KanwaljitKGill Pro7ਵਿਡੰਬਣਾ ਇੱਥੇ ਹੀ ਆਉਂਦੀ ਹੈ ਜਦੋਂ ਅਸੀਂ ਬਾਹਰਲੇ ਮੁਲਕਾਂ ਕੈਨੇਡਾਯੂ ਕੇਅਮਰੀਕਾਆਸਟਰੇਲੀਆ ਆਦਿ ਵਿੱਚ ...
(22 ਨਵੰਬਰ 2024)


ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ
ਇਸਦੇ ਨਤੀਜਿਆਂ ਨਾਲ ਜੁੜੇ ਹੋਰ ਮੁੱਦਿਆਂ ਤੋਂ ਇਲਾਵਾ ਇੱਕ ਅਹਿਮ ਮੁੱਦਾ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਵਿੱਚ ਅਬਾਦੀ ਦਾ ਸਮੀਕਰਨ ਬਦਲ ਰਿਹਾ ਹੈ। ਅਰਥਾਤ ਪੰਜਾਬ ਦੀ ਅਬਾਦੀ ਦੀ ਬਣਤਰ ਵਿੱਚ ਤਬਦੀਲੀ ਆ ਰਹੀ ਹੈਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਲੋਕ ਆ ਕੇ ਇੱਥੇ ਵਸ ਗਏ ਹਨਨਾਲ ਹੀ, ਇੱਥੋਂ ਦੇ ਲੋਕ ਪੰਜਾਬੋਂ ਬਾਹਰ ਜਾ ਰਹੇ ਹਨ, ਪਿੰਡ ਖਾਲੀ ਹੋ ਰਹੇ ਹਨ, ਪੰਜਾਬ ਦੀ ਸਥਾਨਕ ਅਬਾਦੀ ਘਟ ਰਹੀ ਹੈਖਦਸ਼ਾ ਇਹ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਬਾਹਰੋਂ ਆਏ ਪ੍ਰਵਾਸੀ ਪੰਚਾਇਤੀ ਚੋਣਾਂ ਵਿੱਚ ਪੰਚ-ਸਰਪੰਚ ਬਣ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉੱਪਰ ਹਾਵੀ ਹੋ ਜਾਣ ਦੀ ਪ੍ਰਕਿਰਿਆ ਵਿੱਚ ਹਨਪੰਜਾਬੀ ਸੱਭਿਆਚਾਰ ਖ਼ਤਰੇ ਵਿੱਚ ਹੈ2011 ਤੋਂ ਬਾਅਦ ਹੋਣ ਵਾਲੀ ਮਰਦਮ ਸ਼ੁਮਾਰੀ 2021 ਵਿੱਚ ਨਹੀਂ ਹੋਈਇਸ ਕਾਰਨ ਪੰਜਾਬ ਤੋਂ ਬਾਹਰ ਜਾਣ ਵਾਲੇ ਤੇ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਦੀ ਤਾਦਾਦ ਬਾਰੇ ਸਰਕਾਰੀ ਤੌਰ ’ਤੇ ਜਾਣਕਾਰੀ ਪ੍ਰਾਪਤ ਨਾ ਹੋਣ ਕਾਰਨ ਕੇਵਲ ਅੰਦਾਜ਼ੇ ਹੀ ਹਨਜਾਂ ਕੁਝ ਨਿੱਜੀ ਤੌਰ ’ਤੇ ਯੂਨੀਵਰਸਿਟੀਆਂ ਜਾਂ ਹੋਰ ਸੰਸਥਾਵਾਂ ਵੱਲੋਂ ਕਰਵਾਏ ਖੋਜ ਅਧਿਐਨ ਹੀ ਉਪਲਬਧ ਹਨਇਹ ਅਧਿਐਨ ਵੀ ਮੁੱਖ ਰੂਪ ਵਿੱਚ ਪੰਜਾਬ ਤੋਂ ਬਾਹਰ ਜਾਣ ਵਾਲਿਆਂ ਨਾਲ ਸੰਬੰਧਿਤ ਹਨਲੋਕਲ ਅਬਾਦੀ ਵਿੱਚ ਬਾਹਰੋਂ ਕਿੰਨੇ ਲੋਕ, ਕਿਹੜੇ ਰਾਜਾਂ ਤੋਂ, ਕਦੋਂ ਆਏ, ਇਹ ਮਰਦਮ ਸ਼ੁਮਾਰੀ ਜਾਂ ਹੋਰ ਸਰਕਾਰੀ ਅੰਕੜਿਆਂ ਦੀ ਅਣਹੋਂਦ ਕਾਰਨ ਕਿਆਸ ਅਰਾਈਆਂ ਹੀ ਹਨਪੰਜਾਬ ਦੀ ਅਬਾਦੀ ਵਿੱਚ ਆਈ ਤਬਦੀਲੀ ਬਾਰੇ ਜੋ ਪ੍ਰਚਾਰਿਆ ਜਾ ਰਿਹਾ ਹੈ ਤੇ ਅਸਲੀਅਤ ਕੀ ਹੈ, ਇਹ ਡੂੰਘੀ ਵਿਚਾਰ ਚਰਚਾ ਦਾ ਵਿਸ਼ਾ ਹੈਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਜਾਣਾ ਤੇ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਆਉਣਾ, ਦੋਹਾਂ ਨੂੰ ਵੱਖੋ ਵੱਖਰੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈਇੱਕ ਪ੍ਰਕਿਰਿਆ ਦਾ ਸਵਾਗਤ ਕੀਤਾ ਜਾ ਰਿਹਾ ਹੈ, ਦੂਜੀ ਨੂੰ ਨਕਾਰਿਆ ਜਾ ਰਿਹਾ ਹੈਅਜਿਹਾ ਕਿਉਂ?

ਸਮੁੱਚੇ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਤੋਂ ਪ੍ਰਵਾਸ ਕਰਨ ਦਾ ਰੁਝਾਨ ਕੋਈ ਨਵਾਂ ਨਹੀਂ ਹੈਕੇਰਲਾ ਤੋਂ ਬਾਅਦ ਪੰਜਾਬ ਦਾ ਹੀ ਨੰਬਰ ਆਉਂਦਾ ਹੈ ਜਿੱਥੋਂ ਸਭ ਤੋਂ ਵਧੇਰੇ ਲੋਕ ਬਾਹਰਲੇ ਮੁਲਕਾਂ ਨੂੰ ਗਏ ਹਨਪਹਿਲਾਂ ਵੀ ਲੋਕ ਉਚੇਰੀ ਵਿੱਦਿਆ ਪ੍ਰਾਪਤੀ ਵਾਸਤੇ ਬਾਹਰਲੀਆਂ ਯੂਨੀਵਰਸਿਟੀਆਂ ਆਦਿ ਵਿੱਚ ਜਾਂਦੇ, ਡਿਗਰੀਆਂ ਲੈਂਦੇ ਤੇ ਵਾਪਸ ਵਤਨ ਪਰਤ ਕੇ ਇੱਥੇ ਨੌਕਰੀ ਆਦਿ ਕਰਦੇ ਸਨਮਜ਼ਦੂਰ ਜਮਾਤ ਵਿੱਚੋਂ ਵੀ ਦੁੱਬਈ, ਇਟਲੀ ਤੇ ਹੋਰ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਲੋਕ ਜਾਂਦੇ ਸਨ1970ਵਿਆਂ ਵਿੱਚ ਪੰਜਾਬ ਦੀ ਖੇਤੀਬਾੜੀ ਦਾ ਪੈਟਰਨ ਤਬਦੀਲ ਹੋਇਆਝੋਨੇ ਦੀ ਲੁਆਈ ਵਾਸਤੇ ਯੂ ਪੀ, ਬਿਹਾਰ ਤੋਂ ਮਜ਼ਦੂਰ ਪੰਜਾਬ ਵਿੱਚ ਆਉਂਦੇ ਸਨਸੀਜ਼ਨ ਖਤਮ ਹੋਣ ਉਪਰੰਤ ਕੁਝ ਵਾਪਸ ਪਰਤ ਜਾਂਦੇ ਤੇ ਕੁਝ ਵਾਪਸ ਜਾਣ ਦੀ ਬਜਾਏ ਫੈਕਟਰੀਆਂ ਆਦਿ ਵਿੱਚ ਕੰਮ ਕਰਨ ਲਗਦੇਹੌਲੀ ਹੌਲੀ ਉਹਨਾਂ ਆਪਣੇ ਹੋਰ ਪਰਿਵਾਰਿਕ ਮੈਂਬਰ ਵੀ ਬੁਲਾਉਣੇ ਸ਼ੁਰੂ ਕਰ ਦਿੱਤੇਉਸ ਵੇਲੇ ਉਹਨਾਂ ਨੂੰ ਪੰਜਾਬ ਦੇ ਉਦਯੋਗਾਂ ਵਿੱਚ ਕੰਮ ਮਿਲ ਜਾਂਦਾ ਸੀਕੁਝ ਮਜ਼ਦੂਰਾਂ ਨੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰੇ ਜੋਗੇ ਘਰ ਵੀ ਬਣਾ ਲਏ ਸਨਉਹਨਾਂ ਦੇ ਇੱਥੇ ਰਹਿੰਦੇ ਹੋਏ ਬਾਲ-ਬੱਚੇ ਵੀ ਹੋਏ, ਜਿਹੜੇ ਹੁਣ ਪੰਜਾਬੀ ਹਨ, ਪੰਜਾਬੀ ਬੋਲਦੇ ਹਨ, ਪੰਜਾਬੀ ਸਕੂਲਾਂ ਵਿੱਚ ਹੀ ਪੜ੍ਹਦੇ ਹਨਉਹਨਾਂ ਦੀਆਂ ਮਾਵਾਂ ਪੰਜਾਬੀ ਪਹਿਰਾਵਾ, ਸਲਵਾਰ-ਕਮੀਜ਼, ਪਾਉਂਦੀਆਂ ਹਨ, ਸ਼ਹਿਰਾਂ ਦੇ ਘਰਾਂ ਵਿੱਚ ਘਰੇਲੂ ਕੰਮਕਾਰ ਕਰਦੀਆਂ ਹਨ ਤੇ ਪਰਿਵਾਰਿਕ ਆਮਦਨ ਵਿੱਚ ਹਿੱਸਾ ਪਾਉਂਦੀਆਂ ਹਨਇਹ ਸਾਰਾ ਪੈਟਰਨ ਲਗਭਗ ਉਹੀ ਹੈ ਜਿਹੜਾ ਸਾਡੇ ਬੱਚੇ ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਕਰਦੇ ਹਨ

ਸਾਡੇ ਬੱਚੇ, ਭਾਵੇਂ ਉਹ ਵਿਦਿਆਰਥੀ ਵੀਜ਼ਾ ’ਤੇ ਜਾਣ ਜਾਂ ਵਿਜ਼ਟਰ ਵੀਜ਼ਾ ’ਤੇ ਹੋਣ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਵਰਕ ਪਰਮਿਟ ਮਿਲ ਜਾਏਪੀ ਆਰ ਹੋ ਜਾਏ ਜਾਂ ਗਰੀਨ ਕਾਰਡ ਮਿਲ ਜਾਵੇਉਹ ਉੱਥੇ ਪਹਿਲਾਂ ਕੁਝ ਮਹੀਨੇ ਜਾਂ ਇੱਕ ਦੋ ਸਾਲ ਬੇਸਮੈਂਟ ਆਦਿ ਵਿੱਚ ਇਕੱਠੇ ਰਹਿਣ ਉਪਰੰਤ ਆਪਣਾ ਵੱਖੋ ਵੱਖਰਾ ਘਰ ਖਰੀਦ ਲੈਂਦੇ ਹਨਇਸੇ ਦੌਰਾਨ ਉਹ ਵਿਆਹ ਆਦਿ ਵੀ ਉੱਥੋਂ ਦੇ ਪੱਕੇ ਨਿਵਾਸੀ ਨਾਲ ਕਰਵਾਉਂਦੇ ਹਨਉਹਨਾਂ ਦੇ ਉੱਥੇ ਪੈਦਾ ਹੋਏ ਬੱਚੇ ਕਾਨੂੰਨਨ ਉੱਥੋਂ ਦੇ ਹੀ ਨਾਗਰਿਕ ਕਹਾਉਂਦੇ ਹਨਕੁਝ ਕੁ ਨੌਜਵਾਨ 40-45 ਸਾਲ ਦੀ ਉਮਰ ਵਿੱਚ ਹੀ ਉਹਨਾਂ ਦੀ ਸਥਾਨਕ ਰਾਜਨੀਤੀ ਵਿੱਚ ਸ਼ਾਮਿਲ ਹੋ ਕੇ ਉੱਥੇ ਦੇ ਮੇਅਰ, ਐੱਮ, ਐੱਲ, ਏ ਜਾਂ ਮਨਿਸਟਰ ਆਦਿ ਦੀ ਉਪਾਧੀ ਵੀ ਹਾਸਲ ਕਰ ਲੈਂਦੇ ਹਨਅਸੀਂ ਸਾਰੇ ਇਸ ਵਰਤਾਰੇ ਦਾ ਸਵਾਗਤ ਕਰਦੇ ਹਾਂ ਤੇ ਮਾਣ ਵੀ ਮਹਿਸੂਸ ਕਰਦੇ ਹਾਂਅਸੀਂ ਬਾਬੇ ਨਾਨਕ ਦਾ ਹਵਾਲਾ ਦਿੰਦੇ ਵੀ ਨਹੀਂ ਝਕਦੇ ਕਿ ਅਸੀਂ ਉਹਨਾਂ ਦੀ ਅਸੀਸ ਮੁਤਾਬਕ ਉੱਜੜ ਕੇ ਸਾਰੀ ਦੁਨੀਆਂ ਵਿੱਚ ਫੈਲ ਗਏ ਹਾਂ ਤੇ ਆਪਣੀ ਬੋਲੀ ਤੇ ਸੱਭਿਆਚਾਰ ਦਾ ਇਹਨਾਂ ਦੇਸ਼ਾਂ ਵਿੱਚ ਪਸਾਰਾ ਕਰ ਰਹੇ ਹਾਂਵਿਡੰਬਣਾ ਇੱਥੇ ਹੀ ਆਉਂਦੀ ਹੈ ਜਦੋਂ ਅਸੀਂ ਬਾਹਰਲੇ ਮੁਲਕਾਂ ਕੈਨੇਡਾ, ਯੂ ਕੇ, ਅਮਰੀਕਾ, ਆਸਟਰੇਲੀਆ ਆਦਿ ਵਿੱਚ ਜਾ ਕੇ ਉੱਥੋਂ ਦੀ ਰਾਜਨੀਤੀ ਵਿੱਚ ਸ਼ਾਮਲ ਹੋ ਜਾਂਦੇ ਹਾਂ, ਵੱਡੀਆਂ ਉਪਾਧੀਆਂ ਹਾਸਲ ਕਰ ਸਕਦੇ ਹਾਂ, ਤਾਂ ਪੰਜਾਬ ਵਿੱਚ ਯੂ ਪੀ, ਬਿਹਾਰ ਜਾਂ ਹੋਰ ਰਾਜਾਂ ਤੋਂ ਆਏ ਪਰਵਾਸੀ ਇੱਥੇ ਪੰਚ ਜਾਂ ਸਰਪੰਚ ਕਿਉਂ ਨਹੀਂ ਬਣ ਸਕਦੇ? ਮੋਹਾਲੀ ਜਾਂ ਹੋਰ ਸ਼ਹਿਰਾਂ ਦੁਆਲੇ ਬਣੀਆਂ ਬਸਤੀਆਂ ਨੂੰ ਖਤਮ ਕਰਕੇ 50-50 ਗਜ਼ ਦੇ ਪਲਾਟਾਂ ਵਿੱਚ ਦੋ ਕਮਰਿਆਂ ਦੇ ਘਰ ਬਣਾ ਕੇ ਰਹਿਣ ਵਾਲੇ ਪ੍ਰਵਾਸੀ ਸਾਡੀਆਂ ਅੱਖਾਂ ਵਿੱਚ ਕਿਉਂ ਰੜਕਦੇ ਹਨ?

ਕੁਝ ਅਨਸਰਾਂ ਵੱਲੋਂ ਇਹ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ‘ਭਈਏਆ ਕੇ ਪਿੰਡਾਂ ਵਿੱਚ ਹੀ ਨਹੀਂ ਸ਼ਹਿਰਾਂ ਦੀਆਂ ਕੋਠੀਆਂ ਵਿੱਚ ਵੀ ਰਹਿਣ ਲੱਗੇ ਹਨਅਸੀਂ ਦੁਹਾਈ ਪਾ ਰਹੇ ਹਾਂ ਕਿ ਸਾਡੇ ਪਿੰਡ ਉੱਜੜ ਰਹੇ ਹਨ, ਨੌਜਵਾਨ ਰੁਜ਼ਗਾਰ ਅਤੇ ਬਿਹਤਰ ਜ਼ਿੰਦਗੀ ਜਿਊਣ ਦੇ ਸੁਪਨੇ ਲੈ ਕੇ ਬਾਹਰ ਜਾ ਰਹੇ ਹਨ, ਪਿੱਛੇ ਬਜ਼ੁਰਗ ਮਾਪੇ ਇਕੱਲਤਾ ਦਾ ਸੰਤਾਪ ਭੋਗ ਰਹੇ ਹਨਉਹ ਆਪਣੇ ਆਪ ਨੂੰ ਅਣਗੌਲਿਆ ਤੇ ਫਾਲਤੂ ਦਾ ਸਮਝਣ ਲਈ ਮਜਬੂਰ ਹੋ ਰਹੇ ਹਨਜੇਕਰ ਕੋਈ ਯੂ ਪੀ, ਬਿਹਾਰ, ਹਿਮਾਚਲ ਜਾਂ ਜੰਮੂ ਕਸ਼ਮੀਰ ਤੋਂ ਇੱਥੇ ਪੰਜਾਬ ਵਿੱਚ ਆਇਆ ਪ੍ਰਵਾਸੀਆਂ ਦਾ ਪਰਿਵਾਰ ਉਹਨਾਂ ਦੀ ਸਾਂਭ ਸੰਭਾਲ ਕਰ ਰਿਹਾ ਹੈ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਹੁਣ ਸ਼ਹਿਰਾਂ ਦੀਆਂ ਕੋਠੀਆਂ ਵਿੱਚ ਭਈਏ ਕਾਬਜ਼ ਹੋ ਰਹੇ ਹਨਇਸ ਲਈ, ‘ਭਈਏ ਭਜਾਓ, ਪੰਜਾਬ ਬਚਾਓਇਹ ਬਹੁਤ ਹੀ ਮੰਦਭਾਗਾ, ਖੇਤਰਵਾਦ ਨਾਲ ਜੁੜਿਆ ਅਤੇ ਚਿੰਤਾ ਭਰਪੂਰ ਨਾਅਰਾ ਹੈਸਾਡੇ ਇਸ ਦੋਗਲੇਪਣ ਦੀ ਨੀਤੀ ਦੀ ਸੰਜੀਦਗੀ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈਮਾਣ ਮਰਯਾਦਾ ਵਾਲੀ ਜ਼ਿੰਦਗੀ ਜਿਊਣ ਲਈ ਆਪਣੇ ਅਤੇ ਦੂਜਿਆਂ ਵਾਸਤੇ ਨਿਯਮ ਵੱਖਰੇ ਨਹੀਂ ਹੁੰਦੇ

ਪੰਜਾਬ ਐਗਰੀਕਲ ਯੂਨੀਵਰਸਿਟੀ, ਲੁਧਿਆਣਾ, ਦੁਆਰਾ ਕਰਵਾਏ ਗਏ ਇੱਕ ਅਧਿਅਨ ਅਨੁਸਾਰ 2016 ਤੋਂ 2021 ਤਕ ਦੇ ਅੰਕੜੇ ਦੱਸਦੇ ਹਨ ਕਿ ਇਹਨਾਂ ਪੰਜ ਸਾਲਾਂ ਦੇ ਸਮੇਂ ਦੌਰਾਨ ਪੰਜਾਬ ਵਿੱਚੋਂ 10 ਲੱਖ ਦੇ ਕਰੀਬ ਲੋਕ ਬਾਹਰਲੇ ਮੁਲਕਾਂ ਨੂੰ ਗਏ ਹਨਮਨਿਸਟਰੀ ਆਫ ਐਕਸਟਰਨਲ ਅਫੇਅਰਜ਼ (Ministry of ExternaAffairs) ਦੇ ਅਨੁਸਾਰ ਇਹਨਾਂ ਵਿੱਚੋਂ 38% ਦੇ ਲਗਭਗ ਵਿਦਿਆਰਥੀ ਵੀਜ਼ੇ ’ਤੇ ਗਏ ਸਨਦੂਜੇ ਪਾਸੇ 2011 ਦੀ ਮਰਦਮ ਸ਼ੁਮਾਰੀ ਦੇ ਅੰਕੜੇ ਦੱਸਦੇ ਹਨ ਕਿ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਲਗਭਗ 20.8 ਲੱਖ ਦੇ ਕਰੀਬ ਪ੍ਰਵਾਸੀ ਲੋਕ ਆ ਚੁੱਕੇ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਯੂ ਪੀ ਤੋਂ 6.5 ਲੱਖ, ਹਰਿਆਣਾ ਤੋਂ 5.5 ਲੱਖ, ਬਿਹਾਰ ਤੋਂ 3.5 ਲੱਖ, ਹਿਮਾਚਲ ਪ੍ਰਦੇਸ਼ ਤੋਂ 2.1 ਅਤੇ ਰਾਜਸਥਾਨ ਤੋਂ 2.0 ਲੱਖ ਸਨਇਸ ਤੋਂ ਇਲਾਵਾ ਲਗਭਗ 70 ਹਜ਼ਾਰ ਜੰਮੂ ਕਸ਼ਮੀਰ ਅਤੇ 55 ਹਜ਼ਾਰ ਉੱਤਰਾਖੰਡ ਤੋਂ ਵੀ ਕੁਝ ਪ੍ਰਵਾਸੀ ਪੰਜਾਬ ਵਿੱਚ ਆਏ ਸਨ2011 ਵਿੱਚ ਪੰਜਾਬ ਦੀ ਅਬਾਦੀ 2 ਕਰੋੜ 77 ਲੱਖ ਸੀਇਸ ਪ੍ਰਕਾਰ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਆਏ ਪ੍ਰਵਾਸੀ ਕੁੱਲ ਵਸੋਂ ਦਾ ਲਗਭਗ 7.5% ਹੀ ਸਨਇਨ੍ਹਾਂ ਵਿੱਚੋਂ ਯੂ ਪੀ, ਬਿਹਾਰ ਤੋਂ ਆਏ ਪੂਰਬੀਏ ਪੰਜਾਬ ਦੀ ਅਬਾਦੀ ਦਾ 3.6% ਸਨਬਾਕੀ 92.5% ਅਬਾਦੀ ਆਪਣੇ ਪੰਜਾਬ ਵਿੱਚ ਪੈਦਾ ਹੋਏ ਲੋਕਾਂ ਦੀ ਹੀ ਸੀ

ਪੰਜਾਬ ਦੀ ਅਬਾਦੀ ਦਾ ਦਹਾਕੇ ਵਾਰ ਵਾਧਾ 2001 ਵਿੱਚ 20.1% ਤੋਂ ਘਟ ਕੇ 2011 ਵਿੱਚ 13.9% ਹੋ ਗਿਆ ਸੀਇਸ ਘਾਟੇ ਦਾ ਮੁੱਖ ਕਾਰਨ ਜਨਮ ਦਰ ਦਾ ਘਟਣਾ ਹੈ, ਜਿਹੜਾ ਇਸਦੇ ਵਿਕਸਿਤ ਰਾਜ ਹੋਣ ਦੇ ਪਿਛੋਕੜ ਨਾਲ ਜੁੜਦਾ ਹੈਕਿਉਂਕਿ ਕਿਸੇ ਵੀ ਇਲਾਕੇ ਦੇ ਸਮਾਜਕ-ਆਰਥਿਕ ਵਿਕਾਸ ਅਤੇ ਉੱਥੋਂ ਦੀ ਕੁੱਲ ਜਨਣ-ਸਮਰੱਥਾ ਦਰ (Total Fertility Rate) ਦਾ ਉਲਟਾ ਸੰਬੰਧ ਹੁੰਦਾ ਹੈਇਹੀ ਕਾਰਨ ਹੈ ਕਿ ਜਿਉਂ ਜਿਉਂ ਕਿਸੇ ਦੇਸ਼ ਜਾਂ ਰਾਜ ਦਾ ਵਿਕਾਸ ਹੁੰਦਾ ਹੈ, ਉੱਥੇ ਜਨਮ ਦਰ ਘਟਣ ਲਗਦੀ ਹੈਪੰਜਾਬ 1990ਵਿਆਂ ਤੋਂ ਬਾਅਦ ਇਸੇ ਵਰਤਾਰੇ ਵਿੱਚੋਂ ਗੁਜਰਿਆ ਹੈ

ਅਬਾਦੀ ਦੇ ਵਾਧੇ ਦੀ ਦਰ ਦੇ ਘਟਣ ਦਾ ਦੂਜਾ ਕਾਰਨ ਹੈ ਪੰਜਾਬ ਵਿੱਚੋਂ ਬਾਹਰਲੇ ਮੁਲਕਾਂ ਵੱਲ ਪਰਵਾਸ, ਜਿਹੜਾ ਪੰਜਾਬ ਦੇ ਵਿਕਾਸ ਵਿੱਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਆਏ ਨਿਘਾਰ ਵੱਲ ਇਸ਼ਾਰਾ ਕਰਦਾ ਹੈਇਹ ਕੁਦਰਤੀ ਵਰਤਾਰਾ ਹੈ ਕਿ ਲੋਕ ਘੱਟ ਵਿਕਸਿਤ ਥਾਵਾਂ ਤੋਂ ਵਧੇਰੇ ਵਿਕਸਿਤ ਥਾਵਾਂ ਵੱਲ ਪ੍ਰਵਾਸ ਕਰਦੇ ਹਨਸਾਡੇ ਬੱਚੇ ਹੈਦਰਾਬਾਦ, ਬੰਗਲੌਰ, ਚਨਈ, ਨੋਇਡਾ ਵਰਗੇ ਸਥਾਨਾਂ ਤੇ ਵਧੀਆ ਨੌਕਰੀਆਂ ਪ੍ਰਾਪਤ ਕਰਨ ਲਈ ਜਾ ਰਹੇ ਹਨਇਵੇਂ ਹੀ ਪੰਜਾਬ ਵਿੱਚ ਵੀ ਲੋਕ ਆਉਣਗੇਇਸ ਆਵਾਸ-ਪ੍ਰਵਾਸ ਦੀ ਪ੍ਰਕਿਰਿਆ ਦੌਰਾਨ ਖਤਰਾ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਸਥਾਨਕ ਵਿਅਕਤੀਆਂ ਦੀ ਗਿਣਤੀ ਮੁਕਾਬਲਤਨ ਘਟਣ ਲਗਦੀ ਹੈ ਤੇ ਬਾਹਰਲੇ ਵਿਅਕਤੀ ਉਹਨਾਂ ਉੱਪਰ ਕਾਬਜ਼ ਹੋਣ ਲੱਗਦੇ ਹਨਪੰਜਾਬ ਵਿੱਚ ਅਜੇ ਇਹ ਸਥਿਤੀ ਨਹੀਂ ਆਈਕਿਉਂਕਿ ਪੰਜਾਬ ਵਿੱਚੋਂ ਉਦਯੋਗਾਂ ਦੇ ਰਾਜ ਤੋਂ ਬਾਹਰ ਜਾਣ ਕਾਰਨ ਹੁਣ ਮਜ਼ਦੂਰਾਂ ਅਤੇ ਵਰਕਰਾਂ ਦੀ ਮੰਗ ਮੁਕਾਬਲਤਨ ਘਟ ਗਈ ਹੈਵਿਕਾਸ ਦੇ ਪੱਖ ਤੋਂ ਪੰਜਾਬ, ਮੱਧ 90ਵਿਆਂ ਵਿੱਚ ਨੰਬਰ ਇੱਕ ਤੋਂ ਘਟ ਕੇ ਹੁਣ 16ਵੇਂ, 17ਵੇਂ ਸਥਾਨ ’ਤੇ ਖਿਸਕ ਗਿਆ ਹੈਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਵਧੇਰੇ ਕਰਕੇ ਮਜ਼ਦੂਰ ਜਮਾਤ ਦਾ ਪ੍ਰਵਾਸ ਹੋਇਆ ਹੈ, ਜਿਹੜਾ ਮੁੱਖ ਰੂਪ ਵਿੱਚ ਖੇਤੀ ਖੇਤਰ ਵਿੱਚ ਝੋਨੇ ਦੀ ਬਿਜਾਈ ਤੇ ਕਣਕ ਦੀ ਕਟਾਈ ਵਾਸਤੇ ਸੀਸੀਜ਼ਨ ਖਤਮ ਹੋਣ ਤੋਂ ਬਾਅਦ ਉਹ ਮਜ਼ਦੂਰ ਵਾਪਸ ਆਪਣੇ ਸੂਬੇ ਨੂੰ ਪਰਤਣ ਦੀ ਥਾਂ ਇੱਥੇ ਹੀ ਰਹਿਣ ਲੱਗੇ ਤੇ ਹੌਲੀ ਹੌਲੀ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਹੀ ਰੰਗ ਗਏਉਹਨਾਂ ਦੇ ਬੱਚੇ ਪੰਜਾਬੀ ਬੋਲਦੇ ਹਨ ਅਤੇ ਪੰਜਾਬੀ ਸਕੂਲਾਂ ਵਿੱਚ ਹੀ ਪੜ੍ਹ ਰਹੇ ਹਨਪਰ ਪੰਜਾਬ ਵਿੱਚ ਰਾਜਨੀਤਿਕ ਤਬਦੀਲੀ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਵਿੱਚ ਵੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈਖੇਤੀ ਖੇਤਰ ਵਿੱਚ ਮਸ਼ੀਨੀਕਰਨ ਹੋ ਗਿਆ ਹੈਮਾਹਿਰਾਂ ਵੱਲੋਂ ਝੋਨੇ ਦੀ ਸਿੱਧੀ ਲਵਾਈ ਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈਫਸਲਾਂ ਦੀ ਬਿਜਾਈ ਅਤੇ ਵਾਢੀ ਮਸ਼ੀਨਾਂ, ਕੰਬਾਈਨਾਂ ਦੁਆਰਾ ਹੋਣ ਲੱਗੀ ਹੈ, ਜਿਸ ਕਾਰਨ ਖੇਤੀ ਵਿੱਚ ਮਜ਼ਦੂਰਾਂ ਦਾ ਕੰਮ ਕਾਫ਼ੀ ਹੱਦ ਤਕ ਘਟ ਗਿਆ ਹੈਫੈਕਟਰੀਆਂ, ਉਦਯੋਗਾਂ ਵਿੱਚ ਵੀ ਮਜ਼ਦੂਰਾਂ ਦੀ ਮੰਗ ਘਟ ਗਈ ਹੈਅੰਮ੍ਰਿਤਸਰ ਅਤੇ ਬਟਾਲਾ ਵਿੱਚੋਂ ਉਦਯੋਗ ਬੰਦ ਹੋ ਗਏ ਹਨਇਸਦਾ ਪ੍ਰਭਾਵ ਜਲੰਧਰ, ਗੁਰਾਇਆ, ਫਗਵਾੜਾ ਅਤੇ ਲੁਧਿਆਣਾ ਦੇ ਸ਼ਹਿਰਾਂ ਵਿੱਚ ਵੀ ਨਜ਼ਰ ਆਉਂਦਾ ਹੈਮੰਡੀ ਗੋਬਿੰਦਗੜ੍ਹ ਵਿੱਚੋਂ ਲੋਹੇ ਦਾ ਉਦਯੋਗ ਲਗਭਗ ਖ਼ਤਮ ਹੋ ਚੁੱਕਾ ਹੈਕਾਫੀ ਉਦਯੋਗਿਕ ਇਕਾਈਆਂ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਯੂ ਪੀ ਆਦਿ ਦੂਜੇ ਰਾਜਾਂ ਵੱਲ ਪਲਾਇਨ ਕਰ ਗਈਆਂ ਹਨਪੰਜਾਬ ਵਿੱਚ ਸਰਕਾਰੀ ਨਿਵੇਸ਼ ਦੇ ਨਾਲ ਨਾਲ ਨਿੱਜੀ ਨਿਵੇਸ਼ ਦੀ ਦਰ ਵੀ ਬਹੁਤ ਘਟ ਗਈ ਹੈ, ਜਿਸ ਕਾਰਨ ਪੰਜਾਬ ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 27% ਤਕ ਪਹੁੰਚ ਗਈ ਹੈ ਜਦੋਂ ਕਿ ਦੇਸ਼ ਵਿੱਚ ਇਹ ਦਰ 22% ਹੈਇਸ ਕਾਰਨ ਬਾਹਰਲੇ ਰਾਜਾਂ ਤੋਂ ਪੰਜਾਬ ਵੱਲ ਨੂੰ ਪਰਵਾਸ ਕਰਨ ਦੀ ਸੰਭਾਵਨਾ ਘਟਦੀ ਨਜ਼ਰ ਆਉਂਦੀ ਹੈਇਸ ਲਈ ਇਹ ਧਾਰਨਾ ਬਣਾਉਣੀ ਕਿ ਪੰਜਾਬ ਵਿੱਚ ਬਾਹਰੋਂ ਆਏ ਪਰਵਾਸੀਆਂ, ਖਾਸ ਤੌਰ ਤੇ ਪੂਰਬੀਆਂ ਕਾਰਨ ਪੰਜਾਬ ਦੀ ਅਬਾਦੀ ਦਾ ਸਮੀਕਰਨ ਬਦਲ ਗਿਆ ਹੈ ਜਾਂ ਇੱਥੇ ਇੱਕ ਧਰਮ ਜਾਂ ਫਿਰਕੇ ਦੇ ਲੋਕ ਆ ਕੇ ਕਾਬਜ਼ ਹੋ ਰਹੇ ਹਨ, ਇਹ ਠੀਕ ਨਹੀਂ ਲਗਦਾ

ਇਹ ਸਹੀ ਹੈ ਕਿ ਪੰਜਾਬ ਦੇ ਪਿੰਡ ਉੱਜੜ ਰਹੇ ਹਨ, ਇੱਥੋਂ ਨੌਜਵਾਨ ਬਾਹਰ ਜਾ ਰਹੇ ਹਨ ਅਤੇ ਪਿੱਛੇ ਘਰ ਖਾਲੀ ਹੋ ਰਹੇ ਹਨਜੇਕਰ ਹੁਣ ਅਸੀਂ ਆਪਣਾ ਉੱਜੜਦਾ ਪੰਜਾਬ ਤੇ ਸੱਭਿਆਚਾਰ ਬਚਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਨੀਯਤ ਸਾਫ ਕਰਦੇ ਹੋਏ ਰਾਜ ਨੂੰ ਸਾਫ ਸੁਥਰਾ ਸ਼ਾਸਨ, ਪ੍ਰਸ਼ਾਸਨ ਦੇਣਾ ਹੋਵੇਗਾਇਸ ਲਈ ਨੌਜਵਾਨਾਂ ਲਈ ਵਧੇਰੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਅਤੇ ਰੁਜ਼ਗਾਰ ਦੀ ਕੁਆਲਟੀ ਵਿੱਚ ਸੁਧਾਰ ਕਰਨਾ ਲਾਜ਼ਮੀ ਹੈਸਵੈ ਰੁਜ਼ਗਾਰ ਦੀ ਸਿੱਖਿਆ ਲਈ ਕਿੱਤਾ ਮੁਖੀ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਪਏਗਾਛੋਟੇ ਅਤੇ ਸਵੈ-ਰੁਜ਼ਗਾਰ ਸ਼ੁਰੂ ਕਰਨ ਵਾਸਤੇ ਨੌਜਵਾਨਾਂ ਨੂੰ ਘੱਟੋ ਘੱਟ ਬਿਆਜ ਦਰ ’ਤੇ ਵਿਤੀ ਸਹਾਇਤਾ ਦੇਣੀ ਚਾਹੀਦੀ ਹੈਵਾਅਦੇ ਅਨੁਸਾਰ, ਪੰਜਾਬ ਨੂੰ ਪਹਿਲਤਾ ਦੇ ਅਧਾਰ ’ਤੇ ਨਸ਼ਿਆਂ ਤੋਂ ਮੁਕਤ ਕਰਨਾ ਜ਼ਰੂਰੀ ਹੈਸਮਾਜਿਕ ਸੁਰੱਖਿਆ ਅਤੇ ਰਿਟਾਇਰਮੈਂਟ ਲਾਭਾਂ ਦਾ ਉਚਿਤ ਪ੍ਰਬੰਧ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈਇਸ ਤੋਂ ਵੀ ਵੱਧ ਮਹੱਤਵਪੂਰਨ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਕੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇਉਂਝ ਵੀ ਵਿਦੇਸ਼ਾਂ ਵਿੱਚ ਹੁਣ ਪ੍ਰਵਾਸ ਪ੍ਰਤੀ ਨਿਯਮ ਤਬਦੀਲ ਹੋ ਰਹੇ ਹਨਵਿਦੇਸ਼ਾਂ ਵਿੱਚ ਜਦੋਂ ਵੀ, ਜਿਸ ਪ੍ਰਕਾਰ ਦੇ ਨੌਜਵਾਨਾਂ ਦੀ ਜ਼ਰੂਰਤ ਹੁੰਦੀ ਹੈ, ਉਹ ਆਪਣੇ ਦਰਵਾਜੇ ਉਨ੍ਹਾਂ ਲਈ ਖੋਲ੍ਹ ਦਿੰਦੇ ਹਨਜਦੋਂ ਉਹਨਾਂ ਦੀ ਮੰਗ ਪੂਰੀ ਹੋ ਜਾਂਦੀ ਹੈ ਤਾਂ ਉਹ ਪ੍ਰਵਾਸ ਲਈ ਦਰਵਾਜ਼ੇ ਬੰਦ ਵੀ ਕਰ ਦਿੰਦੇ ਹਨ ਜਾਂ ਅੱਗੋਂ ਵਾਸਤੇ ਵਰਕ ਪਰਮਿਟ ਦੇਣੇ ਬੰਦ ਕਰ ਦਿੰਦੇ ਹਨਇਸ ਲਈ ਜ਼ਰੂਰੀ ਹੈ ਕਿ ਨੌਜਵਾਨੀ ਨੂੰ ਆਪਣੇ ਦੇਸ਼ ਆਪਣੇ ਪੰਜਾਬ ਵਿੱਚ ਰੱਖਣ ਵਾਸਤੇ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਪੰਜਾਬ ਤੋਂ ਹੋਣ ਵਾਲੇ ਵਿੱਤੀ ਅਤੇ ਮਨੁੱਖੀ ਸਰਮਾਏ ਦੇ ਪ੍ਰਵਾਸ ਨੂੰ ਠੱਲ੍ਹ ਪਾ ਕੇ ਪੰਜਾਬ ਦੇ ਵਿਕਾਸ ਨੂੰ ਮੁੜ ਲੀਹਾਂ ’ਤੇ ਲਿਆਉਣਾ ਸਮੇਂ ਦੀ ਜ਼ਰੂਰਤ ਹੈ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5464)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਪ੍ਰੋ. ਕੰਵਲਜੀਤ ਕੌਰ ਗਿੱਲ

ਪ੍ਰੋ. ਕੰਵਲਜੀਤ ਕੌਰ ਗਿੱਲ

Retired Professor, Dept of Economics, Punjabi University Patiala, Punjab, India.
Phone: (91 - 98551 - 22857)
Email: (kkgill207@gmail.com)

More articles from this author