KrishanLalDr 7ਨਵੀਂ ਤਕਨੀਕ ਮੋਬਾਇਲ ਅਤੇ ਇੰਟਰਨੈੱਟ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ...
(3 ਅਗਸਤ 2026)


ਸਾਡੇ ਭਾਰਤੀ ਸਮਾਜ ਵਿੱਚ ਵੱਡੇ-ਬਜ਼ੁਰਗਾਂ ਨੂੰ ਸਦਾ ਮਾਣ-ਸਨਮਾਨ ਨਾਲ ਦੇਖਿਆ ਜਾਂਦਾ ਸੀ
ਉਹ ਘਰ ਦੇ ਮਾਰਗਦਰਸ਼ਕ, ਅਸੀਸ ਦੇਣ ਵਾਲੇ ਅਤੇ ਜੀਵਨ ਦੇ ਤਜਰਬੇ ਦਾ ਖਜ਼ਾਨਾ ਮੰਨੇ ਜਾਂਦੇ ਹਨਪੁਰਾਣੇ ਸਮੇਂ ਵਿੱਚ ਮਾਤਾ-ਪਿਤਾ ਦੇ ਇੱਕ ਹੀ ਹੁਕਮ ’ਤੇ ਬੱਚੇ ਸਭ ਕੁਝ ਕਰਨ ਲਈ ਤਿਆਰ ਰਹਿੰਦੇ ਸਨ ਪਰ ਅੱਜਕਲ ਬਹੁਤ ਸਾਰੇ ਬੱਚੇ ਆਪਣੇ ਵਿਆਹ ਤੋਂ ਬਾਅਦ ਆਪਣੇ ਮਾਤਾ-ਪਿਤਾ ਵੱਲੋਂ ਅੱਖਾਂ ਫਿਰ ਲੈਂਦੇ ਹਨਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੀ ਜਾਇਦਾਦ ’ਤੇ ਕਬਜ਼ਾ ਕਰਨਾ ਹੀ ਰਹਿ ਜਾਂਦਾ ਹੈ ਜਿਸ ਕਾਰਨ ਬਜ਼ੁਰਗ ਆਪਣੀਆਂ ਹੀ ਬੱਚਿਆਂ ਦੇ ਹੱਥੋਂ ਅੱਤਿਆਚਾਰਾਂ ਦੇ ਸ਼ਿਕਾਰ ਹੋ ਰਹੇ ਹਨਪਰ ਅੱਜ ਦੇ ਬਦਲਦੇ ਸਮੇਂ ਵਿੱਚ ਇੱਕ ਬਹੁਤ ਦੁਖਦਾਈ ਸਚਾਈ ਸਾਹਮਣੇ ਆ ਰਹੀ ਹੈਬੱਚਿਆਂ ਵੱਲੋਂ ਬਜ਼ੁਰਗ ਮਾਪਿਆਂ ਨਾਲ ਬੇਪਰਵਾਹੀ, ਹਿੰਸਾ, ਬਦਸਲੂਕੀ ਅਤੇ ਲਾਪਰਵਾਹੀ ਵਧ ਰਹੀ ਹੈਇਹ ਸਿਰਫ ਸਮਾਜਿਕ ਸਮੱਸਿਆ ਨਹੀਂ ਸਗੋਂ ਮਨੁੱਖਤਾ ਉੱਤੇ ਇੱਕ ਕਾਲਾ ਧੱਬਾ ਹੈਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਭਾਰਤ ਵਿੱਚ 71 ਪ੍ਰਤੀਸ਼ਤ ਤੋਂ ਵੱਧ ਬਜ਼ੁਰਗ ਨਾਗਰਿਕਾਂ ਨੂੰ ਆਪਣੇ ਹੀ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਜਾਂ ਬੱਚਿਆਂ ਦੁਆਰਾ ਪਰੇਸ਼ਾਨੀ ਜਾਂ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈਏਜਵੈੱਲ ਫਾਊਂਡੇਸ਼ਨ ਦੇ ਚੇਅਰਮੈਨ ਹਿਮਾਂਸ਼ੂ ਰੱਥ ਨੇ ਕਿਹਾ, “ਇਹ ਦੇਖਿਆ ਗਿਆ ਹੈ ਕਿ ਨਿਰਭਰ ਬਜ਼ੁਰਗਾਂ ਨੂੰ ਅਕਸਰ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈਅਪਮਾਨ ਲਈ ਜ਼ਿੰਮੇਵਾਰ ਕਾਰਕਾਂ ਵਿੱਚ ਸ਼ਾਮਲ ਹਨ- ਪਰਿਵਾਰ ਦੀ ਮਾੜੀ ਵਿੱਤੀ ਸਥਿਤੀ, ਜਗ੍ਹਾ ਦੀ ਘਾਟ, ਅੰਤਰ-ਵਿਅਕਤੀਗਤ ਮੁੱਦੇ, ਬਜ਼ੁਰਗ ਵਿਅਕਤੀਆਂ ਦੀਆਂ ਪੁਰਾਣੀਆਂ ਬਿਮਾਰੀਆਂ, ਡਿਗਦੀ ਨੈਤਿਕ ਮੁੱਲ ਪ੍ਰਣਾਲੀ ਅਤੇ ਹੋਰ ਇਹ ਦੇਖਿਆ ਗਿਆ ਹੈ ਕਿ ਬੁਢਾਪੇ ਵਿੱਚ, ਮਾੜੀ ਸਿਹਤ ਸਥਿਤੀਆਂ, ਡਾਕਟਰੀ ਪੇਚੀਦਗੀਆਂ ਅਤੇ ਮਨੋਵਿਗਿਆਨਕ ਮੁੱਦਿਆਂ ਆਦਿ ਵਾਲੇ ਲੋਕਾਂ ਨੂੰ ਆਪਣੀ ਬੇਵਸੀ ਕਾਰਨ ਵਧੇਰੇ ਦੁੱਖ ਝੱਲਣਾ ਪੈਂਦਾ ਹੈ

ਅਕਸਰ ਕਿਹਾ ਜਾਂਦਾ ਹੈ ਕਿ ਬਜ਼ੁਰਗ ਸਾਡੇ ਸਮਾਜ ਦੀ ਦੌਲਤ ਹੁੰਦੇ ਹਨ, ਘਰ ਦੀ ਨੀਂਹ ਹੁੰਦੇ ਹਨ ਪਰ ਅੱਜਕੱਲ ਜ਼ਮਾਨਾ ਬਦਲ ਗਿਆ ਹੈ, ਬਜ਼ੁਰਗਾਂ ਦਾ ਬਹੁਤ ਅਨਾਦਰ ਹੋ ਰਿਹਾ ਹੈਆਏ ਦਿਨ ਅਖਬਾਰਾਂ ਵਿੱਚ ਬਜ਼ੁਰਗਾਂ ਨਾਲ ਦੁਰਵਿਵਹਾਰ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨਜਿਹੜੇ ਬਜ਼ੁਰਗ ਕਿਸੇ ਇੰਸਟੀਚਿਊਟ ਤੋਂ ਰਿਟਾਇਰ ਹੋ ਕੇ ਚੰਗੀ ਪੈਨਸ਼ਨ ਹਾਸਲ ਕਰ ਰਹੇ ਹਨ, ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲ ਬੁਰਾ ਵਿਵਹਾਰ ਕਰ ਰਹੇ ਹਨਹੁਣ ਸੋਚਣ ਵਾਲੀ ਗੱਲ ਹੈ ਕਿ ਉਨ੍ਹਾਂ ਲੋਕਾਂ ’ਤੇ ਕੀ ਬੀਤ ਰਹੀ ਹੋਵੇਗੀ, ਜਿਨ੍ਹਾਂ ਨੂੰ ਸਿਰਫ ਬੁਢਾਪਾ ਪੈਨਸ਼ਨ ਮਿਲ ਰਹੀ ਹੈ

ਇੱਕ ਬਜ਼ੁਰਗ ਦਾ ਕਹਿਣਾ ਸੀ ਕਿ ਉਸ ਨੂੰ ਦਵਾਈ ਦੀ ਲੋੜ ਹੈ, ਤਾਂ ਉਸਦੇ ਬੇਟੇ ਨੇ ਉਸ ਨੂੰ ਖੂਬ ਕੁੱਟਿਆਬਜ਼ੁਰਗਾਂ ਕੋਲ ਝੂਠ ਬੋਲ ਕੇ ਉਨ੍ਹਾਂ ਦੀ ਜਾਇਦਾਦ ਆਪਣੇ ਨਾਂ ਕਰਵਾ ਲਈਬੱਚਿਆਂ ਤੋਂ ਹਿਸਾਬ ਮੰਗਿਆ ਤਾਂ ਇੱਕ ਬੇਟੇ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀਹਾਲ ਹੀ ਵਿੱਚ ਇੱਕ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਉਨ੍ਹਾਂ ਦੇ ਬੇਟੇ ਦੇ ਝੂਠੇ ਭਾਂਡਿਆਂ ਵਿੱਚ ਖਾਣਾ ਦਿੰਦੀ ਹੈ, ਜਦਕਿ ਉਨ੍ਹਾਂ ਦਾ ਬੇਟਾ ਜਦੋਂ ਤਕ ਖਾਣਾ ਨਹੀਂ ਖਾ ਲੈਂਦਾ, ਉਨ੍ਹਾਂ ਦੀ ਨੂੰਹ ਉਨ੍ਹਾਂ ਨੂੰ ਖਾਣਾ ਨਹੀਂ ਦਿੰਦੀਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਘਰ ਦਾ ਪੂਰਾ ਖਰਚ ਉਠਾਉਂਦੇ ਹਾਂ, ਫਿਰ ਵੀ ਸਾਡੀ ਇਹ ਹਾਲਤ ਹੈਗੁਰੂ ਦੇ ਘਰ ਜਾ ਕੇ ਕਿੰਨੇ ਵੀ ਜੂਠੇ ਬਰਤਨ ਧੋ ਲਵੋ, ਜਦੋਂ ਤਕ ਘਰ ਦੇ ਬਜ਼ੁਰਗਾਂ ਨੂੰ ਤਕਲੀਫ ਹੈ, ਉਸ ਸੇਵਾ ਦਾ ਕੋਈ ਫਾਇਦਾ ਨਹੀਂ ਹੈ

ਬਜ਼ੁਰਗਾਂ ਨਾਲ ਹਿੰਸਾ ਉਹ ਹਰ ਕਾਰਵਾਈ ਹੈ ਜਿਹੜੀ ਉਨ੍ਹਾਂ ਦੀ ਇੱਜ਼ਤ, ਸੁਰੱਖਿਆ, ਸਿਹਤ ਅਤੇ ਜੀਵਨ-ਸਤਿਕਾਰ ਨੂੰ ਖਤਮ ਕਰਦੀ ਹੈਇਹ ਹਿੰਸਾ ਕਈ ਤਰੀਕਿਆਂ ਨਾਲ ਹੋ ਸਕਦੀ ਹੈ। ਸਰੀਰਕ ਹਿੰਸਾ, ਜਿਵੇਂ ਮਾਰਨਾ-ਕੁੱਟਣਾ, ਧੱਕਾ ਦੇਣਾ ਅਤੇ ਬਾਹਰ ਕੱਢ ਦੇਣਾ। ਮਾਨਸਿਕ ਹਿੰਸਾ, ਜਿਵੇਂ ਚਿੱਲਾਉਣਾ, ਗਾਲ੍ਹਾਂ ਕੱਢਣਾ, ਤੌਹੀਨ ਕਰਨਾ ਅਤੇ ਮਾਪਿਆਂ ਨੂੰ ਬੇਕਾਰ ਜਾਂ ਬੋਝ ਕਹਿਣਾ। ਆਰਥਿਕ ਸ਼ੋਸ਼ਣ, ਜਿਵੇਂ ਮਾਪਿਆਂ ਦੀ ਪੈਨਸ਼ਨ, ਜਾਇਦਾਦ ਜਾਂ ਪੈਸੇ ਜਬਰੀ ਲੈਣੇ, ਬਜ਼ੁਰਗਾਂ ਦੇ ਖਾਤੇ ਖਾਲੀ ਕਰਨਾ ਅਤੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਜਾਇਦਾਦ ਵੇਚਣਾ। ਲਾਪਰਵਾਹੀ, ਦਵਾਈਆਂ ਨਾ ਦੇਣਾ, ਸਮਾਂ ਸਿਰ ਖਾਣਾ ਨਾ ਦੇਣਾ ਅਤੇ ਬਿਮਾਰ ਮਾਪਿਆਂ ਨੂੰ ਇਕੱਲੇ ਛੱਡ ਦੇਣਾ। ਸਮਾਜਿਕ ਤਨਹਾਈ, ਜਿਵੇਂ ਬਜ਼ੁਰਗਾਂ ਨੂੰ ਰਿਸ਼ਤੇਦਾਰਾਂ ਨਾਲ ਮਿਲਣ ਨਾ ਦੇਣਾ ਅਤੇ ਘਰ ਦੇ ਕਿਸੇ ਕੋਨੇ ਵਿੱਚ ਬੰਦ ਜਿਹਾ ਰੱਖਣਾ ਸੰਸਕਾਰਾਂ ਦੀ ਘਾਟ, ਜਿਵੇਂ ਵਿਅਸਤ ਜ਼ਿੰਦਗੀ ਕਾਰਨ ਬੱਚੇ ਮਾਪਿਆਂ ਲਈ ਸਮਾਂ ਨਹੀਂ ਕੱਢਦੇ ਅਤੇ ਜ਼ਿੰਮੇਵਾਰੀ ਤੋਂ ਭੱਜਦੇ ਹਨ ਬਜ਼ੁਰਗ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਹੋਣ ਕਰਕੇ ਅਤੇ ਪਰਵਾਰਿਕ ਇੱਜ਼ਤ ਤਹਿਸ-ਨਹਿਸ ਨਾ ਹੋਵੇ, ਇਸ ਲਈ ਉਹ ਹਿੰਸਾ ਦੇ ਖਿਲਾਫ ਅਵਾਜ਼ ਨਹੀਂ ਉਠਾ ਸਕਦੇ

ਬਜ਼ੁਰਗਾਂ ਉੱਤੇ ਹਿੰਸਾ ਦੇ ਪ੍ਰਭਾਵ ਹਨ: ਜਿਵੇਂ ਸਿਹਤ ਦਾ ਨੁਕਸਾਨ, ਡਿਪ੍ਰੈਸ਼ਨ, ਬਲੱਡ ਪ੍ਰੈੱਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਨੀਂਦ ਦੀ ਕਮੀ; ਮਾਨਸਿਕ ਤਬਾਹੀ - ਆਪਣੇ ਹੀ ਘਰ ਵਿੱਚ ਡਰ ਮਹਿਸੂਸ ਕਰਨਾ, ਆਪਣੇ ਆਪ ਨੂੰ ਬੋਝ ਸਮਝਣਾ ਅਤੇ ਜੀਣ ਦੀ ਇੱਛਾ ਘਟ ਜਾਣਾ। ਸਮਾਜਿਕ ਤਨਹਾਈ - ਬੱਚਿਆਂ ਤੋਂ ਦੂਰ ਹੋ ਜਾਣਾ ਅਤੇ ਆਪਣੇ ਮਨ ਦੀ ਗੱਲ ਕਿਸੇ ਨੂੰ ਨਾ ਕਹਿ ਸਕਣਾਘਟਦੀ ਜੀਵਨ - ਆਯੂ ਵਿਗਿਆਨਿਕ ਰਿਪੋਰਟਾਂ ਦੱਸਦੀਆਂ ਹਨ ਕਿ ਲਾਪਰਵਾਹੀ ਸਹਿਣ ਵਾਲੇ ਬਜ਼ੁਰਗ 3-4 ਸਾਲ ਪਹਿਲਾਂ ਹੀ ਮਰ ਜਾਂਦੇ ਹਨ

ਰਾਸ਼ਟਰੀ ਲੈਵਲ ਸਰਵੇਖਣ ਅਨੁਸਾਰ 35% ਬਜ਼ੁਰਗਾਂ ਨਾਲ ਪੁੱਤਰਾਂ ਵੱਲੋਂ ਬਦਸਲੂਕੀ ਹੋ ਰਹੀ ਹੈ21% ਵਿਆਹ ਤੋਂ ਬਾਅਦ ਆਪਣੇ ਮਾਤਾ ਪਿਤਾ ਤੋਂ ਅੱਖਾਂ ਫੇਰ ਲੈਂਦੇ ਹਨਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਹਾਲ ਹੀ ਵਿੱਚ ਫੈਸਲਾ ਸੁਣਾਇਆ ਕਿ ਮਾਪਿਆਂ ਅਤੇ ਸੀਨੀਅਰ ਨਾਗਰਿਕਾਂ ਦੇ ਰੱਖ-ਰਖਾ ਅਤੇ ਭਲਾਈ ਐਕਟ, 2007 ਦੇ ਤਹਿਤ ਬਜ਼ੁਰਗ ਨਾਗਰਿਕਾਂ ਨੂੰ ਵਿੱਤੀ ਸਹਾਇਤਾ ਲਈ ਆਪਣੇ “ਦੁਰਵਿਵਹਾਰ ਕਰਨ ਵਾਲੇ” ਬੱਚਿਆਂ ਨਾਲ ਰਹਿਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾਇਹ ਐਕਟ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਾਪਿਆਂ ਨੂੰ ਬੱਚਿਆਂ ਜਾਂ ਰਿਸ਼ਤੇਦਾਰਾਂ ਤੋਂ ਮਹੀਨਾਵਾਰ ਸਹਾਇਤਾ ਲੈਣ ਦੀ ਆਗਿਆ ਦਿੰਦਾ ਹੈ ਅਤੇ ਇਸ ਵਿੱਚ ਦੇਖਭਾਲ ਦੀ ਉਮੀਦ ਅਧੀਨ ਕੀਤੇ ਗਏ ਜਾਇਦਾਦ ਦੇ ਤਬਾਦਲੇ ਨੂੰ ਰੱਦ ਕਰਨ ਦੀ ਵਿਵਸਥਾ ਸ਼ਾਮਲ ਹੈ, ਜੇਕਰ ਉਨ੍ਹਾਂ ਸ਼ਰਤਾਂ ਦੀ ਉਲੰਘਣਾ ਕੀਤੀ ਜਾਂਦੀ ਹੈਅਜਿਹੇ ਹੀ ਇੱਕ ਮਾਮਲੇ ਵਿੱਚ ਇੱਕ 72 ਸਾਲਾ ਵਿਅਕਤੀ, ਜਿਸਨੂੰ ਉਸਦੀ ਧੀ ਨੇ ਜ਼ਬਾਨੀ ਦੁਰਵਿਵਹਾਰ ਕੀਤਾ ਸੀ ਅਤੇ ਘਰੋਂ ਕੱਢ ਦਿੱਤਾ ਸੀ, ਨੇ ਟ੍ਰਿਬਿਊਨਲ ਕੋਲ ਪਹੁੰਚ ਕੀਤੀਹੁਕਮ ਉਸਦੇ ਹੱਕ ਵਿੱਚ ਗਿਆ। ਧੀ ਨੂੰ ਇਮਾਰਤ ਖਾਲੀ ਕਰਨ ਅਤੇ ਜਾਇਦਾਦ ਦਾ ਕਬਜ਼ਾ ਵਾਪਸ ਕਰਨ ਦਾ ਨਿਰਦੇਸ਼ ਦਿੱਤਾਇੱਕ ਹੋਰ ਮਾਮਲੇ ਵਿੱਚ ਇੱਕ ਵਿਧਵਾ ਨੂੰ ਉਸਦੀ ਨੂੰਹ ਨੇ ਉਸਦੇ ਪੁੱਤਰ, ਜੋ ਕਿ ਇੱਕ ਸਰਕਾਰੀ ਕਰਮਚਾਰੀ ਸੀ, ਦੇ ਦਿਹਾਂਤ ਤੋਂ ਬਾਅਦ ਛੱਡ ਦਿੱਤਾਹਾਲਾਂਕਿ ਨੂੰਹ ਨੂੰ ਉਸਦੇ ਪਤੀ ਦੀ ਨੌਕਰੀ ਅਤੇ ਪੈਨਸ਼ਨ ਵਿਰਾਸਤ ਵਿੱਚ ਮਿਲੀ ਸੀ, ਪਰ ਉਸਨੇ ਬਜ਼ੁਰਗ ਔਰਤ ਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾਟ੍ਰਿਬਿਊਨਲ ਨੇ ਦਖਲ ਦਿੱਤਾ, ਨੂੰਹ ਨੂੰ ਢੁਕਵੀਂ ਸਹਾਇਤਾ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ

ਗੁਰਦਾਸਪੁਰ ਦੇ ਕੋਠੇ ਪਿੰਡ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਇੱਕ ਨੂੰਹ ਆਪਣੀ ਸੱਸ ਨੂੰ ਕੁੱਟਦੀ ਦਿਖਾਈ ਦੇ ਰਹੀ ਹੈਵੀਡੀਓ ਵਿੱਚ ਸੱਸ ਵਾਰ-ਵਾਰ ਆਪਣੇ ਪੁੱਤਰ ਨੂੰ ਦਖਲ ਦੇਣ ਲਈ ਬੇਨਤੀ ਕਰਦੀ ਦਿਖਾਈ ਦੇ ਰਹੀ ਹੈ ਜਦੋਂ ਕਿ ਨੂੰਹ ਉਸਨੂੰ ਥੱਪੜ ਮਾਰਦੀ ਰਹਿੰਦੀ ਹੈ, ਸ਼ੀਸ਼ੇ ਨਾਲ ਮਾਰਦੀ ਹੈ ਅਤੇ ਗਾਲ੍ਹਾਂ ਕੱਢਦੀ ਰਹਿੰਦੀ ਹੈਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਪੁਲਿਸ ਤੋਂ ਰਿਪੋਰਟ ਮੰਗੀ ਹੈਰਾਏਪੁਰ ਗੁੱਜਰਾਂ ਪਿੰਡ ਤਹਿਸੀਲ ਨਕੋਦਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਇੱਕ ਆਦਮੀ ਅਤੇ ਇੱਕ ਔਰਤ – ਜਿਨ੍ਹਾਂ ਦੀ ਪਛਾਣ ਗੁਰਜੀਤ ਸਿੰਘ ਅਤੇ ਇੱਕ ਅਣਜਾਣ ਔਰਤ ਵਜੋਂ ਹੋਈ ਹੈਵੀਡੀਓ ਵਿੱਚ ਬਜ਼ੁਰਗ ਔਰਤ ਨੂੰ ਜ਼ਮੀਨ ’ਤੇ ਲਿਟਾ ਕੇ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈਨਕੋਦਰ ਵਿੱਚ ਬਜ਼ੁਰਗ ਔਰਤ ’ਤੇ ਹਮਲੇ ਦੀ ਜਾਂਚ ਲਈ ਪ੍ਰਸ਼ਾਸਨ ਨੇ ਕੇਸ ਮਹਿਲਾ ਪੈਨਲ ਨੂੰ ਸੌਂਪਿਆ ਹੈ

ਪੂਣੇ ਵਿੱਚ ਬਜ਼ੁਰਗ ਕੇਸਰਾਬਾਈ ਨੇ ਆਪਣੇ ਗੋਦ ਲਏ ਪੁੱਤਰ ਵੱਲੋਂ ਅਣਗਹਿਲੀ ਅਤੇ ਵਿੱਤੀ ਸਹਾਇਤਾ ਦੀ ਘਾਟ ਦਾ ਦੋਸ਼ ਲਾਉਂਦੇ ਹੋਏ, ਰੱਖ-ਰਖਾਅ ਟ੍ਰਿਬਿਊਨਲ ਤਕ ਪਹੁੰਚ ਕੀਤੀਉਸਨੇ ਦਾਅਵਾ ਕੀਤਾ ਕਿ ਉਸਨੂੰ ਲਗਭਗ ਛੇ ਸਾਲ ਪਹਿਲਾਂ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਉਸਦੇ ਸੋਨੇ ਦੇ ਗਹਿਣੇ ਖੋਹ ਲਏ ਗਏ ਸਨਉਦੋਂ ਤੋਂ ਉਹ ਆਪਣੀ ਵਿਧਵਾ ਧੀ ਨਾਲ ਰਹਿ ਰਹੀ ਹੈ ਅਤੇ ਰੋਜ਼ਾਨਾ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੀ ਹੈਉਸਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਦੀ ਕੋਈ ਨਿਯਮਤ ਆਮਦਨ ਜਾਂ ਸਹਾਇਤਾ ਨਹੀਂ ਹੈਟ੍ਰਿਬਿਊਨਲ ਨੇ ਸ਼ੁਰੂ ਵਿੱਚ ਕਈ ਪ੍ਰਤੀਵਾਦੀਆਂ ਨੂੰ 2 ਹਜ਼ਾਰ ਰੁਪਏ ਮਹੀਨਾਵਾਰ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ਸੀ, ਪਰ ਕੁਲੈਕਟਰ ਨੇ ਇਸ ਹੁਕਮ ਨੂੰ ਸੋਧਿਆ ਅਤੇ ਰਕਮ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ

23 ਅਕਤੂਬਰ 2025 ਨੂੰ ‘ਜਨਪੁਰ’ (ਉੱਤਰ ਪ੍ਰਦੇਸ਼) ਦੇ ‘ਸਿਰੇਲੀ’ ਪਿੰਡ ਵਿੱਚ ਜਾਇਦਾਦ ਵਿਵਾਦ ਨੂੰ ਲੈ ਕੇ ‘ਸ਼ਾਮ ਕ੍ਰਿਸ਼ਨ’ ਨਾਂ ਦੇ ਇੱਕ ਨੌਜਵਾਨ ਨੇ ਆਪਣੇ ਪਿਤਾ ‘ਕੈਲਾਸ਼ਨਾਥ ਅਤੇ ਮਾਂ ਸਰੇਜਾ ਦੇਵੀ’ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਣ ਕਰ ਦਿੱਤਾ9 ਨਵੰਬਰ ਨੂੰ ‘ਸੋਹਨਾ (ਹਰਿਆਣਾ) ਵਿੱਚ ਪੁਲਿਸ ਨੇ ਇੱਕ 31 ਸਾਲਾ ਵਿਅਕਤੀ ਨੂੰ ਆਪਣੇ ਪਿਤਾ ਨਾਲ ਮਾਰਕੁੱਟ ਕਰਨ ਅਤੇ ਉਸ ਨੂੰ ਬੰਦੀ ਬਣਾ ਕੇ ਉਸਦੀ ਜਾਇਦਾਦ ਹੜੱਪਣ ਦੇ ਇਰਾਦੇ ਨਾਲ ਕੋਰੇ ਕਾਗਜ਼ਾਂ ’ਤੇ ਦਸਤਖਤ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ

13 ਨਵੰਬਰ 2025 ਨੂੰ ਹਰਿਦੁਆਰ (ਉੱਤਰਾਖੰਡ) ਵਿੱਚ ਉਪਮੰਡਲ ਜੱਜ ‘ਹਰਿਦੁਆਰ’ ਨੇ ਇੱਕ ਬਜ਼ੁਰਗ ਔਰਤ ਦੇ ਪੱਖ ਵਿੱਚ ਫੈਸਲਾ ਸੁਣਾਉਂਦੇ ਹੋਏ ਉਸਦੇ ਬੇਟੇ ਅਤੇ ਨੂੰਹ ਨੂੰ ਬਜ਼ੁਰਗ ਔਰਤ ਦੇ ਘਰੋਂ ਬਾਹਰ ਨਿਕਲ ਜਾਣ ਦਾ ਹੁਕਮ ਜਾਰੀ ਕੀਤਾਬਜ਼ੁਰਗ ਮਹਿਲਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਨੇ ਆਪਣੀ ਸਾਰੀ ਜਾਇਦਾਦ ਆਪਣੇ ਬੇਟੇ ਦੇ ਨਾਂ ’ਤੇ ਕਰ ਦਿੱਤੀ ਸੀ, ਜਿਸਦੇ ਬਾਅਦ ਉਸਨੇ ਨੂੰਹ-ਬੇਟੇ ਵੱਲੋਂ ਮਾਰਕੁੱਟ ਕਰਨ, ਧਮਕਾਉਣ ਅਤੇ ਕਈ ਵਾਰ ਖਾਣਾ ਵੀ ਨਾ ਦੇਣ ’ਤੇ ਨਿਆਂ ਦੀ ਅਪੀਲ ਉਪਮੰਡਲ ਜੱਜ ਦੀ ਕੋਰਟ ਵਿੱਚ ਕੀਤੀ

ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ‘ਮੁੰਬਈ ਹਾਈ ਕੋਰਟ’ ਦੇ ਜੱਜ ‘ਜਿਤੇਂਦਰ ਜੈਨ’ ਨੇ ਕਿਹਾ ਕਿ “ਅੱਜ ਦੇ ਯੁਗ ਵਿੱਚ ਮਾਤਾ-ਪਿਤਾ ਵੱਲੋਂ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਕੁਝ ਗੜਬੜ ਹੈ ਅਤੇ ਇੱਕ ਬੇਟਾ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਤੀਰਥ ਯਾਤਰਾ ’ਤੇ ਲਿਜਾਣ ਦੀ ਬਜਾਏ ਉਨ੍ਹਾਂ ਨੂੰ ਅਦਾਲਤ ਵਿੱਚ ਘਸੀਟ ਰਿਹਾ ਹੈ।” ਬੱਚਿਆਂ ਵੱਲੋਂ ਆਪਣੇ ਬਜ਼ੁਰਗਾਂ ’ਤੇ ਇਸ ਤਰ੍ਹਾਂ ਦੇ ਅੱਤਿਆਚਾਰ ਦੇ ਕਾਰਨ ਹੀ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਆਪਣੇ ਬੱਚਿਆਂ ਦੇ ਨਾਂ ਜ਼ਰੂਰ ਕਰ ਦੇਣ ਪਰ ਇਸਦਾ ਤਬਾਦਲਾ ਨਾ ਕਰਨਅਜਿਹਾ ਕਰ ਕੇ ਉਹ ਆਪਣੇ ਜੀਵਨ ਦੀ ਸ਼ਾਮ ਵਿੱਚ ਆਉਣ ਵਾਲੀਆਂ ਅਨੇਕ ਪਰੇਸ਼ਾਨੀਆਂ ਤੋਂ ਬਚ ਸਕਦੇ ਹਨ। ਪਰ ਅਕਸਰ ਬਜ਼ੁਰਗ ਇਹ ਭੁੱਲ ਕਰ ਬੈਠਦੇ ਹਨ ਜਿਸਦਾ ਖਮਿਆਜ਼ਾ ਉਨ੍ਹਾਂ ਨੂੰ ਆਪਣੇ ਬਾਕੀ ਜੀਵਨ ਭੁਗਤਣਾ ਪੈਂਦਾ ਹੈ

ਬਜ਼ੁਰਗਾਂ ਲਈ ਬੱਚਿਆਂ ਦਾ ਕਾਨੂੰਨੀ ਫਰਜ਼ ਹੈ ਕਿ ਉਹ ਮਾਪਿਆਂ ਦਾ ਖਾਣਾ, ਇਲਾਜ ਅਤੇ ਮਕਾਨ ਮੁਹਈਆ ਕਰਵਾਉਣਜੇ ਬੱਚਾ ਮਾਪੇ ਨੂੰ ਤੰਗ ਕਰਦਾ ਹੈ ਤਾਂ ਮਾਪੇ ਉਸ ਨੂੰ ਆਪਣੀ ਜਾਇਦਾਦ ਤੋਂ ਕਾਨੂੰਨੀ ਤੌਰ ’ਤੇ ਕੱਢ ਸਕਦੇ ਹਨਮਾਪੇ ਬੱਚਿਆਂ ਤੋਂ 10 ਹਜ਼ਾਰ ਰੁਪਏ ਤਕ ਮਹੀਨਾਵਾਰ ਖਰਚ ਮੰਗ ਸਕਦੇ ਹਨਸੀਨੀਅਰ ਸੀਟੀਜ਼ਨ ਹੈਲਪਲਾਈਨ-14567, ਪਿੰਡ ਦੇ ਸਰਪੰਚ, ਨਗਰ ਕੌਂਸਲ, ਪੁਲਿਸ ਅਤੇ ਉਪਮੰਡਲ ਜੱਜ ਕੋਲ ਤੁਰੰਤ ਸ਼ਿਕਾਇਤ ਦਰਜ ਕਰਵਾ ਸਕਦੇ ਹਨਘਰ ਵਿੱਚ ਬੱਚਿਆਂ ਨੂੰ ਵੱਡਿਆਂ ਦੀ ਇੱਜ਼ਤ ਕਰਨ ਦੀ ਸਿੱਖਿਆ ਦੇਣੀ ਜ਼ਰੂਰੀ ਹੈਮਾਪਿਆਂ ਨਾਲ ਪਿਆਰ, ਗੱਲਬਾਤ ਅਤੇ ਥੋੜ੍ਹਾ ਸਮਾਂ ਦੇਣਾ ਵੀ ਬਜ਼ੁਰਗਾਂ ਲਈ ਦਵਾਈ ਵਾਂਗ ਹੈ

ਨਵੀਂ ਤਕਨੀਕ ਮੋਬਾਇਲ ਅਤੇ ਇੰਟਰਨੈੱਟ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਨੌਜਵਾਨ ਪੀੜ੍ਹੀ ਸੰਸਕਾਰ ਵਿਹੂਣੀ ਹੋਣ ਲੱਗੀਬੱਚੇ ਮੋਬਾਇਲ ਦੀ ਦੁਨੀਆ ਵਿੱਚ ਇੰਨੇ ਰੁੱਝ ਗਏ ਹਨ ਕਿ ਕੋਈ ਵੀ ਬੱਚਾ ਹੁਣ ਮਾਤਾ-ਪਿਤਾ, ਦਾਦਾ-ਨਾਨਾ ਕੋਲ ਬੈਠਣ ਲਈ ਤਿਆਰ ਹੀ ਨਹੀਂ, ਉਨ੍ਹਾਂ ਦੀ ਗੱਲ ਸੁਣਨੀ ਤਾਂ ਬੜੀ ਦੂਰ ਦੀ ਗੱਲ ਹੈਪਰਿਵਾਰਾਂ ਦੀ ਆਪਸੀ ਗੱਲਬਾਤ ਖਤਮ ਹੋ ਗਈ ਹੈਇਕੱਠੇ ਰਹਿੰਦੇ ਹੋਏ ਵੀ ਸਾਰਿਆਂ ਦੀ ਆਪਣੀ ਵੱਖਰੀ-ਵੱਖਰੀ ਦੁਨੀਆ ਬਣ ਗਈ ਹੈਹੁਣ ਸੰਸਕਾਰ ਦੇਣ ਦਾ ਕੰਮ ਸਿੱਖਿਆ ਵਿਭਾਗ ਨੂੰ ਕਰਨਾ ਪਵੇਗਾਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਕਾਲਜ ਤਕ ਦੀ ਸਿੱਖਿਆ ਵਿੱਚ ਯੋਗ ਅਤੇ ਨੈਤਿਕ ਸਿੱਖਿਆ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਰੱਖਣਾ ਹੋਵੇਗਾਇਸ ਪ੍ਰਬੰਧ ਨਾਲ ਪੂਰੇ ਨੌਜਵਾਨ ਸਮਾਜ ਵਿੱਚ ਇੱਕ ਨਵੀਂ ਜਾਗ੍ਰਿਤੀ ਆਵੇਗੀ ਜੋ ਖੁਦ ਵਿੱਚ ਚਰਿੱਤਰ ਪੱਖੋਂ ਇੱਕ ਵੱਡਾ ਯੋਗਦਾਨ ਹੋਵੇਗਾਇਸ ਯੋਗਦਾਨ ਕਾਰਨ ਬਜ਼ੁਰਗਾਂ ਉੱਪਰ ਹੋ ਰਹੇ ਅੱਤਿਆਚਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author