MohdAbbasDhaliwal7ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ,   ... ਕੌਣ ਕਬ ਕੌਨਸੀ ਸਰਕਾਰ ਮੇਂ ਆ ਜਾਏਗਾ ...
(17 ਅਗਸਤ 2020)

 

ਬੀਤੇ ਮੰਗਲਵਾਰ ਅਰਥਾਤ 11 ਅਗਸਤ 2020 ਨੂੰ ਭਾਰਤ ਦੇ ਪ੍ਰਸਿੱਧ ਉਰਦੂ ਸ਼ਾਇਰ ਅਤੇ ਹਿੰਦੀ ਫਿਲਮਾਂ ਦੇ ਗੀਤਕਾਰ ਅਰਥਾਤ ਇਸ ਦੌਰ ਦੇ ਬੇਬਾਕ ਅਤੇ ਦਬੰਗ ਕਵੀ ਰਾਹਤ ਇੰਦੌਰੀ ਦਾ ਦਿਹਾਂਤ ਹੋ ਗਿਆਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖਬਰ ਲੱਗੀ ਤਾਂ ਉਨ੍ਹਾਂ ਦੇ ਚਾਹੁਣ ਵਾਲੇ ਲੱਖਾਂ ਲੋਕ ਸਦਮੇ ਵਿੱਚ ਆ ਗਏ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ ਰਾਜ ਕਰਨ ਵਾਲੇ ਸ਼ਾਇਰ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਯਕੀਨਨ ਅਕਹਿ ਅਤੇ ਕਦੀ ਨਾ ਪੂਰਿਆ ਜਾਣ ਵਾਲ ਘਾਟਾ ਹੈ ਜੇਕਰ ਇਹ ਕਿਹਾ ਜਾਵੇ ਕਿ ਰਾਹਤ ਇੰਦੌਰੀ ਦੀ ਮੌਤ ਨਾਲ ਮੰਚੀਆ ਸ਼ਾਇਰੀ ਦੇ ਇੱਕ ਯੁਗ ਸਮਾਪਤੀ ਹੋ ਗਈ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ

ਰਾਹਤ ਦਾ ਜਨਮ ਇੱਕ ਜਨਵਰੀ 1950 ਨੂੰ ਇੰਦੌਰ ਵਿਖੇ ਇੱਕ ਸਾਧਾਰਨ ਪਰਿਵਾਰ ਵਿੱਚ ਮਾਤਾ ਮਕਬੂਲ-ਉਲ-ਨਿਸਾ ਬੇਗਮ ਦੀ ਕੁੱਖੋਂ ਹੋਇਆਉਹ ਆਪਣੇ ਮਾਤਾ-ਪਿਤਾ ਦੀ ਚੌਥੀ ਔਲਾਦ ਸਨਉਨ੍ਹਾਂ ਦੇ ਪਿਤਾ ਰਿਫਤ-ਉੱਲਾਹ ਕੁਰੈਸ਼ੀ ਇੱਕ ਟੈਕਸਟਾਇਲ ਮਿਲ ਵਿੱਚ ਮੁਲਾਜ਼ਮ ਸਨਰਾਹਤ ਨੇ ਆਪਣੀ ਸ਼ੁਰੂਆਤੀ ਤਾਅਲੀਮ ਨੂਤਨ ਸਕੂਲ ਇੰਦੌਰ ਤੋਂ ਹਾਸਲ ਕੀਤੀ ਅਤੇ 1973 ਵਿੱਚ ਆਪਣੀ ਬੈਚੁਲਰ ਦੀ ਪੜ੍ਹਾਈ ਇਸਲਾਮੀਆ ਕਰੀਮੀਆ ਕਾਲਜ ਇੰਦੌਰ ਤੋਂ ਪ੍ਰਾਪਤ ਕੀਤੀਇਸ ਤੋਂ ਬਾਅਦ ਉਨ੍ਹਾਂ ਉਰਦੂ ਸਾਹਿਤ ਵਿੱਚ ਬਰਕਤ-ਉੱਲਾਹ ਯੂਨੀਵਰਸਿਟੀ ਵਿੱਚੋਂ ਐੱਮ.ਏ ਕੀਤੀਇਸ ਉਪਰੰਤ ਉਨ੍ਹਾਂ 1985 ਵਿੱਚ ਮੱਧ ਪ੍ਰਦੇਸ਼ ਦੀ ਭੋਜ ਓਪਨ ਯੂਨੀਵਰਸਿਟੀ ਤੋਂ ਉਰਦੂ ਅਦਬ ਵਿੱਚ ਹੀ ਡਾਕਟਰੇਟ ਕੀਤੀ

ਰਾਹਤ ਇੰਦੌਰੀ ਦੀ ਮੌਤ ’ਤੇ ਮਸ਼ਹੂਰ ਨੌਜਵਾਨ ਸ਼ਾਇਰ ਇਮਰਾਨ ਪ੍ਰਤਾਪਗੜੀ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਪਹਿਲਾ ਮੁਸ਼ਾਇਰਾ ਰਾਹਤ ਇੰਦੌਰੀ ਦੀ ਸਦਾਰਤ ਵਿੱਚ ਪੜ੍ਹਿਆ ਸੀ ਰਾਹਤ ਇੰਦੌਰੀ ਹੁਰਾਂ ਨੇ 35 ਸਾਲਾਂ ਤਕ ਕਵੀ ਦਰਬਾਰਾਂ ’ਤੇ ਆਪਣੀ ਬਾਦਸ਼ਾਹਤ ਕਾਇਮ ਰੱਖੀਉਨ੍ਹਾਂ ਕਿਹਾ ਕਿ ਸਾਓਦੀ ਅਰਬ ਦੇ ਇੱਕ ਮੁਸ਼ਾਇਰੇ ਵਿੱਚ ਉਹ ਰਾਹਤ ਹੁਰਾਂ ਦੇ ਨਾਲ ਸਨ ਅਤੇ ਮੁਸ਼ਾਇਰੇ ਦੇ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਇਕੱਠੇ ਉਮਰਾ (ਭਾਵ ਛੋਟਾ ਹੱਜ) ਕੀਤਾਉਨ੍ਹਾਂ ਕਿਹਾ ਜਿੱਥੇ ਉਹ (ਰਾਹਤ) ਇੱਕ ਬਿਹਤਰੀਨ ਸ਼ਾਇਰ ਸਨ ਉੱਥੇ ਹੀ ਉਹ ਇੱਕ ਬਿਹਤਰੀਨ ਇਨਸਾਨ ਸਨ

ਜਦੋਂ ਕਿ ਸ਼ਾਇਰਾ ਡਾ. ਮੀਨਾ ਨੇ ਕਿਹਾ ਕਿ ਰਾਹਤ ਇੰਦੌਰੀ ਸਭ ਦੇ ਹਰਮਨ ਪਿਆਰੇ ਸ਼ਾਇਰ ਸਨ ਉਹ ਜਨਤਾ ਦੇ ਕਵੀ ਸਨ ਅਤੇ ਮਾਨਵਤਾ ਨੂੰ ਸਮਝਣ ਵਾਲੇ ਸਨ ਅਤੇ ਉਨ੍ਹਾਂ ਦੀ ਆਵਾਜ਼ ਵਿੱਚ ਜੋ ਲਲਕਾਰ ਸੀ ਉਹ ਕਿਸੇ ਦੂਜੇ ਸ਼ਾਇਰ ਵਿੱਚ ਵੇਖਣ ਨੂੰ ਨਹੀਂ ਮਿਲਦੀ

ਦਰਅਸਲ ਰਾਹਤ ਇੰਦੌਰੀ ਸਮਕਾਲੀਨ ਸਮਾਜਿਕ ਜੀਵਨ ਦੇ ਸ਼ਾਇਰ ਸਨਜਿਨ੍ਹਾਂ ਦੀਆਂ ਰਚਨਾਵਾਂ ਵਿੱਚ ਕੌੜੀ ਗੱਲ ਵੀ ਮਿੱਠੇ ਢੰਗ ਨਾਲ ਕਹੀ ਜਾਂਦੀ ਹੈ ਅਰਥਾਤ ਕੜਵਾਹਟ ਭਰੇ ਵਿਚਾਰਾਂ ਨੂੰ ਮਿਠਾਸ ਦੀ ਚਾਸ਼ਨੀ ਵਿੱਚ ਲਪੇਟ ਕੇ ਪੇਸ਼ ਕਰਨ ਦੀ ਜੋ ਵਿਲੱਖਣ ਕਲਾ ਉਨ੍ਹਾਂ ਵਿੱਚ ਸੀ, ਉਸ ਦਾ ਕੋਈ ਸਾਨੀ ਨਹੀਂਰਾਹਤ ਦੀ ਸ਼ਾਇਰੀ ਵਿੱਚ ਸੱਚਾਈ ਬੋਲਦੀ ਹੈਉਨ੍ਹਾਂ ਦੇ ਜਜ਼ਬਾਤ ਦਿਲੋਂ ਨਿਕਲਦੇ ਹਨ ਅਤੇ ਸਿੱਧੇ ਦਿਲਾਂ ਤੇ ਅਸਰ ਕਰਦੇ ਹਨ ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਪੂਰੇ ਦੇਸ਼ ਅੰਦਰ ਸੀ.ਏ.ਏ ਅਤੇ ਐੱਨ.ਆਰ.ਸੀ ਦੇ ਵਿਰੁੱਧ ਪ੍ਰਦਰਸ਼ਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਪਣੀ ਚਰਮ ਸੀਮਾ ’ਤੇ ਸਨ, ਉਸ ਦੌਰਾਨ ਉਨ੍ਹਾਂ ਦਾ ਇੱਕ ਸ਼ੇਅਰ ਲਗਭਗ ਹਰ ਇੱਕ ਪ੍ਰਦਰਸ਼ਨੀ ਦੇ ਮੂੰਹ ਚੜ੍ਹਿਆ ਹੋਇਆ ਸੀਉਹ ਸ਼ੇਅਰ ਅਕਸਰ ਧਰਨਾਕਾਰੀਆਂ ਦੇ ਹੱਥਾਂ ਵਿੱਚ ਫੜੇ ਹੋਰਡਿੰਗ ’ਤੇ ਵੀ ਲਿਖਿਆ ਮਿਲਦਾ ਸੀ ਉਹ ਸ਼ੇਅਰ ਸੀ:

ਸਭੀ ਕਾ ਖੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ
ਕਿਸੀ ਕੇ ਬਾਪ ਕਾ ਹਿੰਦੂਸਤਾਨ ਥੋੜ੍ਹੀ ਹੈ

ਦਰਅਸਲ ਇਹ ਸ਼ੇਅਰ ਰਾਹਤ ਦੀ ਇੱਕ ਮਸ਼ਹੂਰ ਗਜ਼ਲ ਦਾ ਹਿੱਸਾ ਹੈ ਇਸ ਗਜ਼ਲ ਦੇ ਦੂਜੇ ਸ਼ੇਅਰ ਵੀ ਅਵਾਮ ਨੂੰ ਜਾਗਰੂਕ ਕਰਨ ਵਿੱਚ ਆਪਣੀ ਖਾਸ ਭੂਮਿਕਾ ਨਿਭਾਉਂਦੇ ਨਜ਼ਰ ਆਂਦੇ ਹਨ ਜਿਵੇਂ:

ਲੱਗੇਗੀ ਆਗ ਤੋਂ ਆਏਂਗੇ ਕਈ ਘਰ ਜਦ ਮੇਂ
ਯਹਾਂ ਪੇ ਅਕੇਲੇ ਹਮਾਰਾ ਮਕਾਨ ਥੋੜ੍ਹੀ ਹੈ

ਇਸੇ ਪ੍ਰਕਾਰ ਸੱਤਾ ਦੀ ਕੁਰਸੀ ’ਤੇ ਬੈਠੇ ਹਾਕਮਾਂ ਨੂੰ ਨਸੀਹਤ ਦਿੰਦਿਆਂ ਆਖਦੇ ਹਨ ਕਿ ਕੋਈ ਹਾਕਮ ਸਦੀਵੀ ਨਹੀਂ ਹੈ:

ਜੋ ਆਜ ਸਾਹਿਬ ਏ ਮਸਨਦ ਹੈਂ ਕੱਲ੍ਹ ਨਹੀਂ ਹੋਂਗੇ
ਕਿਰਾਏਦਾਰ ਹੈਂ ਜਾਤੀ ਮਕਾਨ ਥੋੜ੍ਹੀ ਹੈ

ਇੱਕ ਹੋਰ ਸ਼ੇਅਰ ਜੋ ਅੱਜ ਦੇ ਬਿਕਾਊ ਅਤੇ ਚਾਟੂਕਾਰ ਮੀਡੀਆ ਦੇ ਮੂੰਹ ’ਤੇ ਕਰਾਰੀ ਚਪੇੜ ਮਾਰਦਾ ਮਹਿਸੂਸ ਹੁੰਦਾ ਹੈ ਉਹ ਇਹ ਹੈ:

ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ
ਹਮਾਰੇ ਮੂੰਹ ਮੇਂ ਤੁਮਹਾਰੀ ਜ਼ਬਾਨ ਥੋੜ੍ਹੀ ਹੈ

ਇਸੇ ਪ੍ਰਕਾਰ ਇੱਕ ਸ਼ੇਅਰ ਵਿੱਚ ਜਾਂਬਾਜਾਂ ਦੀ ਦਲੇਰੀ ਨੂੰ ਬਿਆਨ ਕਰਦਿਆਂ ਆਖਦੇ ਹਨ:

ਮੈਂ ਜਾਣਤਾ ਹੂੰ ਕਿ ਦੁਸ਼ਮਣ ਭੀ ਕੰਮ ਨਹੀਂ ਲੇਕਿਨ
ਹਮਾਰੀ ਤਰ੍ਹਾਂ ਹਥੇਲੀ ਪੇ ਜਾਨ ਥੋੜ੍ਹੀ ਹੈ

ਰਾਹਤ ਦੀ ਕਲਮ ਵਿੱਚ ਜਾਦੂਈ ਅਸਰ ਸੀ ਉਹ ਸਿੱਧੇ ਸਾਦੇ ਸ਼ਬਦਾਂ ਵਿੱਚ ਹੀ ਵੱਡੇ-ਵੱਡੇ ਕਟਾਸ਼ ਕਰ ਜਾਇਆ ਕਰਦੇ ਸਨਉਨ੍ਹਾਂ ਵਿੱਚ ਸੱਤਾ ਵਿਵਸਥਾ ਵਿੱਚ ਪਾਈਆਂ ਜਾਣ ਵਾਲੀਆਂ ਊਣਤਾਈਆਂ ਨੂੰ ਜੋ ਉਜਾਗਰ ਕਰਨ ਦੀ ਵਿਲੱਖਣ ਕਲਾ ਸੀ ਉਸ ਦੀ ਉਦਾਹਰਣ ਨਹੀਂ ਮਿਲਦੀਦਰਅਸਲ ਉਨ੍ਹਾਂ ਦੀ ਸ਼ਾਇਰੀ ਸਿਸਟਮ ਦੁਆਰਾ ਹੋਈ ਬੇਇਨਸਾਫੀ ਦੀ ਸਜ਼ਾ ਭੁਗਤ ਰਹੇ ਮਜ਼ਲੂਮਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਪੀੜਾ ਦੀ ਨੁਮਾਇੰਦਗੀ ਕਰਦੀ ਹੈ ਜਦੋਂ ਇੱਕ ਆਮ ਸਾਧਾਰਨ ਆਦਮੀ, ਜੋ ਸਿਸਟਮ ਦਾ ਸਤਾਇਆ ਹੋਇਆ ਹੈ, ਸੁਣਦਾ ਜਾਂ ਪੜ੍ਹਦਾ ਹੈ ਤਾਂ ਉਸ ਨੂੰ ਉਸ ਵਿੱਚੋਂ ਆਪਣੇ ਖੁਦ ’ਤੇ ਬੀਤ ਰਹੇ ਹਾਲਾਤ ਆਭਾਸ ਹੁੰਦਾ ਹੈ ਜਾਂ ਇੰਝ ਕਹਿ ਲਵੋ ਕਿ ਸਤੇ ਹੋਏ ਨੂੰ ਆਪਣੇ ਦੁੱਖ ਦਰਦ ਨਾਲ ਹੂ-ਬ-ਹੂ ਮਿਲਦੀ ਜੁਲਦੀ ਪੀੜਾ ਮਹਿਸੂਸ ਹੁੰਦੀ ਹੈ ਇਹੋ ਵਜ੍ਹਾ ਹੈ ਕਿ ਰਾਹਤ ਨੂੰ ਪੜ੍ਹਦਿਆਂ ਜਾਂ ਸੁਣਦਿਆਂ ਕਈ ਵਾਰ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਪਾਕਿਸਤਾਨੀ ਸ਼ਾਇਰ ਹਬੀਬ ਜਾਲਿਬ ਅਤੇ ਭਾਰਤ ਦੇ ਦੁਸ਼ਯੰਤ ਕੁਮਾਰ ਦੇ ਕਲਾਮ ਦੀ ਝਲਕ ਪੈਂਦੀ ਮਹਿਸੂਸ ਹੁੰਦੀ ਹੈ

ਇੱਕ ਥਾਂ ਰਾਹਤ ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਅਖੌਤੀ ਕਿਸਮ ਦੇ ਝੂਠੇ ਆਗੂਆਂ ਦੇ ਕਿਰਦਾਰ ਤੋਂ ਪਰਦਾ ਚੁੱਕਦਿਆਂ ਆਖਦੇ ਹਨ:

ਝੂਠੋਂ ਨੇ ਝੂਠੋਂ ਸੇ ਕਹਾ ਹੈ ਸੱਚ ਬੋਲੋ
ਸਰਕਾਰੀ ਐਲਾਨ ਹੂਆ ਹੈ ਸੱਚ ਬੋਲੋ

ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਚੋਣਾਂ ਦੇ ਮੌਸਮ ਵਿੱਚ ਅਕਸਰ ਭਾਰਤ ਪਾਕਿਸਤਾਨ ਸਰਹੱਦ ’ਤੇ ਤਣਾਉ ਵੇਖਣ ਨੂੰ ਮਿਲਦਾ ਹੈ ਉਸ ਸੰਦਰਭ ਵਿੱਚ ਚੁਟਕੀ ਲੈਂਦਿਆਂ ਰਾਹਤ ਆਖਦੇ ਹਨ:

ਸਰਹਦੋਂ ਪਰ ਬਹੁਤ ਤਨਾਓ ਹੈ ਕਿਆ?
ਕੁਛ ਪਤਾ ਤੋ ਕਰੋ ਚੁਣਾਓ ਹੈ ਕਿਆ?

ਅਜੋਕੇ ਸਮਾਜ ਵਿੱਚ ਜ਼ਮੀਨਾਂ ਜਾਇਦਾਦਾਂ ਨੂੰ ਹਥਿਆਉਣ ਲਈ ਜਿਸ ਪ੍ਰਕਾਰ ਭਾਈਆਂ ਭਾਈਆਂ ਦੇ ਰਿਸ਼ਤਿਆਂ ਕਈ ਵਾਰ ਤਲਖੀਆਂ ਵੇਖਣ ਨੂੰ ਮਿਲਦੀਆਂ ਹਨ, ਉਨ੍ਹਾਂ ਦਾ ਨਕਸ਼ਾ ਰਾਹਤ ਆਪਣੇ ਸ਼ਬਦਾਂ ਵਿੱਚ ਚਿਤਵਦਿਆਂ ਅਜਿਹੇ ਹਾਲਾਤ ਵਿੱਚ ਸਬਰ ਅਤੇ ਸ਼ਹਿਨਸ਼ੀਲਤਾ ਦੀ ਤਲਕੀਨ ਕਰਦਿਆਂ ਆਖਦੇ ਹਨ:

ਮੇਰੀ ਖਵਾਹਿਸ਼ ਹੈ ਕਿ ਆਂਗਣ ਮੇਂ ਨਾ ਦੀਵਾਰ ਉੱਠੇ
ਮੇਰੇ ਭਾਈ ਮੇਰੇ ਹਿੱਸੇ ਕੀ ਜ਼ਮੀਂ ਤੂ ਰੱਖ ਲੇ

ਰਾਹਤ ਦੀ ਇੱਕ ਛੋਟੀ ਬਹਿਰ ਦੀ ਗਜ਼ਲ ਦਾ ਅੰਦਾਜ਼ ਯਕੀਨਨ ਪੜ੍ਹਨਣਯੋਗ ਹੈ ਕਿਸ ਤਰ੍ਹਾਂ ਉਨ੍ਹਾਂ ਹਿੰਦੀ ਸ਼ਬਦਾਂ ਨੂੰ ਗਹਿਣਿਆਂ ਵਿੱਚ ਜੜੇ ਮੋਤੀਆਂ ਵਾਂਗ ਜੜਿਆ ਹੈ, ਤੁਸੀਂ ਵੀ ਵੇਖੋ:

ਤੂ ਸ਼ਬਦੋਂ ਕਾ ਦਾਸ ਰੇ ਜੋਗੀ,
ਤੇਰਾ ਕਹਾਂ ਵਿਸ਼ਵਾਸ ਰੇ ਜੋਗੀ

ਇੱਕ ਦਿਨ ਵਿਸ਼ ਪਿਆਲਾ ਪੀ ਜਾ,
ਫਿਰ ਨਾ ਲਗੇਗੀ ਪਿਆਸ ਰੇ ਜੋਗੀ

ਯੇਹ ਸਾਂਸੋਂ ਕਾ ਬੰਦੀ ਜੀਵਨ,
ਕਿਸ ਕੋ ਆਇਆ ਰਾਸ ਰੇ ਜੋਗੀ

ਵਿਧਵਾ ਹੋ ਗਈ ਸਾਰੀ ਨਗਰੀ,
ਕੌਣ ਚਲਾ ਬਣਵਾਸ ਰੇ ਜੋਗੀ

ਊਪਰ ਆਈ ਥੀ ਮੰਨ ਕੀ ਨਦੀਆ,
ਬਹਿ ਗਏ ਸਬ ਅਹਿਸਾਸ ਰੇ ਜੋਗੀ

ਇੱਕ ਪਲ ਕੇ ਸੁਖ ਕੀ ਕਿਆ ਕੀਮਤ‘
ਦੁੱਖ ਹੈ ਬਾਰਹ ਮਾਸ ਰੇ ਜੋਗੀ

ਬਸਤੀ ਪੀਛਾ ਕਬ ਛੋੜੇਗੀ,
ਲਾਖ ਧਰੇ ਸਨਿਆਸ ਰੇ ਜੋਗੀ

ਰਾਹਤ ਇੰਦੌਰੀ ਦੀ ਵਧੇਰੇ ਸ਼ਾਇਰੀ ਭਾਵੇਂ ਇਨਕਲਾਬੀ ਤੇਵਰਾਂ ਦੀ ਨੁਮਾਇੰਦਗੀ ਕਰਦੀ ਹੈ ਪ੍ਰੰਤੂ ਕਿਤੇ ਕਿਤੇ ਉਨ੍ਹਾਂ ਦੇ ਕਲਾਮ ਵਿੱਚ ਰੂਮਾਨੀਅਤ ਦੀ ਝਲਕ ਵੀ ਵੇਖਣ ਨੂੰ ਮਿਲਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇੱਕ ਬਾਗੀ ਸ਼ਾਇਰ ਦੇ ਦਿਲ ਦੇ ਕਿਸੇ ਕੋਨੇ ਵਿੱਚ ਮੁਹੱਬਤ ਭਰੇ ਜਜ਼ਬਾਤ ਆਪਣਾ ਇੱਕ ਖੂਬਸੂਰਤ ਆਸ਼ਿਆਨਾ ਬਣਾਈ ਬੈਠੇ ਸਨਤੁਸੀਂ ਵੀ ਵੇਖੋ ਰਾਹਤ ਦੇ ਇਸ ਅੰਦਾਜ਼ ਨੂੰ:

ਕਿਸ ਨੇ ਦਸਤਕ ਦੀ ਹੈ ਦਿਲ ਪਰ ਕੌਨ ਹੈ
ਆਪ ਤੋਂ ਅੰਦਰ ਹੈਂ ਬਾਹਰ ਕੌਨ ਹੈ

ਉਸ ਕੀ ਯਾਦ ਆਈ ਹੈ ਸਾਂਸੋ ਜ਼ਰਾ ਧੀਰੇ ਚਲੋ
ਧੜਕਨੋਂ ਸੇ ਭੀ ਇਬਾਦਤ ਮੇਂ ਖਲਲ ਪੜਤਾ ਹੈ

ਨਾ-ਤਾਅਰੁਫ ਨਾ ਤਾਅਲੁਕ ਹੈ ਮਗਰ ਦਿਲ ਅਕਸਰ
ਨਾਮ ਸੁਨਤਾ ਹੈ ਤੁਮਹਾਰਾ ਤੋਂ ਉਛਲ ਪੜਤਾ ਹੈ

ਇੱਕ ਹੋਰ ਵੱਖਰੇ, ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਉਨ੍ਹਾਂ ਦਾ ਸ਼ੇਅਰ ਵੇਖੋ, ਉਹ ਆਖਦੇ ਹਨ:

ਮੈਂ ਪਰਬਤੋਂ ਸੇ ਲੜਤਾ ਰਹਾ ਔਰ ਚੰਦ ਲੋਗ
ਗੀਲੀ ਜ਼ਮੀਨ ਖੋਦ ਕਰ ਫਰਹਾਦ ਬਣ ਗਏ

ਇੱਕ ਥਾਂ ਕਿਸੇ ਗਰੀਬ ਦੀ ਗਰੀਬੀ ਅਤੇ ਖੁੱਦਾਰੀ ਦਾ ਜ਼ਿਕਰ ਕਰਦਿਆਂ ਉਹ ਆਖਦੇ ਹਨ:

ਵੋਹ ਚਾਹਤਾ ਥਾ ਕਿ ਕਾਸਾ ਖਰੀਦ ਲੇ ਮੇਰਾ
ਮੈਂ ਉਸ ਕੇ ਤਾਜ ਕੀ ਕੀਮਤ ਲਗਾ ਕੇ ਲੌਟ ਆਇਆ

ਇੱਕ ਹੋਰ ਖੂਬਸੂਰਤ ਸ਼ੇਅਰ ਵਿੱਚ ਉਹਕਹਿੰਦੇ ਹਨ:

ਹਮ ਸੇ ਪਹਿਲੇ ਭੀ ਮੁਸਾਫਿਰ ਕਈ ਗੁਜ਼ਰੇ ਹੋਂਗੇ,
ਕਮ ਸੇ ਕਮ ਰਾਹ ਕੇ ਪੱਥਰ ਤੋਂ ਹਟਾਤੇ ਜਾਤੇ

ਇੱਕ ਹੋਰ ਸ਼ੇਅਰ ਵਿੱਚ ਉਨ੍ਹਾਂ ਮੁਗਲਾਂ ਦੇ ਇਤਿਹਾਸਕ ਨੂੰ ਦੋ ਲਾਇਨਾਂ ਵਿੱਚ ਸਮੇਟਣ ਦੀ ਇੱਕ ਕਾਮਯਾਬ ਕੋਸ਼ਿਸ਼ ਕੀਤੀ ਹੈ:

ਫੈਸਲੇ ਲਮਹਾਤ ਕੇ ਨਸਲੋਂ ਪੇ ਭਾਰੀ ਹੋ ਗਏ,
ਬਾਪ ਹਾਕਮ ਥਾ ਮਗਰ ਬੇਟੇ ਭਿਖਾਰੀ ਹੋ ਗਏ

ਅਕਸਰ ਮੁਸ਼ਾਇਰਿਆਂ ਨੂੰ ਆਪਣੇ ਸ਼ਬਦਾਂ ਦੀ ਅਦਾਇਗੀ ਦੇ ਵਿਲੱਖਣ ਅੰਦਾਜ਼ ਨਾਲ ਲੁੱਟਣ ਵਾਲੇ ਰਾਹਤ ਇੰਦੌਰੀ ਨੇ ਆਪਣੇ ਲਿਖੇ ਗੀਤਾਂ ਰਾਹੀਂ ਹਿੰਦੀ ਫਿਲਮਾਂ ਵਿੱਚ ਵੀ ਇੱਕ ਅਲੱਗ ਪਹਿਚਾਣ ਬਣਾਈ ਜਿਵੇਂ ਉਨ੍ਹਾਂ ਦੇ ਇੱਕ ਗੀਤ ਦੇ ਬੋਲ ਸਨ: “ਨੀਂਦ ਚੁਰਾਈ ਮੇਰੀ, ਕਿਸ ਨੇ ਓ ਸਨਮ, ਤੂਨੇ” ਇਸੇ ਪ੍ਰਕਾਰ ਮੁੰਨਾ ਭਾਈ ਐੱਮ ਬੀ ਬੀ ਐੱਸ ਦੇ ਲਿਖੇ ਉਨ੍ਹਾਂ ਦੇ ਅਲੱਗ ਅਲੱਗ ਗੀਤਾਂ ਦਾ ਜਾਦੂ ਵੀ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ ਜਿਵੇਂ ਫਿਲਮ ਦਾ ਗੀਤ “ਐਮ ਬੋਲੇ ਤੋਂ ਮੁੰਨਾ” ਅਤੇ “ਚੰਦਾ ਮਾਮੂੰ ਸੋ ਗਏ, ਸੂਰਜ ਚਾਚੂ ਜਾਗੇ” ਆਦਿ ਅੱਜ ਵੀ ਰਾਹਤ ਦੀਆਂ ਯਾਦਾਂ ਤਾਜ਼ਾ ਕਰ ਜਾਂਦੇ ਹਨ

ਫਿਰਕਾ ਪ੍ਰਸਤੀ ਦੇ ਖਿਲਾਫ ਲਿਖਣ ਵਾਲੇ ਰਾਹਤ ਨੂੰ ਸੋਸ਼ਲ ਮੀਡੀਆ ’ਤੇ ਕੱਟੜਪੰਥੀਆਂ ਦੇ ਕਾਫੀ ਭੱਦੇ ਕੁਮੈਂਟਾਂ ਦਾ ਸਾਹਮਣਾ ਕਰਨਾ ਪਿਆਲੇਕਿਨ ਉਹ ਬਗੈਰ ਕਿਸੇ ਦੀ ਪ੍ਰਵਾਹ ਕੀਤਿਆਂ ਬੇਬਾਕ ਅਤੇ ਦਬੰਗ ਅੰਦਾਜ਼ ਵਿੱਚ ਆਪਣੀ ਗੱਲ ਪੂਰੀ ਨਿਡਰਤਾ ਨਾਲ ਕਹਿੰਦੇ ਰਹੇਇੱਕ ਥਾਂ ਉਨ੍ਹਾਂ ਕਿਹਾ:

ਮੈਂ ਮਰ ਜਾਊਂ ਤੋਂ ਮੇਰੀ ਇੱਕ ਅਲੱਗ ਪਹਿਚਾਣ ਲਿਖ ਦੇਨਾ
ਲਹੂ ਸੇ ਮੇਰੀ ਪੈਸ਼ਾਨੀ ਪੇ ਹਿੰਦੂਸਤਾਨ ਲਿਖ ਦੇਨਾ!

ਇੱਕ ਹੋਰ ਥਾਂ ਰਾਹਤ ਆਖਦੇ ਹਨ:

ਜਨਾਜ਼ੇ ਪਰ ਮੇਰੇ ਲਿਖ ਦੇਨਾ ਯਾਰੋ
ਮੁਹੱਬਤ ਕਰਨੇ ਵਾਲਾ ਜਾ ਰਹਾ ਹੈ

ਮੈਂਨੂੰ ਯਾਦ ਹੈ ਕਿ ਮੈਂ ਰਾਹਤ ਸਾਹਿਬ ਨੂੰ ਦੋ ਮੁਸ਼ਾਇਰਿਆਂ ਵਿੱਚ ਮਿਲਿਆ ਸਾਂ ਦੋਵੇਂ ਵਾਰ ਬਹੁਤ ਗਰਮਜੋਸ਼ੀ ਨਾਲ ਮਿਲੇ ਸਨ ਉਹ ਮੈਂਨੂੰ ਯਾਦ ਹੈ ਪਟਿਆਲਾ ਦੇ ਇੱਕ ਮੁਸ਼ਾਇਰੇ ਵਿੱਚ ਜਦੋਂ ਰਾਹਤ ਇੰਦੌਰੀ ਆਪਣਾ ਕਲਾਮ ਸੁਣਾਉਣ ਲਈ ਖੜ੍ਹੇ ਹੋਏ ਤਾਂ ਇੱਕ ਵੀਡੀਓ ਗਰਾਫਰ ਜਦੋਂ ਉਨ੍ਹਾਂ ਦੀ ਮੂਵੀ ਬਣਾਉਣ ਲੱਗਿਆ ਤਾਂ ਉਨ੍ਹਾਂ ਮੰਚ ਤੋਂ ਹੀ ਉਸ ਨੂੰ ਮੁਖਾਤਿਬ ਹੁੰਦਿਆਂ ਆਖਿਆ ਕਿ “ਆਪ ਖਾਹਮਖਾਹ ਮੁਝੇ ਇਸ ਕੈਮਰੇ ਮੇਂ ਕੈਦ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈਂ ਹਾਲਾਂਕਿ ਇਸ ਮੇ ਕੈਦ ਹੋਨੇ ਵਾਲਾ ਨਹੀਂ ਹੂੰ(ਦਰਅਸਲ ਉਨ੍ਹਾਂ ਇਸ਼ਾਰਾ ਆਪਣੇ ਕਾਲੇ ਰੰਗ ਵੱਲ ਸੀ) ਇਸੇ ਤਰ੍ਹਾਂ ਰਾਹਤ ਦੇ ਅਕਸਰ ਮੁਸ਼ਾਇਰਿਆਂ ਦੌਰਾਨ ਜਦੋਂ ਉਹ ਕਲਾਮ ਸੁਣਾਉਂਦੇ ਸੁਣਾਉਂਦੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਤਾਂ ਅਕਸਰ ਉਨ੍ਹਾਂ ਦੀ ਜ਼ਿੰਦਾਦਿਲੀ ਦੇ ਲੋਕ ਕਾਇਲ ਹੋ ਜਾਂਦੇ

ਇਸ ਤੋਂ ਪਹਿਲਾਂ ਜਦੋਂ ਮੈਂ ਬੀ ਏ ਵਿੱਚ ਪੜ੍ਹਦਾ ਸਾਂ ਤਾਂ ਇੱਕ ਮੁਸ਼ਾਇਰੇ ਦੀ ਸਮਾਪਤੀ ਤੇ ਮੈਂ ਆਪਣੀ ਇੱਕ ਡਾਇਰੀ ਰਾਹਤ ਸਾਹਿਬ ਮੂਹਰੇ ਕਰਦਿਆਂ ਆਟੋਗ੍ਰਾਫ ਦੇਣ ਦੀ ਗੁਜਾਰਿਸ਼ ਕੀਤੀ ਉਨ੍ਹਾਂ ਉਸ ਡਾਇਰੀ ਉੱਤੇ ਜੋ ਸ਼ੇਅਰ ਲਿਖਿਆ ਸੀ, ਉਹ ਇਹ ਸੀ:

ਬਨ ਕੇ ਇੱਕ ਹਾਦਸਾ ਅਖਬਾਰ ਮੇਂ ਆ ਜਾਏਗਾ,
ਜੋ ਨਹੀਂ ਹੋਗਾ ਵੋਹ ਅਖਬਾਰ ਮੇਂ ਆ ਜਾਏਗਾ

ਇਸੇ ਗਜ਼ਲ ਦਾ ਇੱਕ ਹੋਰ ਸ਼ੇਅਰ ਬਹੁਤ ਮਸ਼ਹੂਰ ਹੋਇਆ ਸੀ ਜਿਸ ਵਿੱਚ ਉਨ੍ਹਾਂ ਅਜੋਕੀ ਰਾਜਨੀਤੀ ਦੀ ਵਿਡੰਬਣਾ ਕਰਦਿਆਂ ਕਿਹਾ ਸੀ:

ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ,
ਕੌਣ ਕਬ ਕੌਨਸੀ ਸਰਕਾਰ ਮੇਂ ਆ ਜਾਏਗਾ

ਆਪਣੇ ਮਰਨ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਨੂੰ ਕਿਹਾ ਕਿ “ਕੋਵਿਡ ਦੇ ਸ਼ੁਰੂਆਤੀ ਲੱਛਣ ਵਿਖਾਈ ਦੇਣ ਉਪਰੰਤ ਕੱਲ੍ਹ ਮੇਰਾ ਕਰੋਨਾ ਟੈਸਟ ਕੀਤਾ ਗਿਆ ਜਿਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ ਜਿਸਦੇ ਚੱਲਦਿਆਂ ਅਰਬਿੰਦੋ ਹਸਪਤਾਲ ਵਿੱਚ ਭਰਤੀ ਹਾਂ ਦੁਆ ਕਰਨਾ ਕਿ ਜਲਦੀ ਤੋਂ ਜਲਦੀ ਬੀਮਾਰੀ ਨੂੰ ਮਾਤ ਦੇ ਦੇਵਾਂ

ਇਸਦੇ ਨਾਲ ਹੀ ਉਨ੍ਹਾਂ ਇੱਕ ਹੋਰ ਬੇਨਤੀ ਕੀਤੀ ਕਿ ਮੈਂਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ ਨਹੀਂ ਕਰਨਾਮੇਰੀ ਖੈਰੀਅਤ (ਸਿਹਤ ਸੰਬੰਧੀ ਜਾਣਕਾਰੀ) ਟਵਿਟਰ ਅਤੇ ਫੇਸਬੁੱਕ ’ਤੇ ਆਪ ਨੂੰ ਮਿਲਦੀ ਰਹੇਗੀ” ਪ੍ਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਰਥਾਤ ਉਸੇ ਸ਼ਾਮ ਨੂੰ ਕਰੀਬ ਪੰਜ ਵਜੇ ਡਾਕਟਰ ਅਨੁਸਾਰ ਉਨ੍ਹਾਂ ਨੂੰ ਦਿਲ ਦੇ ਦੋ ਦੌਰੇ ਪਏ ਅਤੇ ਉਹਨਾਂ ਮੌਤ ਹੋ ਗਈਜਿਵੇਂ ਹੀ ਉਨ੍ਹਾਂ ਦੀ ਮੌਤ ਹੋਈ ਤਾਂ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਦੇਸ਼ ਭਰ ਵਿੱਚ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ਅੰਦਰ ਇੱਕ ਮਾਤਮ ਪਸਰ ਗਿਆ11 ਅਗਸਤ ਦੀ ਰਾਤ ਨੂੰ ਹੀ ਸਾਢੇ ਨੌਂ ਵਜੇ ਦੇ ਕਰੀਬ ਰਾਹਤ ਸਾਹਿਬ ਦੇ ਜਿਸਮ ਨੂੰ ਛੋਟੀ ਖਜਰਾਨੀ (ਇੰਦੌਰ) ਦੇ ਇੱਕ ਕਬਰਿਸਤਾਨ ਵਿਖੇ ਸਪੁਰਦ-ਏ-ਖਾਕ ਕਰ ਦਿੱਤਾ ਗਿਆਉਨ੍ਹਾਂ ਦੇ ਦਫਨਾਉਣ ਦੀ ਖਬਰ ਪੜ੍ਹਦਿਆਂ ਇੱਕ ਸ਼ੇਅਰ ਸਹਿਜੇ ਹੀ ਦਿਮਾਗ ਵਿੱਚ ਘੁੰਮ ਗਿਆ:

ਦੋ ਗਜ਼ ਸਹੀ ਮਗਰ ਯੇਹ ਮੇਰੀ ਮਲਕੀਅਤ ਤੋਂ ਹੈ
ਐ ਮੌਤ ਤੂਨੇ ਮੁਝ ਕੋ ਜ਼ਿਮੀਂਦਾਰ ਕਰ ਦੀਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2300)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author