NarinderSZira7ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਸ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ...
(18 ਸਤੰਬਰ 2021)

 

ਦੇਸ਼ ਨੂੰ ਆਜ਼ਾਦ ਹੋਇਆ ਸੱਤ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈਇਸ ਸਮੇਂ ਦੌਰਾਨ ਭਾਰਤ ਨੇ ਅਨੇਕਾਂ ਖੇਤਰਾਂ ਵਿੱਚ ਤਰੱਕੀ ਕੀਤੀ ਹੈਭਾਰਤ ਦੀਆਂ ਪ੍ਰਾਪਤੀਆਂ ਦੀ ਗਿਣਤੀ ਬੇਸ਼ੁਮਾਰ ਹੈ, ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਦੇਸ਼ ਦੇ ਸਮੁੱਚੇ ਰੰਗ ਨੂੰ ਹੀ ਬਦਲ ਦਿੱਤਾ ਹੈਪਰ ਇਸਦੇ ਨਾਲ ਹਾਲੇ ਰਹਿ ਗਈਆਂ ਉਨ੍ਹਾਂ ਘਾਟਾਂ ਨੂੰ ਵੀ ਪੂਰਾ ਕੀਤਾ ਜਾਣਾ ਹੈ, ਜੋ ਹਮੇਸ਼ਾ ਇਸਦੇ ਸੀਨੇ ਵਿੱਚ ਦਰਦ ਕਰਦੀਆਂ ਰਹੀਆਂ ਹਨਅੱਜ ਵੀ ਕਰੋੜਾਂ ਲੋਕ ਗੁਰਬਤ ਵਿੱਚ ਗ੍ਰਸੇ ਕੁੱਲੀ, ਗੁੱਲੀ ਅਤੇ ਜੁੱਲੀ ਦੇ ਚੱਕਰ ਵਿੱਚ ਫਸੇ ਦਿਖਾਈ ਦਿੰਦੇ ਹਨਸਮੁੱਚੇ ਦੇਸ਼ ਵਿੱਚ ਵੱਡੀ ਨਿਰਾਸ਼ਾ ਪਸਰੀ ਇਸ ਲਈ ਦਿਖਾਈ ਦਿੰਦੀ ਹੈ ਕਿਉਂਕਿ ਇੱਥੇ ਲਗਾਤਾਰ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਹਾਲੇ ਨਿੱਤ ਦਿਨ ਵਧਦੀ ਆਬਾਦੀ ’ਤੇ ਕਾਬੂ ਪਾਉਣ ਵਿੱਚ ਸਾਡਾ ਦੇਸ਼ ਪੂਰੀ ਤਰ੍ਹਾਂ ਨਾਕਾਮ ਰਿਹਾ ਹੈਤਤਕਾਲੀ ਸਰਕਾਰਾਂ ਇਸ ਬੇਹੱਦ ਜ਼ਰੂਰੀ ਮੁੱਦੇ ਲਈ ਯੋਜਨਾਬੰਦੀ ਨਹੀਂ ਕਰ ਸਕੀਆਂਸਮੇਂ-ਸਮੇਂ ਉਲੀਕੀਆਂ ਯੋਜਨਾਵਾਂ ਵੀ ਕਿਸੇ ਤਰ੍ਹਾਂ ਪ੍ਰਭਾਵਸ਼ਾਲੀ ਹੁੰਦੀਆਂ ਦਿਖਾਈ ਨਹੀਂ ਦਿੱਤੀਆਂਅੱਜ ਵੀ ਅਸੀਂ ਅਨੇਕਾਂ ਪੱਖਾਂ ਤੋਂ ਦੁਨੀਆਂ ਦੇ ਬਹੁਤੇ ਵਿਕਾਸਸ਼ੀਲ ਦੇਸ਼ਾਂ ਤੋਂ ਪਿਛਲੀ ਕਤਾਰ ਵਿੱਚ ਖੜ੍ਹੇ ਦਿਖਾਈ ਦਿੰਦੇ ਹਾਂ

ਅੱਜ ਸਾਡਾ ਦੇਸ਼ ਤਰੱਕੀ ਦੀਆਂ ਸਿਖਰਾਂ ਛੂਹਣ ਦੀ ਬਜਾਏ ਪਤਨ ਦੀਆਂ ਡੂੰਘੀਆਂ ਖਾਈਆਂ ਵੱਲ ਜਾ ਰਿਹਾ ਹੈਬਹੁਤੇ ਦੇਸ਼ ਵਾਸੀ ਅੱਜ ਵੀ ਗੁਲਾਮਾਂ ਵਰਗਾਂ ਜੀਵਨ ਜੀਅ ਰਹੇ ਹਨਬਹੁਤੇ ਲੋਕ ਅੱਜ ਵੀ ਮੁਢਲੀਆਂ ਸਹੂਲਤਾਂ ਲਈ ਤਰਸ ਰਹੇ ਹਨਦੇਸ਼ ਵਿੱਚ ਬਹੁਤੇ ਲੋਕ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਲੋਕਾਂ ਨੂੰ ਜੀਵਨ ਜਿਊਣ ਲਈ ਮੁਢਲੇ ਜ਼ਰੂਰੀ ਸਾਧਨ ਵੀ ਉਪਲਬਧ ਨਹੀਂ ਹੋਏ ਹਨਬਹੁਤੀ ਆਬਾਦੀ ਨੂੰ ਅੱਜ ਵੀ ਪੀਣ ਪਈ ਸਾਫ ਪਾਣੀ, ਵਿੱਦਿਅਕ ਅਤੇ ਸਿਹਤ ਸਹੂਲਤਾਂ ਪ੍ਰਾਪਤ ਨਹੀਂ ਹਨਕਰੋੜਾਂ ਲੋਕਾਂ ਕੋਲ ਅੱਜ ਵੀ ਰਹਿਣ ਲਈ ਮਕਾਨ ਨਹੀਂ ਹਨ, ਉਹ ਫੁੱਟਪਾਥਾਂ, ਰੇਲਵੇ ਸਟੇਸ਼ਨਾਂ ਆਦਿ ’ਤੇ ਰਾਤਾਂ ਕੱਟਦੇ ਹਨਸਾਡੇ ਦੇਸ਼ ਵਿੱਚ ਆਮ ਵਿਅਕਤੀ ਦੀ ਜ਼ਿੰਦਗੀ ਦੀ ਅਹਿਮੀਅਤ ਜਾਨਵਰਾਂ ਨਾਲੋਂ ਵੀ ਘੱਟ ਹੈਅੱਜ ਦੇਸ਼ ਦੀ ਜਨਤਾ ਕਿਸੇ ਬਾਹਰੀ ਹਕੂਮਤ ਦੀ ਨਹੀਂ ਸਗੋਂ ਦੇਸ਼ ਦੇ ਆਪਣੇ ਨੇਤਾਵਾਂ ਦੀ ਗੁਲਾਮ ਹੋ ਕੇ ਰਹਿ ਗਈ ਹੈਭਾਰਤ ਗਰੀਬ ਨਹੀਂ ਹੈ, ਇਸ ਨੂੰ ਸਾਡੇ ਭ੍ਰਿਸ਼ਟ ਨੇਤਾਵਾਂ ਨੇ ਗਰੀਬ ਬਣਾ ਦਿੱਤਾ ਹੈਜੇਕਰ ਦੇਸ਼ ਸੱਚਮੁੱਚ ਗਰੀਬ ਹੁੰਦਾ ਤਾਂ ਇਕੱਲੇ ਲੋਕ ਨਹੀਂ ਬਲਕਿ ਇਹ ਨੇਤਾ ਲੋਕ ਵੀ ਗਰੀਬ ਹੋਣੇ ਚਾਹੀਦੇ ਸਨ

ਅੱਜ ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ੇ ਅਤੇ ਰਿਸ਼ਵਤਖੋਰੀ ਕੌੜੀ ਵੇਲ ਵਾਂਗ ਵਧ ਰਹੀ ਹੈਉਚੇਰੀ ਪੜ੍ਹਾਈ ਦਾ ਮਿਆਰ ਲਗਾਤਾਰ ਡਿਗ ਰਿਹਾ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਸ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਪੂਰੀਆਂ ਕਰਨ ਵਿੱਚ ਸਮੇਂ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਅਸਫਲ ਰਹੀਆਂ ਹਨਸਚਾਈ ਇਹ ਹੈ ਕਿ 32 ਕਰੋੜ ਤੋਂ ਵਧੇਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਹਨਦੂਜੇ ਪਾਸੇ ਹਜ਼ਾਰਾਂ ਲੱਖਾਂ ਟਨ ਆਨਾਜ ਸੰਭਾਲ ਨਾ ਹੋਣ ਕਾਰਨ ਖਰਾਬ ਹੋ ਰਿਹਾ ਹੈਧਰਤੀ ਦਾ ਸੀਨਾ ਪਾੜ ਕੇ ਆਨਾਜ ਪੈਂਦਾ ਕਰਨ ਵਾਲਾ ਕਿਸਾਨ ਅੱਜ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਲਗਾਤਾਰ ਸੰਘਰਸ਼ ਕਰ ਰਿਹਾ ਹੈਜ਼ੋਰਦਾਰ ਅਤੇ ਵਿਆਪਕ ਕਿਸਾਨ ਅੰਦੋਲਨ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ600 ਦੇ ਕਰੀਬ ਇਸ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਦੇ ਬਾਵਜੂਦ ਇਸ ਮਸਲੇ ਨੂੰ ਸਰਕਾਰ ਲਟਕਾ ਰਹੀ ਹੈ

ਮਹਿਲਾਵਾਂ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਭੁੱਖੇ ਪੇਟ ਮੌਤਾਂ ਹੋ ਰਹੀਆਂ ਹਨਦੇਸ਼ ਦੇ ਬਹੁਤੇ ਬੱਚੇ ਸਕੂਲ ਜਾਣ ਦੀ ਉਮਰ ਵਿੱਚ ਵੀ ਸਿਰ ’ਤੇ ਮੈਲ ਢੋ ਕੇ ਆਪਣਾ ਢਿੱਡ ਭਰਦੇ ਹਨਕੂੜੇ ਦੇ ਢੇਰਾਂ ’ਤੇ ਕਾਗਜ਼ ਇਕੱਠੇ ਕਰਦਿਆਂ ਬਚਪਨ ਗੁਜ਼ਾਰਦੇ ਹਨਭਾਰਤ ਵਿੱਚ ਬਾਲ ਮਜ਼ਦੂਰ ਡੇਢ ਤੋਂ ਦੋ ਕਰੋੜ ਹਨਇਹ ਬੱਚੇ 6 ਤੋਂ 14 ਸਾਲ ਦੇ ਹਨ, ਜੋ ਸਕੂਲ ਛੱਡ ਕੇ ਖੇਤੀ ਕਰਨ ਲੱਗਦੇ ਹਨ ਜਾਂ ਘਰੇਲੂ ਕੰਮ ਕਰਦੇ ਹਨਸਰਕਾਰ ਨੇ ਗਰੀਬ ਪਰਿਵਾਰਾਂ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ ਹੈਸਕੂਲ, ਕਾਲਜ ਹੁਣ ਵਿਦਿਆਕ ਅਦਾਰੇ ਨਹੀਂ ਰਹੇ, ਸਗੋਂ ਪ੍ਰਾਈਵੇਟ ਸ਼ਾਹੂਕਾਰਾਂ ਦੀਆਂ ਦੁਕਾਨਾਂ ਬਣ ਕੇ ਰਹਿ ਗਏ ਹਨ ਇੱਕ ਗਰੀਬ ਪਰਿਵਾਰ ਦਾ ਬੱਚਾ ਇਨ੍ਹਾਂ ਵਿੱਚ ਦਾਖਲਾ ਲੈਣ ਲਈ ਸੋਚ ਵੀ ਨਹੀਂ ਸਕਦਾਪ੍ਰਾਈਵੇਟ ਹਸਪਤਾਲਾਂ ਦੀਆਂ ਆਲੀਸ਼ਾਨ ਇਮਾਰਤਾਂ ਅਤੇ ਆਧੁਨਿਕ ਮਸ਼ੀਨਰੀ ਸਰਕਾਰੀ ਹਸਪਤਾਲਾਂ ਦਾ ਮੂੰਹ ਚਿੜਾ ਰਹੀਆਂ ਹਨਸਰਕਾਰੀ ਹਸਪਤਾਲਾਂ ਵਿੱਚ ਨਾ ਡਾਕਟਰ ਲੱਭਦੇ ਹਨ ਅਤੇ ਨਾ ਹੀ ਦਵਾਈਆਂਸਾਰੇ ਟੈਸਟ ਮਹਿੰਗੇ ਭਾਅ ਬਾਹਰ ਪ੍ਰਾਈਵੇਟ ਡਾਕਟਰਾਂ ਤੋਂ ਕਰਵਾਉਣੇ ਪੈਂਦੇ ਹਨਬਹੁਤੇ ਲੋਕ ਦਵਾਈਆਂ ਅਤੇ ਸਮੇਂ ਸਿਰ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਇਲਾਜ ਬਿਨਾਂ ਮਰ ਜਾਂਦੇ ਹਨਜਦਕਿ ਸਾਡੇ ਰਾਜਨੇਤਾ ਅਤੇ ਅਧਿਕਾਰੀ ਛੋਟੀ ਛੋਟੀ ਬਿਮਾਰੀ ਹੋਣ ’ਤੇ ਵੀ ਸਰਕਾਰੀ ਖਰਚੇ ਤੇ ਮਹਿੰਗੇ ਇਲਾਜ ਕਰਵਾਉਂਦੇ ਹਨ

2019 ਦੇ ਅੰਕੜਿਆਂ ਮੁਤਾਬਿਕ ਸਿਹਤ ਸਹੂਲਤਾਂ ਵਿੱਚ ਭਾਰਤ 190 ਦੇਸ਼ਾਂ ਵਿੱਚੋਂ 141 ਵੇਂ ਸਥਾਨ ’ਤੇ ਹੈਅਨਪੜ੍ਹਤਾ ਦੇ ਮਾਮਲੇ ਵਿੱਚ 234 ਦੇਸ਼ਾਂ ਵਿੱਚੋਂ 168 ਵੇਂ, ਸਿੱਖਿਆ ਦੇ ਖੇਤਰ ਵਿੱਚ 191 ਦੇਸ਼ਾਂ ਵਿੱਚੋਂ ਇਸਦਾ ਸਥਾਨ 145 ਵਾਂ ਹੈਭਾਰਤੀ ਲੋਕਾਂ ਦੀ ਇਹ ਸਥਿਤੀ ਸਰਕਾਰਾਂ ਦੀਆਂ ਬਦਨੀਤੀਆਂ ਅਤੇ ਗਲਤ ਤਰਜੀਹਾਂ ਕਾਰਨ ਹੈਅੱਜ ਵੀ ਮੁਲਕ ਭਰ ਵਿੱਚ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਯੂਨੀਵਸਿਟੀਆਂ ਤਕ ਯੋਗ ਅਤੇ ਪੂਰੇ ਅਧਿਆਪਕ ਨਹੀਂ ਹਨਅੱਧ ਤੋਂ ਵੱਧ ਪੋਸਟਾਂ ਖਾਲੀ ਹਨਪਰ ਘਾਤਕ ਜੰਗੀ ਸਮਾਨ ਖਰੀਦਣ ਵਿੱਚ ਅਸੀਂ ਵਿਸ਼ਵ ਪੱਧਰ ’ਤੇ ਚੋਟੀ ਉੱਤੇ ਹਾਂ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਾਡੇ ਕੋਲ ਲੋੜੀਂਦੇ ਹਸਪਤਾਲ ਨਹੀਂ ਹਨਮਰੀਜ਼ਾਂ ਲਈ ਲੋੜੀਂਦੇ ਬੈੱਡ ਨਹੀਂ ਹਨਡਾਕਟਰਾਂ ਤੇ ਹੋਰ ਸਟਾਫ ਦੀ ਕਮੀ ਹੈ140 ਕਰੋੜ ਲੋਕਾਂ ਲਈ ਕੇਵਲ 12 ਲੱਖ ਰਜਿਸਟਰਡ ਡਾਕਟਰ ਹਨ ਜਿਨ੍ਹਾਂ ਵਿੱਚ ਪ੍ਰਾਈਵੇਟ ਡਾਕਟਰ ਵੀ ਹਨਇਸ ਦੇਸ਼ ਦੇ 39 ਫੀਸਦੀ ਲੋਕਾਂ ਨੂੰ ਮੌਤ ਤਕ ਕਦੇ ਵੀ ਡਾਕਟਰ ਦਾ ਮੂੰਹ ਦੇਖਣਾ ਨਸੀਬ ਨਹੀਂ ਹੁੰਦਾ ਕਰੋਨਾ ਮਹਾਂਮਾਰੀ ਨੇ ਦੇਸ਼ ਦੀਆਂ ਸਿਹਤ ਸੇਵਾਵਾਂ ਦੀ ਬਦਹਾਲੀ ਦਾ ਮੰਜ਼ਰ ਪੂਰੇ ਸੰਸਾਰ ਨੇ ਦੇਖ ਲਿਆ ਹੈਸਿੱਖਿਆ ਦੇ ਵਪਾਰੀਕਰਨ ਨੇ ਲੱਖਾਂ ਗਰੀਬਾਂ ਦੀ ਸਿੱਖਿਆ ਦੀ ਪ੍ਰਾਪਤੀ ਦੇ ਸੁਪਨੇ ਮਿੱਟੀ ਵਿੱਚ ਮਿਲਾ ਦਿੱਤੇ ਹਨ

ਦੇਸ਼ ਵਿੱਚ ਪਿਛਲੇ ਤੀਹ ਸਾਲਾਂ ਤੋਂ ਆਰਥਿਕ ਅਸਮਾਨਤਾਵਾਂ ਵਧ ਰਹੀਆਂ ਹਨਦੇਸ਼ ਦੀ ਕੁਲ ਆਮਦਨ ਦਾ 73 ਫੀਸਦੀ ਹਿੱਸਾ ਕੇਵਲ ਇੱਕ ਫੀਸਦੀ ਅਮੀਰਾਂ ਦੇ ਕੋਲ ਹੈਆਕਸਫੈਮ ਦੀ ਰਿਪੋਰਟ ਅਨੁਸਾਰ ਦੇਸ਼ ਦੇ ਕੇਵਲ 57 ਫੀਸਦੀ ਧਨਾਢਾਂ ਕੋਲ ਦੇਸ਼ ਦੀ 70 ਫੀਸਦੀ ਦੇ ਬਰਾਬਰ ਦੌਲਤ ਦੇ ਭੰਡਾਰ ਹਨਭਾਰਤ ਦੇ ਇੱਕ ਫੀਸਦੀ ਅਰਬਪਤੀਆਂ ਨੇ ਹੀ ਦੇਸ਼ ਦਾ 58 ਫੀਸਦੀ ਸਰਮਾਇਆ ਹੜੱਪਿਆ ਹੋਇਆ ਹੈਇਸ ਸਮੇਂ ਨਿੱਜੀ ਕਾਰਪੋਰੇਟ ਖੇਤਰ ਦੇਸ਼ ਦੀ 40 ਫੀਸਦੀ ਤੋਂ ਵੱਧ ਆਮਦਨ ’ਤੇ ਕਾਬਜ਼ ਹੋ ਗਿਆ ਹੈਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਦੁਨੀਆਂ ਦੀ ਸਭ ਤੋਂ ਵੱਧ ਭੁੱਖਮਰੀ ਹੈਦੇਸ਼ ਵਿੱਚ ਗਰੀਬੀ ਸਭ ਹੱਦਾ ਬੰਨੇ ਪਾਰ ਕਰਦੀ ਜਾ ਰਹੀ ਹੈਵਿਸ਼ਵ ਬੈਂਕ ਅਨੁਸਾਰ ਦੁਨੀਆਂ ਦੇ 49 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ਵਿੱਚੋਂ 34 ਫੀਸਦੀ ਬੱਚੇ ਭਾਰਤ ਵਿੱਚ ਹਨ ਜਿੱਥੇ ਕਰੋਨਾ ਮਹਾਂਮਾਰੀ ਨੇ ਦੇਸ਼ ਦੀ ਅਰਥ ਵਿਵਸਥਾ ਤਹਿਸ ਨਹਿਸ ਕਰ ਦਿੱਤੀ ਹੈ, ਉੱਥੇ ਅੰਬਾਨੀ ਦੀ ਦੌਲਤ ਵਧ ਕੇ 84 ਅਰਬ ਡਾਲਰ ਤੇ ਅਡਾਨੀ ਦੀ ਪੂੰਜੀ 78 ਅਰਬ ਡਾਲਰ ਤਕ ਪੁੱਜ ਗਈ ਹੈ ਕਰੋਨਾ ਮਹਾਂਮਾਰੀ ਦੇ ਦੌਰਾਨ ਭਾਰਤ ਦੇ ਅਰਬਪਤੀਆਂ ਦੀ ਦੌਲਤ ਵਿੱਚ 35 ਫੀਸਦੀ ਦਾ ਵਾਧਾ ਹੋਇਆ ਹੈਦੂਸਰੇ ਪਾਸੇ ਸਾਲ 2017 ਤੋਂ ਲੈ ਕੇ ਸਾਲ 2019 ਤਕ ਭੋਜਨ ਸੁਰੱਖਿਆ ਤੋਂ ਪੀੜਤ ਲੋਕਾਂ ਦੀ ਗਿਣਤੀ 48.96 ਕਰੋੜ ਹੋ ਗਈ ਹੈਵੱਡੇ ਕਾਰਪੋਰੇਟਾਂ ਨੂੰ ਖੁੱਲ੍ਹੇ ਦਿਲ ਨਾਲ ਟੈਕਸ ਛੋਟਾਂ ਦਿੱਤੀਆਂ ਜਾ ਰਹੀਆਂ ਹਨਪਹਿਲਾਂ ਵੀ ਕਾਰਪੋਰੇਟਾਂ ਦਾ ਅਰਬਾਂ ਰੁਪਇਆ ਕਰਜ਼ਾ ਵੱਟੇ ਖਾਤੇ ਪਾਇਆ ਹੋਇਆ ਹੈ ਤੇ ਹੁਣ ਬੈਂਕ ਨੇ 2020-21 ਦੌਰਾਨ ਕਾਰਪੋਰੇਟ ਕਰਜ਼ਿਆਂ ਦਾ 1 ਲੱਖ 53 ਹਜ਼ਾਰ ਕਰੋੜ ਰੁਪਇਆ ਹੋਰ ਮੁਆਫ ਕਰ ਦਿੱਤਾ ਹੈ

ਦੇਸ਼ ਦੇ ਵਿਕਾਸ ਵਿੱਚ ਵੱਡਾ ਹਿੱਸਾ ਪਾਉਣ ਵਾਲੇ ਕਿਸਾਨ ਅਤੇ ਮਜ਼ਦੂਰ ਸਰਕਾਰਾਂ ਦੀਆਂ ਬਦਨੀਤੀਆਂ ਕਾਰਨ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹਨਪਿਛਲੇ ਸਮੇਂ ਦੌਰਾਨ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਧਰਮ ਅਧਾਰਿਤ ਅਤੇ ਜਾਤ ਅਧਾਰਿਤ ਹੋਏ ਦੰਗਿਆਂ ਕਾਰਨ ਅਤੇ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਕਾਰਨ ਬਹੁਤੇ ਲੋਕ ਆਪਣੇ ਆਮ ਨੂੰ ਗੁਲਾਮ ਹੀ ਸਮਝਣ ਲੱਗ ਪਏ ਹਨਦੇਸ਼ ਵਿੱਚ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਜਿਸ ਨੇ ਦੇਸ਼ ਦੀ ਤਰੱਕੀ ਵਿੱਚ ਉਸਾਰੂ ਭੂਮਿਕਾ ਅਦਾ ਕਰਨੀ ਸੀ, ਉਸ ਨੂੰ ਆਪਣੀ ਰੋਟੀ ਦੇ ਲਾਲੇ ਪਏ ਹੋਏ ਹਨਨੌਜਵਾਨ ਨਸ਼ਿਆਂ ਵਰਗੀ ਭੈੜੀ ਬਿਮਾਰੀ ਵਿੱਚ ਗ੍ਰਸਤ ਹੁੰਦੇ ਜਾ ਰਹੇ ਹਨਸਰਕਾਰਾਂ ਕੁੰਭਕਰਨੀ ਨੀਂਦ ਸੌਂ ਰਹੀਆਂ ਹਨਮਹਿੰਗਾਈ ਅਸਮਾਨ ਨੂੰ ਛੂੰਹਦੀ ਜਾ ਰਹੀ ਹੈਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਦਿੱਤੀ ਹੈਦੇਸ਼ ਵਿੱਚ ਸਾਰੇ ਪਾਸੇ ਹਫੜਾ ਦਫੜੀ ਮਚੀ ਹੋਈ ਹੈਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਹੈਬਹੁਤੇ ਲੋਕ ਦੇਸ਼ ਵਿੱਚ ਰਹਿਣਾ ਨਹੀਂ ਚਾਹੁੰਦੇਲੋਕ ਦੇਸ਼ ਦੇ ਸਿਸਟਮ ਤੋਂ ਤੰਗ ਆ ਚੁੱਕੇ ਹਨਦੇਸ਼ ਦੇ ਜ਼ਿਆਦਾਤਰ ਲੋਕ ਨਾ ਖੁਸ਼ ਹਨ

ਦੇਸ਼ ਦੇ ਲੋਕਾਂ ਦੀ ਖੁਸ਼ੀ ਪ੍ਰਸੰਨਤਾ ਰਿਪੋਰਟ ਔਸਤ ਪ੍ਰਤੀ ਵਿਅਕਤੀ ਆਮਦਨ, ਸਿਹਤਮੰਦ ਜ਼ਿੰਦਗੀ, ਦਿਆਲਤਾ/ਉਦਾਰਤਾ, ਨਿੱਜੀ ਜ਼ਿੰਦਗੀ ਵਿੱਚ ਫੈਸਲੇ ਲੈਣ ਦੀ ਆਜ਼ਾਦੀ, ਪਰਿਵਾਰਕ, ਸਮਾਜਿਕ ਸਹਿਯੋਗ ਤੇ ਸਮਰਥਨ ਤੇ ਦੇਸ਼ ਵਿੱਚ ਮੌਜੂਦ ਭ੍ਰਿਸ਼ਟਾਚਾਰ ਦਾ ਪੱਧਰ ਆਦਿ ਤੋਂ ਤਿਆਰ ਕੀਤੀ ਜਾਂਦੀ ਹੈਖੁਸ਼ੀ ਪ੍ਰਸੰਨਤਾ ਰਿਪੋਰਟ ਵਿੱਚ ਭਾਰਤ ਦੀ ਸਥਿਤੀ ਜ਼ਿਆਦਾ ਵਧੀਆ ਨਹੀਂ ਹੈਭਾਰਤ ਦਾ ਵਿਸ਼ਵ ਖੁਸ਼ੀ ਪ੍ਰਸੰਨਤਾ ਸਕੇਲ ’ਤੇ 2017 ਵਿੱਚ 122 ਵਾਂ, 2018 ਵਿੱਚ 133 ਵਾਂ ਤੇ 2014 ਵਿੱਚ 140 ਵੇਂ ਸਥਾਨ ’ਤੇ ਸੀ

ਜੂਨ 2021 ਵਿੱਚ ਸਰਵੇ ਦੇ ਆਧਾਰਿਤ ਵਿਸ਼ਵ ਖੁਸ਼ਹਾਲੀ ਰਿਪੋਰਟ ਜਾਰੀ ਕੀਤੀ ਗਈ ਹੈਇਸ ਰਿਪੋਰਟ ਅਨੁਸਾਰ ਭਾਰਤ 149 ਦੇਸ਼ਾਂ ਵਿੱਚੋਂ 139 ਵੇਂ ਸਥਾਨ ’ਤੇ ਹੈਪਾਕਿਸਤਾਨ 105 ਵੇਂ, ਬੰਗਲਾ ਦੇਸ਼ 101 ਵੇਂ ਅਤੇ ਚੀਨ 84 ਵੇਂ ਸਥਾਨ ’ਤੇ ਹੈ

ਖੇਤੀਬਾੜੀ ਵਿੱਚ ਲੱਗੇ ਲੋਕ ਕਿਸਾਨ ਤੇ ਖੇਤ ਮਜ਼ਦੂਰ ਨਾ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਪੈਦਾਵਾਰ ਅਤੇ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾਸੰਗਠਿਤ ਅਤੇ ਗੈਰ ਸੰਗਠਿਤ ਖੇਤਰ ਵਿੱਚ ਲੱਗੇ ਕਾਮੇ ਵੀ ਅਸੰਤੁਸ਼ਟ ਅਤੇ ਨਾਖੁਸ਼ ਹਨ, ਕਿਉਂਕਿ ਉਨ੍ਹਾਂ ਨੂੰ ਉਜਰਤਾਂ ਵਾਜਬ ਨਹੀਂ ਮਿਲ ਰਹੀਆਂ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਲੋਕ ਨਾਖੁਸ਼ ਹਨਮਈ ਤੋਂ ਜੁਲਾਈ 2018 ਵਿੱਚ ਕੀਤੇ ਇੱਕ ਸਰਵੇਖਣ ਅਨੁਸਾਰ 70 ਫੀਸਦੀ ਭਾਰਤੀ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਵਧਦੀ ਮਹਿੰਗਾਈ ਕਾਰਨ ਨਾਖੁਸ਼ ਸਨਲੋਕ ਉਸ ਸਮੇਂ ਆਰਥਿਕ ਤੌਰ ’ਤੇ ਆਜ਼ਾਦ ਅਤੇ ਖੁਸ਼ ਹੋਣਗੇ ਜਦੋਂ ਦੇਸ਼ ਵਿੱਚੋਂ ਭੁੱਖਮਰੀ ਖਤਮ ਹੋ ਜਾਵੇਗੀਕੋਈ ਵੀ ਨਾਗਰਿਕ ਇਲਾਜ ਲਈ ਨਹੀਂ ਤਰਸੇਗਾਜਾਤ ਅਤੇ ਧਰਮ ਦੇ ਆਧਾਰ ’ਤੇ ਹੋ ਰਿਹਾ ਵਿਤਕਰਾ ਖਤਮ ਹੋ ਜਾਵੇਗਾਸਮਾਜਿਕ ਅਤੇ ਆਰਥਿਕ ਪਾੜਾ ਘੱਟ ਹੋ ਜਾਵੇਗਾ ਜਦੋਂ ਲੋਕਾਂ ਦਾ ਰੁਜ਼ਗਾਰ ਸੁਰੱਖਿਅਤ ਹੋ ਜਾਵੇਗਾ ਤੇ ਆਮਦਨ ਲਗਾਤਾਰ ਬਣੀ ਰਹੇਗੀ, ਹਰ ਇੱਕ ਨੂੰ ਸਮੇਂ ਸਿਰ ਸਹੀ ਇਨਸਾਫ ਮਿਲੇਗਾ, ਲੋਕ ਖੁਸ਼ ਹੋਣਗੇ। ਸਰਕਾਰ ਨੂੰ ਆਰਥਿਕ ਅਤੇ ਸਮਾਜਿਕ ਨੀਤੀਆਂ ਵਿੱਚ ਬਦਲਾਅ ਕਰਨਾ ਚਾਹੀਦਾ ਹੈਸਰਕਾਰ ਨੂੰ ਚਾਹੀਦਾ ਕਿ ਕਾਰਪੋਰੇਟ ਪੱਖੀ ਨੀਤੀਆਂ ਨੂੰ ਬਦਲਕੇ ਲੋਕ ਪੱਖੀ ਬਣਾਵੇ ਕਿਉਂਕਿ ਆਰਥਿਕ ਸਰੁੱਖਿਆ ਅਤੇ ਆਤਮ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀਇਹ ਤਾਂ ਹੀ ਸੰਭਵ ਹੈ ਜੇਕਰ ਸਰਕਾਰਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੀਆਂਹਰ ਦੇਸ਼ ਵਾਸੀ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਦੇਸ਼ ਤਰੱਕੀ ਕਰੇ ਅਤੇ ਉਸ ਦਾ ਦੇਸ਼ ਵਿਸ਼ਵ ਵਿੱਚ ਹਰ ਪੱਖੋਂ ਮੋਹਰੀ ਹੋਣ ਦਾ ਮਾਣ ਪ੍ਰਾਪਤ ਕਰੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3014)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author