NarinderSZira7ਜਦੋਂ ਤਕ ਸਾਡੇ ਅੰਦਰ ਸੁਖ ਅਤੇ ਦੁੱਖ ਵਿੱਚ ਸੰਤੁਲਨ ਬਣਾਉਣ ਦੀ ਸਮਰੱਥਾ ਵਿਕਸਤ ਨਹੀਂ ਹੁੰਦੀ ...
(17 ਦਸੰਬਰ 2020)

 

ਜ਼ਿੰਦਗੀ ਇੱਕ ਅਖਾੜਾ ਹੈਜ਼ਿੰਦਗੀ ਦੇ ਇਸ ਅਖਾੜੇ ਵਿੱਚ ਮਨੁੱਖ ਕਈ ਤਰ੍ਹਾਂ ਦੇ ਘੋਲ ਕਰਦਾ ਰਹਿੰਦਾ ਹੈ ਇਨ੍ਹਾਂ ਘੋਲਾਂ ਵਿੱਚ ਕਦੇ ਉਹ ਜਿੱਤ ਦਾ ਮਾਣ ਪ੍ਰਾਪਤ ਕਰਦਾ ਹੈ ਤੇ ਕਦੇ ਹਾਰ ਵੀ ਆਪਣਾ ਮੂੰਹ ਦਿਖਾਉਂਦੀ ਹੈਦਰ ਅਸਲ ਜ਼ਿੰਦਗੀ ਇੱਕ ਘੋਲ ਹੈਜਿਹੜਾ ਮਨੁੱਖ ਇਸ ਘੋਲ ਨੂੰ ਆਪਣੇ ਜੀਵਨ ਲਈ ਜ਼ਰੂਰੀ ਮੰਨਕੇ ਸੰਘਰਸ਼ ਕਰਦਾ ਹੈ, ਉਹੀ ਮਨੁੱਖ ਜ਼ਿੰਦਗੀ ਨੂੰ ਮਾਣ ਸਕਦਾ ਹੈਜ਼ਿੰਦਗੀ ਸੰਘਰਸ਼ ਦਾ ਦੂਜਾ ਨਾਮ ਹੈਹਰੇਕ ਮਨੁੱਖ ਜੀਵਨ ਵਿੱਚ ਆਰੰਭ ਤੋਂ ਲੈ ਕੇ ਅੰਤ ਸਮੇਂ ਤਕ ਸੰਘਰਸ਼ ਕਰਦਾ ਹੈਸੰਘਰਸ਼ ਹੀ ਮਨੁੱਖ ਨੂੰ ਮਹਾਨ ਬਣਾਉਂਦਾ ਹੈਜਿਹੜੇ ਵਿਅਕਤੀ ਸਵੈ ਮਾਣ ਨਾਲ ਜੀਵਨ ਜਿਊਂਦੇ ਹੋਏ, ਸੰਘਰਸ਼ ਤੋਂ ਬਿਨਾਂ ਘਬਰਾਏ ਅਗਾਂਹ ਵਧਦੇ ਰਹਿੰਦੇ ਹਨ, ਉਹੀ ਵਿਅਕਤੀ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਾਉਂਦੇ ਹਨਮਨੁੱਖ ਨੂੰ ਆਪਣੇ ਤੇ ਦੂਜਿਆਂ ਲਈ ਸਰਵੋਤਮ ਜ਼ਿੰਦਗੀ ਜਿਊਣ ਵਾਸਤੇ ਅਜਿਹਾ ਸੁਖਾਵਾਂ ਮਾਹੌਲ ਪੈਦਾ ਕਰਨਾ ਚਾਹੀਦਾ ਹੈ, ਜਿਸ ਨਾਲ ਦੇਸ਼ ਤਰੱਕੀ ਦੀਆਂ ਸਿਖਰਾਂ ਨੂੰ ਛੂਹੇ ਤਰੱਕੀ ਪਸੰਦ ਲੋਕ ਦੂਜਿਆਂ ਨੂੰ ਪ੍ਰਰੇਨਾ ਦੇ ਨਾਲ ਨਾਲ ਚਾਨਣ ਮੁਨਾਰਾ ਬਣਨਗੇ, ਜਿਸ ਨਾਲ ਸਮਾਜ ਤਰੱਕੀ ਦੀਆਂ ਲੀਹਾਂ ਵੱਲ ਵਧੇਗਾ ਤੇ ਦੇਸ਼ ਆਪਣੇ ਲੋਕਾਂ ਲਈ ਤਰੱਕੀ ਦੇ ਰਾਹ ਖੋਲ੍ਹੇਗਾਸਾਨੂੰ ਹਮੇਸ਼ਾ ਆਪਣਾ ਫਰਜ਼ ਪਛਾਣਦੇ ਹੋਏ ਮਨੁੱਖਤਾ ਦੇ ਭਲੇ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ

ਧਰਤੀ ਉੱਤੇ ਹਰ ਜਗ੍ਹਾ ਊਰਜਾ ਹੈਸੂਰਜ ਦੇ ਚਾਨਣ ਵਿੱਚ ਊਰਜਾ ਹੈਉਚਾਈ ਤੋਂ ਹੇਠਾਂ ਡਿੱਗਦੇ ਪਾਣੀ ਵਿੱਚ ਊਰਜਾ ਹੈਤੀਰ ਕਮਾਨ ਦੀ ਖਿੱਚੀ ਜਾਣ ਵਾਲੀ ਡੋਰੀ ਵਿੱਚ ਊਰਜਾ ਹੈਮਨੁੱਖ ਦੇ ਅੰਦਰ ਅਸੀਮ ਊਰਜਾ ਹੁੰਦੀ ਹੈਊਰਜਾ ਦੇ ਬਲਬੂਤੇ ਮਨੁੱਖ ਅਸੰਭਵ ਨੂੰ ਸੰਭਵ ਕਰ ਦਿੰਦਾ ਹੈ ਮਨੁੱਖ ਦੀ ਊਰਜਾ ਦਾ ਪੱਧਰ ਸਾਰਾ ਦਿਨ ਵਧਦਾ ਘਟਦਾ ਰਹਿੰਦਾ ਹੈਜਿਸ ਸਮੇਂ ਵਿਅਕਤੀ ਅੰਦਰ ਊਰਜਾ ਦਾ ਪੱਧਰ ਵੱਧ ਹੋਵੇ, ਉਸ ਸਮੇਂ ਉਸ ਨੂੰ ਮਹੱਤਵਪੂਰਨ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਜੋਸ਼ ਅਤੇ ਊਰਜਾ ਕਾਰਨ ਉਹ ਮਹੱਤਵਪੂਰਨ ਕੰਮ ਕਰਨ ਵਿੱਚ ਜ਼ਿਆਦਾ ਸਫਲ ਹੋਵੇਗਾਇਸ ਨਾਲ ਵਿਅਕਤੀ ਦੀ ਪ੍ਰਸੰਨਤਾ ਅਤੇ ਕੰਮ, ਦੋਹਾਂ ਦਾ ਪੱਧਰ ਉੱਚਾ ਰਹੇਗਾਜਦੋਂ ਸਰੀਰ ਥਕਾਵਟ ਮਹਿਸੂਸ ਕਰਨ ਲੱਗੇ ਤਾਂ ਵਿਅਕਤੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਊਰਜਾ ਦਾ ਪੱਧਰ ਘੱਟ ਹੋ ਰਿਹਾ ਹੈ ਤੇ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੈਆਰਾਮ ਕਰਨ ਅਤੇ ਨੀਂਦ ਪੂਰੀ ਕਰ ਲੈਣ ਤੋਂ ਬਾਅਦ ਊਰਜਾ ਦਾ ਪੱਧਰ ਵਧ ਜਾਂਦਾ ਹੈਸਰੀਰ ਹਲਕਾ ਹੋ ਜਾਂਦਾ ਹੈਇਸ ਸਮੇਂ ਊਰਜਾ ਚੱਕਰ ਪੂਰੀ ਗਤੀ ਤੇ ਵਿਸ਼ਵਾਸ ਨਾਲ ਮਨੁੱਖ ਨੂੰ ਨਵੇਂ ਸਫਰ ’ਤੇ ਲਿਜਾਣ ਲਈ ਤਿਆਰ ਹੋ ਚੁੱਕਾ ਹੁੰਦਾ ਹੈਸਾਨੂੰ ਊਰਜਾ ਦੀ ਹਮੇਸ਼ਾ ਚੰਗੇ ਕੰਮਾਂ ਲਈ ਵਰਤੋਂ ਕਰਨੀ ਚਾਹੀਦੀ ਹੈਊਰਜਾ ਹੀ ਵਿਸ਼ਵ ਅਤੇ ਸੰਪੂਰਨ ਮਨੁੱਖੀ ਜਾਤੀ ਨੂੰ ਚਲਾਉਂਦੀ ਹੈ

ਸਰੀਰ ਨੂੰ ਗਤੀਸ਼ੀਲ ਰੱਖਣ ਲਈ ਸਾਨੂੰ ਕੋਈ ਨਾ ਕੋਈ ਕੰਮ ਕਰਦੇ ਰਹਿਣਾ ਚਾਹੀਦਾ ਹੈ ਕੰਮ ਤੋਂ ਬਿਨਾਂ ਨਾ ਸਰੀਰ ਦੀ ਸੁੰਦਰਤਾ ਕਾਇਮ ਰੱਖੀ ਜਾ ਸਕਦੀ ਹੈ ਅਤੇ ਨਾ ਹੀ ਜ਼ਿੰਦਗੀ ਜਿਊਣ ਜੋਗੀ ਹੁੰਦੀ ਹੈ ਇੱਕ ਕਹਾਵਤ ਹੈ, ਕੰਮ ਹੀ ਪੂਜਾ ਹੈਕੰਮ ਹੀ ਵਿਅਕਤੀ ਦੀ ਅਸਲੀ ਪਹਿਚਾਣ ਬਣਾਉਂਦਾ ਹੈਵਿਅਕਤੀ ਨੂੰ ਅਜਿਹਾ ਕੰਮ ਕਰਨਾ ਚਾਹੀਦਾ ਹੈ ਜੋ ਉਸਦੇ ਬਾਰੇ ਬੋਲੇ ਜਦੋਂ ਤੁਹਾਡਾ ਕੰਮ ਬੋਲਦਾ ਹੈ, ਫਿਰ ਉਹਾਨੂੰ ਕੁਝ ਬੋਲਣ ਦੀ ਲੋੜ ਨਹੀਂ ਰਹਿੰਦੀਕੰਮ ਕਰਨ ਨਾਲ ਜਿੱਥੇ ਵਿਅਕਤੀ ਦਾ ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਹੈ, ਉੱਥੇ ਕੀਤੇ ਕੰਮਾਂ ਨਾਲ ਮਿਲੀ ਪਛਾਣ ਵੀ ਉਮਰ ਭਰ ਰਹਿੰਦੀ ਹੈਕੰਮ ਨਾਲ ਪ੍ਰੇਮ ਕਰਨ ਵਾਲੇ ਇਨਸਾਨ ਦਾ ਜੀਵਨ ਸੁਖਮਈ ਹੁੰਦਾ ਹੈਗਮ ਅਤੇ ਉਦਾਸੀ ਦਾ ਸਰਵੋਤਮ ਇਲਾਜ ਕੰਮ ਕਾਰ ਵਿੱਚ ਰੁੱਝੇ ਰਹਿਣਾ ਹੈਜਨਮ ਤੋਂ ਕੋਈ ਵੀ ਵਿਅਕਤੀ ਮਹਾਨ ਨਹੀਂ ਹੁੰਦਾ, ਹਰ ਵਿਅਕਤੀ ਆਪਣੇ ਕੰਮ ਨਾਲ ਮਹਾਨ ਬਣਦਾ ਹੈਸਾਨੂੰ ਆਪਣਾ ਕੰਮ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਭਵਿੱਖ ਵਿੱਚ ਪ੍ਰਸ਼ਾਨੀਆਂ ਤੋਂ ਬਚ ਸਕੀਏਜਿੰਨਾ ਅਸੀਂ ਕਿਸੇ ਕੰਮ ਦੇ ਪ੍ਰਤੀ ਗਹਿਰਾਈ ਵਿੱਚ ਜਾਵਾਂਗੇ, ਉੰਨਾ ਹੀ ਅਸੀਂ ਉੱਪਰ ਉੱਠਦੇ ਜਾਵਾਂਗੇ

ਜ਼ਿੰਦਗੀ ਵਿੱਚ ਮਨੁੱਖ ਨੂੰ ਸੱਚ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈਸੱਚ ਤੇ ਚੱਲਣ ਵਾਲਾ ਮਨੁੱਖ ਦਿਲ ਦਾ ਸਾਫ ਹੁੰਦਾ ਹੈਸੱਚ ’ਤੇ ਚੱਲਣ ਵਾਲੇ ਮਨੁੱਖ ਜ਼ਿੰਦਗੀ ਵਿੱਚ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਦੇਸੱਚ ਦਾ ਪੱਲਾ ਫੜਕੇ ਜਿਊਣ ਵਾਲੇ ਮਨੁੱਖ ਜ਼ਿੰਦਗੀ ਵਿੱਚ ਬੇਝਿਜਕ ਹੋ ਕੇ ਅਤੇ ਬਿਨਾਂ ਭੈਅ ਦੇ ਜੀਵਨ ਬਸਰ ਕਰਦੇ ਹਨ ਸੱਚ ਵਿੱਚ ਬਹੁਤ ਵੱਡੀ ਤਾਕਤ ਹੈਜੀਵਨ ਵਿੱਚ ਹੱਕ ਸੱਚ ਦੇ ਮਾਰਗ ’ਤੇ ਮਨੁੱਖ ਨੂੰ ਚੱਲਣਾ ਚਾਹੀਦਾ ਹੈਇਹੋ ਸੱਚੀ ਸੁੱਚੀ ਮਨੁੱਖਤਾ ਅਤੇ ਮਾਨਵਤਾ ਹੈਸੱਚਾ ਮਨੁੱਖ ਪ੍ਰੇਸ਼ਾਨ ਤਾਂ ਹੋ ਸਕਦਾ ਹੈ ਪਰ ਕਦੇ ਹਾਰ ਨਹੀਂ ਸਕਦਾ

ਜ਼ਿੰਦਗੀ ਵਿੱਚ ਸਮੇਂ ਦਾ ਬਹੁਤ ਮਹੱਤਵ ਹੈਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈਸਮੇਂ ਦੀ ਤੋਰ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀਸਮਾਂ ਬਹੁਤ ਕੀਮਤੀ ਹੈਜ਼ਿੰਦਗੀ ਵਿੱਚ ਹਰ ਪਲ ਦਾ ਆਪਣਾ ਮਹੱਤਵ ਹੈਇੱਕ ਦਿਨ ਦਾ ਮਹੱਤਵ ਦਿਹਾੜੀਦਾਰ ਮਜ਼ਦੂਰ ਹੀ ਦੱਸ ਸਕਦਾ ਹੈ, ਜਿਸ ਨੂੰ ਇੱਕ ਦਿਨ ਮਜ਼ਦੂਰੀ ਨਹੀਂ ਮਿਲੀ ਇੱਕ ਮਿੰਟ ਦਾ ਮਹੱਤਵ ਉਸ ਵਿਅਕਤੀ ਨੂੰ ਪੁੱਛੋ ਜੋ ਵਰਲਡ-ਟਰੇਡ-ਸੈਂਟਰ ਦੀ ਇਮਾਰਤ ਡਿੱਗਣ ਤੋਂ ਠੀਕ ਇੱਕ ਮਿੰਟ ਪਹਿਲਾਂ ਹੀ ਬਾਹਰ ਸੁਰੱਖਿਅਤ ਨਿੱਕਲਿਆ ਸੀ ਇੱਕ ਸੈਕੰਡ ਦਾ ਮਹੱਤਵ ਉਸ ਦੌੜਾਕ ਤੋਂ ਪੁੱਛੋ ਜੋ ਇਸੇ ਇੱਕ ਸੈਕੰਡ ਦੀ ਵਜ੍ਹਾ ਨਾਲ ਸੋਨੇ ਦਾ ਮੈਡਲ ਜਿੱਤਦੇ ਜਿੱਤਦੇ ਚਾਂਦੀ ਦੇ ਮੈਡਲ ’ਤੇ ਰਹਿ ਗਿਆ ਹੋਵੇ

ਜ਼ਿੰਦਗੀ ਵਿੱਚ ਸਭ ਕੁਝ ਸੋਚ ਉੱਤੇ ਹੀ ਨਿਰਭਰ ਹੈਮਨੁੱਖ ਨੂੰ ਹਮੇਸ਼ਾ ਸਹੀ ਸੋਚ ਅਪਣਾਉਣੀ ਚਾਹੀਦੀ ਹੈਸੋਚ ਉੱਚੀ ਹੋਣੀ ਚਾਹੀਦੀ ਹੈਸੋਚ ਉੱਚੀ ਹੋਣ ’ਤੇ ਰੁਤਬਾ ਆਪੇ ਉੱਚਾ ਹੋ ਜਾਂਦਾ ਹੈਚੰਗੀ ਸੋਚ, ਚੰਗੇ ਵਿਚਾਰ, ਚੰਗੀ ਭਾਵਨਾ ਮਨ ਨੂੰ ਹਲਕਾ ਕਰਦੇ ਹਨਮਨੁੱਖ ਮਹਾਨਤਾ ਦੇ ਸਭ ਤੋਂ ਨੇੜੇ ਉਦੋਂ ਹੁੰਦਾ ਹੈ ਜਦੋਂ ਉਹ ਨਿਮਰਤਾ ਵਿੱਚ ਮਹਾਨ ਹੁੰਦਾ ਹੈਮਨੁੱਖ ਜੋ ਕੁਝ ਵੀ ਸੋਚਦਾ ਹੈ, ਉਸੇ ਤਰ੍ਹਾਂ ਦਾ ਬਣ ਜਾਂਦਾ ਹੈਸੋਚ ਸਾਡੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਬਣਾਉਂਦੀ ਹੈਸੋਚ ਹੀ ਵਿਅਕਤੀ ਨੂੰ ਉਚਾਈ ਜਾਂ ਨਿਵਾਣ ਵੱਲ ਲੈ ਕੇ ਜਾਂਦੀ ਹੈਸੋਚ ਮਨੁੱਖ ਦੇ ਨਜ਼ਰੀਏ ’ਤੇ ਨਿਰਭਰ ਕਰਦੀ ਹੈਮਨੁੱਖ ਨੂੰ ਹਮੇਸ਼ਾ ਹੀ ਸਾਕਾਰਤਮਕ ਸੋਚ ਅਪਣਾ ਕੇ ਆਪਣੇ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ

ਤਬੀਅਤ ਵੀ ਅਮੀਰੀ ਗਰੀਬੀ ਦੇ ਜਾਮੇ ਹੰਢਾਉਂਦੀ ਹੈਕਿਸੇ ਵਿਅਕਤੀ ਦੀ ਆਤਮਾ ਨੂੰ ਦੁਖੀ ਕਰਨਾ, ਸਨਮਾਨ ਨੂੰ ਠੇਸ ਪਹੁੰਚਾਉਣਾ, ਲਫ਼ਜੀ ਵਾਰ ਕਰਨਾ, ਨੀਵਾਂ ਦਿਖਾਉ ਦੀ ਕੋਸ਼ਿਸ਼ ਕਰਨੀ, ਅਗਲੇ ਦੀ ਜ਼ਿੰਦਗੀ ਵਿੱਚੋਂ ਚਾਅ ਖੋਹ ਲੈਣਾ ਸਭ ਗਰੀਬ ਤਬੀਅਤ ਦੀਆਂ ਕਾਰਵਾਈਆਂ ਹਨਅੰਦਰ ਦਾ ਰੱਜਿਆ ਵਿਅਕਤੀ ਕਿਸੇ ਦੀ ਭੁੱਖ ਵੇਖਕੇ ਖੁਸ਼ ਨਹੀਂ ਹੁੰਦਾ ਥੋੜ੍ਹੇ ਲੋਕ ਹੀ ਕਿਸੇ ਦੂਜੇ ਦੀ ਤਰੱਕੀ ਹੁੰਦੀ ਵੇਖਕੇ ਰਾਜ਼ੀ ਹੁੰਦੇ ਹਨਸੁਖ ਸਾਧਨ ਇੰਨੀ ਤਾਕਤ ਨਹੀਂ ਰੱਖਦੇ ਜਿੰਨੇ ਚੰਗੇ ਰਿਸ਼ਤੇ ਜ਼ਿੰਦਗੀ ਨੂੰ ਅਮੀਰੀ ਦੇਣ ਲਈ ਰੱਖਦੇ ਹਨ ਮੁਨਸ਼ੀ ਪ੍ਰੇਮ ਚੰਦ ਵਰਗੇ ਲੇਖਕ, ਸਤਿਆਜੀਤ ਰੇਅ ਵਰਗੇ ਫਿਲਮ ਨਿਰਦੇਸ਼ਕ ਦੁਨੀਆਂ ਨੂੰ ਅਹਿਮ ਫਲਸਫਾ ਦੇ ਗਏਉਹ ਆਪਣੀ ਸੋਚ ਨੂੰ ਇੱਕ ਅਜਿਹੇ ਪਧਰ ’ਤੇ ਪਹੁੰਚਾ ਕੇ ਕੁਦਰਤ ਵਿੱਚ ਰਚ ਗਏ ਕਿ ਮੀਲ ਪੱਥਰ ਗੱਡਿਆ ਗਿਆਜਦੋਂ ਸੋਚ ਇੱਕ ਹੱਦ ਤੋਂ ਅਗਾਂਹ ਕੱਦ ਕੱਢ ਜਾਂਦੀ ਹੈ, ਉਦੋਂ ਆਪ ਹੀ ਇਨਸਾਨ ਦਾ ਮਾਰਗ ਦਰਸ਼ਕ ਬਣ ਜਾਂਦੀ ਹੈਮਨੁੱਖ ਦੀ ਜ਼ਮੀਰ ਉਸ ਨੂੰ ਕਿਸੇ ਘਟੀਆ ਹਰਕਤ ਦੀ ਇਜਾਜ਼ਤ ਨਹੀਂ ਦਿੰਦੀ

ਦੁਨੀਆ ਵਿੱਚ ਹਰ ਵਿਅਕਤੀ ਖੁਸ਼ ਰਹਿਣਾ ਚਾਹੁੰਦਾ ਹੈ ਪਰ ਅੱਜ ਦੇ ਸਮੇਂ ਵਿੱਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਖੁਸ਼ ਰਹਿਣਾ ਮੁਸ਼ਕਿਲ ਹੋ ਗਿਆ ਹੈਜਦੋਂ ਤੁਸੀਂ ਕਿਸੇ ਬਜ਼ੁਰਗ ਦੇ ਪੈਰ ਛੂੰਹਦੇ ਹੋ ਤਾਂ ਉਹ ਅਸੀਸ ਦੇ ਰੂਪ ਵਿੱਚ ਤੁਹਾਨੂੰ ‘ਖੁਸ਼ ਰਹੋ’ ਕਹਿੰਦੇ ਹਨ ਤੁਸੀਂ ਵੀ ਆਪਣੇ ਨਾਲੋਂ ਛੋਟੇ ਨੂੰ ਅਸੀਸ ਦੇਣ ਵੇਲੇ ਖੁਸ਼ ਰਹੋ ਕਹਿੰਦੇ ਹੋਪਰ ਹਰ ਵਿਅਕਤੀ ਉਦਾਸ ਹੈ ਭਾਵੇਂ ਉਹ ਸਫਲ ਹੋਵੇ, ਭਾਵੇਂ ਸੰਘਰਸ਼ਸ਼ੀਲ ਹੋਵੇ, ਭਾਵੇਂ ਜਵਾਨ ਹੋਵੇ ਜਾਂ ਬਜ਼ੁਰਗ, ਸਿਹਤਮੰਦ ਹੋਵੇ ਜਾਂ ਬਿਮਾਰ - ਹਰੇਕ ਵਿਅਕਤੀ ਕੋਲ ਉਦਾਸੀ ਦੇ ਆਪਣੇ ਕਾਰਨ ਹਨ, ਜਿਨ੍ਹਾਂ ਨੂੰ ਸਹੀ ਮੰਨਦਿਆਂ ਉਹ ਨਾਖੁਸ਼ ਰਹਿੰਦਾ ਹੈ ਅਤੇ ਅਖੀਰ ਵਿੱਚ ਡਿਪਰੈਸ਼ਨ ਦੇ ਜਾਲ ਵਿੱਚ ਉਲਝ ਜਾਂਦਾ ਹੈ ਜਿੱਥੋਂ ਉਹ ਇਕੱਲਾ ਬਾਹਰ ਨਹੀਂ ਨਿਕਲ ਸਕਦਾਅਜਿਹੇ ਵੇਲੇ ਉਸ ਨੂੰ ਇੱਕ ਅਜਿਹੀ ਸ਼ਕਤੀ ਦੀ ਮਦਦ ਦੀ ਲੋੜ ਹੁੰਦੀ ਹੈ ਜੋ ਉਸ ਨੂੰ ਉਦਾਸੀ ਦੇ ਜਾਲ ਵਿੱਚੋਂ ਬਾਹਰ ਕੱਢ ਸਕੇਇਸੇ ਉੱਚ ਸ਼ਕਤੀ ਨੂੰ ਗੁਰੂ ਕਿਹਾ ਗਿਆ ਹੈਉਦਾਸੀ ਦੀ ਸਿਖਰ ਅਵਸਥਾ ਵਿਅਕਤੀ ਅੰਦਰ ਖੁਸ਼ੀਆਂ ਮਹਿਸੂਸ ਕਰਨ ਦੀ ਸਮਰੱਥਾ ਘਟ ਕਰ ਦਿੰਦੀ ਹੈਖੁਸ਼ੀਆ ਨੂੰ ਲੱਭਣਾ ਪੈਂਦਾ ਹੈਜੇ ਤੁਸੀਂ ਖੁਸ਼ੀ ਨੂੰ ਆਪਣੇ ਜੀਵਨ ਵਿੱਚ ਲੱਭ ਨਹੀਂ ਸਕਦੇ ਤਾਂ ਕਿਸੇ ਹੋਰ ਵਿਅਕਤੀ ਦੀ ਖੁਸ਼ੀ ਦਾ ਕਾਰਨ ਜ਼ਰੂਰ ਬਣਨਾ ਚਾਹੀਦਾ ਹੈਇਸ ਪ੍ਰਕਿਰਿਆ ਨਾਲ ਤੁਸੀਂ ਵੀ ਖੁਸ਼ ਹੋ ਜਾਓਗੇ, ਤੇ ਦੂਸਰੇ ਵਿਅਕਤੀ ਨੂੰ ਵੀ ਖੁਸ਼ੀ ਦਿੳਗੇਖੁਸ਼ ਰਹਿਣ ਲਈ ਦੋ ਗੱਲਾਂ ਦਾ ਧਿਆਨ ਜ਼ਰੂਰ ਕਰਨਾ ਚਾਹੀਦਾ ਹੈਪਹਿਲੀ ਗੱਲ, ਸਥਿਤੀ ਨੂੰ ਬਦਲਣ ਦੀ ਪਹਿਲ ਕਰੋ, ਜੋ ਤੁਹਾਨੂੰ ਦੁਖੀ ਕਰ ਰਹੀ ਹੈਦੂਜੀ, ਜੇ ਸਥਿਤੀ ਬਦਲਣਾ ਸੰਭਵ ਨਾ ਹੋਵੇ ਤਾਂ ਉਸਦੇ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

ਕਰੋਨਾ ਤੋਂ ਮੁਕਤੀ ਲਈ ਹਾਂ ਪੱਖੀ ਚਿੰਤਨ ਦੀ ਲੋੜ ਹੈਹਾਂ ਪੱਖੀ ਸੋਚ ਕਾਰਨ ਖੂਨ ਵਿੱਚ ਐਂਟੀਬਾਡੀਜ਼ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਾਰਨ ਸਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਜਾਂਦੀ ਹੈ ਹਾਂ ਪੱਖੀ ਸੋਚ ਸਿਹਤਮੰਦ ਜੀਵਨ ਲਈ ਅੰਮ੍ਰਿਤ ਦੇ ਸਮਾਨ ਹੈਅੱਜ ਅਸੀਂ ਜਿਸ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਾਂ ਇਸ ਤੋਂ ਮੁਕਤੀ ਹਾਸਲ ਕਰਨ ਲਈ ਸਾਨੂੰ ਸਬਰ ਅਤੇ ਹੌਸਲੇ ਦਾ ਸਬੂਤ ਦੇਣਾ ਚਾਹੀਦਾ ਹੈਕਰੋਨਾ ਦੀ ਤੁਲਨਾ ਲੁਕੇ ਦੁਸ਼ਮਣ ਨਾਲ ਕੀਤੀ ਜਾ ਸਕਦੀ ਹੈਇਸ ਲਈ ਚੌਕਸੀ ਜ਼ਰੂਰੀ ਹੈਭਾਰਤ ਦਾ ਹਰ ਘਰ ਗੁਣਾਂ ਦੀ ਖਾਨ ਹੈਇਸ ਲਈ ਸਾਨੂੰ ਆਪਣੇ ਭਾਰਤੀ ਹੋਣ ਦੇ ਮਾਣ ਨੂੰ ਜਿਉਂਦਾ ਰੱਖਦੇ ਹੋਏ ਇਸ ਸੰਕਟ ਦੀ ਘੜੀ ਵਿੱਚੋਂ ਬਾਹਰ ਨਿਕਲਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈਹਾਂ ਪੱਖੀ ਸੋਚ ਅਪਣਾਉਣ ਨਾਲ ਅਸੀਂ ਹਨੇਰੇ ਵਿੱਚੋਂ ਚਾਨਣ ਲੱਭ ਸਕਦੇ ਹਾਂਆਪਣੀ ਰਚਨਾਤਮਕਤਾ ਅਤੇ ਸਿਰਜਣਾਤਮਕ ਸ਼ਕਤੀ ’ਤੇ ਮਾਣ ਕਰਦੇ ਹੋਏ ਸਾਨੂੰ ਅੱਗੇ ਵਧਣਾ ਚਾਹੀਦਾ ਹੈਸਭ ਮਿਲਕੇ ਇੱਕ ਅਦੁੱਤੀ ਸ਼ਕਤੀ ਦੀ ਸੋਭਾ ਵਧਾਉਂਦੇ ਹਨ

ਮਨੁੱਖ ਨੂੰ ਧਨ ਦੌਲਤ ਦਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾਆਮ ਤੌਰ ’ਤੇ ਜਦੋਂ ਧਨ ਦੋਲਤ ਲੋਕਾਂ ਕੋਲ ਵਧ ਜਾਂਦੀ ਹੈ ਤਾਂ ਉਹ ਖੁਦ ਨੂੰ ਵੱਡੇ ਸਮਝਣ ਲੱਗ ਪੈਂਦੇ ਹਨ ਅਤੇ ਬਾਕੀ ਲੋਕਾਂ ਤੋਂ ਦੂਰ ਰਹਿਣ ਲੱਗਦੇ ਹਨਉਂਝ ਤਾਂ ਅਮੀਰ ਵਿਅਕਤੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਨੇੜਲੇ ਵਿਅਕਤੀਆਂ ਨਾਲ ਨਾ ਸਿਰਫ ਉਸੇ ਤਰ੍ਹਾਂ ਸਮਾਨਤਾ ਦਾ ਵਤੀਰਾ ਕਰੇ, ਜਿਵੇਂ ਪਹਿਲਾਂ ਕਰਦਾ ਸੀ ਸਗੋਂ ਲੋੜ ਪੈਣ ’ਤੇ ਜਿੱਥੋਂ ਤਕ ਸੰਭਵ ਹੋਵੇ, ਉਨ੍ਹਾਂ ਦੀ ਮਦਦ ਵੀ ਕਰੇਪਰ ਅਕਸਰ ਦੇਖਿਆ ਜਾਂਦਾ ਹੈ ਕਿ ਅਜਿਹੇ ਵਿਅਕਤੀ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨਾਲ ਸਮਾਨਤਾ ਦਾ ਵਤੀਰਾ ਕਰਨਾ ਤਾਂ ਦੂਰ, ਉਨ੍ਹਾਂ ਨੂੰ ਵਿਅਰਥ ਸਮਝਦੇ ਹੋਏ ਬੇਧਿਆਨਾ ਕਰਨ ਲੱਗਦੇ ਹਨਲੋਕਾਂ ਨੂੰ ਧਨ ਦੌਲਤ ਦਾ ਹੰਕਾਰ ਛੱਡਕੇ ਦੋਸਤਾਂ, ਰਿਸ਼ਤੇਦਾਰਾਂ ਨਾਲ ਸਮਾਨਤਾ ਦਾ ਵਤੀਰਾ ਕਰਨ ਦੇ ਨਾਲ ਨਾਲ ਸਮਾਜ ਵਿੱਚ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈਹੋ ਸਕੇ ਤਾਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਬਣਕੇ ਸਮਾਜ ਤੇ ਦੇਸ਼ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ

ਜਦੋਂ ਤਕ ਸਾਡੇ ਅੰਦਰ ਸੁਖ ਅਤੇ ਦੁੱਖ ਵਿੱਚ ਸੰਤੁਲਨ ਬਣਾਉਣ ਦੀ ਸਮਰੱਥਾ ਵਿਕਸਤ ਨਹੀਂ ਹੁੰਦੀ ਉਦੋਂ ਤਕ ਅਸੀਂ ਦੁੱਖ ਨੂੰ ਸੁਖ ਵਿੱਚ ਬਦਲਣ ਦੀ ਕਲਾ ਨਹੀਂ ਸਿੱਖ ਸਕਦਾਜ਼ਿੰਦਗੀ ਵਿੱਚ ਸ਼ਾਂਤੀ ਹਾਲਾਤ ਠੀਕ ਕਰਨ ਨਾਲ ਨਹੀਂ ਮਿਲਦੀ ਬਲਕਿ ਇਹ ਜਾਣ ਲੈਣ ’ਤੇ ਮਿਲਦੀ ਹੈ ਕਿ ਤੁਸੀਂ ਅੰਦਰੋਂ ਕੀ ਹੋ? ਜਦੋਂ ਮਨ ਵਿੱਚ ਸ਼ਾਂਤੀ ਦੇ ਫੁੱਲ ਖਿੜਦੇ ਹਨ ਤਾਂ ਕੰਡਿਆਂ ਵਿੱਚ ਵੀ ਫੁੱਲਾਂ ਦਾ ਦਰਸ਼ਨ ਹੁੰਦਾ ਹੈ ਜਦੋਂ ਮਨ ਵਿੱਚ ਅਸ਼ਾਂਤੀ ਹੋਵੇ ਤਾਂ ਫੁੱਲਾਂ ਵਿੱਚ ਵੀ ਚੋਭ ਅਤੇ ਪੀੜਾ ਦਾ ਅਹਿਸਾਸ ਹੁੰਦਾ ਹੈਸੰਕਟ ਦੀ ਘੜੀ ਦਾ ਸਾਹਮਣਾ ਧੀਰਜ ਤੇ ਸਹਿਣਸ਼ੀਲਤਾ ਨਾਲ ਕਰਨਾ ਚਾਹੀਦਾ ਹੈਤਬਦੀਲੀ ਕੁਦਰਤ ਦਾ ਨਿਯਮ ਹੈ। ਤਾਜ਼ਗੀ ਬਣਾਈ ਰੱਖਣ ਲਈ ਜ਼ਿੰਦਗੀ ਲਗਾਤਾਰ ਤਬਦੀਲੀਆਂ ਵਿੱਚੋਂ ਲੰਘਦੀ ਹੈਜੇਕਰ ਅਸੀਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦੇਈਏ ਤਾਂ ਸਾਡੀ ਜ਼ਿੰਦਗੀ ਠਹਿਰ ਜਾਵੇਗੀ, ਜਿਸ ਨਾਲ ਸਾਡਾ ਜੀਵਨ ਨੀਰਸ ਹੋ ਜਾਵੇਗਾਇਸ ਲਈ ਮਨੁੱਖ ਨੂੰ ਬਦਲਦੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲਦੇ ਹੋਏ ਕਾਮਯਾਬੀ ਦੀ ਪੌੜੀ ਚੜ੍ਹਨਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2471)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author