NarinderSZira7ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਵਾਸਤੇ ਮਨੁੱਖ ਨੂੰ ਇਕੱਲੇਪਨ ਤੋਂ ...
(18 ਅਕਤੂਬਰ 2019)

 

ਵਿਲੀਅਮ ਸ਼ੈਕਸਪੀਅਰ ਦੇ ਅਨੁਸਾਰ ਮਨੁੱਖੀ ਜੀਵਨ ਦੇ ਸੱਤ ਪੜਾਅ ਹੁੰਦੇ ਹਨਉਮਰ ਦੇ ਹਰ ਪੜਾਅ ਦੀਆਂ ਆਪਣੀਆਂ ਹੀ ਖਿੱਚਾਂ ਹੁੰਦੀਆਂ ਹਨਫਿਰ ਵੀ ਬਚਪਨ, ਜਵਾਨੀ ਅਤੇ ਬੁਢਾਪਾ ਆਪਣੀ ਖਾਸ ਪਹਿਚਾਣ ਰੱਖਦੀਆਂ ਹਨਜ਼ਿੰਦਗੀ ਦੇ ਤਿੰਨ ਪੜਵਾਂ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚੋਂ ਬਚਪਨ ਅਤੇ ਬੁਢਾਪੇ ਵਿੱਚ ਦੂਜਿਆਂ ਦੇ ਆਸਰੇ ਦੀ ਲੋੜ ਪੈਂਦੀ ਹੈਜਵਾਨੀ ਵਿੱਚ ਮਨੁੱਖ ਆਪਣੀ ਤਾਕਤ ਦੇ ਸਿਰ ਉੱਤੇ ਜਿਉਂਦਾ ਹੈਜਵਾਨੀ ਵਿੱਚ ਮਨੁੱਖ ਕਮਾਈ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਮਨੁੱਖ ਘਰ ਦੇ ਦੂਜੇ ਪਰਿਵਾਰ ਦੇ ਮੈਂਬਰਾਂ ਉੱਤੇ ਨਿਰਭਰ ਹੋ ਜਾਂਦਾ ਹੈਜਿੱਥੇ ਬਚਪਨ ਉਹ ਮਸਤਮੌਲਾ ਅਵਸਥਾ ਹੈ, ਜਿਸ ਵਿੱਚ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸੋਚਣਾ ਨਹੀਂ ਪੈਂਦਾ, ਉੱਥੇ ਬੁਢਾਪਾ ਜੀਵਨ ਦੇ ਤਜਰਬਿਆਂ ਦੀ ਪੂੰਜੀ ਜਮ੍ਹਾਂ ਹੋਣ ਕਰਕੇ ਸਿਆਣਾ ਹੋ ਚੁੱਕੇ ਵਿਅਕਤੀ ਨੂੰ ਹਰ ਗੱਲ ਕਰਨ ਤੋਂ ਪਹਿਲਾਂ ਸੋਚਣ ਲਈ ਮਜਬੂਰ ਕਰਦਾ ਹੈਬੁਢਾਪਾ ਉਸ ਬੂਟੇ ਵਰਗਾ ਹੁੰਦਾ ਹੈ ਜੋ ਉੱਪਰੋਂ ਭਾਵੇਂ ਹਰਾ ਨਾ ਵੀ ਦਿਸੇ ਪਰ ਉਸਦੀਆਂ ਜੜ੍ਹਾਂ ਵਿੱਚ ਨਮੀ ਜਰੂਰ ਹੁੰਦੀ ਹੈਬੁਢਾਪੇ ਵੇਲੇ ਮਾੜੇ ਪਲਾਂ ਨੂੰ ਮਾੜੇ ਦਿਨਾਂ ਵਿੱਚ ਤਬਦੀਲ ਨਹੀਂ ਹੋਣ ਦੇਣਾ ਚਾਹੀਦਾਐਵੇਂ ਹੀ ਝੂਰਦੇ ਰਹਿਣ ਦੀ ਬਜਾਏ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਹੀ ਬਿਹਤਰ ਹੁੰਦਾ ਹੈਮਨੁੱਖ ਨੂੰ ਕਿਸੇ ਵੀ ਉਮਰ ਵਿੱਚ ਅੱਗੇ ਵਧਣ ਦਾ ਹੌਸਲਾ ਰੱਖਣਾ ਚਾਹੀਦਾ ਹੈ ਤਾਂ ਜੋ ਜੀਵਨ ਨੂੰ ਨਵਾਂ ਮੋੜ ਦਿੱਤਾ ਜਾ ਸਕੇਮਨੁੱਖੀ ਜੀਵਨ ਯਾਤਰਾ ਦੇ ਆਖਰੀ ਪੜਾਅ ਨੂੰ ਬੁਢਾਪਾ ਕਿਹਾ ਜਾਂਦਾ ਹੈ

ਬੁਢਾਪਾ ਇੱਕ ਕੁਦਰਤੀ ਪ੍ਰਕਿਰਿਆ ਹੈ, ਜਿਸ ਵਿੱਚ ਪਹੁੰਚਕੇ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਸ਼ਕਤੀ ਹੌਲੀ ਹੌਲੀ ਘਟਣ ਲੱਗਦੀ ਹੈਸਰੀਰ ਵਿੱਚ ਪਹਿਲਾਂ ਵਰਗੀ ਊਰਜਾ ਨਾ ਹੋਣ ਕਰਕੇ ਵਿਅਕਤੀ ਲਾਚਾਰੀ ਵੱਲ ਜਾਂਦਾ ਮਹਿਸੂਸ ਕਰਦਾ ਹੈਖੁਦ ਦੀ ਹੋਂਦ ਗੁਆਚਦੀ ਹੋਈ ਮਹਿਸੂਸ ਹੁੰਦੀ ਹੈਬੁਢਾਪੇ ਦੀ ਕਮਜ਼ੋਰੀ ਅਤੇ ਕਮਾਈ ਦਾ ਸਾਧਨ ਨਾ ਹੋਣ ਕਰਕੇ ਕਈ ਵਿਅਕਤੀ ਦੂਜਿਆਂ ਦੇ ਮੁਥਾਜ ਹੋ ਜਾਂਦੇ ਹਨ75 ਫੀਸਦੀ ਬੀਮਾਰੀਆਂ ਨਕਾਰਤਮਿਕ ਸੋਚ ਤੋਂ ਪੈਂਦਾ ਹੁੰਦੀਆਂ ਹਨਵਿਅਕਤੀ ਆਪਣੀ ਗਲਤ ਸੋਚ ਕਾਰਨ ਖੁਦ ਨੂੰ ਖਤਮ ਕਰ ਰਿਹਾ ਹੈਵਿਅਕਤੀ ਨੂੰ ਇਹ ਅਵਸਥਾ ਬੋਝ ਲੱਗਦੀ ਹੈਇਸੇ ਕਾਰਨ ਮਨੁੱਖ ਦਾ ਮਨ ਹਰ ਵਕਤ ਢਹਿੰਦੀਆਂ ਕਲਾਂ ਵੱਲ ਜਾਣ ਲੱਗਦਾ ਹੈਅਸਲ ਵਿੱਚ ਇਹ ਮਨੁੱਖ ਅੰਦਰ ਘੱਟ ਰਹੀ ਸਰੀਰਕ ਸ਼ਕਤੀ ਦੇ ਕਾਰਨ ਹੀ ਹੁੰਦਾ ਹੈਮਨੁੱਖ ਦੇ ਮਨ ਵਿੱਚ ਬੁਢਾਪੇ ਦੀ ਭਾਵਨਾ ਭਰਦਿਆਂ ਹੀ ਸਰੀਰ ਨਿਢਾਲ ਹੋਣ ਲੱਗ ਪੈਂਦਾ ਹੈਮਨੁੱਖ ਬਿਨਾ ਕੁਝ ਸੋਚੇ ਸਮਝੇ ਇਹ ਵਿਸ਼ਵਾਸ ਕਰਨ ਲੱਗ ਪੈਂਦੇ ਹਨ ਕਿ ਬੁਢਾਪੇ ਵਿੱਚ ਆਦਮੀ ਦਾ ਦਿਮਾਗ ਬੇਕਾਰ ਹੋ ਜਾਂਦਾ ਹੈਬੁਢਾਪੇ ਵਿੱਚ ਆਦਮੀ ਦਾ ਦਿਮਾਗ ਬੇਕਾਰ ਨਹੀਂ ਹੁੰਦਾ ਸਗੋਂ ਦਿਮਾਗ ਦੀ ਸੋਚ ਕਮਜ਼ੋਰ ਹੋਣ ਨਾਲ ਬੁਢਾਪਾ ਆਣ ਘੇਰਦਾ ਹੈਉਮਰ ਦੇ ਵਧਣ ਨਾਲ ਆਦਮੀ ਦੇ ਵਿਚਾਰ ਪਰਪੱਕ ਹੋ ਜਾਂਦੇ ਹਨਬੁਢਾਪੇ ਨੂੰ ਚੰਗੀ ਤਰ੍ਹਾਂ ਜਿਊਣਾ ਵੀ ਇੱਕ ਕਲਾ ਹੈ

ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਲਈ ਪਰਿਵਾਰ ਦੇ ਜੀਆਂ ਨਾਲ ਤਾਲਮੇਲ ਬਣਾਕੇ ਰੱਖਣਾ ਚਾਹੀਦਾ ਹੈਬੁਢਾਪੇ ਵਿੱਚ ਬੱਚਿਆਂ ਦੀ ਸੋਚ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਬੱਚਿਆਂ ਦੀਆਂ ਹੁੰਦੀਆਂ ਤਰੱਕੀਆਂ ਨੂੰ ਦੇਖਕੇ ਖੁਸ਼ ਹੋਣ ਦੇ ਨਾਲ ਨਾਲ ਉਨ੍ਹਾਂ ਨੂੰ ਉਤਸ਼ਾਹਤ ਵੀ ਕਰਨਾ ਚਾਹੀਦਾ ਹੈਬੱਚਿਆਂ ਦੀ ਜ਼ਿੰਦਗੀ ਵਿੱਚ ਜ਼ਿਆਦਾ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀਤਨਾਅ ਵਿੱਚ ਨਹੀਂ ਆਉਣਾ ਚਾਹੀਦਾ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਹੈਬੱਚਿਆਂ ਨੂੰ ਉਨ੍ਹਾਂ ਦੀ ਸੋਚ ਮੁਤਾਬਕ ਵਧੀਆ ਤਰੀਕੇ ਨਾਲ ਜੀਵਨ ਜਿਊਣ ਦੇਣਾ ਚਾਹੀਦਾ ਹੈ ਤਾਂ ਹੀ ਬਜ਼ੁਰਗਾਂ ਵਾਲਾ ਸਤਿਕਾਰ ਮਿਲ ਸਕਦਾ ਹੈਚੰਗੀ ਸੋਚ ਵਾਲੇ ਮਨੁੱਖ ਉਮਰ ਦੇ ਹਰ ਪੜਾਅ ਉੱਤੇ ਚੰਗਾ ਹੀ ਸੋਚਦੇ ਹਨਸੰਜਮ, ਸਬਰ-ਸੰਤੋਖ ਅਤੇ ਮਨ ਤੇ ਨਿਯੰਤਰਣ ਕਰਨ ਵਾਲੇ ਬੁਜ਼ਰਗ ਉਮਰ ਦੇ ਇਸ ਪੜਾਅ ਉੱਤੇ ਪਰਿਵਾਰ ਦੇ ਜੀਆਂ ਤੋਂ ਸਤਿਕਾਰ ਪ੍ਰਾਪਤ ਕਰ ਲੈਂਦੇ ਹਨਅਜਿਹੇ ਲੋਕਾਂ ਵਿੱਚ ਆਤਮ ਵਿਸ਼ਵਾਸ, ਦ੍ਰਿੜ੍ਹਤਾ ਅਤੇ ਉੱਦਮ ਵਰਗੇ ਗੁਣ ਕਦੀ ਵੀ ਆਪਣੀ ਹੋਂਦ ਨਹੀਂ ਗੁਆਉਂਦੇਬੁਢਾਪੇ ਦੀ ਅਵਸਥਾ ਨੂੰ ਮਾਨਣ ਲਈ ਮਨੁੱਖ ਨੂੰ ਸਕਾਰਾਤਮਿਕ ਸੋਚ ਦਾ ਧਾਰਣੀ ਹੋਣਾ ਚਾਹੀਦਾ ਹੈ

ਬੁਢਾਪੇ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ, ਬੱਚਿਆਂ ਨੂੰ ਵੀ ਖੁਸ਼ ਰੱਖਣਾ ਚਾਹੀਦਾ ਹੈਬੁਢਾਪੇ ਵਿੱਚ ਕਦੇ ਵੀ ਕੋਈ ਗੱਲ ਦਿਲ ਉੱਤੇ ਨਹੀਂ ਲਗਾਉਣੀ ਚਾਹੀਦੀਮਨੁੱਖ ਨੂੰ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਹੈਹੱਸਣ ਨਾਲ ਮਨ ਅਤੇ ਤਨ ਨੂੰ ਤੰਦਰੁਸਤੀ ਮਿਲਦੀ ਹੈਹੱਸਣ ਉਪਰੰਤ ਸਰੀਰ ਫੁੱਲ ਵਾਂਗ ਹੌਲਾ ਹੋ ਜਾਂਦਾ ਹੈਹਸਮੁੱਖ ਚਿਹਰੇ ਉੱਤੇ ਹਮੇਸ਼ਾ ਰੌਣਕ ਰਹਿੰਦੀ ਹੈਹਾਸਾ ਤਣਾਅ ਨੂੰ ਖਤਮ ਕਰਦਾ ਹੈਮੁਸਕਾਨ ਨਾਲ ਖੁਸ਼ੀ ਮਿਲਦੀ ਹੈਬੁਢਾਪੇ ਦੀ ਅਵਸਥਾ ਵਿੱਚ ਖੁਸ਼ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈਖੁਸ਼ੀ ਦੇ ਵਿਚਾਰ ਸਾਡੇ ਤਣਾਅ ਨੂੰ ਖਤਮ ਕਰਕੇ ਦੁੱਖ ਧੋ ਦਿੰਦੇ ਹਨਚੰਗੀ ਗੱਲ ਯਾਦ ਰੱਖਣ ਦੇ ਨਾਲ ਨਾਲ ਮਾੜੀ ਗੱਲ ਨੂੰ ਵੀ ਭੁੱਲ ਜਾਣਾ ਚਾਹੀਦਾ ਹੈਜ਼ਿੰਦਗੀ ਨੂੰ ਇਸ ਤਰ੍ਹਾਂ ਜਿਉਣਾ ਚਾਹੀਦਾ ਹੈ ਕਿ ਮਨੁੱਖ ਦਾ ਪ੍ਰਭਾਵ ਪਰਿਵਾਰ ਉੱਤੇ ਚੰਗਾ ਪਵੇਹਾਸਾ ਮਨੁੱਖ ਦੀ ਰੂਹ ਦੀ ਖੁਰਾਕ ਹੈ

ਬੁਢਾਪੇ ਦਾ ਅੰਨਦ ਮਾਨਣ ਵਾਸਤੇ ਮਨੁੱਖ ਨੂੰ ਵਿਗਿਆਨਕ ਨਜ਼ਰੀਆ ਅਪਣਾਉਣਾ ਚਾਹੀਦਾ ਹੈਮਨੁੱਖ ਨੂੰ ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈਸੱਚ ਅਤੇ ਸਿਧਾਂਤ ਉੱਤੇ ਪਹਿਰਾ ਦੇਣ ਵਾਲੇ ਮਨੁੱਖ ਕਦੇ ਬੁੱਢੇ ਨਹੀਂ ਹੁੰਦੇਸਰੀਰ ਨੂੰ ਬੁਢਾਪੇ ਵਿੱਚ ਤਬਦੀਲ ਕਰਨ ਵਾਲੀ ਪ੍ਰਕਿਰਿਆ ਉਦੋ ਤੱਕ ਅਰੰਭ ਨਹੀਂ ਹੁੰਦੀ ਜਦੋਂ ਤੱਕ ਮਨੁੱਖ ਦਾ ਮਨ ਆਪਣੇ ਆਪ ਨੂੰ ਬੁੱਢਾ ਨਹੀਂ ਸਮਝ ਲੈਂਦਾਜਿਊਣਾ ਝੂਠ ਹੈ ਅਤੇ ਮਰਨਾ ਸੱਚ ਹੈਮਨੁੱਖ ਨੂੰ ਮੌਤ ਦਾ ਡਰ ਤਿਆਗ ਦੇਣਾ ਚਾਹੀਦਾ ਹੈ, ਕਿਉਂਕਿ ਮੌਤ ਸਬੰਧੀ ਘਾਤਕ ਵਿਚਾਰ ਮਨੁੱਖ ਦੀ ਪ੍ਰੇਰਨਾ ਸ਼ਕਤੀ ਨੂੰ ਨਿਰਭਰ ਕਰਦੇ ਹਨਜਿਹੜੇ ਮਨੁੱਖ ਨਵੀਆਂ ਨਵੀਆਂ ਗੱਲਾਂ ਸੋਚਦੇ ਹਨ ਅਤੇ ਨਵੇਂ ਕੰਮਾਂ ਵਿੱਚ ਰੁੱਚੀ ਲੈਂਦੇ ਹਨ, ਉਹ ਨਿਸ਼ਚਤ ਤੌਰ ’ਤੇ ਪ੍ਰਫੁਲਤ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨਸਮੇਂ ਅਨੁਸਾਰ ਆਪਣੇ ਆਪ ਨੂੰ ਬਦਲਣ ਵਾਲਾ ਵਿਅਕਤੀ ਜਲਦੀ ਹੀ ਨੌਜਵਾਨਾਂ ਵਿੱਚ ਘੁੱਲ ਮਿਲ ਜਾਂਦਾ ਹੈਮਨ ਨੂੰ ਆਸ਼ਾਵਾਦੀ ਹੁਲਾਰਾ ਦੇਣ ਵਾਲੀਆਂ ਉੱਚੀਆਂ ਭਾਵਨਾਵਾਂ ਅਤੇ ਰੋਸ਼ਨ ਇੱਛਾਵਾਂ ਦਾ ਵਿਸਥਾਰ ਕਦੇ ਵੀ ਮਨੁੱਖ ਨੂੰ ਘਟਣ ਨਹੀਂ ਦੇਣਾ ਚਾਹੀਦਾਅਜਿਹਾ ਕਰਨ ਨਾਲ ਜ਼ਿੰਦਗੀ ਵਿੱਚ ਬੁਢਾਪੇ ਦਾ ਹਨੇਰਾ ਕਦੇ ਵੀ ਤੁਹਾਡੀਆਂ ਬਰੂਹਾਂ ’ਤੇ ਨਹੀਂ ਟਪਕੇਗਾਜਵਾਨੀ ਮਨੁੱਖ ਦੇ ਅੰਦਰ ਸੁੰਦਰ ਵਿਚਾਰਾਂ ਅਤੇ ਅਨੁਭਵਾਂ ਦੀ ਸ਼ੁੱਧਤਾ ਨਾਲ ਟਿੱਕੀ ਰਹਿੰਦੀ ਹੈਖੁਸ਼ ਰਹਿਣਾ ਤੰਦਰੁਸਤ ਜੀਵਨ ਦਾ ਮਹਾਨ ਫਲਸਫਾ ਹੈਨਰਾਸ਼ਾ ਤੋਂ ਵੱਡਾ ਬੁਢਾਪੇ ਦਾ ਹੋਰ ਕੋਈ ਦੁਸ਼ਮਣ ਨਹੀਂ ਹੈ

ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਵਾਸਤੇ ਮਨੁੱਖ ਨੂੰ ਇਕੱਲੇਪਨ ਤੋਂ ਬੱਚਣਾ ਚਾਹੀਦਾ ਹੈਇਸ ਵਾਸਤੇ ਮਨੁੱਖ ਨੂੰ ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈਸਮੇਂ ਦੀ ਸਹੀ ਵਰਤੋ ਕਰਨੀ ਚਾਹੀਦੀ ਹੈਮਨੁੱਖ ਨੂੰ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈਕਿਸੇ ਵੀ ਸਮਾਜਿਕ ਸੰਸਥਾ ਦਾ ਮੈਂਬਰ ਬਣਕੇ ਮਨੁੱਖ ਨੂੰ ਸੇਵਾ ਵਾਲੇ ਕੰਮਾਂ ਵਿੱਚ ਜੁਟ ਜਾਣਾ ਚਾਹੀਦਾ ਹੈਘਰ ਦੇ ਕੰਮਾਂ ਵਿੱਚ ਮਦਦ ਕਰਨੀ ਚਾਹੀਦੀ ਹੈਘਰ ਦਾ ਜੋ ਵੀ ਕੰਮ ਸੌਖਾ ਲੱਗੇ, ਉਸ ਨੂੰ ਕਰਕੇ ਆਪਣੇ ਆਪ ਨੂੰ ਰੁੱਝੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦੋਂ ਮਨੁੱਖ ਵਿਹਲਾ ਹੁੰਦਾ ਹੈ ਤਾਂ ਉਹ ਦੂਜੇ ਦੇ ਕੰਮਾਂ ਵਿੱਚ ਟੋਕਾ ਟਾਕੀ ਕਰਦਾ ਹੈਅਕਸਰ ਪਰਿਵਾਰਾਂ ਵਿੱਚ ਲੜਾਈ ਦੀ ਇਹੀ ਵਜ੍ਹਾ ਹੈਮਨੁੱਖ ਨੂੰ ਆਪਣੇ ਵਤੀਰੇ ਵਿੱਚ ਵੀ ਤਬਦੀਲੀ ਕਰਨੀ ਚਾਹੀਦੀ ਹੈਬੱਚਿਆਂ ਨੂੰ ਕੌੜੇ ਸ਼ਬਦ ਨਹੀਂ ਬੋਲਣੇ ਚਾਹੀਦੇਅਜਿਹੇ ਵਿਚਾਰਾਂ ਨਾਲ ਬੱਚਿਆਂ ਦੇ ਮਨ ਵਿੱਚ ਬਜ਼ੁਰਗਾਂ ਪ੍ਰਤੀ ਨਫਰਤ ਪੈਦਾ ਹੁੰਦੀ ਹੈਹਮੇਸ਼ਾ ਪਰਿਵਾਰ ਵਿੱਚ ਨਿਮਰਤਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਪਰਿਵਾਰ ਦੇ ਨਾਇਕ ਬਣੇ ਰਹੋਮਨੁੱਖ ਨੂੰ ਬੁਢਾਪੇ ਵਿੱਚ ਨਵੇਂ ਸ਼ੌਕ ਅਪਣਾਉਣ ਦੇ ਨਾਲ ਨਾਲ ਪੁਰਾਣੇ ਸ਼ੌਕਾਂ ਨੂੰ ਵੀ ਦੁਬਾਰਾ ਜਗਾਉਣਾ ਚਾਹੀਦਾ ਹੈਮਨੁੱਖ ਨੂੰ ਧਾਰਮਿਕ ਹੋਣ ਦੇ ਨਾਲ ਨਾਲ ਨਿਯਮਤ ਧਾਰਮਿਕ ਸਥਾਨ ਤੇ ਜਾਣਾ ਚਾਹੀਦਾ ਹੈਮਨੁੱਖ ਨੂੰ ਕਿਸੇ ਵੀ ਗੱਲ ਨੂੰ ਤਣਾਅ ਤੋਂ ਬਗੈਰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਉੱਤੇ ਮਾੜਾ ਪ੍ਰਭਾਵ ਨਾ ਪਵੇ

ਬੁਢਾਪੇ ਵਿੱਚ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਬਜ਼ੁਰਗਾਂ ਨੂੰ ਗਤੀਸ਼ੀਲ ਰਹਿਣਾ ਚਾਹੀਦਾ ਹੈ ਕਿਉਂਕਿ ਵਡੇਰੀ ਉਮਰ ਵਿੱਚ ਬਜ਼ੁਰਗਾਂ ਦੇ ਗਤੀਹੀਣ ਹੋਣ ਨਾਲ ਉਨ੍ਹਾਂ ਦੇ ਸਰੀਰ ਵਿੱਚ ਕਈ ਬੀਮਾਰੀਆਂ ਦੀ ਸੰਭਾਵਾਨਾ ਵਧ ਜਾਂਦੀ ਹੈਕਬਜ਼, ਦਿਲ ਦੇ ਰੋਗ, ਸਾਹ ਦਾ ਰੋਗ, ਜੋੜਾਂ ਵਿੱਚ ਦਰਦ, ਲਕਵਾ ਆਦਿ ਹੋ ਸਕਦਾ ਹੈਇਸ ਲਈ ਇਸ ਉਮਰ ਵਿੱਚ ਹਲਕੀ ਫੁਲਕੀ ਮਿਹਨਤ, ਕਸਰਤ ਅਤੇ ਸਰੀਰਕ ਸਰਗਰਮੀ ਬਣਾਈ ਰੱਖਣ ਨਾਲ ਬੁੱਢੇ ਸਰੀਰ ਨੂੰ ਲਾਭ ਮਿਲਦਾ ਹੈਬਸ਼ਰਤੇ ਇਹ ਸਹੀ ਢੰਗ ਨਾਲ ਹੋਵੇਇਸ ਨਾਲ ਸਰੀਰ ਦੇ ਸਾਰੇ ਅੰਗਾਂ ਉੱਤੇ ਚੰਗਾ ਅਸਰ ਪੈਂਦਾ ਹੈਕਿਉਂਕਿ ਕਸਰਤ ਚਰਬੀ ਦੇ ਪੱਧਰ ਨੂੰ ਕਾਬੂ ਵਿੱਚ ਰੱਖਦੀ ਹੈ, ਕਸਰਤ ਭਾਰ ਅਤੇ ਮੋਟਾਪਾ ਵਧਣ ਨਹੀਂ ਦਿੰਦੀਚਰਬੀ ਘਟਣ ਨਾਲ ਦਿਲ ਦੇ ਦੌਰੇ ਦਾ ਖਤਰਾ ਟਲਦਾ ਹੈਕਸਰਤ ਪਾਚਨ ਸ਼ਕਤੀ ਨੂੰ ਵਧਾਉਣ ਦੇ ਨਾਲ ਨਾਲ ਮਾਸ ਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੈਕਸਰਤ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ, ਝੁਰੜੀਆਂ ਨਹੀਂ ਵਧਦੀਆਂ, ਚਿਹਰੇ ਉੱਤੇ ਚਮਕ ਰਹਿੰਦੀ ਹੈਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈਦਿਲ, ਅਧਰੰਗ, ਫੇਫੜੇ ਸਾਹ ਖੀਨ ਦੇ ਦਬਾਅ, ਸ਼ੂਗਰ ਆਦਿ ਬੀਮਾਰੀਆਂ ਦੀ ਸਥਿਤੀ ਵਿੱਚ ਲਾਭ ਮਿਲਦਾ ਹੈਇਸ ਉਮਰ ਦੇ ਕੰਮ, ਕਸਰਤ ਅਤੇ ਸਰਗਰਮੀਆਂ ਨਾਲ ਬੁਢਾਪੇ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨਸਰੀਰ ਤੰਦਰੁਸਤ ਦੇ ਨਾਲ ਨਾਲ ਊਰਜਾ ਅਤੇ ਸ਼ਕਤੀ ਨਾਲ ਭਰਭਪੂਰ ਰਹਿੰਦਾ ਹੈਬੁਢਾਪੇ ਨੂੰ ਚੁਸਤ ਦਰੁਸਤ ਰੱਖਣ ਲਈ ਕਸਰਤ ਜ਼ਰੂਰੀ ਕਰਨੀ ਚਾਹੀਦੀ ਹੈ

ਬੁਢਾਪੇ ਨੂੰ ਹੋਰ ਚੰਗੇਰਾ ਹੰਢਾਉਣ ਲਈ ਆਪਣੇ ਆਪ ਵਿੱਚ ਸੁਧਾਰ ਲਿਆਉਣ ਲਈ ਧਿਆਨ ਲਗਾਉਣਾ ਬਹੁਤ ਜ਼ਰੂਰੀ ਹੈਸਾਰਾ ਦਿਨ ਕਿਵੇਂ ਬੀਤਿਆ, ਕੀ ਕੀਤਾ, ਕੀ ਕਰਨਾ ਸੀ ਜੋ ਪੂਰਾ ਨਹੀਂ ਹੋ ਸਕਿਆਇਸ ਨੂੰ ਅਗਲੇ ਦਿਨ ਦੀ ਰੋਜ਼ਮਰਾ ਵਿੱਚ ਜੋੜਨਾ ਚਾਹੀਦਾ ਹੈਇਸ ਨਾਲ ਤੁਸੀਂ ਆਪਣੀ ਸ਼ਕਤੀ ਅਤੇ ਸਮਰੱਥਾ ਪਛਾਣ ਸਕਦੇ ਹੋਇਸ ਨਾਲ ਆਤਮ ਵਿਸ਼ਵਾਸ ਵਧਦਾ ਹੈਸਰੀਰ ਦੀ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈਸਫਾਈ ਤੰਦਰੁਸਤ ਰਹਿਣ ਵਿੱਚ ਮਦਦ ਕਰਦੀ ਹੈਸਤੁੰਲਤ ਜੀਵਨ ਵਾਸਤੇ ਚੰਗੇ ਵਿਚਾਰ ਅਤੇ ਸ਼ੁੱਧ ਵਾਤਾਵਰਣ ਦਾ ਹੋਣਾ ਬੇਹੱਦ ਜ਼ਰੂਰੀ ਹੈਜੇ ਸਰੀਰ ਅਰੋਗ ਹੈ ਤਾਂ ਮਨੁੱਖ ਵਾਸਤੇ ਸਭ ਕੁਝ ਨਹੀਂ ਤਾਂ ਬਹੁਤ ਕੁਝ ਕਰਨਾ ਸੰਭਵ ਹੈਸਮੇਂ ਸਿਰ ਉਚਿਤ ਖਾਣਾ ਜਰੂਰ ਖਾਣਾ ਚਾਹੀਦਾ ਹੈਦਿਨ ਭਰ ਦੇ ਰੁਝੇਵਿਆਂ ਨੂੰ ਖਾਣੇ ਉੱਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾਸਵੇਰ ਦਾ ਨਾਸ਼ਤਾ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਸਰੀਰ ਸਾਰਾ ਦਿਨ ਗਤੀਸ਼ੀਲ ਰਹਿ ਸਕੇਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਤੇ ਸਹੀ ਸਮੇਂ ਸਿਰ ਸੌਣਾ ਚਾਹੀਦਾ ਹੈਚੰਗੀ ਸਿਹਤ ਵਾਸਤੇ ਨੀਂਦ ਪੂਰੀ ਲੈਣੀ ਬਹੁਤ ਜ਼ਰੂਰੀ ਹੈਖੁਦ ਨੂੰ ਤੰਦਰੁਸਤ ਅਤੇ ਸੁਖੀ ਬਣਾਉਣਾ ਕਾਫੀ ਹੱਦ ਤੱਕ ਆਪਣੇ ਆਪ ਉੱਤੇ ਹੀ ਨਿਰਭਰ ਕਰਦਾ ਹੈ

ਮਨੁੱਖ ਨੂੰ ਇਸ ਉਮਰ ਵਿੱਚ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈਇਹ ਉਹ ਵੇਲਾ ਹੈ ਜਦੋਂ ਇਨਸਾਨ ਖੁਦ ਨਾਲ ਇਨਸਾਫ ਕਰੇਮਨ ਅਤੇ ਰੂਹ ਦੀ ਖੁਰਾਕ ਲਈ ਅਸਵੰਦ ਹੋ ਕੇ ਕੁਝ ਕਰਨਾ ਚਾਹੀਦਾ ਹੈਆਪਣੇ ਸ਼ੌਕ ਪਾਲਣ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਉਮਰ ਨਾਲ ਕੋਈ ਸਬੰਧ ਨਹੀਂ ਹੈਸਥਿਰਤਾ ਕੁਦਰਤ ਦਾ ਨਿਯਮ ਨਹੀਂ ਹੈਸਮੇਂ ਦੇ ਬਦਲਾਅ ਨੂੰ ਅਪਣਾ ਲੈਣਾ ਚਾਹੀਦਾ ਹੈਅਜੋਕੇ ਯੁੱਗ ਵਿੱਚ ਇਸ ਉਮਰ ਤੱਕ ਹਰ ਇਨਸਾਨ ਸਵੈ ਨਿਰਭਰ ਹੁੰਦਾ ਹੈਆਪਣੀ ਪੈਨਸ਼ਨ ਜਾਂ ਥੋੜ੍ਹੀ ਰਕਮ ਬਹੁਤ ਜਮ੍ਹਾਂ ਰੱਖਦਾ ਹੈਸਮਾਜ ਸੇਵੀ ਸੰਸਥਾਵਾਂ ਨਾਲ ਜੁੜਕੇ ਤੰਗੀਆਂ ਤੁਰਸ਼ੀਆਂ ਵਿੱਚੋਂ ਦੀ ਲੰਘ ਰਹੇ ਬੇਸਹਾਰਾ ਬਜ਼ੁਰਗਾਂ ਦੇ ਸਹਾਇਕ ਬਣਨਾ ਅੱਜ ਸਮੇਂ ਦੀ ਲੋੜ ਹੈਲਗਨ ਅਤੇ ਮੰਤਵ ਪ੍ਰਾਪਤੀ ਵਿੱਚ ਰੁੱਝੇ ਫਿਲਾਸਫਰ, ਵਿਗਿਆਨੀ, ਕਲਾਕਾਰ ਆਦਿ ਆਮ ਤੌਰ ’ਤੇ ਲੰਮੀ ਉਮਰ ਭੋਗਦੇ ਹਨਸੀਨੀਅਰ ਸਿਟੀਜ਼ਨ ਕਲੱਬਾਂ ਵਿੱਚ ਸ਼ਾਮਲ ਹੋ ਕੇ ਉੱਥੇ ਹੁੰਦੀਆਂ ਖੇਡਾਂ, ਮਨੋਰੰਜਨ, ਸੱਭਿਆਚਾਰ ਆਦਿ ਪ੍ਰੋਗਰਾਮਾ ਵਿੱਚ ਹਿੱਸਾ ਲੈ ਸਕਦਾ ਹੈਲਾਇਬਰੇਰੀ ਵਿੱਚ ਕਿਤਾਬਾਂ, ਮੈਗਜ਼ੀਨ ਅਤੇ ਅਖਬਾਰਾਂ ਨਾਲ ਦੋਸਤੀ ਪਾ ਸਕਦਾ ਹੈਹਮੇਸ਼ਾ ਰੁਝੇਵਿਆਂ ਵਿੱਚ ਵੀ ਕੁਦਰਤ ਦੇ ਅਣਮੁੱਲੇ ਤੋਹਫਿਆਂ ਦਾ ਆਨੰਦ ਮਾਣਦਿਆਂ ਸਿਹਤ ਨੂੰ ਬਰਕਰਾਰ ਰੱਖੀਏ ਤਾਂ ਕਿ ਬੁਢਾਪਾ ਸੁਖਾਲਾ ਹੋ ਜਾਵੇਗਾ

ਆਪਣੇ ਨੇੜਲੇ ਮਿੱਤਰਾਂ ਸਬੰਧੀਆਂ ਨਾਲ ਮਹੀਨੇ ਵਿੱਚ ਇੱਕ ਦੋ ਵਾਰ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈਰਲਕੇ ਪਿਕਨਿਕ ਉੱਤੇ ਜਾਣ ਦੇ ਨਾਲ ਨਾਲ ਮੌਜ ਮਸਤੀ ਜਜ਼ਰ ਕਰਨੀ ਚਾਹੀਦੀ ਹੈਆਪਣੇ ਦੋਸਤਾਂ ਨਾਲ ਬਿਤਏ ਸਮੇਂ ਦੀਆਂ ਪ੍ਰਾਪਤੀਆਂ, ਜੀਵਨ ਜਾਚ ਦੀਆਂ ਗੱਲਾਂਬਾਤਾਂ ਅਤੇ ਹੱਢ ਬੀਤੀਆਂ ਸਾਂਝੀਆਂ ਕਰਦਿਆਂ ਆਖਰੀ ਪੜਾ ’ਤੇ ਹਾਸਾ ਬਖੇਰਦੇ ਰਹਿਣਾ ਚਾਹੀਦਾ ਹੈਇਹ ਸਰੀਰਕ ਅਤੇ ਮਾਨਸਿਕ ਸਿਹਤ ਲਈ ਵਰਦਾਨ ਹੈ। ਆਪਣੇ ਪੋਤਰੇ ਪੋਤਰੀਆਂ ਨਾਲ ਸਮਾਂ ਬਿਤਾਕੇ ਅਤੇ ਆਪਣੇ ਵਰਗੇ ਹੋਰ ਬਜ਼ੁਰਗ ਸਾਥੀਆਂ ਦੀ ਸੰਗਤ ਕਰਕੇ ਜ਼ਿੰਦਗੀ ਦੀ ਇਸ ਸ਼ਾਮ ਨੂੰ ਖੁਸ਼ਨੁਮਾ ਬਣਾਕੇ ਬੁਢਾਪੇ ਦਾ ਬਿਨਾਂ ਖੌਫ ਮਜ਼ਾ ਲੈਂਦੇ ਹੋਏ ਇਸ ਨੂੰ ਸੁਗੰਧਿਤ ਕਰ ਸਕਦੇ ਹਾਂਇਸ ਸਭ ਕੁਝ ਨਾਲ ਜਿਊਣ ਦੀ ਉਮੰਗ ਜਾਗ੍ਰਿਤ ਹੁੰਦੀ ਹੈ, ਜੋ ਚੰਗੀ ਸਿਹਤ ਦੀ ਸੂਚਕ ਹੁੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1773)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author