JagroopSingh3ਅਫਸਰ ਕਹਿਣ, ਜੋ ਅਸੀਂ ਸੋਚਦੇ ਹਾਂ, ਉਹੀ ਕਾਨੂੰਨ ਹੈ, ਸਾਡੇ ਤੋਂ ਉੱਤੇ ਕੋਈ ਸੁਪਰੀਮ ਕੋਰਟ ਨਹੀਂ! ਉਹ ਕਾਨੂੰਨ ਦਾ ਨੱਕ ...
(5 ਮਾਰਚ 2024)
ਇਸ ਸਮੇਂ ਪਾਠਕ: 315.


ਪਵਿੱਤਰ ਬਾਣੀ ਦੀ ਇਹ ਤੁਕ ਸ਼ਰਧਾਲੂ ਆਪਣੀਆਂ ਕਾਰਾਂ
, ਟਰੱਕਾਂ, ਮੋਟਰ ਸਾਇਕਲਾਂ ਦੇ ਪਿੱਛੇ ਅਕਾਲ ਪੁਰਖ ਦਾ ਸ਼ੁਕਰਾਨਾ ਜੱਗ ਜ਼ਾਹਿਰ ਕਰਨ ਲਈ ਆਮ ਹੀ ਲਿਖਦੇ ਦੇਖੇ ਗਏ ਹਨਆਪਣੀ ਇੱਛਾ ਪ੍ਰਗਟਾਉਣ ਦਾ ਸਭ ਨੂੰ ਪੂਰਾ ਹੱਕ ਹੈਕੁਝ ਦਿਨ ਹੋਏ ਮੈਂ ਜੀ ਟੀ ਰੋਡ ’ਤੇ ਜਾ ਰਿਹਾ ਸੀ ਕਿ ਇੱਕ ਆਓਡੀ ਗੱਡੀ ਅੱਗੇ ਪਿੱਛੇ ਹੁੰਦੀ ਚੱਲ ਰਹੀ ਸੀ। ਡਰਾਈਵਰ ਟੇਢੀ-ਮੇਢੀ ਕਰਕੇ ਕਦੇ ਮੋਹਰੇ ਹੋ ਜਾਂਦਾ ਅਤੇ ਕਦੇ ਪਿੱਛੇ ਰਹਿ ਜਾਂਦਾਉਸ ਦਿਨ ਆਵਾਜਾਈ ਆਮ ਦਿਨਾਂ ਨਾਲੋਂ ਕੁਝ ਜ਼ਿਆਦਾ ਸੀ ਜਿਸ ਕਰਕੇ ਆਓਡੀ ਪੂਰੀ ਸਪੀਡ ’ਤੇ ਨਹੀਂ ਭਜਾਈ ਜਾ ਸਕਦੀ ਸੀ ਉਸਦੇ ਪਿੱਛੇ ਵੱਡੇ ਅੱਖਰਾਂ ਵਿੱਚ ਇਹ ਤੁਕ ਲਿਖੀ ਹੋਈ ਸੀ ਅਤੇ ਦੂਰੋਂ ਨਜ਼ਰ ਆਉਂਦੀ ਸੀਕਦੇ ਕਦੇ ਜਦੋਂ ਗੱਡੀ ਹੌਲੀ ਹੋ ਕੇ ਐਨ ਮੂਹਰੇ ਆ ਜਾਂਦੀ ਤਦ ਇਸਦੇ ਹੇਠ ਛੋਟੇ ਅਤੇ ਟੇਢੇ ਅੱਖਰਾਂ ਵਿੱਚ ਇਹ ਵੀ ਪੜ੍ਹਿਆ ਜਾ ਸਕਦਾ ਸੀ:

“ਜ਼ੌਰ ਜਵਾਨੀ ਧੰਨ ਪੱਲੇ
ਫਿਰ ਸਿੱਧਾ ਕਿਉਂ ਜੱਟ ਚੱਲੇ”

ਇਤਫਾਕਨ ਹੀ ਇੱਕ ਨਵਾਂ ਨਕੋਰ ਤੇਲ ਟੈਂਕਰ ਇੱਕ ਵੇਲੇ ਆਉਡੀ ਦੇ ਬਰਾਬਰ ਆ ਗਿਆ ਇਸ ਉੱਤੇ ਵੀ ‘ਏਹਿ ਭਿ ਦਾਤਿ ਤੇਰੀ ਦਾਤਾਰ …ਲਿਖਿਆ ਹੋਇਆ ਸੀ ਅਤੇ ਨੀਚੇ ਚਮਕੀਲੇ ਅੱਖਰਾਂ ਵਿੱਚ ‘ਯਾਰੀ ਜੱਟ ਦੀ …’ ਚਮਕ ਰਿਹਾ ਸੀਦੋਹਾਂ ਲਿਖਤਾਂ ਨੇ ਮੇਰੇ ਅੰਦਰ ਇੱਕ ਖਲਬਲੀ ਜਿਹੀ ਛੇੜ ਦਿੱਤੀਸਫ਼ਰ ਕਰਦੇ ਕਰਦੇ ਮਨ ਵਿੱਚ ਖਿਆਲਾਂ ਦੀ ਲੜੀ ਦਾ ਅੰਤ ਉੱਥੇ ਹੋਇਆ, ਜਿੱਥੇ ਮੈਨੂੰ ਮਹਿਸੂਸ ਹੋਇਆ ਕਿ ਜੱਟ-ਵੀਰ ਐਵੇਂ ਹੀ ਆਫਰਿਆ ਫਿਰਦਾ ਰਹਿੰਦਾ ਹੈ, ਉਸ ਦੀ ਮਾਨਸਿਕਤਾ ਵਿੱਚ ਜੱਟ ਹੋਣ ਦਾ ਭੂਤ ਸਵਾਰ ਹੋਇਆ ਹੀ ਰਹਿੰਦਾ ਹੈਫੁਰਸਤ ਦੇ ਪਲਾਂ ਵਿੱਚ ਇਨ੍ਹਾਂ ਵੀਰਾਂ ਦੇ ਪਿਛੋਕੜ ਦੀ ਥੋੜ੍ਹੀ ਬਹੁਤੀ ਘੋਖ ਕਰਨ ਦਾ ਮਨ ਬਣ ਚੁੱਕਾ ਸੀ।

ਕੁਝ ਦਿਨਾਂ ਬਾਅਦ ਮੈਂ ਗੂਗਲ ਬਾਬੇ ਦੇ ਡੇਰੇ ਜਾ ਮੱਥਾ ਟੇਕਿਆ

‘ਕਿਵੇਂ ਆਉਣਾ ਹੋਇਆ ਭਗਤਾ?’ ਬਾਬਾ ਬੋਲਿਆ।

ਮੈਂ ਕਿਹਾ, “ਬਾਬਾ ਜੀ, ਮਨੁੱਖ-ਜਾਤੀ ਵਿੱਚ ਇੱਕ ਜੱਟ-ਸ਼੍ਰੇਣੀ ਹੈ, ਇਸ ਸ਼੍ਰੇਣੀ ਦੇ ਮੂਲ ਬਾਰੇ ਕੁਝ ਰੋਸ਼ਨੀ ਪਾਓ

ਬਾਬਾ ਜੀ ਨੇ ਸਕਿੰਟ ਲਾਇਆਕਹਿੰਦੇ, “ਬੇਟਾ ਇਹ ਲੋਕ ਬਹੁਤ ਸਾਲ ਪਹਿਲਾਂ ‘ਚਰਵਾਹੇ’ ਹੁੰਦੇ ਸਨ

ਮੈਂ ਕਿਹਾ, “ਬਾਬਾ ਜੀ, ਮੈਨੂੰ ਤੇ ਉਨ੍ਹਾਂ ਨੂੰ ਟਿੱਚਰਾਂ ਕਿਉਂ ਕਰਦੇ ਓਂ?”

ਬਾਬਾ ਜੀ ਕਹਿਣ ਲੱਗੇ, “ਭਾਈ, ਅਸੀਂ ਆਪਣੇ ਕੋਲੋਂ ਤਾਂ ਕੁਝ ਨਹੀਂ ਕਹਿੰਦੇ ਇਹ ਤਾਂ ਇਤਿਹਾਸਕਾਰਾਂ ਦੀ ਲਿਖੀ ਭੂਤ-ਬਾਣੀ ਹੈ, ਧਿਆਨ ਨਾਲ ਸੁਣ, ਜੇ ਤੈਨੂੰ ਯਕੀਨ ਨਹੀਂ ਆਉਂਦਾ

ਬਾਬਾ ਜੀ ਨੇ ਇਤਿਹਾਸਕ ਬਚਨ ਕੀਤੇ, “... ਰਿਵਾਇਤੀ ਤੌਰ ’ਤੇ ਸਿੰਧ-ਦਰਿਆਈ ਵਾਦੀ ਦੇ ਸਿੰਧ (ਹੁਣ ਪਾਕਿਸਤਾਨ ਵਿੱਚ) ਦੇ ਹੇਠਲੇ ਖੇਤਰ ਵਿੱਚ ਚਰਵਾਹੇ ਜਾਟ (Jatt) ਕਰਕੇ ਜਾਣੇ ਜਾਂਦੇ ਸਨਮੱਧ-ਕਾਲ ਦੀਆਂ ਪਿਛਲੀਆਂ ਸਦੀਆਂ ਵਿੱਚ ਇਹ ਕਬਾਇਲੀ ਚਰਵਾਹੇ ਉੱਤਰ ਦਿਸ਼ਾ ਵੱਲ ਪੰਜਾਬ ਖੇਤਰ ਨੂੰ ਪਰਵਾਸ ਕਰ ਗਏ ਅਤੇ ਬਾਅਦ ਵਿੱਚ ਅਜੋਕੇ ਦਿੱਲੀ, ਰਾਜਸਥਾਨ ਅਤੇ ਪੱਛਮੀ ਉੱਤਰ-ਪ੍ਰਦੇਸ਼ ਵਿੱਚ ਫੈਲ ਗਏ ਅਤੇ ਹੌਲੀ ਹੌਲੀ ਖੇਤੀ ਕਰਨ ਲੱਗ ਪਏਕੈਥਰੀਨ ਅਸ਼ਰ (Catherine Asher) ਅਤੇ ਸਿੰਥੀਆ ਤਾਲਬੋਟ (Cynthia Talbot) ਇਤਿਹਾਸਕਾਰਾਂ ਮੁਤਾਬਿਕ: “ਬਸਤੀਵਾਦੀ ਦੌਰ ਤੋਂ ਪਹਿਲਾਂ ਧਾਰਮਿਕ ਪਛਾਣਾਂ ਦੀ ਬਣਤਰ ਦੇ ਉਭਾਰ ਬਾਰੇ ਵੀ ਜਾਟ ਚੰਗੀ ਸੋਝੀ ਭਰਪੂਰ ਜਾਣਕਾਰੀ ਦਿੰਦੇ ਹਨਪੰਜਾਬ ਅਤੇ ਹੋਰ ਉੱਤਰੀ ਖਿੱਤਿਆਂ ਵਿੱਚ ਵਸਣ ਤੋਂ ਪਹਿਲਾਂ ਚਰਵਾਹੇ ਜਾਟਾਂ ਤੇ ਸਮਾਜਿਕ ਮੁੱਖ-ਧਾਰਾ ਦੇ ਧਰਮਾਂ ਦਾ ਬਹੁਤ ਘੱਟ ਪ੍ਰਭਾਵ ਸੀਸਿਰਫ ਕਿਸਾਨੀ ਦੇ ਸੰਸਾਰ ਵਿੱਚ ਹੌਲੀ ਹੌਲੀ ਸੰਮਿਲਤ ਹੋਣ ਤੋਂ ਬਾਅਦ ਹੀ ਜਾਟਾਂ ਨੇ ਉਨ੍ਹਾਂ ਲੋਕਾਂ ਦਾ ਧਰਮ ਅਪਣਾ ਲਿਆ ਜਿਨ੍ਹਾਂ ਵਿੱਚ ਉਹ ਸਥਾਈ ਤੌਰ ’ਤੇ ਵਸਣ ਲੱਗ ਪਏ ਸਨ।”

ਸਮੇਂ ਨਾਲ ਜਾਟ ਪੱਛਮੀ ਪੰਜਾਬ ਵਿੱਚ ਮੁਸਲਿਮ, ਪੂਰਬੀ ਪੰਜਾਬ ਵਿੱਚ ਸਿੱਖ ਅਤੇ ਆਗਰਾ-ਦਿੱਲੀ ਖਿੱਤੇ ਵਿੱਚ ਹਿੰਦੂ ਹੋ ਗਏਇਸ ਸਮਾਜਿਕ ਮਿਲਵਰਤਨ ਦਾ ਨਤੀਜਾ ਇਹ ਹੋਇਆ ਕਿ ਮੁਗਲ ਰਾਜ ਦੇ ਪਤਨ ਹੋਣ ਸਮੇਂ ਤਕ ਚਰਵਾਹੇ (ਜਾਟ ਜਾਂ ਅਹੀਰ) ਅਤੇ ਘੱਟ ਪੜ੍ਹੇ ਲਿਖੇ ਕਾਸ਼ਤਕਾਰ ਸਮਾਜਿਕ ਭਾਈਚਾਰੇ ਵਿੱਚ ਤਾਂ ਆ ਗਏ ਪਰ ਇਹ ਸਮਾਜ ਦੀਆਂ ਅਖੌਤੀ ਨੀਵੀਂਆਂ ਜਾਤਾਂ ਦੇ ਨਾਲ ਹੀ ਸਮਝੇ ਜਾਂਦੇ ਸਨ ਅਤੇ ਵਿਚਰਦੇ ਸਨਮੁਗਲ-ਰਾਜ ਦੀ ਚੜHਤ ਸਮੇਂ ਜਾਟਾਂ ਦੇ ਹੱਕਾਂ ਨੂੰ ਮਾਨਤਾ ਦਿੱਤੀ ਗਈਇਤਿਹਾਸਕਾਰ ਬਾਰਬਰਾ ਡੀ ਮੇਟਕਾਫ (Barbara D Metcalf) ਅਤੇ ਥੌਮਸ ਆਰ ਮੇਟਕਾਫ (Thomas R Metcalf) ਮੁਤਾਬਿਕ:

ਨਵੇਂ ਉੱਠ ਰਹੇ ਜੰਗਜੂ ਮਰਾਠੇ, ਜਾਟ ਅਤੇ ਹੋਰ ਅਜਿਹੇ ਫੌਜੀ ਅਤੇ ਰਾਜ-ਸੱਤਾ ਦੇ ਚਾਹਵਾਨ ਇਕਸਾਰ ਸਮਾਜਿਕ ਗਰੁੱਪ ਮੁਗ਼ਲ ਸੰਦਰਭ ਦੀ ਹੀ ਉਪਜ ਸਨ ਕਿਉਂਕਿ ਮੁਗਲਾਂ ਨੇ ਉਨ੍ਹਾਂ ਨੂੰ ਮਾਨਤਾ ਦੇ ਕੇ ਫੌਜੀ ਅਤੇ ਰਾਜ-ਕਰਨ ਦਾ ਤਜਰਬਾ ਪ੍ਰਦਾਨ ਕੀਤਾਉਨ੍ਹਾਂ ਦੀ ਕਾਮਯਾਬੀ ਮੁਗ਼ਲਾਂ ਦੀ ਕਾਮਯਾਬੀ ਦਾ ਹਿੱਸਾ ਸੀ।”

ਆਮ ਪੰਜਾਬੀ ਜੱਟ ਦੀ ਮਾਨਸਿਕਤਾ ਸਮਝਣ ਲਈ ਮੈਨੂੰ ਐਨੀ ਕੁ ਜਾਣਕਾਰੀ ਕਾਫੀ ਲੱਗੀਹੁਣ ਤਕ ਜਾਟ ਪੰਜਾਬ ਦੇ ਜੱਟ ਬਣ ਚੁੱਕੇ ਸਨਬੋਲੀ ਦਾ ਉਚਾਰਨ ਸਮੇਂ ਨਾਲ ਬਦਲਣਾ ਕੁਦਰਤੀ ਪ੍ਰਕਿਰਿਆ ਹੈਕਾਨੂੰਨੀ ਹੱਕ ਮਿਲਣ ਕਰਕੇ ਹੈਂਕੜ ਦਾ ਅੰਸ਼ ਵੀ ਜ਼ਰੂਰ ਹੀ ਮਾਨਸਿਕਤਾ ਦਾ ਹਿੱਸਾ ਬਣ ਗਿਆ ਹੋਵੇਗਾਫਿਰ ਵੀ ਡੇਰਿਆਂ ਦੇ ਬਾਬਿਆਂ ਦੇ ਚਰਿੱਤਰ ਦੇ ਮੱਦੇਨਜ਼ਰ ਮੈਂ ਗੂਗਲ ਬਾਬੇ ’ਤੇ ਵੀ ਯਕੀਨ ਕਰਨ ਤੋਂ ਝਿਜਕਿਆਸੋਚਿਆ ਕਿ ਗੂਗਲ ਬਾਬੇ ਦੇ ਕਥਨਾਂ ਦੀ ਪੁਸ਼ਟੀ ਲਈ ਮੈਂ ਬਚਪਨ ਵੇਲੇ ਦੇ ਪੇਂਡੂ ਜੀਵਨ ’ਤੇ ਝਾਤ ਮਾਰਾਂਪਿੰਡ ਵਿੱਚ ਸਰਦਾਰ ਨਾਹਰ ਸਿੰਘ (ਆਮ ਤੌਰ ’ਤੇ ਉਸ ਨੂੰ ਨਾਅਰਾ ਲੰਗੜਾ ਕਰਕੇ ਜਾਣਿਆ ਜਾਂਦਾ ਸੀ, ਉਹ ਦਾਹੜੀ ਸ਼ੇਵ ਕਰਦਾ ਸੀ ਅਤੇ ਜੱਟ ਭਾਈਚਾਰੇ ਵਿੱਚੋਂ ਸੀ) ਦੇ ਭੇਡਾਂ-ਬੱਕਰੀਆਂ ਦੇ ਬੜੇ ਵੱਡੇ ਇੱਜੜ ਦੀ ਧੂੜ ਦਿਸਣ ਲੱਗੀ ਅਤੇ ਕੰਨਾਂ ਵਿੱਚ ਮੈਂ-ਮੈਂ, ਬੈਂ-ਬੈਂ ਦੀਆਂ ਅਵਾਜ਼ਾਂ ਗੂੰਜਣ ਲੱਗੀਆਂਕੋਈ 70 ਕੁ ਸਾਲ ਪਹਿਲਾਂ ਮਾਲਵੇ ਦੇ ਪਿੰਡਾਂ ਵਿੱਚ ਚਰਾਗਾਹਾਂ ਆਮ ਹੁੰਦੀਆਂ ਸਨ ਅਤੇ ਇੱਜੜ ਜਾਂ ਵੱਗ ਚਾਰਨ ਦਾ ਕੰਮ ਅਖੌਤੀ ਨੀਵੀਂਆਂ ਜਾਤਾਂ ਵੱਲ ਖਿਸਕਦਾ ਗਿਆਇਨ੍ਹਾਂ ਦੇ ਪੁਰਖਿਆਂ ਦੇ ਚਰਵਾਹੇ ਹੋਣ ਦੀ ਗੱਲ ਜ਼ਿਹਨ ਵਿੱਚ ਬੈਠਣ ਲੱਗੀਉਂਝ ਸਮੇਂ ਨਾਲ ਇਹ ਜੱਟ-ਭਾਈਚਾਰਾ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ ਇੱਕ ਤਬਕੇ ਵਿੱਚ ਸਿੱਧੇ-ਸਾਧੇ ਅੱਖਰ-ਗਿਆਨ ਵਿਹੂਣੇ ਥੋੜ੍ਹੀ ਜ਼ਮੀਨ ਦੇ ਮਾਲਕ ਕਿਸਾਨ ਸਨ ਅਤੇ ਦੂਸਰੇ ਵਿੱਚ ਵੱਡੇ ਪ੍ਰਭਾਵਸ਼ਾਲੀ ਜਗੀਰਦਾਰ ਸਨਇਹ ਸਥਿਤੀ ਵੀ ਪਿੰਡ ਵਿੱਚ ਪ੍ਰਤੱਖ ਦਿਸ ਰਹੀ ਸੀਪਿੰਡ ਵਿੱਚ ਇੱਕ ‘ਮਾਹਲ ਪਰਿਵਾਰ’ ਕੋਲ ਐਨੀ ਜ਼ਮੀਨ ਸੀ ਕਿ ਪਿੰਡ ਨੂੰ ਮਿਲਦਾ ਨਹਿਰੀ ਪਾਣੀ ਅੱਧਾ ਉਨ੍ਹਾਂ ਦੇ ਖੇਤ ਲਈ ਹੀ ਹੁੰਦਾ ਸੀਹੋ ਸਕਦਾ ਹੈ ਕਿ ਇਸ ਪਰਿਵਾਰ ਦੇ ਪੂਰਵਜਾਂ ਨੂੰ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਸ਼ੁਰੂ ਹੋਏ ਜ਼ਮੀਨੀ-ਪ੍ਰਬੰਧ ਮੁਤਾਬਿਕ ਮਾਹਲ-ਏ-ਪੈਬਾਕੀ (Mahal-e-Paibaki) ਜ਼ਮੀਨ ਜਗੀਰ ਦੇ ਰੂਪ ਵਿੱਚ ਮਿਲੀ ਹੋਵੇ ਅਤੇ ਉਦੋਂ ਤੋਂ ਹੀ ਇਨ੍ਹਾਂ ਦੇ ਨਾਂ ਨਾਲ ‘ਮਾਹਲ’ ਲੱਗਿਆ ਹੋਵੇਇਹ ਵੀ ਉਪਰੋਕਤ ਇਤਿਹਾਸਕ ਵਰਣਨ ਦੀ ਪੁਸ਼ਟੀ ਕਰਦਾ ਜਾਪਦਾ ਹੈਪੰਜਾਬ ਦੇ ਬਾਕੀ ਪਿੰਡਾਂ ਵਿੱਚ ਵੀ ਸਮਾਜਿਕ ਬਣਤਰ ਇਹੋ ਜਿਹੀ ਹੀ ਹੋ ਗਈ ਹੋਣੀ ਹੈ

ਕੁਝ ਕੁਝ ਸਮਝ ‘ ਵਿੱਚ ਆਉਣ ਲੱਗਾ ਕਿ ਆਓਡੀ ਸੜਕ ’ਤੇ ਨਾਚ ਕਿਉਂ ਕਰ ਰਹੀ ਸੀਜੱਟ ਦੀ ਹੋ ਕੇ ਸਿੱਧੀ ਕਿਵੇਂ ਚੱਲ ਸਕਦੀ ਸੀ, ਆਪਣੇ ਐਲਾਨ ’ਤੇ ਉਹ ਵੀਰ ਪੂਰਾ ਉੱਤਰ ਰਿਹਾ ਸੀਖਿਆਲ ਆਇਆ ਕਿ ਇਹ ਦੋ ਲਾਈਨਾਂ ਜੋ ਲਿਖੀਆਂ ਸਨ, ਉਹ ਸਿੱਧੀਆਂ ਥੋੜ੍ਹਾ ਲਿਖ ਸਕਦਾ ਸੀ ਅਤੇ ਜੇ ਸਹੀ ਅੱਖਰਾਂ ਵਿੱਚ ਅਤੇ ਸਿੱਧੀਆਂ ਲਿਖਵਾ ਲੈਂਦਾ ਫਿਰ ਉਹਨੇ ਜੱਟ ਥੋੜ੍ਹਾ ਰਹਿ ਜਾਣਾ ਸੀ। ਮਾਂ ਬੋਲੀ ਦਾ ਨਾਸ ਵਜਦੈ ਵੱਜੀ ਜਾਵੇ, ਉਹਨੂੰ ਕੀ? ਉਹਨੂੰ ਤਾਂ ਮਤਲਬ ਸਿਰਫ ਆਪਣੇ ਸ਼ੌਕ ਨਾਲ ਸੀ, ਜੱਟਪੁਣੇ ਨਾਲ ਸੀਕਾਸ਼ ਉਹ ਆਪਣੇ ਸ਼ੌਕ ਦੇ ਨਾਲ ਨਾਲ ਮਾਂ-ਬੋਲੀ ਨੂੰ ਵੀ ਸਤਿਕਾਰਦਾ ... ਜ਼ੋਰ ਨੂੰ ‘ਜ਼ੌਰਅਤੇ ਧਨ ਨੂੰ ‘ਧੰਨਨਾ ਲਿਖਦਾਮਾਂ-ਬੋਲੀ ਨਾਲ ਯਾਰੀ ਵੀ ਨਿਭਾ ਦਿੰਦਾ

ਇੱਕ ਫਿਲਮ ਆਈ ਸੀ ‘ਯਾਰੀ ਜੱਟ ਦੀ’ ਮੈਂ ਦੇਖੀ ਨਹੀਂਉਸ ਵਿੱਚ ਜ਼ਰੂਰ ਹੀ ਜੱਟ ਦੀ ਯਾਰੀ ਚੂਨੇ ਵਿੱਚ ਇੱਟ ਵਰਗੀ ਪੱਕੀ ਦਿਖਾਈ ਹੋਵੇਗੀਉਸ ਦਾ ਹੀਰੋ ਜੱਟ-ਯਾਰ ਜ਼ਰੂਰ ਹੀ ਧਰਮਿੰਦਰ (ਸਾਡੀ ਜਵਾਨੀ ਵੇਲੇ ਦਾ ਮਸ਼ੂਹੂਰ ਫਿਲਮੀ ਜੱਟ ਹੀਰੋ) ਵਰਗਾ ਸਿੱਧਾ-ਸਾਦਾ ਗੁਰੂ ਦੇ ਆਸਰੇ ਜਿਊਂਦਾ ਪੇਂਡੂ-ਜੱਟ ਹੋਵੇਗਾਅਜਿਹੇ ਇੱਕ ਜੱਟ ਦੀ ਯਾਰੀ ਮੇਰੇ ਪਿਤਾ ਜੀ ਨਾਲ ਸੀ ਅਤੇ ਪਿੰਡ ਵਿੱਚ ਉਨ੍ਹਾਂ ਦੀ ਯਾਰੀ ਦੀਆਂ ਗੱਲਾਂ ਹੁੰਦੀਆਂ ਸਨਪਿਤਾ ਜੀ ਦੇ ਜੱਟ ਯਾਰ ਨੇ ਆਪਣੇ ਦੋਸਤ ਦੀ ਵਿਦਾਇਗੀ ਤੇ ਇਹ ਲਫਜ਼ ਕਹੇ ਸਨ, “ਚੱਲ ਵੀਰ, ਆਪਣਾ ਐਨਾ ਹੀ ਲਿਖਿਆ ਸੀ, ਪਿੱਛੇ ਮੈਂ ਦੇਖਾਂਗਾ।” ਮਰਦੇ ਦਮ ਤਕ ਉਹ ਪਰਿਵਾਰ ਦਾ ਦੁੱਖ-ਸੁਖ ਵੰਡਾਉਂਦੇ ਰਹੇਮੇਰੇ ਕੋਲ ਵੀ ਸਿਰੇ ਦੇ ਪੜ੍ਹੇ ਲਿਖੇ ਜੱਟ-ਵੀਰ ਦੋਸਤਾਂ ਦੀ ਕਮੀ ਨਹੀਂ ਸੀ ਪਰ ਉਨ੍ਹਾਂ ਵਿੱਚੋਂ ਬਹੁਤੇ ਕੰਮ ਦੇ ਐਨ ਮੌਕੇ ’ਤੇ ਯਾਰੀ ਤੋਂ ਮੁਨਕਰ ਹੋ ਕੇ ਮਿੱਤਰਤਾ ਦਾ ਫਲਸਫਾ ਅੱਗੇ ਕਰ ਦਿੰਦੇ ਸਨਫਿਰ ਮੈਂ ਜੱਟ ਦੀ ਯਾਰੀ ਬਾਰੇ ਸੋਚ ਹੋਰਾਂ ਨਾਲ ਸਾਂਝੀ ਕਰਦਾ

ਮੇਰੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਇੱਕ ਦਿਨ ਦੱਸਿਆ ਕਿ ਕਿਵੇਂ ਇੱਕ ਜੱਟ-ਦੋਸਤ ਦਾ ਉਸ ਨੇ ਤੰਗੀ ਵੇਲੇ ਬੁੱਤਾ ਸਾਰਿਆ ਸੀ, ਉਹ ਵੀ ਉਨ੍ਹਾਂ ਵੇਲਿਆਂ ਵਿੱਚ ਜਦੋਂ ‘ਇੱਕ ਰੁਪਇਆ’ ਬਹੁਤ ਕੀਮਤੀ ਹੁੰਦਾ ਸੀ ਜਦੋਂ ਉਸ ਤੋਂ ਉਹ ਉਧਾਰ ਰੁਪਇਆ ਮੰਗਿਆ ਤਾਂ ਕਹਿਣ ਲੱਗਾ, “ਮੇਰੇ ਕੋਲੋਂ ਰਸਤੇ ਵਿੱਚ ਨਾ ਮੰਗਿਆ ਕਰੋ, ਅਸੀਂ ਜੱਟ ਹੁੰਨੇਂ ਆਂ।’ ਉਸ ਦਿਨ ਵੀ ਗੱਲਾਂ ਕਰਦੇ ਕਰਦੇ ਇੱਕ ਹੋਰ ਵਾਕਿਆ ਯਾਦ ਆ ਗਿਆ ਸੀ

ਕੋਈ ਪੰਜ ਕੁ ਸਾਲ ਦੀ ਗੱਲ ਹੋਣੀ ਐ, ਸਾਡੇ ਗੁਆਂਢੀ ਜਿਮੀਂਦਾਰਾਂ ਦਾ ਮੁੰਡਾ ਕੈਨੇਡਾ ਦਾ ਵੀਜ਼ਾ ਲਵਾ ਬੈਠਿਆਅੱਗੇ ਕੋਈ ਜਾਣ ਪਛਾਣ ਨਾ ਹੋਣ ਕਰਕੇ ਉਹ ਪਿੰਡ ਵਿੱਚੋਂ ਕਿਸੇ ਅਜਿਹੇ ਪਰਿਵਾਰ ਦੀ ਤਲਾਸ਼ ਵਿੱਚ ਸਨ, ਜਿਹੜਾ ਉੱਥੇ ਮੁੰਡੇ ਦੀ ਮਦਦ ਕਰ ਸਕਦਾ ਹੋਵੇਕਿਸੇ ਨੇ ਉਨ੍ਹਾਂ ਨੂੰ ਦੱਸ ਦਿੱਤਾ ਹੋਣਾ ਹੈ ਕਿ ਸਾਡਾ ਬੇਟਾ ਉੱਥੇ ਰਹਿੰਦਾ ਹੈਉਂਝ ਇਸ ਪਰਿਵਾਰ ਦੇ ਚਿੱਤ ਚੇਤੇ ਵੀ ਨਹੀਂ ਹੋਣਾ ਕਿ ‘ਇਹਨਾਂ ਦਾਮੁੰਡਾ ਕੈਨੇਡਾ ਹੋਊ ... ਲੈ ਕੱਲ੍ਹ ਇਨ੍ਹਾਂ ਦਾ ਬਾਪ ਸਾਡੇ ਦਿਹਾੜੀ ਕਰਦਾ ਤੀ ... ਵਗੈਰਾ ਵਗੈਰਾ। ਖ਼ੈਰ ਗੱਲ ਛੋਟੀ ਕਰਦਾ ਹਾਂ ... ਜਿਸ ਦਿਨ ਮੈਂ ਪਿੰਡ ਗਿਆ ਉਸ ਮੁੰਡੇ ਦੀ ਮਾਂ ਨੇ ਆ ਕੇ ਪਿਛਲੀਆਂ ਉਹ ਗੱਲਾਂ ਯਾਦ ਕਰਵਾਈਆਂ ਜਿਹੜੀਆਂ ਮੈਨੂੰ ਮੇਰੀ ਸਰਕਾਰੀ ਨੌਕਰੀ ਨੇ ਕਦੋਂ ਦੀਆਂ ਭੁਲਾ ਦਿੱਤੀਆਂ ਸਨ, “ਲੈ ਤੈਨੂੰ ਤਾਂ ਅਸੀਂ ਸਕੂਲ ਜਾਂਦੇ ਨੂੰ ਦੇਖਦੇ ਸੀ ਤਾਂ ਕਹਿੰਦੇ ਸੀ ਮੁੰਡਾ ਪੜ੍ਹ ਕੇ ਵੱਡਾ ... ਆਪਾਂ ਤਾਂ ਗੁਆਂਢੀ ਸੀ, ਇੱਕ ਦੂਜੇ ਦੇ ਦੁੱਖ ਸੁਖ ਦੇ ਸਾਂਝੀ... ਲੈ ਭਾਈ ਹੁਣ ਤੂੰ ਦੇਖ ਆਪਣੇ ਕਾਕੇ ਦਾ ...”

ਮੈਂ ਸੁਭਾ ਮੁਤਾਬਿਕ ਉਸ ਨੂੰ ਬੇਫ਼ਿਕਰ ਰਹਿਣ ਦੀ ਹਾਮੀ ਭਰੀ, ਬੇਟੇ ਨੂੰ ਫੋਨ ਕੀਤਾ। ਇਤਫਕਨ ਉਸ ਮੁੰਡੇ ਨੇ ਲੰਡਨ (ਕੈਨੇਡਾ) ਹੀ ਜਾਣਾ ਸੀ, ਜਿੱਥੇ ਸਾਡਾ ਪੁੱਤਰ ਰਹਿੰਦਾ ਸੀਮੇਰੇਬ ਬੇਟੇ ਨੇ ਉਸ ਨੂੰ ਟੋਰੰਟੋ ਤੋਂ ਲਿਆਂਦਾ, ਹਫਤਾ ਕੋਲ ਰੱਖਿਆ। ਜਦੋਂ ਮੁੰਡੇ ਨੂੰ ਕੋਈ ਸਾਥੀ ਬੇਸਮੈਂਟ ਲਈ ਮਿਲ ਗਿਆ, ਉਸ ਤੋਂ ਬਾਅਦ ਉਸ ਨੇ ਜਾਂ ਉਸ ਦੇ ਪਰਿਵਾਰ ਨੇ ਕਿਸੇ ਨੂੰ ਸ਼ੁਕਰਾਨੇ ਵਜੋਂ ਇੱਕ ਫੋਨ ਕਰਨਾ ਵੀ ਜਾਇਜ਼ ਨਾ ਸਮਝਿਆਇਹੋ ਸੀ ਜੱਟ ਦੀ ਯਾਰੀ?

ਕਸੂਰ ਇਨ੍ਹਾਂ ਦਾ ਨਹੀਂ, ਕਸੂਰ ਸਾਡੀ ਸਮਾਜਿਕ ਅਤੇ ਧਾਰਮਿਕ ਵਿਵਸਥਾ ਦਾ ਹੈ, ਜਿਨ੍ਹਾਂ ਦੇ ਦਿਮਾਗ ਵਿੱਚ ਜਨਮ ਤੋਂ ਹੀ ਬਿਠਾ ਦਿੱਤਾ ਜਾਂਦਾ ਹੈ ਕਿ ਅਖੌਤੀ ਨੀਵੀਂਆਂ ਜਾਤਾਂ ਦਾ ਕੰਮ ਹੀ ਉਨ੍ਹਾਂ ਦੀ ਸੇਵਾ ਕਰਨਾ ਹੈ, ਜਦੋਂ ਕਿ ਉਹ ਖੁਦ ਇਸ ਗੱਲੋਂ ਅਨਜਾਣ ਹਨ ਕਿ ਉਹ ਆਪ ਵੀ ਕਿਸੇ ਉੱਚੀ ਜਾਤ ਨਾਲ ਸਬੰਧਿਤ ਨਹੀਂ ਸਨ

ਇਤਿਹਾਸਕਾਰਾਂ ਦੀਆਂ ਬਾਰੀਕੀਆਂ ਵਿਦਵਾਨਾਂ ਲਈ ਛੱਡ ਦਿੰਦਾ ਹਾਂਆਓਡੀ ’ਤੇ ਲਿਖਿਆ ਸਮਝਣ ਲਈ ਹੁਣ ਪੜ੍ਹੇ ਲਿਖਿਆਂ ਬਾਰੇ ਪ੍ਰਚਲਤ ਅਖੌਤਾਂ ’ਤੇ ਝਾਤ ਮਾਰਦੇ ਹਾਂਸੁਣਿਆ ਕਰਦੇ ਸੀ ਕਿ ਪੰਜਾਬ ਦਾ ਇੱਕ ਜੱਟ ਸਿਆਸਤਦਾਨ ਕਿਹਾ ਕਰਦਾ ਸੀ, “ਕਾਨੂੰਨ ਵਨੂਨ ਕੁਝ ਨਹੀਂ ਹੁੰਦਾ, ਜੋ ਮੈਂ ਕਹਿੰਦਾ ਹਾਂ, ਉਹ ਕਾਨੂੰਨ ਹੈ’ ਅੱਜ ਕੱਲ੍ਹ ਭਾਵੇਂ ਬਹੁਤ ਸਾਰੇ ਸਿਆਸੀ ਲੀਡਰ ਅੰਗੂਠਾ ਛਾਪ ਹੀ ਹਨ ਪਰ ਉਹ ਚੰਗਾ ਪੜ੍ਹਿਆ ਹੋਇਆ ਸੀਸਿਧਾਂਤਿਕ ਅਤੇ ਵਿਹਾਰਕ ਤੌਰ ’ਤੇ ਕਾਨੂੰਨ ਸਮਾਜ ਦੇ ਵਿੰਗ-ਵਲ ਕੱਢਣ ਲਈ ਬਣਾਏ ਜਾਂਦੇ ਹਨ ਪਰ ਉਹ ਸਿੱਧਾ ਤੁਰਨਾ ਹੀ ਨਹੀਂ ਚਾਹੁੰਦਾ ਸੀ

ਪੰਜਾਹ ਕੁ ਸਾਲ ਪਹਿਲਾਂ ਬੰਬੇ (ਹੁਣ ਮੁੰਬਈ) ਭਾਰਤ ਦੀ ਆਰਥਿਕ-ਰਾਜਧਾਨੀ ਮੰਨਿਆ ਜਾਂਦਾ ਸੀ ਅਤੇ ਇਹ ਇਨਕਮ-ਟੈਕਸ ਦਾ ਮੱਕਾ ਵੀ ਕਹਾਉਂਦਾ ਸੀਇਸ ਵਿਭਾਗ ਦੇ ਕਾਨੂੰਨ ਦੀ ਕਿਤਾਬ ਬਹੁਤ ਮੋਟੀ ਹੈ ਕਿਉਂਕਿ ਇਹ ਕਾਨੂੰਨ ਅਮੀਰਾਂ ਨਾਲ ਸੰਬੰਧਿਤ ਹੈ, ਬਾਰੀਕੀ ਵਾਲਾ ਕਾਨੂੰਨ ਹੈਅਮੀਰ ਤਾਂ ਕੀ, ਆਮ ਆਦਮੀ ਵੀ ਜਲਦੀ ਜਲਦੀ ਪੈਸਾ ਜੇਬ ਵਿੱਚੋਂ ਨਹੀਂ ਕੱਢਦਾ! ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਬਾਰੀਕੀ ਮੇਰੀ ਬੁੱਧੀ ਦਾ ਹਿੱਸਾ ਬਣ ਚੁੱਕੀ ਸੀ ਸ਼ੁਰੂ ਦੀ ਤਾਇਨਾਤੀ ਇੱਥੇ ਹੋਣ ਕਰਕੇ ਮੈਂ ਇਨ੍ਹਾਂ ਕਾਨੂੰਨਾਂ ਦੀਆਂ ਬਾਰੀਕੀਆਂ ਦੀ ਥੋੜ੍ਹੀ ਬਹੁਤੀ ਥਹੁ ਪਾ ਲਈ ਸੀ ਪਰ ਉੱਥੇ ਪਹਿਲਾਂ ਦੇ ਪੰਜਾਬੀ ਅਫਸਰਾਂ ਨੇ ਪੰਜਾਬੀਆਂ ਦਾ, ਖਾਸ ਕਰਕੇ ਜੱਟ-ਸਿੱਖਾਂ ਦਾ, (ਆਮ ਬੰਦਾ ਤਾਂ ਹਰ ਪੱਗ ਵਾਲੇ ਨੂੰ ਪੰਜਾਬੀ ਜੱਟ ਹੀ ਸਮਝਦਾ ਸੀ) ਜੋ ਅਕਸ ਬਣਾ ਰੱਖਿਆ ਸੀ, ਮੈਂ ਉਸ ਸਾਂਚੇ ਵਿੱਚ ਫਿੱਟ ਨਾ ਬੈਠਿਆ ਅਤੇ ਸੁਣਨ ਨੂੰ ਮਿਲਦਾ --- ਤੂੰ ਪੰਜਾਬੀ ਨਹੀਂ ਐਂਕੋਈ ਵੀਹ ਸਾਲ ਉਸ ਖਿੱਤੇ ਵਿੱਚ ਲਾ ਕੇ ਵਾਪਸ ਪੰਜਾਬ ਦਾ ਪਾਣੀ ਪੀਣਾ ਨਸੀਬ ਹੋਇਆ ਇੱਥੇ ਬਾਰੀਕੀ ਦਾ ਕੀ ਕੰਮ? ਜੱਟਾਂ ਦੇ ਮੁੰਡੇ ਕਲਰਕ ਕਹਿਣ ਜੋ ਅਸੀਂ ਲਿਖ ’ਤਾ ਉਹੀ ਪੱਥਰ ’ਤੇ ਲਕੀਰ ਐ। ਇੰਸਪੈਕਟਰ ਕਹਿਣ ਸਾਡੀ ਰਪੋਟ ਨੂੰ ਕਿਹੜਾ ਰੱਦ ਕਰਦੂ? ... ਅਫਸਰ ਕਹਿਣ, ਜੋ ਅਸੀਂ ਸੋਚਦੇ ਹਾਂ, ਉਹੀ ਕਾਨੂੰਨ ਹੈ, ਸਾਡੇ ਤੋਂ ਉੱਤੇ ਕੋਈ ਸੁਪਰੀਮ ਕੋਰਟ ਨਹੀਂ! ਉਹ ਕਾਨੂੰਨ ਦਾ ਨੱਕ ਮਰਜ਼ੀ ਨਾਲ ਮੋੜ ਲੈਂਦੇ ਇੱਕ ਰਸਮੀ ਪਾਰਟੀ ’ਤੇ ਕਾਫੀ ਅਫਸਰ ਸਹਿਬਾਨ ਸਨ ਅਤੇ ਦੋ ਜੱਟ-ਅਫਸਰ ਭਰਾ ਹਵਾ ਪਿਆਜ਼ੀ ਹੋ ਕੇ ਕਿਸੇ ਕਾਨੂੰਨੀ ਨੁਕਤੇ ਉੱਤੇ ਸਲਾਹ ਮਸ਼ਵਰਾ ਕਰ ਰਹੇ ਸਨਮੈਂ ਕੋਲ ਖੜ੍ਹਾ ਸੁਣ ਰਿਹਾ ਸੀ ਪਰ ਵਿੱਚ ਟੋਕਣ ਤੋਂ ਰਹਿ ਨਾ ਸਕਿਆਛੋਟਾ ਸਾਹਿਬ ਦਰਅਸਲ ਵੱਡੇ ਸਾਹਿਬ ਦੀ ਹਉਮੈਂ ਨੂੰ ਪੱਠੇ ਪਾ ਰਿਹਾ ਸੀ। ਦੋਵੇਂ ਹੀ ਪੁੱਠੇ ਰਸਤੇ ਚੱਲ ਰਹੇ ਸਨਮੇਰੇ ਨਾਲ ਉਹ ਵੀਰ ਐਨਾ ਨਰਾਜ਼ ਹੋਇਆ ਕਿ ... ਕਹੇ, ਤੂੰ ਹੁੰਦਾ ਕੌਣ ਐਂ ਸਾਨੂੰ ਕਾਨੂੰਨ ਸਿਖਾਉਣ ਵਾਲਾ? ਕਾਫ਼ੀ ਜੂਨੀਅਰ ਹੁੰਦਾ ਹੋਇਆ ਵੀ ਸੀਨੀਅਰ ਨੂੰ ਘੂਰ ਰਿਹਾ ਸੀ। ਜਦੋਂ ਖ਼ੁਮਾਰ ਉੱਤਰਿਆ ਤਦ ਸਮਝ ਆਇਆ ਹੋਵੇਗਾ ਅਤੇ ਸਾਲ ਕੁ ਬਾਅਦ ਹੀ ਮੱਕੇ ਜਾ ਪਾਹੁੰਚਿਆਮੈਂ ਸੋਚਿਆ ਇਹ ਸਮੂਹਿਕ-ਬਿਰਤੀ ਦੀ ਗੱਲ ਹੈ, ਕਿਸੇ ਇੱਕ ਦਾ ਕਸੂਰ ਨਹੀਂ ਹੈ

ਸਾਰੇ ਧਰਮ ਤਰਕਸ਼ੀਲ ਹੀ ਹਨ ਪਰ ਧਰਮ ਦਾ ਸੰਚਾਲਨ ਕੁਝ ਅਜਿਹਾ ਰਿਹਾ ਹੈ ਕਿ ਨਿੱਜੀ ਹਿਤਾਂ ਨੇ ਇਸ ਨੂੰ ਕਰਮ-ਕਾਂਡ ਤਕ ਹੀ ਸੀਮਤ ਕਰ ਦਿੱਤਾਸਾਡੀ ਮਾਨਸਿਕਤਾ ਉੱਤੇ ਧਾਰਮਿਕ ਰੀਤੀ ਰਿਵਾਜਾਂ ਦਾ ਬੜਾ ਪ੍ਰਭਾਵ ਹੈਇਸ ਪ੍ਰਭਾਵ ਦੀਆਂ ਪਰਤਾਂ ਪ੍ਰਾਚੀਨ ਕਾਲ ਤੋਂ ਮੋਟੀਆਂ ਹੀ ਹੋਈ ਜਾ ਰਹੀਆਂ ਹਨਕੋਈ ਵੀ ਵਿਗਿਆਨਕ ਸੋਚ ਇਸਦੀ ਕਾਟ ਨਹੀਂ ਕਰ ਸਕੀਕੋਈ ਵੀ ਨਵਾਂ ਸੁਧਾਰਵਾਦੀ ਧਰਮ ਇਨ੍ਹਾਂ ਪਰਤਾਂ ਨੂੰ ਪਤਲੀਆਂ ਕਰਨ ਵਿੱਚ ਕਾਮਯਾਬ ਨਹੀਂ ਹੋਇਆ ਬਲਕਿ ਆਪਣੇ ਆਪ ਨੂੰ ਹੀ ਉਸ ਢਾਂਚੇ ਵਿੱਚ ਢਾਲਦਾ ਗਿਆਸਿੱਖ ਧਰਮ ਇਸਦੀ ਮੂੰਹ ਬੋਲਦੀ ਤਸਵੀਰ ਹੈਹਿੰਦੂ-ਧਰਮ ਦੀ ਜਾਤ-ਪਾਤ ਵਿਵਸਥਾ ਅੱਜ ਸਿੱਖ-ਧਰਮ ਵਿੱਚ ਵੀ ਪ੍ਰਚਲਤ ਹੈ ਜਦੋਂ ਕਿ ਸਿੱਖ ਧਰਮ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਨੇ ਇਸਦੇ ਵਿਰੋਧ ਵਿੱਚ ਹਰ ਮਨੁੱਖ ਦੀ ਰੱਬੀ-ਹੋਂਦ ਨੂੰ ਬਰਾਬਰ ਦਾ ਦਰਜਾ ਦੇ ਕੇ ਰੱਖੀ ਸੀਇਤਿਹਾਸਕ ਪਛੋਕੜ, ਸਮੇਂ ਅਤੇ ਸਥਾਨ ਦੀ ਸਥਿਤੀ ਨੇ ਚਰਵਾਹੇ ਭਾਈਚਾਰੇ ਨੂੰ ਜਾਟ ਤੋਂ ਜੱਟ ਅਤੇ ਜੱਟ ਤੋਂ ਜੱਟ-ਸਿੱਖ ਬਣਾ ਦਿੱਤਾ ਹੈਸਿੱਖ ਧਰਮ ਦੇ ਬਹੁਤੇ ਪੈਰੋਕਾਰ ‘ਜੱਟ-ਸਿੱਖ’ ਇਸ ਭਾਈਚਾਰੇ ਨਾਲ ਸਬੰਧਿਤ ਹੋਣ ਕਰਕੇ ਵਿਰਾਸਤੀ ਮਾਨਸਿਕਤਾ ਅਤੇ ਰਿਵਾਇਤ ਦਾ ਬੋਝ ਅੱਜ ਵੀ ਦਿਮਾਗ ਵਿੱਚ ਚੁੱਕੀ ਫਿਰ ਰਹੇ ਹਨਇਹੋ ਦੋਵੇਂ ਕਾਰਕ ਇਸ ਭਾਈਚਾਰੇ ਨੂੰ ਸਿੱਧਾ ਨਹੀਂ ਚੱਲਣ ਦੇ ਰਹੇ ਕਿਉਂਕਿ ਚਰਵਾਹੇ ਜਿੰਦਾ ਰਹਿਣ ਲਈ ਸਿੱਧਾ ਚੱਲ ਹੀ ਨਹੀਂ ਸਕਦੇ ਸਨ, ਜਿੱਧਰ ਚਾਰਾ ਦੇਖਿਆ, ਉੱਧਰ ਹੀ ਇੱਜੜ ਮੋੜ ਦਿੱਤਾਉਨ੍ਹਾਂ ਦਿਨਾਂ ਵਿੱਚ ਵੀ ਇੱਜੜ ਡੰਡੇ ਦੇ ਜ਼ੋਰ ਨਾਲ ਹੀ ਮੋੜਿਆ ਜਾਂਦਾ ਹੋਣਾ ਹੈਇਤਿਹਾਸਕ ਮਾਨਤਾ ਪ੍ਰਾਪਤ ਜੰਗਜੂ ਬਿਰਤੀ ਵਾਲਾ ਇਹ ਅੰਸ਼ ਅੱਜ ਵੀ ਹੈ ਤਾਂ ਸਾਰੇ ਪੰਜਾਬੀਆਂ ਵਿੱਚ ਹੀ, ਪਰ ਜੱਟ-ਵੀਰਾਂ ਵਿੱਚ ਕੁਝ ਜ਼ਿਆਦਾ ਹੀ ਹੈ, ਫਿਰ ਆਓਡੀ ਸਿੱਧੀ ਕਿਵੇਂ ਚੱਲੇ?

ਕਹਿੰਦੇ ਹਨ ਇਤਿਹਾਸ ਬੜਾ ਕੁਝ ਸਿਖਾਉਂਦਾ ਹੈ ਪਰ ਜਰਮਨ ਫਿਲਾਸਫਰ ਜੌਰਜ ਹੇਗਲ (George Hagel) ਸਮਝਦਾ ਹੈ ਕਿ ‘ਇਤਿਹਾਸ ਤੋਂ ਅਸੀਂ ਸਿਰਫ ਇੱਕ ਚੀਜ਼ ਸਿੱਖਦੇ ਹਾਂ ਕਿ ਅਸੀਂ ਇਤਿਹਾਸ ਤੋਂ ਕੁਝ ਨਹੀਂ ਸਿੱਖਦੇ ਇਸ ਲਈ ਆਓਡੀ ਨੇ ਤਾਂ ਇਵੇਂ ਹੀ ਚੱਲਣਾ ਸੀ

ਜਿਵੇਂ ਉਸ ਵੀਰ ਨੇ ਆਓਡੀ ਪਿੱਛੇ ਸ਼ੁਕਰਾਨੇ ਵਜੋਂ ਲਿਖਿਆ ਹੈ, ਮੈਂ ਵੀ ਥੋੜ੍ਹੀ ਬਹੁਤੀ ਲਿਖਣ ਕਲਾ ਦੀ ਦਾਤਿ ਦਾ ਸ਼ੁਕਰਾਨਾ ‘ਏਹਿ ਭਿ ਦਾਤਿ ਤੇਰੀ ਦਾਤਾਰ … ’ ਦੀ ਪਵਿੱਤਰ ਤੁਕ ਨਾਲ ਕਰ ਰਿਹਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4778)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author