SanjeevSaini7ਹੁਣ ਪਿਛਲੇ ਮਹੀਨੇ ਫਿਰ ਉਤਰਾਖੰਡ ਵਿੱਚ ਬੱਦਲ ਫਟਣ ਕਾਰਣ ਜੋ ਤਬਾਹੀ ...
(26 ਮਈ 2021)

 

ਪਿਛਲੇ ਕੁਝ ਵਰ੍ਹਿਆਂ ਤੋਂ ਲਗਾਤਾਰ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ। ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬੈਂਕਾਂ ਦਾ ਨਿੱਜੀਕਰਨ ਕੀਤਾ। 2017 ਵਿੱਚ ਸਟੇਟ ਬੈਂਕ ਦੀਆਂ ਬਰਾਂਚਾਂ ਦਾ ਇੱਕ ਬੈਂਕ ਸਟੇਟ ਬੈਂਕ ਆਫ ਇੰਡੀਆ ਬਣਾ ਦਿੱਤਾ। ਕਰਮਚਾਰੀਆਂ ਨੇ ਹੜਤਾਲਾਂ ਵੀ ਕੀਤੀਆਂ ਪਰ ਸਰਕਾਰ ਦੇ ਕੰਨਾਂ ’ਤੇ ਕਦੇ ਵੀ ਜੂੰ ਨਾ ਸਰਕੀ। ਆਉਂਦੇ ਸਾਲਾਂ ਵਿੱਚ ਹੋਰ ਵੀ ਬੈਂਕਾਂ ਦਾ ਰਲੇਵਾਂ ਕਰ ਦਿੱਤਾ ਗਿਆ। ਕੁਝ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਵਿੱਚ ਤਬਦੀਲ ਕਰ ਦਿੱਤਾ ਗਿਆ।

ਪਿੱਛੇ ਜਿਹੇ ਲਗਾਤਾਰ ਦੋ ਦਿਨ ਮੁਲਾਜ਼ਮਾਂ ਨੇ ਪੂਰੇ ਭਾਰਤ ਵਿੱਚ ਹੜਤਾਲ ਕੀਤੀ। ਅੱਗੋਂ ਸਰਕਾਰ ਕਹਿੰਦੀ ਹੈ ਕਿ ਕਿਸੇ ਵੀ ਮੁਲਾਜ਼ਮ ਦੀ ਨੌਕਰੀ ਨਹੀਂ ਜਾਏਗੀ। ਕੁਝ ਵੱਡੇ ਅਦਾਰਿਆਂ ਦੇ ਮਾਲਕਾਂ ਨੇ ਬੈਂਕਾਂ ਨਾਲ ਕਰੋੜਾਂ ਅਰਬਾਂ ਰੁਪਏ ਦੀਆਂ ਠੱਗੀਆਂ ਮਾਰ ਕੇ ਵਿਦੇਸ਼ ਵੱਲ ਨੂੰ ਕੂਚ ਕਰ ਲਿਆ। ਹੋਰ ਵੀ ਕਈ ਵੱਡੇ ਧਨਾਢਾਂ ਨੇ ਜਿਨ੍ਹਾਂ ਨੇ ਬੈਂਕਾਂ ਦਾ ਅਰਬਾਂ ਖਰਬਾਂ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ, ਬੈਂਕਾਂ ਨੂੰ ਚੂਨਾ ਲਗਾ ਕੇ ਵਿਦੇਸ਼ ਭੱਜ ਗਏ। ਠੀਕ ਇਸੇ ਤਰ੍ਹਾਂ ਟੋਲ ਟੈਕਸਾਂ ਉੱਤੇ ਨੌਕਰੀ ਕਰਦੇ ਲੱਖਾਂ ਨੌਜਵਾਨਾਂ ਦਾ ਰੋਜ਼ਗਾਰ ਖੁਸਿਆ। ਜਿਸਦਾ ਕਾਰਨ ਫਾਸਟ ਟੈਗ ਸੁਵਿਧਾ ਸੀ। ਚਲੋ ਹੁਣ ਤਾਂ ਕਿਸਾਨੀ ਅੰਦੋਲਨ ਕਰਕੇ ਕਈ ਸੂਬਿਆਂ ਵਿੱਚ ਟੋਲ ਟੈਕਸ ਫਰੀ ਹਨ ਕਿਉਂਕਿ ਉੱਥੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਧਰਨੇ ਜਾਰੀ ਹਨ।

ਹੁਣ ਬੇਰੁਜ਼ਗਾਰੀ ਵਧ ਗਈ। ਕਿਸੇ ਅਦਾਰੇ ਵਿੱਚ ਇੱਕ ਪੋਸਟ ਹੁੰਦੀ ਹੈ, ਉੱਥੇ ਅਰਜ਼ੀਆਂ ਲੱਖਾਂ ਆ ਜਾਂਦੀਆਂ ਹਨ। ਹੌਲੀ ਹੌਲੀ ਰੇਲਵੇ, ਹਵਾਈ ਅੱਡੇ, ਸੜਕਾਂ, ਐੱਲ ਆਈ ਸੀ, ਸਰਕਾਰੀ ਜਾਇਦਾਦਾਂ, ਹਸਪਤਾਲ ਕਾਰਪੋਰੇਟ ਦੇ ਹਵਾਲੇ ਕਰ ਦਿੱਤੀਆਂ ਗਈਆਂ। ਜੀਓ ਕੰਪਨੀ ਨੇ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਜਗ੍ਹਾ ਲੈ ਲਈ। ਸ਼ੁਰੂ-ਸ਼ੁਰੂ ਵਿੱਚ ਜੀਓ ਕੰਪਨੀ ਨੇ ਆਪਣੇ ਗਾਹਕਾਂ ਨੂੰ ਮੁਫ਼ਤ ਡਾਟਾ ਦੇਣਾ ਸ਼ੁਰੂ ਕਰ ਦਿੱਤਾ। ਹੋਇਆ ਕੀ, ਬੀ ਐੱਸ ਐੱਨ ਐੱਲ ਘਾਟੇ ਵਿੱਚ ਚਲਾ ਗਿਆ। ਮੁਲਾਜ਼ਮਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਫਿਰ ਜੀਓ ਨੇ ਹਰ ਡਾਟਾ ਪੈਕ ’ਤੇ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ।

ਤਕਰੀਬਨ ਹਰ ਸੂਬੇ ਵਿੱਚ ਰੀਲਾਇੰਸ ਕੰਪਨੀ ਦੇ ਪੈਟਰੋਲ ਪੰਪ, ਵਾਲਮਾਰਟ ਖੁੱਲ੍ਹੇ ਹੋਏ ਹਨ। ਇਨ੍ਹਾਂ ਵਾਲਮਾਰਟਾਂ ਵਿੱਚ ਬਹੁਤ ਮਹਿੰਗਾ ਸਮਾਨ ਮਿਲਦਾ ਹੈ। ਦੇਸ਼ ਦੀ ਅਰਥ-ਵਿਵਸਥਾ 2019 ਵਿੱਚ ਪਹਿਲੇ ਹੀ ਸਹੀ ਨਹੀਂ ਸੀ। ਕੋਵਿਡ-19 ਨਾਲ ਦੇਸ਼ ਦਾ ਅਰਥਚਾਰਾ ਡਗਮਗਾ ਗਿਆ। ਲੱਖਾਂ ਲੋਕ ਬੇਰੋਜ਼ਗਾਰ ਹੋ ਗਏ। ਅੱਜ ਮਹਿੰਗਾਈ ਨੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਿਲ ਹੋ ਗਿਆ ਹੈ। ਖਾਣ-ਪੀਣ ਵਾਲੀਆਂ ਵਸਤਾਂ ਦੇ ਮੁੱਲਾਂ ਵਿੱਚ ਬਹੁਤ ਵਾਧਾ ਹੋਇਆ ਹੈ। ਹਾਲਾਂਕਿ ਰੋਟੀ, ਕੱਪੜਾ ਅਤੇ ਮਕਾਨ ਹਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ।

ਅੱਜ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਨੂੰ ਬੈੱਡ ਤਕ ਨਹੀਂ ਮਿਲ ਰਹੇ ਹਨ। ਜੇ ਬੈੱਡ ਮਿਲ ਰਹੇ ਹਨ ਤਾਂ ਆਕਸੀਜਨ ਨਹੀਂ ਮਿਲ ਰਹੀ। ਹਸਪਤਾਲਾਂ ਵਿੱਚ ਦਵਾਈਆਂ ਦੀ ਕਮੀ ਹੈ। ਇਹ ਅੱਜ ਸਾਡੇ ਭਾਰਤ ਦਾ ਹਾਲ ਹਨ। ਪਿਛਲੇ ਸਾਲ ਜਦੋਂ ਮਹਾਂਮਰੀ ਨੇ ਦਸਤਕ ਦਿੱਤੀ ਤਾਂ ਕਦਰ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ। ਜਦੋਂ ਹੁਣ ਮਾਰਚ ਮਹੀਨੇ ਫਿਰ ਕਰੋਨਾ ਦੇ ਕੇਸ ਵਧਣੇ ਸ਼ੁਰੂ ਹੋਏ ਤਾਂ ਕੇਂਦਰ ਸਰਕਾਰ ਚੋਣ ਵਾਲੇ ਸੂਬਿਆਂ ਵਿੱਚ ਰੈਲੀਆਂ ਕਰ ਰਹੀ ਸੀ। ਇਸੇ ਤਰ੍ਹਾਂ ਸਰਕਾਰ ਨੇ ਖੇਤੀਬਾੜੀ ਬਿੱਲ ਲਿਆ ਕੇ ਕਿਸਾਨਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅੱਜ ਕੇਂਦਰ ਸਰਕਾਰ ਕਾਰਪੋਰੇਟ ਪੱਖੀ ਤੇ ਕਿਸਾਨ ਵਿਰੋਧੀ ਹੈ। ਕਿਸਾਨਾਂ ਦੀ ਇੱਕੋ ਹੀ ਮੰਗ ਹੈ ਕਿ ਇਹ ਖੇਤੀਬਾੜੀ ਬਿੱਲ ਰੱਦ ਕਰ ਦਿੱਤੇ ਜਾਣ, ਤੇ ਐੱਮ ਐੱਸ ਪੀ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ। ਕਿਸਾਨੀ ਸੰਘਰਸ਼ ਦੌਰਾਨ ਚਾਰ ਸੌ ਦੇ ਕਰੀਬ ਕਿਸਾਨਾਂ ਨੇ ਸ਼ਹਾਦਤ ਵੀ ਦਿੱਤੀ ਹੈ।

ਮਾਲਵਾ ਖੇਤਰ ਵਿੱਚ ਜਦੋਂ ਨਰਮੇ ਦੀ ਫਸਲ ਮੰਡੀਆਂ ਵਿੱਚ ਪਹੁੰਚੀ ਤਾਂ ਸਰਕਾਰੀ ਰੇਟ 5800 ਰੁਪਏ ਪ੍ਰਤੀ ਕੁਇੰਟਲ ਸੀ। ਪ੍ਰੰਤੂ ਕਿਸਾਨਾਂ ਦੀ ਫ਼ਸਲ 4500 ਤੋਂ ਲੈ ਕੇ 4800 ਰੁਪਏ ਪ੍ਰਤੀ ਕੁਇੰਟਲ ਵਿਕੀ। ਇਸੇ ਤਰ੍ਹਾਂ ਜੋ ਮੱਕੀ ਦਾ ਸਰਕਾਰੀ ਰੇਟ ਸੀ ਉਹ 1800 ਰੁਪਏ ਕੁਇੰਟਲ ਸੀ ਪਰ ਕਿਸਾਨਾਂ ਦੀ ਮੱਕੀ ਦੀ ਫ਼ਸਲ 600 ਤੋਂ ਲੈ ਕੇ 800 ਰੁਪਏ ਕੁਇੰਟਲ ਵਿਕੀ। ਅੱਜ ਜੇ ਕਿਸਾਨਾਂ ਦਾ ਇਹ ਹਾਲ ਹੈ, ਤਾਂ ਇਨ੍ਹਾਂ ਬਿੱਲਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਦੀ ਹਾਲਤ ਹੋਰ ਖਰਾਬ ਹੋ ਜਾਏਗੀ। ਕਿਸਾਨਾਂ ਦੇ ਸਿਰ ਪਹਿਲਾਂ ਹੀ ਕਰਜ਼ੇ ਦੀ ਪੰਡ ਬਹੁਤ ਭਾਰੀ ਹੈ। ਅੱਜ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ।

ਇਹ ਕਾਰਪੋਰੇਟ ਅਦਾਰੇ ਮਨ-ਮਰਜ਼ੀ ਦਾ ਭਾਅ ਲਗਾਉਣਗੇ। ਸਰਕਾਰੀ ਮੰਡੀਆਂ ਖ਼ਤਮ ਹੋ ਜਾਣਗੀਆਂ। ਅੱਜ ਦੇਸ਼ ਦਾ ਅੰਨਦਾਤਾ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਹੀ ਹੈ। ਅੱਜ ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਤੇ ਮਾਹਿਰਾਂ ਨੂੰ ਨਾਲ ਲੈ ਕੇ ਕਰੋਨਾ ਮਹਾਂਮਾਰੀ-19 ਤੇ ਵਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਵਧੀਆ ਨੀਤੀਆਂ ਉਲੀਕਣੀਆਂ ਚਾਹੀਦੀਆਂ ਹਨ।

***

ਆਓ ਹਰਿਆ ਭਰਿਆ ਵਾਤਾਵਰਣ ਸਿਰਜੀਏ 

ਅੱਜ ਹਵਾ, ਪਾਣੀ, ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ ਕੁਦਰਤ ਨਾਲ ਛੇੜਖਾਨੀ ਕੀਤੀ ਹੈਪਹਾੜੀ ਖੇਤਰਾਂ ਵਿੱਚ ਵੀ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆਜਨਸੰਖਿਆ ਨੂੰ ਵਸਾਉਣ ਲਈ ਜੰਗਲ ਤਕ ਕੱਟ ਦਿੱਤੇ ਗਏਇਨਸਾਨੀਅਤ ਖ਼ਤਮ ਹੋ ਚੁੱਕੀ ਹੈਕੁਦਰਤ ਲਗਾਤਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ2005 ਵਿੱਚ ਸੁਨਾਮੀ ਨੇ ਬਹੁਤ ਕਹਿਰ ਮਚਾਇਆਲੱਖਾਂ ਪਰਿਵਾਰ ਖਤਮ ਹੋ ਗਏ2012 ਵਿੱਚ ਜੋ ਉੱਤਰਾਖੰਡ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾਲੱਖਾਂ ਦੀ ਤਦਾਦ ਵਿੱਚ ਲੋਕ ਪਾਣੀ ਵਿੱਚ ਰੁੜ੍ਹ ਗਏਹੁਣ ਪਿਛਲੇ ਮਹੀਨੇ ਫਿਰ ਉਤਰਾਖੰਡ ਵਿੱਚ ਬੱਦਲ ਫਟਣ ਕਾਰਣ ਜੋ ਤਬਾਹੀ ਮਚੀ ਸੀ ਉਸ ਨੇ ਦਿਲ ਕੰਬਾ ਦਿੱਤਾਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦੀ ਜਾਨ ਚਲੀ ਗਈਕਈ ਲੋਕ ਤਾਂ ਪਾਣੀ ਵਿੱਚ ਹੀ ਵਹਿ ਗਏਇਨਸਾਨ ਫਿਰ ਵੀ ਨਹੀਂ ਸੁਧਰਿਆ ਹੈ

ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਛੇੜਛਾੜ ਕਰਨ ਤੋਂ ਬਾਜ਼ ਨਹੀਂ ਆ ਰਿਹਾਭੂਚਾਲ ਆਉਣ ਨਾਲ ਵੱਡੀਆਂ ਵੱਡੀਆਂ ਇਮਾਰਤਾਂ ਡਿਗਦੀਆਂ ਹਨਪਿਛਲੇ ਵਰ੍ਹੇ ਅਫਾਨ ਤੁਫਾਨ ਪੱਛਮੀ ਬੰਗਾਲ ਵਿੱਚ ਆਫ਼ਤ ਲੈ ਕੇ ਆਇਆ ਸੀਫਿਰ ਨਿਸਰਗ ਤੁਫਾਨ ਦੀ ਦਸਤਕ ਹੋਈ ਇਸ ਸਮੁੰਦਰੀ ਤੂਫ਼ਾਨ ਨਾਲ ਵੱਡੇ ਪੱਧਰ ’ਤੇ ਤਬਾਹੀ ਹੋਈਫਿਰ ਵੀ ਮਨੁੱਖ ਨਹੀਂ ਸੰਭਲ ਰਿਹਾ

ਪਿਛਲੇ ਹਫ਼ਤੇ ਤਾਊਤੇ ਤੂਫ਼ਾਨ ਨੇ ਅਰਬ ਸਾਗਰ ਵਿੱਚ ਕਹਿਰ ਮਚਾਇਆ, ਜਿਸ ਕਾਰਨ 25 ਤੋਂ ਵੱਧ ਮੌਤਾਂ ਹੋਈਆਂਹੁਣ ਪੱਛਮੀ ਬੰਗਾਲ ਵਿੱਚ ਯਾਸ ਤੁਫਾਨ ਦੇ ਆਉਣ ਦੀ ਚਿਤਾਵਣੀ ਦੇ ਦਿੱਤੀ ਹੈਫੈਕਟਰੀਆਂ ਦੀ ਰਹਿੰਦ ਖੂੰਹਦ ਨੂੰ ਦਰਿਆਵਾਂ ਵਿੱਚ ਸੁੱਟ ਦਿੱਤਾ ਜਾ ਰਿਹਾ ਹੈਪਿੱਛੇ ਜਿਹੇ ਬਿਆਸ ਦਰਿਆ ਵਿੱਚ ਫੈਕਟਰੀਆ ਦੀ ਰਹਿੰਦ-ਖੂੰਹਦ ਨੂੰ ਸੁੱਟਣ ਨਾਲ ਕਾਫੀ ਮੱਛੀਆਂ ਦੀ ਮੌਤ ਹੋ ਗਈਇਨਸਾਨ ਨੇ ਇਹਨਾਂ ਬੇਜ਼ੁਬਾਨਾਂ ਨੂੰ ਵੀ ਨਹੀਂ ਬਖਸ਼ਿਆਫ਼ਸਲ ਦੀ ਜ਼ਿਆਦਾ ਪੈਦਾਵਾਰ ਲਈ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਪਾਏ ਜਾ ਰਹੇ ਹਨ, ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਡੂੰਘਾ ਤੇ ਜ਼ਹਿਰੀਲਾ ਹੋ ਰਿਹਾ ਹੈਲੋਕ ਕੈਂਸਰ, ਦਿਲ ਦੇ ਮਰੀਜ਼ ਬਣਦੇ ਜਾ ਰਹੇ ਹਨਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਵਾਤਾਵਰਣ ਦਿਵਸ ’ਤੇ ਜ਼ਿਆਦਾ ਰੁੱਖ ਲਾਉਣ ਲਈ ਸੁਨੇਹਾ ਦਿੱਤਾ ਹੈਸਿਰਫ਼ ਰੁੱਖ ਲਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੈ, ਸਮੇਂ ਸਮੇਂ ’ਤੇ ਉਸ ਰੁੱਖ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ

ਪਿਛਲੇ ਸਾਲ ਜਦੋਂ ਕਰੋਨਾ ਮਹਾਂਮਰੀ ਨੇ ਭਾਰਤ ਵਿੱਚ ਦਸਤਕ ਦਿੱਤੀ ਤਾਂ ਪੂਰੇ ਦੇਸ਼ ਵਿੱਚ ਲਾਕਡਾਊਨ ਲੱਗਾ ਦਿੱਤਾ ਗਿਆਲਾਕਡਾਊਨ ਕਰਕੇ ਵਾਤਾਵਰਣ ਸਾਫ਼ ਸੁਥਰਾ ਹੋਇਆਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਸਾਰਾ ਵਾਤਾਵਰਣ ਸਾਫ ਸੁਥਰਾ ਹੋ ਗਿਆਕੁਦਰਤ ਨਵੀਂ ਨਵੇਲੀ ਦੁਲਹਨ ਦੀ ਤਰ੍ਹਾਂ ਸਜ ਗਈਗੰਗਾ, ਜਮੁਨਾ ਘੱਗਰ ਦਰਿਆ ਵਰਗੇ ਸਾਫ-ਸੁਥਰੇ ਹੋ ਗਏਪੰਜਾਬ ਵਿੱਚ ਚਿੱਟੀ ਬੇਈਂ, ਕਾਲਾ ਸੰਘਾ ਡਰੇਨ ਦਾ ਪਾਣੀ ਸਾਫ਼ ਸੁਥਰਾ ਹੋ ਗਿਆ। ਓਜ਼ੋਨ ਪਰਤ ਵਿੱਚ ਵੀ ਬਹੁਤ ਸੁਧਾਰ ਹੋਇਆਹਰੀਕੇ ਪੱਤਣ ਵਿੱਚ ਪੰਛੀ ਅਠਖੇਲੀਆਂ ਕਰਦੇ ਨਜ਼ਰ ਆਏਬਿਆਸ ਦਰਿਆ ਵਿੱਚ ਡਾਲਫਿਨ ਨੇ ਆਨੰਦ ਮਾਣਿਆਅੱਜ ਫਿਰ ਮਹਾਂਮਾਰੀ ਕਾਰਨ ਦੇਸ਼ ਵਿੱਚ ਹਾਹਾਕਾਰ ਮਚ ਗਈ ਹੈਦੇਸ਼ ਵਿੱਚ ਆਕਸੀਜਨ ਦੀ ਕਮੀ ਹੋ ਚੁੱਕੀ ਹੈਹੁਣ ਲੋਕਾਂ ਨੂੰ ਚੇਤੇ ਆ ਰਿਹਾ ਹੈ ਕਿ ਜੇ ਰੁੱਖ ਹੁੰਦੇ ਤਾਂ ਅੱਜ ਇਹ ਹਾਲ ਨਾ ਹੁੰਦਾਪਿੰਡਾਂ ਵਿੱਚ ਫਿਰ ਵੀ ਅਜੇ ਠੀਕ ਹੈਪਿੰਡਾਂ ਵਿੱਚ ਸਾਰੀ ਹੀ ਤਰ੍ਹਾਂ ਦੇ ਦਰਖਤ ਦੇਖਣ ਨੂੰ ਮਿਲ ਜਾਂਦੇ ਹਨ

ਹਾਲ ਹੀ ਵਿੱਚ ਇੱਕ ਖਬਰ ਪੜ੍ਹੀ ਕਿ ਕਿਸੇ ਪਿੰਡ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਗਈਖੇਤਾਂ ਦੇ ਆਸ ਪਾਸ ਜਿੰਨੇ ਵੀ ਰੁੱਖ ਸਨ, ਉਹ ਅੱਗ ਦੀ ਲਪੇਟ ਵਿੱਚ ਆ ਗਏਸਾਰੇ ਹੀ ਰੁੱਖ ਜਲ ਗਏਨਾੜ ਨੂੰ ਫੂਕਣਾ ਬਹੁਤ ਗਲਤ ਹੈਇੱਕ ਤਾਂ ਹਵਾ ਪ੍ਰਦੂਸ਼ਣ ਹੁੰਦੀ ਹੈ, ਰੁੱਖਾਂ ਦੇ ਬਹੁਤ ਫ਼ਾਇਦੇ ਹਨ, ਇੱਕ ਵਾਤਾਵਰਣ ਸਾਫ਼-ਸੁਥਰਾ ਰਹਿੰਦਾ ਹੈਲੋਕ ਬਿਮਾਰੀਆਂ ਦੇ ਘੱਟ ਸ਼ਿਕਾਰ ਹੁੰਦੇ ਹਨਬਾਰਿਸ਼ ਦੇ ਸਹਾਈ ਹੋਣ ਵਿੱਚ ਰੁੱਖਾਂ ਦਾ ਅਹਿਮ ਯੋਗਦਾਨ ਹੁੰਦਾ ਹੈਅਸੀਂ ਆਮ ਦੇਖਦੇ ਹਾਂ ਕਿ ਪਹਾੜੀ ਖੇਤਰਾਂ ਵਿੱਚ ਰੁੱਖ ਬਹੁਤ ਹੁੰਦੇ ਹਨਉੱਥੇ ਬਹੁਤ ਜ਼ਿਆਦਾ ਫਿਰ ਬਾਰਿਸ਼ ਹੁੰਦੀ ਹੈਪ੍ਰਦੂਸ਼ਣ ਵੀ ਬਹੁਤ ਘੱਟ ਹੁੰਦਾ ਹੈਲੋਕ ਬੀਮਾਰੀਆਂ ਦੇ ਘੱਟ ਸ਼ਿਕਾਰ ਹੁੰਦੇ ਹਨਅਜਿਹੇ ਵਾਤਾਵਰਣ ਵਿੱਚ ਰਹਿਣ ਨੂੰ ਬਹੁਤ ਦਿਲ ਕਰਦਾ ਹੈਜੇ ਹਰ ਥਾਂ ’ਤੇ ਸੰਘਣੇ ਸੰਘਣੇ ਦਰਖ਼ਤ ਹੁੰਦੇ ਤਾਂ ਅੱਜ ਦੇਸ਼ ਵਿੱਚ ਆਕਸੀਜਨ ਦੀ ਕਮੀ ਨਾ ਹੁੰਦੀਕਿਉਂਕਿ ਦਰਖਤ ਕਾਰਬਨ ਡਾਈਆਕਸਾਈਡ ਸੋਖ ਲੈਂਦੇ ਹਨ ਤੇ ਆਕਸੀਜਨ ਛੱਡਦੇ ਹਨ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਅਸੀਂ ਸਵੇਰੇ ਸੈਰ ਕਰਨ ਜਾਂਦੇ ਹਨ ਤਾਂ ਵਾਤਾਵਰਣ ਬਹੁਤ ਸਾਫ਼-ਸੁਥਰਾ ਹੁੰਦਾ ਹੈਠੰਢੀ ਠੰਡੀ ਹਵਾ ਚੱਲ ਰਹੀ ਹੁੰਦੀ ਹੈਵਾਤਾਵਰਣ ਵਿੱਚ ਆਕਸੀਜਨ ਭਰਪੂਰ ਮਾਤਰਾ ਵਿੱਚ ਹੁੰਦੀ ਹੈਲੰਮੇ ਲੰਮੇ ਸਾਹ ਲੈਣ ਨਾਲ ਫੇਫੜੇ ਸਾਫ ਸੁਥਰੇ ਹੋ ਜਾਂਦੇ ਹਨਸਾਨੂੰ ਸਾਰਿਆਂ ਨੂੰ ਹੀ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਰੁੱਖ ਲਗਾਉਣ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏਇਹ ਹੁਣ ਸੰਭਲਣ ਦਾ ਸਮਾਂ ਹੈਜੇ ਇੰਨਾ ਕੁਝ ਹੋ ਜਾਣ ਬਾਅਦ ਵੀ ਇਨਸਾਨ ਨਹੀਂ ਸੁਧਰਿਆ ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈਆਓ ਅਸੀਂ ਸਾਰੇ ਹੀ ਪ੍ਰਣ ਕਰੀਏ ਕਿ ਆਪਣੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸਾਫ ਸੁਥਰਾ ਰੱਖਾਂਗੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸਦਾ ਆਨੰਦ ਮਾਣ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2807)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author