NarinderSZira7ਇਨਸਾਨ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਲਈ ਕੁਝ ਨਵਾਂ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ...
(5 ਜੂਨ 2021)

 

ਹਰੇਕ ਇਨਸਾਨ ਦੀ ਦਿਲੀ ਖ਼ਾਹਿਸ਼ ਹੁੰਦੀ ਹੈ ਕਿ ਉਸ ਨੂੰ ਜ਼ਿੰਦਗੀ ਵਿੱਚ ਹਰ ਪਲ ’ਤੇ ਕਾਮਯਾਬੀ ਮਿਲੇਪਰ ਬਹੁਤ ਸਾਰੇ ਵਿਅਕਤੀਆਂ ਨੂੰ ਇੱਛਾ ਸ਼ਕਤੀ ਦੇ ਨਾਲ ਨਾਲ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲਦੀ, ਜਿਸ ਕਾਰਨ ਵਿਅਕਤੀ ਦੀ ਸੋਚ ਨਕਾਰਾਤਮਕ ਹੋਣਾ ਸ਼ੁਰੂ ਹੋ ਜਾਂਦੀ ਹੈ ਸੋਚ ਬਦਲਣ ਨਾਲ ਵਿਅਕਤੀ ਦੇ ਕਰਮ ਵੀ ਬਦਲਣ ਜਾਂਦੇ ਹਨ, ਜੋ ਉਸਦੀ ਰਹਿਣੀ ਬਹਿਣੀ ਨੂੰ ਪ੍ਰਭਾਵਤ ਕਰਦੇ ਹਨ ਹੌਲੀ ਹੌਲੀ ਦੁੱਖ ਵਿਅਕਤੀ ਨੂੰ ਆਪਣੀ ਜਕੜ ਵਿੱਚ ਲੈ ਲੈਂਦੇ ਹਨਹਰ ਵਿਅਕਤੀ ਦੇ ਜੀਵਨ ਵਿੱਚ ਦੁੱਖ ਹੁੰਦੇ ਹਨਇੱਛਾ ਮੁਤਾਬਿਕ ਨਾ ਹੋਣਾ ਤੇ ਅਣਚਾਹਿਆ ਹੋ ਜਾਣਾ ਹੀ ਦੁੱਖਾਂ ਦੀ ਅਸਲੀ ਜੜ੍ਹ ਹੈਮਨੁੱਖ ਦਾ ਜੀਵਨ ਇੱਕ ਵਹਾਅ ਵਾਂਗ ਉੱਪਰ ਹੇਠਾਂ ਚਲਦਾ ਰਹਿੰਦਾ ਹੈਭਾਉਂਦੇ ਫਿਰਨਾ ਭੌਰੇ ਦੀ ਜ਼ਿੰਦਗੀ ਹੈਭੌਰਾ ਫੁੱਲ ਕੋਲ ਜਾਂਦਾ ਹੈ, ਰਸ ਮਿਲਿਆ ਤਾਂ ਪੀ ਲਿਆ ਜੇ ਨਾ ਮਿਲਿਆ ਤਾਂ ਕੋਈ ਗਿਲਾ ਸ਼ਿਕਵਾ ਨਹੀਂਰਸ ਨਾਂ ਮਿਲਣ ’ਤੇ ਭੌਰਾ ਦੁੱਖ ਨਹੀਂ ਪ੍ਰਗਟਾਉਂਦਾਇਸੇ ਤਰ੍ਹਾਂ ਜੇਕਰ ਮਨੁੱਖ ਵੀ ਜੀਵਨ ਰੂਪੀ ਬਾਗ ਭੌਰੇ ਵਰਗੀ ਜੀਵਨ ਸ਼ੈਲੀ ਆਪਣਾ ਲਵੇ ਤਾਂ ਕਈ ਦੁੱਖਾਂ ਦਾ ਹੱਲ ਹੋਣ ਲੱਗ ਪਵੇਗਾ

ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈਜ਼ਿੰਦਗੀ ਵਿੱਚ ਕਦੇ ਖੁਸ਼ੀ ਅਤੇ ਗਮੀ ਪਰਤਣਾ ਜੀਵਨ ਦੇ ਰੰਗ ਹਨਜੋ ਵਿਅਕਤੀ ਇਸ ਗੱਲ ਨੂੰ ਸਮਝ ਲੈਂਦੇ ਹਨ ਅਤੇ ਹੱਸਦੇ ਹੋਏ ਆਪਣੇ ਕੰਮਾਂ ਵਿੱਚ ਮਗਨ ਰਹਿੰਦੇ ਹਨ, ਦੁੱਖ ਉਨ੍ਹਾਂ ਵਿਅਕਤੀਆਂ ਵਲ ਵਧਣ ਦਾ ਜੇਰਾ ਵੀ ਨਹੀਂ ਕਰਦੇਇਸ ਲਈ ਇਨਸਾਨ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਹੈਦੁੱਖ ਇਨਸਾਨ ਨੂੰ ਚੜ੍ਹਦੀ ਕਲ੍ਹਾ ਅਤੇ ਜਿੱਤ ਬਾਰੇ ਸੋਚਣ ਦੀ ਹਿੰਮਤ ਬਖ਼ਸ਼ਦੇ ਹਨਦੁੱਖਾਂ ਦੀ ਭੱਠੀ ਵਿੱਚ ਤਪ ਕੇ ਹੀ ਇਨਸਾਨ ਨੂੰ ਸੁੱਖ ਵੱਧ ਪ੍ਰਭਾਵਸ਼ਾਲੀ, ਆਨੰਦਦਾਇਕ ਅਤੇ ਦਿਲਚਸਪ ਮਹਿਸੂਸ ਹੋਣ ਲਗਦੇ ਹਨਇਸ ਲਈ ਇਨਸਾਨ ਨੂੰ ਦੁੱਖਾਂ ਅਤੇ ਸੁੱਖਾਂ ਵਿੱਚ ਸੰਤੁਲਨ ਸਥਾਪਤ ਕਰਕੇ ਜੀਵਨ ਦਾ ਅਸਲੀ ਆਨੰਦ ਲੈਣਾ ਚਾਹੀਦਾ ਹੈ

ਵਿਅਕਤੀ ਨੂੰ ਉਸਾਰੂ ਤੇ ਸੁਚਾਰੂ ਤਰੀਕੇ ਨਾਲ ਆਪਣੀ ਸੋਚ ਦੀ ਕਾਇਆ ਕਲਪ ਕਰਦੇ ਹੋਏ ਨਵੇਂ ਨਰੋਏ ਵਿਚਾਰਾਂ ਨੂੰ ਮਨ ਵਿੱਚ ਵਸਾ ਕੇ ਜੀਵਨ ਦਾ ਅਸਲੀ ਆਨੰਦ ਲੈਂਦੇ ਰਹਿਣਾ ਚਾਹੀਦਾ ਹੈਸੁੱਖ ਦਾ ਮਾਰਗ ਹਮੇਸ਼ਾ ਦੁੱਖ ਤੋਂ ਹੋ ਕੇ ਗੁਜ਼ਰਦਾ ਹੈਜਿਸਨੇ ਦੁੱਖ ਵੀ ਹੱਸ ਕੇ ਸਹਾਰਨਾ ਸਿੱਖ ਲਿਆ ਉਹੀ ਸੱਚੇ ਸੁੱਖ ਦਾ ਆਨੰਦ ਲੈ ਸਕਦਾ ਹੈਸਰਦੀ ਗਰਮੀ ਦੀ ਤਰ੍ਹਾਂ ਸੁੱਖ ਦੁੱਖ ਵਿੱਚ ਵੀ ਇੱਕ ਸਮਾਨ ਵਿਵਹਾਰ ਕਰਨ ਵਾਲਾ ਵਿਅਕਤੀ ਜੀਵਨ ਦੇ ਸੱਚੇ ਸਾਰ ਨੂੰ ਸਮਝਦਾ ਹੈਉਸ ਦਾ ਧਿਆਨ ਆਪਣੇ ਟੀਚੇ ’ਤੇ ਕੇਂਦਰਤ ਰਹਿੰਦਾ ਹੈ, ਜਿਸ ਕਾਰਨ ਸਫਲਤਾ ਉਸਦੇ ਪੈਰ ਚੁੰਮਦੀ ਹੈਇਹੀ ਖੁਸ਼ਹਾਲ ਜ਼ਿੰਦਗੀ ਦਾ ਸਹੀ ਮਾਰਗ ਹੈ

ਸੱਚੀ ਸੁੱਚੀ ਕਿਰਤ ਦਾ ਵਿਅਕਤੀ ਦੇ ਜੀਵਨ ਵਿੱਚ ਬਹੁਤ ਮਹੱਤਵ ਹੈਧਰਮ ਗ੍ਰੰਥਾਂ ਵਿੱਚ ਮਿਹਨਤ ਤੇ ਇਮਾਨਦਾਰੀ ਨਾਲ ਕੀਤੀ ਦਸਾਂ ਨਹੁੰਆਂ ਦੀ ਕਮਾਈ ਨੂੰ ਹੀ ਸੱਚੀ ਕਿਰਤ ਕਿਹਾ ਗਿਆ ਹੈਸੱਚੀ ਸੁੱਚੀ ਕਿਰਤ ਨਾਲ ਕਮਾਈ ਰੋਜ਼ੀ ਰੋਟੀ ਹੀ ਆਤਮਿਕ ਆਨੰਦ ਅਤੇ ਤ੍ਰਿਪਤੀ ਦਾ ਸਾਧਨ ਮੰਨੀ ਗਈ ਹੈਅਜਿਹੀ ਕਿਰਤ ਕਮਾਈ ਨੂੰ ਸੁਖੀ ਜੀਵਨ ਦਾ ਆਧਾਰ ਮੰਨਿਆ ਗਿਆ ਹੈਮਿਹਨਤ ਦੀ ਕਮਾਈ ਵਿੱਚ ਜੋ ਸੁਖ ਅਤੇ ਸੰਤੁਸ਼ਟੀ ਮਿਲਦੀ ਹੈ, ਉਹ ਬੇਈਮਾਨੀ ਦੇ ਅਰਬਾਂ ਖਰਬਾਂ ਰੁਪਇਆਂ ਨਾਲ ਵੀ ਹਾਸਲ ਨਹੀਂ ਕੀਤੀ ਜਾ ਸਕਦੀਅਜਿਹੀ ਕਿਰਤ ਨਾਲ ਭੌਤਿਕ ਸੁਖ ਸਹੂਲਤਾਂ ਦੇ ਅਨੇਕਾਂ ਸਾਧਨ ਤਾਂ ਖਰੀਦੇ ਜਾ ਸਕਦੇ ਹਨ ਪਰ ਆਤਿਮਕ ਸੁਖ ਸ਼ਾਂਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀਸੱਚੀ ਸੁੱਚੀ ਕਿਰਤ ਕਮਾਈ ਕਰਨ ਵਾਲਾ ਵਿਅਕਤੀ ਰੱਬ ਦੀ ਰਹਿਮਤ ਦਾ ਹੱਕਦਾਰ ਬਣ ਜਾਂਦਾ ਹੈਅਜਿਹਾ ਵਿਅਕਤੀ ਸਬਰ ਸੰਤੋਖ ਅਤੇ ਨਿਮਰਤਾ ਦਾ ਧਾਰਨੀ ਬਣ ਜਾਂਦਾ ਹੈਦਸਾਂ ਨਹੁੰਆਂ ਨਾਲ ਕੀਤੀ ਕਿਰਤ ਕਮਾਈ ਹੀ ਉੱਤਮ ਅਤੇ ਸੁਖਮਈ ਹੈਗੁਰੂ ਨਾਨਕ ਸਾਹਿਬ ਨੇ ਵੀ ਇਹ ਹੀ ਸੰਦੇਸ਼ ਦਿੱਤਾ ਸੀਮਨੁੱਖ ਨੂੰ ਹਮੇਸ਼ਾ ਨੇਕੀ ਅਤੇ ਇਮਾਨਦਾਰੀ ਨਾਲ ਹੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈਮਾੜੀ ਕਮਾਈ ਵਿੱਚ ਬਰਕਤ ਨਹੀਂ ਹੁੰਦੀਇਸ ਲਈ ਮਨੁੱਖ ਨੂੰ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈਇਸ ਵਿੱਚ ਹੀ ਜੀਵਨ ਦਾ ਅਸਲ ਆਨੰਦ ਹੈ

ਤਨ ਮਨ ਨੂੰ ਸਿਹਤਮੰਦ ਤੇ ਸੁਰੱਖਿਅਤ ਰੱਖਣ ਤੋਂ ਇਲਾਵਾ ਜੀਵਨ ਦੀ ਮਾਣ ਮਰਿਆਦਾ ਲਈ ਸੰਜਮ ਦੀ ਪਾਲਣਾ ਹਰੇਕ ਮਨੁੱਖ ਲਈ ਬੇਹੱਦ ਜ਼ਰੂਰੀ ਹੈਸੰਜਮ ਨਾਲ ਜੀਵਨ ਵਿੱਚ ਸਿਹਤਯਾਬੀ ਮਿਲਦੀ ਹੈਸੰਜਮ ਨਾਲ ਸਰੀਰ ਵਿੱਚ ਬਲ, ਬੁੱਧੀ ਦਾ ਵਾਧਾ ਹੁੰਦਾ ਹੈਸੰਜਮ ਨਾਲ ਮਨ ਪ੍ਰਸੰਨ ਅਤੇ ਸ਼ਾਂਤ ਬਣਿਆ ਰਹਿੰਦਾ ਹੈਸੰਜਮ ਵਾਲੇ ਵਿਅਕਤੀ ਨਿਯਮਾਂ, ਸਿਧਾਤਾਂ ਦੀ ਪਾਲਣਾ ਕਰਕੇ ਦੂਜਿਆਂ ਦੀ ਭਲਾਈ ਕਰਦੇ ਹਨ, ਜਦਕਿ ਸੰਜਮ ਰਹਿਤ ਮਨੁੱਖ ਪੈਰ ਪੈਰ ’ਤੇ ਜੋਖਮ ਸਹਾਰਦਾ ਹੋਇਆ ਜੀਵਨ ਬਸਰ ਕਰਦਾ ਰਹਿੰਦਾ ਹੈਸੰਜਮ ਰਹਿਤ ਵਿਅਕਤੀ ਰੋਗੀ ਬਣਿਆ ਰਹਿੰਦਾ ਹੈ, ਆਪਣੇ ਜੀਵਨ ਦੀ ਕਬਰ ਖੁਦ ਪੁੱਟ ਲੈਂਦਾ ਹੈਸੰਜਮ ਜੀਵਨ ਵਿੱਚ ਸੁਖ, ਖੁਸ਼ਹਾਲੀ, ਸ਼ਾਂਤੀ, ਸੁਰੱਖਿਆ ਅਤੇ ਕਲਿਆਣ ਪ੍ਰਦਾਨ ਕਰਦਾ ਹੈਨਿਰੋਗੀ ਕਾਇਆ ਦਾ ਸੁਪਨਾ ਸੰਜਮ ਰਾਹੀਂ ਹੀ ਸੰਭਵ ਹੋ ਸਕਦਾ ਹੈਸਿਆਣੇ ਕਹਿੰਦੇ ਹਨ ਕਿ ਸੌ ਦਵਾਈਆਂ ਦੀ ਇੱਕ ਹੀ ਦਵਾਈ ਸੰਜਮ ਹੈਸੋ ਸਾਨੂੰ ਸੰਜਮ ਵਿੱਚ ਰਹਿੰਦੇ ਹੋਏ ਜੀਵਨ ਦਾ ਅਸਲ ਆਨੰਦ ਮਾਣਨਾ ਚਾਹੀਦਾ ਹੈ

ਜੀਵਨ ਵਿੱਚ ਵਰਤਮਾਨ ਦਾ ਬਹੁਤ ਮਹੱਤਵ ਹੈਵਰਤਮਾਨ ਪਲ ਸਾਡੇ ਵੱਸ ਵਿੱਚ ਹੈਜੀਵਨ ਦਾ ਸਬੰਧ ਹੀ ਵਰਤਮਾਨ ਨਾਲ ਹੈਵਰਤਮਾਨ ਸਾਡੇ ਲਈ ਬਹੁਤ ਅਹਿੰਮ ਹੈਵਰਤਮਾਨ ਨੂੰ ਅਸੀਂ ਅਣਦੇਖੇ ਭਵਿੱਖ ਨੂੰ ਸੁਧਾਰਨ ਲਈ ਲਗਾ ਸਕਦੇ ਹਾਂਸਾਨੂੰ ਵਰਤਮਾਨ ਵਿੱਚ ਰਹਿੰਦਿਆਂ ਇੱਕ ਇਕ ਪਲ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ, ਵਰਤਮਾਨ ਦੀ ਹਰ ਨਿੱਕੀ ਨਿੱਕੀ ਖੁਸ਼ੀ ਨੂੰ ਮਾਣਨਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈਸਫਲ ਇਨਸਾਨ ਵਰਤਮਾਨ ਵਿੱਚ ਰਹਿੰਦੇ ਹੋਏ ਬੀਤੇ ਦੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਭਵਿੱਖ ਨੂੰ ਸੁਨਹਿਰੀ ਬਣਾ ਲੈਂਦੇ ਹਨ

ਜ਼ਿੰਦਗੀ ਨੂੰ ਖੂਬਸੂਰਤ ਬਣਾਈ ਰੱਖਣ ਲਈ ਮਨੁੱਖ ਸੰਭਵ ਕੋਸ਼ਿਸ਼ ਅਤੇ ਸਖਤ ਮਿਹਨਤ ਕਰਦਾ ਹੈਜ਼ਿੰਦਗੀ ਵਿੱਚ ਹਰ ਇਨਸਾਨ ਨੂੰ ਆਪਣੀ ਜ਼ੁਬਾਨ, ਗੁੱਸੇ ਅਤੇ ਆਦਤਾਂ ਉੱਤੇ ਦਬਦਬਾ ਰੱਖਣਾ ਚਾਹੀਦਾ ਹੈਜ਼ਿੰਦਗੀ ਦੀਆਂ ਤਮਾਮ ਸਮੱਸਿਆਵਾਂ ਦਾ ਹੱਲ ਇੱਕ ਚੁੱਪ ਤੇ ਸੌ ਸੁੱਖ ਹੈਚੁੱਪ ਰਹਿਣਾ ਆਪਣੇ ਆਪ ਵਿੱਚ ਇੱਕ ਸ਼ਕਤੀਸ਼ਾਲੀ ਹਥਿਆਰ ਹੈਚੁੱਪ ਰਹਿਣ ਨਾਲ ਊਰਜਾ ਘੱਟ ਖਰਚ ਹੁੰਦੀ ਹੈਚੁੱਪ ਰਹਿਣ ਵਾਲੇ ਵਿਅਕਤੀ ਦੀ ਸੋਚ ਸਕਾਰਾਤਮਕ ਹੁੰਦੀ ਹੈਚੁੱਪ ਰਹਿਣ ਜਾਂ ਘੱਟ ਬੋਲਣ ਵਾਲੇ ਵਿਅਕਤੀ ਦੇ ਸਬੰਧ ਹੰਢਣਸਾਰ ਅਤੇ ਦੂਰ ਤਕ ਚੱਲਣ ਵਾਲੇ ਹੁੰਦੇ ਹਨਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚੁੱਪ ਰਹਿ ਕੇ ਬਾਦਸ਼ਾਹ ਜਹਾਂਗੀਰ ਅਤੇ ਔਰੰਗਜ਼ੇਬ ਦੇ ਮੂੰਹ ’ਤੇ ਚਪੇੜ ਮਾਰੀ ਸੀ ਤੇ ਇਨ੍ਹਾਂ ਦਾ ਹੰਕਾਰ ਚਕਨਾਚੂਰ ਹੋ ਗਿਆ ਸੀਚੁੱਪ ਰਹਿਣਾ ਇੱਕ ਕਲਾ, ਸਾਧਨਾ ਅਤੇ ਤਪੱਸਿਆ ਹੈਚੁੱਪ ਰਹਿਣ ਵਾਲੇ ਵੱਡੇ ਜਿਗਰੇ ਵਾਲੇ ਹੁੰਦੇ ਹਨਚੁੱਪ ਰਹਿਣ ਨਾਲ ਗੁੱਸਾ ਘੱਟ ਆਉਂਦਾ ਹੈ ਤੇ ਪਿਆਰ ਵਧਦਾ ਹੈਗੁਰਬਾਣੀ ਵਿੱਚ ਵੀ ਚੁੱਪ ਬਾਰੇ ਇਉਂ ਆਖਿਆ ਗਿਆ ਹੈ:

ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁੱਪ

ਚੁੱਪ ਰਹਿਕੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਇਆ ਜਾ ਸਕਦਾ ਹੈ

ਸਾਵੈ ਕਾਬੂ ਦੀ ਤਾਕਤ ਨਾਲ ਵੀ ਜੀਵਨ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈਆਤਮਾ, ਮਨ ਅਤੇ ਤਨ ਦਾ ਸੰਤੁਲਨ ਜਦੋਂ ਸਾਡੀ ਬੋਲਬਾਣੀ ਅਤੇ ਵਿਹਾਰ ਵਿੱਚ ਪ੍ਰਗਟ ਹੁੰਦਾ ਹੈ, ਉਸ ਨੂੰ ਸਵੈ-ਕਾਬੂ ਕਹਿੰਦੇ ਹਨਸਵੈ-ਕਾਬੂ ਨਾਲ ਉਹ ਊਰਜਾ ਪੈਦਾ ਹੁੰਦੀ ਹੈ ਜਿਸ ਨਾਲ ਵੱਡੇ ਤੋਂ ਵੱਡਾ ਕਾਰਜ ਕੀਤਾ ਜਾ ਸਕਦਾ ਹੈਪਾਣੀ ਨੂੰ ਬੰਨ੍ਹ ਮਾਰ ਕੇ ਲੱਖਾਂ ਮੈਗਾਵਾਟ ਬਿਜਲੀ ਪੈਂਦਾ ਕੀਤੀ ਜਾ ਸਕਦੀ ਹੈਭਾਫ਼ ਨੂੰ ਕਾਬੂ ਕਰਕੇ ਇੰਜਨ ਚਲਾਇਆ ਜਾ ਸਕਦਾ ਹੈਸਵੈ ਕਾਬੂ ਲਈ ਮਨ ਦੀ ਸ਼ਾਂਤੀ ਜ਼ਰੂਰੀ ਹੈਸ਼ਾਂਤ ਮਨ ਜ਼ਬਤ ਵਿੱਚ ਰਹਿੰਦਾ ਹੈਮਨ ਦੀ ਸ਼ਾਂਤੀ ਲਈ ਕਸਰਤ ਅਤੇ ਮੈਡੀਟੇਸ਼ਨ ਦੀ ਜ਼ਰੂਰਤ ਪੈਂਦੀ ਹੈਇਸੇ ਕਰਕੇ ਧਾਰਮਿਕ ਵਿਅਕਤੀਆਂ ਦੇ ਮਨ ਜ਼ਿਆਦਾ ਸ਼ਾਂਤ ਹੁੰਦੇ ਹਨਮਨ ਦੀ ਸ਼ਾਂਤੀ ਲਈ ਯੋਗ ਦਾ ਸਹਾਰਾ ਵੀ ਲਿਆ ਜਾ ਸਕਦਾ ਹੈਸ਼ਾਂਤ ਮਨ ਨਾਲ ਹੀ ਸਵੈ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਸ਼ਾਂਤ ਮਨ ਨਾਲ ਸਾਡੀ ਸ਼ਖ਼ਸੀਅਤ ਨਿੱਖਰ ਕੇ ਨਵੇਂ ਰੂਪ ਵਿੱਚ ਸਾਹਮਣੇ ਆ ਸਕਦੀ ਹੈਸਾਡਾ ਜੀਵਨ ਖੁਸ਼ਹਾਲ ਹੋ ਸਕਦਾ ਹੈ

ਮੁਸਕਰਾਹਟ ਸਿਹਤਮੰਦ ਸਮਾਜ ਦੀ ਬੁਨਿਆਦ ਹੈਮੁਸਕਰਾਹਟ ਰੱਬੀ ਵਰਦਾਨ ਹੈਹਮੇਸ਼ਾ ਮੁਸਕਰਾਉਣ ਵਾਲਾ ਮਨੁੱਖ ਸਰੀਰਕ, ਮਾਨਸਿਕ ਅਤੇ ਦਿਮਾਗੀ ਤੌਰ ’ਤੇ ਆਮ ਮਨੁੱਖ ਨਾਲੋਂ ਵੱਧ ਸਿਹਤਮੰਦ ਹੁੰਦਾ ਹੈਮੁਸਕਰਾਉਣ ਵਾਲੇ ਮਨੁੱਖ ਦਾ ਚਿਹਰਾ ਸੁੰਦਰ, ਸਰੀਰ ਸੁਡੌਲ ਅਤੇ ਦਿੱਖ ਜਵਾਨ ਰਹਿੰਦੀ ਹੈਮੁਸਕਰਾਹਟ ਜਿੱਥੇ ਸਵੈ-ਭਰੋਸੇ ਦੀ ਖੁਰਾਕ ਹੈ ਉੱਥੇ ਇਸ ਵਿੱਚ ਮਨੁੱਖੀ ਦਿਮਾਗ ਨੂੰ ਆਰਮਾ ਦੇਣ, ਦਿਲ ਨੂੰ ਖੁਸ਼ੀ ਨਾਲ ਭਰਨ ਤੇ ਸਰੀਰਕ ਕਿਰਿਆਵਾਂ ਨੂੰ ਉਤਸ਼ਾਹਿਤ ਕਰਨ ਦੀ ਤਾਕਤ ਵੀ ਹੁੰਦੀ ਹੈਸਮਾਜ ਵਿੱਚ ਹਮੇਸ਼ਾ ਮੁਸਕਰਾਉਂਦੇ ਚਿਹਰਿਆਂ ਵਾਲੇ ਮਨੁੱਖ ਆਮ ਲੋਕਾਂ ਨਾਲੋਂ ਵੱਧ ਮਾਣ ਸਨਮਾਨ ਹਾਸਲ ਕਰਦੇ ਹਨਕਾਮਯਾਬ ਅਤੇ ਸ਼ਕਤੀਸ਼ਾਲੀ ਲੋਕ ਆਪਣੀ ਸਮਰੱਥਾ, ਸਵੈ-ਵਿਸ਼ਵਾਸ ਅਤੇ ਸਫਲਤਾ ਕਾਰਨ ਔਸਤ ਲੋਕਾਂ ਨਾਲੋਂ ਵੱਧ ਮੁਸਕਰਾਉਂਦੇ ਹਨਮੁਸਕਰਾਉਣ ਵਾਲੇ ਮਨੁੱਖ ਦਾ ਨਜ਼ਰੀਆ ਆਸ਼ਾਵਾਦੀ, ਸੋਚ ਸਕਾਰਤਾਮਕ ਅਤੇ ਦਿਲ ਦਿਆਲੂ ਹੁੰਦਾ ਹੈਮੁਸਕਰਾਹਟ ਖੁਸ਼ੀਆਂ ਦਾ ਖ਼ਜਾਨਾ ਹੈਮੁਸਕਰਾਹਟ ਜ਼ਿੰਦਾਦਿਲੀ ਦੀ ਪ੍ਰਤੀਕ ਹੈ

ਚੰਗੇਰੇ ਜੀਵਨ ਲਈ ਮਨੁੱਖ ਨੂੰ ਜ਼ਿੰਦਗੀ ਨੂੰ ਬੋਝ ਨਹੀਂ ਬਣਨ ਦੇਣਾ ਚਾਹੀਦਾਜ਼ਿੰਦਗੀ ਬਤੀਤ ਤਾਂ ਸਾਰੇ ਹੀ ਕਰਦੇ ਹਨ ਪਰ ਅਸਲ ਵਿੱਚ ਜ਼ਿੰਦਗੀ ਜਿਊਂਦੇ ਵਿਰਲੇ ਹੀ ਹਨਜ਼ਿੰਦਗੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਸਰਲ ਤੇ ਦੂਸਰੀ ਗੁੰਝਲਦਾਰਸਰਲ ਜ਼ਿੰਦਗੀ ਬਤੀਤ ਕਰਨ ਵਾਲੇ ਮਨੁੱਖਾਂ ਵਿੱਚ ਸੰਤੁਸ਼ਟੀ ਝਲਕਦੀ ਹੈ ਜਦਕਿ ਗੁੰਝਲਦਾਰ ਜ਼ਿੰਦਗੀ ਵਾਲੇ ਮਨੁੱਖ ਵਿੱਚ ਤਣਾਉ ਬਣਿਆ ਰਹਿੰਦਾ ਹੈ, ਜਿਸ ਕਾਰਨ ਜ਼ਿੰਦਗੀ ਬੋਝ ਲੱਗਣ ਲੱਗ ਪੈਂਦੀ ਹੈਜ਼ਿੰਦਗੀ ਬੋਝ ਉਦੋਂ ਬਣਦੀ ਹੈ ਜਦੋਂ ਸਾਡੀਆਂ ਬੇਲੋੜੀਆਂ ਖਾਹਿਸ਼ਾਂ ਜ਼ਿੰਦਗੀ ਉੱਤੇ ਹਾਵੀ ਹੋ ਜਾਂਦੀਆਂ ਹਨਸੋਚ ਸਮਝ ਕੇ ਅਤੇ ਲਿਆਕਤ ਨਾਲ ਜ਼ਿੰਦਗੀ ਜੀਵੀ ਜਾਵੇ ਤਾਂ ਉਸਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈਜੇ ਜ਼ਿੰਦਗੀ ਵਿੱਚ ਸਾਦਗੀ ਅਤੇ ਸਬਰ ਸੰਤੋਖ ਹੋਵੇ ਤਾਂ ਜ਼ਿੰਦਗੀ ਕਦੇ ਵੀ ਭਾਰ ਨਹੀਂ ਬਣਦੀ, ਸਗੋਂ ਵਰਦਾਨ ਬਣਦੀ ਹੈਜ਼ਿੰਦਗੀ ਨੂੰ ਆਪਣੇ ਵਸੀਲਿਆਂ ਮੁਤਾਬਿਕ ਜਿਊਣਾ ਹੀ ਸਮਝਦਾਰੀ ਹੈਸਬਰ ਵਾਲੀ ਜ਼ਿੰਦਗੀ ਜਿਊਣ ਲਈ ਮਨੁੱਖ ਨੂੰ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨਮਨੁੱਖ ਨੂੰ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਬੋਝ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਜ਼ਿੰਦਗੀ ਦਾ ਅਸਲ ਆਨੰਦ ਲੈਣਾ ਚਾਹੀਦਾ ਹੈ

ਮੰਜ਼ਿਲ ’ਤੇ ਪਹੁੰਚਣ ਲਈ ਰਸਤੇ ਦੀ ਲੋੜ ਪੈਂਦੀ ਹੈਰਸਤੇ ਵੀ ਦੀ ਤਰ੍ਹਾਂ ਦੇ ਹੁੰਦੇ ਹਨ ਇੱਕ ਉਹ ਰਸਤੇ ਹੁੰਦੇ ਹਨ, ਜੋ ਸਾਨੂੰ ਮੰਜ਼ਿਲ ਵੱਲ ਲੈ ਕੇ ਜਾਂਦੇ ਹਨ ਤੇ ਦੂਸਰੇ ਰਸਤੇ ਉਹ ਹੁੰਦੇ ਹਨ, ਜੋ ਸਾਨੂੰ ਮੰਜ਼ਿਲ ਤੋਂ ਦੂਰ ਲੈ ਜਾਂਦੇ ਹਨਕੇਵਲ ਚੱਲਣਾ ਹੀ ਕਾਫੀ ਨਹੀਂ ਹੁੰਦਾ, ਸਗੋਂ ਇਹ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਕਿਸ ਦਿਸ਼ਾ ਵੱਲ ਚੱਲ ਰਹੇ ਹਾਂਜੇਕਰ ਦਿਸ਼ਾ ਹੀ ਗਲਤ ਹੋਵੇਗੀ ਤਾਂ ਚੱਲਣ ਵਾਲਾ ਜ਼ਿਆਦਾ ਚੱਲਣ ਦੇ ਬਾਵਜੂਦ ਮੰਜ਼ਿਲ ਤੋਂ ਦੂਰ ਹੋ ਜਾਵੇਗਾ ਇੱਕ ਸਮੁੰਦਰੀ ਜਹਾਜ਼ ਵਿੱਚ ਯਾਤਰੀਆਂ ਨਾਲ ਸੂਚਨਾ ਸਾਂਝੀ ਕੀਤੀ ਜਾ ਰਹੀ ਸੀ ਕਿ ਦੋ ਤਰ੍ਹਾਂ ਦੀ ਖਬਰ ਹੈ, ਇੱਕ ਚੰਗੀ ਅਤੇ ਇੱਕ ਮਾੜੀਚੰਗੀ ਖਬਰ ਇਹ ਹੈ ਕਿ ਜਹਾਜ਼ ਆਪਣੀ ਮਿਥੀ ਰਫ਼ਤਾਰ ’ਤੇ ਜਾ ਰਿਹਾ ਹੈਮਾੜੀ ਖਬਰ ਇਹ ਕਿ ਜਹਾਜ਼ ਦਾ ਦਿਸ਼ਾ ਦੱਸਣ ਵਾਲਾ ਯੰਤਰ ਖਰਾਬ ਹੋ ਗਿਆ ਹੈਇਸ ਲਈ ਜਹਾਜ਼ ਦੀ ਦਿਸ਼ਾ ਬਾਰੇ ਕੋਈ ਅੰਦਾਜ਼ਾ ਨਹੀਂਅੱਜ ਸਾਡੇ ਵਿੱਚੋਂ ਬਹੁਤਿਆਂ ਦਾ ਜੀਵਨ ਇਸੇ ਤਰ੍ਹਾਂ ਚੱਲ ਰਿਹਾ ਹੈਜ਼ਿੰਦਗੀ ਨੇ ਪੂਰੀ ਰਫ਼ਤਾਰ ਤਾਂ ਫੜੀ ਹੋਈ ਹੈ ਪਰ ਕਿਸ ਦਿਸ਼ਾ ਵੱਲ, ਇਸਦਾ ਕੋਈ ਗਿਆਨ ਨਹੀਂਅਸੀਂ ਬਹੁਤ ਵਾਰ ਗਲਤ ਦਿਸ਼ਾ ਹੋਣ ਕਰਕੇ ਭਟਕ ਜਾਂਦੇ ਹਾਂ ਅਤੇ ਮੰਜ਼ਿਲ ਹਾਸਲ ਨਹੀਂ ਕਰ ਪਾਉਂਦੇਇਸ ਲਈ ਮਨੁੱਖ ਵਾਸਤੇ ਠੀਕ ਰਸਤੇ ਦੀ ਚੋਣ ਕਰਕੇ ਕਾਮਯਾਬੀ ਦੇ ਰਾਹ ਤੁਰਨਾ ਬੇਹੱਦ ਜ਼ਰੂਰੀ ਹੈ

ਸਾਡੀ ਸੋਚ ਸਾਡੇ ਕਰਮ ਬੀਜ ਰੂਪ ਹਨਜੇਕਰ ਇਹ ਚੰਗੇ ਹੋਣਗੇ ਤਾਂ ਹੀ ਜੀਵਨ ਖੁਸ਼ਹਾਲ ਜੀਵਿਆ ਜਾ ਸਕਦਾ ਹੈਜੇਕਰ ਜੀਵਨ ਵਿੱਚ ਹੰਕਾਰ ਦਾ ਤਿਆਗ ਕਰਾਂਗੇ ਤਾਂ ਸਾਡੀ ਝੋਲੀ ਵਿੱਚ ਸਾਰੀਆਂ ਨੇਕੀਆਂ, ਚੰਗਿਆਈਆਂ ਅਤੇ ਖੁਸ਼ੀਆਂ ਆ ਜਾਣਗੀਆਂਗੁਰਬਾਣੀ ਅਨੁਸਾਰ “ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ”ਨਿਮਰਤਾ ਨਾਲ ਇਨਸਾਨ ਹਰ ਖੇਤਰ ਵਿੱਚ ਸਫਲਤਾ ਹਾਸਲ ਕਰ ਲੈਂਦਾ ਹੈ ਇੱਕ ਇਕ ਇੱਟ ਲਾ ਕੇ ਦੀਵਾਰ ਬਣਦੀ ਹੈਪਰ ਜੇਕਰ ਮਿਸਤਰੀ ਕੰਧ ਬਣਾਉਣ ਸਮੇਂ ਇੱਟਾਂ ਟੇਢੀਆਂ ਲਗਾ ਦੇਵੇ ਤਾਂ ਕੰਧ ਡਿਗ ਪੈਂਦੀ ਹੈਇਸੇ ਤਰ੍ਹਾਂ ਜੀਵਨ ਵਿੱਚ ਇੱਕ ਇਕ ਕਰਮ ਸਾਡਾ ਜੀਵਨ ਬਣਾਉਂਦਾ ਹੈਜੇਕਰ ਕਰਮ ਟੇਢੇ ਹੋ ਜਾਣ, ਭਾਵ ਸੱਚ ਅਤੇ ਇਖਲਾਕ ਅਨੁਸਾਰ ਨਾ ਹੋਣ ਤਾਂ ਜੀਵਨ ਦੀ ਕੰਧ ਵੀ ਡਿਗ ਪੈਂਦੀ ਹੈਜੇਕਰ ਜ਼ਿੰਦਗੀ ਦਾ ਨਜ਼ਰੀਆਂ ਹਾ ਪੱਖੀ ਹੋਵੇ ਤਾਂ ਸਾਰੀਆਂ ਮੁਸ਼ਕਲਾਂ ਸੁਖਾਲੀਆਂ ਹੋ ਜਾਂਦੀਆਂ ਹਨਸਾਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਜੀਵਨ ਕੁਰਾਹੇ ਪੈਂਦਾ ਹੋਵੇ

ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਲਈ ਮਨੁੱਖ ਨੂੰ ਕੋਈ ਨਾ ਕੋਈ ਕੰਮ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈਕੰਮ ਕਰਨ ਵਾਲੇ ਮਨੁੱਖ ਦੀ ਸ਼ਖਸੀਅਤ ਵੱਖਰੀ ਹੁੰਦੀ ਹੈਕੰਮ ਕਰਨ ਵਾਲੇ ਬੰਦੇ ਦੇ ਹੱਥਾਂ ਵਿੱਚ ਬਰਕਤ ਹੁੰਦੀ ਹੈਕੰਮ ਕਰਨ ਵਾਲਾ ਬੰਦਾ ਕਦੇ ਭੁੱਖਾ ਨਹੀਂ ਮਰਦਾ, ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲਾ ਜਾਵੇ ਉਹ ਆਪਣੀ ਥਾਂ ਬਣਾ ਹੀ ਲਵੇਗਾਕੰਮ ਵਾਲੇ ਬੰਦੇ ਨੂੰ ਰੁਜ਼ਗਾਰ ਦੀ ਕੋਈ ਘਾਟ ਨਹੀਂ ਰਹੇਗੀਜਿਸ ਮਨੁੱਖ ਨੂੰ ਕੰਮ ਦੀ ਆਦਤ ਪੈ ਜਾਵੇ ਉਹ ਹਰ ਥਾਂ ਸਫਲ ਹੁੰਦਾ ਹੈਮਨੁੱਖ ਨੂੰ ਆਪਣੇ ਸਾਰੇ ਕੰਮ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਦੂਸਰਿਆਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾਆਪਣੇ ਕੰਮ ਆਪ ਕਰਨ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ, ਉਸਦਾ ਸਵੈਮਾਣ ਵਧਦਾ ਹੈਮਨੁੱਖ ਨੂੰ ਦੂਸਰਿਆਂ ਦਾ ਸਹਾਰਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈਪਰਾਈ ਆਸ ਹਮੇਸ਼ਾ ਨਿਰਾਸ਼ਾ ਦਿੰਦੀ ਹੈਪਰਾਈਆਂ ਉਮੀਦਾਂ ਦਰਦ ਹੀ ਦਿੰਦੀਆਂ ਹਨਸਹਾਰੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਹਨਇਸ ਲਈ ਮਨੁੱਖ ਨੂੰ ਆਪਣੀ ਜ਼ਿੰਦਗੀ ਆਪਣੇ ਬਲ ਸਹਾਰੇ ਜੀਣੀ ਚਾਹੀਦੀ ਹੈ

ਮਨੁੱਖ ਨੂੰ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈਚੰਗੇ ਲੋਕ ਚਾਨਣ ਅਤੇ ਖੁਸ਼ੀਆਂ ਵੰਡਦੇ ਹਨਚਾਨਣ ਵੰਡਣ ਵਾਲੇ ਤੇ ਖੁਸ਼ੀਆਂ ਦੇਣ ਵਾਲੇ ਲੋਕਾਂ ਨੂੰ ਮਿਲ ਕੇ ਦਿਲ ਨੂੰ ਅੰਤਾਂ ਦਾ ਸਕੂਨ ਤੇ ਰੂਹ ਨੂੰ ਰੱਜ ਮਹਿਸੂਸ ਹੁੰਦਾ ਹੈਉਨ੍ਹਾਂ ਦੀ ਹਾਂ ਪੱਖੀ ਪਹੁੰਚ, ਹਾਂ ਪੱਖੀ ਸੋਚ ਅਤੇ ਆਸ਼ਾਵਾਦੀ ਨਜ਼ਰੀਆ ਸਾਨੂੰ ਆਸ਼ਾਵਾਦ ਦੇ ਖੂਬਸੂਰਤ ਬਾਗ ਵਿੱਚ ਲੈ ਜਾਂਦਾ ਹੈ, ਜਿੱਥੇ ਖਿੜੇ ਹੋਏ ਮਹਿਕਾਂ ਵੰਡਦੇ ਫੁੱਲ ਸਾਡਾ ਸਵਾਗਤ ਕਰਦੇ ਹਨਇਨ੍ਹਾਂ ਦਾ ਮੁੱਖ ਸਰੋਕਾਰ ਹੀ ਚੰਗੇ, ਤੰਦਰੁਸਤ ਅਤੇ ਕਦਰਾਂ ਕੀਮਤਾਂ ਭਰਪੂਰ ਸਮਾਜ ਦੀ ਸਿਰਜਣਾ ਹੁੰਦਾ ਹੈਇਹ ਜੋ ਕੁਝ ਬੋਲਦੇ ਹਨ ਅਤੇ ਕਹਿੰਦੇ ਹਨ ਉਹ ਚੜ੍ਹਦੀ ਕਲਾ ਵਾਲਾ ਹੁੰਦਾ ਹੈਇਹ ਏਕੇ ਦੀ ਤੰਦ ਪਰੋਂਦੇ ਹਨ ਅਤੇ ਪ੍ਰੇਮ ਦੀ ਮਾਲਾ ਬੁਣਦੇ ਹਨਅਜਿਹੇ ਲੋਕ ਹੀ ਸਹੀ ਅਰਥਾਂ ਵਿੱਚ ਸਮਾਜ ਦੇ ਸਿਰਜਕ ਹੁੰਦੇ ਹਨਇਹ ਸੱਜਣ ਸਾਡਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨਅਜਿਹੇ ਲੋਕਾਂ ਦੇ ਜ਼ਿੰਦਗੀ ਵਿੱਚ ਆਉਣ ਨਾਲ ਇੰਜ ਲਗਦਾ ਹੈ ਜਿਵੇਂ ਸਤਰੰਗੀ ਪੀਂਘ ਚੜ੍ਹ ਗਈ ਹੋਵੇ

ਜ਼ਿੰਦਾਦਿਲੀ ਦਾ ਨਾਮ ਹੀ ਜ਼ਿੰਦਗੀ ਹੈਜ਼ਿੰਦਗੀ ਅਨਮੋਲ ਹੈਜ਼ਿੰਦਗੀ ਨੂੰ ਸਹੀ ਅਰਥਾਂ ਵਿੱਚ ਜਿਊਣਾ ਹੀ ਕਲਾ ਹੈਜ਼ਿੰਦਗੀ ਵਿੱਚ ਮਨੁੱਖ ਇਮਾਨਦਾਰੀ ਨਾਲ ਤੁਰਿਆ ਜਾਵੇ ਤਾਂ ਅਸੰਭਵ ਨੂੰ ਸੰਭਵ ਬਣਾ ਦਿੰਦਾ ਹੈਜ਼ਿੰਦਗੀ ਵਿੱਚ ਆਜ਼ਾਦ ਅਤੇ ਸਧਾਰਨ ਰਹਿ ਕੇ ਜੀਵਨ ਜੀਅ ਕੇ ਇਨਸਾਨ ਨੂੰ ਖੁਸ਼ੀ ਦੀ ਪ੍ਰਾਪਤੀ ਲਈ ਇੱਕ ਸੋਹਣੇ ਤੇ ਸਾਫ ਮਨ ਦੀ ਜ਼ਰੂਰਤ ਪੈਂਦੀ ਹੈਇਨਸਾਨ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਲਈ ਕੁਝ ਨਵਾਂ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਮਨ ਪ੍ਰਸੰਨ ਹੁੰਦਾ ਹੈਵਿਹਲੇ ਸਮੇਂ ਵਿੱਚ ਇਨਸਾਨ ਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਨਾ ਚਾਹੀਦਾ ਹੈਫੁੱਲ ਪਤੀਆਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨਇਨਸਾਨ ਨੂੰ ਜ਼ਿੰਦਗੀ ਵਿੱਚ ਖੁਸ਼ੀ ਦੀ ਪ੍ਰਾਪਤੀ ਲਈ ਮਿਹਨਤ ਦੀ ਕਮਾਈ ਉੱਤੇ ਨਿਰਭਰ ਰਹਿਣਾ ਚਾਹੀਦਾ ਹੈਖੁਸ਼ੀ ਅਤੇ ਆਨੰਦ ਭਾਗਾਂ ਵਾਲੇ ਇਨਸਾਨਾਂ ਨੂੰ ਨਸੀਬ ਹੁੰਦੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਵਰਤਮਾਨ ਵਿੱਚ ਰਹਿੰਦਿਆਂ ਸਵੈ ਕਾਬੂ ਦੀ ਤਾਕਤ ਨਾਲ ਜੀਵਨ ਦਾ ਅਸਲ ਆਨੰਦ ਜ਼ਰੂਰ ਮਾਣਨਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2825)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author