AbbasDhaliwal 7ਹੁਣ ਵੇਖਣਾ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਇਸਰਾਈਲ ਇਰਾਨ ਯੁੱਧ ਅੱਗੇ ਕੀ ਰੰਗ ...
(21 ਜੂਨ 2025)


ਜਦੋਂ ਤੋਂ ਇਸਰਾਈਲ ਨੇ ਇਰਾਨ ’ਤੇ ਹਮਲਾ ਬੋਲਿਆ ਹੈ, ਉਸੇ ਦਿਨ ਤੋਂ ਜਵਾਬ ਵਿੱਚ ਇਰਾਨ ਨੇ ਇਸਰਾਈਲ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਥਿਤ ਟਿਕਾਣਿਆਂ ਨੂੰ ਚੁਣ ਚੁਣ ਕੇ ਆਪਣੀਆਂ ਮਿਜ਼ਾਈਲਾਂ ਰਾਹੀਂ ਨਿਸ਼ਾਨਾ ਬਣਾਇਆ ਹੈ। ਇਸਦੇ ਚਲਦਿਆਂ ਜਿੱਥੇ ਇਸਰਾਈਲ ਨੂੰ ਲੇਣੇ ਦੇ ਦੇਣੇ ਪੈ ਗਏ ਹਨ, ਉੱਥੇ ਹੀ ਇਸਰਾਈਲ ਦੇ ਆਕਾ ਸਮਝੇ ਜਾਂਦੇ ਅਮਰੀਕਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਸੰਦਰਭ ਵਿੱਚ ਪਿਛਲੇ ਕੁਝ ਦਿਨਾਂ ਤੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਇਰਾਨ ਬਾਰੇ ਜੋ ਮੂੰਹ ਵਿੱਚ ਆਉਂਦਾ ਹੈ, ਬੋਲੀ ਜਾਂਦਾ ਹੈ। ਕੱਲ੍ਹ ਇੱਕ ਵਾਰ ਫਿਰ ਉਸ ਨੇ ਇਰਾਨ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਇਸਦੇ ਉੱਤਰ ਵਿੱਚ ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲ੍ਹਾ ਅਲੀ ਖਾਮੇਨੀ ਨੇ ਕਿਹਾ ਹੈ ਕਿ ਜਿਹੜੇ ਲੋਕ ਇਰਾਨ ਦੇ ਇਤਿਹਾਸ ਨੂੰ ਜਾਣਦੇ ਹਨ
, ਉਨ੍ਹਾਂ ਨੂੰ ਪਤਾ ਹੈ ਕਿ ਈਰਾਨੀ ਧਮਕੀ ਵਾਲੀ ਭਾਸ਼ਾ ਬਰਦਾਸ਼ਤ ਨਹੀਂ ਕਰਦੇਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਧਮਕੀਆਂ ਦੇ ਸੰਦਰਭ ਵਿੱਚ ਖਾਮੇਨੀ ਨੇ ਟੀ ਵੀ ’ਤੇ ਖਿਤਾਬ ਕਰਦਿਆਂ ਕਿਹਾ ਕਿ ਇਰਾਨ ਮੜ੍ਹਿਆ ਅਮਨ ਜਾਂ ਜੰਗ ਮਨਜ਼ੂਰ ਨਹੀਂ ਕਰੇਗਾ ਉਨ੍ਹਾਂ ਕਿਹਾ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਰਾਨ ਗੋਡੇ ਨਹੀਂ ਟੇਕੇਗਾ ਅਤੇ ਕਿਸੇ ਵੀ ਅਮਰੀਕੀ ਹਮਲੇ ਦੇ ਗੰਭੀਰ ਸਿੱਟੇ ਨਿਕਲਣਗੇਇਜ਼ਰਾਈਲ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਉਸ ਨੂੰ ਇਸਦੀ ਸਜ਼ਾ ਦੇ ਕੇ ਰਹਾਂਗੇਲੋਕ ਸ਼ਹੀਦਾਂ ਦੇ ਡੁੱਲ੍ਹੇ ਖੂਨ ਅਤੇ ਆਪਣੇ ਇਲਾਕੇ ’ਤੇ ਹਮਲੇ ਨੂੰ ਨਹੀਂ ਭੁੱਲਣਗੇ

ਇਸ ਤੋਂ ਪਹਿਲਾਂ ਟਰੰਪ ਨੇ ਮੰਗਲਵਾਰ ਕਈ ਪੋਸਟਾਂ ਪਾ ਕੇ ਇਰਾਨ ਨੂੰ ਆਤਮ-ਸਮਰਪਣ ਕਰਨ ਲਈ ਧਮਕਾਇਆ ਸੀਉਸ ਨੇ ਕਿਹਾ ਸੀ ਕਿ ਉਨ੍ਹਾਂ ਦਾ ਈਰਾਨੀ ਆਕਾਸ਼ ’ਤੇ ਮੁਕੰਮਲ ਕਬਜ਼ਾ ਹੋ ਗਿਆ ਹੈ ਇਸ ਸੰਦਰਭ ਵਿੱਚ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਚਿਤਾਵਣੀ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੇ ਇਜ਼ਰਾਈਲੀ ਹਮਲਿਆਂ ਵਿੱਚ ਅਮਰੀਕੀ ਦਖਲਅੰਦਾਜ਼ੀ ਇੱਕ ਸੰਪੂਰਨ ਯੁੱਧ ਨੂੰ ਜਨਮ ਦੇਵੇਗੀਇਸਮਾਈਲ ਬਾਘਾਈ ਨੇ ਅਲ ਜਜ਼ੀਰਾ ਇੰਗਲਿਸ਼ ’ਤੇ ਲਾਈਵ ਇੱਕ ਇੰਟਰਵਿਊ ਵਿੱਚ ਕਿਹਾ, “ਕੋਈ ਵੀ ਅਮਰੀਕੀ ਦਖਲਅੰਦਾਜ਼ੀ ਖੇਤਰ ਵਿੱਚ ਇੱਕ ਸੰਪੂਰਨ ਯੁੱਧ ਦਾ ਨੁਸਖਾ ਹੋਵੇਗੀ

ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ੁਰੂ ਵਿੱਚ ਇਰਾਨ ’ਤੇ ਇਜ਼ਰਾਈਲ ਦੇ ਹਮਲਿਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ, ਪਰ ਉਨ੍ਹਾਂ ਅਮਰੀਕਾ ਦੀ ਵੱਡੀ ਸ਼ਮੂਲੀਅਤ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਉਹ ਜੰਗਬੰਦੀ ਨਾਲੋਂ ਕੁਝ ਬਹੁਤ ਵੱਡਾ ਚਾਹੁੰਦੇ ਹਨਅਮਰੀਕਾ ਨੇ ਖੇਤਰ ਵਿੱਚ ਹੋਰ ਜੰਗੀ ਜਹਾਜ਼ ਵੀ ਭੇਜੇ ਹਨ ਇੱਥੇ ਜ਼ਿਕਰਯੋਗ ਹੈ ਕਿ ਇਰਾਨ ਅਤੇ ਇਜ਼ਰਾਈਲ ਵਿਚਾਲੇ ਲੜਾਈ ਵਿੱਚ ਹੁਣ ਤਕ ਇਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 585 ਹੋ ਚੁੱਕੀ ਹੈਵਾਸ਼ਿੰਗਟਨ ਸਥਿਤ ਇੱਕ ਮਨੁੱਖੀ ਅਧਿਕਾਰ ਗਰੁੱਪ ਮੁਤਾਬਕ 1326 ਲੋਕ ਜ਼ਖਮੀ ਹੋਏ ਹਨਇਜ਼ਰਾਈਲੀ ਹਵਾਈ ਜਹਾਜ਼ਾਂ ਨੇ ਬੁੱਧਵਾਰ ਪੂਰਬੀ ਇਰਾਨ ਵਿੱਚ ਫੌਜੀ ਟਿਕਾਣਿਆਂ ’ਤੇ ਜ਼ੋਰਦਾਰ ਹਮਲੇ ਕੀਤੇਉਸਨੇ ਕਿਹਾ ਕਿ ਉਸਦੇ 25 ਫਾਈਟਰਾਂ ਨੇ 40 ਮਿਜ਼ਾਈਲਾਂ ਦਾਗੀਆਂ ਇਰਾਨ ਨੇ ਵੀ ਪਹਿਲੀ ਵਾਰ ਹਾਈਪਰਸੌਨਿਕ ਫਤਿਹ-1 ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈਇਨ੍ਹਾਂ ਦੀ ਰਫਤਾਰ ਆਵਾਜ਼ ਨਾਲੋਂ ਪੰਜ ਗੁਣਾ ਵੱਧ ਹੈਫੌਰੀ ਤੌਰ ’ਤੇ ਪਤਾ ਨਹੀਂ ਲੱਗਾ ਕਿ ਇਨ੍ਹਾਂ ਨੇ ਇਜ਼ਰਾਈਲੀ ਡਿਫੈਂਸ ਸਿਸਟਮ ਨੂੰ ਵਿੰਨ੍ਹ ਕੇ ਕਿੰਨਾ ਨੁਕਸਾਨ ਕੀਤਾ

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਬ ਐਰਦੋਗਨ ਨੇ ਨੇਤਨਯਾਹੂ ਦੀ ਤੁਲਨਾ ਹਿਟਲਰ ਨਾਲ ਕਰਦਿਆਂ ਕਿਹਾ ਹੈ ਕਿ ਉਸਨੇ ਕਤਲੇਆਮ ਦੇ ਮਾਮਲੇ ਵਿੱਚ ਹਿਟਲਰ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈਉਹ ਉਮੀਦ ਕਰਦੇ ਹਨ ਕਿ ਉਸਦਾ ਹਸ਼ਰ ਹਿਟਲਰ ਵਰਗਾ ਨਾ ਹੋਵੇ ਉੱਧਰ, ਅਮਰੀਕਾ ਨੇ ਸਕਾਟਲੈਂਡ ਅਤੇ ਇਟਲੀ ਵਿੱਚ ਲੜਾਕੇ ਜਹਾਜ਼ਾਂ ਦੀ ਤਾਇਨਾਤੀ ਵਧਾ ਦਿੱਤੀ ਹੈਇੱਕ ਦਿਨ ਪਹਿਲਾਂ ਅਮਰੀਕਾ ਨੇ ਇਟਲੀ ਤੋਂ ਦਰਜਨ ਭਰ ਐੱਫ-16 ਲੜਾਕੂ ਜਹਾਜ਼ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ’ਤੇ ਟਰਾਂਸਫਰ ਕਰ ਦਿੱਤੇ ਸਨ

ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਮਾਹੌਲ ਵਿੱਚ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਇੱਕ ਬਿਆਨ ਦਿੱਤਾ ਹੈ, ਜੋ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਖਿੱਚ ਰਿਹਾ ਹੈਉਨ੍ਹਾਂ ਨੇ ਇਰਾਨ ਖਿਲਾਫ ਚੱਲ ਰਹੀਆਂ ਸੈਨਾ ਕਾਰਵਾਈਆਂ ਨੂੰ ਲੈ ਕੇ ਆਪਣੀ ਕੜੀ ਨਾਰਾਜ਼ਗੀ ਜਤਾਈ ਅਤੇ ਜ਼ੋਰ ਦੇ ਕੇ ਕਿਹਾ, “ਇਰਾਨ ਇਸ ਜੰਗ ਵਿੱਚ ਇਕੱਲਾ ਨਹੀਂ ਹੈਉੱਤਰੀ ਕੋਰੀਆ ਦੀ ਫੌਜ ਨੂੰ ਪੂਰੀ ਤਿਆਰੀ ਦੀ ਹਾਲਤ ਵਿੱਚ ਲਿਆਂਦਾ ਗਿਆ ਹੈਅਸੀਂ ਮੁਸ਼ਕਿਲ ਵੇਲੇ ਆਪਣੇ ਮਿੱਤਰਾਂ ਨੂੰ ਨਹੀਂ ਛੱਡਦੇ।”

ਡੀ.ਪੀ.ਆਰ.ਕੇ. ਦੇ ਆਗੂ ਨੇ ਖਾਸ ਕਰਕੇ ਇਰਾਨ ਦੇ ਨਿਊਕਲੀਅਰ ਅਤੇ ਫੌਜੀ ਢਾਂਚੇ ਉੱਤੇ ਇਜ਼ਰਾਈਲ ਦੇ ਹਮਲਿਆਂ ਦੀ ਨਿੰਦਾ ਕੀਤੀਉਨ੍ਹਾਂ ਦੇ ਅਨੁਸਾਰ ਇਹ ਹਮਲੇ ਸਿਰਫ ਇਰਾਨ ਲਈ ਹੀ ਨਹੀਂ ਸਗੋਂ ਪੂਰੇ ਖੇਤਰ ਦੀ ਸੁਰੱਖਿਆ ਲਈ ਖਤਰਾ ਹਨ

ਕਿਮ ਜੋਂਗ ਉਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਵੱਲੋਂ ਅਪਣਾਈ ਜਾ ਰਹੀ ਨੀਤੀ ਹਿੰਸਾ ਵਧਾ ਰਹੀ ਹੈ ਅਤੇ ਸੂਝ-ਬੂਝ ਦੇ ਰਸਤੇ ਬੰਦ ਕਰ ਰਹੀ ਹੈ ਉਨ੍ਹਾਂ ਫਿਰ ਦੁਹਰਾਇਆ, “ਅਸੀਂ ਇਰਾਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂਅਮਰੀਕਾ ਦੀ ਸੈਨਿਕ ਗਤੀਵਿਧੀਆਂ ਅਤੇ ਦਬਾਅ ਦੀ ਨੀਤੀ ਸਾਨੂੰ ਚੰਗੀ ਤਰ੍ਹਾਂ ਪਤਾ ਹੈਅਸੀਂ ਆਪਣੇ ਦੋਸਤਾਂ ਦੇ ਨਾਲ ਖੜ੍ਹੇ ਹਾਂ।”

ਜਿਵੇਂ-ਜਿਵੇਂ ਇਰਾਨ-ਇਜ਼ਰਾਈਲ ਦੀ ਟੱਕਰ ਵਧ ਰਹੀ ਹੈ ਅਤੇ ਸੈਂਕੜੇ ਮਿਜ਼ਾਈਲ ਹਮਲਿਆਂ ਨਾਲ ਮੌਤਾਂ ਹੋ ਰਹੀਆਂ ਹਨ, ਇਹ ਬਿਆਨ ਗਲੋਬਲ ਰਾਜਨੀਤਿਕ ਮੰਚ ’ਤੇ ਇੱਕ ਵੱਡਾ ਅਸਰ ਛੱਡ ਰਿਹਾ ਹੈਉੱਤਰੀ ਕੋਰੀਆ ਦੀ ਪੋਜ਼ੀਸ਼ਨ ਨਵੇਂ ਭੂ-ਰਣਨੀਤਕ ਗਠਜੋੜ ਬਣਨ ਦੀ ਸੰਭਾਵਨਾ ਵੱਲ ਇਸ਼ਾਰਾ ਕਰ ਰਹੀ ਹੈ

ਹੁਣ ਵੇਖਣਾ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਇਸਰਾਈਲ ਇਰਾਨ ਯੁੱਧ ਅੱਗੇ ਕੀ ਰੰਗ ਵਿਖਾਉਂਦਾ ਹੈ ਅਤੇ ਕਿਹੜੇ ਕਿਹੜੇ ਦੇਸ਼ ਇਸਰਾਈਲ ਅਤੇ ਕਿਹੜੇ ਕਿਹੜੇ ਦੇਸ਼ ਇਰਾਨ ਦੇ ਨਾਲ ਖੜ੍ਹਦੇ ਹਨ। ਇਸਰਾਈਲ ਇਰਾਨ ਵਿਚਲਾ ਯੁੱਧ ਦੁਨੀਆ ਨੂੰ ਇੱਕ ਵਾਰ ਫਿਰ ਦੋ ਸਮੂਹਾਂ ਵਿੱਚ ਵੰਡ ਰਿਹਾ ਹੈ। ਇੱਕ ਪਾਸੇ ਇਸਰਾਈਲ ਦੀ ਹਿਮਾਇਤ ਅਮਰੀਕਾ ਕਰਨ ਜਾ ਰਿਹਾ ਹੈ, ਦੂਜੇ ਪਾਸੇ ਇਰਾਨ ਵਾਲੇ ਪਾਲੇ ਵਿੱਚ ਚੀਨ ਅਤੇ ਉਹਦੇ ਹਮ ਖਿਆਲ ਦੇਸ਼ ਖੜ੍ਹ ਸਕਦੇ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੁਹੰਮਦ ਅੱਬਾਸ ਧਾਲੀਵਾਲ

ਮੁਹੰਮਦ ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author