JagroopSingh3ਪੰਛੀ ਝਾਤ ਮਾਰਿਆਂ ਹੀ ਪਤਾ ਚਲਦਾ ਹੈ ਕਿ ਅਖੌਤੀ ਉੱਚ ਜਾਤਾਂ ਦੀ ਗਿਣਤੀ ਅਖੌਤੀ ਨੀਵੀਂਆਂ ਜਾਤਾਂ ਦੇ ਮੁਕਾਬਲੇ ...
(9 ਨਵੰਬਰ 2023)


ਬਿਹਾਰ ਸਰਕਾਰ ਵੱਲੋਂ ਕਰਵਾਏ ਜਾਤੀ ਸਰਵੇਖਣ ਦੇ ਅੰਕੜੇ ਪਿਛਲੇ ਦਿਨੀਂ ਦੇਸ਼ ਦੇ ਅਖਬਾਰਾਂ
, ਟੈਲੀਵਿਜ਼ਨ, ਸੋਸ਼ਲ ਮੀਡੀਆ ਅਤੇ ਹੋਰ ਸੰਚਾਰ ਸਾਧਨਾਂ ਉੱਤੇ ਸੁਰਖੀਆਂ ਵਿੱਚ ਰਹੇਵੱਖ ਵੱਖ ਸਿਆਸੀ ਪਾਰਟੀਆਂ, ਵੱਖ ਵੱਖ ਵਿਚਾਰਧਾਰਾਵਾਂ ਦੇ ਵਿਦਵਾਨਾਂ ਦੇ ਪ੍ਰਤੀਕਰਮ ਵੀ ਪੜ੍ਹਨ-ਸੁਣਨ ਨੂੰ ਮਿਲਦੇ ਰਹੇਭਾਰਤ ਦੇਸ਼ ਦੇ ਸਮਾਜ ਵਿੱਚ ਜਾਤ ਦਾ ਸੰਕਲਪ ਸਭ ਤੋਂ ਵੱਧ ਮਹੱਤਵਪੂਰਨ ਸੀ, ਹੈਸਮਾਜ ਉੱਤੇ ਇਸਦੇ ਬਹੁ-ਪਸਾਰੀ ਪ੍ਰਭਾਵਾਂ ਨੂੰ ਸਿਆਸਤਦਾਨਾਂ, ਸਮਾਜ-ਸ਼ਾਸਤਰੀਆਂ ਅਤੇ ਵਿਦਵਾਨਾਂ ਨੇ ਆਪਣੇ ਆਪਣੇ ਨਜ਼ਰੀਏ ਤੋਂ ਘੋਖਿਆ ਹੈਪੱਛਮੀ ਸਮਾਜ-ਸ਼ਾਸਤਰੀ ਇਸ ਪ੍ਰਭਾਵ ਨੂੰ ਸਮਝਣ ਵਿੱਚ ਕਿਤੇ ਨਾ ਕਿਤੇ ਜ਼ਰੂਰ ਖਤਾ ਖਾ ਸਕਦੇ ਹਨ ਪਰ ਜਿਸ ਵਿਦਵਾਨ ਨੇ ਇਸ ਜਾਤੀ-ਵਿਵਸਥਾ ਵਿੱਚ ਜੀਵਨ ਗੁਜ਼ਾਰਿਆ ਹੋਵੇ, ਉਸ ਦੀ ਖਤਾ ਵਿਚਾਰਧਾਰਕ ਨਹੀਂ ਹੋਵੇਗੀ, ਖੁਦਗਰਜ਼ੀ ਤੋਂ ਬੇਲਾਗ ਹੋਵੇਗੀਇਸ ਲਈ ਜਾਤੀ ਸਰਵੇਖਣ ਦੇ ਵਰਤਮਾਨ ਅਤੇ ਭਵਿੱਖੀ ਸੰਦਰਭ ਦੇ ਮੁਲਾਂਕਣ ਦਾ ਅੰਦਾਜ਼ਾ ਲਾਉਣ ਲਈ ਭੂਤ ਕਾਲ ’ਤੇ ਨਜ਼ਰ ਮਾਰਨ ਲਈ ਡਾ. ਬਾਬਾ ਸਾਹਿਬ ਅੰਬੇਡਕਰ ਦੀਆਂ ਲਿਖਤਾਂ ਅਤੇ ਭਾਸ਼ਣ, ਖੰਡ 12 ਪੰਨਾ (77-147) ਵਿਚਲੇ ਸਿਰਲੇਖ The Untouchables and the Pax Britannica ਦਾ ਅਧਿਐਨ ਕਾਫੀ ਮਦਦ ਕਰ ਸਕਦਾ ਹੈਬਾਬਾ ਸਾਹਿਬ ਦੇ ਮਰਾਠੀ ਜੀਵਨੀਕਾਰ Mr. C. B. Khairmode ਦੇ ਮੁਤਾਬਿਕ ਇਹ ਲੇਖ 123 ਸਫ਼ੇ ਦਾ ਖਰੜਾ ਹੈ, ਜਿਸਦਾ ਪਹਿਲਾ ਸਫ਼ਾ ਗਾਇਬ ਹੈ, ਇਸ ਖਰੜੇ ਨੂੰ ਬਾਬਾ ਸਾਹਿਬ ਨੇ ਲੰਡਨ ਵਿਖੇ ਹੋਈ ਦੂਜੀ ਗੋਲ ਮੇਜ਼ ਕਾਨਫਰੰਸ ਲਈ ਤਿਆਰ ਕੀਤਾ ਸੀ ਇਸਦਾ ਮਕਸਦ ਅੰਗਰੇਜ਼ ਸਰਕਾਰ ਵੱਲੋਂ ਭਾਰਤ ਦੀਆਂ ‘ਦਬਾਈਆਂ ਸ਼੍ਰੇਣੀਆਂ - Depressed Classes’ ਨੂੰ ਫੌਜ ਵਿੱਚ ਭਰਤੀ ਕਰਨ ਵੇਲੇ ਨਜ਼ਰ-ਅੰਦਾਜ਼ ਕਰਨ ਦੇ ਮਸਲੇ ਨੂੰ ਵਿਚਾਰਨ ਲਈ ਪੇਸ਼ ਕਰਨਾ ਸੀ

ਇਸ ਲਿਖਤ ’ਤੇ ਅਧਾਰਿਤ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਜਾਤੀ ਵਿਵਸਥਾ ਦਾ ਦੇਸ਼ ਦੇ ਇਤਿਹਾਸ ਤੇ ਕੀ ਅਸਰ ਹੋਇਆਇਸ ਲਿਖਤ ਦੇ ਪੰਨਾ 90 ਉੱਤੇ ਬਾਬਾ ਸਾਹਿਬ ਹਿੰਦੂ ਮਾਨਸਿਕਤਾ ਬਾਰੇ ਲਿਖਦੇ ਹਨ ;

“ਉਹ (ਹਿੰਦੂ) ਨਿੱਗਰ ਦਰਦਵੰਦੀਆਂ ਅਤੇ ਵੈਰ-ਭਾਵਾਂ ਦਾ ਮਨੁੱਖ ਹੈਉਸ ਦੀਆਂ ਹਮਦਰਦੀਆਂ ਉਸ ਨੂੰ ਸਭ ਤੋਂ ਪਹਿਲਾਂ ਉਸ ਦੇ ਪਰਿਵਾਰ, ਫੇਰ ਉਸ ਦੇ ਰਿਸ਼ਤੇਦਾਰ, ਫੇਰ ਉਸ ਦੇ ਦੋਸਤ ਅਤੇ ਫੇਰ ਉਸ ਦੇ ਜਾਤ ਭਾਈਆਂ ਵੱਲ ਝੁਕਾਅ ਦਿੰਦੀਆਂ ਹਨ।”

ਅਜਿਹੇ ਝੁਕਾਅ ਵਾਲੀ ਮਾਨਸਿਕਤਾ ਨੇ ਹੀ ਹਿੰਦੂ ਸਮਾਜ ਵਿੱਚ ਅਖੌਤੀ ਨੀਵੀਂਆਂ ਸਮਝੀਆਂ ਜਾਂਦੀਆਂ ਜਾਤਾਂ ਨੂੰ ਪਹਿਲਾਂ ਅਛੂਤ ਅਤੇ ਫੇਰ ‘ਦਬਾਈਆਂ ਸ਼੍ਰੇਣੀਆਂ’ ਵਿੱਚ ਤਬਦੀਲ ਕਰ ਦਿੱਤਾ ਸੀਇਸ ਮਾਨਸਿਕਤਾ ਨੂੰ ਬਦਲਣ ਲਈ ਗੁਰੂ ਨਾਨਕ ਦੇਵ ਜੀ ਨੇ ਪੰਧਰਵੀਂ ਸਦੀ ਵਿੱਚ ਆਪਣੀ ਬਾਣੀ ਜਪੁਜੀ ਵਿੱਚ ‘ਨਾਨਕ ਉੱਤਮ ਨੀਚ ਨਾ ਕੋਇ ‘ਦਾ ਉਪਦੇਸ਼ ਦਿੱਤਾ ਪਰ ਹਿੰਦੂ ਧਰਮ ਦੇ ਪੈਰੋਕਾਰਾਂ ਨੂੰ ਕੋਈ ਫਰਕ ਨਾ ਪਿਆ

ਸਮੇਂ ਨਾਲ ਅੰਗਰੇਜ਼, ਫਰਾਂਸੀਸੀ, ਪੁਰਤਗੀਜੀ ਅਤੇ ਹੋਰ ਵਿਦੇਸ਼ੀ ਵਪਾਰੀਆਂ ਦਾ ਭਾਰਤ ਵਿੱਚ ਆਗਮਨ ਸ਼ੁਰੂ ਹੋ ਚੁੱਕਿਆ ਸੀਉਨ੍ਹਾਂ ਨੇ ਦੇਸ਼ ਦੇ ਸਿਆਸੀ ਅਤੇ ਸਮਾਜਿਕ ਹਾਲਤ ਨੂੰ ਸਮਝ ਕੇ ਆਪਣੇ ਆਪਣੇ ਸੰਗਠਨਾਂ ਲਈ ਪੱਕੇ ਪੈਰ ਜਮਾਉਣ ਲਈ ਕੋਸ਼ਿਸ਼ਾਂ ਆਰੰਭ ਦਿੱਤੀਆਂਇਸ ਕੰਮ ਲਈ ਉਨ੍ਹਾਂ ਨੂੰ ਫ਼ੌਜ ਦੀ ਜ਼ਰੂਰਤ ਸੀਅਖੌਤੀ ਉੱਚੀਆਂ ਜਾਤਾਂ ਵਿਦੇਸ਼ੀਆਂ ਨਾਲ ਵਪਾਰ ਤਾਂ ਕਰ ਸਕਦੀਆਂ ਸਨ ਪਰ ਫੌਜ ਵਿੱਚ ਭਰਤੀ ਹੋ ਕੇ ਉਨ੍ਹਾਂ ਦੀ ਗੁਲਾਮੀਂ ਲਈ ਤਿਆਰ ਨਹੀਂ ਸਨ, ਆਪਣੀ ਮਾਂ ਭੋਏਂ ਲਈ ਲੜਨ ਨੂੰ ਤਿਆਰ ਨਹੀਂ ਸਨ

ਅਮਰੀਕਾ ਦੇ ਸਿਆਹਫਾਮ ਲੋਕਾਂ (ਜਿਨ੍ਹਾਂ ਦੀ ਸਮਾਜਿਕ ਹਾਲਤ ਹਿੰਦੂ ਸਮਾਜ ਦੀ ਚੌਥੀ ਸ਼੍ਰੇਣੀ ਵਰਗੀ ਹੀ ਸੀ) ਦੇ ਉੱਘੇ ਆਗੂ ਫਰੈਡਰਿਕ ਡਗਲਸ (Frederick Douglas) ਨੇ ਕਿਹਾ ਸੀ ; “ਤਾਨਾਸ਼ਾਹਾਂ ਦੀਆਂ ਹੱਦਾਂ ਉਨ੍ਹਾਂ ਲੋਕਾਂ ਦੀ ਸਹਿਣਸ਼ਕਤੀ ਤੈਅ ਕਰਦੀ ਹੈ ਜਿਨ੍ਹਾਂ ਦਾ ਤਾਨਾਸ਼ਾਹ ਦਮਨ ਕਰਦੇ ਹਨਜੇ ਤੁਹਾਨੂੰ ਉਹ ਲੋਕ ਮਿਲ ਜਾਣ ਜੋ ਚੁੱਪ ਚਾਪ ਸਭ ਕੁਝ ਸਹਿ ਲੈਂਦੇ ਹਨ ਤਾਂ ਤੁਹਾਨੂੰ ਇਹ ਭੀ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਨਾਲ ਕਿੰਨੀ ਬੇਇਨਸਾਫ਼ੀ ਅਤੇ ਅਨਿਆਂ ਕੀਤਾ ਜਾ ਸਕਦਾ ਹੈ ਅਤੇ ਇਹ ਅਨਿਆਂ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਉਸ (ਅਨਿਆਂ) ਦਾ ਸ਼ਬਦਾਂ ਜਾਂ ਸਰੀਰਕ ਜਾਂ ਦੋਵੇਂ ਤਰੀਕਿਆਂ ਨਾਲ ਵਿਰੋਧ ਨਹੀਂ ਕੀਤਾ ਜਾਂਦਾ।”

ਬ੍ਰਾਹਮਣਵਾਦ ਦੀ ਤਾਨਾਸ਼ਾਹੀ ਦਾ ਸਦੀਆਂ ਤੋਂ ਸਤਾਇਆ ਹੋਇਆ ਚੌਥਾ ਵਰਣ-- ਅਛੂਤ-- ਦਬਾਈਆਂ ਸ਼੍ਰੇਣੀਆਂ --- ਚੁੱਪ ਚਾਪ ਅਨਿਆਂ ਸਹਿੰਦੀਆਂ ਆਪਣੀ ਸਹਿਣਸ਼ੀਲਤਾ ਦਾ ਮਾਦਾ ਖਰਚ ਕਰ ਚੁੱਕੀਆਂ ਸਨਬੇਜ਼ੁਬਾਨਾਂ ਕੋਲ ਕਿਹੜੇ ਸ਼ਬਦ ਹੁੰਦੇ ਹਨਉਹ ਬ੍ਰਾਹਮਣਵਾਦੀ ਤਾਨਾਸ਼ਾਹੀ ਦੇ ਵਿਰੋਧ ਲਈ ਆਪਣਾ ਸਰੀਰ ਵਰਤ ਕੇ ਹਰ ਰੋਜ਼ ਮਰਨ ਨਾਲੋਂ ਫੌਜ ਵਿੱਚ ਲੜ ਕੇ ਮਰਨ ਲਈ ਤਿਆਰ ਹੋ ਗਏਉਹ ਵਿਦੇਸ਼ੀਆਂ/ ਈਸਟ ਇੰਡੀਆ ਕੰਪਨੀ ਦੀਆਂ ਫ਼ੌਜਾਂ ਵਿੱਚ ਭਰਤੀ ਹੋ ਗਏਅਛੂਤਾਂ ਨੇ ਇਸੇ ਵਿੱਚ ਭਲਾਈ ਸਮਝੀ ਕਿਉਂਕਿ ਇਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਤਾਂ ਸੁਧਰਦੀ ਹੀ ਸੀ ਨਾਲ ਸਮਾਜਿਕ ਰੁਤਬਾ ਅਤੇ ਕੁਝ ਵਿੱਦਿਆ ਵੀ ਹਾਸਲ ਹੁੰਦੀ ਸੀ

ਮਲੇਸ਼ੀਆ ’ਤੇ ਕਬਜ਼ਾ ਕਰਨ ਲਈ ਪੁਰਤਗੇਜਾਂ ਅਤੇ ਅੰਗਰੇਜ਼ਾਂ ਦੀ ਲੜਾਈ ਵਿੱਚ ਪੁਰਤਗੇਜਾਂ ਦੀ ਜਿੱਤ ਹੋਈਅੰਗਰੇਜ਼ਾਂ ਨੇ ਹੁਣ ਆਪਣਾ ਸਾਰਾ ਧਿਆਨ ਭਾਰਤ ਵੱਲ ਮੋੜ ਲਿਆ ਸੀਦੱਖਣ ਅਤੇ ਪੂਰਬੀ ਭਾਰਤ ਤੇ ਫਰਾਂਸੀਸੀਆਂ ਦਾ ਕਬਜ਼ਾ ਹੋ ਚੁੱਕਿਆ ਸੀਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿੱਚ ਰਾਜਸੀ ਤਾਕਤ ਲਈ ਜੱਦੋ ਜਾਹਿਦ 1744 ਵਿੱਚ ਸ਼ੁਰੂ ਹੋਈ ਅਤੇ 1760 ਵਿੱਚ ਬੰਦੀਵਾਸ਼ (Wandiwash) ਦੀ ਲੜਾਈ ਨਾਲ ਦੱਖਣ ਵਿੱਚ ਫਰਾਂਸੀਸੀਆਂ ਦਾ ਸਫ਼ਾਇਆ ਹੋ ਗਿਆਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਫੌਜ ਮਦਰਾਸੀ ਪਰੀਹਿਆਂ (Pariahs of Madras) ਦੀ ਸੀਪੂਰਬ ਵਿੱਚ 1757 ਵਿੱਚ ਪਲਾਸੀ ਦੀ ਲੜਾਈ (Battle of Plassy) ਵਿੱਚ ਫਰਾਂਸੀਸੀਆਂ ਨੇ ਅੰਗਰੇਜ਼ਾਂ ਦੇ ਵਿਰੁੱਧ ਬੰਗਾਲ ਦੇ ਨਵਾਬ ਸਿਰਾਜ-ਉਦ-ਦੌਲਾ ਦਾ ਸਾਥ ਦਿੱਤਾ, ਪਰ ਅੰਗਰੇਜ਼ ਜਿੱਤ ਗਏਇਸ ਲੜਾਈ ਵਿੱਚ ਲਾਰਡ ਕਲਾਈਵ ਦੇ ਸਿਪਾਹੀ ਅਛੂਤ ਸਮਝੇ ਜਾਂਦੇ ਬੰਗਾਲ ਦੇ ਦੁੱਸਾਡ (Dusads) ਸਨਅੰਤ 1818 ਵਿੱਚ ਕੋਰੇਗਾਉਂ ਦੀ ਲੜਾਈ (Battle of Koregaon), ਜਿਸ ਵਿੱਚ ਅੰਗਰੇਜ਼ ਨੇ ਮਾਹਰਾਂ (Mahars) ਦੀ ਫੌਜ ਨਾਲ ਮਰਾਠਾ ਸਲਤਨਤ ਨੂੰ ਹਰਾ ਦਿੱਤਾਇਸ ਤਰ੍ਹਾਂ ਪਹਿਲੀ ਅਤੇ ਆਖਰੀ ਲੜਾਈ ਵਿੱਚ ਅਛੂਤ ਅੰਗਰੇਜ਼ਾਂ ਦੀ ਫੌਜ ਵਿੱਚ ਲੜੇ ਅਤੇ ਭਾਰਤ ਨੂੰ ਜਿੱਤਣ ਵਿੱਚ ਉਨ੍ਹਾਂ ਦੇ ਸਹਾਈ ਹੋਏਹੁਣ ਅੰਗਰੇਜ਼ਾਂ ਦਾ ਪੂਰੇ ਭਾਰਤ ’ਤੇ ਕਬਜ਼ਾ ਹੋ ਗਿਆ ਸੀ

ਬਾਬਾ ਸਾਹਿਬ ਲਿਖਦੇ ਹਨ “ਕਿ ਅਜਿਹੇ ਬਹੁਤ ਲੋਕ ਹਨ ਜਿਹੜੇ ਅਛੂਤਾਂ ਦੇ ਅੰਗਰੇਜ਼ਾਂ ਦਾ ਸਾਥ ਦੇਣ ਦੇ ਇਸ ਚਲਨ ਨੂੰ ਦੇਸ਼-ਧ੍ਰੋਹ ਵਜੋਂ ਦੇਖਦੇ ਹਨਦੇਸ਼ ਧ੍ਰੋਹ ਜਾਂ ਨਾ ਦੇਸ਼-ਧ੍ਰੋਹ, ਅਛੂਤਾਂ ਦਾ ਇਹ ਚਲਨ ਬਿਲਕੁਲ ਕੁਦਰਤੀ ਵਰਤਾਰਾ ਸੀਇਤਿਹਾਸ ਦੇ ਪੰਨੇ ਭਰੇ ਪਏ ਹਨ ਜਿਹੜੇ ਇਹ ਦਰਸਾਉਂਦੇ ਹਨ ਕਿ ਸਮਾਜ ਦੇ ਇੱਕ ਹਿੱਸੇ ਨੇ ਹਮਲਾਵਰਾਂ ਨਾਲ ਇਸ ਆਸ ਵਿੱਚ ਹਮਦਰਦੀ ਕੀਤੀ ਕਿ ਹਮਲਾਵਰ ਉਨ੍ਹਾਂ ਨੂੰ ਆਪਣੇ ਦੇਸ਼ ਵਾਸੀਆਂ ਦੇ ਦਮਨ ਤੋਂ ਮੁਕਤੀ ਦਿਵਾ ਦੇਣਗੇ।” (ਪੰਨਾ 80)

ਹੁਣ ਦੂਸਰਾ ਦੌਰ ਸ਼ੁਰੂ ਹੁੰਦਾ ਹੈਅਖੌਤੀ ਉੱਚ ਜਾਤੀਆਂ ਅੰਗਰੇਜ਼ਾਂ ਦੀਆਂ ਸਰੀਰਕ ਤੌਰ ’ਤੇ ਗੁਲਾਮ ਹੋ ਜਾਂਦੀਆਂ ਹਨਅੰਗਰੇਜ਼ਾਂ ਨਾਲ ਮੇਲ ਜੋਲ ਵਧਾਉਂਦਿਆਂ ਉਹ ਇਨ੍ਹਾਂ ਦੇ ਮਾਨਸਿਕ ਗੁਲਾਮ ਵੀ ਹੋ ਗਏਫੌਜ ਵਿੱਚ ਸਾਰੀਆਂ ਜਾਤਾਂ ਦੇ ਲੋਕ ਭਰਤੀ ਕੀਤੇ ਜਾਣ ਲੱਗੇ, ਪਰ ਅਖੌਤੀ ਉੱਚ ਜਾਤਾਂ ਨੇ ਇਸਦਾ ਵਿਰੋਧ ਕਰਕੇ ਕਿ ਉਹ ਭਿੱਟੇ ਜਾਂਦੇ ਹਨ. ਜਾਤ-ਅਧਾਰਿਤ ਵੱਖ ਵੱਖ ਪਲਟਨਾਂ ਖੜ੍ਹੀਆਂ ਕਰਵਾ ਦਿੱਤੀਆਂ (1890) ਅਤੇ ਅੰਤ ਨੂੰ ਫੌਜ ਵਿੱਚ ਅਛੂਤਾਂ ਦੀ ਭਰਤੀ ਹੀ ਬੰਦ ਕਰਵਾ ਦਿੱਤੀ

ਸ਼ਾਸਕ ਤਾਂ ਹੁਸ਼ਿਆਰ ਹੀ ਹੁੰਦਾ ਹੈਅੰਗਰੇਜ਼ਾਂ ਨੇ ਸਿੱਖਿਆ ਦੇ ਖੇਤਰ ਵਿੱਚ ਗਰੀਬ ਬ੍ਰਾਹਮਣਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਅਤੇ ਅਛੂਤਾਂ ਨੂੰ ਵਿੱਦਿਆ ਦੇਣੀ ਹੀ ਬੰਦ ਕਰ ਦਿੱਤੀਦੇਖ ਸਕਦੇ ਹਾਂ ਕਿ ਕਿਵੇਂ ਅੰਗਰੇਜ਼ਾਂ ਨੇ ਅਛੂਤਾਂ ਨੂੰ ਵਰਤ ਕੇ ਬਾਅਦ ਵਿੱਚ ਇਉਂ ਬਾਹਰ ਸੁੱਟ ਦਿੱਤਾ ਜਿਵੇਂ ਮੱਖਣ ਵਿੱਚੋਂ ਵਾਲ ਕੱਢਕੇ ਸੁੱਟਦੇ ਹਾਂਇਸ ਜ਼ਿਆਦਤੀ ਦੇ ਵਿਰੁੱਧ ਹੀ ਇਹ ਖਰੜਾ ਬਾਬਾ ਸਾਹਿਬ ਨੇ ਅੰਗਰੇਜ਼ੀ ਹਕੂਮਤ ਨੂੰ ਦਿੱਤਾ ਸੀਅਖੌਤੀ ਉੱਚ ਜਾਤੀਆਂ ਨੇ ਵੀ ਆਪਣਾ ਉੱਲੂ ਸਿੱਧਾ ਕਰ ਲਿਆ

1859 ਵਿੱਚ ਭਾਰਤੀ ਫੌਜ ਦੇ ਪੁਨਰ-ਸੰਗਠਨ ਲਈ ਬਣਾਏ ਪੀਲ ਕਮਿਸ਼ਨ (PeeCommission) ਨੂੰ ਰਿਪੋਰਟ ਦਿੰਦੇ ਹੋਏ Marquess of Tweeddale ਨੇ ਆਪਣੇ ਨੋਟ ਵਿੱਚ ਇਸ ਤੱਥ ਦੇ ਸੱਚ ਨੂੰ ਸਵੀਕਾਰ ਕੀਤਾ ਕਿ ਭਾਰਤ ਨੂੰ ਜਿੱਤਣ ਲਈ ਅਛੂਤਾਂ ਦਾ ਵੱਡਾ ਯੋਗਦਾਨ ਸੀ ਜਦਕਿ ਅੰਗਰੇਜ਼ ਉੱਤਮ ਨਸਲ ਹੋਣ ਦਾ ਦਾਅਵਾ ਕਰਕੇ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੇ ਸਨ

ਇਤਿਹਾਸਕਾਰ ਪ੍ਰੋ. ਸੀਲੇ (Prof. Seey) ਪੰਨਾ 84 ਤੇ ਦਿੱਤੇ ਨੋਟ ਦੇ ਅੰਤ ਤੇ ਲਿਖਦੇ ਹਨ, ‘… ਫ਼ੌਜ ਦਾ ਬਾਕੀ ਹਿੱਸਾ ਕਿਹੜੀ ਨਸਲ ਤੋਂ ਲਿਆ ਗਿਆ ਸੀ? ਭਾਰਤ ਦੇ ਆਪਣੇ ਬਾਸ਼ਿੰਦਿਆਂ ਵਿੱਚੋਂ! ਇਹ ਕਦੀ ਵੀ ਨਹੀਂ ਕਿਹਾ ਜਾ ਸਕਦਾ ਕਿ ਭਾਰਤ ਨੂੰ ਵਿਦੇਸ਼ੀਆਂ ਨੇ ਫਤਿਹ ਕੀਤਾ, ਬਲਕਿ ਉਸ ਨੇ ਹੀ ਆਪਣੇ ਆਪ ਨੂੰ ਜਿੱਤਿਆ ਸੀ।”

ਉਪਰੋਕਤ ਦੇ ਮੱਦੇਨਜ਼ਰ ਇਹ ਵੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੇਸ਼ ਦੀ ਗੁਲਾਮੀ ਲਈ ਜਾਤ-ਵਿਵਸਥਾ ਸਿੱਧੇ ਤੌਰ ’ਤੇ ਹੀ ਜ਼ਿੰਮੇਵਾਰ ਸੀ

ਹੁਣ ਅਜ਼ਾਦੀ ਲਈ ਸੰਗਰਾਮ ਸ਼ੁਰੂ ਹੁੰਦਾ ਹੈਮਹਾਤਮਾ ਗਾਂਧੀ ਜੀ ਕੱਟੜ ਹਿੰਦੂ ਸਨਉਹ ਅਖੌਤੀ ਨੀਵੀਂਆਂ ਜਾਤਾਂ ਨੂੰ ਕੋਈ ਵੀ ਕਾਨੂੰਨੀ ਅਧਿਕਾਰ ਦੇਣ ਲਈ ਰਾਜ਼ੀ ਨਹੀਂ ਸਨਕਮਿਉਨਲ ਐਵਾਰਡ, ਪੂਨਾ ਪੈਕਟ ਤੋਂ ਅਸੀਂ ਸਭ ਵਾਕਿਫ਼ ਹਾਂ ਕਿ ਕਿਵੇਂ ਬਾਬਾ ਸਾਹਿਬ ਨੇ ਅਖੌਤੀ ਨੀਵੀਂਆਂ ਜਾਤਾਂ ਨੂੰ ਅਖੌਤੀ ਉੱਚੀਆਂ ਜਾਤਾਂ ਦੇ ਵਿਰੋਧ ਦੇ ਬਾਵਜੂਦ ਸਿਆਸੀ ਅਤੇ ਵਿੱਦਿਅਕ ਖੇਤਰ, ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦਾ ਹੱਕ ਲੈ ਕੇ ਦਿੱਤਾ

ਅਜ਼ਾਦੀ ਦੇ ਪਹਿਲੇ 40 ਕੁ ਸਾਲਾਂ ਵਿੱਚ ਇਸ ਰਾਖਵੇਂਕਰਨ ਦੀ ਨੀਤੀ ਨੇ ਪਛੜੀਆਂ ਸ਼੍ਰੇਣੀਆਂ (ਹੁਣ ਜਿਨ੍ਹਾਂ ਨੂੰ ਸ਼ਿਡੁਲਡ ਕਾਸਟ ਅਤੇ ਸ਼ਿਡੁਲਡ ਟਰਾਈਬ ਕਿਹਾ ਜਾਂਦਾ ਹੈ) ਦੇ ਕੁਝ ਸਮਾਜਿਕ ਹਿੱਸੇ ਦੇ ਜੀਵਨ ਪੱਧਰ ਵਿੱਚ ਯਕੀਨਨ ਸੁਧਾਰ ਲਿਆਂਦਾਇਹ ਥੋੜ੍ਹਾ ਬਹੁਤਾ ਸੁਧਾਰ ਵੀ ਅਖੌਤੀ ਉੱਚ ਜਾਤੀਆਂ ਨੂੰ ਚੁੱਭਣ ਲੱਗਿਆਉਹ ਇਨ੍ਹਾਂ ਨੂੰ ਸਮਾਜਿਕ ਤੌਰ ’ਤੇ ਹਿੰਦੂ ਧਰਮ ਦੇ ਧਾਰਮਿਕ ਫੁਰਮਾਨਾਂ ਦੇ ਉਲਟ ਜਾਪਿਆਬਹੁਤੇ ਰੂੜ੍ਹੀਵਾਦੀ ਹਿੰਦੂ ਅੱਜ ਵੀ ਇਸ ਸੁਧਾਰ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਬ੍ਰਾਹਮਣਵਾਦੀ ਮਾਨਸਿਕਤਾ ਦਾ ਅੰਤਰੀਵ ਸਾਮਰਾਜੀ ਭਾਵਨਾਵਾਂ ਨਾਲ ਓਤ ਪੋਤ ਹੈ

ਹੋਰ ਵਰਗਾਂ ਦੇ ਪਛੜੇਪਨ ਵਿੱਚ ਵਾਧਾ ਹੋਣ ਦੀ ਸਥਿਤੀ ਨੇ ਉੱਨੀ ਸੌ ਅੱਸੀਵਿਆਂ ਦੇ ਦਹਾਕੇ ਦੀ ਇੱਕ ਸਿਆਸੀ ਲਹਿਰ ਨੇ - ਮੰਡਲ ਕਮਿਸ਼ਨ ਨੂੰ ਜਨਮ ਦਿੱਤਾਇਸ ਨਾਲ ਸਿਆਸੀ ਤਾਕਤ ਅਤੇ ਸਰਕਾਰੀ ਨੌਕਰੀਆਂ ਵਿੱਚ ਉੱਚ ਜਾਤੀਏ ਪਿਛੜੇ ਵਰਗਾਂ ਦਾ ਹਿੱਸਾ ਵੀ ਵਧ ਗਿਆਦੇਸ਼ ਲੋਕਤੰਤਰ ਹੋਣ ਕਰਕੇ ਸਿਆਸੀ ਤਾਕਤ ਵੋਟਾਂ ਦੇ ਬਕਸੇ ਵਿੱਚੋਂ ਨਿਕਲਣੀ ਸੀ, ਇਸ ਲਈ ਇਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਹੋਣਾ ਹਰ ਸਿਆਸੀ ਪਾਰਟੀ ਲਈ ਜ਼ਰੂਰੀ ਹੋ ਗਿਆ ਇਸਦੇ ਸਮਾਨੰਤਰ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਸ੍ਰਰਸਪ੍ਰਤਾਂ ਨੇ ਧਾਰਮਿਕ ਰੰਗਤ ਦੀ ਰਥ-ਯਾਤਰਾ ਸ਼ੁਰੂ ਕੀਤੀ ਜਿਸਦਾ ਸਿੱਟਾ ਇਹ ਨਿਕਲਿਆ ਕਿ ਇੱਕੀਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ਕੇਂਦਰ ਅਤੇ ਕਈ ਸੂਬਿਆਂ ਵਿੱਚ ਕੱਟੜਵਾਦੀ ਬ੍ਰਾਹਮਣਵਾਦੀ ਵਿਚਾਰਧਾਰਾ ਵਾਲੀ ਪਾਰਟੀ ਰਾਜ-ਸੱਤਾ ’ਤੇ ਕਾਬਜ਼ ਹੋ ਗਈਇਸ ਪਾਰਟੀ ਦੇ ਸ਼ਾਸਨ ਨੂੰ ਤਕਰੀਬਨ ਦਸ ਸਾਲ ਪੂਰੇ ਹੋਣ ਨੂੰ ਆਏ ਹਨ ਅਤੇ ਇਸ ਦਹਾਕੇ ਵਿੱਚ ਫਿਰਕੂ ਪਾੜੇ ਦੇ ਨਾਲ ਨਾਲ ਆਰਥਿਕ-ਪਾੜਾ ਵੀ ਵਧ ਗਿਆ ਹੈਕੇਂਦਰ ਸਰਕਾਰ ਦਾ ਸੂਬਾ ਸਰਕਾਰਾਂ ਨਾਲ ਵਰਤਾਰਾ ਪੱਖਪਾਤੀ ਹੋ ਗਿਆ ਹੈਜਿਸ ਸੂਬੇ ਵਿੱਚ ਵਿਰੋਧੀਆਂ ਦੀ ਸਰਕਾਰ ਹੁੰਦੀ ਹੈ ਉਸ ਨਾਲ ਤਾਂ ਮਤਰੇਈ ਮਾਂ ਨਾਲੋਂ ਵੀ ਮਾੜਾ ਸਲੂਕ ਹੋਣ ਲੱਗ ਪਿਆ ਹੈ

ਸਮੁੱਚੇ ਘਟਨਾਕ੍ਰਮ ਦੇ ਮੱਦੇਨਜ਼ਰ ਕਈ ਖੇਤਰੀ ਪਾਰਟੀਆਂ ਨੇ ਮਹਿਸੂਸ ਕੀਤਾ ਕਿ ਕੌਮੀ ਅਸਾਸਿਆਂ ਦੀ ਵੰਡ, ਸਰਕਾਰੀ ਨੌਕਰੀਆਂ ਵਿੱਚ ਹਿੱਸਾ ਅਤੇ ਹੋਰ ਜਨਤਕ ਅਦਾਰਿਆਂ ਵਿੱਚ ਭਾਗੀਦਾਰੀ ਹਰ ਜਾਤ, ਧਰਮ ਦੀ ਆਬਾਦੀ ਦੇ ਅਨੁਪਾਤ ਵਿੱਚ ਹੋਣੀ ਚਾਹੀਦੀ ਹੈ। ‘ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ’ ਦਾ ਨਾਅਰਾ ਲਾ ਰਹੀ ਪਾਰਟੀ ਇਸਦਾ ਸਖ਼ਤ ਵਿਰੋਧ ਇਹ ਕਹਿ ਕੇ ਕਰ ਰਹੀ ਹੈ ਕਿ ਇਹ ‘ਅਨੁਪਾਤੀ ਵੰਡ. ਦਾ ਪੈਮਾਨਾ ਸਮਾਜ ਵਿੱਚ ਨਫਰਤ ਅਤੇ ਵੰਡੀਆਂ ਪਾਵੇਗਾਵਿਗਿਆਨਕ ਸੋਚ ਇਹ ਕਹਿ ਰਹੀ ਹੈ ਕਿ ਜਦੋਂ ਫ਼ਿਰਕਿਆਂ, ਜਾਤਾਂ, ਧਰਮਾਂ ਦੇ ਲੋਕਾਂ ਦੀ ਗਿਣਤੀ ਦਾ ਪਤਾ ਹੋਵੇਗਾ ਤਦ ਇਹ ਅੰਕੜੇ ਹਰ ਖੇਤਰ ਅਤੇ ਸਮਾਜ ਦੇ ਹਰ ਫਿਰਕੇ ਲਈ ਚੰਗੀ ਪਾਏਦਾਰ ਵਿਉਂਤਬੰਦੀ ਵਿੱਚ ਸਹਾਈ ਹੋਣਗੇਆਰਥਿਕ ਪਾੜਾ ਘਟਾ ਕੇ ਸਮਾਨਤਾ ਅਤੇ ਭਾਈਚਾਰਕ ਸਾਂਝ ਵਾਲੇ ਸਮਾਜ ਦੀ ਸਿਰਜਣਾ ਵੱਲ ਪੁੱਟਿਆ ਕਦਮ ਹੋਵੇਗਾ

ਵਿਰੋਧ ਦੇ ਬਾਵਜੂਦ ਬਿਹਾਰ ਸਰਕਾਰ ਨੇ ਜਾਤ ਅਧਾਰਿਤ ਸਰਵੇਖਣ ਕਰਵਾਇਆ ਅਤੇ ਇਸਦੇ ਅੰਕੜੇ 2 ਅਕਤੂਬਰ 2023 ਨੂੰ ਜਨਤਕ ਕਰ ਦਿੱਤੇਅੰਕੜਿਆਂ ਦੀ ਪ੍ਰਮਾਣਿਕਤਾ ਬਾਰੇ ਸਵਾਲ ਖੜ੍ਹੇ ਨਾ ਕਰਦੇ ਹੋਏ 3 ਅਕਤੂਬਰ 2023 ਦੇ ਇੰਡੀਅਨ ਐਕਸਪ੍ਰੈੱਸ ਮੁਤਾਬਿਕ ਇਹ ਅੰਕੜੇ ਕਾਫੀ ਦਿਲਚਸਪ ਹਨ ;

ਅਤਿ ਪਛੜਾ ਵਰਗ/ ਈ ਬੀ ਸੀ - 36.01% - ਸਮਾਜ ਵਿੱਚ ਸਭ ਤੋਂ ਵੱਡਾ ਵਰਗ ਹੈ

ਹੋਰ ਪਛੜੇ ਵਰਗ/ਓ ਬੀ ਸੀ - 27.13% - ਇਹ ਦੂਸਰੇ ਨੰਬਰ ’ਤੇ ਆਉਂਦਾ ਹੈ

ਅਨੁਸੂਚਿਤ ਜਾਤੀਆਂ 19.65 % - ਇਹ ਤਬਕਾ ਤੀਸਰੇ ਨੰਬਰ ’ਤੇ ਆਉਂਦਾ ਹੈ

ਜਨ-ਜਾਤੀਆਂ - 1.68 %

ਆਮ ਪਬਲਿਕ (ਰਾਖਵੇਂ ਕਰਨ ਤੋਂ ਬਿਨਾਂ)- 15.52 %

ਇਸ ਤੋਂ ਸਾਫ਼ ਹੈ ਕਿ ਬਿਹਾਰ ਵਿੱਚ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਅਤਿ ਪਛੜਿਆ ਵਰਗ ਹੈਇਹ ਲੋਕ ਆਰਥਿਕ ਤੌਰ ’ਤੇ ਸਭ ਤੋਂ ਕਮਜ਼ੋਰ ਹਨ

ਪੰਜਾਬੀ ਟ੍ਰਿਬਿਊਨ ਮੁਤਾਬਿਕ ਇਸ ਸਰਵੇਖਣ ਦੇ ਜਾਤੀ ਅਧਾਰਿਤ ਅੰਕੜੇ ਹੇਠ ਲਿਖੇ ਅਨੁਸਾਰ ਹਨ ;

ਯਾਦਵ - 14.27% (1.86 ਕਰੋੜ ਆਬਾਦੀ)

ਦੁਸ਼ਾਦ - 5.31 % (69.43 ਲੱਖ)

ਚਮਾਰ - 5.25% (68.69 ਲੱਖ)

ਕੋਰੀ   - 4.2% (55.06 ਲੱਖ)

ਮੁਸ਼ਹਰ - 3.08% (40.39 ਲੱਖ)

ਬ੍ਰਾਹਮਣ - 3.65% (47.81 ਲੱਖ)

ਰਾਜਪੂਤ - 3.45% (45.10 ਲੱਖ)

ਕੁਰਮੀ - 2, 87% (37.62 ਲੱਖ)

ਬਨੀਆ - 2.3 % (30.26 ਲੱਖ)

ਕਾਯਸਥ - 0.60 % (7.857 ਲੱਖ)

ਪੰਛੀ ਝਾਤ ਮਾਰਿਆਂ ਹੀ ਪਤਾ ਚਲਦਾ ਹੈ ਕਿ ਅਖੌਤੀ ਉੱਚ ਜਾਤਾਂ ਦੀ ਗਿਣਤੀ ਅਖੌਤੀ ਨੀਵੀਂਆਂ ਜਾਤਾਂ ਦੇ ਮੁਕਾਬਲੇ ਕਾਫੀ ਘੱਟ ਹੈਜ਼ਿਕਰਯੋਗ ਹੈ ਕਿ ਬਿਹਾਰ ਸਰਕਾਰ ਵੱਲੋਂ ਕੀਤੀ ਕਾਰਵਾਈ ‘ਸਰਵੇਖਣ’ ਹੈ ‘ਮਰਦਮਸ਼ੁਮਾਰੀ’ ਨਹੀਂਸਰਵੇਖਣ ਜਨ-ਸੰਖਿਆ ਦੇ ਇੱਕ ਨਮੂਨੇ ’ਤੇ ਅਧਾਰਿਤ ਹੁੰਦਾ ਹੈ ਅਤੇ ਇਸ ਤੋਂ ਪ੍ਰਾਪਤ ਅੰਕੜੇ ਅੰਦਾਜ਼ਨ ਹੁੰਦੇ ਹਨਜਦਕਿ ਮਰਦਮਸ਼ੁਮਾਰੀ ਵਿੱਚ ਇੱਕ ਇੱਕ ਮਨੁੱਖ/ਔਰਤ, ਜਾਤ/ਧਰਮ ਦੇ ਘਰ ਬਾਰੇ ਆਰਥਿਕ, ਵਿੱਦਿਅਕ, ਸਮਾਜਿਕ, ਕਿੱਤਿਆਂ, ਆਦਿ ਦੀ ਪੂਰੀ ਅਤੇ ਸਹੀ ਜਾਣਕਾਰੀ ਹੁੰਦੀ ਹੈ

ਸਮਾਜਿਕ ਵਿਗਿਆਨੀ ਸਤੀਸ਼ ਦੇਸ਼ਪਾਂਡੇ, ਬੰਗਲੂਰੁ ਦਾ ਮੱਤ ਹੈ ਕਿ ਦੇਸ਼ ਵਿੱਚ ਜਾਤੀ-ਫਰਕ ਅਸਲੀ ਹਨਜਾਤੀ-ਗਿਣਤੀ ਇਨ੍ਹਾਂ ਫਰਕਾਂ ਅਤੇ ਨਾ-ਬਰਾਬਰੀ ਨਾਲ ਇੱਕ ਇਮਾਨਦਾਰ ਸਿਆਸੀ ਸੰਵਾਦ ਹੋਵੇਗਾ

Justice Rohini Commission ਨੂੰ ਦੂਸਰੇ ਪਛੜੇ ਵਰਗਾਂ ਵਿੱਚ ਰਾਖਵੇਂਪਨ ਦੇ ਲਾਭ ਵੰਡਣ ਲਈ ਦੁਹਰਾਓ, ਅਸਪਸ਼ਟਤਾਵਾਂ, ਸਵੈ-ਵਿਰੋਧਤਾਵਾਂ ਅਤੇ ਸਬਦਜੋੜ ਜਾਂ ਪ੍ਰਤਿਲਿਪੀ ਬਣਾਉਣ ਦੀ ਕਿਰਿਆ ਵਿੱਚ ਹੋਈਆਂ ਗਲਤੀਆਂ ਕਰਕੇ ਹੋਈ ਕਾਣੀ-ਵੰਡ ਨੂੰ ਸੁਧਾਰਨ ਲਈ ਅਤੇ ਕੋਟੇ ਵਿੱਚ ਕੋਟੇ ਲਈ ਵਿਗਿਆਨਕ ਪਹੁੰਚ ਦੇ ਅਧਾਰ ’ਤੇ ਵਿਧੀ, ਮਾਪ-ਦੰਡ, ਕਸਵੱਟੀ ਦੇ ਪੈਮਾਨੇ ਬਾਰੇ ਸਿਫਾਰਿਸ਼ ਕਰਨ ਲਈ ਕਿਹਾ ਗਿਆ ਸੀਜ਼ਾਹਿਰ ਹੈ ਕਿ ਇਹ ਗਿਣਤੀ ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਕੇਂਦਰ ਸਰਕਾਰ ਲਈ ਚਾਨਣ-ਮੁਨਾਰਾ ਹੋਣਗੀਆਂ

ਮੇਰਾ ਵਿਚਾਰ ਹੈ ਕਿ ਦੁਨੀਆਂ ਵਿੱਚ ਸਾਇੰਸ ਦੀਆਂ ਕਾਢਾਂ ਨੇ ਹੀ ਮਨੁੱਖ ਨੂੰ ਚੰਗੀ ਰਿਹਾਇਸ਼, ਵਧੀਆ ਕੱਪੜੇ ਅਤੇ ਵਧੀਆ ਖਾਣਾ ਦਿੱਤਾ ਹੈਸਮਾਜਿਕ ਜੀਵਨ ਅਤੇ ਇਸਦੇ ਪੱਧਰ ਵਿੱਚ ਬਦਲਾਅ ਲਿਆਂਦਾ ਹੈਧਰਮ ਅਤੇ ਵਿਗਿਆਨ ਦਾ ਸੁਮੇਲ ਹੀ ਮਨੁੱਖੀ ਜੀਵਨ ਨੂੰ ਸ਼ਾਂਤਮਈ ਬਣਾ ਸਕਦਾ ਹੈਵਿਗਿਆਨਕ ਢੰਗ ਨਾਲ ਕੀਤੀ ਜਾਤੀ-ਗਣਨਾ ਦਾ ਨੈਤਿਕਤਾ ਨਾਲ ਕੀਤਾ ਇਸਤੇਮਾਲ ਸਾਡੇ ਸਮਾਜ ਨੂੰ ਬਦਲ ਦੇਵੇਗਾ

ਅਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਨੇ ਸਮਾਜ ਸੁਧਾਰ ਲਈ ਕਈ ਬਿੱਲ ਪੇਸ਼ ਕੀਤੇਬਦਲਾਅ ਅਤੇ ਸੁਧਾਰ ਦੇ ਨਿਯਮ ਬਾਰੇ ਉਨ੍ਹਾਂ ਦੇ ਵਿਚਾਰ ਇੰਝ ਹਨ:

ਕੁਝ ਵੀ ਸਥਿਰ, ਸਦੀਵੀ ਅਤੇ ਸਨਾਤਨ ਨਹੀਂ ਹੈਹਰ ਚੀਜ਼ ਬਦਲ ਰਹੀ ਹੈਵਿਅਕਤੀ ਅਤੇ ਸਮਾਜ ਦੇ ਜੀਵਨ ਵਿੱਚ ਬਦਲਾਅ ਕੁਦਰਤੀ ਨਿਯਮ ਹੈ

ਸਥਿਰਤਾ ਚਾਹੀਦੀ ਹੈ ਪਰ ਬਦਲਾਅ ਨੂੰ ਦਾਅ ’ਤੇ ਲਾ ਕੇ ਨਹੀਂ ਜਦੋਂ ਕਿ ਬਦਲਾਅ ਬਹੁਤ ਹੀ ਜ਼ਰੂਰੀ ਹੋਵੇਸਮਝੌਤਾ (adjustment) ਚਾਹੀਦਾ ਹੈ ਪਰ ਸਮਾਜਿਕ-ਨਿਆਂ ਦੀ ਕਰਬਾਨੀ ਦੇ ਕੇ ਨਹੀਂ

ਕਮ ਸੇ ਕਮ ਭਾਰਤ ਵਿੱਚ ਸਮਾਜ ਸੁਧਾਰ ਦੇ ਰਸਤੇ ਵਿੱਚ, ਸਵਰਗ ਨੂੰ ਜਾਣ ਦੇ ਰਸਤੇ ਵਾਂਗ, ਬਹੁਤ ਜੋਖਮਾਂ ਖਿਲਰੀਆਂ ਹੋਈਆਂ ਹਨਜਾਤ ਦਾ ਦਾਨਵ ਤੁਹਾਡੇ ਰਾਹ ਵਿੱਚ ਆ ਖੜ੍ਹਾ ਹੁੰਦਾ ਹੈਤੁਸੀਂ ਸਿਆਸੀ ਸੁਧਾਰ ਨਹੀਂ ਕਰ ਸਕਦੇ, ਤੁਸੀਂ ਆਰਥਿਕ ਸੁਧਾਰ ਨਹੀਂ ਕਰ ਸਕਦੇ, ਜਦੋਂ ਤਕ ਇਸ ਦਾਨਵ ਨੂੰ ਮਾਰ ਨਹੀਂ ਲੈਂਦੇ

ਡਾ. ਬੀ ਆਰ ਅੰਬੇਡਕਰ (ਬਾਬਾ ਸਾਹਿਬ ਦੀਆਂ ਲਿਖਤਾਂ ਅਤੇ ਭਾਸ਼ਣ ਖੰਡ 12)

ਜਾਤ ਦਾ ਦਾਨਵ ਤਾਂ ਸ਼ਾਇਦ ਅਸੀਂ ਮਾਰ ਨਹੀਂ ਸਕਦੇ ਇਸਦੇ ਮਾਰੂ ਪ੍ਰਭਾਵ ਨੂੰ ਵਿਗਿਆਨਕ ਯੁਗ ਵਿੱਚ ਇਸ ਬਾਰੇ ਡਾਟਾ ਵਰਤ ਕੇ ਨਕਾਰਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂਬਿਹਾਰ ਨੇ ਇਹ ਕੋਸ਼ਿਸ਼ ਕਰਨ ਦੀ ਪਹਿਲ ਦਿਖਾਈ ਹੈ ਅਤੇ ਇਸ ਕੋਸ਼ਿਸ਼ ਦੇ ਗਰਭ ਵਿੱਚ ਸਾਰਥਕ ਇਤਿਹਾਸਕ ਨਤੀਜਿਆਂ ਦਾ ਬੀਜ ਪਨਪਦਾ ਦਿਖਾਈ ਦਿੰਦਾ ਹੈਕਦਮ ਭਾਵੇਂ ਛੋਟਾ ਹੈ, ਪਰ ਇਤਿਹਾਸਕ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4461)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author