JagroopSingh3ਪਤਾ ਨੀਂ ਕਿਹੜੀਆਂ ਰੂੜੀਆਂ ਤੋਂ ਉੱਠ ਕੇ ਆ ਜਾਂਦੇ ਨੇ ਪੜ੍ਹਨ ...
(23 ਮਾਰਚ 2023)
ਇਸ ਸਮੇਂ ਪਾਠਕ: 290.


1960
ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਕੋਈ ਦੋ ਕੁ ਮਹੀਨੇ ਬਾਅਦ ਮੈਂ ਸਰਕਾਰੀ ਹਾਈ ਸਕੂਲ ਸੰਗਰੂਰ ਵਿੱਚ ਅੱਠਵੀਂ ਸ਼੍ਰੇਣੀ ਵਿੱਚ ਦਾਖਲ ਹੋ ਗਿਆਕਲਾਸ ਇੰਚਾਰਜ ਮੇਰੇ ਦਾਖਲੇ ਤੋਂ ਖਫਾ ਸੀਉਸ ਨੂੰ ਖਦਸ਼ਾ ਸੀ ਕਿ ਮੈਂ ਉਸ ਦੇ ਵਿਸ਼ਿਆਂ, ਹਿਸਾਬ ਅਤੇ ਅੰਗਰੇਜ਼ੀ ਵਿੱਚ ਫੇਲ ਹੋ ਜਾਵਾਂਗਾਮੇਰੀ ਜ਼ਰਾ ਜਿੰਨੀ ਗਲਤੀ ’ਤੇ ਉਹ ਮੇਰੇ ਚਾਰ ਥੱਪੜ ਜੜ ਦਿੰਦਾਸਾਰੀ ਕਲਾਸ ਮੇਰੇ ’ਤੇ ਮੁਸਕੜੀਏਂ ਹੱਸਦੀਇੱਕ ਦਿਨ ਉਸ ਮਾਸਟਰ ਜੀ ਨੇ ਇਹ ਕਹਿਕੇ ਜ਼ਲੀਲ ਵੀ ਕਰ ਦਿੱਤਾ, “ਪਤਾ ਨੀਂ ਕਿਹੜੀਆਂ ਰੂੜੀਆਂ ਤੋਂ ਉੱਠ ਕੇ ਆ ਜਾਂਦੇ ਨੇ ਪੜ੍ਹਨ” ਉਸ ਦਿਨ ਮੈਂ ਮਾਸਟਰ ਜੀ ਅੱਗੇ ਬੋਲ ਉੱਠਿਆ, “ਮਾਸਟਰ ਜੀ, ਤੁਸੀਂ ਮੈਨੂੰ ਐਵੇਂ ਕੁੱਟਦੇ ਰਹਿੰਦੇ ਹੋ, ਜੇਕਰ ਫੇਲ ਹੋ ਗਿਆ ਤਾਂ ਚਮੜੀ ਉਧੇੜ ਦੇਣਾ” ਸਣੇ ਮਾਸਟਰ ਜੀ ਸਭ ਹੈਰਾਨ ਸਨ ਮਾਸਟਰ ਜੀ ਨੇ ਕਦੇ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ ਕਿ ਮੇਰੇ ਹਾਲਾਤ ਕੀ ਸਨ

ਪਿੰਡ ਦਾ ਸਕੂਲ ਗਰਮੀਆਂ ਦੀਆਂ ਛੁੱਟੀਆਂ ਪਿੱਛੋਂ ਖੁੱਲ੍ਹਿਆ ਹੀ ਨਹੀਂ, ਕਿਸੇ ਸਰਕਾਰੀ ਢੁੱਚਰ ਕਰਕੇ ਬੰਦ ਕਰ ਦਿੱਤਾ ਗਿਆ ਅਤੇ ਸਾਨੂੰ ਕਿਸੇ ਹੋਰ ਸਕੂਲ ਵਿੱਚ ਪੜ੍ਹਨ ਲਈ ਕਹਿ ਦਿੱਤਾ ਗਿਆਅਸੀਂ ਚਾਰ ਮਹੀਨੇ ਵਿਹਲੇ ਰਹੇਮਾਸਟਰ ਜੀ ਮੇਰੇ ਕੱਪੜਿਆਂ ਤੋਂ ਵੀ ਅੰਦਾਜ਼ਾ ਨਾ ਲਾ ਸਕੇ ਕਿ ਮੇਰੇ ਢਿੱਡ ਵਿੱਚ ਰੋਟੀ ਪੈਂਦੀ ਵੀ ਸੀ ਜਾਂ ਨਹੀਂਕਿਸੇ ਬੱਚੇ ਦੀ ਪ੍ਰਤਿਭਾ ਪਛਾਣਨ ਵਾਲਾ ਤੀਜਾ ਨੇਤਰ ਉਨ੍ਹਾਂ ਕੋਲ ਹੈ ਹੀ ਨਹੀਂ ਸੀਉਂਝ ਸਾਰੇ ਮਾਂ-ਬਾਪ ਬੱਚਿਆਂ ਨੂੰ ਉਨ੍ਹਾਂ ਕੋਲੋਂ ਪੜ੍ਹਾ ਕੇ ਹੀ ਰਾਜ਼ੀ ਸਨਉਹ ‘ਸਖ਼ਤ ਟੀਚਰ’ ਕਰਕੇ ਜਾਣੇ ਜਾਂਦੇ ਸਨਬੋਰਡ ਦੇ ਸਲਾਨਾ ਇਮਿਤਹਾਨ ਵਿੱਚ ਮੈਂ ਅੰਗਰੇਜ਼ੀ ਵਿੱਚੋਂ 72% ਅੰਕ ਪ੍ਰਾਪਤ ਕਰ ਲਏ

ਕਾਲਜ ਪੜ੍ਹਦੇ ਸਮੇਂ ਕੁਝ ਦਿਆਨਤਦਾਰ ਪ੍ਰੋਫੈਸਰ ਸਹਿਬਾਨਾਂ ਦੀ ਮਿਹਰ ਸਦਕਾ ਮੈਂ ਵੀ ਪ੍ਰੋਫੈਸਰ ਹੋ ਗਿਆਉਨ੍ਹਾਂ ਦੀ ਹੱਲਾਸ਼ੇਰੀ ਨੇ ਅਹਿਸਾਸ ਕਰਵਾ ਦਿੱਤਾ ਕਿ ਕਿਸੇ ਦੀ ਤਕਲੀਫ ਦਾ ਪਤਾ ਲੱਗਣ ’ਤੇ ਮਦਦ ਕਰਨਾ ਮੇਰਾ ਫ਼ਰਜ਼ ਹੋਵੇਗਾ

ਉਦੋਂ ਮੈਂ ਲੁਧਿਆਣੇ ਦੀ ਇੱਕ ਸੰਸਥਾ ਵਿੱਚ ਤਾਇਨਾਤ ਸਾਂ, ਜਦੋਂ 1974 ਦੇ ਸਾਲ ਬੰਗਾਲ ਤੋਂ ਇੱਕ ਵਿਦਿਆਰਥੀ ਨੇ ਦਾਖਲਾ ਲਿਆਫੀਸ ਭਰਨ ਤੋਂ ਬਾਅਦ ਉਸ ਕੋਲ ਸਿਰਫ ਦੋ ਰੁਪਏ ਬਚੇਮੈਨੂੰ ਆਪਣਾ ਭੁੱਖਾ ਪੇਟ ਯਾਦ ਆਇਆਮੈਂ ਜੀਵਨ-ਸਾਥਣ ਨਾਲ ਸਲਾਹ ਕੀਤੀਉਸ ਨੇ ਕਿਹਾ, “ਕੱਲ੍ਹ ਤੋਂ ਉਸ ਨੂੰ ਬੁਲਾ ਕੇ ਰੋਟੀ ਖਵਾ ਦਿਆ ਕਰਨਾ, ਦੋ ਫੁਲਕੇ ਹੋਰ ਪਾ ਦਿਆ ਕਰਾਂਗੀ

ਅਸੀਂ ਸਾਰੇ ਸਹਿਕਰਮੀ ਮਿਲ ਕੇ ਸਾਲ ਭਰ ਉਸ ਵਿਦਿਆਰਥੀ ਦੇ ਰੋਟੀ, ਕੱਪੜੇ ਅਤੇ ਰਹਿਣ ਦਾ ਇੰਤਜ਼ਾਮ ਕਰਦੇ ਰਹੇ ਇੱਥੇ ਹੀ ਕਾਮਟੀ (ਨਾਗਪੁਰ ਨੇੜੇ) ਵਿਖੇ ਐੱਨ ਸੀ ਸੀ ਅਫਸਰ ਦੀ ਟਰੇਨਿੰਗ ਕਰਨ ਦਾ ਮੌਕਾ ਮਿਲਿਆਇੱਕ ਸੈਸ਼ਨ ਦੌਰਾਨ ਮੇਜਰ ਸਾਹਿਬ ਪੁੱਛ ਲੱਗੇ, “ਅੱਛਾ ਪ੍ਰੋਫੈਸਰ ਕੌਣ ਹੁੰਦਾ ਹੈ?” ਮੇਰਾ ਜਵਾਬ ਸੀ, “ਜਿਸ ਪ੍ਰੋਫੈਸਰ ਦੇ ਭਾਸ਼ਣ ਦਾ ਬੌਧਿਕ ਗਿਆਨ ਉਸ ਦੇ ਵਿਦਿਆਰਥੀਆਂ ਦੇ ਸਿਰਾਂ ਉੱਤੋਂ ਦੀ ਨਾ ਲੰਘ ਜਾਵੇ। ਗੱਲ ਵਿਦਿਆਰਥੀਆਂ ਦੇ ਗਲੇ ਉੱਤਰਨੀ ਚਾਹੀਦੀ ਹੈਅਧਿਆਪਕ ਕੋਲ ਹਮਦਰਦੀ ਦਾ ਅਟੁੱਟ ਭੰਡਾਰ ਹੋਣਾ ਚਾਹੀਦਾ ਹੈ

ਕੇਂਦਰ ਸਰਕਾਰ ਦੇ ਅਫਸਰਾਂ ਨੂੰ ਨੌਕਰੀ ਦੌਰਾਨ ਕਾਫੀ ਅਣਕਿਆਸੀਆਂ ਥਾਂਵਾਂ ’ਤੇ ਵੀ ਜਾਣਾ ਪੈਂਦਾ ਹੈਇੱਕ ਸਮੇਂ ਤਾਇਨਾਤੀ ਗੁਜਰਾਤ ਹੋ ਗਈ ਇੱਥੇ ਸਿੱਖਿਆ ਦਾ ਮਾਧਿਅਮ ਗੁਜਰਾਤੀ ਸੀਕਾਨਵੈਂਟ ਸਕੂਲ ਵਿੱਚ ਹਿੰਦੀ ਤੀਸਰੀ ਕਲਾਸ ਤੋਂ ਸ਼ੁਰੂ ਕਰਦੇ ਸਨ1997 ਵਿੱਚ ਇੱਥੋਂ ਬਦਲ ਕੇ ਅਸੀਂ ਕਰਨਾਲ (ਹਰਿਆਣਾ) ਆ ਗਏਬੇਟੀ ਨੇ ਚੌਥੀ ਜਮਾਤ ਬੜੌਦਾ (ਗੁਜਰਾਤ) ਵਿਖੇ ਕਾਨਵੈਂਟ ਤੋਂ ਪਾਸ ਕੀਤੀ ਸੀ ਅਤੇ ਹੁਣ ਉਸ ਨੂੰ ਇੱਥੇ ਪੰਜਵੀਂ ਵਿੱਚ ਦਾਖਲ ਕਰਵਾਉਣਾ ਸੀਮੈਂ ਪ੍ਰਿੰਸੀਪਲ ਸਾਹਿਬਾ ਨੂੰ ਮਿਲਿਆਉਹ ਦਾਖਲੇ ਲਈ ਹਿੰਦੀ ਵਿਸ਼ੇ ਦਾ ਟੈਸਟ ਲੈਣ ਲਈ ਬਜ਼ਿੱਦ ਸੀਮੈਂ ਬਹੁਤ ਸਮਝਾਇਆ ਕਿ ਮੇਰੀ ਬੇਟੀ ਹਿੰਦੀ ਬਹੁਤ ਘੱਟ ਜਾਣਦੀ ਹੈ, ਉਹ ਟੈਸਟ ਪਾਸ ਨਹੀਂ ਕਰ ਸਕੇਗੀ ਕਿਉਂਕਿ ਉਸ ਨੂੰ ਹਿੰਦੀ ਤੀਸਰੀ ਤੋਂ ਹੀ ਸ਼ੁਰੂ ਕਰਵਾਈ ਗਈ ਸੀਤੁਸੀਂ ਦਾਖਲ ਕਰ ਲਓ, ਉਹ ਮਿਹਨਤ ਕਰਕੇ ਸਿੱਖ ਲਵੇਗੀਬੱਚਿਆਂ ਜਾਂ ਵੱਡਿਆਂ ਦੀ ਮਾਨਸਿਕਤਾ ਤੋਂ ਅਨਜਾਣ ਪ੍ਰਿੰਸੀਪਲ ਨੇ ਟੈਸਟ ਕਰਵਾ ਹੀ ਲਿਆਬੇਟੀ ਦੇ ਵੀਹ ਵਿੱਚੋਂ ਤਿੰਨ ਨੰਬਰ ਆਏ, ਆਉਣੇ ਹੀ ਸਨਪ੍ਰਿੰਸੀਪਲ ਸਾਹਿਬਾ ਕਹਿਣ ਲੱਗੇ, “ਜੇਕਰ ਲੜਕੀ ਫੇਲ ਹੋ ਗਈ ਤਾਂ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ” ਇਹ ਬੋਲ ਸੁਣ ਕੇ ਬੱਚੀ ਦੀਆਂ ਅੱਖਾਂ ਵਿੱਚ ਅੱਥਰੂ ਛਲਕ ਪਏਉਸ ਦੇ ਹੰਝੂ ਦੇਖ ਕੇ ਮੇਰੇ ਅੰਦਰਲਾ ਅਧਿਆਪਕ ਰਹਿ ਨਾ ਸਕਿਆ, ਮੈਂ ਕਿਹਾ, “ਮੈਡਮ ਤੁਸੀਂ ਬੱਚੇ ਨੂੰ ਪੜ੍ਹਾਉਣ ਤੋਂ ਪਹਿਲਾਂ ਹੀ ਉਸ ਦਾ ਮੁਲਾਂਕਣ ਕਰ ਰਹੇ ਹੋ! ਤੁਸੀਂ ਜੋ ਕਿਹਾ ਹੈ ਉਸ ਨੇ ਬੱਚੀ ਵਿੱਚ ਹੀਣ ਭਾਵਨਾ ਪੈਦਾ ਕੀਤੀ ਹੈਬੱਚੀ ਅੰਦਰ ਡਰ ਪੈਦਾ ਹੋ ਗਿਆ ਹੈ ਕਿ ਉਹ ਕਮਜ਼ੋਰ ਵਿਦਿਆਰਥੀ ਹੈ ਅਤੇ ਉਸ ਨੂੰ ਦਾਖਲਾ ਨਹੀਂ ਮਿਲੇਗਾਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬੱਚਿਆਂ ਸਾਹਮਣੇ ਕੀ ਕਹਿਣਾ ਹੈ ਅਤੇ ਕੀ ਨਹੀਂ ਕਹਿਣਾ

ਮੇਰੀ ਅਵਾਜ਼ ਉੱਚੀ ਹੁੰਦੀ ਜਾ ਰਹੀ ਸੀ ਤੇ ਹੱਥ ਬੱਚੀ ਦੇ ਚਿਹਰੇ ਵੱਲ ਵਧ ਰਹੇ ਸਨਮੈਂ ਬੱਚੀ ਦੇ ਅੱਥਰੂ ਪੂੰਝ ਰਿਹਾ ਸਾਂ ਕਿ ਸਾਹਿਬਾ ਦੀ ਕਲਮ ਨੇ ਦਾਖਲੇ ਦਾ ਹੁਕਮ ਕਰ ਦਿੱਤਾ

ਅਜਿਹੀਆਂ ਸ਼ਖਸੀਅਤਾਂ ਹੱਥੋਂ ਵਿੱਦਿਅਕ ਸੰਸਥਾਵਾਂ ਅਤੇ ਵਿੱਦਿਆ ਦੇ ਮਿਆਰ ਦਾ ਕੀ ਹਸ਼ਰ ਹੋ ਸਕਦਾ ਹੈ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹਾਂਲਾਡ-ਪਿਆਰ ਅਤੇ ਹਮਦਰਦੀ ਤੋਂ ਕੋਰੇ ਅਧਿਆਪਕ ਬੱਚਿਆਂ ਨੂੰ ਕਿਹੋ ਜਿਹੀਆਂ ਕਦਰਾਂ-ਕੀਮਤਾਂ ਦੇ ਸਕਦੇ ਹਨ? ... ਮੇਰੀ ਬੇਟੀ ਹਿੰਦੀ ਸਮੇਤ ਚੰਗੇ ਨੰਬਰ ਲੈ ਕੇ ਪਾਸ ਹੋ ਗਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3866)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)