NarinderSZira7ਅੱਜ ਭਾਰਤ ਵਿੱਚ ਦੋ ਭਾਰਤ ਬਣ ਚੁੱਕੇ ਹਨ ਇੱਕ ਮੁੱਠੀ ਭਰ ਅਮੀਰਾਂ ਦਾ, ਜਿਨ੍ਹਾਂ ...
(9 ਅਗਸਤ 2026)


ਭਾਰਤ ਵਿਸ਼ਵ ਦੀ ਚੌਥੀ ਵੱਡੀ ਆਰਥਿਕਤਾ ਬਣ ਗਿਆ ਹੈ
ਭਾਰਤੀ ਆਰਥਿਕਤਾ ਦਾ ਆਕਾਰ 4.18 ਟ੍ਰਿਲੀਅਨ ਡਾਲਰ ਹੋ ਗਿਆ ਹੈਇਸ ’ਤੇ ਸਾਰੇ ਭਾਰਤੀਆਂ ਨੂੰ ਮਾਣ ਹੈਬਿਨਾਂ ਸ਼ੱਕ ਭਾਰਤ ਨੇ ਆਰਥਿਕ, ਸਮਾਜਿਕ, ਧਾਰਮਿਕ, ਰਾਜਨੀਤਕ ਆਦਿ ਹਰ ਖੇਤਰ ਵਿੱਚ ਤਰੱਕੀ ਕੀਤੀ ਹੈਇਸਦੇ ਬਾਵਜੂਦ ਘੋਰ ਗੁਰਬਤ, ਬੇਰੁਜ਼ਗਾਰੀ ਦੀ ਭਿਅੰਕਰਤਾ, ਫੁੱਟਪਾਥੀਆਂ ਦੀ ਵਧਦੀ ਗਿਣਤੀ, ਅਨਪੜ੍ਹਤਾ, ਠੇਕਾ ਪ੍ਰਣਾਲੀ, ਘੱਟ ਉਜਰਤਾਂ, ਸਰਵਪੱਖੀ ਪ੍ਰਦੂਸ਼ਣ, ਕਿਸਾਨਾਂ ਨੂੰ ਜਿਣਸ ਦਾ ਪੂਰਾ ਮੁੱਲ ਨਾ ਮਿਲਣਾ ਅਤੇ ਭ੍ਰਿਸ਼ਟਾਚਾਰ ਆਦਿ ਤੋਂ ਲੋਕ ਸਤਾਏ ਹੋਏ ਹਨਸਰਕਾਰਾਂ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਾਈਵੇਟ ਮਾਲਕਾਂ ਦੇ ਹਵਾਲੇ ਕਰ ਰਹੀਆਂ ਹਨ

ਵਿਸ਼ਵ ਦੀ ਚੌਥੀ ਵੱਡੀ ਆਰਥਿਕਤਾ ਵਿੱਚ ਅਮਰੀਕਾ ਅਤੇ ਜਰਮਨੀ ਸਥਿਤ ਪ੍ਰਤਿਸ਼ਤ ਏਜੰਸੀਆਂ ਅਨੁਸਾਰ ਵਿਸ਼ਵ ਭੁੱਖਮਰੀ ਸੂਚਕ ਸਕੇਲ ’ਤੇ ਭਾਰਤ 123 ਦੇਸ਼ਾਂ ਵਿੱਚੋਂ 102ਵੇਂ ਸਥਾਨ ’ਤੇ ਹੈਸਿੱਟੇ ਵਜੋਂ 30 ਕਰੋੜ ਲੋਕ ਗਰੀਬੀ ਦੀ ਦਲਦਲ ਵਿੱਚ ਫਸੇ ਹੋਏ ਹਨਭਾਰਤ ਸਰਕਾਰ ਅਜ਼ਾਦੀ ਦੇ 78 ਸਾਲਾਂ ਬਾਅਦ ਵੀ 81 ਕਰੋੜ 30 ਲੱਖ ਲੋਕਾਂ ਨੂੰ ਪੰਜ ਕਿਲੋਗ੍ਰਾਮ ਅਨਾਜ ਮੁਫਤ ਦੇਣ ਲਈ ਮਜਬੂਰ ਹੈਯੂ.ਐੱਨ.ਡੀ.ਪੀ (ਯੂ ਐੱਨ ਦਾ ਵਿਕਾਸ ਪ੍ਰੋਗਰਾਮ) ਦੇ ਸਮੁੱਚੇ ਅੰਕੜਿਆਂ ਦੇ ਅਧਾਰ ’ਤੇ ਦੱਸਿਆ ਹੈ ਕਿ ਭਾਰਤ ਟਿਕਾਊ ਵਿਕਾਸ ਦੇ ਮਾਮਲੇ ਵਿੱਚ ਵਿਸ਼ਵ ਦੇ 167 ਦੇਸ਼ਾਂ ਵਿੱਚੋਂ 99ਵੇਂ ਸਥਾਨ ’ਤੇ ਹੈ

ਭਾਰਤ ਇਸ ਵੇਲੇ ਦੂਨੀਆਂ ਦੇ ਸਭ ਤੋਂ ਵੱਧ ਨਾਬਰਾਬਰੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈਦੇਸ਼ ਦੀ ਕੁੱਲ ਆਮਦਨ ਦਾ ਲਗਭਗ 58 ਫ਼ੀਸਦ 10 ਫ਼ੀਸਦ ਲੋਕਾਂ ਕੋਲ ਜਾਂਦਾ ਹੈ ਜਦ ਕਿ ਹੇਠਲੇ 50 ਫ਼ੀਸਦ ਲੋਕਾਂ ਨੂੰ ਸਿਰਫ 15 ਫ਼ੀਸਦ ਹੀ ਮਿਲਦਾ ਹੈਸੰਪਤੀ ਦੀ ਨਾਬਰਾਬਰੀ ਇਸ ਤੋਂ ਕਿਤੇ ਵੱਧ ਹੈਸਭ ਤੋਂ ਅਮੀਰ 10 ਫ਼ੀਸਦ ਲੋਕਾਂ ਕੋਲ ਕੁੱਲ ਸੰਪਤੀ ਦਾ ਲਗਭਗ 65 ਫ਼ੀਸਦ ਅਤੇ ਸਿਖਰਲੇ ਇੱਕ ਫ਼ੀਸਦ ਕੋਲ ਕਰੀਬ 40 ਫ਼ੀਸਦ ਹੈਟੈਕਸਾਂ ਵਿੱਚ ਕਾਰਪੋਰੇਟ ਨਾਲ ਲਿਹਾਜ਼ ਕੀਤਾ ਜਾਂਦਾ ਹੈ ਜਦਕਿ ਆਮ ਲੋਕਾਂ ’ਤੇ ਮਾਰ ਪੈਂਦੀ ਹੈਅਸੰਤੁਲਨ ਟੈਕਸ ਵਿਵਸਥਾ ਕਾਰਨ ਹੀ ਆਰਥਿਕ ਨਾਬਰਾਬਰੀ ਵਧੀ ਹੈ

ਟਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ 10 ਫਰਵਰੀ 2026 ਨੂੰ ਜਾਰੀ ਕੀਤੇ ਗਏ ਕੁਰੱਪਸ਼ਨ ਪ੍ਰਸੈਪਸ਼ਨ ਇੰਡੈਕਸ ਮੁਤਾਬਿਕ ਭਾਰਤ 182 ਦੋਸ਼ਾਂ ਵਿੱਚੋਂ 91ਵੇਂ ਸਥਾਨ ’ਤੇ ਹੈਪਰ ਇਸਦਾ ਸਕੋਰ 100 ਵਿੱਚੋਂ 39 ਹੈ ਜੋ ਦੁਨੀਆਂ ਦੇ ਔਸਤ ਸਕੋਰ 42 ਤੋਂ ਘੱਟ ਹੈਭਾਰਤ ਵਿੱਚ ਆਮ ਆਦਮੀ ਤੋਂ ਲੈ ਕੇ ਕਾਰੋਬਾਰੀ ਤਕ ਹਰ ਕੋਈ ਨਿਯਮਾਂ ਦੇ ਜਾਲ਼ ਵਿੱਚ ਇੰਨਾ ਫਸਿਆ ਹੋਇਆ ਹੈ ਕਿ ਉਨ੍ਹਾਂ ਲਈ ਭ੍ਰਿਸ਼ਟਾਚਾਰ ਦਾ ਸਾਹਮਣਾ ਕੀਤੇ ਬਿਨਾਂ ਆਪਣੀ ਸਮੱਸਿਆ ਦਾ ਹੱਲ ਕਰਵਾਉਣਾ ਮੁਸ਼ਕਿਲ ਹੋ ਜਾਂਦਾ ਹੈਭ੍ਰਿਸ਼ਟਾਚਾਰ ਵਿਕਾਸ ਨੂੰ ਕਮਜ਼ੋਰ ਕਰਨ ਦੇ ਨਾਲ-ਨਾਲ ਲੋਕਤੰਤਰ ਨੂੰ ਵੀ ਕਮਜ਼ੋਰ ਕਰਦਾ ਹੈਭ੍ਰਿਸ਼ਟਾਚਾਰ ਅਸਥਿਰਤਾ ਲਿਆਉਂਦਾ ਹੈ ਅਤੇ ਇਸ ਨਾਲ ਮਨੁੱਖੀ ਹੱਕਾਂ ਦੀ ਵੀ ਉਲੰਘਣਾ ਹੁੰਦੀ ਹੈਭ੍ਰਿਸ਼ਟਾਚਾਰ ਕਾਰਨ ਹੀ ਲੋਕਾਂ ਦੀ ਜ਼ਿੰਦਗੀ ਵਧੀਆ ਨਹੀਂ ਹੈ

ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨਾਂ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ ਦੇਸ਼ ਦੇ 50 ਫ਼ੀਸਦ ਤੋਂ ਵੱਧ ਕਿਸਾਨ ਪਰਿਵਾਰ 33 ਲੱਖ ਕਰੋੜ ਦੇ ਖੇਤੀ ਕਰਜ਼ੇ ਹੇਠਾਂ ਦੱਬੇ ਹੋਏ ਹਨਮੁਲਕ ਭਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਖੇਤੀਬਾੜੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ, ਜਿਸ ਕਾਰਨ ਦੇਸ਼ ਅੰਦਰ ਕਿਸਾਨਾਂ ਉੱਪਰ ਪਿਛਲੇ ਤਿੰਨ ਦਹਾਕਿਆਂ ਤੋਂ ਵੱਡਾ ਆਰਥਿਕ ਅਤੇ ਸਮਾਜਿਕ ਸੰਕਟ ਬਣਿਆ ਹੋਇਆ ਹੈਲੱਖਾਂ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ ਅਤੇ ਹੁਣ ਵੀ ਕਰ ਰਹੇ ਹਨਖੇਤੀ ਖੇਤਰ ਵਿੱਚ ਵਰਤੋਂ ਵਾਲੀਆਂ ਵਸਤਾਂ ਦੇ ਰੇਟ ਵਧਣ ਨਾਲ ਖਰਚੇ ਤਾਂ ਵਧ ਰਹੇ ਹਨ ਪਰ ਉਸ ਅਨੁਪਾਤ ਨਾਲ ਆਮਦਨ ਨਹੀਂ ਵਧ ਰਹੀਕਿਸਾਨ ਆਪਣੀ ਆਮਦਨ ਨੂੰ ਦੁੱਗਣੀ ਹੋਣ ਨੂੰ ਬੇਸਬਰੀ ਨਾਲ ਉਡੀਕ ਰਹੇ ਹਨਦੇਸ਼ ਵਿੱਚ ਹਰ ਸਾਲ ਕਰੋੜਾਂ ਰੁਪਏ ਦੇ ਭੋਜਨ ਦੀ ਬਰਬਾਦੀ ਹੋ ਜਾਂਦੀ ਹੈਭੋਜਨ ਬਰਬਾਦੀ ਸਿਰਫ ਮਨੁੱਖੀ ਦੁੱਖ ਨਹੀਂ, ਸਗੋਂ ਵਾਤਾਵਰਨਿਕ ਦੁੱਖ ਵੀ ਹੈਜੋ ਭੋਜਨ ਬਰਬਾਦ ਹੋ ਰਿਹਾ ਹੈ, ਉਸ ਨਾਲ ਭੁੱਖੇ ਲੋਕਾਂ ਦਾ ਢਿੱਡ ਭਰ ਸਕਦਾ ਹੈਗਲੋਬਲ ਭੁੱਖ ਸੂਚਕ ਅੰਕ ਵਿੱਚ 125 ਦੇਸ਼ਾਂ ਵਿੱਚੋਂ ਭਾਰਤ 111ਵੇਂ ਸਥਾਨ ’ਤੇ ਹੈ, ਜਿੱਥੇ ਲਗਭਗ 19.4 ਕਰੋੜ ਲੋਕਾਂ ਨੂੰ ਪੂਰਾ ਭੋਜਨ ਨਹੀਂ ਮਿਲਦਾਸੰਯੁਕਤ ਰਾਸ਼ਟਰ ਵਾਤਾਵਰਣ ਕਾਰਜਕ੍ਰਮ ਦੀ ਭੋਜਨ ਬਰਬਾਦੀ ਸੂਚਕ ਰਿਪੋਰਟ ਅਨੁਸਾਰ ਭਾਰਤ ਭੋਜਨ ਬਰਬਾਦੀ ਵਿੱਚ ਵਿਸ਼ਵ ਪੱਧਰ ’ਤੇ ਦੂਜੇ ਸਥਾਨ ’ਤੇ ਆਉਂਦਾ ਹੈ, ਜਿੱਥੇ ਹਰ ਸਾਲ ਫਸਲ ਦੀ ਵਾਢੀ/ਕਟਾਈ ਤੋਂ ਬਾਅਦ 7.8 ਤੋਂ 8 ਕਰੋੜ ਟਨ ਅਨਾਜ ਬਰਬਾਦ ਹੋ ਜਾਂਦਾ ਹੈ, ਜਿਸਦੀ ਕੀਮਤ ਲਗਭਗ 1.55 ਲੱਖ ਕਰੋੜ ਰੁਪਏ ਹੈਭੋਜਨ ਦੀ ਬਰਬਾਦੀ ਨੂੰ ਘਟਾਉਣ ਲਈ ਇੱਕ ਸਾਂਝੀ ਰਾਸ਼ਟਰੀ ਤਰਜੀਹ ਬਣਾਉਣੀ ਚਾਹੀਦੀ ਹੈ

ਦੁਨੀਆਂ ਭਰ ਵਿੱਚ ਜਿੱਥੇ ਭੋਜਨ ਦੇ ਵੱਡੇ ਭੰਡਾਰ ਬਰਬਾਦ ਹੋ ਰਹੇ ਹਨ, ਉੱਥੇ ਕਰੋੜਾਂ ਲੋਕ ਭੁੱਖੇ ਸੌਂਦੇ ਹਨ ਤੇ ਕੁਪੋਸ਼ਣ ਦਾ ਸ਼ਿਕਾਰ ਹਨਅਜੇ ਵੀ 78.3 ਕਰੋੜ ਲੋਕ ਭੁੱਖ ਦਾ ਸਾਹਮਣਾ ਕਰ ਰਹੇ ਹਨ ਇੱਕ ਅਰਬ ਟਨ ਅਨਾਜ ਦੀ ਬਰਬਾਦੀ ਅਤੇ ਇੱਕ ਅਰਬ ਭੁੱਖੇ ਪੇਟਾਂ ਦੀ ਇਕੱਠੀ ਮੌਜੂਦਗੀ ਸਵਾਲ ਖੜ੍ਹੇ ਕਰਦੀ ਹੈ ਅਜ਼ਾਦੀ ਦੇ ਲਗਭਗ ਅੱਠ ਦਹਾਕੇ ਬੀਤਣ ਅਤੇ ਸਿਹਤ ਯੋਜਨਾਵਾਂ ਲਈ ਭਾਰੀ ਬਜਟ ਰੱਖਣ ਦੇ ਬਾਵਜੂਦ ਭਾਰਤ ਵਿੱਚ ਅੱਧੀਆਂ ਤੋਂ ਵੱਧ ਔਰਤਾਂ ਅਨੀਮੀਏ ਤੋਂ ਪੀੜਿਤ ਹਨ ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ 15 ਤੋਂ 49 ਸਾਲ ਦੀਆਂ ਔਰਤਾਂ ਵਿੱਚੋਂ ਅੱਧੀਆਂ ਤੋਂ ਵੱਧ (55.3 ਫ਼ੀਸਦੀ) ਔਰਤਾਂ ਇਸ ਰੋਗ ਤੋਂ ਪੀੜਿਤ ਹਨਪਿਛਲੇ ਦਿਨੀਂ 2016 ਤੋਂ 2026 ਦੇ ਅੰਕੜੇ ਸਿਹਤ ਸੰਬੰਧੀ ਆਏ ਹਨ, ਜਿਹੜੇ ਇਹ ਦਰਸਾਉਂਦੇ ਹਨ ਕਿ 20 ਵਰ੍ਹਿਆਂ ਵਿੱਚ ਕਈ ਸੂਬਿਆਂ ਵਿੱਚ ਔਰਤਾਂ ਵਿੱਚ ਅਨੀਮੀਆ ਦੀ ਸਥਿਤੀ ਬਦ ਤੋਂ ਬਦਤਰ ਹੋਈ ਹੈਪੰਜਾਬ ਵਿੱਚ ਔਰਤਾਂ ਵਿੱਚ ਅਨੀਮੀਆ ਰੋਗ ਵਿੱਚ ਪਿਛਲੇ 20 ਸਾਲਾਂ ਵਿੱਚ 54.4 ਫ਼ੀਸਦੀ ਦਾ ਉਛਾਲ ਆਇਆ ਹੈਬੱਚਿਆਂ ਲਈ ਪੌਸ਼ਟਿਕ ਖੁਰਾਕ ਦੀ ਕਮੀ ਦੇ ਕਾਰਨ ਬੌਣੇਪਣ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰ ਲਿਆ ਹੈਦੇਸ਼ ਦਾ ਭਵਿੱਖ ਸੰਭਾਲਣ ਵਾਲੇ ਅੱਜ ਦੇ ਬੱਚਿਆਂ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਨਹੀਂ ਸੁਲਝਾਈਆਂ ਜਾ ਰਹੀਆਂ

ਭਾਰਤ ਵਿੱਚ ਇਸ ਸਮੇਂ ਪੰਜ ਸਾਲ ਦੀ ਉਮਰ ਤੋਂ ਘੱਟ ਦੇ 35 ਫ਼ੀਸਦੀ ਬੱਚੇ ਬੌਣੇ ਹਨਭਾਵ ਆਪਣੀ ਉਮਰ ਦੇ ਹਿਸਾਬ ਨਾਲ ਠੀਕ ਨਹੀਂ ਪਲ ਰਹੇ ਹਨਬੌਣੇਪਣ ਭਾਵ ਉਮਰ ਦੇ ਮੁਕਾਬਲੇ ਛੋਟਾ ਕੱਦ, ਦਿਮਾਗ ਦੇ ਅਵਿਕਸਿਤ ਰਹਿਣ, ਰੋਗਾਂ ਨਾਲ ਲੜਨ ਦੀ ਸਮੱਰਥਾ ਦੀ ਘਾਟ ਅਤੇ ਇੱਥੋਂ ਤਕ ਕਿ ਭਵਿੱਖ ਵਿੱਚ ਕਮਾਈ ਕਰਨ ਦੀ ਕਾਬਲੀਅਤ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਅਰਥ ਰੱਖਦਾ ਹੈਪੰਜ ਸਾਲ ਦੌਰਾਨ ਠੀਕ ਢੰਗ ਨਾਲ ਪਰਵਰਿਸ਼ ਨਹੀਂ ਹੁੰਦੀ ਤਾਂ ਇਸ ਸਮੇਂ ਦੌਰਾਨ ਉਸ ਲਈ ਪੈਦਾ ਹੋਈਆਂ ਸਿਹਤ ਸੰਬੰਧੀ ਸਮੱਸਿਆ ਅਤੇ ਦਿੱਕਤਾਂ ਉਮਰ ਭਰ ਨਹੀਂ ਜਾਂਦੀਆਂਭਾਰਤ ਵਿੱਚ ਬੌਣੇਪਣ ਦੀ ਸਮੱਸਿਆ ਵਿਕਰਾਲ ਹੈਦੁਨੀਆਂ ਭਰ ਵਿੱਚ ਇਸ ਤਰ੍ਹਾਂ ਦੇ ਕੁੱਲ ਬੱਚਿਆਂ ਵਿੱਚੋਂ ਇੱਕ ਤਿਹਾਈ ਭਾਰਤ ਵਿੱਚ ਹਨਸਰਕਾਰ ਨੂੰ ਦੇਸ਼ ਦੇ ਬੱਚਿਆਂ ਦੀ ਅਪੌਸ਼ਟਿਕ ਖੁਰਾਕ ਦੀ ਸਮੱਸਿਆ ਤਰਜੀਹੀ ਢੰਗ ਨਾਲ ਜਲਦ ਤੋਂ ਜਲਦ ਖਤਮ ਕਰਨੀ ਚਾਹੀਦੀ ਹੈ

ਨੌਜਵਾਨਾਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਾ ਘਟਣਾ ਵੀ ਇੱਕ ਚਿੰਤਾ ਵਾਲੀ ਗੱਲ ਹੈ ਇੱਕ ਪਾਸੇ ਗਰੀਬੀ ਕਾਰਨ ਸੰਤੁਲਿਤ ਭੋਜਨ ਨਾ ਮਿਲਨ ਕਰਕੇ ਲੋਕ ਪਤਲੇ ਅਤੇ ਕਮਜ਼ੋਰ ਹੋ ਰਹੇ ਹਨ ਤੇ ਦੂਜੇ ਪਾਸੇ ਅਮੀਰ ਹੋਣ ਕਰਕੇ ਕੁਝ ਲੋਕ ਅਜਿਹੀ ਖੁਰਾਕ ਖਾਂਦੇ ਹਨ ਜੋ ਸਰੀਰ ਵਿੱਚ ਕੂੜੇ ਵਾਂਗ ਇਕੱਠੀ ਹੋ ਕੇ ਮੋਟਾਪੇ ਨੂੰ ਵਧਾ ਦਿੰਦੀ ਹੈਪ੍ਰੋਸੈਸਡ ਭੋਜਨ ਜ਼ਿਆਦਾ ਖਾਣ ਨਾਲ ਚਰਬੀ ਅਤੇ ਮੁਟਾਪਾ ਵਧਦਾ ਹੈ ਜਿਸ ਕਰਕੇ ਹੁਣ ਨੌਜਵਾਨ ਅਜਿਹੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ ਜੋ ਕਦੇ ਵੱਡੀ ਉਮਰ ਦੇ ਬਜ਼ੁਰਗਾਂ ਵਿੱਚ ਦੇਖੀਆਂ ਜਾਂਦੀਆਂ ਸਨਸ਼ੂਗਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਿਤ ਨੌਜਵਾਨਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ ਨੌਜਵਾਨਾਂ ਦਾ ਕਮਾਈ ਪਿੱਛੇ ਭੱਜਣਾ ਵੀ ਉਨ੍ਹਾਂ ਦੀ ਸਿਹਤ ਨੂੰ ਵਿਗਾੜਦਾ ਹੈਸਰਗਰਮ ਜੀਵਨ ਸ਼ੈਲੀ ਅਤੇ ਸੰਤੁਲਿਤ ਖੁਰਾਕ ਖਾਣ ਨਾਲ ਨੌਜਵਾਨ ਸਿਹਤਮੰਦ ਰਹਿ ਸਕਦੇ ਹਨਨੌਜਵਾਨਾਂ ਸਿਹਤਮੰਦ ਰਹਿ ਕੇ ਹੀ ਦੇਸ਼ ਲਈ ਚੰਗਾ ਯੋਗਦਾਨ ਪਾ ਸਕਦੇ ਹਨਇਸ ਲਈ ਉਨ੍ਹਾਂ ਨੂੰ ਰੋਜ਼ਮਰ੍ਹਾ ਦੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਨ ਚਾਹੀਦੇ ਹਨ

ਮੁਲਕ ਭਰ ਵਿੱਚ ਸਿੱਖਿਆ ਦੀ ਹਾਲਤ ਵੀ ਬਹੁਤ ਪਤਲੀ ਹੈਦੇਸ਼ ਵਿੱਚ ਇੱਕ ਲੱਖ ਤੋਂ ਵੱਧ ਅਜਿਹੇ ਸਕੂਲ ਹਨ, ਜਿਹੜੇ ਇੱਕ ਅਧਿਆਪਕ ਦੇ ਭਰੋਸੇ ਚੱਲ ਰਹੇ ਹਨ ਅਤੇ ਜਿਸ ਵਿੱਚ ਪੜ੍ਹਨ ਵਾਲ ਬੱਚਿਆਂ ਦੀ ਗਿਣਤੀ 33 ਲੱਖ ਤੋਂ ਵੱਧ ਹੈਸਿੱਖਿਆ ਮੰਤਰਾਲੇ ਦੀ ਰਿਪੋਰਟ ਮੁਤਾਬਿਕ ਦੇਸ਼ ਭਰ ਵਿੱਚ ਕਰੀਬ ਅੱਠ ਹਜ਼ਾਰ ਅਜਿਹੇ ਸਕੂਲ ਹਨ, ਜਿੱਥੇ ਇੱਕ ਵੀ ਬੱਚਾ ਦਾਖਲ ਨਹੀਂ ਪਰ ਫਿਰ ਵੀ ਉਨ੍ਹਾਂ ਸਕੂਲਾਂ ਵਿੱਚ 20 ਹਜ਼ਾਰ ਤੋਂ ਵੱਧ ਅਧਿਆਪਕਾਂ ਦਾ ਤਾਇਨਾਤੀ ਹੈਮੁਲਕ ਭਰ ਵਿੱਚ ਇਸ ਸਮੇਂ ਡੇਢ ਲੱਖ ਸਕੂਲਾਂ ਵਿੱਚ 26 ਕਰੋੜ 40 ਲੱਖ ਬੱਚੇ ਪੜ੍ਹਦੇ ਹਨਇਨ੍ਹਾਂ ਨੂੰ ਪੜ੍ਹਾਉਣ ਲਈ 96 ਲੱਖ ਅਧਿਆਪਕ ਹਨਇਨ੍ਹਾਂ ਡੇਢ ਲੱਖ ਸਕੂਲਾਂ ਵਿੱਚ 50 ਫ਼ੀਸਦੀ ਤੋਂ ਵਧ ਅਧਿਆਪਕ ਕੱਚੇ, ਪਾਰਟ ਟਾਈਮ ਜਾਂ ਠੇਕੇ ’ਤੇ ਕੰਮ ਕਰ ਰਹੇ ਹਨਅਧਿਆਪਕਾਂ ਦੀ ਉਪਲਬਧਤਾ ਘਟਾਈ ਰੱਖਣ ਲਈ ਇਹ ਅਧਿਆਪਕ ਰਾਜ ਸਰਕਾਰਾਂ ਦੁਆਰਾ ਪੈਸਾ ਬਚਾਉਣ ਦਾ ਸਾਧਨ ਬਣ ਚੁੱਕੇ ਹਨਅਜਿਹੀ ਸਥਿਤੀ ਵਿੱਚ ਸਿੱਖਿਆ ਦਾ ਪੱਧਰ ਲੋੜ ਅਨੁਸਾਰ ਉੱਚਾ ਚੁੱਕਦੇ ਰਹਿਣਾ ਸੰਭਵ ਨਹੀਂ ਹੈ

ਮਨਰੇਗਾ ਮਜ਼ਦੂਰਾਂ ਦੀ ਹਾਲਤ ਤਰਸਯੋਗ ਹੈਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਹੈਹੁਣ ਕੇਂਦਰ ਸਰਕਾਰ ਨੇ ਇਸ ਨੂੰ ਵਿਕਸਿਤ ਭਾਰਤ ਜੀ ਰਾਮ ਜੀ ਦਾ ਨਾਮ ਦੇ ਦਿੱਤਾ ਹੈਪਹਿਲਾ 100 ਦਿਨ ਰੁਜ਼ਗਾਰ ਸੀ , ਹੁਣ 125 ਦਿਨ ਕਰ ਦਿੱਤੇ ਗਏ ਹਨ ਪਰ ਕੇਂਦਰ ਅਤੇ ਰਾਜਾਂ ਦੀ 90: 10 ਦੀ ਰੇਸ਼ੋ ਬਦਲ ਕੇ 60: 40 ਕਰ ਦਿੱਤੀ ਗਈ ਹੈਕੇਂਦਰ ਸਰਕਾਰ ਹਰ ਸਾਲ ਸੂਬਿਆਂ ਲਈ ਵੱਖਰੇ ਤੌਰ ’ਤੇ ਬਜਟ ਜਾਰੀ ਕਰੇਗੀਦਰਅਸਲ ਕੇਂਦਰੀਕਰਨ ਦੇ ਏਜੰਡੇ ਤਹਿਤ ਮੁੱਖ ਟੀਚਾ ਲੋਕ ਭਲਾਈ ਸਕੀਮਾਂ ’ਤੇ ਖਰਚ ਹੋਣ ਵਾਲੇ ਬਜਟ ਨੂੰ ਬਚਾਉਣਾ ਹੈ ਤੇ ਲੋਕਾਂ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਹੈਰਾਜ ਸਰਕਾਰਾਂ ਵੀ ਕੇਂਦਰ ਸਰਕਾਰ ਵਾਂਗ ਨਵਉਦਾਰਵਾਦੀ ਨੀਤੀਆਂ ਤਹਿਤ ਲੋਕ ਭਲਾਈ ਸਕੀਮਾਂ ’ਤੇ ਕੱਟ ਲਾਉਣ ਦੇ ਰਾਹ ਚੱਲ ਪਈਆਂ ਹਨ

ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਵੀ ਸੰਸਾਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ 5 ਭਾਰਤ ਦੇ ਹਨਸੰਸਾਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਉੱਤਰ ਪ੍ਰਦੇਸ਼ ਦਾ ਲੋਨੀ ਨਾਮ ਦਾ ਸ਼ਹਿਰ ਹੈਮੇਘਾਲਿਆਂ ਦਾ ਬਰਨੀਹਾਟ, ਦਿੱਲੀ, ਗਾਜ਼ੀਆਬਾਦ ਅਤੇ ਪੱਛਮੀ ਬੰਗਾਲ ਦਾ ਊਲਾ ਸ਼ਹਿਰ ਹੈਭਾਰਤ ਵਿੱਚ ਪਾਏ ਜਾਂਦੇ ਪ੍ਰਦੂਸ਼ਣ ਦੇ ਇਸ ਪੱਧਰ ਨੂੰ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈਵਿਸ਼ਵ ਪ੍ਰਸੰਨਤਾ ਰਿਪੋਰਟ 2026 ਮੁਤਾਬਿਕ ਭਾਰਤ ਦਾ 147 ਦੇਸ਼ਾਂ ਵਿੱਚ 116ਵਾਂ ਸਥਾਨ ਹੈਫਿਨਲੈਂਡ ਪਹਿਲੇ ਸਥਾਨ ’ਤੇ ਹੈਇਸ ਤੋਂ ਬਾਅਦ ਆਈਸਲੈਂਡ, ਡੈਨਮਾਰਕ, ਕੋਸਟਾ ਰੀਕਾ ਅਤੇ ਸਵੀਡਨ ਆਉਂਦੇ ਹਨਇਨ੍ਹਾਂ ਮੁਲਕਾਂ ਦੇ ਲੋਕਾਂ ਦੀ ਖੁਸ਼ੀ ਦਾ ਰਾਜ਼ ਸਮਾਜ ਵਿੱਚ ਪਾਈ ਜਾਂਦੀ ਬਰਾਬਰ ਦੀ ਆਰਥਿਕ ਖ਼ੁਸ਼ਹਾਲੀ, ਵਿਆਪਕ ਆਧੁਨਿਕ ਸਿਹਤ ਸਹੂਲਤਾਂ ਅਤੇ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਜ਼ਬਰਦਸਤ ਸਮਾਜਿਕ ਸੁਰੱਖਿਆ ਹੈਭਾਰਤ ਵਿੱਚ ਖੁਸ਼ੀ ਦੀ ਘਾਟ ਦਾ ਅਸਲ ਸਰੋਤ ਸਮਾਜਿਕ, ਸਿਆਸੀ ਅਤੇ ਆਰਥਿਕ ਨੀਤੀਆਂ ਅਤੇ ਸਮਾਜਿਕ ਢਾਂਚੇ ਦੀਆਂ ਕੰਮਜ਼ੋਰੀਆਂ ਹਨ

ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ 19.6 ਲੱਖ ਕਰੋੜ ਰੁਪਏ ਕਾਰਪੋਰੇਟ ਲੋਨ ਮੁਆਫ ਕੀਤਾ ਹੈਸਰਕਾਰ ਵੱਡੇ ਕਾਰੋਬਾਰੀਆਂ ਦੇ ਟੈਕਸ ਘਟਾ ਰਹੀ ਹੈ ਜਦਕਿ ਆਮ ਮਿਹਨਤਕਸ਼ ਲੋਕ ਟੈਕਸ ਦੇ ਰਹੇ ਹਨਅੱਜ ਭਾਰਤ ਵਿੱਚ ਦੋ ਭਾਰਤ ਬਣ ਚੁੱਕੇ ਹਨ ਇੱਕ ਮੁੱਠੀ ਭਰ ਅਮੀਰਾਂ ਦਾ, ਜਿਨ੍ਹਾਂ ਦੀ ਦੌਲਤ ਵਧ ਰਹੀ ਹੈ ਤੇ ਦੂਜਾ ਆਮ ਗਰੀਬਾਂ ਦਾ, ਜਿਹੜੇ ਕਰਜ਼ ਵਿੱਚ ਡੁੱਬੇ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨਨਾਬਰਾਬਰੀ ਲੋਕਤੰਤਰ ਲਈ ਖਤਰਾ ਬਣ ਰਹੀ ਹੈਇਸ ਲਈ ਅਮੀਰਾਂ ’ਤੇ ਦੌਲਤ ਟੈਕਸ ਲਾਉਣਾ ਜ਼ਰੂਰੀ ਹੈਆਰਥਿਕ ਸੁਰੱਖਿਆ ਅਤੇ ਆਤਮ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਅਜ਼ਾਦੀ ਟਿਕ ਨਹੀਂ ਸਕਦੀਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇੱਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer. Zira, Ferozpur, Punjab, India
Phone: (91 - 98146 - 62260)

More articles from this author