NarinderSZira7ਕਿਤਾਬਾਂ ਮਨੁੱਖ ਦੀਆਂ ਪ੍ਰਪੱਕ ਅਤੇ ਸੱਚੀਆਂ ਮਿੱਤਰ ਹੁੰਦੀਆਂ ਹਨ। ਸਮਾਜਿਕ ਰਿਸ਼ਤਿਆਂ ...
(14 ਮਈ 2024)


ਪੁਸਤਕਾਂ ਦਾ ਸਾਡੇ ਜੀਵਨ ਵਿੱਚ ਅਹਿਮ ਮਹੱਤਵ ਹੁੰਦਾ ਹੈ
ਪੁਸਤਕਾਂ ਮਨੁੱਖ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨਪੁਸਤਕਾਂ ਵਿਚਲਾ ਗਿਆਨ ਬਹੁਮੁੱਲਾ ਹੁੰਦਾ ਹੈਪੁਸਤਕਾਂ ਪੜ੍ਹਨ ਨਾਲ ਮਨੁੱਖ ਦੇ ਜੀਵਨ ਵਿੱਚ ਅਜਿਹਾ ਬਦਲਾਅ ਆਉਂਦਾ ਹੈ ਕਿ ਉਸ ਦਾ ਜ਼ਿੰਦਗੀ ਜਿਊਣ ਦਾ ਤੌਰ ਤਰੀਕਾ ਹੀ ਬਦਲ ਜਾਂਦਾ ਹੈ, ਕਿਉਂਕਿ ਪੁਸਤਕ ਤੋਂ ਮਨੁੱਖ ਨੂੰ ਉਹ ਗਿਆਨ ਪ੍ਰਾਪਤ ਹੁੰਦਾ ਹੈ, ਜੋ ਹੋਰ ਕਿਸੇ ਢੰਗ ਨਾਲ ਦੁਨੀਆ ਕੋਲੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾਪੁਸਤਕਾਂ ਸਾਨੂੰ ਜਿੱਥੇ ਦੁਨੀਆ ਦੇ ਵਿਦਵਾਨਾਂ, ਬੁੱਧੀਜੀਵੀਆਂ ਦੇ ਤਜਰਬੇ ਅਤੇ ਦੇਸ਼ ਦੁਨੀਆ ਸੰਬੰਧੀ ਹਰ ਪੱਖ ਤੋਂ ਹਰ ਵਿਸ਼ੇ ’ਤੇ ਭਰਪੂਰ ਗਿਆਨ ਦਿੰਦੀਆਂ ਹਨ, ਉਹ ਜ਼ਿੰਦਗੀ ਜਿਊਣ ਦਾ ਢੰਗ ਵੀ ਦੱਸਦੀਆਂ ਹਨ

ਅੱਜ ਦੁਨੀਆ ਵਿੱਚ ਹੰਗਰੀ, ਜਰਮਨ, ਜਾਪਾਨ, ਰੂਸ, ਵੈਸਟਰਨ ਦੇਸਾਂ ਦੇ ਬੱਚੇ, ਨੌਜਵਾਨ ਬਜ਼ੁਰਗ ਸਭ ਤੋਂ ਵੱਧ ਕਿਤਾਬਾਂ ਪੜ੍ਹਦੇ ਹਨਹੰਗਰੀ 70 ਫੀਸਦ, ਰੂਸ 55 ਫੀਸਦ ਤੇ ਜਪਾਨੀ 40 ਫੀਸਦ ਵਿਦਿਆਰਥੀ, ਅਧਿਆਪਕ ਤੇ ਆਮ ਨਾਗਰਿਕ ਨਵੀਂਆਂ ਨਵੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਹਨਕੋਰੀਆ ਵਿੱਚ 7 ਫੀਸਦ ਅਤੇ ਭਾਰਤ ਵਿੱਚ 11.2 ਫੀਸਦ ਲੋਕ ਕਿਤਾਬਾਂ ਪੜ੍ਹਦੇ ਹਨਭਾਰਤ ਰਤਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਹਰ ਰੋਜ਼ ਤਿੰਨ ਕਿਤਾਬਾਂ ਪੜ੍ਹਦੇ ਸਨਉਹ ਕਿਹਾ ਕਰਦੇ ਸਨ, ਕਿਤਾਬਾਂ ਦੀ ਸੰਗਤ ਵਿੱਚ ਮੇਰੇ ਜੀਵਨ ਵਿੱਚ ਕੋਈ ਵੀ ਘਾਟ ਨਹੀਂ ਹੈਕਿਤਾਬਾਂ ਦੀ ਕਰਾਮਾਤ ਹੈ ਕਿ ਉਹ ਖੁਦਕੁਸ਼ੀ ਕਰਨ ਤੁਰੇ ਮਨੁੱਖ ਨੂੰ ਵੀ ਰਾਹ ਵਿੱਚੋਂ ਵੀ ਮੋੜ ਲਿਆਉੁਦੀਆਂ ਹਨਅੱਜ ਸਰਕਾਰਾਂ ਦੀ ਨਾਕਾਮਯਾਬੀ ਕਰਕੇ ਨੌਜਵਾਨ ਨਸ਼ਿਆਂ ਵਿੱਚ ਡੁਬੇ ਹੋਏ ਹਨ ਤੇ ਬਾਕੀ ਵਿਦੇਸ਼ਾਂ ਨੂੰ ਜਾ ਰਹੇ ਹਨਨੌਜਵਾਨਾਂ ਨੂੰ ਨਸ਼ਾ ਤਿਆਗ ਕੇ ਕਿਤਾਬਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਜਦੋਂ ਮਨ ਅੱਕਿਆ, ਥੱਕਿਆ, ਹਤਾਸ਼ ਅਤੇ ਨਿਰਾਸ਼ ਹੋਵੇ, ਅਰਦਾਸ, ਪ੍ਰਾਰਥਨਾ ਨਾਲ ਵੀ ਮਨ ਨਾ ਟਿਕੇ, ਉਦੋਂ ਇੱਕ ਚੰਗੀ ਕਿਤਾਬ ਸਹਾਈ ਸਿੱਧ ਹੋ ਸਕਦੀ ਹੈ

ਜੇਕਰ ਮਨ ਕਦੇ ਵੀ ਉਦਾਸ ਹੋਵੇ, ਜੀਵਨ ਤੋਂ ਮਨ ਭਰ ਜਾਵੇ ਤਾਂ ਇੱਕ ਚੰਗੀ ਪੁਸਤਕ ਉਸ ਨੂੰ ਰਾਹ ਦਿਖਾ ਸਕਦੀ ਹੈਉਹ ਜ਼ਿੰਦਗੀ ਨਾਲ ਮੋਹ ਪਾ ਸਕਦਾ ਹੈ ਇੱਕ ਚੰਗੀ ਪੁਸਤਕ ਦਾ ਅੱਖਰ-ਅੱਖਰ ਮਨੁੱਖ ਦੇ ਮਨ ਵਿੱਚ ਵਸ ਜਾਵੇ ਤਾਂ ਉਹ ਆਪਣੇ ਅੰਦਰ ਗਿਆਨ ਦੀ ਲਾਇਬਰੇਰੀ ਪੈਦਾ ਕਰ ਸਕਦਾ ਹੈ ਅਤੇ ਇਹ ਲਾਇਬਰੇਰੀ ਕਈਆਂ ਲਈ ਰਾਹ ਦਸੇਰਾ ਬਣਦੀ ਹੈ ਇੱਕ ਚੰਗੀ ਪੁਸਤਕ ਮਨੁੱਖ ਨੂੰ ਦਿਲੀ ਸ਼ਾਂਤੀ ਪ੍ਰਦਾਨ ਕਰਦੀ ਹੈ ਤੇ ਉਹ ਅਨੇਕਾਂ ਉਲਝਣਾਂ ਨੂੰ ਪਿੱਛੇ ਛੱਡ ਕੇ ਨਿਖਰੀ ਹੋਈ ਜ਼ਿੰਦਗੀ ਵਿੱਚ ਪੈਰ ਧਰ ਸਕਦਾ ਹੈਪੁਸਤਕਾਂ ਵਰਗਾ ਕੋਈ ਦੋਸਤ ਨਹੀਂਪੁਸਤਕਾਂ ਨਾਲ ਦੋਸਤੀ ਮਨੁੱਖ ਦੇ ਮਨ ਨੂੰ ਕਦੇ ਵੀ ਬੁਝਣ ਨਹੀਂ ਦਿੰਦੀ ਇੱਕ ਚੰਗੀ ਪੁਸਤਕ ਜ਼ਿੰਦਗੀ ਦੀ ਹਰ ਮੁਸ਼ਕਿਲ ਨਾਲ ਡਟ ਕੇ ਨਜਿੱਠਣ ਦੀ ਉਰਜਾ ਪੈਦਾ ਕਰਦੀ ਹੈ ਇੱਕ ਚੰਗੀ ਪੁਸਤਕ ਚਿਰਾਂ ਤੋਂ ਪਨਪਦੀ ਰੂੜ੍ਹੀਵਾਦੀ ਸੋਚ ਨੂੰ ਬਦਲਣ ਦਾ ਤਕੜਾ ਹੀਆ ਰੱਖਦੀ ਹੈ

ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਰਾਬਰਟ ਸਾਊਥੇ ਨੇ ਕਿਹਾ ਸੀ, “ਪੁਸਤਕਾਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ, ਜੋ ਹਮੇਸ਼ਾ ਦੁੱਖ ਵਿੱਚ ਮੈਨੂੰ ਸਹਾਰੇ ਦਾ ਅਤੇ ਦਰਦ ਵਿੱਚ ਆਰਾਮ ਦਾ ਅਹਿਸਾਸ ਕਰਾਉਂਦੀਆਂ ਹਨ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੀ ਤਾਂ ਸਾਰੀ ਜ਼ਿੰਦਗੀ ਪੁਸਤਕਾਂ ਨਾਲ ਗੁਜ਼ਰੀ ਉਨ੍ਹਾਂ ਦੀ ਨਿੱਜੀ ਲਾਇਬਰੇਰੀ ਵਿੱਚ ਪੰਜਾਹ ਹਜ਼ਾਰ ਤੋਂ ਵੱਧ ਪੁਸਤਕਾਂ ਸਨਆਪਣੀ ਜਾਤ ਕਾਰਨ ਜੋ ਵਿਤਕਰਾ ਉਹਨਾਂ ਨੂੰ ਸਹਿਣਾ ਪਿਆ, ਉਸ ਵਿੱਚੋਂ ਨਿਕਲਣ ਦਾ ਰਾਹ ਉਹਨਾਂ ਨੂੰ ਪੁਸਤਕਾਂ ਰਾਹੀਂ ਹੀ ਮਿਲਿਆ ਅਤੇ ਉਹਨਾਂ ਅਜਿਹੀ ਪੁਸਤਕ ਦੀ ਰਚਨਾ ਕੀਤੀ, ਜਿਸ ’ਤੇ ਪੂਰੇ ਭਾਰਤ ਦੇਸ਼ ਦਾ ਨਿਜ਼ਾਮ ਚਲਦਾ ਹੈਇਸ ਕਾਰਨ ਉਹਨਾਂ ਨੂੰ ਸੰਵਿਧਾਨ ਦੇ ਪਿਤਾਮਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ

ਪੁਸਤਕਾਂ ਮਨੁੱਖ ਨੂੰ ਜ਼ਿੰਦਗੀ ਦੇ ਉਤਰਾਅ-ਚੜ੍ਹਾ, ਜਾਤ-ਪਾਤ, ਦੇਸ਼ ਅਤੇ ਧਰਮ ਦੇ ਹਰ ਵਿਤਕਰੇ ਤੋਂ ਉੱਪਰ ਉੱਠ ਕੇ ਇੱਕ ਚੰਗਾ ਇਨਸਾਨ ਬਣਾਉਂਦੀਆਂ ਹਨ ਤੇ ਇੱਕ ਉੱਚੇ ਮੁਕਾਮ ’ਤੇ ਪਹੁੰਚਾਉਂਦੀਆਂ ਹਨਪੁਸਤਕਾਂ ਸਾਡੇ ਸਮੂਹ ਇਤਿਹਾਸ ਅਤੇ ਸੱਭਿਆਚਾਰਕ ਵਿਰਸੇ ਦੀਆਂ ਰੱਖਿਅਕ ਹਨ, ਜੋ ਅਤੀਤ ਨੂੰ ਦੁਬਾਰਾ ਦੇਖਣ, ਪਿਛਲੀਆਂ ਪੀੜ੍ਹੀਆਂ ਤੋਂ ਸਿੱਖਣ ਅਤੇ ਆਪਣੀਆਂ ਜੜ੍ਹਾਂ ਦੀ ਡੁੰਘਾਈ ਨੂੰ ਪਰਖਣ ਦਾ ਮੌਕਾ ਦਿੰਦੀਆਂ ਹਨਪੁਸਤਕਾਂ ਮਨੁੱਖ ਨੂੰ ਸੁਪਨੇ ਦੇਖਣ, ਸਵਾਲ ਕਰਨ ਅਤੇ ਆਪਣੇ ਮੌਜੂਦਾ ਹਾਲਾਤ ਤੋਂ ਪਰੇ ਸੰਭਾਵਨਾਵਾਂ ਦੇ ਖੇਤਰ ਦੀ ਪੜਚੋਲ ਕਰਨ ਲਈ ਪ੍ਰੇਰਤ ਕਰਦੀਆਂ ਹਨਪੁਸਤਕਾਂ ਉਹ ਪੁਲ ਹਨ, ਜੋ ਸਾਨੂੰ ਵਿਭਿੰਨ ਦ੍ਰਿਸ਼ਟੀਕੋਣਾਂ, ਸੱਭਿਆਚਾਰਾਂ ਅਤੇ ਅਨੁਭਵਾਂ ਨਾਲ ਜੋੜਦੀਆਂ ਹਨ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਪੁਸਤਕਾਂ ਨਾਲ ਬੇਹੱਦ ਮੁਹੱਬਤ ਸੀਆਪਣੇ ਸਕੂਲ, ਕਾਲਜ ਦੇ ਸਮੇਂ ਦੌਰਾਨ ਹੀ ਉਨ੍ਹਾਂ ਅਨੇਕਾਂ ਕਿਤਾਬਾਂ ਪੜ੍ਹ ਲਈਆਂ ਸਨਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਦੌਰਾਨ ਵੀ ਉਹ ਪੁਸਤਕਾਂ ਨਾਲ ਜੁੜੇ ਰਹੇ ਇੱਥੋਂ ਤਕ ਕਿ ਜੇਲ੍ਹ ਵਿੱਚ ਗੁਜ਼ਾਰੀ ਜ਼ਿੰਦਗੀ ਵਿੱਚ ਵੀ ਉਹਨਾਂ ਅਨੇਕਾਂ ਪੁਸਤਕਾਂ ਦਾ ਅਧਿਐਨ ਕੀਤਾਉਹ ਜੋ ਵੀ ਪੜ੍ਹਦੇ, ਉਸ ਤੋਂ ਚੋਣਵੇਂ ਅੰਸ਼ ਆਪਣੀ ਖੂਬਸੂਰਤ ਲਿਖਾਈ ਵਿੱਚ ਡਾਇਰੀ ’ਤੇ ਦਰਜ ਕਰ ਲੈਂਦੇਭਗਤ ਸਿੰਘ ਦੀ ਇਸ ਮੁਕੱਦਸ ਨੋਟ-ਬੁੱਕ ਦੇ ਦਰਸ਼ਨ ਖਟਕੜ-ਕਲਾਂ ਵਿਖੇ ਸਰਦਾਰ ਭਗਤ ਸਿੰਘ ਯਾਦਗਾਰੀ ਮਿਉੂਜ਼ੀਅਮ ਵਿੱਚ ਕੀਤੇ ਜਾ ਸਕਦੇ ਹਨਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦੀ ਪੜ੍ਹਨ ਰੁਚੀ ਤੋਂ ਪ੍ਰੇਰਣਾ ਲੈਂਦੇ ਹੋਏ ਪੁਸਤਕਾਂ ਨਾਲ ਜੁੜਨਾ ਚਾਹੀਦਾ ਹੈ

ਕਿਤਾਬੀ ਗਿਆਨ ਦੇ ਅਥਾਹ ਸਮੁੰਦਰ ਵਿੱਚ ਡੁੱਬਾ ਇਨਸਾਨ ਉਹ ਹੀਰੇ-ਮੋਤੀ ਪ੍ਰਾਪਤ ਕਰ ਸਕਦਾ ਹੈ, ਜਿਸ ਨਾਲ ਉਹ ਜ਼ਿੰਦਗੀ ਨੂੰ ਵੱਧ ਪ੍ਰਭਾਵਸ਼ਾਲੀ, ਉੱਤਮ ਅਤੇ ਹੌਸਲੇ ਭਰਪੂਰ ਬਣਾ ਸਕਦਾ ਹੈਕਿਤਾਬਾਂ ਚੰਗੇ ਦੋਸਤ ਵਾਂਗ ਇਕੱਲਤਾ ਨੂੰ ਮਹਿਸੂਸ ਨਹੀਂ ਹੋਣ ਦਿੰਦੀਆਂਇਸ ਲਈ ਕਿਤਾਬਾਂ ਵਧੀਆ ਦੋਸਤ ਅਤੇ ਮਾਰਗ ਦਰਸ਼ਕ ਹੁੰਦੀਆਂ ਹਨਕਿਤਾਬਾਂ ਤੋਂ ਵੱਡਾ ਕੋਈ ਸਲਾਹਕਾਰ ਨਹੀਂ ਹੁੰਦਾਕਿਤਾਬਾਂ ਵਿੱਚੋਂ ਮਿਲਿਆ ਗਿਆਨ ਸਾਡੇ ਮਾਨਸਿਕ ਸਤਰ ਨੂੰ ਬਹੁਤ ਮਜ਼ਬੂਤ ਕਰਦਾ ਹੈ, ਜਿਸ ਨਾਲ ਅਸੀਂ ਹਰ ਕਿਸਮ ਦੇ ਡਰ, ਚਿੰਤਾ, ਭੈਅ ਤੋਂ ਮੁਕਤ ਹੋ ਜਾਂਦੇ ਹਾਂਕਿਤਾਬਾਂ ਪੜ੍ਹਨ ਦੀ ਚੇਟਕ ਸਾਡੇ ਮਨ ਮਸਤਕ ਨੂੰ ਰੋਸ਼ਨ ਕਰਦੀ ਹੈ, ਨਾਲ ਹੀ ਰੋਚਿਕ, ਮਨੋਰੰਜਕ ਵਿਸ਼ਿਆਂ ਨਾਲ ਭਰਪੂਰ ਕਿਤਾਬਾਂ ਸਾਡੇ ਮਨ ਨੂੰ ਖੁਸ਼ੀ ਵੀ ਦਿੰਦੀਆਂ ਹਨ ਤੇ ਅਦਭੁਤ ਹੋਣ ਦਾ ਅਹਿਸਾਸ ਵੀ ਕਰਵਾਉਂਦੀਆਂ ਹਨ

ਕਿਤਾਬਾਂ ਨੂੰ ਗਿਆਨ ਦਾ ਅਨਮੋਲ ਖਜ਼ਾਨਾ ਕਿਹਾ ਜਾਂਦਾ ਹੈਕਿਤਾਬਾਂ ਅੰਦਰ ਗਿਆਨ ਦਾ ਅਥਾਹ ਸਮੁੰਦਰ ਹੁੰਦਾ ਹੈ, ਜਿਸ ਨੂੰ ਅਸੀਂ ਆਪਣੀ ਜਗਿਆਸਾ ਦੀ ਮਧਾਣੀ ਨਾਲ ਰਿੜਕ ਕੇ ਗਿਆਨ ਰੂਪੀ ਕੀਮਤੀ ਰਤਨ ਪ੍ਰਾਪਤ ਕਰ ਸਕਦੇ ਹਾਂਫਰਾਂਸੀਸੀ ਦਾਰਸ਼ਨਿਕ ਵਾਲਟੇਅਰ ਦਾ ਕਥਨ ਹੈ ਕਿ ਕਿਤਾਬਾਂ ਦਾ ਮੁੱਲ ਰਤਨਾਂ ਤੋਂ ਵੀ ਜ਼ਿਆਦਾ ਹੈ ਕਿਉਂਕਿ ਰਤਨ ਤਾਂ ਬਾਹਰੀ ਸੁੰਦਰਤਾ ਨੂੰ ਦਿਖਾਉਂਦੇ ਹਨ ਜਦਕਿ ਕਿਤਾਬਾਂ ਸਾਡੇ ਅੰਦਰੂਨੀ ਜਗਤ ਨੂੰ ਰੋਸ਼ਨ ਕਰਦੀਆਂ ਹਨਵਿਦਿਆਰਥੀਆਂ ਦੀ ਤੀਖਣ ਬੁੱਧੀ ਲਈ ਵੀ ਕਿਤਾਬਾਂ ਵਰਦਾਨ ਹੁੰਦੀਆਂ ਹਨਵੱਧ ਤੋਂ ਵੱਧ ਕਿਤਾਬਾਂ ਪੜ੍ਹਕੇ ਸਾਡੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ ਅਤੇ ਸਾਡੀ ਬੋਲਚਾਲ ਅਤੇ ਲਿਖਤ ਦੀ ਸ਼ਬਦਾਵਲੀ ਹੋਰ ਅਮੀਰ ਹੁੰਦੀ ਹੈਇਹ ਸ਼ਬਦਾਵਲੀ ਵਿਦਿਆਰਥੀਆਂ ਦੀ ਲਿਖਣ ਯੋਗਤਾ ਨੂੰ ਤਰਾਸ਼ਣ ਵਿੱਚ ਸਹਾਈ ਹੁੰਦੀ ਹੈਚੰਗੀਆਂ ਕਿਤਾਬਾਂ ਸਾਨੂੰ ਵਾਰ ਵਾਰ ਪੜ੍ਹਨੀਆਂ ਚਾਹੀਦੀਆਂ ਹਨ

ਕਿਤਾਬਾਂ ਮਨੁੱਖ ਦੀਆਂ ਪ੍ਰਪੱਕ ਅਤੇ ਸੱਚੀਆਂ ਮਿੱਤਰ ਹੁੰਦੀਆਂ ਹਨਸਮਾਜਿਕ ਰਿਸ਼ਤਿਆਂ ਵਿੱਚ ਬੱਝੇ ਲੋਕ ਅਕਸਰ ਦੁੱਖ-ਸੁਖ ਵੇਲੇ ਸਾਡਾ ਸਾਥ ਛੱਡ ਦਿੱਦੇ ਹਨਪ੍ਰੰਤੂ ਉਸਾਰੂ ਅਤੇ ਉੱਤਮ ਵੰਨਗੀ ਦੀਆਂ ਕਿਤਾਬਾਂ ਹਮੇਸ਼ਾ ਸਾਡੇ ਅੰਗ ਸੰਗ ਰਹਿੰਦੀਆਂ ਹਨਕਿਤਾਬਾਂ ਗਿਆਨ ਦਾ ਸਾਗਰ, ਸਿਆਣਪ ਦਾ ਸੋਮਾ ਤੇ ਹਰ ਤਰ੍ਹਾਂ ਦੇ ਵਿਕਾਸ ਦਾ ਰਾਜ਼ ਹੁੰਦੀਆਂ ਹਨ ਇਨ੍ਹਾਂ ਦੀ ਸੰਗਤ ਮਾਣਨ ਨਾਲ ਮਨੁੱਖ ਕਦੇ ਵੀ ਇਕੱਲਤਾ ਮਹਿਸੂਸ ਨਹੀਂ ਕਰਦਾ ਅਤੇ ਨਾ ਹੀ ਜੀਵਨ ਤੋਂ ਅੱਕਦਾ ਹੈਪੁਸਤਕਾਂ ਪੜ੍ਹਨ ਨਾਲੋਂ ਹੋਰ ਕੋਈ ਬਿਹਤਰ ਸ਼ੌਕ ਹੋ ਨਹੀਂ ਸਕਦਾਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਪੁਸਤਕ ਪ੍ਰਦਰਸ਼ਨੀਆਂ ਲਾਉਣੀਆਂ ਚਾਹੀਦੀਆਂ ਹਨਕਿਤਾਬਾਂ ਨੂੰ ਘਰ ਦਾ ਸ਼ਿੰਗਾਰ ਬਣਾਉਣਾ ਚਾਹੀਦਾ ਹੈਘਰ ਵਿੱਚ ਇੱਕ ਲਾਇਬਰੇਰੀ ਜ਼ਰੂਰ ਹੋਣੀ ਚਾਹੀਦੀ ਹੈ

ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਸਿਆਣੇ ਮਨੁੱਖ ਬਣਾਉਣ ਲਈ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਨਹੀਂ ਤਾਂ ਅਜੋਕੇ ਦੌਰ ਵਿੱਚ ਨੈੱਟਵਰਕ ਉਨ੍ਹਾਂ ਅੰਦਰਲੀਆਂ ਕੋਮਲ ਭਾਵਨਾਵਾਂ ਨੂੰ ਨਿਗਲ ਜਾਵੇਗਾ ਪੜ੍ਹਨਾ ਸਭ ਤੋਂ ਵਧੀਆ ਕਸਰਤ ਹੈ ਕਿਉਂਕਿ ਪੜ੍ਹਨ ਨਾਲ ਰਚਨਾਤਮਿਕਤਾ ਵਿੱਚ ਵਾਧਾ ਹੁੰਦਾ ਹੈਅੱਜ ਦੇ ਯੁਗ ਵਿੱਚ ਵਧੇਰੇ ਗਿਣਤੀ ਵਿੱਚ ਲੋਕ ਪੜ੍ਹਨ ਦੇ ਲਾਭਾਂ ਨੂੰ ਸਮਝ ਰਹੇ ਹਨਵੱਖ ਵੱਖ ਦ੍ਰਿਸ਼ਟੀਕੋਣਾਂ ਅਤੇ ਨਵੇਂ ਵਿਚਾਰਾਂ ਵਾਲੇ ਵਿਅਕਤੀ ਹੀ ਸਮਾਜ ਵਿੱਚ ਆਦਰਸ਼ ਨਾਗਰਿਕ ਬਣ ਸਕਦੇ ਹਨ ਤੇ ਇਸ ਨਾਲ ਰਾਸ਼ਟਰ ਦਾ ਵਿਕਾਸ ਹੁੰਦਾ ਹੈਕਿਤਾਬਾਂ ਕਾਮਯਾਬੀ ਦੇ ਰਾਹ ਖੋਲ੍ਹਦੀਆਂ ਹਨਪੁਸਤਕਾਂ ਚੰਗੀ ਅਤੇ ਸੁਖਮਈ ਜ਼ਿੰਦਗੀ ਜੀਉਣ ਵਿੱਚ ਸਹਾਈ ਹੁੰਦੀਆਂ ਹਨ ਕਿਤਾਬਾਂ ਪੜ੍ਹਨ ਨਾਲ ਚੰਗੀ ਜ਼ਿੰਦਗੀ ਦੀ ਚੋਣ ਕਰਨੀ ਸੌਖੀ ਹੋ ਜਾਂਦੀ ਹੈਪੁਸਤਕਾਂ ਸਾਡੇ ਸਵੈ ਵਿਸ਼ਵਾਸ ਵਿੱਚ ਵਾਧਾ ਕਰਦੀਆਂ ਹਨਇਸ ਲਈ ਸਾਨੂੰ ਆਪ ਅਤੇ ਹੋਰ ਲੋਕਾਂ ਨੂੰ ਵੀ ਪੁਸਤਕਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ

ਕਿਤਾਬਾਂ ਮਨੁੱਖ ਦੀ ਹੁਣ ਤਕ ਦੀ ਸਭ ਤੋਂ ਵਡਮੁੱਲੀ ਖੋਜ ਹਨਕਿਤਾਬਾਂ ਸਾਡੇ ਜੀਵਨ ਦਾ ਅਟੱਲ ਹਿੱਸਾ ਹਨਸਾਨੂੰ ਕਿਤਾਬਾਂ ਨੂੰ ਸੰਭਾਲਣ ਦਾ ਯਤਨ ਕਰਨਾ ਚਾਹੀਦਾ ਹੈਕਿਤਾਬਾਂ ਇਲਮ, ਕਲਪਨਾ ਅਤੇ ਫਰਾਖਦਿਲੀ ਦਾ ਸੋਮਾ ਹਨ ਇਨ੍ਹਾਂ ਦੇ ਮੁੱਲ ਨੂੰ ਸਮਝਦੇ ਹੋਏ ਸਾਨੂੰ ਅਜੋਕੀ ਨੌਜਵਾਨ ਪੀੜ੍ਹੀ ਵਿੱਚ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈਇਸ ਲਈ ਕਿਤਾਬਾਂ ਨਾਲ ਦੋਸਤੀ ਪਾਈਏ ਅਤੇ ਅਸਮਾਨਾਂ ਨੂੰ ਛੂਹਣ ਦੀ ਕੋਸ਼ਿਸ਼ ਕਰੀਏ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author