SanjeevSaini7“... ਖਾਣੇ ਉੱਤੇ ਟੁੱਟ ਕੇ ਪੈ ਜਾਂਦੇ ਹਨ ਤੇ ਪੇਟ ਨੂੰ ਕੂੜੇ ਕਚਰੇ ਦੇ ਢੋਲ ਵਾਂਗ ...”
(20 ਮਾਰਚ 2020)

 

ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਨਸਾਡਾ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈਕੁਝ ਬੰਦੇ ਬਹੁਤ ਬੋਲਦੇ ਹਨ ਤੇ ਕੁਝ ਬਹੁਤ ਸੋਚ ਸਮਝ ਕੇ ਬੋਲਦੇ ਹਨ ਵਾਕਈ ਸਾਨੂੰ ਸਾਰਿਆਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ ਇੰਨਾ ਮਾੜਾ ਬੋਲ ਦਿੰਦੇ ਹਨ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ ਉੱਤੇ ਆ ਜਾਂਦੇ ਹਨਇੱਕ ਕਹਾਵਤ ਵੀ ਹੈ, “ਬੋਲਿਆਂ ਨੇ ਬੋਲ ਵਿਗਾੜੇ, ਮਿੰਨ੍ਹਿਆਂ ਨੇ ਘਰ ਉਜਾੜੇ।”

ਜ਼ਿਆਦਾ ਬੋਲਣ ਨਾਲ ਅਸੀਂ ਗਲਤ ਗੱਲਾਂ ਕਹਿ ਦਿੰਦੇ ਹਾਂ, ਜਿਨ੍ਹਾਂ ਕਰਕੇ ਦੂਸਰੇ ਨੂੰ ਨੁਕਸਾਨ ਹੁੰਦਾ ਹੈਕਈ ਵਾਰ ਤਾਂ ਕਾਹਲੀ ਵਿੱਚ ਅਸੀਂ ਇਹ ਵੀ ਨਹੀਂ ਸੋਚਦੇ ਕਿ ਕੀ ਬੋਲਣਾ ਹੈ? ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਪਛਤਾਵਾ ਹੁੰਦਾ ਹੈਸਾਨੂੰ ਕ੍ਰੋਧ ਵਿੱਚ ਸਹਿਣਸ਼ੀਲ ਹੋਣਾ ਚਾਹੀਦਾ ਹੈਹੋ ਸਕਦਾ ਹੈ ਉਹ ਬੰਦਾ ਕਿਸੇ ਗੱਲ ਕਰਕੇ ਪ੍ਰੇਸ਼ਾਨ ਹੋਵੇਜੇ ਸਬਰ ਨਹੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ ਹੋਣਜਦੋਂ ਅਸੀਂ ਸੋਚ ਸਮਝ ਕੇ ਬੋਲਦੇ ਹਨ ਤਾਂ ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈਸਿਆਣੇ ਅਕਸਰ ਕਹਿੰਦੇ ਹਨ ਕਿ ਸੌ ਵਾਰ ਸੋਚ ਕੇ ਬੋਲੋ, ਜਾਂ ਪਹਿਲਾਂ ਤੋਲੋ ਫਿਰ ਬੋਲੋ

ਕਈ ਵਾਰ ਅਸੀਂ ਦੇਖਦੇ ਹਨ ਕਿ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ, ਘਰ ਵਿੱਚ ਅਕਸਰ ਉਹ ਲੜਾਈ ਝਗੜਾ ਵੀ ਕਰਦਾ ਹੈਕਲੇਸ਼ ਵਰਗਾ ਮਾਹੌਲ ਘਰ ਵਿੱਚ ਪੈਦਾ ਹੁੰਦਾ ਹੈਅਜਿਹੇ ਇਨਸਾਨ ਦੇ ਤਾਂ ਕੋਈ ਕੋਲ ਵੀ ਨਹੀਂ ਖੜ੍ਹਦਾਦੁੱਖ ਵਿੱਚ ਕੋਈ ਵੀ ਸ਼ਰੀਕ ਨਹੀਂ ਹੁੰਦਾਕਈ ਲੋਕ ਦੇਖਣ ਨੂੰ ਬਹੁਤ ਵਧੀਆ ਹੁੰਦੇ ਹਨ ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ ਪਰ ਜ਼ੁਬਾਨ ਇੰਨੀ ਕੜਵੀ ਹੁੰਦੀ ਹੈ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾਕਿਸੇ ਨੇ ਸਹੀ ਕਿਹਾ ਹੈ ਇਹੀ ਜ਼ੁਬਾਨ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ

ਕਈ ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨਅਜਿਹੇ ਲੋਕਾਂ ਦੀਆਂ ਅੱਖਾਂ ਹੀ ਬਹੁਤ ਕੁਝ ਕਹਿ ਜਾਂਦੀਆਂ ਹਨਅਜਿਹੇ ਲੋਕਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਬੋਲੋ, ਪਰ ਉੱਥੇ ਬੋਲੋ ਜਿੱਥੇ ਬੋਲਣ ਦੀ ਜ਼ਰੂਰਤ ਹੈਕਈ ਲੋਕ ਜਦੋਂ ਜ਼ਰੂਰਤ ਵੀ ਨਹੀਂ ਹੁੰਦੀ, ਉਦੋਂ ਬੋਲਣਾ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਲੋਕ ਉਡੀਕ ਕਰਦੇ ਹਨ ਕਿ ਇਹ ਲੋਕ ਕਦੋਂ ਚੁੱਪ ਕਰਨਗੇਅਜਿਹੇ ਲੋਕ ਲੋਕਾਂ ਵਿੱਚ ਆਪਣਾ ਇੱਜ਼ਤ ਮਾਣ ਗਵਾ ਬੈਠਦੇ ਹਨਅਜਿਹਾ ਬੰਦੇ ਜਿੱਥੇ ਬੈਠੇ ਹੋਣ, ਲੋਕ ਉਨ੍ਹਾਂ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ

ਸਾਡਾ ਸਮਾਜ ਵਿੱਚ ਕਈ ਅਜਿਹੀਆਂ ਸ਼ਖਸੀਅਤਾਂ ਨਾਲ ਵਾਹ ਪੈਂਦਾ ਹੈ, ਜੋ ਬਹੁਤ ਹੀ ਘੱਟ ਬੋਲਦੀਆਂ ਹਨ ਉਹ ਦੂਜਿਆਂ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨਸਾਡੇ ਸਮਾਜ ਵਿੱਚ ਕਈ ਅਜਿਹੀਆਂ ਉਦਾਹਰਣਾਂ ਹਨਅਸੀਂ ਆਮ ਦੇਖਦੇ ਹਨ ਕਿ ਜਦੋਂ ਅਸੀਂ ਕਿਸੇ ਕੰਮ ਕਾਜ ਲਈ ਸਰਕਾਰੀ ਦਫਤਰਾਂ ਵਿੱਚ ਜਾਂਦੇ ਹਨ ਤਾਂ ਉੱਥੇ ਉੱਚ ਕੋਟੀ ਦੇ ਅਧਿਕਾਰੀ ਬਹੁਤ ਘੱਟ ਬੋਲਦੇ ਹਨਉਹ ਅੱਖਾਂ ਅੱਖਾਂ ਨਾਲ ਹੀ ਬਹੁਤ ਕੁਝ ਸਮਝਾ ਜਾਂਦੇ ਹਨ

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦੋਸਤ, ਕਰੀਬੀ ਰਿਸ਼ਤੇਦਾਰ ਤੁਹਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋਤਾਂ ਹੀ ਤੁਸੀਂ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹੋ

ਇਸੇ ਤਰ੍ਹਾਂ ਜੇ ਖਾਣ ਦੀ ਗੱਲ ਕਰੀਏ, ਜਿੰਨਾ ਅਸੀਂ ਘੱਟ ਖਾਵਾਂਗੇ, ਉਨ੍ਹਾਂ ਹੀ ਵਧੇਰੇ ਅਸੀਂ ਤੰਦਰੁਸਤ ਰਹਾਂਗੇਸਾਨੂੰ ਕਦੇ ਵੀ ਡਾਕਟਰਾਂ ਕੋਲ ਨਹੀਂ ਜਾਣਾ ਪਵੇਗਾਕਿਸੇ ਨੇ ਠੀਕ ਹੀ ਕਿਹਾ ਹੈ, “ਖਾਣ ਲਈ ਨਾ ਜੀਓ, ਜੀਣ ਲਈ ਖਾਓ।” ਅਕਸਰ ਅਸੀਂ ਦੇਖਦੇ ਹਨ ਕਿ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਲੋਕ ਖਾਣੇ ਉੱਤੇ ਟੁੱਟ ਕੇ ਪੈ ਜਾਂਦੇ ਹਨ ਤੇਪੇਟ ਨੂੰ ਕੂੜੇ ਕਚਰੇ ਦੇ ਢੋਲ ਵਾਂਗ ਭਰਨ ਲੱਗ ਪੈਂਦੇ ਹਨਬੇਸਬਰਿਆਂ ਵਾਂਗ ਇਸ ਤਰ੍ਹਾਂ ਖਾਂਦੇ ਹਨ, ਜਿਵੇਂ ਖਾਣਾ ਕਦੇ ਦੇਖਿਆ ਹੀ ਨਾ ਹੋਵੇਫਿਰ ਬਾਅਦ ਵਿੱਚ ਪੇਟ ਨੂੰ ਫੜ ਕੇ ਫਿਰਦੇ ਰਹਿੰਦੇ ਹਨ ਅਤੇ ਕਹਿੰਦੇ ਰਹਿੰਦੇ ਹਨ, ਗੈਸ ਬਣ ਗਈ, ਪੇਟ ਨੂੰ ਅਫਰੇਵਾਂ ਆ ਗਿਆ, ਤੇਜ਼ਾਬ ਬਣ ਰਿਹਾ ਹੈ, ਖੱਟੇ ਡਕਾਰ ਆ ਰਹੇ ਹਨ ਜੇ ਪੁੱਛਿਆ ਜਾਵੇ, ਭਲੇ ਮਾਣਸੋ! ਪੇਟ ਤਾਂ ਤੁਹਾਡਾ ਹੀ ਸੀ, ਕਿਉਂ ਬੇਸਬਰਿਆਂ ਦੀ ਤਰ੍ਹਾਂ ਭਰ ਲਿਆ?

ਅਕਸਰ ਅਜਿਹਾ ਉਹ ਲੋਕ ਕਰਦੇ ਹਨ ਜੋ ਆਪਣੇ ਘਰਾਂ ਵਿੱਚ ਖਾਣ ਪੀਣ ਲਈ ਚੀਜ਼ਾਂ ਨਹੀਂ ਲਿਆਉਂਦੇਬੱਸ ਵਿਆਹਾਂ, ਹੋਰ ਪ੍ਰੋਗਰਾਮਾਂ ਦੀ ਉਡੀਕ ਹੀ ਕਰਦੇ ਰਹਿੰਦੇ ਹਨ ਕਿ ਕਦੋਂ ਕੋਈ ਪ੍ਰੋਗਰਾਮ ਆਵੇ ਤੇ ਉੱਥੇ ਰੱਜ ਕੇ ਪੇਟ ਭਰ ਕੇ ਖਾਈਏਇਹ ਨਹੀਂ ਸੋਚਦੇ ਕਿ ਇੱਕ ਦਿਨ ਦੇ ਖਾਣ ਨਾਲ ਫਿਰ ਦਸ ਦਿਨ ਡਾਕਟਰਾਂ ਦੀਆਂ ਜਾਂ ਮੈਡੀਕਲ ਦੀਆਂ ਦੁਕਾਨਾਂ ਉੱਤੇ ਹਾਜ਼ਰੀ ਲਵਾਉਣੀ ਪੈਂਦੀ ਹੈ

ਅੱਜ ਕੱਲ੍ਹ ਤਾਂ ਵੈਸੇ ਵੀ ਹਰੇਕ ਚੀਜ਼ ਮਿਲਾਵਟ ਵਾਲੀ ਹੈ, ਬੜਾ ਸੋਚ ਸਮਝ ਕੇ ਹੀ ਖਾਣਾ ਚਾਹੀਦਾ ਹੈਅਕਸਰ ਘਰਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਕਿ ਕਈ ਪਰਿਵਾਰਾਂ ਵਿੱਚ ਬਾਹਰ ਤੋਂ ਖਾਣਾ ਮੰਗਵਾਇਆ ਜਾਂਦਾ ਹੈਚਲੋ, ਕਈ ਵਾਰ ਦਿਲ ਵੀ ਕਰ ਜਾਂਦਾ ਹੈ ਕਿ ਬਾਹਰ ਤੋਂ ਖਾਣਾ ਮੰਗਵਾਇਆ ਜਾਵੇਪਰ ਕਈ ਅਜਿਹੇ ਪਰਿਵਾਰ ਹਨ, ਜੋ ਦਿਨ ਵਿੱਚ ਇੱਕ ਸਮੇਂ ਦਾ ਖਾਣਾ ਬਾਹਰ ਤੋਂ ਮੰਗਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਦਤ ਪੈ ਚੁੱਕੀ ਹੈ, ਬਾਹਰ ਦਾ ਖਾਣਾ ਖਾਣ ਦੀ ਬਾਹਰ ਦਾ ਖਾਣਾ ਉਹ ਜ਼ਿਆਦਾ ਮਸਾਲੇਦਾਰ ਹੁੰਦਾ ਹੈ ਖਾਣ ਵਾਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਖਾਣਾ ਸਰੀਰ ਲਈ ਕਿੰਨਾ ਨੁਕਸਾਨਦਾਇਕ ਹੁੰਦਾ ਹੈਪਤਾ ਨਹੀਂ ਸਾਫ਼ ਸੁਥਰੀ ਰਸੋਈ ਵਿੱਚ ਉਹ ਖਾਣਾ ਬਣਾਇਆ ਜਾਂਦਾ ਹੈ ਜਾਂ ਨਹੀਂਸਾਨੂੰ ਹਮੇਸ਼ਾ ਘਰ ਦਾ ਸਾਫ ਸੁਥਰਾ ਖਾਣਾ ਹੀ ਖਾਣਾ ਚਾਹੀਦਾ ਹੈ

ਸਵੇਰ ਦਾ ਨਾਸ਼ਤਾ ਭਾਰੀ ਕਰਨਾ ਚਾਹੀਦਾ ਹੈਭਾਵ ਘਰ ਦਾ ਬਣਿਆ ਸਾਫ਼ ਸੁਥਰਾ ਖਾਣਾ ਰੱਜ ਕੇ ਖਾਣਾ ਚਾਹੀਦਾ ਹੈਦੁਪਹਿਰ ਦਾ ਖਾਣਾ ਉੰਨਾ ਖਾਵੋ, ਜਿੰਨੀ ਲੋੜ ਹੈ ਅਤੇ ਰਾਤ ਦਾ ਲੋੜ ਤੋਂ ਥੋੜ੍ਹਾ ਜਿਹਾ ਘੱਟਕਿਉਂਕਿ ਰਾਤ ਨੂੰ ਮੰਜੇ ਉੱਤੇ ਸੌਣਾ ਹੀ ਹੁੰਦਾ ਹੈ

ਸੋ ਘੱਟ ਬੋਲਣਾ ਅਤੇ ਘੱਟ ਖਾਣਾ ਕਦੇ ਵੀ ਨੁਕਸਾਨ ਨਹੀਂ ਕਰਦਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2008)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author