JagroopSingh3ਦੇਖਦੇ ਹਾਂ ਪ੍ਰਸ਼ਾਸਨ, ਕਾਰੋਬਾਰੀਆਂ ਅਤੇ ਖਪਤਕਾਰਾਂ ਦੀ ਆਪਸੀ ਮਿੱਤਰਤਾ ਇਨ੍ਹਾਂ ਨੂੰ ਕਿੱਥੋਂ ਤਕ ...
(25 ਅਗਸਤ 2023)


ਸੁਣਦੇ ਆਏ ਹਾਂ ਕਿ ਰੋਟੀ ਵੀ ਇੱਕ ਨਸ਼ਾ ਹੈ
ਲੋਕ ਇਹ ਵੀ ਕਹਿੰਦੇ ਨੇ ਕਿ ਨਸ਼ਾ ਤਾਂ ਰੋਟੀ ਦਾ ਵੀ ਚੰਗਾ ਨਹੀਂ ਹੁੰਦਾਦੋਵੇਂ ਅਖਾਣ ਲੋਕ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੇ ਹਨਰੋਟੀ ਤੋਂ ਬਿਨਾਂ ਜਿਊਣਾ ਸੰਭਵ ਹੀ ਨਹੀਂ ਹੈਫੇਰ ਕੀ ਇਹ ਸਮਝ ਲਿਆ ਜਾਵੇ ਕਿ ਨਸ਼ੇ ਤੋਂ ਵਗੈਰਾ ਜੀਵਿਆ ਨਹੀਂ ਜਾ ਸਕਦਾ ਕਿਉਂਕਿ ਨਸ਼ੇ ਦੀ ਤੁਲਨਾ ਜੀਵਨ ਦੇ ਅਧਾਰ ਰੋਟੀ ਨਾਲ ਕਰ ਦਿੱਤੀ ਗਈ ਹੈਆਦਿ ਕਾਲ ਤੋਂ ਹੁਣ ਤਕ ਨਸ਼ੇ ਅਤੇ ਰੋਟੀ ਹਮਸਫ਼ਰ ਰਹੇ ਹਨ

ਪਿਛਲੇ ਦਿਨੀਂ ਮੈਂ ਲੇਖਕ ਅਮੀਸ਼ ਦੀ ਰਚਨਾ Shiva Trilogy ਪੜ੍ਹ ਰਿਹਾ ਸੀਇਹ ਕਿਰਤ ਅੰਗਰੇਜ਼ੀ ਭਾਸ਼ਾ ਵਿੱਚ ਹੈਲਿਖਤ ਦਾ ਕਥਾਨਿਕ (ਪਲਾਟ) ਅੱਜ ਤੋਂ ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ ਦਾ ਹੈਤਿੰਨ ਖੰਡਾਂ ਦੀ ਇਸ ਕਿਰਤ ਵਿੱਚ ਕਹਾਣੀ ਦੇਵਤਿਆਂ ਲਈ ਰਾਖਵੇਂ ਸੋਮਰਸ ਸ਼ਰਬਤ (ਸ਼ਰਾਬ ਦਾ ਨਫੀਸ ਨਾਂ) ਦੇ ਗਿਰਦ ਘੁੰਮਦੀ ਹੈਸਮੇਂ ਨਾਲ ਰਾਜਿਆਂ ਨੇ ਧਨ ਕਮਾਉਣ ਲਈ ਇਸ ਨੂੰ ਆਮ-ਜਨਤਾ ਦੇ ਸੇਵਨ ਕਰਨ ਲਈ ਛੋਟ ਦੇ ਦਿੱਤੀਲੋਕ ਨਸ਼ੇ ਵਿੱਚ ਟੱਲੀ ਰਹਿਣ ਲੱਗੇ, ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਤੇ ਇਸਦੇ ਨਸ਼ੇ ਦਾ ਸਮਾਜ ਉੱਤੇ ਬੁਰਾ ਪ੍ਰਭਾਵ ਪੈਣ ਲੱਗ ਪਿਆਸੋਮਰਸ ਹੁਣ ਬੁਰਾਈ ਦਾ ਪ੍ਰਤੀਕ ਹੋ ਗਿਆਲੇਖਣੀ ਹੋਰ ਭੀ ਧਾਰਮਿਕ ਫਲਸਫਿਆਂ ਜਿਵੇਂ ਕਿ ਵਿਕਰਮਾ (ਅਛੂਤ, ਭਿੱਟ ਦਾ ਸੰਕਲਪ) ਆਦਿ ਨਾਲ ਵੀ ਸੰਵਾਦ ਰਚਾਉਂਦੀ ਹੈਤਤਕਾਲੀ ਰਾਜਾ (ਦਕਸ਼) ਇਸ ਬੁਰਾਈ ਦੇ ਖਾਤਮੇ ਲਈ ਲੋਕ-ਕਥਾਵਾਂ ਉੱਤੇ ਨਿਰਭਰ ਹੋ ਕੇ ਨੀਲਕੰਠ (ਸ਼ਿਵਾ) ਦੀ ਤਲਾਸ਼ ਵਿੱਚ ਹੈ ਅਤੇ ਉਸ ਨੂੰ ਲੱਭਣ ਵਿੱਚ ਸਫਲ ਵੀ ਹੋ ਜਾਂਦਾ ਹੈਫੇਰ (ਬੁਰਾਈ ਦੇ ਪ੍ਰਤੀਕ) ਬਣੇ ਸੋਮਰਸ ਨੂੰ ਜੜ੍ਹੋਂ ਖਤਮ ਕਰਨ ਦੀ ਮੁਹਿੰਮ ਸ਼ੁਰੂ ਹੁੰਦੀ ਹੈਸੋਮਰਸ ਇੱਕ ਖਾਸ ਦਰਿਆ ਦੇ ਪਾਣੀ ਤੋਂ ਬਣਦਾ ਦਰਸਾਇਆ ਗਿਆ ਹੈਸੋਮਰਸ ਦੇ ਸੋਮੇ ਅਤੇ ਇਸਦੇ ਕਾਰਖਾਨੇ ਉੱਤੇ ਰਾਜੇ ਦਾ ਕਬਜ਼ਾ ਹੈਰਾਜਾ ਅਤੇ ਦਰਬਾਰੀ ਚਾਹੁੰਦੇ ਹਨ ਕਿ ਇਸਦੇ ਸੋਮੇ ਅਤੇ ਕਾਰਖਾਨੇ ਨੂੰ ਸੁਰੱਖਿਅਤ ਰੱਖਿਆ ਜਾਵੇਸੇਵਨ ਦੇ ਨਾਲ ਨਾਲ ਇਸਦੀ ਵਿਕਰੀ ਤੋਂ ਧਨ ਵੀ ਕਮਾਇਆ ਜਾਵੇਆਮ ਜਨਤਾ ਚਾਹੁੰਦੀ ਹੈ ਕਿ ਬੁਰਾਈ ਦਾ ਇਹ ਸੋਮਾ ਹੀ ਖਤਮ ਕਰ ਦਿੱਤਾ ਜਾਵੇਲੇਖਕ ਸ਼ਿਵਾ ਨੂੰ ਇੱਕ ਸਧਾਰਨ ਮਨੁੱਖ ਦੱਸਦਾ ਹੈ ਜਿਸ ਨੂੰ ਕੁਦਰਤ ਨੇ ਤੀਜਾ ਨੇਤਰ (ਤਰਕਸ਼ੀਲਤਾ) ਬਖਸ਼ਿਆ ਹੈਰਾਜਾ ਸ਼ਿਵਾ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਸ਼ਿਵਾ ਬੁਰਾਈ ਨੂੰ ਖਤਮ ਕਰਨ ਵਿੱਚ ਉਸ ਦੀ ਮਦਦ ਕਰ ਰਿਹਾ ਹੈ, ਪਰ ਜਦੋਂ ਸ਼ਿਵਾ ਆਪਣੇ ਆਸ਼ੇ ਪ੍ਰਤੀ ਵਚਨਬੱਧਤਾ ਦਿਖਾਉਂਦਾ ਹੈ ਫੇਰ ਰਾਜਾ ਪਰਦੇ ਪਿੱਛੇ ਸ਼ਿਵਾ ਦੇ ਵਿਰੁੱਧ ਛਲ-ਕਪਟ, ਬਲ ਆਦਿ ਵਰਤਦਾ ਹੈਰਾਜਾ ਸ਼ਿਵਾ ਨੂੰ ਤਬਾਹ ਕਰਨ ਵਿੱਚ ਨਾ-ਕਾਮਯਾਬ ਰਹਿੰਦਾ ਹੈਦੋਵੇਂ, ਰਾਜਾ ਅਤੇ ਸ਼ਿਵਾ ਹਾਲਾਤ ਵੱਸ ਜੰਗ ਦੀ ਭੱਠੀ ਵਿੱਚ ਧੱਕੇ ਜਾਂਦੇ ਹਨ

ਇਸ ਸਾਰੇ ਬਿਰਤਾਂਤ ਵਿੱਚ ਜਦੋਂ ਕਦੇ ਵੀ ‘ਸ਼ਿਵਾ ‘ਨੇ ਆਪਣੇ ਸਹਯੋਗੀਆਂ ਅਤੇ ਮਿੱਤਰਾਂ ਨਾਲ ਨਿੱਜੀ ਦੁੱਖ-ਸੁਖ ਜਾਂ ਨੀਤੀਗਤ-ਵਿਚਾਰਕ ਗੋਸਟਿ ਕੀਤੀ ਜਾਂ ਇਕਾਂਤ ਵਿੱਚ ਬੈਠ ਕੇ ਉਸ ਨੇ ਆਪੇ ਨਾਲ ਗੱਲ ਕੀਤੀ, ਲੇਖਕ ਨੇ ਉਸ ਨੂੰ ‘ਚਿਲਮ ‘ਦੀ ਵਰਤੋਂ ਕਰਦੇ ਦੱਸਿਆ ਹੈਅਸੀਂ ਜਾਣਦੇ ਹਾਂ ਕਿ ‘ਚਿਲਮ ‘ਵਿੱਚ ਕੀ ਪਾ ਕੇ ਸੁਲਗਾਇਆ ਜਾਂਦਾ ਸੀ/ਹੈਇਹ ਸੁਲਗਦਾ ਪਦਾਰਥ ਹੋਰ ਕੁਝ ਨਹੀਂ ਬਲਕਿ ਤੰਬਾਕੂ, ਗਾਂਜਾ, ਸੁਲਫਾ ਆਦਿ ਹੀ ਹੋ ਸਕਦਾ ਹੈ ਇਸਦਾ ਨਸ਼ਾ ਖੁਸ਼ੀ ਵਿੱਚ ਆਪੇ ਨੂੰ ਉਤਸ਼ਾਹਿਤ ਅਤੇ ਗ਼ਮੀ ਵਿੱਚ ਦਿਲਾਸਾ ਦਿੰਦਾ ਹੋਵੇਗਾਇਕਾਂਤ ਵਿੱਚ ਇਸਦਾ ਸੇਵਨ ਜ਼ਰੂਰ ਹੀ ਬਿਰਤੀ ਇਕਾਗਰ ਕਰਨ ਦੀ ਜੁਗਤ ਹੁੰਦਾ ਹੋਵੇਗਾਸੁਣਿਆ ਹੈ ਅੱਜ ਦੇ ਯੁਗ ਵਿੱਚ ਵੀ ਕਈ ਵਿਦਵਾਨ ਚਿੰਤਨ-ਵਿਧੀ ਵਿੱਚ ਇਸ ਜੁਗਤ ਨੂੰ ਵਰਤਦੇ ਹਨ

ਇਸ ਪ੍ਰਾਚੀਨ ਪਿਛੋਕੜ ਦੇ ਮੱਦੇਨਜ਼ਰ ਸਾਨੂੰ ਨਸ਼ੇ ਦਾ ਅਸਲ ਖ਼ਾਸਾ ਸਮਝਣ ਦੀ ਲੋੜ ਹੈ ਇਸਦਾ ਸਭ ਤੋਂ ਵੱਡਾ ਅਤੇ ਸੁਹਜ ਰੂਪ ਧਨ ਹੈ ਇੱਕ ਵਿਚਾਰਕ ਕਹਿੰਦਾ ਹੈ ਕਿ ਪੈਸੇ ਤੋਂ ਬਿਨਾਂ ਜ਼ਿੰਦਗੀ ਇੱਕ ਮਿਰਗ-ਤ੍ਰਿਸ਼ਨਾ ਹੀ ਹੁੰਦੀ ਹੈਉਸ ਦਾ ਕਥਨ ਸਹੀ ਜਾਪਦਾ ਹੈਨਸ਼ੀਲੇ ਪਦਾਰਥ ਧਨ ਕਮਾਉਂਦੇ ਹਨਸਮੂਹਿਕ ਪੱਧਰ ’ਤੇ ਨਸ਼ੇ ਦੀ ਖਪਤ ਧਨ ਦੀ ਉਤਪਤੀ ਦਾ ਸਾਧਨ ਬਣਦੀ ਆਈ ਹੈਅੱਜ ਅਸੀਂ ਦੇਖ ਹੀ ਰਹੇ ਹਾਂ ਕਿ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਠੇਕਿਆਂ ਤੋਂ ਸਰਕਾਰ ਨੂੰ ਕਿੰਨਾ ਮਾਲੀਆ ਮਿਲਦਾ ਹੈ

ਹੁਣ ਅਸੀਂ ਪਿਛਲੀ ਸਦੀ ਦੇ ਪਿਛਲੇ ਅੱਧ ਦੇ ਦਹਾਕਿਆਂ ਉੱਤੇ ਝਾਤ ਮਾਰਦੇ ਹਾਂਇਹ ਸਾਡੀ ਸਿਆਸੀ ਅਜ਼ਾਦੀ ਦੇ ਮੁਢਲੇ ਸਾਲ ਸਨਇਸ ਸਮੇਂ ਅੰਦਰ ਨਸ਼ੇ ਨੂੰ ਦੋ ਸੰਧਰਭਾਂ ਵਿੱਚ ਵਾਚਿਆ ਜਾ ਸਕਦਾ ਹੈਪਹਿਲਾਂ ਸੱਭਿਆਚਾਰਕ ਪੱਖ ਲੈਂਦੇ ਹਾਂਇਹ ਸਮਾਂ ਮੇਰੇ ਹਮਉਮਰਾਂ ਦੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਵਿਕਸਤ ਹੋਣ ਦਾ ਸੀਪਿੰਡ ਵਿੱਚ ਰਹਿੰਦਿਆਂ ਬਚਪਨ ਵਿੱਚ ਦੇਖਦੇ ਸਾਂ ਕਿ ਕਦੇ-ਕਦਾਈਂ ਬਾਹਰਲੇ ਘਰ ਇੱਕ ਕੋਨੇ ਵਿੱਚ ਬਾਲਣ ਦੇ ਢੇਰ ਕੋਲ ਸ਼ਾਮ ਦੇ ਘੁਸਮੁਸੇ ਵਿੱਚ ਇੱਕ ਢਾਣੀ ਜੁੜਦੀਉਨ੍ਹਾਂ ਕੋਲ ਕੱਚ ਦੀ ਇੱਕ ਗਲਾਸੀ ਹੁੰਦੀ, ਪਿੰਡ ਵਿੱਚ ਬਾਣੀਏ ਦੀ ਦੁਕਾਨ ਤੋਂ ਲਿਆਂਦਾ ਕਾਗ਼ਜ਼ ਵਿੱਚ ਰੱਖਿਆ ਨਮਕੀਨ ਜਾਂ ਕੌਲੀ ਵਿੱਚ ਲੂਣ ਅਤੇ ਗੰਢੇ ਹੁੰਦੇ ਅਤੇ ਕੋਲ ਹੀ ਸੌਂਫੀਆ ਸ਼ਰਾਬ ਦੀ ਬੋਤਲ ਪਈ ਹੁੰਦੀ ਇੱਕ ‘ਸਿਆਣਾ’ ਮੰਜੀ ਉੱਤੇ ਬੈਠਦਾ, ਬਾਕੀ ਸਭ ਇੱਟਾਂ ਰੋੜਿਆਂ ਦਾ ਆਸਣ ਬਣਾ ਕੇ ਹੇਠਾਂ ਬੈਠਦੇਇਹ ਸਿਆਣਾ ‘ਓਪਰੀ ਨਜ਼ਰ’ ਭਾਵ ਭੂਤ-ਪ੍ਰੇਤਾਂ ਦੀ ਵਿੱਦਿਆ ਦਾ ਮਾਹਰ ਸਮਝਿਆ ਜਾਂਦਾ ਸੀਬੋਤਲ ਹਿਲਾ ਕੇ ਦੇਖਦੇ, ਦਾਣਾ ਪੈਂਦਾ ਹੈ ਕਿ ਨਹੀਂਦਾਣਾ ਦਿਸਣ ’ਤੇ ਕਹਿਣਾ, “ਦੇਖਿਓ ਦੁੱਧ ਵਰਗੀ ਚਿੱਟੀ ਹੋਜੂ ਜਦੋਂ ਪਾਣੀ ਪਊ।” ਇਹ ਕੌਤਕ ਮੈਂ ਅੱਖੀਂ ਦੇਖਿਆ ਹੈਫਿਰ ਗਲਾਸੀ ਘੁੰਮਦੀ - ਇੱਕੋ ਗਲਾਸੀ ਵਿੱਚ ਪੀਣਾ ਭਾਈਚਾਰਕ ਪ੍ਰੇਮ ਅਤੇ ਸਾਂਝ ਦਾ ਪ੍ਰਤੀਕ ਸੀ ਜਦੋਂ ਨਸ਼ਾ ਚੜ੍ਹ ਜਾਂਦਾ ਤਾਂ ਉਹ ‘ਸਿਆਣਾ’ ਘਰ ਵਿੱਚੋਂ ਭੂਤ-ਪ੍ਰੇਤ ਭਜਾਉਂਦਾਕਦੇ ਕਦੇ ਸਾਨੂੰ ਨਿਆਣਿਆਂ ਨੂੰ ਵੀ ਭੋਰਾ ਚਟਾ ਦਿੰਦੇਠੇਕੇ ਦੀ ਮਹਿੰਗੀ ਹੋਣ ਕਰਕੇ ਜ਼ਿਆਦਾਤਰ ਉਹ ਘਰ ਦੀ ਕੱਢੀ ਖਰੀਦਦੇਕੱਢਣ ਵਾਲੇ ‘ਪਹਿਲੇ ਤੋੜ ਦੀ’ ਵੇਚ ਕੇ ਚੰਗਾ ਧਨ ਕਮਾਉਂਦੇਖਾਣ-ਪੀਣ ਵਾਲੇ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਰਹਿੰਦੇਵੱਡੇ ਪੱਧਰ ਦੀ ਖਪਤ ਤੋਂ ਉਪਜਿਆ ਧਨ ਫੇਰ ਮੁਖ਼ਬਰਾਂ, ਪੁਲਸੀਆਂ ਅਤੇ ਸਿਆਸਤਦਾਨਾਂ ਦੇ ਖਜ਼ਾਨਿਆਂ ਵਿੱਚ ਪਹੁੰਚ ਜਾਂਦਾਅੱਜ ਵੀ ਪੰਜਾਬ ਦੇ ਬਹੁਤ ਪਿੰਡਾਂ ਵਿੱਚ ਇਹ ਪ੍ਰਚਲਨ ਜਾਰੀ ਹੈ

ਉਨ੍ਹਾਂ ਸਮਿਆਂ ਦੇ ਪੇਂਡੂ ਸਮਾਜ ਵਿੱਚ ‘ਸੁਲਫੇ’ ਦਾ ਸੇਵਨ ਆਮ ਸੀਔਰਤਾਂ-ਮਰਦਾਂ ਦੇ ਨਹਾਉਣ ਲਈ ਪਿੰਡ ਦੇ ਬਾਹਰਵਾਰ ਛੱਪੜ ਹੁੰਦੇ ਸਨਕਿਸੇ ਨਸ਼ੇੜੀ ਨੂੰ ਛੱਪੜ ਵਿੱਚੋਂ ਨਹਾ ਕੇ ਨਿਕਲੀ ਯੁਵਤੀ ਸੁਲਫੇ ਦੀ ਲਾਟ ਵਰਗੀ ਨਜ਼ਰ ਆਉਂਦੀ ਹੋਵੇਗੀ, ਉਸ ਨੇ ਗਾ ਦਿੱਤਾ ਹੋਵੇਗਾ, “ਰੰਨ ਨਾਹ੍ਹ ਕੇ ਛੱਪੜ ਵਿੱਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ ...।’ ਉਸ ਵੱਲੋਂ ‘ਸੁਲਫੇ ਦੀ ਲਾਟ’ ਦਾ ਵਰਤਿਆ ਅਲੰਕਾਰ ਇਹ ਭੀ ਕਹਿ ਰਿਹਾ ਹੈ ਕਿ ਨਸ਼ੇ ਚਿੰਤਨ-ਬੁੱਧੀ ਲਈ ਵੀ ‘ਸ਼ਿਵਾ’ ਦੇ ਵਕਤ ਤੋਂ ਵਰਤੋਂ ਵਿੱਚ ਆਏ ਹਨਇਸ ਅਖਾਣ ਦਾ ਲੋਕਾਂ ਦੇ ਮੂੰਹ ਚੜ੍ਹ ਜਾਣਾ ਕੋਈ ਅਣਹੋਣੀ ਨਹੀਂ ਸੀ ਕਿਉਂਕਿ ਉਹ ਸਾਧਾਂ ਦੇ ਟਿੱਲਿਆਂ ਤੇ ਹਰ ਰੋਜ਼ ਸੁਲਫੇ ਦੀਆਂ ਲਾਟਾਂ ਅਤੇ ਛਪੜਾਂ ਵਿੱਚੋਂ ਨਹਾ ਕੇ ਨਿਕਲਦੀਆਂ ਔਰਤਾਂ ਨੂੰ ਸੁਭਾਵਿਕ ਹੀ ਦੇਖਦੇ ਸਨਇਹ ਸੁਲਫੇ ਦੀ ਲਾਟ ਸ਼ਿਵਾ ਦੀ ‘ਚਿਲਮ ‘ਵਿੱਚੋਂ ਵੀ ਨਿਕਲਦੀ ਸੀਸ਼ਰਾਬ ਅਤੇ ਸੁਲਫਾ ਨਸ਼ੇ ਦੇ ਵੱਖ ਵੱਖ ਰੂਪ ਸਨ/ਹਨ

ਇਹ ਉਹ ਸਾਲ ਸਨ ਜਦੋਂ ਪੰਜਾਬ ਵਿੱਚ ਪੋਸਤ ਦੇ ਫੁੱਲ ਵੀ ਖਿਲਦੇ ਸਨਅਫੀਮ ਦੇ ਠੇਕੇ ਸਨਮੇਰੀ ਉਮਰ ਦਾ ਸ਼ਾਇਦ ਹੀ ਕੋਈ ਇਨਸਾਨ ਅਜਿਹਾ ਹੋਵੇ ਜਿਸ ਨੇ ਦੁਆਨੀ-ਚੁਆਨੀ ਦੀ ਅਫੀਮ ਠੇਕੇ ਤੋਂ ਲਿਆ ਕੇ ਬੇਬੇ ਦੇ ਹੱਥ ’ਤੇ ਨਾ ਰੱਖੀ ਹੋਵੇ ਤਾਂ ਕਿ ਉਹ ਨਿੱਕੇ ਨਿਆਣੇ ਨੂੰ ਅਫੀਮ ਦਾ ਭੋਰਾ ਖੁਆ ਕੇ ਸੁਲਾ ਦੇਵੇ ਅਤੇ ਆਪ ਖੇਤੀ ਦੇ ਕੰਮ ਵਿੱਚ ਹੱਥ ਵਟਾਵੇਕਣਕ ਦੀ ਕਟਾਈ ਅਤੇ ਕਪਾਹ ਦੀ ਗੁਡਾਈ ਵੇਲੇ ਅਫੀਮ ਦਾ ਸੇਵਨ ਆਮ ਹੁੰਦਾ ਸੀਚਾਹ ਨਾਲ ਭੋਰਾ ਭੋਰਾ ਸਭ ਨੂੰ ਦੇ ਦਿੱਤੀ ਜਾਂਦੀ ਸੀਚੱਕ ਲੈ ਅਮਲੀਆ ਬਾਟੀ, ਲਿਪਟਨ ਗੇੜੇ ਖਾਂਦੀ ਐ ... ਕਹਿਕੇ ਕਾਮਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਕਿ ਉਹ ਥੋੜ੍ਹਾ ਨਸ਼ਾ ਕਰ ਲੈਣ ਤਾਂ ਕਿ ਵੱਧ ਤੋਂ ਵੱਧ ਕੰਮ ਹੋ ਸਕੇਉਨ੍ਹਾਂ ਦਿਨਾਂ ਵਿੱਚ ਲਿਪਟਨ ਕੰਪਨੀ ਦੀ ਚਾਹ ਪੱਤੀ ਬਹੁਤ ਪਸੰਦ ਕੀਤੀ ਜਾਂਦੀ ਸੀਚਾਹ ਵੀ ਇੱਕ ਨਸ਼ਾ ਹੀ ਸੀ/ਹੈ1964-65 ਦੇ ਆਸ-ਪਾਸ ਸਰਕਾਰ ਨੇ ਅਫੀਮ ਉੱਤੇ ਪਾਬੰਦੀ ਲਾ ਦਿੱਤੀਖੇਤਾਂ ਵਿੱਚ ਪੋਸਤ ਦੇ ਮਨਮੋਹਣੇ ਫੁੱਲ ਖਿਲਣੇ ਅਤੇ ਡੋਡੇ ਦਿਖਣੇ ਬੰਦ ਹੋ ਗਏਅਫੀਮ ਦਾ ਨਸ਼ਾ ਕਰਨ ਵਾਲੇ ਅਮਲੀ ਮੰਜੀ ਨਾਲ ਜੁੜਨੇ ਸ਼ੁਰੂ ਹੋ ਗਏ, ਕਹਿਣ ਹੱਡ ਖੜ੍ਹੇ ਹੀ ਨਹੀਂ ਹੋ ਰਹੇ-- ਸਾਰਾ ਦਿਨ ਮੰਜੀ ਨਾਲ ਜੁੜਿਆ ਰਹਿੰਦਾ ਐਂ ... ਵਰਗੇ ਗੀਤ ਰਿਕਾਰਡ ਹੋਣ ਲੱਗੇਇੱਕ ਫਿਲਮੀ ਗੀਤ ਵੀ ਸੀ, ਜਾਹ ਭੈੜਾ ਪੋਸਤੀ ...ਹੁਣ ਲੋਕਾਂ ਨੇ ਘਰ ਵਿੱਚ ਹੀ ਅਫੀਮ ਬਣਾਉਣੀ ਜਾਂ ਬਲੈਕ ਦੀ ਅਫੀਮ ਖਰੀਦਣੀ ਸ਼ੁਰੂ ਕਰ ਦਿੱਤੀ ਸੀਦੋ ਵਾਕਿਆ ਯਾਦ ਆ ਰਹੇ ਹਨ

ਸਾਡੇ ਗੁਆਂਢ ਰਹਿੰਦਾ ਮੜ੍ਹਾਕਾ ਤਾਇਆ... ਉਸ ਦਾ ਅਸਲੀ ਨਾਂ ਮੜ੍ਹਾਕ ਸਿੰਘ ਸੀ ... ਪੱਕਾ ਅਮਲੀ ਸੀਨਸ਼ੇ ਦੀ ਤੋੜ ਅਤੇ ਗਰੀਬੀ ਨੇ (ਬਲੈਕ ਵਿੱਚ ਅਫੀਮ ਬਹੁਤ ਮਹਿੰਗੀ ਸੀ) ਉਸ ਨੂੰ ਆਪ ਅਫੀਮ ਬਣਾਉਣ ਲਈ ਮਜਬੂਰ ਕਰ ਦਿੱਤਾ ਹੋਣਾ ਹੈਸਤੰਬਰ ਦੇ ਮਹੀਨੇ ਕਾਲਜ ਤੋਂ ਆ ਕੇ ਮੈਂ ਸਾਇਕਲ ਖੜ੍ਹਾ ਹੀ ਕੀਤਾ ਸੀ ਕਿ ਬੇਬੇ ਨੇ ਕਿਹਾ, “ਜਗਰੂਪ ਜਲਦੀ ਕਰ, ਆਹ ਫੜ ਦੇਸੀ ਘਿਓ ਦਾ ਛੰਨਾ, ਤੇਰਾ ਤਾਇਆ ਫੀਮ ਜਾਦਾ ਖਾ ਗਿਆ ਹੈ, ਛੇਤੀ ਜਾ ਉਹਦਾ ਨਸ਼ਾ ਤਾਰਨੈ” ਜਿਉਂ ਹੀ ਮੈਂ ਪਹੁੰਚਿਆ ਤਾਂ ਦੇਖਿਆ ਕਿ ਤਾਏ ਦਾ ਸਰੀਰ ਆਕੜ ਗਿਆ ਸੀਉਸ ਦੀਆਂ ਲੱਤਾਂ ਦੱਬਦੇ ਤਾਂ ਧੜ ਖੜ੍ਹਾ ਹੋ ਜਾਂਦਾ, ਜਦੋਂ ਧੜ ਦੱਬਦੇ ਤਾਂ ਲੱਤਾਂ ਦਾ ਉੱਪਰ ਚੁੱਕ ਹੋ ਜਾਂਦੀਆਂ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈਦੇਸੀ ਘਿਓ ਦੀਆਂ ਦੋ ਬਾਟੀਆਂ ਨੇ ਉਸ ਦਾ ਨਸ਼ਾ ਉਤਾਰ ਦਿੱਤਾ ਅਤੇ ਉਹ ਬਚ ਗਿਆ ਸੀਪਤਾ ਨਹੀਂ ਪੰਜਾਬ ਵਿੱਚ ਨਕਲੀ ਅਫੀਮ ਨੇ ਕਿੰਨੇ ਅਮਲੀਆਂ ਦੀ ਬਲੀ ਲਈ ਹੋਵੇਗੀ

ਸਾਧੂ ਸਿੰਘ ਨਾਂ ਦਾ ਸ਼ਖਸ ਚੰਗਾ ਬਲੈਕੀਆ ਹੋ ਗਿਆ ਸੀਲੋਕਾਂ ਨੇ ਉਸ ਦਾ ਨਾਉਂ ਪੁੱਠਾ ਲੈਣਾ ਸ਼ੁਰੂ ਕਰ ਦਿੱਤਾਉਸ ਨੂੰ ‘ਧੂਸ’ ਕਰਕੇ ਬੁਲਾਉਣ ਲੱਗੇਗੈਰ ਕਾਨੂੰਨੀ ਕੰਮ ਨੂੰ ਸਮਾਜ ਪੁੱਠਾ ਕੰਮ ਸਮਝਦਾ ਸੀਸਭ ਨੂੰ ਪਤਾ ਸੀ ਕਿ ਉਹ ਇਹ ਧੰਦਾ ਪੁਲਿਸ ਨਾਲ ਮਿਲ ਕੇ ਕਰਦਾ ਸੀਦਿਨਾਂ ਵਿੱਚ ਹੀ ਉਸ ਨੇ ਚੰਗਾ ਮਕਾਨ ਪਾ ਲਿਆਅਮਲੀ ਦੱਸਣ ਲੱਗੇ ... ਬੜੀ ਛਿੱਲ ਲਾਹੁੰਦੈ ਪਰ ਕਰੀਏ ਕੀ ... ਕਦੇ ਕਦੇ ਤਾਂ ਫਟਕੜੀ ਹੀ ਦੇ ਦਿੰਦਾ ਹੈਕੀਹਦੇ ਕੋਲ ਪਿੱਟੀਏ? ... ਸਭ ਮਿਲੇ ਹੋਏ ਨੇਫਿਰ ਉਹ ਬਦਅਸੀਸ ਦੇਣ ’ਤੇ ਉੱਤਰ ਆਉਂਦੇਧੂਸ ਦੀ ਮੋਟੀ ਚਮੜੀ ਹੇਠ ਵਿਕੀ ਜ਼ਮੀਰ ਨੂੰ ਕੋਈ ਫਰਕ ਨਹੀਂ ਪੈਂਦਾ ਸੀਕੋਈ ਮਰੇ ਕੋਈ ਜੀਵੇ ‘ਸੁਥਰਾ’ ਘੋਲ ਪਤਾਸੇ ਪੀਵੇ(ਸੁਥਰਾ ਇੱਕ ਪੰਜਾਬੀ ਕਵੀ ਦਾ ਤਖੱਲਸ ਸੀ)ਫੇਰ ਇੱਕ ਦਿਨ ਕਿਸੇ ਇਮਾਨਦਾਰ ਅਫਸਰ ਨੇ ਉਸ ਦੀ ਉਹ ਭੁਗਤ ਸਵਾਰੀ ਕਿ ਉਹ ਬਿਮਾਰ ਪੈ ਗਿਆ ਤੇ ... ...

ਫੇਰ ਜ਼ੀਨਤ ਅਮਾਨ ’ਤੇ ਫਿਲਮਾਏ ਗਾਣੇ ‘ਦਮ ਮਾਰੋ ਦਮ ... ਮਿਟ ਜਾਏ ਗ਼’ ਦਾ ਦੌਰ ਸ਼ੁਰੂ ਹੋਇਆ1971 ਵਿੱਚ ਫਿਲਮ ‘ਹਰੇ ਰਾਮਾ ਹਰੇ ਕ੍ਰਿਸ਼ਨਾ ‘ਨੇ ਭਾਰਤੀ ਸੰਸਕ੍ਰਿਤੀ ਉੱਤੇ ਹਿੱਪੀ ਸੱਭਿਆਚਾਰ ਦੇ ਪੈ ਰਹੇ ਪ੍ਰਭਾਵ ਬਾਰੇ ਅੱਛੀ ਪੇਸ਼ਕਾਰੀ ਦਿੱਤੀ ਸੀਫਿਲਮ ਬਣਾਉਣ ਵਾਲਿਆਂ ਦਾ ਮਨਸ਼ਾ ਵਿੱਤੀ ਲਾਭ ਸੀ ਅਤੇ ਸਰਕਾਰ ਦਾ ਮਨਸ਼ਾ ਸ਼ਾਇਦ ਉਸ ਵੇਲੇ ਦੇ ਪ੍ਰਚਲਤ ਨਸ਼ੇ ‘ਕੋਕੀਨ - ਐੱਲ ਐੱਸ ਡੀ’ ਦੇ ਦੁਸ਼ਟ ਪ੍ਰਭਾਵਾਂ ਬਾਰੇ ਜਾਗ੍ਰਿਤ ਕਰਨਾ ਸੀਪਰ ਹੋਇਆ ਇਸਦੇ ਉਲਟਇਸ ਨਸ਼ੇ ਦੀ ਸਮਗਲਿੰਗ ਵਧ ਗਈਅਧਿਕਾਰੀਆਂ ਅਤੇ ਹੋਰ ਤਾਕਤਵਰ ਲੋਕਾਂ ਨੇ ਖ਼ੂਬ ਹੱਥ ਰੰਗੇ ਸਨਇਸ ਨਸ਼ੇ ਅਤੇ ਏਡਜ਼ ਦੀ ਬਿਮਾਰੀ ਬਾਰੇ ਕੌਮਾਂਤਰੀ ਚੇਤਨਾ ਨੇ ਜਲਦੀ ਹੀ ਇਸਦੀ ਰੋਕ ਥਾਮ ਦੇ ਉਪਰਾਲੇ ਸ਼ੁਰੂ ਕਰਵਾ ਦਿੱਤੇ ਸਨਅੱਜ ਦੀ ਪੀੜ੍ਹੀ ਨੇ ਜੇਕਰ ‘ਸੁਲਫੇ ਦੀ ਲਾਟ’ ਦੇਖਣੀ ਹੈ ਤਾਂ ਨੈੱਟਫਲਿਕਸ ਉੱਤੇ ਇਹ ਗਾਣਾ ਦੇਖ ਲਵੇ

1988 ਵਿੱਚ ਦੇਸ਼ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ-ਭੋਏਂ ਗੁਜਰਾਤ ਵਿੱਚ ਸੇਵਾ ਕਰਨ ਦਾ ਸਬੱਬ ਬਣਿਆਅਸੀਂ ਭਵਨਗਰ ਸਾਂਇਹ ਸ਼ਹਿਰ ਗਾਂਧੀ ਜੀ ਦੇ ਜਨਮ ਅਸਥਾਨ ਪੋਰਬੰਦਰ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਹੈਚਾਰੋਂ ਤਰਫ਼ ਧਾਰਮਿਕ ਅਸਥਾਨਾਂ ਨਾਲ ਘਿਰਿਆ ਹੋਇਆ ਇਹ ਸ਼ਹਿਰ ਬੜੀ ਰਮਣੀਕ ਜਗ੍ਹਾ ਸੀਧਰਮ ਦਾ ਵੀ ਇੱਕ ਅਜੀਬ ਹੀ ਨਸ਼ਾ ਹੈਹਰ ਵਰ੍ਹੇ ਲੱਖਾਂ ਧਾਰਮਿਕ ਯਾਤਰੀ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਨ ਆਉਂਦੇਅਸੀਂ ਤਾਂ ਖੁਸ਼ ਸਾਂ ਕਿ ਇਹ ਯਾਤਰੀ ਸਾਡੇ ਟੈਕਸ ਉਗਰਾਹੀ ਵਿੱਚ ਚੰਗਾ ਯੋਗਦਾਨ ਪਾ ਦਿੰਦੇ ਹਨਮੁਮਕਿਨ ਹੈ ਕਿ ਪੈਸੇ ਦੀ ਗੰਗਾ ਕਿਤੋਂ ਹੋਰ ਵਹਿੰਦੀ ਸੀ

ਸਾਡੇ ਗੁਆਂਢੀ ਬਹੁਤ ਹੀ ਭਲੇਮਾਣਸ ਧਰਮੀ ਬੰਦੇ ਸਨਉਨ੍ਹਾਂ ਦੀਆਂ ਔਰਤਾਂ ਅਕਸਰ ਦਿਨ ਵੇਲੇ ਸਾਡੇ ਘਰ ਮਹਿਫ਼ਿਲ ਲਾਉਂਦੀਆਂਉਨ੍ਹਾਂ ਕਦੀ ਮੈਨੂੰ ਇੱਕ ਟੈਕਸੀ ਵਿੱਚ ਬੈਠਦਿਆਂ ਦੇਖ ਲਿਆ ਹੋਵੇਗਾ ਮੈਨੂੰ ਕਦੇ ਕਦਾਈਂ ਮੁੱਖ-ਦਫਤਰ ਰਾਜਕੋਟ ਜਾਣਾ ਪੈਂਦਾ ਸੀਉਨ੍ਹਾਂ ਸਾਡੀ ਭਲਾਈ ਹੇਤ ਮੇਰੀ ਧਰਮ-ਪਤਨੀ ਨੂੰ ਕਿਹਾ, “ਸਾਬ੍ਹ ਕੋ ਬਤਾਓ ਕਿ ਜਿਸ ਕਾਰ ਮੇਂ ਵੋ ਜਾਤੇ ਹੈਂ, ਵੋ ਅੱਛਾ ਆਦਮੀ ਨਹੀਂ ਹੈ, ਵੋ ਸਿਵਕੀ ਵੇਚਤਾ ਹੈ” ਮੈਡਮ ਨੂੰ ਸਮਝ ਨਾ ਆਵੇ ਕਿ ਇਹ ਸਿਵਕੀ ਕਿਸ ਨੂੰ ਕਹਿ ਰਹੀਆਂ ਨੇ, ਉਨ੍ਹਾਂ ਨੂੰ ਵਿਸਕੀ ਕਹਿਣਾ ਨਾ ਆਵੇਅਸੀਂ ਦੋਹਾਂ ਨੇ ਬੁਝਾਰਤ ਹੱਲ ਕੀਤੀ ਕਿ ਉਹ ਬੁਰਾ ਆਦਮੀ ‘ਵਿਸਕੀ’ ਦੀ ਸਪਲਾਈ ਕਰਦਾ ਹੋਵੇਗਾਪਤਾ ਲੱਗਿਆ ਕਿ ਉਹ ਮਨੁੱਖ ਖੁਸ਼ਕ ਸੂਬੇ ਵਿੱਚ ‘ਤੇਰ੍ਹਵੇਂ ਰਤਨ’ ਦਾ ਕਾਰੋਬਾਰ ਕਰਦਾ ਸੀਪੈਸਾ ਫੈਂਕੋ ਤਮਾਸ਼ਾ ਦੇਖੋ ਵਾਲਾ ਸੀਨ ਸੀਘਰ ਬੈਠੇ ਸਭ ਹਾਜ਼ਰ - ਦੇਸੀ, ਵਲੈਤੀ, ਸਕਾਚ, ਬੀਅਰ, ਜਿੰਨਉਸ ਦੀ ਗੱਡੀ ਨੂੰ ਕੋਈ ਨਹੀਂ ਰੋਕਦਾ ਸੀਉੱਪਰ ਤਕ ਪਹੁੰਚ ਵਾਲਾ ਬੰਦਾ ਸੀ ਉਹ। ਸਾਡਾ ਵੀ ਡੰਗ ਸਰਨ ਲੱਗ ਪਿਆਉਂਝ ਸਰਕਾਰ ਵੀ ‘ਹੈਲਥ ਪਰਮਿਟ’ ਦੇ ਕੇ ਮਾਲੀਆ ਕਮਾ ਰਹੀ ਸੀ

ਘਰਾਂ ਵਿੱਚ ਅਤੇ ਵਿਆਹ ਸ਼ਾਦੀਆਂ ’ਤੇ ਸ਼ਰਾਬ ਦੀ ਸ਼ਰੇਆਮ ਵਰਤੋਂ ਦੀ ਸਮਾਜਿਕ ਪ੍ਰਵਿਤੀ ਨੇ ਸਾਡੀ ਗਭਰੇਟ ਪੀੜ੍ਹੀ ਨੂੰ ਨਸ਼ਿਆਂ ਦੇ ਖੂਹ ਵਿੱਚ ਸੁੱਟ ਦਿੱਤਾਉਹ ਵੱਡਿਆਂ ਦੀ ਨਕਲ ਕਰਨਗੇ ਹੀਉਂਝ ਸੋਮਰਸ ਵੀ ਪਹਿਲਾਂ-ਪਹਿਲ ਇੱਕ ਸੰਜੀਵਨੀ ਦੀ ਤਰ੍ਹਾਂ ਵਰਤਿਆ ਜਾਂਦਾ ਸੀ ਇਸਦਾ ਬਹੁਤੀ ਮਾਤਰਾ ਵਿੱਚ ਸੇਵਨ ਇਸ ਨੂੰ ਬੁਰਾ ਬਣਾ ਗਿਆ ਸੀਇੱਕੀਵੀਂ ਸਦੀ ਦੇ ਸ਼ੁਰੂ ਵਿੱਚ ਹੀ ਇੱਕ ਹੋਰ ਬਲਾ ਪੰਜਾਬ ਦੇ ਗੱਲ ਪੈ ਗਈਇਹ ਅਫੀਮ ਵਾਂਗ ਕਾਲੀ-ਕਲੂਟ ਨਹੀਂ ਬਲਕਿ ਚਿੱਟੇ ਤੋਂ ਵੀ ਚਿੱਟੀ - ਭਾਵ ਚਿੱਟਾ ਸੀ/ਹੈਇਸ ਨਸ਼ੇ ਨੇ ਪੂਰੇ ਪੰਜਾਬ ਨੂੰ ਆਪਣੇ ਮੱਕੜਜਾਲ ਵਿੱਚ ਅਜਿਹਾ ਫਸਾਇਆ ਕਿ ਇਸ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈਘਰਾਂ ਦੇ ਘਰ ਬਰਬਾਦ ਹੋ ਗਏਕਿਸ ਨੇ ਇਸਦੀ ਲਤ ਲਾਈ, ਕਿਸੇ ਨੂੰ ਪਤਾ ਨਹੀਂਇਸ ਬਰਬਾਦੀ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂਸਦੀਆਂ ਦੀਆਂ ਸੰਵੇਦਨਾਵਾਂ ਜ਼ਿੰਮੇਵਾਰ ਹਨਖਾਂਦੇ ਪੀਂਦੇ ਘਰਾਂ ਦੇ ਕਾਕਿਆਂ ਦਾ ਇਹ ਸ਼ੌਕ ਆਮ ਘਰਾਂ ਦੇ ਬੱਚਿਆਂ ਨੂੰ ਵੀ ਚਿੰਬੜ ਗਿਆਕੁੜੀਆਂ ਦੀਆਂ ਨਸ਼ੇ ਵਿੱਚ ਧੁੱਤ ਵੀਡਿਓ ਸੋਸ਼ਲ ਮੀਡੀਆ ’ਤੇ ਆਮ ਚੱਲ ਰਹੀਆਂ ਹਨਕਹਿੰਦੀਆਂ ਹਨ ... ਜੋ ਮਰਜ਼ੀ ਕਰੋ ਪਰ ਚਿੱਟਾ ਦੇ ਦਿਓਕੱਲ੍ਹ ਹੀ ਟੀਵੀ ਸਕਰੀਨ ’ਤੇ ਦਿਖਾਇਆ ਜਾ ਰਿਹਾ ਸੀ ਕਿ ਇੱਕ ਨੌਜਵਾਨ ਨੇ ਮਾਤਾ-ਪਿਤਾ ਦਾ ਕਤਲ ਇਸ ਲਈ ਕਰ ਦਿੱਤਾ ਕਿ ਉਹ ਚਿੱਟਾ ਖਰੀਦਣ ਲਈ ਪੈਸੇ ਨਹੀਂ ਦੇ ਰਹੇ ਸਨਅਜਿਹੇ ਹਾਲਾਤ ਦੇ ਹੋਂਦ ਦੀ ਪੁਸ਼ਟੀ ਇੱਕ ਬਜ਼ੁਰਗ ਇਨਸਾਨ ਨੇ ਅਜ਼ਾਦੀ ਦਿਹਾੜੇ ’ਤੇ ਕਰ ਦਿੱਤੀਉਹ ਮੈਨੂੰ ਸਵੇਰ ਦੀ ਸੈਰ ਵੇਲੇ ਹਰ ਰੋਜ਼ ਹੀ ਮਿਲਦਾ ਸੀ, ਪਰ ਮੈਂ ਉਸ ਨੂੰ ਬੁਲਾਉਣ ਤੋਂ ਝਿਜਕਦਾ ਸਾਂਉਸ ਦੀ ਪਤਲੀ ਹਾਲਤ ਜਾਣਨ ਲਈ ਅੱਜ ਮੈਂ ਉਸ ਨਾਲ ਗੱਲ ਤੋਰ ਹੀ ਲਈਕੋਈ ਬਹੱਤਰ ਕੁ ਸਾਲ ਦੇ ਇਸ ਬੰਦੇ ਨੇ ਹੱਥ ਦੇ ਇਸ਼ਾਰੇ ਨਾਲ ਦੱਸਿਆ, “ਆਲੇ ਦੁਆਲੇ ਦੀ ਜ਼ਮੀਨ ਦੇ ਦੋ ਖਤਾਨੇ ਸਾਡੇ ਸੀ ਪਰ ਹੁਣ ਦੀ ਪੀੜ੍ਹੀ ਦੇ ਮੁੰਡੇ-ਕੁੜੀਆਂ ਨੇ ਅੱਧੀ ਤੋਂ ਵੱਧ ਚਿੱਟੇ ਅਤੇ ਭੁੱਕੀ ਦੇ ਨਸ਼ਿਆਂ ਵਿੱਚ ਰੋੜ੍ਹ ਦਿੱਤੀ ਹੈਹਰ ਰੋਜ਼ ਘਰੇ ਪੁਲਿਸ ਖੜ੍ਹੀ ਰਹਿੰਦੀ ਐ।” ਉਸ ਬਜ਼ੁਰਗ ਦੇ ਬੋਲਾਂ ਵਿਚਲਾ ਦਰਦ ਚਿਹਰੇ ਦੀਆਂ ਝੁਰੜੀਆਂ ਦੀ ਦਾਸਤਾਨ ਕਹਿ ਰਿਹਾ ਸੀਕੱਪੜਿਆਂ ਤੋਂ ਉਹ ਭਿਖਾਰੀ ਦਿਸ ਰਿਹਾ ਸੀ। ਇਹ ਇਨਸਾਨ ਜਵਾਨੀ ਵੇਲੇ ਛਬੀਲਾ ਰੂਪ ਸਿੰਘ ਸੀਪੰਜਾਬ ਸਰਕਾਰ ਮੁਤਾਬਿਕ ਮਾਰਚ 2023 ਤਕ 2.62 ਲੱਖ ਨਸ਼ੇੜੀ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਵਿੱਚ, 6.12 ਲੱਖ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਵਿੱਚ ਜ਼ੇਰੇ-ਇਲਾਜ ਹਨਕੋਈ 10 ਲੱਖ ਲੋਕ ਚਿੱਟੇ ਦੇ ਨਸ਼ੇ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ

ਕੋਈ ਦੋ ਕੁ ਸਾਲ ਪਹਿਲਾਂ ਇੱਕ ਮਿੱਤਰ ਦਾ ਫੋਨ ਆਇਆ, “ਯਾਰ ਕੁਝ ਮਦਦ ਕਰੋ ਮੁੰਡਾ ਚਿੱਟੇ ’ਤੇ ਲੱਗ ਗਿਆ ਹੈਸਾਰਾ ਸਾਰਾ ਦਿਨ ਬਾਹਰ ਫਿਰਦਾ ਰਹਿੰਦਾ ਹੈ” ਅਸੀਂ ਮਿੱਤਰਾਂ ਨੇ ਬੱਚੇ ਨਾਲ ਗੱਲ ਕੀਤੀਉਹ ਅੱਗਿਓਂ ਬੋਲਿਆ, “ਅੰਕਲ ਮੈਂ ਕੰਮ ਦੀ ਮਾਂ … ਬਥੇਰੀ ਤਨਖਾਹ ਮਿਲਦੀ ਐ ਇਹਨੂੰ ... ਫੇਰ ਪੈਨਸ਼ਨ ਮਿਲੂ ... ਸਾਰੀ ਉਮਰ ਐਸ਼ ਕਰ ਸਕਦਾਂ ਮੈਂ ... ਮੇਰੀ ਕਿਸਮਤ ਵਿੱਚ ਤਾਂ ਰਾਜ ਕਰਨਾ ਲਿਖਿਐ ਰਾਜ, ਉਹ ਮੈਂ ਕਰ ਰਿਹਾਂ ਮੈਨੂੰ ਕੁਝ ਨਾ ਕਹੋ

ਮੁੰਡੇ ਦਾ ਬਾਪੂ ਨੂੰ ‘ਇਹਨੂੰ’ ਕਹਿਕੇ ਸੰਬੋਧਨ ਕਰਨਾ ਕਿੰਨਾ ਕੁਝ ਕਹਿ ਰਿਹਾ ਸੀਨਸ਼ੇੜੀ ਸ਼ਰਮ ਲਾਹ ਚੁੱਕੇ ਸਨਫੇਰ ਸਾਨੂੰ ਉਸ ਦੀ ਵਿਗੜੀ ਹਾਲਤ ਦੇਖ ਕੇ ‘ਨਸ਼ਾ ਛਡਾਊ ਕੇਂਦਰ’ ਵਿੱਚ ਦਾਖਲ ਕਰਵਾਉਣਾ ਪਿਆਕਈ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਕਾਫੀ ਅੱਛਾ ਕੰਮ ਕਰ ਰਹੇ ਹਨ ਪਰ ਖ਼ਬਰਾਂ ਆ ਰਹੀਆਂ ਹਨ ਕਿ ਕੁਝ ਪ੍ਰਾਈਵੇਟ ਅਦਾਰਿਆਂ ਨੇ ਇਸ ਨੂੰ ਸੇਵਾ ਦੇ ਨਾਉਂ ’ਤੇ ਕਮਾਈ ਦਾ ਸਾਧਨ ਬਣਾ ਲਿਆ ਹੈਸਰਕਾਰੀ ਤਾਂ ਸਰਕਾਰੀ ਹਨ, ਉੱਥੇ ਜਿਵੇਂ ਕੰਮ ਹੁੰਦਾ ਹੈ, ਸਭ ਨੂੰ ਪਤਾ ਹੈ

2016 ਵਿੱਚ ਇਸ ਵਿਸ਼ੇ ’ਤੇ ਫਿਲਮ ‘ਉੜਤਾ ਪੰਜਾਬ’ ਬਣੀਫਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ‘ਚਿੱਟੇ’ ਨੇ ਪੰਜਾਬ ਦੀ ਜਵਾਨੀ ਅਤੇ ਇਸਦੀ ਆਰਥਿਕਤਾ ਨੂੰ ਬਰਬਾਦ ਕੀਤਾ ਅਤੇ ਇਸ ਲਈ ਜ਼ਿੰਮੇਵਾਰ ਸਿਆਸਤਦਾਨ, ਪੁਲਿਸ, ਨਸ਼ੇ ਦੇ ਸੌਦਾਗਰਾਂ ਦੀ ਮਿਲੀ ਭੁਗਤ ਨੂੰ ਵੀ ਉਜਾਗਰ ਕੀਤਾਲੋਕ ਕਹਿ ਰਹੇ ਹਨ ਇਸ ਫਿਲਮ ਦਾ ਨਾਂ ‘ਉੱਜੜਤਾ ਪੰਜਾਬ’ ਹੋਣਾ ਚਾਹੀਦਾ ਸੀਨਸ਼ੇ ਦੀ ਬੁਰਾਈ ਧਨ ਕਮਾਉਣ ਦਾ ਸਾਧਨ ਬਣੀ ਸਾਫ਼ ਦਿਸ ਰਹੀ ਸੀਇਹ ਵੀ ਕੋਸ਼ਿਸ਼ ਕੀਤੀ ਗਈ ਕਿ ਨਸ਼ੇ ਦੀ ਅਸਲੀ ਫਿਤਰਤ ਆਮ ਲੋਕਾਂ ਨੂੰ ਸਮਝ ਆ ਜਾਵੇਹੁਣ ਮਾਲਵੇ ਵਿੱਚ ਪਿੰਡਾਂ ਦੇ ਲੋਕ ਨਸ਼ਾ ਰੋਕੂ ਕਮੇਟੀਆਂ ਬਣਾ ਰਹੇ ਹਨਦੇਖਦੇ ਹਾਂ ਪ੍ਰਸ਼ਾਸਨ, ਕਾਰੋਬਾਰੀਆਂ ਅਤੇ ਖਪਤਕਾਰਾਂ ਦੀ ਆਪਸੀ ਮਿੱਤਰਤਾ ਇਨ੍ਹਾਂ ਨੂੰ ਕਿੱਥੋਂ ਤਕ ਕਾਮਯਾਬ ਹੋਣ ਦਿੰਦੀ ਹੈ ਕਿਉਂਕਿ ਇਨ੍ਹਾਂ ਦੇ ਸਬੰਧ ਇੱਕੋ ਹੀ ਰੇਸ਼ਮ ਦੀ ਡੋਰੀ ਨਾਲ ਬੰਨ੍ਹੇ ਹੋਏ ਹਨ ਅਤੇ ਇਹ ਰੇਸ਼ਮ ਹੈ - ਪੈਸਾ

ਨਸ਼ਾ ਛਡਾਊ ਕੇਂਦਰ ਨੌਜਵਾਨੀ ਨੂੰ ਬਚਾਉਣ ਵਿੱਚ ਕੁਛ ਹੱਦ ਤਕ ਜ਼ਰੂਰ ਸਫਲ ਹੋ ਰਹੇ ਹਨਨਿੱਜੀ ਸਫਲਤਾ ਅਸਥਾਈ ਰਹੀ ਹੈਵਿਹਲੇ ਹੱਥ ਫੇਰ ਕੁਝ ਦੇਰ ਬਾਅਦ ਚਿੱਟੇ, ਭੁੱਕੀ ਨੂੰ ਪੈ ਜਾਂਦੇ ਹਨਇਸ ਸਮੱਸਿਆ ਦਾ ਅੱਵਲ ਤਾਂ ਕੋਈ ਸਥਾਈ ਹੱਲ ਨਹੀਂ ਹੈ, ਇਸ ਨੂੰ ਬੁਰਾਈ ਦਾ ਵਿਰਾਟ ਰੂਪ ਧਾਰਨ ਤੋਂ ਰੋਕਿਆ ਜਾ ਸਕਦਾ ਹੈ ਜੇਕਰ ਸਾਡੇ ਨੌਜਵਾਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਹਕੀਕੀ ਮਿਸਾਲ ਪੇਸ਼ ਕੀਤੀ ਜਾਵੇਉਨ੍ਹਾਂ ਨੂੰ ਵੇਲੇ ਸਿਰ ਯੋਗਤਾ ਮੁਤਾਬਿਕ ਰੁਜ਼ਗਾਰ ਦਿੱਤਾ ਜਾਵੇਵਿਹਲ ਨੂੰ ਕਿਸੇ ਸਾਰਥਿਕ ਪਾਸੇ ਲਾਇਆ ਜਾਵੇਧਨ ਕੁਬੇਰਾਂ ਨੂੰ ਨੱਥ ਪਾਈ ਜਾਵੇ ਕਿ ਉਹ ਧਨ ਕਮਾਉਣ ਲਈ ਨਸ਼ਿਆਂ ਨੂੰ ਜ਼ਰੀਆ ਨਾ ਬਣਾਉਣਵਧ ਰਹੀ ਆਰਥਿਕ ਨਾ-ਬਰਾਬਰੀ ਨੂੰ ਘੱਟ ਕੀਤਾ ਜਾਵੇਜੇਕਰ ਸਮਾਜ ਅਤੇ ਸਰਕਾਰ ਮਿਲ ਕੇ ਅਜਿਹਾ ਨਹੀਂ ਕਰਦੇ ਫੇਰ ਸ਼ਰਾਬ ਅਤੇ ਸ਼ਬਾਬ ਦੇ ਸ਼ੌਕੀਨ ਮਿਰਜ਼ਾ ਗਾਲਿਬ ਦਾ ਇਹ ਸ਼ੇਅਰ, ਨਸ਼ਾ ਛਡਾਊ ਕੇਂਦਰਾਂ ਅਤੇ ਨਸ਼ਾ ਛਡਾਉਣ ਦੇ ਹੋਰ ਯਤਨਾਂ ਦੇ ਅਸਲ ਖ਼ਾਸੇ ’ਤੇ ਢੁਕਵਾਂ ਹੋਵੇਗਾ:

ਉਮਰ ਭਰ ਗਾਲਿਬ ਯੂੰ ਹੀ ਭੂਲ ਕਰਤਾ ਰਹਾ,
ਧੂਲ ਚਿਹਰੇ ਪੇ ਥੀ, ਆਈਨਾ ਸਾਫ਼ ਕਰਤਾ ਰਹਾ

ਤੇ ਅਸੀਂ ‘ਸ਼ਿਵਾ’ ਦੀ ਉਡੀਕ ਕਰਦੇ ਰਹਾਂਗੇ, ਦਕਸ਼ ਆਉਂਦੇ ਜਾਂਦੇ ਰਹਿਣਗੇ, ਸਦੀਵੀ ਧੰਦਾ ਚਲਦਾ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4174)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author