NarinderSZira7ਕਿਤਾਬਾਂ ਤੋਂ ਬਗੈਰ ਮਨੁੱਖੀ ਜੀਵਨ ਉਸੇ ਤਰ੍ਹਾਂ ਬੇਰੰਗ ਅਤੇ ਨੀਰਸ ਹੋ ਜਾਵੇਗਾ, ਜਿਵੇਂ ਫੁੱਲਾਂ ਅਤੇ ਰੁੱਖਾਂ ਤੋਂ ਬਗੈਰ ...
(7 ਅਕਤੂਬਰ 2023)


ਕਿਤਾਬਾਂ ਗਿਆਨ ਦਾ ਭੰਡਾਰ ਹੁੰਦੀਆਂ ਹਨ
ਕਿਤਾਬਾਂ ਸਾਨੂੰ ਨਵੇਂ ਸ਼ਬਦ ਸਿਖਾਉਂਦੀਆਂ ਹਨਕਿਤਾਬਾਂ ਸਾਨੂੰ ਨਵੀਆਂ ਭਾਸ਼ਾਵਾਂ ਸਿੱਖਣ ਵਿੱਚ ਸਹਾਈ ਹੁੰਦੀਆਂ ਹਨਕਿਤਾਬਾਂ ਸਾਡੀ ਕਲਪਨਾ ਸ਼ਕਤੀ ਨੂੰ ਵਧਾਉਂਦੀਆਂ ਹਨਕਿਤਾਬਾਂ ਸਾਡੀ ਸਿਰਜਣਾਤਮਿਕਤਾ ਦੀ ਕਲਾ ਨੂੰ ਚਾਰ ਚੰਨ ਲਾਉਂਦੀਆਂ ਹਨਕਿਤਾਬਾਂ ਸਾਨੂੰ ਬੁੱਧੀਮਾਨ ਬਣਾਉਂਦੀਆਂ ਹਨਕਿਤਾਬਾਂ ਸਾਨੂੰ ਸਵੈ ਨਿਯੰਤਰਣ ਅਤੇ ਨਰੀਖਣ ਦੇ ਹੁਨਰਾਂ ਦਾ ਧਾਰਨੀ ਬਣਾਉਂਦੀਆਂ ਹਨਕਿਤਾਬਾਂ ਪੜ੍ਹਨ ਨਾਲ ਇੱਕ ਆਮ ਸਧਾਰਨ ਵਿਅਕਤੀ ਵੀ ਅਥਾਹ ਗਿਆਨ ਪ੍ਰਾਪਤ ਕਰ ਸਕਦਾ ਹੈਚੰਗੇ ਲੇਖਕਾਂ ਦੀਆਂ ਕਿਤਾਬਾਂ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ

ਕਿਤਾਬਾਂ ਸਾਡੇ ਫੋਕਸ, ਯਾਦਦਾਸ਼ਤ, ਹਮਦਰਦੀ ਅਤੇ ਸੰਚਾਰ ਹੁਨਰ ਨੂੰ ਬਿਹਤਰ ਬਣਾਉਣ ਦੀ ਸਫ਼ਲ ਕੋਸ਼ਿਸ਼ ਕਰਦੀਆਂ ਹਨਚੰਗੀਆਂ ਕਿਤਾਬਾਂ ਗਿਆਨ ਵਿੱਚ ਵਾਧਾ ਕਰਨ ਤੋਂ ਇਲਾਵਾ ਦਿਮਾਗ ਦੀ ਕਸਰਤ ਦੇ ਨਾਲ ਨਾਲ ਧਿਆਨ ਨੂੰ ਕਿਸੇ ਵਿਸ਼ੇ ’ਤੇ ਕੇਂਦਰਤ ਕਰਨ ਵਿੱਚ ਸਹਾਈ ਹੁੰਦੀਆਂ ਹਨਕਿਤਾਬਾਂ ਕਮਜ਼ੋਰ ਯਾਦਦਾਸ਼ਤ ਨੂੰ ਪੁਖਤਾ ਕਰਨ ਦੀ ਸਮਰੱਥਾ ਰੱਖਦੀਆਂ ਹਨਕਿਤਾਬਾਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀਆਂ ਹਨਕਿਤਾਬਾਂ ਜਿੱਥੇ ਇਨਸਾਨ ਦਾ ਚੰਗਾ ਮੰਨੋਰੰਜਨ ਕਰਦੀਆਂ ਹਨ, ਉੱਥੇ ਉਸ ਨੂੰ ਕੰਮ ਵਿੱਚ ਨਿਪੁੰਨ ਵੀ ਬਣਾਉਂਦੀਆਂ ਹਨ

ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੇ ਗੱਲਬਾਤ ਕਰਨ ਦੇ ਢੰਗ ਵਿੱਚ ਨਿਖਾਰ ਆਉਂਦਾ ਹੈਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੀ ਬੋਲ-ਚਾਲ ਪ੍ਰਭਾਵਸ਼ਾਲੀ ਬਣਦੀ ਹੈਵਿਸ਼ਵ ਪ੍ਰਸਿੱਧ ਲੇਖਕ ਸਵੇਟ ਨਾਰਡਨ ਦੀਆਂ ਪੁਸਤਕਾਂ ਸੁਖਾਵੀਂ ਜੀਵਨ ਜਾਂਚ ਬਾਰੇ ਦੱਸਦੀਆਂ ਹਨਕਿਤਾਬਾਂ ਵਿਅਕਤੀ ਦੇ ਜੀਵਨ ਨੂੰ ਬਦਲਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨਕਿਤਾਬਾਂ ਸਾਡੀਆਂ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਹੁੰਦੀਆਂ ਹਨਕਿਤਾਬਾਂ ਸਾਡੀ ਮਾਨਸਿਕ ਸ਼ਕਤੀ ਨੂੰ ਵਧਾਉਣ ਦੇ ਨਾਲ ਨਾਲ ਰੂਹ ਦੀ ਖ਼ੁਰਾਕ ਵੀ ਹੁੰਦੀਆਂ ਹਨਕਿਤਾਬਾਂ ਸਾਡੇ ਸੰਚਾਰ ਹੁਨਰ ਨੂੰ ਵੀ ਵਿਕਸਿਤ ਕਰਦੀਆਂ ਹਨਦੁਨੀਆਂ ਦੀ ਹਰੇਕ ਵਸਤੂ ਸਮੇਂ ਨਾਲ ਬਦਲਣ ਦੇ ਨਾਲ ਨਾਲ ਪੁਰਾਣੀ ਵੀ ਹੋ ਜਾਂਦੀ ਹੈ ਪ੍ਰੰਤੂ ਕਿਤਾਬਾਂ ਤੋਂ ਪ੍ਰਾਪਤ ਗਿਆਨ ਨਾ ਬਦਲਦਾ ਹੈ ਅਤੇ ਨਾ ਹੀ ਪੁਰਾਣਾ ਹੁੰਦਾ ਹੈ

ਕਿਸੇ ਖੇਤਰ ਵਿੱਚ ਅਗਾਂਹ ਵਧਣ ਲਈ ਕਿਤਾਬਾਂ ਬਹੁਤ ਜ਼ਰੂਰੀ ਹਨਕਿਤਾਬਾਂ ਜ਼ਿੰਦਗੀ ਦੇ ਹਰ ਮਸਲੇ ਦਾ ਹੱਲ ਦੱਸਦੀਆਂ ਹਨ ਇੱਕ ਉੱਤਮ ਕਿਤਾਬ ਦਾ ਇਕੱਲਾ ਇਕੱਲਾ ਅੱਖਰ ਜਿੱਥੇ ਜੀਵਨ ਦੇ ਹਰ ਰੰਗ ਨੂੰ ਬਿਆਨ ਕਰਦਾ ਹੈ, ਉੱਥੇ ਸਮਾਜ ਨੂੰ ਅੱਗੇ ਵਧਣ ਵਿੱਚ ਸਹਾਇਤਾ ਵੀ ਕਰਦਾ ਹੈਕਿਤਾਬਾਂ ਮਨੁੱਖ ਨੂੰ ਸਹੀ ਗਲਤ ਦੀ ਪਹਿਚਾਣ ਕਰਵਾਉਂਦੀਆਂ ਹਨਕਿਤਾਬਾਂ ਮਨੁੱਖ ਅੰਦਰ ਆਤਮ ਵਿਸ਼ਵਾਸ ਪੈਦਾ ਕਰਦੀਆਂ ਹਨਕਿਤਾਬਾਂ ਸਾਡਾ ਮਾਰਗ ਦਰਸ਼ਨ ਕਰਨੀਆਂ ਹਨਕਿਤਾਬਾਂ ਸਾਨੂੰ ਮਨੁੱਖਤਾ ਨਾਲ ਜੋੜਦੀਆਂ ਹਨਕਿਤਾਬਾਂ ਗਿਆਨ ਦਾ ਕੱਦ ਉੱਚਾ ਚੁੱਕਦੀਆਂ ਹਨਕਿਸੇ ਖੇਤਰ ਵਿੱਚ ਅਗਾਂਹ ਵਧਣਾ ਕਿਤਾਬਾਂ ’ਤੇ ਹੀ ਨਿਰਭਰ ਹੈਕਿਤਾਬਾਂ ਦਾ ਦੁਨੀਆਂ ਵਿੱਚ ਕੋਈ ਬਦਲ ਨਹੀਂ ਹੈਵਿਸ਼ਵ ਦੀਆਂ ਲਾਇਬ੍ਰੇਰੀਆਂ ਇਸਦਾ ਗਵਾਹ ਅਤੇ ਸਬੂਤ ਹਨਕਿਤਾਬਾਂ ਮਨ ਨੂੰ ਸ਼ੁੱਧਤਾ ਅਤੇ ਇਕਾਗਰਤਾ ਪ੍ਰਦਾਨ ਕਰਦੀਆਂ ਹਨਜ਼ਿੰਦਗੀ ਵਿੱਚ ਸਫਲਤਾ ਲਈ ਸਾਨੂੰ ਕਿਤਾਬਾਂ ਨਾਲ ਦੋਸਤੀ ਜ਼ਰੂਰ ਪਾਉਣੀ ਚਾਹੀਦੀ ਹੈ

ਕਿਤਾਬਾਂ ਸਾਡਾ ਭਵਿੱਖ ਤੈਅ ਕਰਦੀਆਂ ਹਨਚੰਗੀਆਂ ਕਿਤਾਬਾਂ ਸਾਨੂੰ ਆਸ਼ਾਵਾਦੀ ਬਣਾਉਂਦੀਆਂ ਹਨਕਿਤਾਬਾਂ ਚੰਗਾ ਜੀਵਨ ਜਿਊਣ ਦਾ ਰਾਹ ਦਸੇਰਾ ਹੁੰਦੀਆਂ ਹਨਦੇਸ਼ ਦਾ ਸੁਨਹਿਰੀ ਇਤਿਹਾਸ ਕਿਤਾਬਾਂ ਸਾਂਭਦੀਆਂ ਹਨਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਆਣਪ ਕਿਤਾਬਾਂ ਰਾਹੀਂ ਸਾਡੇ ਕੋਲ ਪਹੁੰਚੀ ਹੈਦੁਨੀਆਂ ਦੀ ਸਭ ਤੋਂ ਵੱਡੀ ਜੀਵਨ ਫਿਲਾਸਫੀ ਸ੍ਰੀ ਗੁਰੂ ਗ੍ਰੰਥ ਸਾਹਿਬ, ਅੱਜ ਸਾਰੀ ਦੁਨੀਆਂ ਲਈ ਰਾਹ ਦਸੇਰਾ ਬਣੇ ਹੋਏ ਹਨਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਕਿਤਾਬਾਂ ਰਾਹੀਂ ਹੀ ਸਾਡੇ ਤਕ ਪਹੁੰਚੇ ਹਨਦੁਨੀਆਂ ਵਿੱਚ ਜਿੰਨੇ ਵੀ ਮਹਾਨ ਵਿਅਕਤੀ ਪੈਦਾ ਹੋਏ ਹਨ, ਉਹਨਾਂ ਨੇ ਕਿਤਾਬਾਂ ਦੇ ਮਹੱਤਵ ਨੂੰ ਸਮਝਿਆ ਹੈ ਅਤੇ ਕਿਤਾਬਾਂ ਤੋਂ ਪ੍ਰਾਪਤ ਗਿਆਨ ਆਪਣੇ ਜੀਵਨ ਵਿੱਚ ਉਤਾਰਿਆ ਹੈਕਿਤਾਬਾਂ ਗਿਆਨ ਨੂੰ ਸੰਜੋਯ ਕੇ ਰੱਖਣ ਦਾ ਬਹੁਤ ਵਧੀਆ ਸਾਧਨ ਹਨ

ਥਾਮਸ ਕਾਰਲਾਇਲ ਅਨੁਸਾਰ ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ, ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈਨਰਿੰਦਰ ਸਿੰਘ ਕਪੂਰ ਅਨੁਸਾਰ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਜ਼ਿੰਦਗੀ ਮਾਣਨ ਦੀ ਸਮਰੱਥਾ ਵਧ ਜਾਂਦੀ ਹੈਕਿਤਾਬਾਂ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਗਿਆਨ ਵਿੱਚ ਹੋਇਆ ਵਾਧਾ ਮਨੁੱਖ ਦੀ ਸੋਭਾ ਵਧਾਉਂਦਾ ਹੈਕਿਤਾਬਾਂ ਰਾਹੀਂ ਇੱਕ ਪੀੜ੍ਹੀ ਦਾ ਗਿਆਨ ਦੂਜੀ ਪੀੜ੍ਹੀ ਤਕ ਪਹੁੰਚਦਾ ਹੈਕਿਤਾਬਾਂ ਮਨੁੱਖ ਨੂੰ ਆਲੇ ਦੁਆਲੇ ਦੀ ਦੁਨੀਆਂ ਨੂੰ ਸਮਝਣ ਅਤੇ ਉਸ ਪ੍ਰਤੀ ਨਜ਼ਰੀਆ ਕਾਇਮ ਕਰਨ ਦਾ ਗੁਣ ਪੈਦਾ ਕਰਦੀਆਂ ਹਨਜਿਵੇਂ ਭੋਜਨ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਰਹਿਣ ਲਈ ਚੰਗੇ ਭੋਜਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਇੱਕ ਚੰਗੀ ਕਿਤਾਬ ਮਨ ਦੀ ਖ਼ੁਰਾਕ ਹੈਪੁਸਤਕਾਂ ਅੱਜ ਵੀ ਮਾਨਵ ਸੱਭਿਅਤਾ ਦਾ ਮੂਲ ਅਧਾਰ ਹਨਪੁਸਤਕਾਂ ਮਨੁੱਖ ਦੀ ਸੋਚ ਨੂੰ ਵਸੀਹ ਅਤੇ ਵਿਸ਼ਾਲ ਬਣਾਉਣ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ

ਕਿਤਾਬਾਂ ਸਾਡੇ ਜੀਵਨ ਵਿੱਚ ਅਹਿਮ ਮਹੱਤਵ ਰੱਖਦੀਆਂ ਹਨਪੁਸਤਕਾਂ ਪੜ੍ਹਕੇ ਲੋਕਾਂ ਦੇ ਜੀਵਨ ਵਿੱਚ ਅਜਿਹੇ ਬਦਲਾਅ ਆਏ ਕਿ ਉਨ੍ਹਾਂ ਦੁਨੀਆਂ ਦੇ ਜਿਊਣ ਦੇ ਤੌਰ ਤਰੀਕੇ ਹੀ ਬਦਲ ਦਿੱਤੇ, ਕਿਉਂਕਿ ਕਿਤਾਬਾਂ ਜਾਂ ਸਾਹਿਤ ਤੋਂ ਸਾਨੂੰ ਉਹ ਗਿਆਨ ਪ੍ਰਾਪਤ ਹੁੰਦਾ ਹੈ, ਜੋ ਹੋਰ ਕਿਸੇ ਢੰਗ ਨਾਲ ਦੁਨੀਆਂ ਕੋਲੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾਜ਼ਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ ਦਰਸਾਉਂਦੇ ਹੋਏ ਡਿਸਕੇਰਟਸ ਲਿਖਦਾ ਹੈ ਕਿ, “ਚੰਗੀਆਂ ਕਿਤਾਬਾਂ ਪੜ੍ਹਨਾ ਉਸੇ ਤਰ੍ਹਾਂ ਹੈ, ਜਿਵੇਂ ਬੀਤੀਆਂ ਸਦੀਆਂ ਦੇ ਵਧੀਆ ਮਨੁੱਖਾਂ ਨਾਲ ਗੱਲਬਾਤ ਕਰਨਾ।” ਇਸੇ ਤਰ੍ਹਾਂ ਕਿਤਾਬਾਂ ਬਾਰੇ ਗੰਗਾਧਰ ਤਿਲਕ ਕਹਿੰਦੇ ਹਨ, “ਮੈ ਨਰਕ ਵਿੱਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ, ਕਿਉਂਕਿ ਉਨ੍ਹਾਂ ਵਿੱਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।”

ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਰਾਬਰਟ ਸਾਊਥੇ ਨੇ ਕਿਹਾ ਸੀ, “ਪੁਸਤਕਾਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ, ਜੋ ਹਮੇਸ਼ਾ ਦੁੱਖ ਵਿੱਚ ਮੈਨੂੰ ਸਹਾਰੇ ਦਾ ਅਤੇ ਦਰਦ ਵਿੱਚ ਅਰਾਮ ਦਾ ਅਹਿਸਾਸ ਕਰਾਉਂਦੀਆਂ ਹਨ ਪਰ ਸਾਡੇ ਤਾਂ ਇੱਥੇ ਘਰਾਂ ਵਿੱਚ ਅਖ਼ਬਾਰਾਂ ਵੀ ਲੋਕ ਘੱਟ ਹੀ ਪੜ੍ਹਦੇ ਹਨਪੜ੍ਹਨ ਵਾਲੇ ਪਾਸੇ ਤਾਂ ਸਾਡਾ ਆਦਮ ਹੀ ਨਿਰਾਲਾ ਹੈ, ਕਿਉਂਕਿ ਅਸੀਂ ਆਪਣੀ ਪੜ੍ਹਨ ਵਾਲੀ ਰੁਚੀ ਨੂੰ ਪੈਦਾ ਹੀ ਨਹੀਂ ਹੋਣ ਦਿੰਦੇਅਜੋਕੇ ਵਿਦਿਆਰਥੀ ਤਾਂ ਆਪਣੀਆਂ ਪਾਠਕ੍ਰਮ ਦੀਆਂ ਕਿਤਾਬਾਂ ਨੂੰ ਪੜ੍ਹਨ ਵੇਲੇ ਵੀ ਬੜੀ ਔਖ ਮਹਿਸੂਸ ਕਰਦੇ ਹਨਸਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਨੂੰ ਪੜ੍ਹਨਾ ਤਾਂ ਉਨ੍ਹਾਂ ਦੇ ਵੱਸ ਦੀ ਗੱਲ ਹੀ ਨਹੀਂਭਾਵ ਕਿ ਅੱਜਕੱਲ ਇੰਟਰਨੈੱਟ ਦੇ ਜ਼ਮਾਨੇ ਵਿੱਚ ਹਰ ਵਿਸ਼ੇ ’ਤੇ ਜਾਣਕਾਰੀ ਪ੍ਰਾਪਤ ਕਰਨਾ ਸੌਖਾ ਹੋ ਗਿਆ ਹੈਪਰ ਇਸਦੇ ਬਾਵਜੂਦ ਪੁਸਤਕ ਪੜ੍ਹਨ ਦਾ ਆਪਣਾ ਹੀ ਸੁਆਦ ਹੈ

ਕਿਤਾਬਾਂ ਸ਼ਬਦ ਭੰਡਾਰ ਨੂੰ ਅਮੀਰ ਬਣਾਉਂਦੀਆਂ ਹਨਕਿਤਾਬਾਂ ਮਨੁੱਖ ਦੀਆਂ ਮਿੱਤਰ ਬਣਕੇ ਉਸ ਨੂੰ ਸਹਾਰਾ ਦਿੰਦੀਆਂ ਹਨਕਿਤਾਬਾਂ ਮਨੁੱਖ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ ਅਤੇ ਉਸਦਾ ਆਤਮ ਵਿਸ਼ਵਾਸ ਵਧਾਉਂਦੀਆਂ ਹਨਬਿਨਾਂ ਕਿਤਾਬਾਂ ਵਾਲਾ ਕਮਰਾ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਆਤਮਾ ਤੋਂ ਬਗੈਰ ਸਰੀਰਸਿਸਰੋ ਮੁਤਾਬਕ ਜੇਕਰ ਤੁਸੀਂ ਆਪਣੇ ਘਰ ਵਿੱਚ ਚੰਗੀਆਂ ਕਿਤਾਬਾਂ ਦੀ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈਦੁਨੀਆਂ ਭਰ ਵਿੱਚ ਵੱਖ ਵੱਖ ਭਸ਼ਾਵਾਂ ਵਿੱਚ ਕਿਤਾਬਾਂ ਲਿਖੀਆਂ ਅਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਹਨਕਿਤਾਬਾਂ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ ਇੱਕ ਚੰਗੀ ਕਿਤਾਬ ਸਾਡਾ ਸਭ ਤੋਂ ਵਧੀਆਂ ਸਾਥੀ ਹੈ ਜੋ ਸਾਡੇ ਜੀਵਨ ਨੂੰ ਬਿਹਤਰ ਬਣਾ ਸਕਦੀ ਹੈਚੰਗੀਆਂ ਕਿਤਾਬਾਂ ਅਤੇ ਉਹਨਾਂ ਦੇ ਬਹੁਮੱਲੇ ਵਿਚਾਰ ਇੱਕ ਚੇਤਨ ਅਤੇ ਨਰੋਏ ਸਮਾਜ ਦਾ ਨਿਰਮਾਣ ਕਰਦੇ ਹਨ

ਕਿਤਾਬਾਂ ਲਿਖਾਰੀਆਂ ਲਈ ਸਮਾਜਿਕ ਪਹਿਚਾਣ ਬਣਾਉਣ ਦਾ ਬਹੁਤ ਵਧੀਆਂ ਜ਼ਰੀਆ ਹਨਕਿਤਾਬਾਂ ਦੀ ਸੰਗਤ ਨਕਾਰਾਤਮਕ ਲੋਕਾਂ ਦੀ ਮਹਿਫਲ ਨਾਲੋਂ ਕਿਤੇ ਜ਼ਿਆਦਾ ਚੰਗੀ ਹੁੰਦੀ ਹੈਕਿਤਾਬਾਂ ਪੜ੍ਹਨਾ ਅਤੇ ਕੁਝ ਲਿਖਣਾ ਮਨ ਹਲਕਾ ਕਰਨ ਦਾ ਇੱਕ ਵਧੀਆ ਤਰੀਕਾ ਹੈ ਇੱਕ ਵਧੀਆਂ ਵਕਤਾ ਬਣਨ ਲਈ ਸ਼ਬਦਾਂ ਦੇ ਸਹੀ ਉਚਾਰਨ ਲਈ ਤਾਂ ਕਿਤਾਬਾਂ ਦਾ ਅਧਿਐਨ ਕਰਨਾ ਲਾਜ਼ਮੀ ਹੈਕਿਤਾਬਾਂ ਪੜ੍ਹਨ ਵਾਲਾ ਵਿਅਕਤੀ ਸੰਵੇਦਨਸ਼ੀਲ ਹੋਣ ਕਰਕੇ ਸਭ ਪ੍ਰਤੀ ਸਨੇਹ ਰੱਖਦਾ ਹੈ ਅਤੇ ਸਭ ਦਾ ਭਲਾ ਕਰਨ ਬਾਰੇ ਸੋਚਦਾ ਹੈਇਸ ਲਈ ਆਪਣੇ ਆਪ ਅਤੇ ਆਪਣੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈਆਮ ਲੋਕਾਂ ਨੂੰ ਕਿਤਾਬਾਂ ਪ੍ਰਤੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨਇਸ ਕੰਮ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਲਾਇਬ੍ਰੇਰੀਆਂ ਦੀ ਸਥਾਪਨਾ ਕਰੇਸਰਕਾਰ ਨੂੰ ਲਾਇਬ੍ਰੇਰੀਆਂ ਲਈ ਵੱਧ ਤੋਂ ਵੱਧ ਫੰਡਾਂ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ

ਅਧਿਆਪਨ ਕਿੱਤੇ ਨਾਲ ਜੁੜੇ ਹਰ ਇਨਸਾਨ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਵੱਧ ਤੋਂ ਵੱਧ ਪੁਸਤਕਾਂ ਨਾਲ ਜੋੜੇਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਮਾਪੇ ਅਤੇ ਅਧਿਆਪਕ ਦੋਵਾਂ ਨੂੰ ਹੀ ਪਹਿਲਾਂ ਖ਼ੁਦ ਕਿਤਾਬਾਂ ਪੜ੍ਹਨ ਦਾ ਮੋਹ ਪਾਲਣਾ ਲਾਜ਼ਮੀ ਹੈਇਸ ਵਾਸਤੇ ਸਾਡੇ ਸਭ ਦੇ ਘਰਾਂ ਵਿੱਚ ਘੱਟੋ ਘੱਟ ਇੱਕ ਕਿਤਾਬ-ਘਰ ਜ਼ਰੂਰ ਹੋਣਾ ਚਾਹੀਦਾ ਹੈਕਿਤਾਬਾਂ ਵਿੱਚ ਮੋਹ ਪੈਦਾ ਕਰਨ ਲਈ ਜਨਮ ਦਿਨ ’ਤੇ ਕਿਤਾਬਾਂ ਦੇ ਤੋਹਫੇ ਦਿੱਤੇ ਜਾਣੇ ਚਾਹੀਦੇ ਹਨ ਅਤੇ ਖੁਸ਼ੀ-ਗ਼ਮੀ ਦੇ ਮੌਕਿਆਂ ’ਤੇ ਕਿਤਾਬਾਂ ਦੀਆਂ ਪਰਦਰਸ਼ਨੀਆਂ ਜ਼ਰੂਰ ਲਗਾਉਣੀਆਂ ਚਾਹੀਦੀਆਂ ਹਨਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰਰੇਤ ਕਰਨ ਵਾਸਤੇ ਉਹਨਾਂ ਅੱਗੇ ਚੰਗੀਆਂ ਚੰਗੀਆਂ ਪੁਸਤਕਾਂ ਦੀ ਸਮੇਂ ਸਮੇਂ ’ਤੇ ਸਿਫ਼ਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈਇਸ ਨਾਲ ਬੱਚਿਆਂ ਵਿੱਚ ਪੜ੍ਹਨ ਦਾ ਸਬੱਬ ਜ਼ਰੂਰ ਬਣਿਆ ਰਹੇਗਾ

ਕਿਤਾਬਾਂ ਪੜ੍ਹਨਾ ਪੜ੍ਹਾਉਣਾ ਹੀ ਮਨੁੱਖ ਦੀ ਅਸਲ ਤਰੱਕੀ ਦਾ ਰਾਹ ਹੈਕਿਤਾਬਾਂ ਤੋਂ ਬਗੈਰ ਮਨੁੱਖੀ ਜੀਵਨ ਉਸੇ ਤਰ੍ਹਾਂ ਬੇਰੰਗ ਅਤੇ ਨੀਰਸ ਹੋ ਜਾਵੇਗਾ, ਜਿਵੇਂ ਫੁੱਲਾਂ ਅਤੇ ਰੁੱਖਾਂ ਤੋਂ ਬਗੈਰ ਕੋਈ ਬਾਗ। ਕਿਤਾਬਾਂ ਤੋਂ ਬਗੈਰ ਘਰ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਰੁੱਖ ਪੰਛੀਆਂ ਤੋਂ ਬਗ਼ੈਰ ਇੱਕ ਚੰਗੀ ਕਿਤਾਬ ਸਾਡੀ ਮਿੱਤਰ ਅਤੇ ਸੱਚਾ ਰਾਹ ਦਸੇਰਾ ਸਾਬਤ ਹੋ ਸਕਦੀ ਹੈਕਿਤਾਬਾਂ ਜ਼ਿੰਦਗੀ ਦਾ ਅਹਿਮ ਹਿੱਸਾ ਚੰਗੀ ਪੁਸਤਕ ਰੂਹ ਦੀ ਖ਼ੁਰਾਕ ਹੁੰਦੀ ਹੈਸਾਨੂੰ ਸਾਰਿਆਂ ਨੂੰ ਪੁਸਤਕਾਂ ਖਰੀਦਕੇ ਪੜ੍ਹਨਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਪੁਸਤਕਾਂ ਪੜ੍ਹਨ ਲਈ ਪ੍ਰੇਰਤ ਕਰਨਾ ਚਾਹੀਦਾ ਹੈਆਤਮਾ ਦੀ ਤਾਜ਼ਗੀ ਲਈ ਕਿਤਾਬਾਂ ਨਾਲ ਸਾਂਝ ਜ਼ਰੂਰੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4272)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author