MohdAbbasDhaliwal7ਫਿਰਾਕ ਦੇ ਵਿਆਪਕ ਅਧਿਅਨ ਅਤੇ ਉਨ੍ਹਾਂ ਦੀ ਫਾਰਸੀ, ਹਿੰਦੀ, ਬ੍ਰਿਜਭਾਸ਼ਾ ਅਤੇ ਭਾਰਤੀ ...
(9 ਸਤੰਬਰ 2020)

FiraqGorakhpuri1

28 ਅਗਸਤ 1896  - 3 ਮਾਰਚ 1982

ਉਰਦੂ ਸਾਹਿਤ ਵਿੱਚ ਜਦ 20 ਵੀਂ ਸਦੀ ਦੇ ਸ਼ਾਇਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਰਦੂ ਭਾਸ਼ਾ ਵਿੱਚ ਪਹਿਲੀ ਵਾਰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਫਿਰਾਕ ਗੋਰਖਪੁਰੀ ਦਾ ਨਾਂ ਵਿਸ਼ੇਸ਼ ਰੂਪ ਵਿੱਚ ਲਿਆ ਜਾਂਦਾ ਹੈਜਿੱਥੇ ਉਨ੍ਹਾਂ ਸ਼ਾਇਰੀ ਦੇ ਮੈਦਾਨ ਆਪਣੀਆਂ ਵਿਲੱਖਣ ਮੱਲਾਂ ਮਾਰੀਆਂ ਉੱਥੇ ਹੀ ਉਨ੍ਹਾਂ ਸਾਹਿਤ ਦੇ ਖੇਤਰ ਵਿੱਚ ਬਤੌਰ ਆਲੋਚਕ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ

ਫਿਰਾਕ ਦਾ ਜਨਮ 28 ਅਗਸਤ 1896 ਈ. ਵਿੱਚ ਗੋਰਖਪੁਰ, ਉੱਤਰ ਪ੍ਰਦੇਸ਼ ਦੇ ਇੱਕ ਕਾਇਸਥ ਪਰਿਵਾਰ ਵਿੱਚ ਹੋਇਆਆਪ ਜੀ ਦਾ ਅਸਲ ਨਾਂ ਰਘੂਪਤੀ ਸਹਾਏ ਸੀ ਲੇਕਿਨ ਆਪ ਨੂੰ ਸਾਹਿਤ ਦੀ ਦੁਨੀਆ ਵਿੱਚ ਫਿਰਾਕ ਗੋਰਖਪੁਰੀ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈਆਪ ਨੇ ਮੁੱਢਲੀ ਸਿੱਖਿਆ ਰਾਮ-ਕ੍ਰਿਸ਼ਨ ਦੀਆਂ ਕਹਾਣੀਆਂ ਤੋਂ ਲਈਇਸ ਉਪਰੰਤ ਆਪ ਨੂੰ ਵਿਸ਼ੇਸ਼ ਤੌਰ ’ਤੇ ਅਰਬੀ, ਫਾਰਸੀ ਅਤੇ ਅੰਗਰੇਜ਼ੀ ਦੀ ਸਿੱਖਿਆ ਦਿਲਾਈ ਗਈ

ਇਸੇ ਦੌਰਾਨ ਆਪ ਜੀ ਦੀ ਸ਼ਾਦੀ 1914 ਵਿੱਚ ਪ੍ਰਸਿੱਧ ਜਿਮੀਂਦਾਰ ਵਿੰਦੇਸ਼ਵਰੀ ਪ੍ਰਸਾਦ ਦੀ ਧੀ ਕਿਸ਼ੋਰੀ ਦੇਵੀ ਨਾਲ ਸੰਪੰਨ ਹੋਈ

ਫਿਰਾਕ ਨੇ ਆਪਣੀ ਕਰੜੀ ਮਿਹਨਤ ਅਤੇ ਲਗਨ ਸਦਕਾ ਬੀ ਏ ਵਿੱਚ ਪੂਰੇ ਪ੍ਰਦੇਸ਼ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਇਸ ਉਪਰੰਤ ਆਪ ਜੀ ਬਤੌਰ ਪੀ ਸੀ ਐੱਸ ਅਤੇ ਆਈ ਸੀ ਐੱਸ (ਇੰਡੀਅਨ ਸਿਵਲ ਸਰਵਿਸ) ਸਿਲੈਕਟ ਹੋ ਗਏ ਪ੍ਰੰਤੂ ਮਹਾਤਮਾ ਗਾਂਧੀ ਜੀ ਦੀ ਨਾ ਮਿਲਵਰਤਨ ਤਹਿਰੀਕ ਦੇ ਚੱਲਦਿਆਂ ਵਿਰੋਧ ਵਜੋਂ ਆਪਣੇ ਅਹੁਦੇ ਤੋਂ ਫਿਰਾਕ ਨੇ 1920 ਵਿੱਚ ਅਸਤੀਫਾ ਦੇ ਦਿੱਤਾ ਅਤੇ ਇਸ ਪ੍ਰਕਾਰ ਉਹ ਸੁਤੰਤਰਤਾ ਅੰਦੋਲਨ ਨਾਲ ਜੁੜ ਗਏਇਸ ਦੌਰਾਨ ਆਪ ਨੂੰ ਡੇਢ ਸਾਲ ਦੀ ਜੇਲ ਦੀ ਸਜ਼ਾ ਵੀ ਕੱਟਣੀ ਪਈ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਪੰਡਿਤ ਜਵਾਹਰਲਾਲ ਨਹਿਰੂ ਹੁਰਾਂ ਨੇ ਆਪ ਨੂੰ ਸਰਵ ਭਾਰਤੀ ਕਾਂਗਰਸ ਦੇ ਦਫਤਰ ਵਿੱਚ ਸਕੱਤਰ ਦੀ ਜਗ੍ਹਾ ਦਿੱਤੀਲੇਕਿਨ ਜਵਾਹਰ ਲਾਲ ਨਹਿਰੂ ਦੇ ਯੂਰਪ ਚਲੇ ਜਾਣ ਬਾਅਦ ਆਪ ਨੇ ਸਕੱਤਰੀ ਵੀ ਛੱਡ ਦਿੱਤੀ

ਇਸ ਤੋਂ ਬਾਅਦ ਇਲਾਹਾਬਾਦ ਯੂਨੀਵਰਸਿਟੀ ਵਿੱਚ 1930 ਤੋਂ 1959 ਤਕ ਬਤੌਰ ਅੰਗਰੇਜ਼ੀ ਅਧਿਆਪਕ ਆਪਣੀਆਂ ਸੇਵਾਵਾਂ ਦਿੰਦੇ ਰਹੇ ਅਤੇ ਪੜ੍ਹਾਈ ਕਰਾਉਣ ਦੇ ਨਾਲ ਨਾਲ ਆਪਣੀ ਸ਼ਾਇਰੀ ਦੀ ਚੇਟਕ ਵੀ ਪੂਰੀ ਕਰਦੇ ਰਹੇਭਾਵੇਂ ਆਪ ਇੱਕ ਅੰਗਰੇਜ਼ੀ ਅਧਿਆਪਕ ਸਨ ਪ੍ਰੰਤੂ ਇਸਦੇ ਬਾਵਜੂਦ ਆਪ ਨੇ ਉਰਦੂ ਅਤੇ ਹਿੰਦੀ ਸਾਹਿਤਕ ਆਲੋਚਨਾ ਦੇ ਖੇਤਰ ਕਿਤਾਬਾਂ ਲਿਖ ਕੇ ਜੋ ਵੱਡਮੁੱਲਾ ਯੋਗਦਾਨ ਪਾਇਆ ਉਸ ਦੀ ਉਦਾਹਰਣ ਨਹੀਂ ਮਿਲਦੀ

ਬਤੌਰ ਸ਼ਾਇਰ ਫਿਰਾਕ ਨੇ ਉਰਦੂ ਦੀ ਲਗਭਗ ਹਰ ਕਾਵਿ ਸ਼ੈਲੀ ਵਿੱਚ ਰਚਨਾਵਾਂ ਲਿਖੀਆਂ ਜਿਵੇਂ ਕਿ ਗਜ਼ਲ, ਨਜ਼ਮ, ਰੁਬਾਈ ਅਤੇ ਕਤਆਤ ਆਦਿ ਅਤੇ ਆਪਣੀ ਅਲੱਗ ਪਹਿਚਾਣ ਬਣਾਈਉਨ੍ਹਾਂ ਉਰਦੂ ਕਵਿਤਾ ਦੀਆਂ ਦਰਜਨ ਤੋਂ ਵੱਧ ਅਤੇ ਵਾਰਤਕ ਵਿੱਚ ਅੱਧੀ ਦਰਜਨਾਂ ਤੋਂ ਵਧੇਰੇ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਅਤੇ ਹਿੰਦੀ ਸਾਹਿਤ ਤੇ ਵੀ ਅਲੱਗ ਅਲੱਗ ਕਿਤਾਬਾਂ ਲਿਖੀਆਂ ਇਸਦੇ ਨਾਲ ਨਾਲ ਉਨ੍ਹਾਂ ਅੰਗਰੇਜ਼ੀ ਸਾਹਿਤ ਅਤੇ ਸੱਭਿਾਚਾਰਕ ਵਿਸ਼ਿਆਂ ’ਤੇ ਵੀ ਕਿਤਾਬਾਂ ਲਿਖੀਆਂ

ਆਧੁਨਿਕ ਸ਼ਾਇਰੀ ਵਿੱਚ ਫਿਰਾਕ ਨੂੰ ਜੋ ਸਥਾਨ ਹਾਸਲ ਹੈ ਉਸ ਦੀ ਮਿਸਾਲ ਉਹ ਆਪ ਹਨਜੇਕਰ ਇਹ ਕਿਹਾ ਜਾਵੇ ਕਿ ਅੱਜ ਦੀ ਸ਼ਾਇਰੀ ’ਤੇ ਉਨ੍ਹਾਂ ਦੀ ਇੱਕ ਡੂੰਘੀ ਛਾਪ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਇੱਕ ਵਧੀਆ ਸ਼ਾਇਰ ਹੋਣ ਦੇ ਨਾਲ ਨਾਲ ਉਹ ਇੱਕ ਉਮਦਾ ਸ਼ਖਸੀਅਤ ਦੇ ਵੀ ਮਾਲਕ ਸਨ ਹਾਜ਼ਰ ਜਵਾਬੀ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ

ਉਨ੍ਹਾਂ ਦੇ ਸਮਕਾਲੀਆਂ ਵਿੱਚ ਪ੍ਰਸਿੱਧ ਸ਼ਾਇਰ ਡਾ. ਅਲਾਮਾ ਇਕਬਾਲ, ਫੈਜ ਅਹਿਮਦ ਫੈਜ, ਕੈਫ਼ੀ ਆਜ਼ਮੀ, ਜੋਸ਼ ਮਲੀਹ ਆਬਾਦੀ, ਜਿਗਰ ਮੁਰਾਦਾਬਾਦੀ ਅਤੇ ਸਾਹਿਰ ਲੁਧਿਆਣਵੀ ਆਦਿ ਸ਼ਾਮਲ ਸਨਇਨ੍ਹਾਂ ਮਹਾਨ ਸ਼ਾਇਰਾਂ ਦੇ ਵਿਚਕਾਰ ਫਿਰਾਕ ਗੋਰਖਪੁਰੀ ਨੇ ਨਾ ਸਿਰਫ ਆਪਣੀ ਅਲੱਗ ਪਹਿਚਾਣ ਬਣਾਈ, ਬਲਕਿ ਆਪਣੀ ਚੰਗੀ ਸ਼ਾਇਰੀ ਦਾ ਲੋਹਾ ਵੀ ਮਨਵਾਇਆ

ਜਦੋਂ ਅਸੀਂ ਫਿਰਾਕ ਦੀ ਸ਼ਾਇਰੀ ਬਾਰੇ ਗੱਲ ਕਰਦੇ ਹਾਂ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅਕਸਰ ਉਰਦੂ ਸ਼ਾਇਰਾਂ ਦੀ ਤਰ੍ਹਾਂ ਫਿਰਾਕ ਨੇ ਵੀ ਆਪਣੀ ਸ਼ਾਇਰੀ ਦੀ ਸ਼ੁਰੂਆਤ ਗਜ਼ਲਾਂ ਲਿਖਣ ਨਾਲ ਕੀਤੀਫਿਰਾਕ ਦੀ ਸ਼ਾਇਰੀ ਦਾ ਬਹੁਤਾ ਹਿੱਸਾ ਰੂਮਾਨੀਅਤ, ਰਹੱਸ ਅਤੇ ਸ਼ਾਸਤਰੀਅਤਾ ਨਾਲ ਭਰਪੂਰ ਹੈਉਨ੍ਹਾਂ ਆਪਣੀਆਂ ਗਜ਼ਲਾਂ ਰਾਹੀਂ ਇਸ਼ਕੀਆ ਸ਼ਾਇਰੀ ਨੂੰ ਜਿਨ੍ਹਾਂ ਬੁਲੰਦੀਆਂ ’ਤੇ ਪਹੁੰਚਾਇਆ ਉਸ ਦੀ ਮਿਸਾਲ ਉਹ ਆਪ ਹਨਉਨ੍ਹਾਂ ਦੀ ਰੂਮਾਨੀਅਤ ਨਾਲ ਭਰਪੂਰ ਇਸ ਸ਼ਾਇਰੀ ਵਿੱਚ ਆਸ਼ਿਕ ਤੇ ਮਾਸ਼ੂਕ ਦੀਆਂ ਦਿਲ ਦੀਆਂ ਅੰਦਰੂਨੀ ਕੈਫੀਆਤ ਦਾ ਜ਼ਿਕਰ ਮਿਲਦਾ ਹੈਫਿਰਾਕ ਆਪਣੇ ਕਲਾਮ ਸਦਕਾ ਵੁਰਡਜ ਵਰਥ, ਸ਼ੈਲੇ, ਜੋਹਨ ਕੀਟਸ, ਮੀਰ ਅਤੇ ਗਾਲਿਬ ਦੀ ਰਹਿਸਮਈ ਸ਼ਾਇਰੀ ਦੇ ਹਮਕਿਨਾਰ ਸਮਾਨ ਜਾਪਦੀ ਹੈਫਿਰਾਕ ਦੇ ਰੂਮਾਨੀਅਤ ਅਤੇ ਰਹੱਸਮਈ ਅੰਦਾਜ਼ੇ ਬਿਆਂ ਨੂੰ ਹੇਠਲੇ ਸ਼ੇਅਰਾਂ ਵਿੱਚ ਪ੍ਰਤੱਖ ਵੇਖਿਆ ਸਕਦਾ ਹੈ:

ਬਹੁਤ ਪਹਿਲੇ ਸੇ ਇਨ ਕਦਮੋਂ ਕੀ ਆਹਟ ਜਾਨ ਲੇਤੇ ਹੈਂ
ਤੁਝੇ ਐ ਜ਼ਿੰਦਗੀ ਹਮ ਦੂਰ ਸੇ ਪਹਿਚਾਨ ਲੇਤੇ ਹੈਂ

**

ਇਸੀ ਖੰਡਰ ਮੇਂ ਕਹੀਂ ਕੁਛ ਦੀਏ ਹੈਂ ਟੂਟੇ ਹੂਏ
ਉਨ੍ਹੀਂ ਸੇ ਕਾਮ ਚਲਾਓ ਬੜੀ ਉਦਾਸ ਹੈ ਰਾਤ

**

ਗਰਜ ਕੇ ਕਾਟ ਦੀਏ ਜ਼ਿੰਦਗੀ ਕੇ ਦਿਨ ਐ ਦੋਸਤ
ਵੋਹ ਤੇਰੀ ਯਾਦ ਮੇਂ ਹੋਂ ਯਾ ਤੁਝੇ ਭੁਲਾਨੇ ਮੇਂ।।

**

ਸੁਨਤੇ ਹੈਂ ਇਸ਼ਕ ਨਾਮ ਕੇ ਗੁਜਰੇ ਹੈਂ ਇੱਕ ਬਜ਼ੁਰਗ
ਹਮ ਲੋਗ ਭੀ ਫਕੀਰ ਉਸੀ ਸਿਲਸਿਲੇ ਕੇ ਹੈਂ

**

ਮੈਂ ਮੁੱਦਤੋਂ ਜੀਆ ਹੂੰ ਕਿਸੀ ਦੋਸਤ ਕੇ ਬਗੈਰ
ਅਬ ਤੁਮ ਭੀ ਸਾਥ ਛੋੜਨੇ ਕੋ ਕਹਿ ਰਹੇ ਹੋ ਖੈਰ

**

ਏਕ ਮੁੱਦਤ ਸੇ ਤੇਰੀ ਯਾਦ ਭੀ ਆਈ ਨਾ ਹਮੇਂ
ਔਰ ਹਮ ਭੂਲ ਗਏ ਹੋਂ ਤੁਮਹੇਂ ਐਸਾ ਭੀ ਨਹੀਂ

**

ਮੈਂ ਹੂੰ ਦਿਲ ਹੈ ਤਨਹਾਈ ਹੈ
ਤੁਮ ਭੀ ਹੋਤੇ ਅੱਛਾ ਹੋਤਾ

**

ਇੱਕ ਉਮਰ ਕਟ ਗਈ ਹੈ ਤੇਰੇ ਇੰਤਜ਼ਾਰ ਮੇਂ
ਐਸੇ ਭੀ ਹੈਂ ਕਿ ਕਟ ਨਾ ਸਕੀ ਜਿਨ ਸੇ ਏਕ ਰਾਤ

**

ਅਬ ਤੋਂ ਉਨਕੀ ਯਾਦ ਭੀ ਆਤੀ ਨਹੀਂ
ਕਿਤਨੀ ਤਨਹਾ ਹੋ ਗਈ ਤਨਹਾਈਆਂ

**

ਤੁਮ ਮੁਖਾਤਿਬ ਭੀ ਹੋ ਕਰੀਬ ਭੀ ਹੋ
ਤੁਮ ਕੋ ਦੇਖੇਂ ਕਿ ਤੁਮ ਸੇ ਬਾਤ ਕਰੇਂ

**

ਕੌਨ ਯੇਹ ਲੇ ਰਹਾ ਅੰਗੜਾਈ
ਆਸਮਾਨੋਂ ਕੋ ਨੀਂਦ ਆਤੀ ਹੈ

ਦਰਅਸਲ ਫਿਰਾਕ ਨੇ ਆਪਣੀ ਸ਼ਾਇਰੀ ਅੰਦਰ ਪਰੰਪਰਾਗਤ ਭਾਵਬੋਧ ਅਤੇ ਸ਼ਬਦ-ਭੰਡਾਰ ਦੀ ਵਰਤੋਂ ਕਰਦਿਆਂ ਹੋਇਆਂ ਇਸ ਨੂੰ ਇੱਕ ਨਵੀਂ ਸ਼ੈਲੀ ਅਤੇ ਨਵੇਂ ਵਿਸ਼ਿਆਂ ਨਾਲ ਜੋੜਨ ਦੀ ਸਫਲ ਕੋਸ਼ਿਸ਼ ਕੀਤੀ ਹੈ ਇਸਦੇ ਇਲਾਵਾ ਉਨ੍ਹਾਂ ਸਮਾਜ ਵਿੱਚ ਪਸਰੇ ਦੁੱਖ-ਦਰਦ ਨੂੰ ਵਿਅਕਤੀਗਤ ਅਨੁਭਵ ਬਣਾ ਕੇ ਆਪਣੀ ਸ਼ਾਇਰੀ ਵਿੱਚ ਢਾਲਣ ਦਾ ਉਪਰਾਲਾ ਕੀਤਾ ਉਨ੍ਹਾਂ ਰੋਜ਼ਾਨਾ ਜੀਵਨ ਦੇ ਕੌੜੇ ਸੱਚ ਨੂੰ ਭਾਰਤੀ ਸੰਸਕ੍ਰਿਤੀ ਅਤੇ ਲੋਕਭਾਸ਼ਾ ਦੇ ਪ੍ਰਤੀਕਾਂ ਨਾਲ ਜੋੜਕੇ ਆਪਣੀ ਸ਼ਾਇਰੀ ਦੇ ਜਿਸ ਵੱਖਰੇ ਮਹਿਲ ਨੂੰ ਉਸਾਰਿਆ ਹੈ, ਉਸ ਦੀ ਮਿਸਾਲ ਉਹ ਆਪ ਹਨਫਿਰਾਕ ਦੇ ਵਿਆਪਕ ਅਧਿਅਨ ਅਤੇ ਉਨ੍ਹਾਂ ਦੀ ਫਾਰਸੀ, ਹਿੰਦੀ, ਬ੍ਰਿਜਭਾਸ਼ਾ ਅਤੇ ਭਾਰਤੀ ਸੰਸਕ੍ਰਿਤੀ ਦੀ ਡੂੰਘੀ ਅਤੇ ਪਕੜ ਦੇ ਚੱਲਦਿਆਂ ਉਨ੍ਹਾਂ ਦੀ ਸ਼ਾਇਰੀ ਵਿੱਚ ਭਾਰਤ ਦੀ ਮੂਲ ਪਛਾਣ ਰਚ-ਮਿਚ ਗਈ ਹੈ

ਬੇਸ਼ਕ ਫਿਰਾਕ ਅੰਗਰੇਜ਼ੀ ਭਾਸ਼ਾ ਦੇ ਵਿਦਵਾਨ ਸਨ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਉਰਦੂ ਭਾਸ਼ਾ ਨਾਲ ਅੰਤਾਂ ਦਾ ਲਗਾਓ ਸੀ ਇਸਦਾ ਅੰਦਾਜ਼ਾ ਉਨ੍ਹਾਂ ਦੁਆਰਾ ਕਹੇ ਇੱਕ ਸ਼ੇਅਰ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ:

ਮੇਰੀ ਘੁੱਟੀ ਮੇਂ ਪੜ੍ਹੀ ਥੀ ਹੋ ਕੇ ਹਲ ਉਰਦੂ ਜ਼ੁਬਾਂ
ਜੋ ਭੀ ਮੈਂ ਕਹਿਤਾ ਗਿਆ ਹੁਸਨ-ਏ-ਬਿਆਂ ਹੋਤਾ ਗਿਆ

ਸ਼ਾਇਰੀ ਦੇ ਨਾਲ ਨਾਲ ਫਿਰਾਕ ਨੇ ਆਲ ਇੰਡੀਆ ਰੇਡੀਓ ’ਤੇ ਵੀ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ

ਇੱਕ ਥਾਂ ਜੀਵਨ ਦੀਆਂ ਮੁਸ਼ਕਿਲਾਂ ਨੂੰ ਬਿਆਨ ਕਰਦਿਆਂ ਉਹ ਆਖਦੇ ਹਨ:

ਜ਼ਿੰਦਗੀ ਕਾ ਕੋਈ ਇਲਾਜ ਨਹੀਂ
ਮੌਤ ਕਾ ਭੀ ਇਲਾਜ ਹੋ ਸ਼ਾਇਦ

ਫਿਰਾਕ ਦੀਆਂ ਚੋਣਵੀਆਂ ਰਚਨਾਵਾਂ ਵਿੱਚ ਗੁੱਲ-ਏ-ਨਗਮਾ, ਗੁਵ ਏ ਰਾਅਨਾ, ਮਸ਼ਆਲ, ਰੂਹੇ-ਕਾਇਨਾਤ, ਸ਼ਬਿਸਤਾਨ, ਸਰਗਮ
ਬਜ਼ਮੇ ਜ਼ਿੰਦਗੀ ਰੰਗੇ ਸ਼ਾਇਰੀ, ਨਗਮਾ-ਏ-ਸਾਜ, ਗਜਲਿਸਤਾਨ ਆਦਿ ਸ਼ਾਮਲ ਹਨ

ਫਿਰਾਕ ਇੱਕ ਬਹੁਤ ਹੀ ਜ਼ਿੰਦਾਦਿਲ ਇਨਸਾਨ ਸਨ ਇਸਦਾ ਅੰਦਾਜ਼ਾ ਉਨ੍ਹਾਂ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਤੋਂ ਸਹਿਜੇ ਲਗਾਇਆ ਜਾ ਸਕਦਾ ਹੈਜਿਵੇਂ ਕਿ ਇੱਕ ਵਾਰ ਕਿਸੇ ਮੁਸ਼ਾਇਰੇ ਵਿੱਚ ਜਦੋਂ ਫਿਰਾਕ ਆਪਣੀ ਵਾਰੀ ਆਉਣ ’ਤੇ ਆਪਣਾ ਕਲਾਮ ਬੈਠ ਕੇ ਪੜ੍ਹਨ ਲੱਗੇ ਅਤੇ ਮਾਈਕ ਉਨ੍ਹਾਂ ਦੇ ਅੱਗੇ ਰੱਖਿਆ ਗਿਆ ਤਾਂ ਮੌਜੂਦ ਲੋਕਾਂ ਨੇ ਇੱਕ ਸ਼ੋਰ ਬਰਪਾ ਕਰਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ “ਖੜ੍ਹੇ ਹੋ ਕੇ ਪੜ੍ਹੋ ... ਖੜ੍ਹੇ ਹੋ ਕੇ ਪੜ੍ਹੋ” ਜਦੋਂ ਲੋਕ ਲਗਾਤਾਰ ਸ਼ੋਰ ਮਚਾਉਂਦੇ ਰਹੇ ਤਾਂ ਅਖੀਰ ਬਹੁਤ ਹੀ ਮਾਸੂਮੀਅਤ ਨਾਲ ਫਿਰਾਕ ਨੇ ਮਾਈਕ ’ਤੇ ਐਲਾਨ ਕੀਤਾ, “ਮੇਰੇ ਪਜਾਮੇ ਦਾ ਡੋਰਾ (ਨਾੜਾ) ਟੁੱਟਿਆ ਹੋਇਆ ਹੈ (ਇੱਕ ਜ਼ੋਰਦਾਰ ਠਹਾਕਾ ਪਿਆ) ਕੀ ਤੁਸੀਂ ਹਾਲੇ ਵੀ ਅੜੇ ਹੋਏ ਹੋ ਕਿ ਮੈਂ ਖੜ੍ਹਾ ਹੋ ਕੇ ਪੜ੍ਹਾਂ?” ਇੰਨਾ ਸੁਣ ਕੇ ਪੂਰਾ ਮੁਸ਼ਾਇਰਾ ਠਹਾਕਿਆਂ ਨਾਲ ਗੂੰਜਣ ਲੱਗ ਪਿਆ

ਇਸੇ ਤਰ੍ਹਾਂ ਫਿਰਾਕ ਦੇ ਵਿਦਿਆਰਥੀ ਜੀਵਨ ਦੀ ਇੱਕ ਘਟਨਾ ਵੀ ਬੇਹੱਦ ਦਿਲਚਸਪ ਹੈ ਦਰਅਸਲ ਫਿਰਾਕ ਗੋਰਖਪੁਰੀ ਆਗਰਾ ਯੂਨੀਵਰਸਿਟੀ ਵਿੱਚ ਇੰਟਰ ਸਾਇੰਸ ਦੇ ਵਿਦਿਆਰਥੀ ਸਨ ਇਸ ਦੌਰਾਨ ਉਹ ਸਾਰੇ ਵਿਸ਼ਿਆਂ ਵਿੱਚ ਵਧੀਆ ਨੰਬਰ ਪ੍ਰਾਪਤ ਕਰਦੇ, ਪ੍ਰੰਤੂ ਫਿਜ਼ਿਕਸ ਵਿੱਚੋਂ ਅਕਸਰ ਫੇਲ ਹੋ ਜਾਂਦੇ ਇੱਕ ਦਿਨ ਕਾਲਜ ਦੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬੁਲਾ ਕੇ ਪੁੱਛਿਆ, “ਵਈ ਕੀ ਗੱਲ ਹੈ, ਬਾਕੀ ਵਿਸ਼ਿਆਂ ਵਿੱਚ ਤੁਹਾਡਾ ਨਤੀਜਾ ਬਹੁਤ ਵਧੀਆ ਰਹਿੰਦਾ ਹੈ ਪ੍ਰੰਤੂ ਫਿਜਿਕਸ ਵਿੱਚ ਕਿਉਂ ਫੇਲ ਹੋ ਜਾਂਦੇ ਹੋ?”

ਫਿਰਾਕ ਨੇ ਫੌਰਨ ਉੱਤਰ ਦਿੰਦਿਆਂ ਕਿਹਾ, “ਜਨਾਬ ਇਸ ਲਈ ਕਿ ਮੈਂ ਫਿਜ਼ਿਕਲੀ ਕਮਜ਼ੋਰ ਹਾਂ”

ਫਿਰਾਕ ਨੂੰ ਉਨ੍ਹਾਂ ਦੇ ਸਾਹਿਤ ਵਿੱਚ ਨਿਭਾਏ ਵੱਡਮੁੱਲੇ ਯੋਗਦਾਨ ਸਦਕਾ ਬਹੁਤ ਸਾਰੇ ਇਨਾਮਾਂ ਨਾਲ ਨਿਵਾਜਿਆ ਗਿਆਇਸ ਸੰਦਰਭ ਵਿੱਚ 1969 ਵਿੱਚ ਭਾਰਤ ਸਰਕਾਰ ਦੁਆਰਾ ਉਨ੍ਹਾਂ ਨੂੰ ਉਰਦੂ ਕਾਵਿ-ਕ੍ਰਿਤੀ ‘ਗੁਲ-ਏ-ਨਗ‍ਮਾ’ ਲਈ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆਇਸ ਤੋਂ ਪਹਿਲਾਂ ਉਨ੍ਹਾਂ ਨੂੰ 1960 - ਉਰਦੂ ਦਾ ਸਾਹਿਤ ਅਕੈਡਮੀ ਅਵਾਰਡ, 1968 – ਪਦਮ ਭੂਸ਼ਣ, 1968 – ਸੋਵੀਅਤ ਲੈਂਡ ਨਹਿਰੂ ਇਨਾਮ, 1970 – ਸਾਹਿਤ ਅਕੈਡਮੀ ਫੈਲੋਸ਼ਿੱਪ, 1981– ਗ਼ਾਲਿਬ ਅਕੈਡਮੀ ਅਵਾਰਡ ਇਸੇ ਦੌਰਾਨ 1970 ਵਿੱਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ

ਫਿਰਾਕ ਗੋਰਖਪੁਰੀ ਦੀਆਂ ਰਚਨਾਵਾਂ ਵਿੱਚ ਗੁੱਲ-ਏ-ਨਗਮਾ, ਮਸ਼ਅਲ, ਰੂਹੇ-ਕਾਇਨਾਤ, ਨਗਮਾ-ਏ-ਸਾਜ਼, ਗਜਾਲਿਸਤਾਨ, ਸ਼ੇਰਿਸਤਾਨ, ਸ਼ਬਨਮਿਸਤਾਨ, ਰੂਪ, ਧਰਤੀ ਕੀ ਕਰਵਟ, ਗੁਲਬਾਗ, ਰੰਜ ਅਤੇ ਕਾਇਨਾਤ, ਚਿਰਾਗਾਂ, ਸ਼ੋਅਲਾ ਅਤੇ ਸਾਜ, ਹਜ਼ਾਰ ਦਾਸਤਾਨ, ਬਜ਼ਮੇ ਜ਼ਿੰਦਗੀ ਰੰਗੇ ਸ਼ਾਇਰੀ ਦੇ ਨਾਲ ਹਿੰਡੋਲਾ, ਜੁਗਨੂੰ, ਨਕੂਸ਼, ਆਧੀ ਰਾਤ, ਪਰਛਾਈਆਂ ਅਤੇ ਤਰਾਨਾ-ਏ-ਇਸ਼ਕ ਵਰਗੀਆਂ ਖੂਬਸੂਰਤ ਨਜ਼ਮਾਂ ਅਤੇ ਸਤਿਅਮ ਸ਼ਿਵਮ ਸੁੰਦਰਮ ਵਰਗੀਆਂ ਰੁਬਾਈਆਂ ਸ਼ਾਮਲ ਹਨਉਨ੍ਹਾਂ ਇੱਕ ਨਾਵਲ ਸਾਧੂ ਅਤੇ ਕੁਟੀਆ ਅਤੇ ਕਈ ਕਹਾਣੀਆਂ ਵੀ ਲਿਖੀਆਂ ਹਨਇਸ ਤੋਂ ਇਲਾਵਾ ਉਨ੍ਹਾਂ ਦੀਆਂ ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਦਸ ਗਦ ਕ੍ਰਿਤੀਆਂ ਵੀ ਪ੍ਰਕਾਸ਼ਿਤ ਹੋਈਆਂ ਹਨ

ਉਰਦੂ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦਾ ਇਹ ਹਰਮਨ ਪਿਆਰਾ ਸਿਤਾਰਾ ਫਿਰਾਕ ਗੋਰਖਪੁਰੀ ਲੰਬੀ ਬੀਮਾਰੀ ਦੇ ਚੱਲਦਿਆਂ ਅਖੀਰ 3 ਮਾਰਚ 1982 ਨੂੰ ਪਚਾਸੀ ਸਾਲ ਉਮਰ ਵਿੱਚ ਹਮੇਸ਼ਾ ਹਮੇਸ਼ਾ ਲਈ ਛਿਪ ਗਿਆਉਨ੍ਹਾਂ ਆਪਣੇ ਅੰਤਿਮ ਸਾਹ ਦਿੱਲੀ ਵਿਖੇ ਲਏਪਰ ਮਰਨ ਉਪਰੰਤ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਇਲਾਹਾਬਾਦ ਵਿਖੇ ਲੈ ਜਾਇਆ ਗਿਆ ਜਿੱਥੇ ਗੰਗਾ ਜਮਨਾ ਦੇ ਸੰਗਮ ’ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2332)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author