JagroopSingh3ਉੱਧਰ ਦੂਰ ਦੱਖਣ ਦਿਸ਼ਾ ਦੇ ਸ਼ਹਿਰ ਬੇਂਗਲੁਰੂ ਵਿੱਚ ਕਾਰਪੋਰੇਟ ਸੈਕਟਰ ਦਾ ਇੱਕ ਦਲਿਤ ਕਾਮਾ, ਵਿਵੇਕ ਰਾਜ ...
(19 ਜੂਨ 2023)


ਅਸੀਂ ਸ਼ਾਂਤੀ ਦੇ ਪੁਜਾਰੀ ਹਾਂ
ਇਸਦਾ ਢੰਡੋਰਾ ਅਸੀਂ ਸਦੀਆਂ ਤੋਂ ਪਿਟਦੇ ਆਏ ਹਾਂ, ਸ਼ਾਇਦ ਹਾਂ ਵੀਸ਼ਾਂਤੀ ਦੇ ਪੁਜਾਰੀ ਹੋਣ ਦੇ ਨਾਤੇ ਹੀ ਅਸੀਂ ਕਦੇ ਵੀ ਬਾਹਰਲੇ ਹਮਲਾਵਰ ਨੂੰ ਥੰਮ੍ਹਣ ਦਾ ਹੀਆ ਨਹੀਂ ਕਰ ਸਕੇਗੁਲਾਮ ਹੁੰਦੇ ਰਹੇ, ਅਜ਼ਾਦ ਹੁੰਦੇ ਰਹੇ ਉੱਪਰੋਂ ਉੱਪਰੋਂ ਸਭ ਸ਼ਾਂਤ ਦਿਖਾਈ ਦੇ ਰਿਹਾ ਹੈ, ਪਰ ਸਮਾਜ-ਸਮੁੰਦਰ ਦੀ ਡੂੰਘਾਈ ਦੀ ਹਰ ਸਤਹ ’ਤੇ ਇੱਕ ਲਾਵਾ ਬਲਦਾ ਰਿਹਾ ਹੈ, ਬਲ ਰਿਹਾ ਹੈਇਹੋ ਲਾਵਾ ਸਮੂਹਿਕ ਲਹਿਰ ਦੇ ਰੂਪ ਵਿੱਚ ਜੰਗ-ਏ-ਆਜ਼ਾਦੀ ਬਣਿਆ, ਭਗਤ ਸਿੰਘ-ਰਾਜਗੁਰੂ-ਸੁਖਦੇਵ ; ਗਾਂਧੀ, ਨਹਿਰੂ, ਸੁਭਾਸ਼ ਬੋਸ, ਅਤੇ ਹੋਰ ਕਰੋੜਾਂ ਲੋਕਾਂ ਅੰਦਰ ਅਸ਼ਾਂਤ ਲਾਵੇ ਨੇ ਦੇਸ਼ ਨੂੰ ਆਜ਼ਾਦ ਕਰਵਾਇਆਸਾਡਾ ਨਿੱਜ ਉਦੋਂ ਵੀ ਅਸ਼ਾਂਤ ਸੀ ਅਤੇ ਅੱਜ ਵੀ ਹੈਸਾਰੇ ਦੇਸ਼ ਭਗਤ ਬਾਗੀ ਅਖਵਾਏ, ਪਰ ਨਿੱਜ ਦੀ ਅਸ਼ਾਂਤੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਅਸੀਂ ਪਤਾ ਨਹੀਂ ਕਿਹੜੇ ਕਿਹੜੇ ਲਕਬ ਦੇ ਦਿੱਤੇ - ਦੇਸ਼-ਧ੍ਰੋਹੀ, ਡਾਕੂ, ਕਮੀਨਾ, ਗੁੰਡਾ ਪਰ ਉਨ੍ਹਾਂ ਨੂੰ ਬਾਗੀ ਕਿਸੇ ਨੇ ਨਹੀਂ ਕਿਹਾਅਸਲ ਵਿੱਚ ਉਹ ਸ਼ਾਂਤੀ ਦੇ ਪੁਜਾਰੀ ਸਮਾਜ ਅੰਦਰ ਹੋ ਰਹੇ ਜਾਤੀ, ਲਿੰਗ ਅਤੇ ਹਰ ਕਿਸਮ ਦੇ ਭੇਦਭਾਵ ਵਿਰੁੱਧ ਬਗਾਵਤ ਹੀ ਕਰ ਰਹੇ ਸਨ, ਹਨ

ਮੇਰਾ ਪਿੰਡ ਇੱਕ ਰਿਆਸਤੀ ਪਿੰਡ ਸੀਬਚਪਨ ਵਿੱਚ ਇੱਕ ਮਜ਼੍ਹਬੀ ਸਿੰਘ ਚਾਚਾ ਜੀ ਕੋਲ ਆ ਕੇ ਬਹਿੰਦਾ ਹੁੰਦਾ ਸੀਸੁਣਦੇ ਸਾਂ ਕਿ ‘ਗੋਰਾ ਚੂਹੜਾ ਅਤੇ ਕਾਲਾ ਬ੍ਰਾਹਮਣ ‘ਚੰਗੇ’ ਨਹੀਂ ਮੰਨੇ ਜਾਂਦੇ ਸਨਇਹ ਸ਼ਖਸ ਗੋਰਾ ਚਿੱਟਾ ਅਤੇ ਛੇ ਫੁੱਟ ਲੰਬਾ ਸੀ ਅਤੇ ਹੁਣ ਢਲਦੀ ਉਮਰ ਵਿੱਚ ਸੀਉਹ ਸੁੰਬਾਂ ਵਾਲਾ ਖੂੰਡਾ ਰੱਖਦਾ ਹੁੰਦਾ ਸੀਕਦੇ-ਕਦੇ ਮੈਂ ਉਸ ਦੀਆਂ ਗੱਲਾਂ ਸੁਣਦਾ, ਪਰ ਪੱਲੇ ਕੁਝ ਨਾ ਪੈਂਦਾਪਿਛਲਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਦੇ ਸਮਾਜ, ਪੇਂਡੂ ਸਮਾਜ, ਉਦੋਂ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਹੀ ਰਹਿੰਦੇ ਸਨ, ਵਿੱਚ ਜਾਤੀ-ਅਧਾਰਿਤ ਭੇਦ-ਭਾਵ ਦਾ ਸਤਾਇਆ ਹੋਇਆ ਸੀਇੱਕ ਦਿਨ ਉਹ ਕਹਿੰਦਾ ਸੁਣਿਆ:

“ਤੇਜਾ ਸਿਆਂ, ਫੇਰ ਮੈਂ ਡਾਕੂ ਬਣ ਗਿਆ ...।”ਇੰਨਾ ਸੁਣਦੇ ਹੀ ਮੈਂ ਡਰ ਕੇ ਦੌੜ ਗਿਆ। ਬੇਬੇ ਨਿਆਣਿਆਂ ਨੂੰ ਚੁੱਪ ਕਰਾਉਣ ਲਈ ਕਹਿ ਦਿੰਦੀ ਸੀ, ਮੈਂ ਡਾਕੂ ਨੂੰ ਫੜਾ ਦੂੰ, ਚੁੱਪ ਕਰ।

ਬਹੁਤ ਸਾਲਾਂ ਬਾਅਦ ਮੈਂ ਉਸ ਦੇ ਡਾਕੂ ਬਣਨ ਤਕ ਦਾ ਸਫ਼ਰ ਉਸ ਦੇ ਮੂੰਹੋਂ ਸੁਣਿਆਸਮਾਜ ਵਿੱਚ ਫੈਲੇ ਜਾਤ-ਅਧਾਰਿਤ ਭੇਦ-ਭਾਵ ਨੇ ਉਸ ਨੂੰ ਆਪਣਾ ਸਵੈਮਾਣ ਕਾਇਮ ਰੱਖਣ ਲਈ ਅਖੌਤੀ ਉੱਚ-ਜਾਤਾਂ ਨਾਲ ਬਹਿਸਣ-ਖਹਿੜਬਨ ਲਈ ਮਜਬੂਰ ਕਰ ਦਿੱਤਾ ਸੀ ਅਤੇ ਫੇਰ ਉਹ ਪੂਰੇ ਸਮਾਜ ਤੋਂ ਬਦਲਾ ਲੈਣ ਲਈ ਡਾਕੂਆਂ ਦੇ ਗਰੋਹ ਵਿੱਚ ਸ਼ਾਮਲ ਹੋ ਗਿਆ ਸੀਅਸਲ ਵਿੱਚ ਉਹ ਇੱਕ ਬਾਗ਼ੀ ਸੀ

ਜਦੋਂ ਮੈਂ ਇਸ ‘ਡਾਕੂ’ ਨਾਲ ਗੱਲ ਕੀਤੀ, ਉਸ ਵੇਲੇ ਮੈਂ ਦੇਸ਼ ਦੇ ਇੱਕ ਮਹਾਨਗਰ ਵਿੱਚ ਤਾਇਨਾਤ ਸੀ ਇੱਥੇ ਦੁਨੀਆਂ ਵੱਖਰੀ ਸੀ ਇੱਥੇ ਭੇਦ-ਭਾਵ ਫਲੈਟ-ਝੌਂਪੜ ਪੱਟੀ ਦਾ ਸੀਸਾਡੀ ਕਾਲੋਨੀ ਵਿੱਚ ਅਕਸਰ ਚਰਚਾ ਹੁੰਦੀ; ‘ਸਬਜ਼ੀ ਮੰਡੀ ਵਿੱਚ ਬਾਈਆਂ ਅਤੇ ਆਈ ਟੀ ਓ ਹੀ ਸਬਜ਼ੀ ਖਰੀਦਦੇ ਦਿਖਾਈ ਦਿੰਦੇ ਨੇ ।’ ਹੀਰਿਆਂ ਦੇ ਵਿਉਪਾਰੀ ਸਾਡੀ ਕਾਲੋਨੀ ਨੂੰ ਝੌਂਪੜ-ਪੱਟੀ ਹੀ ਸਮਝਦੇ ਸਨਨੌਕਰੀ ਸ਼ੁਰੂ ਕਰਦੇ ਹੀ ਜਦੋਂ ਮੈਂ ਫਾਈਲ ’ਤੇ ਅਜਿਹੇ ਫੈਸਲੇ ਦੇਖਦਾ ਜਿਹੜੇ ਨੰਗੇ-ਰੂਪ ਵਿੱਚ ਕਰ-ਦਾਤਾ ਦੀ ਹਿਮਾਇਤ ਕਰਦੇ ਦਿਖਾਈ ਦਿੰਦੇ ਤਾਂ ਬੇਚੈਨ ਹੋ ਜਾਂਦਾ, ਅਸ਼ਾਂਤ ਹੋ ਜਾਂਦਾ ਮਹਿਕਮੇ ਵਿੱਚ ਦਸ-ਬਾਰਾਂ ਵਰ੍ਹੇ ਗੁਜ਼ਾਰਦੇ ਹੋਏ ਮੇਰਾ ਸੁਭਾਅ ਕੁੜੱਤਣ ਫੜਦਾ ਗਿਆ ਅਤੇ ਇਸ ਹੱਦ ਤਕ ਕੌੜਾ ਹੋ ਗਿਆ ਕਿ ਬਹੁਤੇ ਮੈਨੂੰ ‘ਝਗੜਾਲੂ’ ਸਮਝਣ ਲੱਗ ਪਏਕਿਸੇ ਨੇ ਵੀ ਮੇਰੀ ਕੁੜੱਤਣ ਦਾ ਕਾਰਨ ਜਾਣਨ ਦੀ ਕੋਸ਼ਿਸ਼ ਨਾ ਕੀਤੀ, ਪਰ ਫੇਰ ਭੀ ਮੈਂ ‘ਚੋਰ’ ਨਾ ਬਣਿਆਜਿਵੇਂ ਮਜ਼੍ਹਬੀ ਸਿੰਘ ਨਾਲ ਖੜ੍ਹਨ ਵਾਲਾ ਕੋਈ ਨਹੀਂ ਸੀ, ਮੇਰੇ ਨਾਲ ਖੜ੍ਹਨ ਵਾਲਾ ਮੇਰਾ ਇੱਕ ਬਾਸ ਨਿੱਤਰ ਆਇਆ ਸੀਹੋਇਆ ਇੰਝ ਕਿ ਕਿਸੇ ਉੱਚ-ਅਧਿਕਾਰੀ ਦੇ ਮੇਰੇ ਬਾਸ ਨੂੰ ਕਿਹਾ, “ਸੁਣਿਆ ਹੈ, ਉਹ ਬਹੁਤ ਝਗੜਾਲੂ ਐ

ਬਾਸ ਨੇ ਆਪਣਾ ਜਵਾਬ ਮੈਨੂੰ ਦੱਸਿਆ, “ਲੋਕ ਉਸ ਨੂੰ ਗਲਤ ਸਮਝਦੇ ਹਨ, ਉਹ ਆਪਣੇ ਵਾਸਤੇ ਨਹੀਂ ਲੜਦਾ, ਮਹਿਕਮੇ ਲਈ ਝਗੜਾ ਕਰਦਾ ਹੈ

ਫੇਰ ਸਮੇਂ ਨਾਲ ਕੁਝ ਅਫਸਰ ਮੇਰੇ ਨਾਲ ਵੀ ਜੁੜਦੇ ਗਏ। ਮੈਂ ਅਤੇ ਮੇਰੇ ਇਹ ਸਾਥੀ ਅਸਲ ਵਿੱਚ ‘ਬਾਗੀ’ ਸਾਂਅਸੀਂ ਟੈਕਸ-ਚੋਰਾਂ ਦੀ ਹਰ ਗੱਲ ਮੰਨਣ ਲਈ ਤਿਆਰ ਨਹੀਂ ਸਾਂ

ਅਜਿਹਾ ਕੁਝ ਹੀ ਸਾਕਸ਼ੀ, ਵਿਨੇਸ਼ ਅਤੇ ਬਜਰੰਗ ਦੀ ਛੋਟੀ ਜਿਹੀ ਦੁਨਿਆ ਵਿੱਚ ਬੀਤਿਆ ਹੋਵੇਗਾਸਾਡੇ ਇਹ ਧੀਆਂ-ਪੁੱਤਰ ਆਜ਼ਾਦ ਦੇਸ਼ ਦੀ ਆਜ਼ਾਦ ਫਿਜ਼ਾ ਵਿੱਚ ਜੰਮੇ-ਪਲੇ ਹਨਆਪਣੇ ਸਮਾਜ ਵਿੱਚ ਹੁੰਦੇ ਜਿਣਸੀ-ਸ਼ੋਸ਼ਣ, ਸਿਫਾਰਸ਼ੀ ਚੋਣਾਂ ਅਤੇ ਹੋਰ ਕਿਸਮ ਦੇ ਭੇਦ-ਭਾਵ, ਜਿਸ ਤੋਂ ਉਨ੍ਹਾਂ ਦੀ ਚਾਰਦੀਵਾਰੀ ਹੀ ਵਾਕਿਫ਼ ਹੈ, ਨੇ ਜ਼ਰੂਰ ਉਨ੍ਹਾਂ ਨੂੰ ਪਸ਼ੇਮਾਨ ਕੀਤਾ ਹੋਵੇਗਾਇਸ ਬਾਰੇ ਅਖ਼ਬਾਰ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ’ਤੇ ਆ ਰਹੀਆਂ ਖ਼ਬਰਾਂ ਮੁਤਾਬਿਕ ਇਹ ਪਹਿਲਵਾਨ ਟਰੇਨਿੰਗ, ਮਸ਼ਕਾਂ ਅਤੇ ਅਜ਼ਮਾਇਸ਼ੀ ਮੁਕਾਬਲਿਆਂ ਵਿੱਚ ਇਨ੍ਹਾਂ ਦੇ ਪਹਿਲਵਾਨੀ-ਸਮਾਜ ਦੇ ਕੋਚ, ਪ੍ਰਬੰਧਕੀ ਅਮਲਾ ਅਤੇ ਹੋਰਾਂ ਦੇ ਇਨ੍ਹਾਂ ਨੂੰ ਅਣਅਧਿਕਾਰਤ ਬੋਲਾਂ ਅਤੇ ਅਣਉਚਿਤ ਥਾਵੇਂ ਛੂਹਣ ਨੇ ਜ਼ਰੂਰ ਇਨ੍ਹਾਂ ਦੇ ਸਵੈਮਾਣ ਨੂੰ ਵੰਗਾਰਿਆ ਹੋਵੇਗਾਇਹ ਖ਼ਬਰਾਂ ਸਾਨੂੰ ਵੀ ਪ੍ਰੇਸ਼ਾਨ ਕਰਦੀਆਂ ਹਨਇਹ ਧੀਆਂ-ਪੁੱਤਰ ਅਸ਼ਾਂਤ ਹੋਏ ਹੋਣਗੇ ਅਤੇ ਅਸੀਂ ਵੀ ਹੋ ਰਹੇ ਹਾਂਅਜਿਹੀ ਹਾਲਤ ਵਿੱਚ ਕੋਈ ਵੀ ਸ਼ਾਂਤ ਨਹੀਂ ਰਹਿ ਸਕਦਾਫਿਰ ਵੀ ਇਨ੍ਹਾਂ ਦੇ ਜਿਗਰੇ ਦੀ ਦਾਦ ਦੇਣੀ ਬਣਦੀ ਹੈ ਕਿ ਇਨ੍ਹਾਂ ਧੀਆਂ-ਪੁੱਤਰਾਂ ਨੇ ਕੌਮਾਂਤਰੀ ਪਹਿਲਵਾਨੀ ਦੇ ਮੁਕਾਬਲਿਆਂ ਵਿੱਚ ਸੋਨ-ਤਗਮੇਂ ਜਿੱਤੇ, ਦੇਸ਼ ਦਾ ਤਿਰੰਗਾ ਅਤੇ ਨਾਮ, ਦੋਵੇਂ ਬੁਲੰਦ ਕੀਤੇਦੇਸ਼ ਵਾਸੀਆਂ ਨੂੰ ਖੁਸ਼ੀ ਨਾਲ ਝੂਮਣ ਦੇ ਪਲ ਦਿੱਤੇਦੇਸ਼ ਵਾਸੀਆਂ ਨੇ ਵੀ ਉਨ੍ਹਾਂ ਨੂੰ ਪਲਕਾਂ ’ਤੇ ਬਿਠਾਇਆ

ਬਾਲਗ ਅਤੇ ਨਾਬਾਲਗ ਪਹਿਲਵਾਨਾਂ ਨੇ ਇਹ ਤਗਮੇਂ ਦੇਸੀ-ਵਿਦੇਸ਼ੀ ਅਖਾੜਿਆਂ ਵਿੱਚ ਜਿੱਤੇਮੁਕਾਬਲਾ ਦੋਸਤਾਨਾ ਲੜਾਈ ਹੀ ਹੁੰਦੀ ਹੈ ਅਤੇ ਠੀਕ ਲੜਨ-ਢੰਗ ਜਾਣਨ ਵਾਲਾ ਜਿੱਤ ਜਾਂਦਾ ਹੈਇਸ ਦੌਰਾਨ ਜਦੋਂ ਇਨ੍ਹਾਂ ਮਹਿਸੂਸ ਕੀਤਾ ਕਿ ਖੇਤ ਦਾ ਰਖਵਾਲਾ ਨਾਬਾਲਗ ਪਹਿਲਵਾਨਾਂ ਨੂੰ ਵੀ ਚੂੰਡਣ ਤੋਂ ਬਾਜ਼ ਨਹੀਂ ਆਉਂਦਾ, ਇਨ੍ਹਾਂ ਦੀ ਜ਼ਮੀਰ ਹਲੂਣੀ ਗਈ ਹੋਵੇਗੀਕਿਸੇ ਵੀ ਨੈਤਿਕਤਾ ਦਾ ਉਲੰਘਣ ਜ਼ਿੰਦਗੀ ਭਰ ਪ੍ਰੇਸ਼ਾਨ ਕਰਦਾ ਹੈਇਸੇ ਪ੍ਰੇਸ਼ਾਨੀ ਨੇ ਇਨ੍ਹਾਂ ਨੂੰ ਉਨ੍ਹਾਂ ਵਿਦੇਸ਼ੀ ਧਰਤੀਆਂ ਦੇ, ਜਿੱਥੇ ਉਨ੍ਹਾਂ ਤਗਮੇ ਜਿੱਤੇ, ਮਹਾਨ ਫਿਲਾਸਫਰ ‘ਵਾਲਟੇਅਰ’ ਦਾ ਕਥਨ ‘ਅਨਿਆਂ ਲੜਨ ਦੀ ਜਾਚ ਸਿਖਾਉਂਦਾ ਹੈ’ ਯਾਦ ਕਰਵਾਇਆ ਹੋਵੇਗਾਇੱਕ ਹੋਰ ਦੋਸਤਾਨਾ ਮੁਕਾਬਲਾ ਲੜਨ ਲਈ ਇਹ ਸਭ ਅਖਾੜੇ ਛੱਡ ਕੇ ਜੰਤਰ-ਮੰਤਰ ਆ ਬੈਠੇਇਸ ਮੁਕਾਬਲੇ ਦੀ ਲੜਾਈ ਲੜਨ ਦੀ ਜਾਚ ਤੋਂ ਬੇਖਬਰ।

ਉੱਧਰ ਦੂਰ ਦੱਖਣ ਦਿਸ਼ਾ ਦੇ ਸ਼ਹਿਰ ਬੇਂਗਲੁਰੂ ਵਿੱਚ ਕਾਰਪੋਰੇਟ ਸੈਕਟਰ ਦਾ ਇੱਕ ਦਲਿਤ ਕਾਮਾ, ਵਿਵੇਕ ਰਾਜ, ਜਾਤੀ ਭੇਦ-ਭਾਵ ਦੀ ਨਿੱਜੀ ਲੜਾਈ ਲੜਦਾ ਲੜਦਾ ਵੀ ਇਨ੍ਹਾਂ ਨੂੰ ਯਾਦ ਰੱਖਦਾ ਹੈਹੋ ਸਕਦਾ ਹੈ ਇਹ ਪਹਿਲਵਾਨ ਉਸ ਲਈ ਆਦਰਸ਼ ਹੋ ਗਏ ਹੋਣਇਹ ਮੰਨਦਾ ਹੋਇਆ ਕਿ ਉਹ ਅਨਿਆਂ ਵਿਰੁੱਧ ਹੋਰ ਨਹੀਂ ਲੜ ਸਕਦਾ, ਆਤਮ ਹੱਤਿਆ ਕਰ ਗਿਆਫਾਹਾ ਲੈਣ ਤੋਂ ਪਹਿਲਾਂ ਲਿਖੇ ਨੋਟ ਵਿੱਚ ਉਹ ਲਿਖਦਾ ਹੈ:

“ਚਲੋ ਮੈਂ ਹੀ ਸਹੀ ਜਿਹੜਾ ਕਾਰਪੋਰੇਟ ਜਗਤ ਵਿੱਚ ਅਜਿਹੀ ਕ੍ਰਾਂਤੀ ਸ਼ੁਰੂ ਕਰੇਗਾਦੇਸ਼ ਦੇ ਸਤਿਕਾਰਤ ਪ੍ਰਧਾਨ ਮੰਤਰੀ ਜੀ ਨੂੰ ਸੰਬੋਧਨ ਕਰਦਿਆਂ ਉਹ ਲਿਖਦਾ ਹੈ ਕਿ ਉਹ ਦੇਸ਼ ਵਿੱਚ ਵਾਪਰ ਰਹੀਆਂ ਬਹੁਤ ਗਲਤ ਘਟਨਾਵਾਂ ਬਾਰੇ ਚੁੱਪ ਹਨ … ਪਹਿਲਵਾਨ ਰੋਸ ਪ੍ਰਗਟ ਕਰ ਰਹੇ ਹਨਮੈਂ ਜਾਣਦਾ ਹਾਂ ਕਿ ਤੁਸੀਂ ਉਸ ਬਾਰੇ ਨਹੀਂ ਬੋਲੋਗੇਘੱਟੋ ਘੱਟ ਮੈਂ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ, ਐੱਸ ਸੀ, ਐਸ ਟੀ ਕਮਿਸ਼ਨ ਅਤੇ ਪੁਲਿਸ ਨੂੰ ਵਧੇਰੇ ਚੌਕਸ ਰਹਿਣ, ਮਿਲ ਕੇ ਕੰਮ ਕਰਨ ਅਤੇ ਹੋਰ ਚੰਗੇਰੇ ਸ਼ਿਕਾਇਤ ਨਿਰਵਾਣ ਪ੍ਰਬੰਧਨ ਦੀ ਬੇਨਤੀ ਕਰਦਾ ਹਾਂਜੇ ਮੇਰੀ ਸ਼ਹੀਦੀ ਇਹ ਰੰਗ ਲਿਆਉਂਦੀ ਹੈ, ਇਹ ਹੀ ਹੋਵੇ, ਇਹ ਹੋ ਜਾਵੇ ...” (ਇੰਡੀਅਨ ਐਕਸਪ੍ਰੈੱਸ ਜੂਨ 15, 2023)

ਤੁਸੀਂ ਇਹ ਮੁਕਾਬਲੇ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਜਾਂ ਨਿੱਜ ਲਈ ਨਹੀਂ ਲੜ ਰਹੇਵਿਅਕਤੀ ਵਿਸ਼ੇਸ਼ ਤਾਂ ਸਮਾਜਿਕ ਬੁਰਾਈਆਂ-ਅਛਾਈਆਂ ਦੇ ਪ੍ਰਤੀਕ ਹੁੰਦੇ ਹਨਤੁਸੀਂ ਸਾਡੇ ਸਮਾਜ ਵਿੱਚ ਮਰਦ ਪ੍ਰਧਾਨਗੀ ਅਤੇ ਮਰਦਾਂ ਵੱਲੋਂ ਔਰਤਾਂ ਦੇ ਜਿਣਸੀ ਸ਼ੋਸ਼ਣ ਦੀ ਬਿਰਤੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਹੋ ਇਸਦੇ ਪ੍ਰਤੀਕ ਨੂੰ ਸਮਾਜ ਸਾਹਮਣੇ ਲਿਆ ਰਹੇ ਹੋ

ਜੰਤਰ-ਮੰਤਰ ਤੋਂ ਉਠਾਉਣ ਲਈ ਹੋਈ ਇਨ੍ਹਾਂ ਦੀ ਖਿੱਚ-ਧੂਹ ਨੂੰ ਦੇਖ ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਸ਼ਾਂਤੀ ਦੇ ਪੁਜਾਰੀ ਹਾਂ, ਦੇਵੀ ਪੂਜਦੇ ਹਾਂ। ਸਾਡੀਆਂ ਇਹ ਧੀਆਂ ਕੀ ਦੇਵੀਆਂ ਨਹੀਂ ਹਨ? ਰੋਹ ਵਿੱਚ ਆਈ ਦੇਵੀ ਕਿਸੇ ਮਹਿਸਾਸੁਰ ਨੂੰ ਨਹੀਂ ਬਖਸ਼ਦੀਠੀਕ ਉਸ ‘ਮਜ਼ਬੀ-ਸਿੰਘ’, ਮੈਂ ਤੇ ਮੇਰੇ ਸਾਥੀਆਂ ਅਤੇ ਵਿਵੇਕ ਰਾਜ ਦੀ ਤਰ੍ਹਾਂ ਇਹ ਧੀਆਂ-ਪੁੱਤਰ ਇੱਕ ਅਨੈਤਿਕ ਵਰਤਾਰੇ ਵਿਰੁੱਧ ਬਾਗੀ ਹਨਸ਼ਾਂਤੀ ਦੇ ਪੁਜਾਰੀ ਇਸ ਦੇਸ਼ ਨੂੰ ਆਪਣੇ ਇਨ੍ਹਾਂ ਅਸ਼ਾਂਤ ਧੀਆਂ-ਪੁੱਤਰਾਂ ਨੂੰ ਸ਼ਾਂਤ ਕਰਨਾ ਹੋਵੇਗਾਇਹ ਬਾਗੀ ਦੇਸ਼ ਪ੍ਰੇਮੀ ਹਨ, ਦੇਸ਼ ਧ੍ਰੋਹੀ ਨਹੀਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4042)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author