SanjeevSaini8ਪਰਿਵਾਰਕ ਸਾਂਝ ਖ਼ਤਮ ਹੋ ਗਈ, ਪੈਸਾ ਹੀ ਸਭ ਕੁਝ ਹੋ ਗਿਆ। ਮਾਂ-ਬਾਪ ਦਾ ਸਤਿਕਾਰ ...
(5 ਫਰਵਰੀ 2022)


ਜ਼ਿੰਦਗੀ ਬਹੁਤ ਖੂਬਸੂਰਤ ਹੈ
ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈਅੱਜ ਕੱਲ੍ਹ ਦੀ ਜ਼ਿੰਦਗੀ ਬਹੁਤ ਜ਼ਿਆਦਾ ਅਡਵਾਂਸ ਹੋ ਚੁੱਕੀ ਹੈਪੱਛਮੀ ਸੱਭਿਅਤਾ ਦਾ ਬੋਲਬਾਲਾ ਹੈਜੇ ਅਸੀਂ 15 ਕੁ ਸਾਲ ਪਿੱਛੇ ਝਾਤੀ ਮਾਰ ਕੇ ਦੇਖੀਏ, ਉਹ ਸਮਾਂ ਬਹੁਤ ਵਧੀਆ ਸੀਆਪਸੀ ਬਹੁਤ ਪਿਆਰ ਸੀਗੁਜ਼ਰੇ ਜ਼ਮਾਨੇ ਦੀ ਜੇ ਗੱਲ ਕਰੀਏ ਤਾਂ ਸਾਰੇ ਪਿੰਡ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀਲੋਕ ਇੱਕ ਦੂਜੇ ਦੀ ਮਦਦ ਕਰਦੇ ਸਨਇੱਕ ਦੂਜੇ ਨੂੰ ਨੀਵਾਂ ਨਹੀਂ ਸੀ ਦਿਖਾਇਆ ਜਾਂਦਾਇੱਕ ਦੂਜੇ ਦੀ ਤਰੱਕੀ ਤੋਂ ਬਿਲਕੁਲ ਵੀ ਜਲਣ ਨਹੀਂ ਕਰਦੇ ਸਨਪਰਿਵਾਰ ਸਾਂਝੇ ਹੁੰਦੇ ਸਨਪੈਸੇ ਧੇਲੇ ਨਾਲ ਵੀ ਮਦਦ ਕਰ ਦਿੱਤੀ ਜਾਂਦੀ ਸੀਜੇ ਕਿਸੇ ਘਰ ਕੋਈ ਪ੍ਰਾਹੁਣਾ ਆ ਵੀ ਜਾਂਦਾ ਸੀ, ਤਾਂ ਸਾਰਾ ਪਿੰਡ ਉਸ ਦੀ ਬਹੁਤ ਇੱਜ਼ਤ ਕਰਦਾ ਸੀਖੁੱਲ੍ਹੇ ਵਿਹੜੇ ਹੁੰਦੇ ਸਨਸਾਰੇ ਬੱਚੇ ਇੱਕ ਹੀ ਜਗਾਹ ਖੇਡਦੇ ਸਨਜੇ ਇੱਕ ਚੁੱਲ੍ਹੇ ਤੇ ਸਬਜ਼ੀ ਭਾਜੀ ਬਣਦੀ ਸੀ, ਤਾਂ ਜੋ ਕੋਈ ਕੌਲੀ ਚੁੱਕ ਕੇ ਮੰਗਣ ਵੀ ਆ ਜਾਂਦਾ ਸੀ, ਉਸ ਨੂੰ ਬਿਨਾਂ ਝਿਜਕ ਸਬਜ਼ੀ ਦੇ ਦਿੱਤੀ ਜਾਂਦੀ ਸੀਭਰਾਵਾਂ ਭਰਾਵਾਂ ਦਾ ਬਹੁਤ ਪਿਆਰ ਹੁੰਦਾ ਸੀ

ਜੇ ਪਿੰਡ ਵਿੱਚ ਕਿਸੇ ਦੀ ਧੀ ਦਾ ਵਿਆਹ ਹੁੰਦਾ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਉਸ ਪਰਿਵਾਰ ਦੀ ਮਦਦ ਕਰਦਾ ਸੀਪੈਸਾ ਜਾਂ ਹੋਰ ਵੱਡੀ ਚੀਜ਼ ਦੇ ਕੇ ਪਰਿਵਾਰ ਦੀ ਮਦਦ ਕੀਤੀ ਜਾਂਦੀ ਸੀਪਿੰਡ ਦੀ ਧੀ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਸੀਜੇ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਗ਼ਲਤ ਚਲਦਾ ਸੀ ਤਾਂ ਉਸ ਨੂੰ ਝਿੜਕ ਦਿੱਤਾ ਜਾਂਦਾ ਸੀਮਜ਼ਾਲ ਹੈ ਜੇ ਕੋਈ ਬੱਚਾ ਵੱਡਿਆਂ ਦੇ ਮੂਹਰੇ ਬੋਲ ਪੈਂਦਾ ਸੀ ਜਾਂ ਬਹਿਸ ਕਰ ਲੈਂਦਾ ਸੀਚੰਗੀ ਤਰ੍ਹਾਂ ਉਸ ਦੀ ਛਿੱਤਰ ਪਰੇਡ ਕੀਤੀ ਜਾਂਦੀ ਸੀਹਾਲਾਂਕਿ ਮਾਂ-ਬਾਪ ਨੂੰ ਬਾਅਦ ਵਿੱਚ ਹੀ ਪਤਾ ਚੱਲਦਾ ਸੀ ਕਿ ਸਾਡੇ ਬੱਚੇ ਨੇ ਫਲਾਣੇ ਬੰਦੇ ਨੂੰ ਗ਼ਲਤ ਬੋਲਿਆਮਾਂ ਬਾਪ ਬਿਲਕੁਲ ਵੀ ਗੁੱਸਾ ਨਹੀਂ ਕਰਦੇ ਸਨ

ਲੋਕਾਂ ਵਿੱਚ ਬਹੁਤ ਸਹਿਣਸ਼ੀਲਤਾ ਸੀ ਹਾਲਾਂਕਿ ਉਨ੍ਹਾਂ ਵਰ੍ਹਿਆਂ ਵਿੱਚ ਸਹੂਲਤਾਂ ਵੀ ਪੂਰੀਆਂ ਨਹੀਂ ਹੁੰਦੀਆਂ ਸਨਪਰ ਲੋਕਾਂ ਕੋਲ ਜੀਵਨ ਜਿਊਣ ਦੀ ਕਲਾ ਸੀਪੈਸੇ ਦੀ ਹੋੜ੍ ਨਹੀਂ ਸੀਪੈਸੇ ਨਾਲ ਇੱਕ-ਦੂਜੇ ਦੀ ਮਦਦ ਕੀਤੀ ਜਾਂਦੀ ਸੀ, ਤਾਹਨੇ-ਮਿਹਣੀਆਂ ਦੀ ਤਾਂ ਗੱਲ ਹੀ ਛੱਡੋ

ਹਾੜ੍ਹੀ ਜਾਂ ਸਾਉਣੀ ਦੀ ਫ਼ਸਲ ਸਮੇਂ ਸਾਰਾ ਪਿੰਡ ਇੱਕ ਦੂਜੇ ਦੇ ਕੰਮ ਵਿੱਚ ਸ਼ਰੀਕ ਹੁੰਦਾ ਸੀਜਦੋਂ ਕੋਈ ਵੀ ਫਸਲ ਕੱਟਣ ਦਾ ਸਮਾਂ ਆਉਂਦਾ ਸੀ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਵਾਰੀ-ਵਰੀ ਇੱਕ ਦੂਜੇ ਦੀ ਫ਼ਸਲ ਕਟਣ ਤੇ ਬੀਜਣ ਵਿੱਚ ਮਦਦ ਕਰਦਾ ਸੀਸਾਰੇ ਬੰਦਿਆਂ ਦੀ ਇੱਕ ਹੀ ਚੁੱਲ੍ਹੇ ’ਤੇ ਰੋਟੀ ਬਣਦੀ ਸੀਜੇ ਵਿਆਹ ਦੀ ਪਿੰਡ ਵਿੱਚ ਕੋਈ ਵੀ ਰਸਮ ਹੁੰਦੀ ਸੀ ਤਾਂ ਉਨ੍ਹਾਂ ਵੇਲਿਆਂ ਵਿੱਚ ਘਰਾਂ ਵਿੱਚ ਭੱਠੀਆਂ ਚੜ੍ਹਾਈਆਂ ਜਾਂਦੀਆਂ ਸਨਪਿੰਡ ਦੇ ਨੌਜਵਾਨ ਭੱਠੀ ’ਤੇ ਆ ਕੇ ਪਰਿਵਾਰ ਦੀ ਮਦਦ ਕਰਦੇ ਸਨਲੱਡੂ, ਜਲੇਬੀਆਂ, ਮਠਿਆਈਆਂ ਹੋਰ ਕਈ ਤਰ੍ਹਾਂ ਦੀਆਂ ਮਠਿਆਈਆਂ ਵਿੱਚ ਹੱਥ ਵਟਾਉਂਦੇ ਸਨਖੁੱਲ੍ਹੇ ਵਿੱਚ ਟੈਂਟ ਲਗਾਏ ਜਾਂਦੇ ਸਨਜੇ ਪਿੰਡ ਵਿੱਚ ਕੋਈ ਬਰਾਤ ਆਉਂਦੀ ਸੀ, ਬਰਾਤ ਨਾਲ ਕੋਈ ਸਬੰਧਤ ਕੁੜੀ ਉਸ ਪਿੰਡ ਵਿੱਚ ਵਿਆਹੀ ਹੁੰਦੀ ਸੀ ਤਾਂ ਉਸ ਨੂੰ ਪਤੱਲ ਦਿੱਤੀ ਜਾਂਦੀ ਸੀਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਪਤੱਲ ਦਾ ਬਿਲਕੁਲ ਵੀ ਨਹੀਂ ਪਤਾ

ਜ਼ਮਾਨਾ ਬਦਲਿਆਸਾਂਝੇ ਪਰਿਵਾਰਾਂ ਤੋਂ ਛੋਟੇ ਪਰਿਵਾਰਾਂ ਵਿੱਚ ਆ ਗਏਪਰਿਵਾਰਕ ਸਾਂਝ ਖ਼ਤਮ ਹੋ ਗਈ, ਪੈਸਾ ਹੀ ਸਭ ਕੁਝ ਹੋ ਗਿਆਮਾਂ-ਬਾਪ ਦਾ ਸਤਿਕਾਰ ਬਿਲਕੁਲ ਵੀ ਨਹੀਂ ਰਿਹਾਭਰਾ-ਭਰਾ ਦਾ ਦੁਸ਼ਮਣ ਬਣ ਗਿਆਬੱਚਿਆਂ ਨੇ ਮਾਂ ਬਾਪ ਦਾ ਕਹਿਣਾ ਮੰਨਣਾ ਛੱਡ ਦਿੱਤਾਭੱਠੀਆਂ ਚੜ੍ਹਾਉਣੀਆਂ ਬੰਦ ਕਰ ਦਿੱਤੀਆਂਟੈਂਟਾਂ ਦੀ ਜਗ੍ਹ ਮੈਰਿਜ ਪੈਲੇਸਾਂ ਨੇ ਲੈ ਲਈਜੋ ਪਹਿਲਾਂ ਵਾਂਗ ਹੁੰਦਾ ਸੀ ਹੁਣ ਅੱਜ-ਕੱਲ੍ਹ ਕੁਝ ਵੀ ਨਹੀਂ ਮਿਲਦਾਬਜ਼ਾਰੀ ਮਠਿਆਈ ਨੂੰ ਤਰਜੀਹ ਦੇਣ ਲੱਗ ਪਏਤਰ੍ਹਾਂ ਤਰ੍ਹਾਂ ਦੇ ਕੈਮੀਕਲਾਂ ਨਾਲ ਬਣੀਆਂ ਮਠਿਆਈਆਂ ਅੱਜ-ਕੱਲ੍ਹ ਵਿਆਹ ਵਿੱਚ ਪਰੋਸੀਆਂ ਜਾਂਦੀਆਂ ਹਨਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ

ਮਾਂ ਬਾਪ ਨੂੰ ਦੱਸਿਆ ਬਿਨਾਂ ਹੀ ਅੱਜਕਲ ਦੇ ਬੱਚੇ ਆਪਣਾ ਜੀਵਨ ਹਮਸਫ਼ਰ ਆਪ ਹੀ ਚੁਣ ਲੈਂਦੇ ਹਨਜਲਦੀ ਹੀ ਤਲਾਕ ਹੋ ਜਾਂਦੇ ਹਨਘਰਾਂ ਵਿੱਚ ਮਾਂ-ਬਾਪ ਦੀ ਬਿਲਕੁਲ ਵੀ ਪੁੱਛਗਿੱਛ ਨਹੀਂ ਰਹੀ ਹੈਅੱਜਕਲ ਦੀ ਨੌਜਵਾਨ ਪੀੜ੍ਹੀ ਮਾਂ-ਬਾਪ ਨਾਲ ਝੂਠ ਤੂਫ਼ਾਨ ਬੋਲਦੀ ਹੈਕਹਿਣ ਦਾ ਭਾਵ ਹੈ ਕਿ ਪੈਸਾ ਹੀ ਸਭ ਕੁਝ ਹੈਅੱਜਕੱਲ੍ਹ ਦੀ ਦੋਸਤੀ ਤਾਂ ਪੈਸਾ ਦੇਖ ਕੇ ਹੁੰਦੀ ਹੈਨਸ਼ਿਆਂ ਦਾ ਰੁਝਾਨ ਵਧ ਰਿਹਾ ਹੈਹਰ ਰੋਜ਼ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨਘਰਾਂ ਦੇ ਚਿਰਾਗ ਬੁਝ ਰਹੇ ਹਨ

ਅੱਜ ਕੱਲ੍ਹ ਦੀ ਪੀੜ੍ਹੀ ਵਿੱਚ ਵਿਦੇਸ਼ ਜਾਣ ਦੀ ਤਾਂਘ ਲਗਾਤਾਰ ਵਧ ਰਹੀ ਹੈਪਾਸਪੋਰਟ ਦਫਤਰਾਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨਰੋਟੀ, ਕੱਪੜਾ ਅਤੇ ਮਕਾਨ ਜਨਤਾ ਦੀਆਂ ਬੁਨਿਆਦੀ ਲੋੜਾਂ ਹਨਨੌਜਵਾਨਾਂ ਦੀ ਕਾਬਲੀਅਤ ਦੇ ਮੁਤਾਬਿਕ ਸਰਕਾਰ ਨੂੰ ਰੋਜ਼ਗਾਰ ਮੁਹਈਆ ਕਰਵਾਉਣਾ ਚਾਹੀਦਾ ਹੈਜੇ ਪੁਰਾਣੇ ਵੇਲੇ ਨੂੰ ਯਾਦ ਕੀਤਾ ਜਾਂਦਾ ਹੈ, ਤਾਂ ਅੱਜ ਵੀ ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨਸੋ ਸਾਨੂੰ ਇੱਕ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ

***

2.  ਆਓ ਕਿਸੇ ਦੇ ਔਗੁਣ ਨਾ ਫੋਲੀਏ

ਜ਼ਿੰਦਗੀ ਖ਼ੂਬਸੂਰਤ ਹੈਜ਼ਿੰਦਗੀ ਜਿਊਣਾ ਵੀ ਇੱਕ ਕਲਾ ਹੈਅਸੀਂ ਸਾਰੇ ਹੀ ਸਮਾਜ ਵਿਚ ਵਿਚਰਦੇ ਹਾਂਕਈ ਦੋਸਤ ਮਿੱਤਰ ਸਾਡੇ ਬਹੁਤ ਜ਼ਿਆਦਾ ਕਰੀਬੀ ਬਣ ਜਾਂਦੇ ਹਨਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਦੇ ਪਲਾਂ ਦਾ ਕਿਸ ਤਰ੍ਹਾਂ ਅਨੰਦ ਮਾਣਦੇ ਹਾਂਹਰ ਬੰਦਾ ਜਿੰਦਗੀ ਨੂੰ ਆਪਣੇ ਅਨੁਸਾਰ ਜਿਉਂਦਾ ਹੈਮਨੁੱਖ ਗਲਤੀਆਂ ਦਾ ਪੁਤਲਾ ਹੈਸਫ਼ਲਤਾ ਦੀ ਪੌੜੀ ’ਤੇ ਚੜ੍ਹਨ ਲੱਗਿਆ ਅਨੇਕਾਂ ਸਾਡੇ ਤੋਂ ਗਲਤੀਆਂ ਹੁੰਦੀਆਂ ਹਨਗਲਤੀਆਂ ਤੋਂ ਸਿੱਖ ਕੇ ਹੀ ਇਨਸਾਨ ਮੰਜ਼ਿਲ ਨੂੰ ਸਰ ਕਰ ਲੈਂਦਾ ਹੈ

ਅਕਸਰ ਅਸੀਂ ਦੇਖਿਆ ਹੀ ਹੈ ਕਿ ਸਰਦੀਆਂ' ਚ ਧੁੱਪਾਂ ਵਿੱਚ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਕੇ ਬੈਠ ਜਾਂਦੇ ਹਨਕਈ ਵਾਰ ਅਸੀਂ ਆਪਣੇ ਦੋਸਤਾਂ ਨਾਲ ਇਕੱਠੇ ਕਿਸੇ ਪਾਰਕ ਜਾਂ ਹੋਰ ਕਿਸੇ ਥਾਂ ’ਤੇ ਬੈਠ ਜਾਂਦੇ ਹਾਨਜਦੋਂ ਅਸੀਂ ਬੈਠੇ ਹੁੰਦੇ ਹਨ, ਫਿਰ ਜਦੋਂ ਕੋਈ ਸਾਡੇ ਵਿੱਚੋਂ ਉੱਠ ਕੇ ਜਾਂਦਾ ਹੈ, ਅਸੀਂ ਉਸ ਦੀਆਂ ਕਮੀਆਂ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿੰਦੇ ਹਨਜਾਂ ਅਕਸਰ ਅੱਜ-ਕੱਲ੍ਹ ਮੋਬਾਇਲ ਦਾ ਜ਼ਮਾਨਾ ਹੈਜੇ ਜਾਣੇ-ਅਨਜਾਣੇ ਵਿੱਚ ਕੋਈ ਫੋਨ ਆ ਜਾਂਦਾ ਹੈ ਤਾਂ ਅਸੀਂ ਇਕੱਠੇ ਬੈਠੇ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਕਿ ਫਲਾਣਾ ਬੰਦਾ ਇਸ ਤਰ੍ਹਾਂ ਦਾ ਹੈ, ਜਾਂ ਫਲਾਣੇ ਬੰਦੇ ਨੇ ਇਹ ਗਲਤ ਕੰਮ ਕੀਤਾ ਹੈ? ਫਲਾਣੇ ਬੰਦੇ ਦਾ ਲੈਣ ਦੇਣ ਸਹੀ ਨਹੀਂ ਹੈ, ਠੱਗੀਆਂ ਮਾਰਦਾ ਹੈ, ਝੂਠ ਬੋਲਦਾ ਹੈਉਸ ਨੂੰ ਜਿੰਦਗੀ ਜਿਉਣੀ ਨਹੀਂ ਆਉਂਦੀ ਹੈਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਦੀ ਕਮੀਆਂ ਬਾਰੇ ਵਿਚਾਰ ਸਾਂਝੇ ਕਰਨ ਲੱਗ ਜਾਂਦੇ ਹਨਅਸੀਂ ਉਸ ਬਾਰੇ ਕੋਈ ਵੀ ਚੰਗੀ ਗੱਲ ਨਹੀਂ ਕਰਦੇ।

ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈਜੇ ਕਿਸੇ ਇਨਸਾਨ ਵਿੱਚ ਕਮੀਆਂ ਹੁੰਦੀਆਂ ਹਨ, ਤਾਂ ਚੰਗਿਆਈਆਂ ਵੀ ਜ਼ਰੂਰ ਹੁੰਦੀਆਂ ਹਨਜੇ ਅਸੀਂ ਹਮੇਸ਼ਾ ਕਿਸੇ ਬੰਦੇ ਦੇ ਗਲਤ ਕੰਮਾਂ ਬਾਰੇ ਚਰਚਾ ਕਰਦੇ ਰਹਾਂਗੇ ਤਾਂ ਸਾਡੇ ਜੀਵਨ ਵਿੱਚ ਵੀ ਇਹ ਗਲਤ ਕੰਮ ਆਪਣੇ ਆਪ ਸਾਡੇ ਕੋਲੋਂ ਹੋ ਜਾਣਗੇਕਿਉਂਕਿ ਉਸ ਬੰਦੇ ਦੇ ਮਾੜੇ ਕਰਮ, ਉਸ ਬੰਦੇ ਦੇ ਔਗੁਣ ਸਾਡੇ ਵਿੱਚ ਆ ਜਾਣਗੇਇਸ ਕਰਕੇ ਹਮੇਸ਼ਾ ਚੰਗਾ ਸੋਚੋਚੰਗੀ ਸੋਚ ਰੱਖੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3336)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੰਜੀਵ ਸਿੰਘ ਸੈਣੀ

ਸੰਜੀਵ ਸਿੰਘ ਸੈਣੀ

Mohali, Punjab, India.
Phone: (91 - 78889 - 66168)
Email: (saini.sanjeev87@gmail.com)

More articles from this author