੁੱਦੇ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਨਹੀਂ ਚੁੱਕਦੇ?

ਜਦੋਂ ਇਨ੍ਹਾਂ ਸਮੱਸਿਆਵਾਂ ਦਾ ਕੋਈ ਨਾ ਕੋਈ ਸਮਾਧਾਨ ਹੋਵੇਗਾ ਤਾਂ ਹੀ ਅਸੀਂ ਵਿਕਸਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਵਾਂਗੇ, ਨਹੀਂ ਤਾਂ ਗੱਲਾਂ ਕਰਨ ਨਾਲ ਕੋਈ ਅਸੀਂ ਵਿਕਸਿਤ ਨਹੀਂ ਬਣ ਪਾਵਾਂਗੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1995)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author