JagroopSingh3ਐੱਸ ਪੀ ਸਾਹਬ ਨੇ ਸਾਰੇ ਕੰਮ ਮੁਕਾ ਕੇ ਮੈਨੂੰ ਬੁਲਾਇਆ ਅਤੇ ਗਰਜ ਕੇ ਕਿਹਾ, “ਸੋਹਣਿਆ, ਤੇਰੀਆਂ ਬਹੁਤ ਸ਼ਿਕਾਇਤਾਂ ...
(22 ਅਪਰੈਲ 2022)
ਮਹਿਮਾਨ: 618.

 

ਪਿਛਲੇ ਦਿਨੀਂ ਹੱਕ-ਸੱਚ, ਇਨਸਾਫ਼ ਅਤੇ ਮਨੁੱਖੀ-ਹੱਕਾਂ ਲਈ ਜੂਝਦੇ ਮਨੁੱਖ ਦੀ ਜੀਵਨ-ਗਾਥਾ ਪੜ੍ਹ ਰਿਹਾ ਸੀਜਦ ਇਹ ਪੜ੍ਹਿਆ ਕਿ ਇੱਕ ਥਾਣੇਦਾਰ ਦੀ ਮਿਹਰਬਾਨੀ ਕਰਕੇ ਇੱਕ ਵੇਲੇ ਉਸ ਦੇ ਸਿਰ ’ਤੇ ਮੰਡਰਾ ਰਹੀ ਮੌਤ ਟਲ ਗਈ ਸੀ, ਪਰ ਅੰਤ ਉਹ ਮਾਰ-ਮੁਕਾ ਦਿੱਤਾ ਗਿਆ ਸੀ, ’ਸੋਹਣੇ’ ਤਾਏ ਵੱਲੋਂ ਸੁਣਾਈ ਆਪ-ਬੀਤੀ ਯਾਦ ਆ ਗਈਇਸ ਗੱਲ ਨੂੰ ਕੋਈ ਪੰਜਾਹ ਵਰ੍ਹੇ ਬੀਤ ਚੁੱਕੇ ਸਨਉਸ ਦਾ ਅਸਲ ਨਾਂ ਸੋਹਣ ਸਿੰਘ ਸੀ, ਪਰ ਅਖੌਤੀ ਨੀਵੀਂ ਜਾਤ ਵਿੱਚੋਂ ਹੋਣ ਕਰਕੇ ਪਿੰਡ ਦੇ ਜਿਮੀਂਦਾਰ ਉਸ ਨੂੰ ‘ਸੋਹਣਾ ਚੂਹੜਾ’ ਹੀ ਕਹਿੰਦੇ ਸਨਮੇਰੇ ਜਵਾਨ ਹੋਣ ਤਕ ਉਸ ਦੀ ਉਮਰ ਢਲਣ ਲੱਗੀ ਸੀ ਅਤੇ ਉਸ ਨੇ ਭਗਵਾਂ ਪਹਿਰਾਵਾ ਧਾਰਨ ਕਰ ਲਿਆ ਸੀਸੰਮਾਂ ਵਾਲਾ ਖੂੰਡਾ ਹਾਲੇ ਵੀ ਉਸ ਦਾ ਸਾਥ ਦੇ ਰਿਹਾ ਸੀਪਿੰਡਾਂ ਵਿੱਚ ਬਾਪੂ ਨਾਲੋਂ ਸਾਰੇ ਵੱਡੇ, ਬਿਨਾਂ ਜਾਤ-ਪਾਤ ਦੇ ਵਖਰੇਵੇਂ ਤੋਂ, ਸਭ ਦੇ ਤਾਏ ਹੀ ਹੁੰਦੇ ਸਨਬਾਪੂ ਜੀ ਨੇ ਮੈਨੂੰ ਤਾਏ ਦੀ ਦੱਸ ਨੰਬਰੀ ਬਾਰੇ ਦੱਸਿਆ ਤਾਂ ਇੱਕ ਦਿਨ ਮੈਂ ਤਾਏ ਨੂੰ ਉਸ ਦੀ ਆਪਣੀ ਕਹਾਣੀ ਸੁਣਾਉਣ ਲਈ ਰਾਜ਼ੀ ਕਰ ਲਿਆ

ਤਾਏ ਨੇ ਦੱਸਿਆ ਕਿ ਉਹ ਆਣੇ ਗੋਰੇ ਰੰਗ ਅਤੇ ਉੱਚੇ ਲੰਮੇ ਕੱਦ-ਕਾਠ ਕਰਕੇ ਬਾਂਕਪੁਣੇ ਵਿੱਚ ਪਿੰਡ ਦੇ ਕਿਸੇ ਗੱਭਰੂ ਤੋਂ ਘੱਟ ਨਹੀਂ ਸੀਚੰਗਾ ਬਣਦਾ-ਠਣਦਾ ਛੈਲ ਛਬੀਲਾ ਜਵਾਨ ਹੋਣ ਕਰਕੇ ਪਿੰਡ ਦੀਆਂ ਨੱਢੀਆਂ ਉਸ ’ਤੇ ਮਰਦੀਆਂ ਸਨ, ਜਿਸ ਕਰਕੇ ਉੱਚ ਜਾਤੀ ਦੇ ਜਵਾਨ ਉਸ ਤੋਂ ਖਾਰ ਖਾਣ ਲੱਗ ਪਏ ਸਨ

ਇਸ ਸ਼ੌਕ ਤੋਂ ਜਵਾਨੀ ਵਿੱਚ ਤਾਂ ਕੋਈ ਵਿਰਲਾ ਹੀ ਬਚਦਾ ਹੈ ਤਾਇਆ ਜੀ ...” ਮੈਂ ਤਾਏ ਦੀ ਹਉਮੈਂ ਨੂੰ ਪੱਠੇ ਪਾਉਣ ਦੇ ਇਰਾਦੇ ਨਾਲ ਛੇੜ ਕੀਤੀ

ਪੁੱਤਰਾ! ਕਹਿੰਦਾ ਤਾਂ ਤੂੰ ਠੀਕ ਐਂ ਪਰ ਸਾਡੇ ਲੋਕਾਂ ਨੂੰ ਇਹ ਸ਼ੌਕ ਮਹਿੰਗਾ ਪੈ ਜਾਂਦਾ ਹੈ” ਇਹ ਕਹਿੰਦਿਆਂ ਤਾਏ ਦਾ ਗਲਾ ਭਰ ਆਇਆਮੈਂ ਪੁੱਛਿਆ, “ਕਿਉਂ, ਕੀ ਹੋਇਆ ਤਾਇਆ ਜੀ?

“ਹੋਣਾ ਕਿ ਸੀ ... ਮੈਂ ਪਿੰਡ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਰੜਕਨ ਲੱਗ ਪਿਆ ਤੇ ਸਾਰੇ ਮੈਨੂੰ ’ਢੇਡ’ ਕਹਿ ਕੇ ਜ਼ਲੀਲ ਕਰਨ ਲੱਗ ਪਏ ਮੈਨੂੰ ਇਹ ਬੁਰਾ ਲਗਦਾ ਅਤੇ ਮੈਂ ਇਸਦਾ ਵਿਰੋਧ ਕਰਨ ਲੱਗ ਪਿਆਗੱਲ ਇੱਥੋਂ ਤਕ ਵਧ ਗਈ ਕਿ ਹੱਥੋ ਪਾਈ ਤਕ ਨੌਬਤ ਆ ਜਾਂਦੀਮੈਂ ਕਈ ਚੌਧਰੀ, ਨੰਬਰਦਾਰ ਅਤੇ ਹੋਰ ਕਹਿੰਦੇ ਕਹਾਉਂਦੇ ਸੋਧ ਦਿੱਤੇਘਰੋਂ ਭੱਜ ਕੇ ਮੈਨੂੰ ਡਾਕੂਆਂ ਦੇ ਟੋਲੇ ਨਾਲ ਰਲਣਾ ਪਿਆਦਿਨਾਂ ਵਿੱਚ ਹੀ ਪੁਲਿਸ ਦਾ ਇੱਕ ਥਾਣੇਦਾਰ ਮੇਰਾ ਯਾਰ ਬਣ ਗਿਆ ...

ਮੈਂ ਕਿਹਾ, “ਤਾਇਆ, ਪੁਲਿਸ ਆਲਾ ਤੇਰਾ ਯਾਰ? ਗੱਲ ਸਮਝ ਨੀ ਆਈ

ਤਾਇਆ ਕਹਿਣ ਲੱਗਾ, “ਪੁੱਤਰਾ! ਇਹ ਤੇਰੀ ਸਮਝ ਵਿੱਚ ਨੀਂ ਆਉਣਾ ਕਿ ਡਾਕੂ, ਚੋਰ, ਪੁਲਿਸ ਵਾਲੇ ਸਭ ...” ਮੈਨੂੰ ਤਾਏ ਦੀ ਇਸ ਗੱਲ ’ਤੇ ਉਸ ਵਕਤ ਭੋਰਾ ਯਕੀਨ ਨਹੀਂ ਆ ਰਿਹਾ ਸੀ, ਪਰ ਉਹ ਜ਼ਿੰਦਗੀ ਦੀ ਤਲਖ਼ ਹਕੀਕਤ ਬਿਆਨ ਕਰ ਰਿਹਾ ਸੀਉਹ ਬੋਲਦਾ ਗਿਆ

ਤਾਏ ਨੇ ਦੱਸਿਆ, “ਪੰਚਾਇਤ ਨੇ ਐੱਸ ਪੀ ਸਾਹਬ ਨੂੰ ਮਿਲ ਕੇ ਮੇਰਾ ਫਸਤਾ ਮੁਕਾਉਣ ਲਈ ਮਨਾ ਲਿਆ ਸੀ, ਪਰ ਮੈਂ ਆਪਣੇ ਥਾਣੇਦਾਰ ਮਿੱਤਰ ਕਰਕੇ ਉਹ ਬਚ ਗਿਆਇਹ ਉਹ ਵੇਲਾ ਸੀ ਜਦ ਮੈਂ ਡਾਕੂ ਤੋਂ ਦਸ-ਨੰਬਰੀ ਬਣ ਚੁੱਕਾ ਸਾਂਅਜਿਹੇ ਲੋਕਾਂ ਨੂੰ ਹਰ ਰੋਜ਼ ਥਾਣੇ ਹਾਜ਼ਰੀ ਲਗਾਉਣ ਜਾਣਾ ਪੈਂਦਾ ਸੀਇੱਕ ਦਿਨ ਐੱਸ ਪੀ ਸਾਹਬ ਨੇ ਲਾਗਲੇ ਪਿੰਡ ਦਾ ਦੌਰਾ ਰੱਖ ਲਿਆ ਅਤੇ ਮੈਨੂੰ ਭਰੀ ਪੰਚਾਇਤ ਵਿੱਚ ਹਾਜ਼ਰੀ ਲਾਉਣ ਲਈ ਹੁਕਮ ਦੇ ਦਿੱਤਾਐੱਸ ਪੀ ਸਾਹਬ ਨੇ ਸਾਰੇ ਕੰਮ ਮੁਕਾ ਕੇ ਮੈਨੂੰ ਬੁਲਾਇਆ ਅਤੇ ਗਰਜ ਕੇ ਕਿਹਾ, “ਸੋਹਣਿਆ ਤੇਰੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ, ਤੂੰ ਨੰਬਰਦਾਰਾਂ ਅਤੇ ਹੋਰਾਂ ਨੂੰ ਗਾਹਲਾਂ ਕਢਦੈਂ, ਮਾਰ ਧਾੜ ਕਰਦੈਂ ...” “ਜੀ ਇਹ ਮੈਨੂੰ ਹਾਲੇ ਵੀ ਢੇਡ ਕਹਿੰਦੇ ਨੇ ਤੇ ਮੈਂ ਇਨ੍ਹਾਂ ਨੂੰ ਗਾਹਲ ਵਗੈਰਾ ਕੱਢ ਦਿੰਨਾ, ਹੋਰ ਤਾਂ ਕੁਝ ਨੀ

ਐੱਸ ਪੀ ਸਾਹਬ ਨੇ ਕਿਹਾ, “ਸਾਲਿਆ ਢੇਡ ਨੂੰ ਢੇਡ ਨੀ ਕਹਿਣਗੇ ਤਾਂ ਹੋਰ ਕੀ ਕਹਿਣਗੇ ...” ਉਸ ਨੇ ਹੋਰ ਕਿੰਨੀਆਂ ਗਾਲ਼ਾਂ ਦਿੱਤੀਆਂ। ਮੈਂ ਡਰੇ ਹੋਣ ਦਾ ਡਰਾਮਾ ਕਰਦਾ ਰਿਹਾ ਪਿੰਡ ਵਾਲੇ ਖੁਸ਼ ਹੋ ਰਹੇ ਸਨ ਕਿ ਅੱਜ ਸੋਹਣੇ ਦਾ ਕੌਡਾ ਚਿੱਤ ਹੋਇਆ ਈ ਸਮਝੋਫੇਰ ਐੱਸ ਪੀ ਸਾਹਬ ਕਹਿਣ ਲੱਗੇ, ਜਾਹ ਸੋਹਣਿਆ ਤੇਰਾ ਕੋਈ ਮੇਲ ਮਿਲਾਪੀ ਸੂਏ ’ਤੇ ਉਡੀਕ ਰਿਹਾ ਹੈ, ਜਾ ਮਿਲ ਆ ਮੈਨੂੰ ਤਾਂ ਪਤਾ ਸੀ ਕਿ ਉੱਥੇ ਮੈਨੂੰ ਕੀਹਨੇ ਮਿਲਣਾ ਹੈਮੈਂ ਕਿਹਾ, ‘ਮਾਲਕੋ! ਮੈਂ ਉਸ ਨੂੰ ਫੇਰ ਮਿਲ ਲਵਾਂਗਾ, ਅੱਜ ਤਾਂ ਮੈਂ ਹਜ਼ੂਰ ਦੇ ਚਰਨਾਂ ਵਿੱਚ ਹੀ ਠੀਕ ਹਾਂ” ਮੈਂ ਥਾਣੇਦਾਰ ਮਿੱਤਰ ਦੀ ਨਸੀਹਤ ਮੁਤਾਬਿਕ ਉੱਥੋਂ ਹਿੱਲਣਾ ਹੀ ਨਹੀਂ ਸੀ ਐੱਸ ਪੀ ਖਿਝ ਰਿਹਾ ਸੀ ਕਿ ਸੋਹਣਾ ਜਾ ਕਿਉਂ ਨਹੀਂ ਰਿਹਾਛੇਕੜ ਖਿਝ ਕੇ ਉਸ ਨੇ ਆਪਣਾ ਪਿਸਤੌਲ ਮੇਰੇ ਵੱਲ ਤਾਣ ਲਿਆ ਅਤੇ ਕਹਿਣ ਲੱਗਾ, “ਜਾਂਦਾ ਹੈ ਕਿ ਕੱਢਾਂ ਗੋਲੀ ਵਿੱਚ ਦੀ ...”

ਮੈਂ ਕਿਹਾ, “ਫੇਰ?”

ਤਾਇਆ ਬੋਲਿਆ, “ਬੱਸ ਫੇਰ ਕੀ, ਮੈਂ ਝਪਟ ਮਾਰ ਕੇ ਥਾਣੇਦਾਰ ਦਾ ਦਾ ਪਿਸਤੌਲ ਖੋਹ ਲਿਆ ਅਤੇ ਨਿਸ਼ਾਨਾ ਵਿੰਨ੍ਹ ਲਿਆਸਾਹਬ ਮੁੜ੍ਹਕੋ ਮੁੜ੍ਹਕੀ ਹੁੰਦਾ ਕੰਬ ਰਿਹਾ ਸੀ ਅਤੇ ਜਾਨ ਬਖਸ਼ਣ ਦੀ ਭੀਖ ਮੰਗਣ ਲੱਗਾ ... ਸੋਹਣਿਆ ਮੇਰੀ ਜਾਨ ਬਖਸ਼ ...” ਸਭ ਡਰ ਗਏਜਾਨ ਬਖਸ਼ੀ ਲਈ ਸਾਹਿਬ ਬੋਲੇ, “ਸੁਣੋ ਬਈ, ਅੱਜ ਤੋਂ ਕੋਈ ਇਹਨੂੰ ਬੁਰਾ ਭਲਾ ਨੀਂ ਬੋਲੂ ਤੇ ਇਹ ਕਿਸੇ ਨੂੰ ਕੁਝ ਨੀ ਕਹੂਗਾ, ਥੋਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਨੇ ਛੂਤ-ਛਾਤ ਖਤਮ ਕਰ ਦਿੱਤੀ ਐ ਤੇ ਨਾਲੇ ਇਸਦੀ ਦਸ ਨੰਬਰੀ ਵੀ ਖਤਮ ... ਜਾਓ ਘਰਾਂ ਨੂੰ ...

ਤਾਏ ਦੀਆਂ ਅੱਖਾਂ ਭਰ ਆਈਆਂ, ਜਦੋਂ ਉਸ ਨੇ ਦੱਸਿਆ ਕਿਵੇਂ ਉਸ ਦੀ ਪਤਨੀ ਅਤੇ ਬੱਚੇ ਖੁਆਰ ਹੁੰਦੇ ਰਹੇ ਸਨ

ਤਾਏ ਦੀ ਕਹਾਣੀ ਅੱਜ ਫੇਰ ਮੇਰਾ ਮਨ ਬੋਝਲ ਕਰ ਗਈਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਜੀਵਨ-ਗਾਥਾ ਵਾਲੇ ਨਾਇਕ ਨੂੰ ਸਟੇਟ ਹੱਥੋਂ ਸ਼ਹੀਦ ਹੋਏ ਵੀ ਤਕਰੀਬਨ ਤੀਹ ਸਾਲ ਬੀਤ ਚੁੱਕੇ ਹਨਇਸ ਨਾਇਕ ਨੂੰ ਤਾਂ ਸਮਾਜ ਦਾ ਕੁਝ ਹਿੱਸਾ, ਕੁਝ ਸੰਸਥਾਵਾਂ ਅਤੇ ਕੁਝ ਦੂਸਰੇ ਦੇਸ਼ ਵੀ ‘ਸਿਆਸੀ ਸ਼ਰਨ’ ਦੇਣ ਲਈ ਤਿਆਰ ਸਨ ਪਰ ਤਾਏ ਦੇ ਵਿਰੁੱਧ ਤਾਂ ਉਸ ਦਾ ਪਿੰਡ, ਸਮਾਜ ਅਤੇ ਸਟੇਟ ਸਭ ਇੱਕ ਸਨਤਾਇਆ ਮੈਨੂੰ ਮਹਾ-ਨਾਇਕ ਜਾਪਣ ਲੱਗ ਗਿਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3521)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)