AbbasDhaliwal 7ਜੇਕਰ ਜਸਵਿੰਦਰ ਭੱਲਾ ਦੇ ਪੰਜਾਬੀ ਫਿਲਮ ਦੇ ਕੈਰੀਅਰ ’ਤੇ ਨਜ਼ਰ ਮਾਰੀਏ ਤਾਂ ...24 August 2025
(24 ਅਗਸਤ 2025)


24 August 202522
ਅਗਸਤ ਦੀ ਸਵੇਰ ਜਿਵੇਂ ਹੀ ਕਰੀਬ ਨੌ ਕੁ ਵਜੇ ਸੋਸ਼ਲ ਮੀਡੀਆ ’ਤੇ ਨਜ਼ਰ ਮਾਰੀ ਤਾਂ ਜਸਵਿੰਦਰ ਭੱਲਾ ਦੇ ਦਿਹਾਂਤ ਦੀ ਖਬਰ ਦੇਖ ਮੈਂ ਜਿਵੇਂ ਇੱਕ ਦਮ ਸੁੰਨ ਹੋ ਗਿਆਦਰਅਸਲ ਇਹ ਪੋਸਟ ਮੇਰੇ ਮਿੱਤਰ ਪਾਲੀ ਖ਼ਾਦਿਮ ਨੇ ਆਪਣੀ ਫੇਸਬੁੱਕ ਦੀ ਕੰਧ ’ਤੇ ਪਾਈ ਗਈ ਸੀਪਹਿਲਾਂ ਤਾਂ ਜਿਵੇਂ ਦਿਲ ਨੂੰ ਯਕੀਨ ਨਹੀਂ ਹੋਇਆ ਪਰ ਫਿਰ ਵੀ ਕਿਸੇ ਦੀ ਮੌਤ ਦੀ ਝੂਠੀ ਖ਼ਬਰ ਨਹੀਂ ਕੋਈ ਪਾ ਸਕਦਾਫਿਰ ਆਪਣੇ ਮਨ ਦੀ ਤਸੱਲੀ ਲਈ ਮੈਂ ਪਾਲੀ ਖਾਦਿਮ ਨੂੰ ਫੋਨ ਲਾਇਆ ਤਾਂ ਉਸਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ, ਹਾਂ ਅੱਬਾਸ ਜੀ! ਇਹ ਖ਼ਬਰ ਬਿਲਕੁਲ ਸੱਚੀ ਹੈ।  ਪਿਛਲੇ ਕੁਝ ਦਿਨਾਂ ਤੋਂ ਭੱਲਾ ਜੀ ਬਿਮਾਰ ਚੱਲ ਰਹੇ ਸਨ ਤੇ ਇੱਕ ਹਸਪਤਾਲ ਵਿੱਚ ਦਾਖਲ ਸਨ।”

ਮੈਂ ਪਿਛਲੇ ਲੰਮੇ ਸਮੇਂ ਤੋਂ ਭੱਲਾ ਦੀ ਕਾਮੇਡੀ ਦਾ ਫੈਨ ਚਲਿਆ ਆ ਰਿਹਾ ਹਾਂਪਰ ਅੱਜ ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਦੇ ਚਲਦਿਆਂ ਦਿਲ ਨੂੰ ਡਾਢੀ ਸੱਟ ਵੱਜੀਦਰਅਸਲ ਉਹਨਾਂ ਦੇ ਵਿਅੰਗ ਵਿੱਚ ਫੋਹੜਪਨ ਨਹੀਂ ਸੀ ਸਗੋਂ ਉਨ੍ਹਾਂ ਦੇ ਸਟਾਇਰ ਵਿੱਚ ਇੱਕ ਗਹਿਰੀ ਚੋਟ ਦੇ ਨਾਲ ਨਾਲ ਗੁੱਝਾ ਸੁਨੇਹਾ ਵੀ ਛੁਪਿਆ ਹੁੰਦਾ ਸੀਉਨ੍ਹਾਂ ਨੇ ਆਪਣੇ ਚਾਚਾ ਚਤਰਾ ਦੇ ਕਿਰਦਾਰ ਨੂੰ ਜਿਸ ਤਰ੍ਹਾਂ ਨਾਲ ਹਮੇਸ਼ਾ ਹਮੇਸ਼ਾ ਲਈ ਸੁਰਜੀਤ ਕੀਤਾ, ਉਸਦੀ ਉਦਾਹਰਨ ਨਹੀਂ ਮਿਲਦੀ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਨਾਲ ਉਨ੍ਹਾਂ ਜੋ ਵੀ ਪੇਸ਼ਕਾਰੀਆਂ ਕੀਤੀਆਂ, ਉਸਨੇ ਉਨ੍ਹਾਂ ਨੂੰ ਇੱਕ ਵੱਖਰੀ ਪਛਾਣ ਦਿੱਤੀਪਾਕਿਸਤਾਨ ਦੇ ਉਮਰ ਸ਼ਰੀਫ ਤੋਂ ਬਾਅਦ ਜੇਕਰ ਮੈਂਨੂੰ ਕਿਸੇ ਕਾਮੇਡੀਅਨ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਤਾਂ ਉਹ ਜਸਵਿੰਦਰ ਭੱਲਾ ਸਨ

ਪਾਲੀ ਖ਼ਾਦਿਮ ਆਪਣੀ ਫੇਸਬੁੱਕ ਦੀ ਕੰਧ ’ਤੇ ਭੱਲਾ ਸੰਬੰਧੀ ਜਾਣਕਾਰੀ ਫਰਾਹਮ ਕਰਦਿਆਂ ਲਿਖਿਆ, “ਜਸਵਿੰਦਰ ਭੱਲਾ (ਜਨਮ 4 ਮਈ 1960, ਪਿੰਡ ਕੱਦੋਂ, ਲੁਧਿਆਣਾ, ਪੰਜਾਬ) ਇੱਕ ਪੰਜਾਬੀ ਅਭਿਨੇਤਾ, ਕਾਮੇਡੀਅਨ ਅਤੇ ਲੇਖਕ ਸਨ, ਜੋ ਪੰਜਾਬੀ ਸਿਨੇਮਾ ਅਤੇ ਮਨੋਰੰਜਨ ਜਗਤ ਵਿੱਚ ਮਸ਼ਹੂਰ ਸਨਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿੱਚ “ਛਣਕਾਟਾ-88” ਨਾਮਕ ਕਾਮੇਡੀ ਆਡੀਓ ਕੈਸੇਟ ਨਾਲ ਕੀਤੀ, ਜੋ ਉਹਨਾਂ ਨੇ ਬਾਲ ਮੁਕੰਦ ਸ਼ਰਮਾ ਨਾਲ ਮਿਲ ਕੇ ਬਣਾਈਇਹ ਸੀਰੀਜ਼ ਬਹੁਤ ਪ੍ਰਸਿੱਧ ਹੋਈ ਅਤੇ ਉਹਨਾਂ ਨੇ 27 ਤੋਂ ਵੱਧ ਆਡੀਓ ਅਤੇ ਵੀਡੀਓ ਐਲਬਮਾਂ ਜਾਰੀ ਕੀਤੀਆਂ

ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਬਰਮਾਲੀਪੁਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਅਧਿਆਪਕ ਸਨਉਹਨਾਂ ਦੀ ਪਤਨੀ ਪਰਮਿੰਦਰ ਭੱਲਾ ਫਾਈਨ ਆਰਟਸ ਅਧਿਆਪਕ ਹਨਉਹਨਾਂ ਦਾ ਇੱਕ ਪੁੱਤਰ ਪੁਖਰਾਜ ਭੱਲਾ ਅਤੇ ਇੱਕ ਧੀ ਅਸ਼ਪ੍ਰੀਤ ਕੌਰ ਹੈ

ਜਸਵਿੰਦਰ ਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਬੀ.ਐੱਸਸੀ. ਅਤੇ ਐੱਮ.ਐੱਸਸੀ. ਕੀਤੀਉਹਨਾਂ ਨੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ, ਮੇਰਠ ਤੋਂ ਖੇਤੀਬਾੜੀ ਵਿਗਿਆਨ ਵਿੱਚ ਪੀਐੱਚ.ਡੀ. ਹਾਸਲ ਕੀਤੀਉਹ ਕੁਝ ਸਮੇਂ ਲਈ PAU ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਫੈਕਲਟੀ ਮੈਂਬਰ ਵੀ ਰਹੇ

ਜਸਵਿੰਦਰ ਭੱਲਾ ਨੇ 1975 ਵਿੱਚ ਆਲ ਇੰਡੀਆ ਰੇਡੀਓ (AIR) ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾਉਹਨਾਂ ਦੀ ਪ੍ਰਸਿੱਧੀ “ਛਣਕਾਟਾ” ਸੀਰੀਜ਼ ਨਾਲ ਵਧੀ, ਜਿਸ ਵਿੱਚ ਉਹ ਚਾਚਾ ਚਤਰ ਸਿੰਘ, ਭਾਨਾ (ਐੱਨ.ਆਰ.ਆਈ.), ਜੇ.ਬੀ., ਅਤੇ ਤਾਇਆ ਫੁੰਮਣ ਸਿੰਘ ਵਰਗੇ ਕਿਰਦਾਰ ਨਿਭਾਉਂਦੇ ਹਨਇਹ ਸੀਰੀਜ਼ ਪੰਜਾਬੀ ਸੱਭਿਆਚਾਰ, ਰਾਜਨੀਤੀ ਅਤੇ ਪੇਂਡੂ-ਸ਼ਹਿਰੀ ਜੀਵਨ ਦੇ ਅੰਤਰਾਂ ’ਤੇ ਹਾਸੇ-ਮਜ਼ਾਕ ਨੂੰ ਪੇਸ਼ ਕਰਦੀ ਹੈ

ਜਸਵਿੰਦਰ ਭੱਲਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਫਿਲਮ “ਦੁੱਲਾ ਭੱਟੀ” ਨਾਲ ਕੀਤੀਉਹਨਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਹਨ:

ਕੈਰੀ ਆਨ ਜੱਟਾ (2012, 2018, 2023)
ਜੱਟ ਐਂਡ ਜੂਲੀਅਟ (
2012)
ਰੰਗੀਲੇ (
2013)
ਸਰਦਾਰ ਜੀ (
2015)
ਸ਼ਿੰਦਾ ਸ਼ਿੰਦਾ ਨੋ ਪਾਪਾ (
2024)
ਫਿਰ ਮਮਲਾ ਗੜਬੜ ਹੈ (
2024)
ਹੋਰ ਬਹੁਤ …

ਉਹਨਾਂ ਨੇ “ਨੌਟੀ ਬਾਬਾ ਇਨ ਟਾਊਨ” ਵਰਗੇ ਸਟੇਜ ਸ਼ੋਅ ਕੀਤੇ ਅਤੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਦੌਰੇ ਵੀ ਕੀਤੇ

ਜਸਵਿੰਦਰ ਭੱਲਾ ਦਾ ਵਿਆਹ ਪਰਮਿੰਦਰ ਭੱਲਾ ਨਾਲ ਹੋਇਆ, ਜੋ ਫਾਈਨ ਆਰਟਸ ਅਧਿਆਪਕ ਹਨਉਹਨਾਂ ਦਾ ਪੁੱਤਰ ਪੁਖਰਾਜ ਭੱਲਾ ਵੀ ਕੁਝ “ਛਣਕਾਟਾ” ਕੈਸੇਟਾਂ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈਉਹਨਾਂ ਦੀ ਧੀ ਅਸ਼ਪ੍ਰੀਤ ਕੌਰ ਦਾ ਵਿਆਹ ਨਾਰਵੇ ਵਿੱਚ ਹੋਇਆ ਹੈ

ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੀਆਂ ਹਾਸਰਸ ਭਰਪੂਰ ਭੂਮਿਕਾਵਾਂ ਅਤੇ ਕਾਮੇਡੀ ਸੀਰੀਜ਼ “ਛਣਕਾਟਾ” ਲਈ ਵਿਸ਼ੇਸ਼ ਤੌਰ ’ਤੇ ਜਾਣਿਆ ਜਾਂਦਾ ਹੈਉਹਨਾਂ ਨੇ ਪੰਜਾਬੀ ਮਨੋਰੰਜਨ ਨੂੰ ਨਵੀਂ ਪਛਾਣ ਦਿੱਤੀ ਅਤੇ ਆਪਣੀ ਵਿਲੱਖਣ ਸ਼ੈਲੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ।”

ਭੱਲਾ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਪਿੰਡ ਬਰਮਾਲੀਪੁਰ ਦੇ ਪ੍ਰਾਇਮਰੀ ਸਕੂਲ ਅਧਿਆਪਕ ਸਨਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਹੀ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ

ਇਸ ਉਪਰੰਤ ਭੱਲਾ ਨੇ ਬੀ.ਐੱਸ.ਸੀ. ਖੇਤੀਬਾੜੀ (ਆਨਰਜ਼) ਅਤੇ ਐੱਮ.ਐੱਸ.ਸੀ (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਹਾਸਲ ਕੀਤੀਇੱਥੇ ਜ਼ਿਕਰਯੋਗ ਹੈ ਕਿ ਪੀ ਏ ਯੂ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ ਵਿੱਚ ਪੰਜ ਸਾਲ ਤਕ ਏ.ਆਈ/ਏ.ਡੀ.ਓ ਵਜੋਂ ਸੇਵਾ ਨਿਭਾਈਉਹ ਸਾਲ 1989 ਵਿੱਚ ਪੀ ਏ ਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ’ਤੇ ਸ਼ਾਮਲ ਹੋਏ ਤੇ ਆਪਣੀ ਪੀ.ਐੱਚ.ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੇ ਦੌਰਾਨ ਸੀਸੀਐੱਸਯੂ, ਮੇਰਠ ਤੋਂ ਇੱਕ ਸੇਵਾ-ਦੌਰਾਨ ਵਿਦਿਆਰਥੀ ਦੇ ਤੌਰ ’ਤੇ ਪੂਰੀ ਕੀਤੀ

ਜਸਵਿੰਦਰ ਭੱਲਾ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਇਆ ਹੋਏ

ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਜਸਵਿੰਦਰ ਭੱਲਾ ਨੂੰ ਮੁੱਖ ਤੌਰ ’ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈਉਨ੍ਹਾਂ ਨੇ ਆਪਣੀ ਪਹਿਲੀ ਵਾਰੀ 1988 ਵਿੱਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ ਜਿਸ ਵਿੱਚ ਇਨ੍ਹਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨਪੰਜਾਬੀ ਫਿਲਮਾਂ ਵਿੱਚ ਇਨ੍ਹਾਂ ਨੇ ਆਪਣੀ ਸ਼ੁਰੂਆਤ ਫਿਲਮ “ਦੁੱਲਾ ਭੱਟੀ” ਤੋਂ ਕੀਤੀਇਸ ਤੋਂ ਬਾਅਦ ਇਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਵਿੱਚ ਚੱਕ ਦੇ ਫੱਟੇ, ਕੈਰੀ ਆਨ ਜੱਟਾ, ਡੈਡੀ ਕੂਲ ਮੁੰਡੇ ਫੂਲ ਆਦਿ ਫਿਲਮਾਂ ਬਹੁਤ ਮਕਬੂਲ ਹੋਈਆਂ ਹਨ

ਇਸ ਤੋਂ ਪਹਿਲਾਂ ਜਦੋਂ ਜਸਵਿੰਦਰ ਭੱਲਾ ਦੇ ਬਤੌਰ ਕਲਾਕਾਰ ਜੀਵਨ ’ਤੇ ਨਜ਼ਰ ਮਾਰਦੇ ਹਾਂ ਤਾਂ ਭੱਲਾ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ ’ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾਆਪਣੇ ਸੰਘਰਸ਼ ਦੇ ਦਿਨਾਂ ਦੀ ਵਿਥਿਆ ਬਿਆਨ ਕਰਦਿਆਂ ਉਹਨਾਂ ਇੱਕ ਵਾਰ ਖੁਦ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਦੂਰਦਰਸ਼ਨ ’ਤੇ ਆਪਣੀਆਂ ਸਕਿੱਟਾਂ ਦੀ ਪੇਸ਼ਕਾਰੀ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਪਹਿਲ ਬਹੁਤ ਸੰਘਰਸ਼ ਕਰਨਾ ਪਿਆ ਸੀ ਤੇ ਉਹ ਦੱਸਦੇ ਨੇ ਕਿ ਉਨ੍ਹਾਂ ਦਿਨਾਂ ਲੁਧਿਆਣਾ ਤੋਂ ਜਲੰਧਰ ਦਾ ਕਿਰਾਇਆ ਦੱਸ ਗਿਆਰਾਂ ਰੁਪਏ ਹੋਇਆ ਕਰਦਾ ਸੀ। ਇਹ ਦੱਸ ਗਿਆਰਾਂ ਰੁਪਏ ਜੁਟਾਉਣ ਲਈ ਵੀ ਮੈਂਨੂੰ ਅਤੇ ਬਾਲ ਮੁਕੰਦ ਸ਼ਰਮਾ ਨੂੰ, ਜੋ ਕਿ ਯੂਨੀਵਰਸਿਟੀ ਵਿੱਚ ਸਹਿਪਾਠੀ ਸਨ, ਇੱਕ ਇੱਕ ਦੋ ਰੁਪਏ ਜੋੜ ਕੇ ਕਿਰਾਇਆ ਇਕੱਠਾ ਕਰਨਾ ਪੈਂਦਾ ਸੀਇੱਥੇ ਜ਼ਿਕਰਯੋਗ ਹੈ ਕਿ ਜਸਵਿੰਦਰ ਭੱਲਾ ਅਤੇ ਦੋ ਸਹਿਪਾਠੀਆਂ ਨੂੰ 1975 ਵਿੱਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੇ ਰੂਪ ਵਿੱਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ ਕਾਮੇਡੀ ਪ੍ਰਦਰਸ਼ਨ ਕੀਤਾ ਸੀਉਸਨੇ 1988 ਵਿੱਚ ਆਪਣੇ ਪੇਸ਼ਾਵਰ ਕਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸੇਟ ਛਣਕਾਟਾ 1988 ਨਾਲ ਅਰੰਭ ਕੀਤਾਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਹਿਪਾਠੀ ਸਨਸ਼ਬਦ ਛਣਕਾਟਾ ਪੀਏਯੂ ਦੇ ਭੱਲਾ ਅਤੇ ਸ਼ਰਮਾ ਦੁਆਰਾ ਕੀਤੇ ਗਏ ਕਾਲਜ ਪੱਧਰ ਦੇ ਸਲਾਨਾ ਸ਼ੋਅ ਤੋਂ ਪੈਦਾ ਹੋਇਆ ਹੈਪੰਜਾਬੀ ਦੇ ਲੇਖਕ ਜਗਦੇਵ ਸਿੰਘ ਜੱਸੋਵਾਲ ਦੀ ਨਿੱਜੀ ਸਹਾਇਤਾ ’ਤੇ ਪ੍ਰੋਫੈਸਰ ਮੋਹਨ ਸਿੰਘ ਮੇਲਾ (ਸੱਭਿਆਚਾਰਕ ਤਿਉਹਾਰ) ਵਿੱਚ ਪ੍ਰਦਰਸ਼ਨ ਕਰਦੇ ਹੋਏ ਦੂਰਦਰਸ਼ਨ ਕੇਂਦਰ ਜਲੰਧਰ ਨੇ ਉਨ੍ਹਾਂ ਨੂੰ ਦੇਖਿਆਉਸਨੇ ਛਣਕਾਟਾ ਸੀਰੀਜ਼ ਦੇ 27 ਆਡੀਓ ਅਤੇ ਵੀਡੀਓ ਐਲਬਮਾਂ ਨੂੰ ਜਾਰੀ ਕੀਤਾ ਹੈਬਾਲ ਮੁਕੰਦ ਸ਼ਰਮਾ ਤੋਂ ਇਲਾਵਾ ਨੀਲੂ ਸ਼ਰਮਾ ਵੀ ਛਣਕਾਟਾ ਸੀਰੀਜ਼ ਦਾ ਹਿੱਸਾ ਹੈਛਣਕਾਟਾ 2002 ਨਾਲ ਸ਼ੁਰੂ ਲੜੀ ਨੂੰ ਵੀ ਵੀਡੀਓ ਕੈਸੇਟ ਵੀ ਰਿਲੀਜ਼ ਕੀਤਾ ਗਿਆ

ਜੇਕਰ ਜਸਵਿੰਦਰ ਭੱਲਾ ਦੇ ਪੰਜਾਬੀ ਫਿਲਮ ਦੇ ਕੈਰੀਅਰ ’ਤੇ ਨਜ਼ਰ ਮਾਰੀਏ ਤਾਂ ਮੈਂ ਸਮਝਦਾ ਹਾਂ ਕਿ ਮਿਹਰ ਮਿੱਤਲ ਤੋਂ ਬਾਅਦ ਜਸਵਿੰਦਰ ਭੱਲਾ ਇੱਕ ਅਜਿਹੇ ਪੰਜਾਬੀ ਕਾਮੇਡੀਅਨ ਸੁਪਰ ਸਟਾਰ ਹਨ, ਜਿਨ੍ਹਾਂ ਨੂੰ ਸਕਰੀਨ ’ਤੇ ਦੇਖਣ ਸਾਰ ਦਰਸ਼ਕ ਹੱਸਣਾ ਸ਼ੁਰੂ ਕਰ ਦਿੰਦੇ ਹਨਜਸਵਿੰਦਰ ਨੇ ਪੰਜਾਬੀ ਫਿਲਮਾਂ ਜਿਵੇਂ ਮਾਹੌਲ ਠੀਕ ਹੈ, ਜੀਜਾ ਜੀ, ਜਿਹਨੇ ਮੇਰ ਦਿਲ ਲੁੱਟਿਆ, ਪਾਵਰ ਕੱਟ, ਕਬੱਡੀ, ਇੱਕ ਵਾਰ ਫਿਰ, ਆਪਾਂ ਫਿਰ ਮਿਲਾਂਗੇ, ਮੇਲ ਕਰਾ ਦੇ ਰੱਬਾ, ਕੈਰੀ ਆਨ ਜੱਟਾ, ਜੱਟ ਐਂਡ ਜੂਲੀਟ, ਜੱਟ ਏਅਰਵੇਜ਼ ਆਦਿ ਵਿੱਚ ਕੰਮ ਕੀਤਾ ਹੈਕੁਝ ਪੰਜਾਬੀ ਫਿਲਮਾਂ ਵਿੱਚ ਉਹ ਹਮੇਸ਼ਾ ਵੱਖ ਵੱਖ ਤਕੀਆ ਕਲਾਮਾਂ ਨਾਲ ਗੱਲ ਕਰਦੇ ਹਨਜਿਵੇਂ ਕਿ ਮੈਂ ਤਾਂ ਭੰਨ ਦੂੰ ਬੁੱਲ੍ਹਾਂ ਨਾਲ ਅਖਰੋਟ, ਉਹ ਜੇ ਚੰਡੀਗੜ੍ਹ ਢਹਿਜੂ ਪਿੰਡਾਂ ਵਰਗਾ ਤਾਂ ਰਹਿਜੂ ਜਾਂ ਢਿੱਲੋਂ ਨੇ ਕਾਲਾ ਕੋਟ ਐਵੇਂ ਨੀ ਪਾਇਆਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਕਿਹਾ ਕਿ ਉਹਨਾਂ ਦੀਆਂ ਫਿਲਮਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ ਜਿਵੇਂ ਕਿ ਕੰਨਿਆ ਭਰੂਣ ਹੱਤਿਆ, ਨਸ਼ੀਲੀਆਂ ਦਵਾਈਆਂ ਅਤੇ ਬੇਰੁਜ਼ਗਾਰੀਭੱਲਾ, ਬੀ.ਐੱਨ. ਸ਼ਰਮਾ ਦੇ ਨਾਲ ਪੰਜਾਬ ਦੇ ਸਭ ਤੋਂ ਪ੍ਰਸਿੱਧ ਅਤੇ ਪ੍ਰਸ਼ੰਸਾਯੋਗ ਪੰਜਾਬੀ ਕਾਮੇਡੀਅਨ ਹੈਪੰਜਾਬੀ ਸਿਨੇਮਾ ਦੀ ਕਾਮੇਡੀ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਬੇਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰਾਂ ਦਾ ਮਾਣ ਹਾਸਲ ਹੈਉਨ੍ਹਾਂ ਦੇ ਡਾਇਲਾਗ ਡਲਿਵਰੀ ਨੂੰ ਪੰਜਾਬੀ ਕਾਮੇਡੀਅਨਾਂ ਵਿੱਚ ਸਭ ਤੋਂ ਤੇਜ਼ ਮੰਨਿਆ ਗਿਆ ਹੈ

2015 ਵਿੱਚ ਜਸਵਿੰਦਰ ਭੱਲਾ ਦੇ ਸਟੇਜ ਪਾਰਟਨਰ, ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਨੂੰ ਆਪਣੇ ਸਹਿਪਾਠੀ ਅਤੇ ਪ੍ਰਭਾਵਸ਼ਾਲੀ ਮਿੱਤਰ ਮਨੀ ਗਰੇਵਾਲ ਦੇ ਇਸ਼ਾਰੇ ’ਤੇ ਲੈਫਟੀਨੈਂਟ ਗਵਰਨਰ ਸਪੈਂਸਰ ਕੌਕਸ ਨੇ ਯੂਟਾ ਰਾਜ ਵਿੱਚ ਸਨਮਾਨਿਤ ਕੀਤਾ ਜਦੋਂ ਅਸੀਂ ਜਸਵਿੰਦਰ ਭੱਲਾ ਦੇ ਨਿੱਜੀ ਜੀਵਨ ’ਤੇ ਨਜ਼ਰ ਮਾਰਦੇ ਹਾਂ ਤਾਂ ਉਨ੍ਹਾਂ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ ਜੋ ਇੱਕ ਫਾਈਨ ਆਰਟਸ ਅਧਿਆਪਕ ਹਨਉਹਨਾਂ ਦੇ ਬੇਟੇ ਦਾ ਨਾਮ ਪਖਰਾਜ ਭੱਲਾ ਹੈ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆਡੀਓ ਵਿਜ਼ੁਅਲ ਵਿੱਚ ਬੀ.ਟੈੱਕ ਦਾ ਅਧਿਐਨ ਕਰ ਰਿਹਾ ਹੈਪੁਖਰਾਜ 2002 ਤੋਂ ਛਣਕਾਟਾ ਦੇ ਕੁਝ ਕੈਸਟਾਂ ਵਿੱਚ ਵੀ ਆਏ ਹਨ ਅਤੇ ਉਸਨੇ ਕੁਝ ਪੰਜਾਬੀ ਫਿਲਮਾਂ ਵਿੱਚ ਸ਼ਾਨਦਾਰ ਭੂਮਿਕਾਵਾਂ ਵੀ ਨਿਭਾਈਆਂ ਹਨਉਸਦੀ ਬੇਟੀ ਅਸ਼ਪ੍ਰੀਤ ਕੌਰ ਹੈ, ਜਿਸਦਾ ਵਿਆਹ ਨਾਰਵੇ ਵਿੱਚ ਹੋਇਆ ਹੈਬਾਲ ਮੁਕੰਦ ਸ਼ਰਮਾ ਉਸਦੇ ਚੰਗੇ ਦੋਸਤ ਹਨ, ਜੋ ਛਣਕਾਟਾ ਸੀਰੀਜ਼ ਵਿੱਚ ਭਤੀਜ ਦਾ ਕਿਰਦਾਰ ਨਿਭਾਉਂਦੇ ਹਨ

ਜਸਵਿੰਦਰ ਭੱਲਾ ਨੂੰ ਉਨ੍ਹਾਂ ਦੀ ਲਿਆਕਤ ਤੇ ਕਾਬਲੀਅਤ ਸਦਕਾ ਵੱਖ ਵੱਖ ਸਮਿਆਂ ਦੌਰਾਨ ਵੱਖ ਵੱਖਸੰਸਥਾਵਾਂ ਵੱਲੋਂ ਬਹੁਤ ਸਾਰੇ ਸਨਮਾਨਾਂ ਅਤੇ ਐਵਾਰਡਾਂ ਨਾਲ ਨਿਵਾਜਿਆ ਗਿਆ

ਪ੍ਰਸਿੱਧ ਪੱਤਰਕਾਰ ਅਤੇ ਵਿਸ਼ਲੇਸ਼ਕ ਸਵਰਨ ਸਿੰਘ ਟਹਿਣਾ ਭੱਲਾ ਨੂੰ ਯਾਦ ਕਰਦਿਆਂ ਆਪਣੀ ਵਾਲ ’ਤੇ ਲਿਖਦੇ ਹਨ: ਛਣਕਾਟਾ’ ਪਿੱਛੋਂ ਪੰਜਾਬੀ ਫਿਲਮਾਂ ਨੂੰ ਹੁਲਾਰਾ ਦੇਣ ਵਾਲੇ ਜਸਵਿੰਦਰ ਭੱਲਾ ਜੀ 65 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਚਲੇ ਗਏl ਜਾਣਾ ਸਭ ਨੇ ਹੈ, ਪਰ ਕੋਈ ਭੁੱਲ ਨਹੀਂ ਸਕੇਗਾ ਕਿ ਇਨ੍ਹਾਂ ਬਿਨਾਂ ਫਿਲਮਾਂ ਚੱਲਣੋ ਹਟ ਗਈਆਂ ਸਨl ਗੱਲ ਦਾ ਅੰਦਾਜ਼ ਨਿੱਜੀ ਜ਼ਿੰਦਗੀ ਵਿੱਚ ਵੀ ਅਜਿਹਾ ਕਿ ਬੰਦਾ ਹੱਸ ਹੱਸ ਦੋਹਰਾ ਹੋ ਜਾਂਦਾl ਇਨ੍ਹਾਂ ਦੇ ਲੁਧਿਆਣੇ ਵਾਲੇ ਫਾਰਮ ਹਾਊਸ ਵਿੱਚ ਅਸੀਂ ‘ਚੱਜ ਦਾ ਵਿਚਾਰ’ ਦੀਆਂ ਦੋ ਕਿਸ਼ਤਾਂ ਕੀਤੀਆਂ ਸੀl ਨਾਲ ਬਾਲ ਮੁਕੰਦ ਸ਼ਰਮਾ ਤੇ ਨੀਲੂ ਸੀl ਉਸ ਦਿਨ ਭੱਲਾ ਸਾਹਿਬ ਨੇ ਕੈਮਰੇ ਤੋਂ ਪਰੇ ਵੀ ਕਮਾਲ ਦੀਆਂ ਗੱਲਾਂ ਦੱਸੀਆਂ ਸੀl

ਭੱਲਾ ਸਾਹਿਬ ਅਲਵਿਦਾl ਤੁਸੀਂ ਕਈ ਸਾਲਾਂ ਤੋਂ ਚੁੱਪ ਸੀl ਸਾਨੂੰ ਆਸ ਸੀ ਤੁਸੀਂ ਨਾਮੁਰਾਦ ਰੋਗ ਨੂੰ ਹਰਾ ਦਿਓਗੇ, ਪਰ ਉਸਨੇ ਤੁਹਾਨੂੰ ਸਭ ਕੋਲੋਂ ਖੋਹ ਲਿਆl

ਤੁਸੀਂ ਵੱਡੇ ਕਲਾਕਾਰ ਤੇ ਇਨਸਾਨ ਸੀ, ਅਲਵਿਦਾ!

*   *   *

ਜਸਵਿੰਦਰ ਭੱਲਾ ਦੇ ਇੱਕ ਹੋਰ ਸਹਿ ਕਲਾਕਾਰ ਬਿੰਨੂ ਢਿੱਲੋਂ ਨੇ ਆਪਣੀ ਵਾਲ ’ਤੇ ਲਿਖਿਆ ਹੈ:

ਅੱਜ ਮੈਂ ਸਿਰਫ਼ ਇੱਕ ਵੱਡੇ ਕਲਾਕਾਰ ਨੂੰ ਹੀ ਨਹੀਂ, ਇੱਕ ਪਿਆਰੇ ਦੋਸਤ, ਇੱਕ ਵੱਡੇ ਭਰਾ, ਇੱਕ ਰਹਿਨੁਮਾ ਨੂੰ ਖੋ ਬੈਠਿਆ ਹਾਂਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆਜਸਵਿੰਦਰ ਭੱਲਾ ਜੀ ਨੇ ਸਾਨੂੰ ਸਿਰਫ਼ ਹਸਾਇਆ ਨਹੀਂ, ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀ ਵੀ ਸਿਖਾਈਆਂਸੈੱਟਾਂ ’ਤੇ ਬਿਤਾਈਆਂ ਗੱਲਾਂ, ਉਨ੍ਹਾਂ ਦੀਆਂ ਖਿੜੀਆਂ ਮੁਸਕਾਨਾਂ ਅਤੇ ਪਿਆਰ ਭਰੀਆਂ ਝਿੜਕਾਂ ਹਮੇਸ਼ਾ ਮੇਰੇ ਦਿਲ ਵਿੱਚ ਜਿਊਂਦੀਆਂ ਰਹਿਣਗੀਆਂਅੱਜ ਹਾਸਾ ਰੋਣ ਵਿੱਚ ਬਦਲ ਗਿਆ ਹੈ, ਪਰ ਭੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ’ਤੇ ਸਾਨੂੰ ਇਹ ਵੱਡਾ ਘਾਟਾ ਸਹਿਣ ਦੀ ਤਾਕਤ ਬਖ਼ਸ਼ਣ।”

ਪ੍ਰੋਫੈਸਰ ਭੁਪਿੰਦਰ ਸਿੰਘ ਪਾਲੀ ਆਪਣੀ ਵਾਲ ’ਤੇ ਭੱਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਦੇ ਹਨ:

ਤੁਸੀਂ ਗੂਗਲ ’ਤੇ ਜਾ ਕੇ ਭੱਲਾ ਸਾਹਬ ਦੀਆਂ ਤਸਵੀਰਾਂ ਦੇਖੋ, ਸ਼ਾਇਦ ਹੀ ਤੁਹਾਨੂੰ ਕੋਈ ਅਜਿਹੀ ਤਸਵੀਰ ਮਿਲੇ, ਜਿਸ ਵਿੱਚ ਉਹ ਮੁਸਕਰਾ ਨਾ ਰਹੇ ਹੋਣ

ਅੱਜ ਉਹ ਮੁਸਕਰਾਉਂਦਾ ਚਿਹਰਾ ਆਪਣੇ ਪਿੱਛੇ ਢੇਰ ਸਾਰੀਆਂ ਫਿਲਮਾਂ, ਛਣਕਾਟੇ ਅਤੇ ਯਾਦਾਂ ਛੱਡ ਕੇ ਰੁਖਸਤ ਹੋ ਗਿਆ

ਅਲਵਿਦਾ ਭੱਲਾ ਸਾਹਬ!

*  *   *

ਅੰਤ ਵਿੱਚ ਇਹੋ ਕਹਾਂਗਾ ਕਿ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ਤੋਂ ਬਾਅਦ ਜੋ ਪੰਜਾਬੀ ਕਾਮੇਡੀ ਦੇ ਖੇਤਰ ਵਿੱਚ ਖਲਾਅ ਪੈਦਾ ਹੋਇਆ ਉਸਦੀ ਪੂਰਤੀ ਹੋਣਾ ਮੇਰੇ ਖਿਆਲ ਸੰਭਵ ਨਹੀਂ ਹੈ। ਭੱਲਾ ਸਾਹਿਬ ਨੂੰ ਮੈਂ ਉਰਦੂ ਦੇ ਇਸ ਸ਼ੇਅਰ ਨਾਲ ਹੀ ਸ਼ਰਧਾਂਜਲੀ ਦੇਣਾ ਚਾਹਾਂਗਾ:

ਦੇਤਾ ਰਹੂੰਗਾ ਰੋਸ਼ਨੀ ਬੁਝਨੇ ਕੇ ਬਾਅਦ ਭੀ,
ਮੈਂ ਬਜ਼ਮ-ਏ-ਫਿਕਰ ਫਿਕਰ-ਓ-ਫ਼ਨ ਕਾ ਵੋਹ ਤਨਹਾ ਚਿਰਾਗ਼ ਹੂੰ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੁਹੰਮਦ ਅੱਬਾਸ ਧਾਲੀਵਾਲ

ਮੁਹੰਮਦ ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author